ਗੈਰ-ਵਿਤਕਰੇ ਦਾ ਨੋਟਿਸ

ਸ਼ਿਕਾਇਤ ਕਿਵੇਂ ਦਰਜ ਕਰਨੀ ਹੈ

ਵਿਤਕਰਾ ਕਰਨਾ ਗੈਰ-ਕਾਨੂੰਨੀ ਹੈ

Washington State Department of Health (DOH, ਵਾਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ਼ ਹੈਲਥ) ਫੈਡਰਲ ਦੇ ਲਾਗੂ ਹੋਣ ਵਾਲੇ ਸਾਰੇ ਗੈਰ-ਵਿਤਕਰੇ ਵਾਲੇ ਕਾਨੂੰਨਾਂ ਦੀ ਪਾਲਣਾ ਕਰਦਾ ਹੈ, ਜਿਸ ਵਿੱਚ Civil Rights Act (ਸਿਵਲ ਰਾਇਟਸ ਐਕਟ) ਦਾ ਟਾਈਟਲ VI, Americans with Disabilities Act (ADA, ਅਮਰੀਕੀ ਅਪਾਹਜਤਾ ਐਕਟ), ਅਤੇ ਹੋਰ ਸੰਬੰਧਿਤ ਗੈਰ-ਵਿਤਕਰੇ ਵਾਲੇ ਕਾਨੂੰਨ ਸ਼ਾਮਲ ਹਨ। DOH ਨਸਲ, ਰੰਗ, ਰਾਸ਼ਟਰੀ ਮੂਲ, ਅਪਾਹਜਤਾ, ਜਾਂ ਫੈਡਰਲ ਦੇ ਕਾਨੂੰਨ ਦੇ ਅਧੀਨ ਕਿਸੇ ਵੀ ਸੁਰੱਖਿਅਤ ਵਰਗ ਦੇ ਆਧਾਰ 'ਤੇ ਵਿਤਕਰਾ ਨਹੀਂ ਕਰਦਾ ਹੈ।

ਇਸ ਤੋਂ ਇਲਾਵਾ, DOH, Washington Law Against Discrimination (ਵਿਤਕਰੇ ਖਿਲਾਫ਼ ਵਾਸ਼ਿੰਗਟਨ ਦੇ ਕਾਨੂੰਨ) (Revised Code of Washington (RCW, ਰਿਵਾਈਜ਼ਡ ਕੋਡ ਔਫ ਵਾਸ਼ਿੰਗਟਨ) 49.60) ਦੀ ਪਾਲਣਾ ਕਰਦਾ ਹੈ ਅਤੇ ਨਸਲ, ਸੰਪਰਦਾਇ, ਰੰਗ, ਰਾਸ਼ਟਰੀ ਮੂਲ, ਨਾਗਰਿਕਤਾ ਜਾਂ ਇਮੀਗ੍ਰੇਸ਼ਨ ਸਥਿਤੀ, ਲਿੰਗ, ਸਨਮਾਨਤ ਤੌਰ 'ਤੇ ਸੇਵਾਮੁਕਤ ਸਾਬਕਾ ਫ਼ੌਜੀ ਜਾਂ ਫੌਜੀ ਸਟੇਟਸ, ਜਿਨਸੀ ਝੁਕਾਅ, ਲਿੰਗ ਪਛਾਣ, ਲਿੰਗ ਪ੍ਰਗਟਾਵੇ, ਕਿਸੇ ਵੀ ਸੰਵੇਦੀ, ਮਾਨਸਿਕ, ਜਾਂ ਸਰੀਰਕ ਅਪਾਹਜਤਾ ਦੀ ਮੌਜੂਦਗੀ, ਜਾਂ ਕਿਸੇ ਅਪਾਹਜ ਵਿਅਕਤੀ ਦੁਆਰਾ ਸਿਖਲਾਈ ਪ੍ਰਾਪਤ ਗਾਈਡ ਡੌਗ ਜਾਂ ਸਰਵਿਸ ਐਨੀਮਲ ਦੀ ਵਰਤੋਂ ਦੇ ਅਧਾਰ 'ਤੇ ਲੋਕਾਂ ਨਾਲ ਵਿਤਕਰਾ ਨਹੀਂ ਕਰਦਾ ਹਾਂ।

DOH ਵੱਲੋਂ ਉਹਨਾਂ ਲੋਕਾਂ ਵਿਰੁੱਧ ਜਵਾਬੀ-ਕਾਰਵਾਈ ਕਰਨ ਅਤੇ ਉਹਨਾਂ ਨੂੰ ਡਰਾਉਣ-ਧਮਕਾਉਣ ਦੀ ਸਖ਼ਤ ਮਨਾਹੀ ਹੈ ਜੋ ਸੁਰੱਖਿਅਤ ਗਤੀਵਿਧੀਆਂ ਵਿੱਚ ਭਾਗ ਲੈਂਦੇ ਹਨ, ਜਿਵੇਂ ਕਿ ਵਿਤਕਰੇ ਦੀ ਸ਼ਿਕਾਇਤ ਦਰਜ ਕਰਨਾ ਜਾਂ ਜਾਂਚ ਵਿੱਚ ਹਿੱਸਾ ਲੈਣਾ। DOH ਦੇ ਗਾਹਕਾਂ ਦੁਆਰਾ DOH ਦੇ ਕਰਮਚਾਰੀਆਂ ਅਤੇ ਇਸਦੇ ਪ੍ਰਦਾਤਾਵਾਂ ਵਿਰੁੱਧ ਦਾਇਰ ਕੀਤੀਆਂ ਗਈਆਂ ਜਵਾਬੀ-ਕਾਰਵਾਈ ਅਤੇ/ਜਾਂ ਧਮਕੀਆਂ ਦੇਣ ਸੰਬੰਧੀ ਸ਼ਿਕਾਇਤਾਂ ਦੀ ਸਮੀਖਿਆ Civil Rights & ADA Program (ਸਿਵਲ ਰਾਇਟਸ ਅਤੇ ਅਮਰੀਕੀ ਅਪਾਹਜਤਾ ਐਕਟ) ਵੱਲੋਂ ਕੀਤੀ ਜਾਵੇਗੀ।

40 Code of Federal Regulations (C.F.R., ਫੈਡਰਲ ਨਿਯਮਾਂ ਦੇ ਕੋਡ) ਭਾਗ 5 ਅਤੇ 7 ਦੇ ਅਨੁਸਾਰ, DOH ਆਪਣੇ ਦੁਆਰਾ ਚਲਾਏ ਜਾਣ ਵਾਲੇ ਸਿੱਖਿਆ ਸੰਬੰਧੀ ਪ੍ਰੋਗਰਾਮਾਂ ਜਾਂ ਗਤੀਵਿਧੀਆਂ ਵਿੱਚ ਲਿੰਗ ਦੇ ਆਧਾਰ 'ਤੇ ਵਿਤਕਰਾ ਨਹੀਂ ਕਰਦਾ ਹੈ। DOH ਵੱਲੋਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਇਹਨਾਂ ਵਿਸ਼ੇਸ਼ਤਾਵਾਂ ਦੇ ਕਾਰਨ ਕਿਸੇ ਵੀ ਵਿਅਕਤੀ ਨੂੰ ਬਾਹਰ ਨਾ ਰੱਖਿਆ ਜਾਵੇ ਜਾਂ ਉਸ ਨਾਲ ਵੱਖਰਾ ਵਿਵਹਾਰ ਨਾ ਕੀਤਾ ਜਾਵੇ।

ਮੁਫ਼ਤ ਸਹਾਇਤਾ ਅਤੇ ਸੇਵਾਵਾਂ

Washington State Department of Health ਅਪਾਹਜਤਾ ਦੇ ਸ਼ਿਕਾਰ ਲੋਕਾਂ ਨੂੰ ਸਾਡੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ ਲਈ ਮੁਫ਼ਤ ਸਹਾਇਤਾ ਅਤੇ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਵੇਂ ਕਿ:

  • ਯੋਗਤਾ ਪ੍ਰਾਪਤ ਸੈਨਤ ਭਾਸ਼ਾ ਦੇ ਦੁਭਾਸ਼ੀਏ
  • ਹੋਰ ਫਾਰਮੈਟਾਂ ਵਿੱਚ ਲਿਖਤੀ ਜਾਣਕਾਰੀ (ਵੱਡਾ ਪ੍ਰਿੰਟ, ਆਡੀਓ, ਪਹੁੰਚਯੋਗ ਇਲੈਕਟ੍ਰਾਨਿਕ ਫਾਰਮੈਟ, ਹੋਰ ਫਾਰਮੈਟ)

Washington State Department of Health ਉਹਨਾਂ ਲੋਕਾਂ ਨੂੰ ਭਾਸ਼ਾ ਨਾਲ ਸੰਬੰਧਿਤ ਮੁਫ਼ਤ ਸੇਵਾਵਾਂ ਵੀ ਪ੍ਰਦਾਨ ਕਰਦਾ ਹੈ ਜਿਹਨਾਂ ਦੀ ਮੁੱਖ ਭਾਸ਼ਾ ਅੰਗਰੇਜ਼ੀ ਨਹੀਂ ਹੈ, ਜਿਵੇਂ ਕਿ:

  • ਯੋਗਤਾ ਪ੍ਰਾਪਤ ਦੁਭਾਸ਼ੀਏ
  • ਹੋਰ ਭਾਸ਼ਾਵਾਂ ਵਿੱਚ ਲਿਖਤੀ ਜਾਣਕਾਰੀ

ਜੇਕਰ ਤੁਹਾਨੂੰ ਇਹਨਾਂ ਸੇਵਾਵਾਂ ਲਈ ਸਹਾਇਤਾ ਚਾਹੀਦੀ ਹੈ, ਤਾਂ ਹੇਠਾਂ ਦਿੱਤੇ ਪਤੇ 'ਤੇ Javier Ruiz ਨਾਲ ਸੰਪਰਕ ਕਰੋ:

DOH Civil Rights & ADA Program
PO Box 47890, Olympia, WA 98504-47890
(833) 428-3703
ਈਮੇਲ ਕਰੋ: Civil Rights Program: Civil.Rights@doh.wa.gov

ਗੈਰ-ਵਿਤਕਰੇ ਵਾਲਾ ਕੋਆਰਡੀਨੇਟਰ

DOH ਨੇ Civil Rights & ADA Program ਦੇ ਮੈਨੇਜਰ Javier Ruiz ਨੂੰ ਗੈਰ-ਵਿਤਕਰੇ ਵਾਲਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਾਗਰਿਕ ਅਧਿਕਾਰਾਂ ਨਾਲ ਸੰਬੰਧਿਤ DOH ਦੀਆਂ ਜ਼ਿੰਮੇਵਾਰੀਆਂ ਦੀ ਪਾਲਣਾ ਕੀਤੀ ਜਾ ਰਹੀ ਹੈ, ਜਿਸ ਵਿੱਚ ਵਿਤਕਰੇ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਸ਼ਾਮਲ ਹੈ। DOH ਦਾ ਕੋਈ ਵੀ ਗਾਹਕ DOH ਦੀਆਂ ਸੇਵਾਵਾਂ ਤੱਕ ਬਰਾਬਰ ਪਹੁੰਚ ਪ੍ਰਾਪਤ ਕਰਨ ਬਾਰੇ ਅਤੇ ਨਾਗਰਿਕ ਅਧਿਕਾਰਾਂ ਨਾਲ ਸੰਬੰਧਿਤ DOH ਦੀਆਂ ਜ਼ਿੰਮੇਵਾਰੀਆਂ ਬਾਰੇ ਆਪਣੇ ਸਵਾਲਾਂ ਲਈ Javier Ruiz ਨਾਲ ਸੰਪਰਕ ਕਰ ਸਕਦਾ ਹੈ।

ਵਿਤਕਰੇ ਦੀਆਂ ਸ਼ਿਕਾਇਤਾਂ

ਜੇਕਰ ਤੁਹਾਨੂੰ ਲੱਗਦਾ ਹੈ ਕਿ DOH ਇਹਨਾਂ ਸੇਵਾਵਾਂ ਨੂੰ ਪ੍ਰਦਾਨ ਕਰਨ ਵਿੱਚ ਅਸਫਲ ਰਿਹਾ ਹੈ ਜਾਂ ਉਹਨਾਂ ਨੇ ਨਸਲ, ਰੰਗ, ਰਾਸ਼ਟਰੀ ਮੂਲ, ਉਮਰ, ਅਪਾਹਜਤਾ, ਲਿੰਗ, ਜਾਂ ਕਿਸੇ ਹੋਰ ਸੁਰੱਖਿਅਤ ਵਰਗ ਦੇ ਆਧਾਰ 'ਤੇ ਵਿਤਕਤਾ ਕੀਤਾ ਹੈ, ਤਾਂ ਤੁਸੀਂ ਉਸ ਘਟਨਾ ਦੇ 180 ਦਿਨਾਂ ਦੇ ਅੰਦਰ Civil Rights & ADA Program ਦੇ ਕੋਲ ਸ਼ਿਕਾਇਤ ਦਰਜ ਕਰ ਸਕਦੇ ਹੋ।

ਸ਼ਿਕਾਇਤਾਂ ਲਿਖਤੀ ਰੂਪ ਵਿੱਚ ਸ਼ਿਕਾਇਤ ਫਾਰਮ ਦੀ ਵਰਤੋਂ ਕਰਕੇ, ਈਮੇਲ, ਡਾਕ ਰਾਹੀਂ, ਵਿਅਕਤੀਗਤ ਤੌਰ 'ਤੇ, ਜਾਂ ਫ਼ੋਨ ਰਾਹੀਂ ਦਰਜ ਕਰਵਾਈਆਂ ਜਾ ਸਕਦੀਆਂ ਹਨ:

ਵਿਤਕਰੇ ਦੀ ਸ਼ਿਕਾਇਤ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ।

ਸ਼ਿਕਾਇਤ ਦੇ ਹੋਰ ਵਿਕਲਪ

U.S. Department of Health and Human Services (HHS)

ਤੁਸੀਂ Department of Health and Human Services (HHS, ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵੀਸਿਜ) Office for Civil Rights (ਆਫਿਸ ਫਾਰ ਸਿਵਲ ਰਾਇਟਸ) ਦੇ ਕੋਲ Office for Civil Rights ਸ਼ਿਕਾਇਤ ਪੋਰਟਲ (ਅੰਗਰੇਜ਼ੀ ਵਿੱਚ) ਰਾਹੀਂ, ਜਾਂ ਨਿਮਨਲਿਖਤ 'ਤੇ ਪਤੇ 'ਤੇ ਡਾਕ ਜਾਂ ਫ਼ੋਨ ਰਾਹੀਂ ਸ਼ਿਕਾਇਤ ਦਰਜ ਕਰ ਸਕਦੇ ਹੋ:

U.S. Department of Health and Human Services
200 Independence Avenue SW, Room 509F, HHH Building, Washington, D.C. 20201
1-800-368-1019, 800-537-7697 (TDD)

HHS ਦੇ ਕੋਲ ਸ਼ਿਕਾਇਤ ਕਿਵੇਂ ਦਰਜ ਕਰਨੀ ਹੈ (ਅੰਗਰੇਜ਼ੀ ਵਿੱਚ) ਇਸ ਬਾਰੇ ਹੋਰ ਜਾਣੋ।

U.S. Environmental Protection Agency (EPA)

ਜੇਕਰ ਸ਼ਿਕਾਇਤ Environmental Protection Agency (EPA, ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ) ਫੰਡ ਦੇ ਪ੍ਰਾਪਤਕਰਤਾ ਨਾਲ ਸੰਬੰਧਿਤ ਹੈ, ਤਾਂ ਤੁਸੀਂ EPA ਕੋਲ ਹੇਠ ਲਿਖੇ ਪਤੇ 'ਤੇ ਸ਼ਿਕਾਇਤ ਦਰਜ ਕਰ ਸਕਦੇ ਹੋ:

U.S. Environmental Protection Agency
Office of External Civil Rights Compliance
1200 Pennsylvania Avenue, N.W., Washington, DC 20460
ਈਮੇਲ: Title_VI_Complaints@epa.gov

EPA ਦੇ ਕੋਲ ਸ਼ਿਕਾਇਤ ਕਿਵੇਂ ਦਰਜ ਕਰਨੀ ਹੈ ਇਸ ਬਾਰੇ ਹੋਰ ਜਾਣੋ।

Washington State Human Rights Commission (WSHRC)

WSHRC, Washington Law Against Discrimination, ਚੈਪਟਰ 49.60 RCW ਨੂੰ ਲਾਗੂ ਕਰਦਾ ਹੈ। ਤੁਸੀਂ WSHRC ਔਨਲਾਈਨ ਪੋਰਟਲ (ਅੰਗਰੇਜ਼ੀ ਅਤੇ ਸਪੈਨਿਸ਼ ਵਿੱਚ) ਰਾਹੀਂ ਜਾਂ ਹੇਠਾਂ ਲਿਖੇ ਪਤੇ 'ਤੇ ਸ਼ਿਕਾਇਤ ਦਰਜ ਕਰ ਸਕਦੇ ਹੋ:

Washington State Human Rights Commission
PO Box 42490, Olympia, WA 98504-2490
ਈਮੇਲ: frontdesk@hum.wa.gov

WSHRC ਦੇ ਕੋਲ ਸ਼ਿਕਾਇਤ ਕਿਵੇਂ ਦਰਜ ਕਰਨੀ ਹੈ (ਅੰਗਰੇਜ਼ੀ ਅਤੇ ਸਪੈਨਿਸ਼ ਵਿੱਚ) ਇਸ ਬਾਰੇ ਹੋਰ ਜਾਣੋ।