ਇਸ ਪੰਨੇ 'ਤੇ ਕੀ ਦੱਸਿਆ ਗਿਆ ਹੈ
ਧੂੰਆਂ ਸਾਹ ਰਾਹੀਂ ਅੰਦਰ ਖਿੱਚਣਾ ਕਿਸੇ ਲਈ ਵੀ ਚੰਗਾ ਨਹੀਂ ਹੈ। ਅੱਗ ਦੇ ਧੂੰਏਂ ਨੂੰ ਸਾਹ ਰਾਹੀਂ ਅੰਦਰ ਖਿੱਚਣ ਨਾਲ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਹੋਰ ਜਾਣੋ।
ਹਰ ਕਿਸੇ ਨੂੰ ਧੂੰਏਂ ਦੇ ਸੰਪਰਕ ਨੂੰ ਘਟਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ। ਬਾਹਰ ਜਾਂ ਘਰ ਦੇ ਅੰਦਰ ਹੋਣ ਸਮੇਂ, ਅੱਗ ਦੇ ਧੂੰਏਂ ਤੋਂ ਆਪਣੀ, ਆਪਣੇ ਪਰਿਵਾਰ, ਆਪਣੇ ਪਾਲਤੂ ਜਾਨਵਰਾਂ ਅਤੇ ਪਸ਼ੂਆਂ ਦੀ ਰੱਖਿਆ ਕਰਨ ਵਿੱਚ ਮਦਦ ਲਈ ਤੁਸੀਂ ਹੇਠਾਂ ਦਿੱਤੇ ਕਦਮ ਚੁੱਕ ਸਕਦੇ ਹੋ। ਜੇਕਰ ਤੁਹਾਨੂੰ ਦਮਾ ਜਾਂ ਸਾਹ ਦੀ ਕੋਈ ਹੋਰ ਬਿਮਾਰੀ ਹੈ, ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਦੀ ਸਲਾਹ ਜਾਂ ਆਪਣੀ ਦਮਾ ਕਾਰਜ ਯੋਜਨਾ ਦੀ ਪਾਲਣਾ ਕਰੋ, ਜੇ ਤੁਹਾਡੇ ਕੋਲ ਹੈ।
ਘਰ ਤੋਂ ਬਾਹਰ
ਬਾਹਰ ਹੋਣ ਸਮੇਂ, ਸਰੀਰਕ ਗਤੀਵਿਧੀ ਦਾ ਸਮਾਂ ਅਤੇ ਤੀਬਰਤਾ ਸੀਮਤ ਰੱਖੋ। ਜੇਕਰ ਤੁਹਾਨੂੰ ਸੀਮਤ ਸਮੇਂ ਲਈ ਬਾਹਰ ਰਹਿਣਾ ਪਵੇ, ਤਾਂ N95 ਮਾਸਕ ਵਰਗਾ ਸਹੀ ਢੰਗ ਨਾਲ ਫਿੱਟ ਕੀਤਾ ਹੋਇਆ ਅਤੇ National Institute for Occupational Safety and Health (NIOSH, ਕਿੱਤਾਮੁਖੀ ਸੁਰੱਖਿਆ ਅਤੇ ਸਿਹਤ ਦੀ ਰਾਸ਼ਟਰੀ ਸੰਸਥਾ) ਵੱਲੋਂ ਪ੍ਰਵਾਨਿਤ ਪਾਰਟੀਕੁਲੇਟ ਰੈਸਪੀਰੇਟਰ ਪਹਿਨੋ।
ਧੂੰਏਂ ਦੀਆਂ ਘਟਨਾਵਾਂ ਦੌਰਾਨ ਬਾਹਰ ਜਾਂਦੇ ਸਮੇਂ, ਸਾਡੇ ਹਵਾ ਦੀ ਗੁਣਵੱਤਾ ਦੇ ਸਰੋਤਾਂ ਵਾਲੇ ਪੰਨੇ ਨੂੰ ਦੇਖਣਾ ਨਾ ਭੁੱਲੋ।
-
ਮਾਸਕ ਦੀ ਵਰਤੋਂ ਕਰਨਾ
-
ਜਦੋਂ ਧੂੰਏਂ ਦੌਰਾਨ ਬਾਹਰ ਜਾਣਾ ਲਾਜ਼ਮੀ ਹੋਵੇ, ਤਾਂ N95 ਮਾਸਕ ਕੁਝ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ। ਇਹ ਮਾਸਕ ਧੂੰਏਂ ਵਿੱਚ ਮੌਜੂਦ ਜ਼ਿਆਦਾਤਰ ਬਰੀਕ ਕਣਾਂ ਨੂੰ ਤਾਂ ਫਿਲਟਰ ਕਰ ਲੈਂਦੇ ਹਨ, ਪਰ ਕਾਰਬਨ ਮੋਨੋਆਕਸਾਈਡ ਵਰਗੀਆਂ ਹਾਨੀਕਾਰਕ ਗੈਸਾਂ ਨੂੰ ਨਹੀਂ ਫਿਲਟਰ ਕਰ ਸਕਦੇ। N95 ਮਾਸਕ ਬਹੁਤ ਸਾਰੇ ਹਾਰਡਵੇਅਰ ਸਟੋਰਾਂ, ਘਰਾਂ ਦੀ ਮੁਰੰਮਤ ਦੇ ਸਟੋਰਾਂ ਅਤੇ ਫਾਰਮੇਸੀਆਂ ਤੋਂ ਮਿਲ ਸਕਦੇ ਹਨ।
ਸੁਰੱਖਿਆ ਪ੍ਰਦਾਨ ਕਰਨ ਵਾਲੀ ਸੀਲ ਬਣਾਉਣ ਲਈ N95 ਮਾਸਕ ਦਾ ਸਹੀ ਆਕਾਰ ਅਤੇ ਫਿੱਟ ਹੋਣਾ ਜ਼ਰੂਰੀ ਹੈ। ਜੇਕਰ ਇਨ੍ਹਾਂ ਨੂੰ ਗਲਤ ਤਰੀਕੇ ਨਾਲ ਪਾਇਆ ਜਾਵੇ, ਤਾਂ ਇਹ ਘੱਟ ਸੁਰੱਖਿਆ ਪ੍ਰਦਾਨ ਕਰ ਸਕਦੇ ਹਨ। ਉਦਾਹਰਣ ਵਜੋਂ, ਦਾੜ੍ਹੀ ਅਤੇ ਚਿਹਰੇ ਦੇ ਵਾਲ ਸਹੀ ਸੀਲ ਨਹੀਂ ਬਣਨ ਦਿੰਦੇ, ਜਿਸਦਾ ਮਤਲਬ ਹੈ ਕਿ ਘੱਟ ਸੁਰੱਖਿਆ ਮਿਲਦੀ ਹੈ। N95 ਮਾਸਕ ਨੂੰ ਸਹੀ ਤਰੀਕੇ ਨਾਲ ਵਰਤਣ ਬਾਰੇ ਇਹ ਵੀਡੀਓ (ਅੰਗਰੇਜ਼ੀ ਵਿੱਚ) ਦੇਖੋ।
ਵਿਅਸਕਾਂ ਦੇ ਛੋਟੇ N95 ਮਾਸਕ ਸੰਭਵ ਤੌਰ 'ਤੇ 7 ਸਾਲ ਅਤੇ ਇਸ ਤੋਂ ਵੱਡੇ ਬੱਚਿਆਂ ਨੂੰ ਫ਼ਿੱਟ ਆ ਸਕਦੇ ਹਨ, ਹਾਲਾਂਕਿ ਇਸ ਤੋਂ ਛੋਟੇ ਆਕਾਰ ਉਪਲਬਧ ਨਹੀਂ ਹਨ, ਅਤੇ N95 ਮਾਸਕਾਂ ਦੀ ਬੱਚਿਆਂ ਵਿੱਚ ਵਿਆਪਕ ਵਰਤੋਂ ਲਈ ਜਾਂਚ ਨਹੀਂ ਕੀਤੀ ਗਈ ਹੈ।
ਬੱਚਿਆਂ ਲਈ ਮਾਸਕ ਦੀ ਵਰਤੋਂ ਬਾਰੇ ਹੋਰ ਸਿਫਾਰਸ਼ਾਂ ਲਈ Western States PEHSU ਦੇ ਦਿਸ਼ਾ-ਨਿਰਦੇਸ਼ (PDF) (ਅੰਗਰੇਜ਼ੀ ਵਿੱਚ) ਦੇਖੋ।
ਮਾਸਕ ਪਹਿਨਣ ਨਾਲ ਸਾਹ ਲੈਣਾ ਥੋੜ੍ਹਾ ਔਖਾ ਹੋ ਸਕਦਾ ਹੈ। ਫੇਫੜਿਆਂ ਦੀ ਬਿਮਾਰੀ, ਦਿਲ ਦੀ ਬਿਮਾਰੀ, ਜਾਂ ਕਿਸੇ ਪੁਰਾਣੀ ਬਿਮਾਰੀ ਤੋਂ ਪੀੜਤ ਕਿਸੇ ਵੀ ਵਿਅਕਤੀ ਨੂੰ ਮਾਸਕ ਵਰਤਣ ਤੋਂ ਪਹਿਲਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਸਲਾਹ ਕਰਨੀ ਚਾਹੀਦੀ ਹੈ।
ਜਦੋਂ ਬਾਹਰਲੇ ਧੂੰਏਂ ਦਾ ਪੱਧਰ ਬਹੁਤ ਜ਼ਿਆਦਾ ਹੋਵੇ ਅਤੇ ਘਰ ਦੇ ਅੰਦਰ ਦੀਆਂ ਖਿੜਕੀਆਂ ਨੂੰ ਬੰਦ ਨਾ ਰੱਖਿਆ ਜਾ ਸਕੇ ਜਾਂ ਹਵਾ ਨੂੰ ਫਿਲਟਰ ਨਾ ਕੀਤਾ ਜਾ ਸਕੇ, ਤਾਂ ਅੰਦਰਲੀਆਂ ਥਾਵਾਂ 'ਤੇ ਥੋੜ੍ਹੇ ਸਮੇਂ ਲਈ N95 ਮਾਸਕ ਪਾਉਣਾ ਮਦਦਗਾਰ ਹੋ ਸਕਦਾ ਹੈ। ਇਨ੍ਹਾਂ ਅੰਦਰਲੀਆਂ ਥਾਵਾਂ ਦੀਆਂ ਉਦਾਹਰਣਾਂ ਵਿੱਚ ਜਨਤਕ ਆਵਾਜਾਈ ਅਤੇ ਵਪਾਰਕ ਜਾਂ ਜਨਤਕ ਇਮਾਰਤਾਂ ਸ਼ਾਮਲ ਹਨ।
ਮਾਸਕ ਦੀ ਸਹੀ ਵਰਤੋਂ, ਫਿੱਟ ਅਤੇ ਇਹ ਕਿਵੇਂ ਪਛਾਣਿਆ ਜਾਵੇ ਕਿ ਮਾਸਕ NIOSH-ਪ੍ਰਵਾਨਿਤ ਹੈ, ਇਸ ਬਾਰੇ ਹੋਰ ਜਾਣਕਾਰੀ:
- ਜੰਗਲ ਦੀ ਅੱਗ ਦੇ ਧੂੰਏਂ ਅਤੇ ਚਿਹਰੇ ਦੇ ਮਾਸਕ ਦੀ ਤੱਥ ਸ਼ੀਟ (PDF) (ਅੰਗਰੇਜ਼ੀ ਵਿੱਚ)
- ਜਨਤਾ ਲਈ NIOSH ਦੇ ਨਿੱਜੀ ਸੁਰੱਖਿਆ ਉਪਕਰਣ (ਅੰਗਰੇਜ਼ੀ ਵਿੱਚ)
-
ਕਸਰਤ ਕਰਨਾ
-
ਸਿਹਤ ਲਈ ਕਸਰਤ ਬਹੁਤ ਜ਼ਰੂਰੀ ਹੈ। ਹਾਲਾਂਕਿ, ਜਦੋਂ ਤੁਸੀਂ ਕਸਰਤ ਕਰਦੇ ਹੋ, ਤਾਂ ਤੁਹਾਡੀ ਹਵਾ ਲੈਣ ਦੀ ਸਮਰੱਥਾ ਵੱਧ ਜਾਂਦੀ ਹੈ, ਜਿਸ ਦਾ ਮਤਲਬ ਹੈ ਕਿ ਜਦੋਂ ਹਵਾ ਦੀ ਗੁਣਵੱਤਾ ਮਾੜੀ ਹੁੰਦੀ ਹੈ ਤਾਂ ਤੁਸੀਂ ਵਧੇਰੇ ਪ੍ਰਦੂਸ਼ਣ ਅੰਦਰ ਖਿੱਚਦੇ ਹੋ। ਧੂੰਏਂ ਵਾਲੇ ਦਿਨਾਂ ਦੌਰਾਨ, ਘਰ ਦੇ ਅੰਦਰ ਕਸਰਤ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਹਾਡੇ ਘਰ ਦੇ ਅੰਦਰ ਦੀ ਹਵਾ ਮਾੜੀ ਹੈ, ਤਾਂ ਆਪਣੀਆਂ ਗਤੀਵਿਧੀਆਂ ਨੂੰ ਹਲਕਾ ਰੱਖੋ। ਆਮ ਦਿਸ਼ਾ-ਨਿਰਦੇਸ਼ਾਂ ਵਜੋਂ, ਜੇਕਰ ਤੁਸੀਂ ਧੂੰਏਂ ਪ੍ਰਤੀ ਸੰਵੇਦਨਸ਼ੀਲ ਹੋ, ਤਾਂ ਤੁਹਾਨੂੰ ਆਪਣੀਆਂ ਗਤੀਵਿਧੀਆਂ ਨੂੰ ਸੀਮਤ ਕਰ ਦੇਣਾ ਚਾਹੀਦਾ ਹੈ ਜਦੋਂ ਹਵਾ ਦੀ ਗੁਣਵੱਤਾ ਸੰਵੇਦਨਸ਼ੀਲ ਸਮੂਹਾਂ ਲਈ ਅਣਸੁਖਾਵੀਂ (ਸੰਤਰੀ, AQI 101-150) ਜਾਂ ਇਸ ਤੋਂ ਮਾੜੀ ਸ਼੍ਰੇਣੀ ਵਿੱਚ ਹੋਵੇ। ਭਾਵੇਂ ਤੁਸੀਂ ਸੰਵੇਦਨਸ਼ੀਲ ਹੋ ਜਾਂ ਨਹੀਂ, ਤੁਹਾਨੂੰ ਲੱਛਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਹਰ ਕਿਸੇ ਨੂੰ ਆਪਣੀਆਂ ਗਤੀਵਿਧੀਆਂ ਨੂੰ ਸੀਮਤ ਕਰ ਦੇਣਾ ਚਾਹੀਦਾ ਹੈ ਜਦੋਂ ਹਵਾ ਦੀ ਗੁਣਵੱਤਾ ਹਾਨੀਕਾਰਕ (ਲਾਲ) ਸ਼੍ਰੇਣੀ ਜਾਂ ਇਸ ਤੋਂ ਮਾੜੀ (AQI 151 ਜਾਂ ਇਸ ਤੋਂ ਵੱਧ) ਹੋਵੇ।
ਲੋਕਾਂ ਦਾ ਧੂੰਏਂ ਪ੍ਰਤੀ ਘੱਟ ਅਤੇ ਉੱਚੇ ਪੱਧਰ 'ਤੇ ਵੱਖ-ਵੱਖ ਤਰ੍ਹਾਂ ਦਾ ਪ੍ਰਤੀਕਰਮ ਹੁੰਦਾ ਹੈ, ਅਤੇ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਲੱਛਣਾਂ ਵੱਲ ਧਿਆਨ ਦਿਓ ਅਤੇ ਲੋੜ ਅਨੁਸਾਰ ਆਪਣੀਆਂ ਗਤੀਵਿਧੀਆਂ ਵਿੱਚ ਬਦਲਾਅ ਕਰੋ। ਯਾਦ ਰੱਖੋ ਕਿ ਭਾਵੇਂ ਤੁਸੀਂ ਗਤੀਵਿਧੀ ਦੌਰਾਨ ਠੀਕ ਮਹਿਸੂਸ ਕਰੋ, ਫਿਰ ਵੀ ਧੂੰਏਂ ਦਾ ਸੰਪਰਕ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਅਤੇ ਤੁਹਾਨੂੰ ਘੰਟਿਆਂ ਜਾਂ ਦਿਨਾਂ ਬਾਅਦ ਵੀ ਲੱਛਣ ਮਹਿਸੂਸ ਹੋ ਸਕਦੇ ਹਨ।
ਕੁਝ ਲੋਕ ਧੂੰਏਂ ਦੇ ਘੱਟ ਪੱਧਰ ਪ੍ਰਤੀ ਵੀ ਖਾਸ ਤੌਰ 'ਤੇ ਸੰਵੇਦਨਸ਼ੀਲ ਹੁੰਦੇ ਹਨ ਅਤੇ ਜਦੋਂ ਹਵਾ ਦੀ ਗੁਣਵੱਤਾ ਦਰਮਿਆਨੀ ਸ਼੍ਰੇਣੀ (ਪੀਲਾ, AQI 51-100) ਵਿੱਚ ਹੁੰਦੀ ਹੈ, ਤਾਂ ਉਨ੍ਹਾਂ ਨੂੰ ਲੱਛਣ ਮਹਿਸੂਸ ਹੋਣ ਲੱਗ ਸਕਦੇ ਹਨ, ਜਿਵੇਂ ਕਿ ਦਮੇ, ਫੇਫੜਿਆਂ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕ। ਜੇਕਰ ਤੁਸੀਂ ਧੂੰਏਂ ਦੇ ਘੱਟ ਪੱਧਰ ਪ੍ਰਤੀ ਖਾਸ ਤੌਰ 'ਤੇ ਸੰਵੇਦਨਸ਼ੀਲ ਹੋ, ਤਾਂ ਅਸੀਂ ਸਲਾਹ ਦਿੰਦੇ ਹਾਂ ਕਿ ਉਸ ਪੱਧਰ 'ਤੇ ਵੀ ਧੂੰਏਂ ਦੇ ਸੰਪਰਕ ਨੂੰ ਘਟਾਉਣ ਲਈ ਕਦਮ ਚੁੱਕੋ।
ਹਵਾ ਦੀ ਮਾੜੀ ਗੁਣਵੱਤਾ ਦੌਰਾਨ ਤੁਹਾਨੂੰ ਆਪਣੇ ਪਾਲਤੂ ਜਾਨਵਰਾਂ ਨੂੰ ਵੀ ਬਾਹਰ ਸੈਰ ਕਰਵਾਉਣ ਤੋਂ ਬਚਣਾ ਚਾਹੀਦਾ ਹੈ। ਪਾਲਤੂ ਜਾਨਵਰਾਂ ਨੂੰ ਸਿਰਫ਼ ਥੋੜ੍ਹੇ ਸਮੇਂ ਲਈ ਹੀ ਬਾਥਰੂਮ ਬ੍ਰੇਕ ਲਈ ਬਾਹਰ ਲੈ ਕੇ ਜਾਓ।
-
ਗੱਡੀ ਚਲਾਉਣਾ
-
ਜਦੋਂ ਵੀ ਸੰਭਵ ਹੋਵੇ, ਗੱਡੀ ਚਲਾਉਣ ਤੋਂ ਪਰਹੇਜ਼ ਕਰੋ। ਜੇਕਰ ਤੁਹਾਨੂੰ ਗੱਡੀ ਚਲਾਉਣੀ ਹੀ ਪਵੇ, ਤਾਂ ਖਿੜਕੀਆਂ ਬੰਦ ਰੱਖੋ। ਏਅਰ ਕੰਡੀਸ਼ਨਰ ਦੀ ਵਰਤੋਂ ਕਰੋ ਅਤੇ ਫਿਲਟਰ ਨੂੰ ਰੀਸਰਕੁਲੇਟ 'ਤੇ ਸੈੱਟ ਕਰੋ। ਜ਼ਿਆਦਾਤਰ ਵਾਹਨ ਕਾਰ ਦੇ ਅੰਦਰਲੀ ਹਵਾ ਨੂੰ ਰੀਸਰਕੁਲੇਟ ਕਰ ਸਕਦੇ ਹਨ, ਜਿਸ ਨਾਲ ਧੂੰਏਂ ਵਾਲੀ ਹਵਾ ਨੂੰ ਬਾਹਰ ਰੱਖਣ ਵਿੱਚ ਮਦਦ ਮਿਲਦੀ ਹੈ; ਹਾਲਾਂਕਿ, ਕਾਰਬਨ ਡਾਈਆਕਸਾਈਡ ਦਾ ਪੱਧਰ ਵੱਧ ਸਕਦਾ ਹੈ ਅਤੇ ਇਸ ਨਾਲ ਨੀਂਦ ਆ ਸਕਦੀ ਹੈ। ਤੁਹਾਨੂੰ ਸਮੇਂ-ਸਮੇਂ 'ਤੇ ਹਵਾ ਨੂੰ ਰੀਸਰਕੁਲੇਟ ਕਰਨ ਤੋਂ ਹਟਾ ਕੇ ਤਾਜ਼ੀ ਹਵਾ ਅੰਦਰ ਖਿੱਚਣ ਦੀ ਲੋੜ ਪੈ ਸਕਦੀ ਹੈ।
ਆਪਣੀ ਕਾਰ ਦੇ ਇਨਟੇਕ ਫਿਲਟਰਾਂ ਦੀ ਸਾਂਭ-ਸੰਭਾਲ ਰੱਖੋ ਅਤੇ ਲੋੜ ਪੈਣ 'ਤੇ ਸਰਵਿਸ ਕਰਵਾਓ। ਧੂੰਆਂ ਨਜ਼ਰ ਆਉਣ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ, ਅਤੇ ਸੁਰੱਖਿਅਤ ਢੰਗ ਨਾਲ ਗੱਡੀ ਚਲਾਉਣ ਲਈ ਤੁਹਾਨੂੰ ਮੌਸਮ ਦੇ ਹੋਰ ਖ਼ਤਰਿਆਂ ਵਾਂਗ ਹੀ ਆਪਣੇ ਆਪ ਨੂੰ ਢਾਲਣਾ ਪੈ ਸਕਦਾ ਹੈ।
ਘਰ ਦੇ ਅੰਦਰ
- ਖਿੜਕੀਆਂ ਅਤੇ ਦਰਵਾਜ਼ਿਆ ਨੂੰ ਬੰਦ ਰੱਖੋ ਜਦੋਂ ਤੱਕ ਇੰਨੀ ਗਰਮੀ ਨਾ ਹੋ ਜਾਵੇ ਕਿ ਸੁਰੱਖਿਅਤ ਤਾਪਮਾਨ ਬਣਾਈ ਰੱਖਣਾ ਔਖਾ ਹੋ ਜਾਵੇ। ਹੇਠਾਂ ਦਿੱਤੇ ਲਿੰਕ 'ਤੇ ਜਾਓ।
- HVAC ਸਿਸਟਮ, HEPA ਪੋਰਟੇਬਲ ਏਅਰ ਕਲੀਨਰ, (ਅੰਗਰੇਜ਼ੀ ਵਿੱਚ)ਜਾਂ DIY ਬਾਕਸ ਫੈਨ ਫਿਲਟਰ ਰਾਹੀਂ ਹਵਾ ਨੂੰ ਫਿਲਟਰ ਕਰੋ।
- HVAC ਨੂੰ ਰੀਸਰਕੁਲੇਟ ਮੋਡ 'ਤੇ ਸੈੱਟ ਕਰੋ ਜਾਂ ਬਾਹਰਲੀ/ਤਾਜ਼ੀ ਹਵਾ ਦੇ ਇਨਟੇਕ ਨੂੰ ਬੰਦ ਕਰ ਦਿਓ।
- ਘਰ ਦੇ ਅੰਦਰ ਪ੍ਰਦੂਸ਼ਣ ਨਾ ਵਧਾਓ। ਇਨ੍ਹਾਂ ਤੋਂ ਬਚੋ:
- ਮੋਮਬੱਤੀਆਂ, ਅਗਰਬੱਤੀ ਅਤੇ ਲੱਕੜ ਬਾਲਣਾ।
- ਸਪਰੇਅ, ਫੈਲਾਏ ਹੋਏ ਜ਼ਰੂਰੀ ਤੇਲ, ਜਾਂ ਏਅਰ ਫਰੈਸ਼ਨਰਾਂ ਦੀ ਵਰਤੋਂ ਕਰਨਾ।
- ਭੋਜਨ ਨੂੰ ਭੁੰਨਣਾ ਜਾਂ ਤਲਣਾ, ਅਤੇ ਗੈਸ ਜਾਂ ਪ੍ਰੋਪੇਨ ਦੇ ਚੁੱਲ੍ਹਿਆਂ ਅਤੇ ਓਵਨ ਦੀ ਵਰਤੋਂ ਨੂੰ ਸੀਮਤ ਕਰਨਾ।
- ਗੈਸ ਜਾਂ ਪ੍ਰੋਪੇਨ ਭੱਠੀਆਂ ਜਾਂ ਹੀਟਰਾਂ ਦੀ ਵਰਤੋਂ ਕਰਨਾ।
- ਘਰ ਦੇ ਅੰਦਰ ਸਿਗਰਟ ਜਾਂ ਵੇਪਿੰਗ ਕਰਨਾ।
- ਝਾੜੂ ਲਾਉਣਾ ਜਾਂ ਵੈਕਿਊਮ ਕਰਨਾ, ਜਦੋਂ ਤੱਕ ਕਿ ਤੁਹਾਡੇ ਵੈਕਿਊਮ ਵਿੱਚ HEPA ਫਿਲਟਰ ਨਾ ਹੋਵੇ।
- ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦੇ ਸਮੇਂ ਦਾ ਲਾਭ ਉਠਾਓ, ਜਿਵੇਂ ਕਿ ਮੀਂਹ ਪੈਣ ਦੌਰਾਨ ਜਾਂ ਹਵਾ ਦੀ ਦਿਸ਼ਾ ਬਦਲਣ ਵੇਲੇ, ਤਾਂ ਜੋ ਖਿੜਕੀਆਂ ਖੋਲ੍ਹੀਆਂ ਜਾ ਸਕਣ ਅਤੇ ਤੁਹਾਡੇ HVAC ਸਿਸਟਮ ਨੂੰ ਤਾਜ਼ੀ ਹਵਾ ਲੈਣ ਲਈ ਸੈੱਟ ਕੀਤਾ ਜਾ ਸਕੇ। ਇਹ ਲੰਬੇ ਸਮੇਂ (3-4 ਦਿਨ ਜਾਂ ਇਸ ਤੋਂ ਵੱਧ) ਤੱਕ ਰਹਿਣ ਵਾਲੇ ਧੂੰਏਂ ਦੇ ਸਮੇਂ ਦੌਰਾਨ ਖਾਸ ਤੌਰ 'ਤੇ ਲਾਭਦਾਇਕ ਹੁੰਦਾ ਹੈ। ਜਦੋਂ ਹਵਾ ਦੀ ਗੁਣਵੱਤਾ ਦੁਬਾਰਾ ਖਰਾਬ ਹੋ ਜਾਵੇ, ਤਾਂ ਖਿੜਕੀਆਂ ਨੂੰ ਫਿਰ ਤੋਂ ਬੰਦ ਕਰਨਾ ਅਤੇ ਤਾਜ਼ੀ ਹਵਾ ਦੇ ਇਨਟੇਕ ਨੂੰ ਮੁੜ ਬੰਦ ਕਰਨਾ ਯਾਦ ਰੱਖੋ।
- ਜੇਕਰ ਤੁਸੀਂ ਖਿੜਕੀਆਂ ਬੰਦ ਨਹੀਂ ਰੱਖ ਸਕਦੇ ਜਾਂ ਘਰ ਦੀ ਹਵਾ ਨੂੰ ਫਿਲਟਰ ਨਹੀਂ ਕਰ ਸਕਦੇ, ਤਾਂ ਬਾਹਰਲੇ ਧੂੰਏਂ ਦਾ ਪੱਧਰ ਜ਼ਿਆਦਾ ਹੋਣ 'ਤੇ ਥੋੜ੍ਹੇ ਸਮੇਂ ਲਈ N95 ਮਾਸਕ ਪਾਉਣਾ ਮਦਦਗਾਰ ਹੋ ਸਕਦਾ ਹੈ। ਉਦਾਹਰਣਾਂ: ਜਨਤਕ ਆਵਾਜਾਈ ਅਤੇ ਵਪਾਰਕ ਜਾਂ ਸਰਕਾਰੀ ਇਮਾਰਤਾਂ।
- ਜੇਕਰ ਘਰ ਵਿੱਚ ਸਾਫ਼ ਹਵਾ ਬਣਾਈ ਨਹੀਂ ਰੱਖੀ ਜਾ ਸਕਦੀ, ਤਾਂ ਕਿਤੇ ਹੋਰ ਚਲੇ ਜਾਓ, ਜਿਵੇਂ ਕਿ ਕਿਸੇ ਰਿਸ਼ਤੇਦਾਰ ਜਾਂ ਦੋਸਤ ਦੇ ਘਰ, ਕਿਸੇ ਜਨਤਕ ਜਗ੍ਹਾ, ਜਾਂ ਕਿਸੇ ਅਜਿਹੇ ਖੇਤਰ ਵਿੱਚ ਜਿੱਥੇ ਧੂੰਏਂ ਦਾ ਕੋਈ ਪ੍ਰਭਾਵ ਨਾ ਹੋਵੇ।
- ਆਪਣੇ ਘਰ ਵਿੱਚ ਹਵਾ ਸਾਫ਼ ਕਰਨ ਵਾਲਾ ਕਮਰਾ ਬਣਾਓ (Environmental Protection Agency (EPA, ਵਾਤਾਵਰਣ ਸੁਰੱਖਿਆ ਏਜੰਸੀ), (ਅੰਗਰੇਜ਼ੀ ਵਿੱਚ) ਜੋ ਜੰਗਲੀ ਅੱਗ ਦੇ ਧੂੰਏਂ ਦੌਰਾਨ ਧੂੰਏਂ ਦੇ ਪੱਧਰ ਨੂੰ ਘੱਟ ਰੱਖਣ ਲਈ ਤਿਆਰ ਕੀਤਾ ਗਿਆ ਹੋਵੇ।
- ਵੀਡੀਓ ਦੇਖੋ (ਅੰਗਰੇਜ਼ੀ ਵਿੱਚ) ਅਤੇ ਸਿੱਖੋ ਕਿ ਸਾਫ਼ ਹਵਾ ਵਾਲਾ ਕਮਰਾ ਕਿਵੇਂ ਬਣਾਉਣਾ ਹੈ:
-
ਗਰਮ ਅਤੇ ਏਅਰ ਕੰਡੀਸ਼ਨਰ ਤੋਂ ਬਿਨਾਂ
-
ਜਦੋਂ ਗਰਮੀ ਹੋਵੇ, ਤਾਂ ਧੂੰਏਂ ਨੂੰ ਬਾਹਰ ਰੱਖਣਾ ਇੱਕ ਚੁਣੌਤੀ ਹੋ ਸਕਦੀ ਹੈ, ਖਾਸ ਕਰਕੇ ਏਅਰ ਕੰਡੀਸ਼ਨਰ ਜਾਂ ਸੈਂਟਰਲ ਕੂਲਿੰਗ ਸਿਸਟਮ ਤੋਂ ਬਿਨਾਂ। ਵਧਦੇ ਤਾਪਮਾਨ ਵੱਲ ਧਿਆਨ ਦਿਓ ਕਿਉਂਕਿ ਗਰਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੇਜ਼ੀ ਨਾਲ ਫੈਲ ਸਕਦੀਆਂ ਹਨ ਅਤੇ ਜਾਨਲੇਵਾ ਵੀ ਹੋ ਸਕਦੀਆਂ ਹਨ। ਜੇਕਰ ਹਵਾ ਦੀ ਮਾੜੀ ਗੁਣਵੱਤਾ ਦੌਰਾਨ ਘਰ ਦੇ ਅੰਦਰ ਗਰਮੀ ਹੋਵੇ, ਤਾਂ ਇਹ ਕਦਮ ਤੁਹਾਨੂੰ ਠੰਢਾ ਰੱਖਣ ਵਿੱਚ ਮਦਦ ਕਰ ਸਕਦੇ ਹਨ:
ਦਿਨ ਵੇਲੇ ਖਿੜਕੀਆਂ, ਪਰਦੇ ਅਤੇ ਸ਼ੇਡ ਬੰਦ ਰੱਖੋ ਅਤੇ ਪੋਰਟੇਬਲ ਪੱਖਿਆਂ ਦੀ ਵਰਤੋਂ ਕਰੋ। ਦਿਨ ਦੇ ਸਭ ਤੋਂ ਗਰਮ ਸਮੇਂ ਦੌਰਾਨ ਚੁੱਲ੍ਹੇ ਅਤੇ ਓਵਨ ਦੀ ਵਰਤੋਂ ਘੱਟ ਤੋਂ ਘੱਟ ਕਰੋ।
ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਬਾਰੇ ਜਾਣਕਾਰੀ ਲਈ, Department of Health (DOH, ਸਿਹਤ ਵਿਭਾਗ) ਦੀ ਗਰਮ ਮੌਸਮ ਵਿੱਚ ਸੁਰੱਖਿਆ ਮਾਰਗਦਰਸ਼ਨ (ਅੰਗਰੇਜ਼ੀ ਵਿੱਚ) ਜਾਂ Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਦੀ ਗਰਮੀ ਨਾਲ ਸੰਬੰਧਿਤ ਬਿਮਾਰੀਆਂ ਤੋਂ ਰੋਕਥਾਮ (ਅੰਗਰੇਜ਼ੀ ਵਿੱਚ) ਦੀ ਪਾਲਣਾ ਕਰੋ।
- ਠੰਢੇ ਪਾਣੀ ਨਾਲ ਨਹਾਓ ਜਾਂ ਸ਼ਾਵਰ ਲਓ। ਤਾਪਮਾਨ ਵਿੱਚ ਅਚਾਨਕ ਆਉਣ ਵਾਲੇ ਬਹੁਤ ਜ਼ਿਆਦਾ ਬਦਲਾਅ ਤੋਂ ਸੁਚੇਤ ਰਹੋ, ਜਿਸ ਨਾਲ ਜਾਨਲੇਵਾ ਸਮੱਸਿਆਵਾਂ ਹੋ ਸਕਦੀਆਂ ਹਨ।
- ਬਰਫ਼ ਦੀਆਂ ਥੈਲੀਆਂ ਦੀ ਵਰਤੋਂ ਕਰੋ ਜਾਂ ਆਪਣੇ ਪੈਰਾਂ ਨੂੰ ਠੰਢੇ ਪਾਣੀ ਵਿੱਚ ਰੱਖੋ। ਆਪਣੀ ਗਰਦਨ ਦੇ ਪਿੱਛੇ ਗਿੱਲੇ ਕੱਪੜੇ ਰੱਖੋ ਜਾਂ ਪੱਖੇ ਕੋਲ ਬੈਠ ਕੇ ਆਪਣੇ ਉੱਪਰ ਪਾਣੀ ਦਾ ਛਿੜਕਾਅ ਕਰੋ।
- ਹਾਈਡਰੇਟ ਰਹੋ, ਖਾਸ ਕਰਕੇ ਪਾਣੀ ਪੀਓ। ਮਿੱਠੇ ਜਾਂ ਸ਼ਰਾਬ ਵਾਲੇ ਪੀਣ ਵਾਲੇ ਪਦਾਰਥਾਂ ਤੋਂ ਪਰਹੇਜ਼ ਕਰੋ ਕਿਉਂਕਿ ਇਹ ਸਰੀਰ ਵਿੱਚ ਪਾਣੀ ਦੀ ਕਮੀ ਦਾ ਕਾਰਨ ਬਣ ਸਕਦੇ ਹਨ।
- ਕਿਸੇ ਠੰਢੀ ਅੰਦਰੂਨੀ ਜਗ੍ਹਾ 'ਤੇ ਜਾਓ – ਭਾਵੇਂ ਕੁਝ ਘੰਟਿਆਂ ਲਈ ਹੀ ਹੋਵੇ। ਆਪਣੇ ਭਾਈਚਾਰੇ ਵਿੱਚ ਕੂਲਿੰਗ ਸੈਂਟਰਾਂ ਬਾਰੇ ਅੱਪਡੇਟ ਜਾਣਕਾਰੀ ਲਈ, Washington 2-1-1 'ਤੇ ਜਾਓ।
- ਹਵਾ ਦੀ ਗੁਣਵੱਤਾ 'ਤੇ ਨਜ਼ਰ ਰੱਖੋ ਅਤੇ ਜਦੋਂ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਵੇ ਤਾਂ ਆਪਣੀਆਂ ਖਿੜਕੀਆਂ ਖੋਲ੍ਹੋ। ਹਵਾ ਬਾਰੇ ਹੋਰ ਤਾਜ਼ਾ ਜਾਣਕਾਰੀ ਲਈ EPA ਫਾਇਰ ਐਂਡ ਸਮੋਕ ਮੈਪ 'ਤੇ ਸੈਂਸਰਾਂ ਲਈ "Trend" (ਟ੍ਰੈਂਡ) ਜਾਣਕਾਰੀ ਦੇਖਣੀ ਮਦਦਗਾਰ ਹੋ ਸਕਦੀ ਹੈ।
- ਖਿੜਕੀਆਂ ਸਿਰਫ਼ ਉਦੋਂ ਹੀ ਖੋਲ੍ਹੋ ਜਦੋਂ ਬਾਹਰਲਾ ਤਾਪਮਾਨ ਅੰਦਰਲੇ ਤਾਪਮਾਨ ਨਾਲੋਂ ਘੱਟ ਹੋਵੇ। ਇੱਕ ਖੁੱਲ੍ਹੀ ਖਿੜਕੀ ਉਦੋਂ ਸਭ ਤੋਂ ਵੱਧ ਲਾਹੇਵੰਦ ਹੁੰਦੀ ਹੈ ਜਦੋਂ ਹਵਾ ਦੇ ਵਹਾਅ ਲਈ ਕੋਈ ਦਰਵਾਜ਼ਾ ਜਾਂ ਵਾਧੂ ਖਿੜਕੀ ਵੀ ਖੋਲ੍ਹੀ ਜਾ ਸਕੇ। ਵਧੇਰੇ ਜਾਣਕਾਰੀ ਲਈ, ਬਿਨਾਂ ਏਅਰ ਕੰਡੀਸ਼ਨਰ ਦੇ ਘਰ ਦੇ ਅੰਦਰੂਨੀ ਹਿੱਸਿਆਂ ਨੂੰ ਠੰਢਾ ਰੱਖਣਾ (PDF) (ਅੰਗਰੇਜ਼ੀ ਵਿੱਚ) ਦੇਖੋ।
- ਘਰ ਦੀ ਅੰਦਰਲੀ ਹਵਾ ਨੂੰ ਸਾਫ਼ ਕਰਨ ਲਈ ਕਦਮ ਚੁੱਕੋ - ਹੇਠਾਂ "ਮੇਰੇ ਘਰ ਵਿੱਚ ਹਵਾ ਦੀ ਫਿਲਟਰੇਸ਼ਨ ਵਿੱਚ ਸੁਧਾਰ ਕਰੋ" ਦੇਖੋ।
-
ਮੇਰੇ ਘਰ ਵਿੱਚ ਹਵਾ ਦੀ ਫਿਲਟਰੇਸ਼ਨ ਵਿੱਚ ਸੁਧਾਰ ਕਰੋ
-
ਘਰ ਵਿੱਚ ਹਵਾ ਨੂੰ ਫਿਲਟਰ ਕਰਨ ਨਾਲ ਅੰਦਰੂਨੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ ਅਤੇ ਧੂੰਏਂ ਦੇ ਸੰਪਰਕ ਨੂੰ ਘਟਾਇਆ ਜਾ ਸਕਦਾ ਹੈ। ਹੇਠਾਂ ਹਵਾ ਨੂੰ ਫਿਲਟਰ ਕਰਨ ਦੇ 3 ਤਰੀਕੇ ਦੱਸੇ ਗਏ ਹਨ। ਧਿਆਨ ਵਿੱਚ ਰੱਖੋ ਕਿ ਇਨ੍ਹਾਂ ਵਿੱਚੋਂ ਹਰੇਕ ਵਿਕਲਪ ਲਈ ਵੱਖ-ਵੱਖ ਗੱਲਾਂ ਅਤੇ ਲੋੜੀਂਦੇ ਸਾਮਾਨ ਦੀ ਲੋੜ ਹੁੰਦੀ ਹੈ। ਜੰਗਲ ਦੀ ਅੱਗ ਦੇ ਸੀਜ਼ਨ ਤੋਂ ਪਹਿਲਾਂ ਕੋਈ ਵੀ ਲੋੜੀਂਦਾ ਸਾਮਾਨ ਖਰੀਦਣ ਦੀ ਕੋਸ਼ਿਸ਼ ਕਰੋ ਕਿਉਂਕਿ ਜੰਗਲ ਦੀ ਅੱਗ ਦਾ ਧੂੰਆਂ ਆਉਂਦੇ ਹੀ ਸਪਲਾਈ ਜਲਦੀ ਵਿਕ ਜਾਂਦੀ ਹੈ। ਜੰਗਲ ਦੀ ਅੱਗ ਦੇ ਧੂੰਏਂ ਦਾ ਸੀਜ਼ਨ ਆਮ ਤੌਰ 'ਤੇ ਜੁਲਾਈ ਜਾਂ ਅਗਸਤ ਵਿੱਚ ਸ਼ੁਰੂ ਹੁੰਦਾ ਹੈ, ਪਰ ਇਹ ਮਈ ਵਿੱਚ ਵੀ ਸ਼ੁਰੂ ਹੋ ਸਕਦਾ ਹੈ।
1. ਜੇਕਰ ਤੁਹਾਡੇ ਕੋਲ ਹੀਟਿੰਗ, ਵੈਂਟੀਲੇਸ਼ਨ, ਅਤੇ/ਜਾਂ ਏਅਰ ਕੰਡੀਸ਼ਨਿੰਗ (HVAC) ਸਿਸਟਮ ਹੈ, ਤਾਂ ਕਣਾਂ ਨੂੰ ਹਟਾਉਣ ਲਈ ਰੇਟ ਕੀਤੇ ਗਏ ਫਿਲਟਰ ਦੀ ਵਰਤੋਂ ਕਰੋ। ਇਸ ਨਾਲ ਤੁਹਾਡੇ ਪੂਰੇ ਘਰ ਵਿੱਚ ਜੰਗਲ ਦੀ ਅੱਗ ਦੇ ਧੂੰਏਂ ਦੇ ਬਾਰੀਕ ਕਣ ਘੱਟ ਜਾਣਗੇ।
- ਕਿਸੇ ਵੀ ਤਰ੍ਹਾਂ ਦੇ ਸੁਧਾਰ ਕਰਨ ਤੋਂ ਪਹਿਲਾਂ ਆਪਣੇ HVAC ਮੈਨੂਅਲ ਦੀ ਸਲਾਹ ਲਓ ਜਾਂ ਕਿਸੇ HVAC ਮਾਹਰ ਨਾਲ ਗੱਲ ਕਰੋ।
- MERV 13 ਰੇਟਿੰਗ ਵਾਲੇ ਫਿਲਟਰ ਦੀ ਵਰਤੋਂ ਕਰੋ ਜਾਂ ਉਹ ਸਭ ਤੋਂ ਉੱਚੀ ਰੇਟਿੰਗ ਵਾਲਾ ਫਿਲਟਰ ਵਰਤੋ ਜਿਸ ਨੂੰ ਤੁਹਾਡਾ ਸਿਸਟਮ ਝੱਲ ਸਕੇ। ਸਿਸਟਮ 'ਤੇ ਵਾਧੂ ਦਬਾਅ ਪੈਣ ਤੋਂ ਰੋਕਣ ਲਈ ਅਜਿਹੇ ਫਿਲਟਰ ਦੀ ਚੋਣ ਕਰੋ ਜਿਸ ਦੀਆਂ ਡੂੰਘੀਆਂ ਤਹਿਆਂ ਨੂੰ ਤੁਹਾਡਾ ਸਿਸਟਮ ਆਸਾਨੀ ਨਾਲ ਸੰਭਾਲ ਸਕੇ। ਫਿਲਟਰ ਬਿਲਕੁਲ ਸਹੀ ਅਤੇ ਕੱਸ ਕੇ ਫਿੱਟ ਹੋਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ, EPA ਦੀ MERV ਰੇਟਿੰਗ ਕੀ ਹੈ? (ਅੰਗਰੇਜ਼ੀ ਵਿੱਚ) ਦੇਖੋ।
- ਸਿਸਟਮ ਦੇ ਪੱਖੇ ਨੂੰ ਰੀਸਰਕੁਲੇਟ 'ਤੇ ਸੈੱਟ ਕਰੋ ਅਤੇ ਇਸ ਨੂੰ ਲਗਾਤਾਰ ਫੈਨ ਮੋਡ 'ਤੇ ਚੱਲਦਾ ਰੱਖੋ। (ਇਹ ਯਕੀਨੀ ਬਣਾਓ ਕਿ ਤੁਹਾਡਾ ਸਿਸਟਮ “ਆਟੋ” ‘ਤੇ ਨਹੀਂ, ਸਗੋਂ “ਆਨ” ‘ਤੇ ਸੈੱਟ ਹੋਵੇ)
- ਜੇਕਰ ਤੁਹਾਡੇ ਕੋਲ MERV 13 ਫਿਲਟਰ ਨਹੀਂ ਹੈ, ਤਾਂ ਧੂੰਏਂ ਨੂੰ ਬਾਹਰ ਰੱਖਣ ਲਈ ਤਾਜ਼ੀ ਹਵਾ ਦੇ ਇਨਟੇਕ ਨੂੰ ਬੰਦ ਕਰ ਦਿਓ। ਜਦੋਂ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਵੇ, ਤਾਂ ਇਸਨੂੰ ਦੁਬਾਰਾ ਖੋਲ੍ਹ ਦਿਓ।
- ਫਿਲਟਰ ਗੰਦਾ ਹੋਣ 'ਤੇ ਜਾਂ ਨਿਰਮਾਤਾ ਦੀਆਂ ਹਦਾਇਤਾਂ ਜਾਂ ਕਿਸੇ HVAC ਮਾਹਰ ਵੱਲੋਂ ਦੱਸੇ ਅਨੁਸਾਰ ਇਸਨੂੰ ਬਦਲਣਾ ਯਾਦ ਰੱਖੋ। ਧੂੰਏਂ ਦੇ ਲੰਬੇ ਸਮੇਂ ਤੱਕ ਰਹਿਣ ਦੌਰਾਨ ਫਿਲਟਰਾਂ ਨੂੰ ਵਾਰ-ਵਾਰ ਬਦਲਣ ਦੀ ਲੋੜ ਪਵੇਗੀ।
2. ਪੋਰਟੇਬਲ HEPA ਏਅਰ ਕਲੀਨਰ ਇੱਕ ਕਮਰੇ ਜਾਂ ਨਿਰਧਾਰਤ ਥਾਂ 'ਤੇ ਧੂੰਏਂ ਦੇ ਕਣਾਂ ਨੂੰ ਹਟਾ ਕੇ ਘਰ ਦੇ ਅੰਦਰਲੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰ ਸਕਦੇ ਹਨ। ਕਾਰਬਨ ਫਿਲਟਰਾਂ ਵਾਲੇ HEPA ਏਅਰ ਕਲੀਨਰ ਘਰ ਦੇ ਅੰਦਰਲੀ ਹਵਾ ਵਿੱਚੋਂ ਕੁਝ ਹਾਨੀਕਾਰਕ ਗੈਸਾਂ ਨੂੰ ਵੀ ਹਟਾ ਸਕਦੇ ਹਨ।
ਅਜਿਹਾ ਪੋਰਟੇਬਲ ਏਅਰ ਕਲੀਨਰ (ਅੰਗਰੇਜ਼ੀ ਵਿੱਚ) ਚੁਣੋ ਜੋ:
- ਸਿਰਫ਼ ਫਿਲਟਰ ਵਾਲਾ – ਕੋਈ ਵੀ ਆਇਨਿਕ, ਓਜ਼ੋਨ, ਜਾਂ ਅਲਟਰਾਵਾਇਲਟ (UV) ਤਕਨਾਲੋਜੀ ਨਹੀਂ ਹੋਣੀ ਚਾਹੀਦੀ।
- ਇੱਕ ਹਾਈ ਐਫੀਸ਼ੀਐਂਸੀ ਪਾਰਟੀਕੁਲੇਟ ਏਅਰ (HEPA) ਫਿਲਟਰ।
- ਤੁਹਾਡੇ ਕਮਰੇ ਦੇ ਆਕਾਰ ਦੇ ਹਿਸਾਬ ਨਾਲ ਸਹੀ ਸਾਈਜ਼।
- ਬਹੁਤ ਜ਼ਿਆਦਾ ਰੌਲਾ ਪਾਉਣ ਵਾਲਾ ਨਾ ਹੋਵੇ।
ਵਧੇਰੇ ਜਾਣਕਾਰੀ ਲਈ ਦੇਖੋ:
- ਪੋਰਟੇਬਲ ਏਅਰ ਕਲੀਨਰ (ਅੰਗਰੇਜ਼ੀ ਵਿੱਚ)
- ਕਰਮਚਾਰੀਆਂ ਦੀ ਸੁਰੱਖਿਆ ਲਈ ਪੋਰਟੇਬਲ ਏਅਰ ਕਲੀਨਰਾਂ ਦੀ ਚੋਣ ਅਤੇ ਵਰਤੋਂ, National Institute of Environmental Health Sciences (NIEHS, ਰਾਸ਼ਟਰੀ ਵਾਤਾਵਰਣ ਸਿਹਤ ਵਿਗਿਆਨ ਸੰਸਥਾ) (ਅੰਗਰੇਜ਼ੀ ਵਿੱਚ)
- ਘਰ ਵਿੱਚ ਏਅਰ ਕਲੀਨਰ ਲਈ ਗਾਈਡ, EPA (ਅੰਗਰੇਜ਼ੀ ਵਿੱਚ)
3. ਆਪਣਾ ਖੁਦ ਦਾ ਬਾਕਸ ਫੈਨ ਫਿਲਟਰ ਬਣਾਉਣਾ (ਜਿਸ ਨੂੰ DIY ਬਾਕਸ ਫੈਨ ਫਿਲਟਰ ਵੀ ਕਿਹਾ ਜਾਂਦਾ ਹੈ) ਇੱਕ ਕਮਰੇ ਜਾਂ ਨਿਰਧਾਰਤ ਥਾਂ ਵਿੱਚ ਹਵਾ ਨੂੰ ਫਿਲਟਰ ਕਰਨ ਅਤੇ ਘਰ ਦੇ ਅੰਦਰ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਘੱਟ ਖਰਚ ਵਾਲਾ ਵਿਕਲਪ ਹੋ ਸਕਦਾ ਹੈ।
- ਇੱਕ ਮਿਆਰੀ 20” x 20” ਬਾਕਸ ਫੈਨ (2012 ਜਾਂ ਇਸਤੋਂ ਬਾਅਦ ਦਾ ਬਣਿਆ ਹੋਵੇ) ਚੁਣੋ
- ਬਾਕਸ ਫੈਨ ਵਿੱਚ ਕੀ ਦੇਖਣਾ ਚਾਹੀਦਾ ਹੈ:
- ਅਜਿਹਾ ਪੱਖਾ ਦੇਖੋ ਜਿਸ ਦੇ ਉਤਪਾਦ ਦੇ ਵੇਰਵਿਆਂ ਵਿੱਚ UL-ਲਿਸਟਡ ਜਾਂ ETL-ਲਿਸਟਡ ਲਿਖਿਆ ਹੋਵੇ। ਨਵੇਂ ਮਾਡਲਾਂ ਵਿੱਚ ਵਾਧੂ ਸੁਰੱਖਿਆ ਫੀਚਰ ਹੁੰਦੇ ਹਨ।
- 2012 ਤੋਂ ਪਹਿਲਾਂ ਬਣੇ ਬਾਕਸ ਫੈਨ ਅੱਗ ਲੱਗਣ ਦਾ ਖਤਰਾ ਪੈਦਾ ਕਰ ਸਕਦੇ ਹਨ। ਜੇਕਰ ਤੁਸੀਂ ਪੁਰਾਣੇ ਮਾਡਲ ਦੇ ਪੱਖੇ ਦੀ ਵਰਤੋਂ ਕਰਦੇ ਹੋ, ਤਾਂ ਇਸਨੂੰ ਬਿਨਾਂ ਦੇਖਰੇਖ ਨਾ ਛੱਡੋ ਅਤੇ ਨਾ ਹੀ ਸੌਂਦੇ ਸਮੇਂ ਇਸਦੀ ਵਰਤੋਂ ਕਰੋ।
- ਅਜਿਹਾ ਪੱਖਾ ਚੁਣਨਾ ਮਦਦਗਾਰ ਹੁੰਦਾ ਹੈ ਜਿਸਦੀਆਂ ਕੰਟਰੋਲ ਸੈਟਿੰਗਾਂ ਅਤੇ ਪਾਵਰ ਕੋਰਡ ਪੱਖੇ ਦੇ ਬਾਹਰੀ ਕਿਨਾਰੇ 'ਤੇ ਹੋਣ, ਤਾਂ ਜੋ ਫਿਲਟਰ ਲਗਾਉਣ ਤੋਂ ਬਾਅਦ ਵੀ ਉਹ ਆਸਾਨੀ ਨਾਲ ਵਰਤੇ ਜਾ ਸਕਣ।
- ਬਾਕਸ ਫੈਨ ਵਿੱਚ ਕੀ ਦੇਖਣਾ ਚਾਹੀਦਾ ਹੈ:
- ਬਾਕਸ ਫੈਨ ਨਾਲ 20” x 20” MERV 13 ਫਿਲਟਰ ਲਗਾਓ। ਜੇਕਰ ਤੁਸੀਂ 1 MERV ਫਿਲਟਰ ਦੀ ਵਰਤੋਂ ਕਰ ਰਹੇ ਹੋ, ਤਾਂ ਤੁਸੀਂ ਬੰਜੀ ਕੋਰਡ, ਕਲੈਂਪ, ਟੇਪ ਦੀ ਵਰਤੋਂ ਕਰ ਸਕਦੇ ਹੋ, ਜਾਂ ਬਰੈਕਟਾਂ ਦੀ ਵਰਤੋਂ ਕਰਕੇ ਫਿਲਟਰ ਨੂੰ ਪੱਖੇ ਨਾਲ ਪੇਚਾਂ ਨਾਲ ਕੱਸ ਸਕਦੇ ਹੋ। ਇੱਥੇ ਹੋਰ ਜਾਣਕਾਰੀ ਦੇਖੋ:
- ਆਪਣਾ ਖੁਦ ਦਾ ਸਾਫ਼ ਹਵਾ ਵਾਲਾ ਪੱਖਾ ਬਣਾਉਣ ਬਾਰੇ Ecology ਦੀ ਵੀਡੀਓ ਦੇਖੋ। (ਅੰਗਰੇਜ਼ੀ ਵਿੱਚ)
- ਤੁਸੀਂ ਦੋ ਜਾਂ ਇਸ ਤੋਂ ਵੱਧ ਫਿਲਟਰਾਂ ਦੀ ਵਰਤੋਂ ਕਰਨ ਬਾਰੇ ਵੀ ਵਿਚਾਰ ਕਰ ਸਕਦੇ ਹੋ। ਕਈ ਫਿਲਟਰਾਂ ਦੀ ਵਰਤੋਂ ਕਰਨ ਨਾਲ ਪੱਖੇ ਦੀ ਮੋਟਰ 'ਤੇ ਪੈਣ ਵਾਲਾ ਭਾਰ ਘੱਟ ਹੋ ਸਕਦਾ ਹੈ। 2 ਫਿਲਟਰਾਂ ਵਾਲੇ DIY ਬਾਕਸ ਫੈਨ ਫਿਲਟਰ ਦੀ ਉਦਾਹਰਣ ਇੱਥੇ ਦੇਖੋ:
- 4 ਜਾਂ 5 MERV ਫਿਲਟਰਾਂ ਵਾਲੇ DIY ਬਾਕਸ ਫੈਨ ਫਿਲਟਰ ਦੀ ਉਦਾਹਰਣ ਇੱਥੇ ਦੇਖੋ:
- ਬਾਕਸ ਫੈਨ ਬਣਾਉਣ ਵਾਲੇ ਨਿਰਮਾਤਾ ਦੀਆਂ ਹਿਦਾਇਤਾਂ ਦੀ ਪਾਲਣਾ ਕਰੋ, ਜਿਸ ਵਿੱਚ ਇਹ ਸ਼ਾਮਲ ਹਨ
- ਬੱਚਿਆਂ ਨੂੰ ਵਰਤੋਂ ਦੌਰਾਨ ਇਕੱਲਾ ਨਾ ਛੱਡੋ।
- ਐਕਸਟੈਂਸ਼ਨ ਕੋਰਡ ਦੀ ਵਰਤੋਂ ਨਾ ਕਰੋ।
- ਬਾਕਸ ਫੈਨ ਫਿਲਟਰ ਨੂੰ ਉਸ ਕਮਰੇ ਵਿੱਚ ਰੱਖੋ ਜਿੱਥੇ ਤੁਸੀਂ ਆਪਣਾ ਜ਼ਿਆਦਾਤਰ ਸਮਾਂ ਬਿਤਾਉਣ ਦੀ ਯੋਜਨਾ ਬਣਾਉਂਦੇ ਹੋ ਅਤੇ ਜਿੱਥੇ ਤੁਸੀਂ ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖ ਸਕਦੇ ਹੋ। ਇਹ ਛੋਟੇ ਕਮਰਿਆਂ ਅਤੇ ਉੱਥੇ ਵਧੇਰੇ ਪ੍ਰਭਾਵਸ਼ਾਲੀ ਹੋਵੇਗਾ ਜਿੱਥੇ ਦੂਜੇ ਕਮਰਿਆਂ ਦੇ ਦਰਵਾਜ਼ੇ ਬੰਦ ਕੀਤੇ ਜਾ ਸਕਦੇ ਹਨ।
- ਹਵਾ ਦੇ ਪ੍ਰਵਾਹ ਨੂੰ ਰੋਕਣ ਤੋਂ ਬਚਾਉਣ ਲਈ ਫਿਲਟਰ ਨੂੰ ਕੰਧਾਂ, ਫਰਨੀਚਰ ਜਾਂ ਹੋਰ ਵਸਤੂਆਂ ਤੋਂ ਘੱਟੋ-ਘੱਟ 1 ਫੁੱਟ (ਲਗਭਗ 30 ਸੈਂਟੀਮੀਟਰ) ਦੀ ਦੂਰੀ 'ਤੇ ਰੱਖੋ।
- ਕਿਸੇ ਖਿੜਕੀ ਵਿੱਚ ਨਾ ਚਲਾਓ।
- Puget Sound Clean Air Agency (ਪੂਜੇਟ ਸਾਊਂਡ ਕਲੀਨ ਏਅਰ ਏਜੰਸੀ) ਨੇ ਪਾਇਆ ਕਿ ਕਿਸੇ ਛੋਟੇ ਕਮਰੇ (15’ x 15’) ਨੂੰ ਸਾਫ਼ ਕਰਨ ਵਿੱਚ ਘੱਟੋ-ਘੱਟ 10 ਤੋਂ 15 ਮਿੰਟ ਲੱਗਦੇ ਹਨ।
- ਖਿੜਕੀਆਂ ਅਤੇ ਦਰਵਾਜ਼ੇ ਬੰਦ ਰੱਖੋ।
- ਗੰਦਾ ਹੋਣ 'ਤੇ ਫਿਲਟਰ ਬਦਲੋ। ਧੂੰਏਂ ਵਾਲੇ ਦਿਨਾਂ ਦੌਰਾਨ ਇਹ ਕੰਮ ਜ਼ਿਆਦਾ ਵਾਰ ਕਰਨਾ ਪੈ ਸਕਦਾ ਹੈ।
ਆਪਣਾ ਖੁਦ ਦਾ ਬਾਕਸ ਫੈਨ ਫਿਲਟਰ ਬਣਾਉਣ ਵੇਲੇ, ਇਸ ਦੀਆਂ ਸੀਮਾਵਾਂ ਨੂੰ ਸਮਝਣਾ ਮਹੱਤਵਪੂਰਨ ਹੈ। ਭਾਵੇਂ UL ਅਤੇ EPA ਦੇ ਸਹਿਯੋਗ ਨਾਲ 2012 ਜਾਂ ਉਸ ਤੋਂ ਬਾਅਦ ਦੇ ਬਣੇ ਪੱਖਿਆਂ 'ਤੇ ਕੀਤੇ ਗਏ ਟੈਸਟਾਂ ਵਿੱਚ ਕੋਈ ਸੁਰੱਖਿਆ ਸਮੱਸਿਆ ਨਹੀਂ ਪਾਈ ਗਈ, ਪਰ ਬਾਕਸ ਫੈਨ ਫਿਲਟਰ ਲਗਾ ਕੇ ਚਲਾਉਣ ਲਈ ਡਿਜ਼ਾਈਨ ਨਹੀਂ ਕੀਤੇ ਗਏ ਹਨ, ਅਤੇ ਇਨ੍ਹਾਂ ਦੀ ਕਾਰਗੁਜ਼ਾਰੀ ਡਿਜ਼ਾਈਨ ਅਤੇ ਚੁਣੀ ਗਈ ਸਮੱਗਰੀ ਦੇ ਆਧਾਰ 'ਤੇ ਵੱਖ-ਵੱਖ ਹੋ ਸਕਦੀ ਹੈ। EPA ਇਨ੍ਹਾਂ ਨੂੰ ਜਾਣੀ-ਪਛਾਣੀ ਕਾਰਗੁਜ਼ਾਰੀ ਵਾਲੇ ਉਤਪਾਦਾਂ ਦੇ ਸਥਾਈ ਵਿਕਲਪ ਵਜੋਂ ਸਿਫ਼ਾਰਸ਼ ਨਹੀਂ ਕਰਦਾ ਹੈ, ਜਿਵੇਂ ਕਿ ਵਪਾਰਕ ਤੌਰ 'ਤੇ ਉਪਲਬਧ HEPA ਪੋਰਟੇਬਲ ਏਅਰ ਕਲੀਨਰ।
ਘਰ ਦੇ ਅੰਦਰ ਦੀ ਹਵਾ ਨੂੰ ਧੂੰਏਂ ਤੋਂ ਮੁਕਤ ਰੱਖਣ ਬਾਰੇ ਵਧੇਰੇ ਜਾਣਕਾਰੀ ਲਈ,EPA ਦੀ ਘਰੇਲੂ ਹਵਾ ਫਿਲਟਰੇਸ਼ਨ ਦੀ ਤੱਥ-ਸ਼ੀਟ (PDF) (ਅੰਗਰੇਜ਼ੀ ਵਿੱਚ) ਦੇਖੋ।
ਬੱਚਿਆਂ ਅਤੇ ਵਿਦਿਆਰਥੀਆਂ ਨੂੰ ਧੂੰਏਂ ਵਾਲੀ ਸਥਿਤੀ ਦੌਰਾਨ ਸੁਰੱਖਿਅਤ ਰੱਖਣਾ
ਬੱਚੇ ਅਤੇ ਨੌਜਵਾਨ ਧੂੰਏਂ ਦੇ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ ਕਿਉਂਕਿ ਬੱਚੇ ਵਿਅਸਕਾਂ ਦੇ ਮੁਕਾਬਲੇ ਆਪਣੇ ਸਰੀਰ ਦੇ ਭਾਰ ਦੇ ਹਿਸਾਬ ਨਾਲ ਜ਼ਿਆਦਾ ਹਵਾ ਸਾਹ ਰਾਹੀਂ ਅੰਦਰ ਖਿੱਚਦੇ ਹਨ। ਇਸ ਨਾਲ ਸਾਹ ਰਾਹੀਂ ਅੰਦਰ ਜਾਣ ਵਾਲੇ ਹਵਾ ਦੇ ਪ੍ਰਦੂਸ਼ਣ ਦੀ ਉਨ੍ਹਾਂ ਦੀ ਕੁੱਲ ਮਾਤਰਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ, ਸਾਹ ਪ੍ਰਣਾਲੀ ਲਗਭਗ 21 ਸਾਲ ਦੀ ਉਮਰ ਤੱਕ ਵਿਕਸਤ ਹੁੰਦੀ ਰਹਿੰਦੀ ਹੈ।
ਸਿਹਤ ਸੰਬੰਧੀ ਸਮੱਸਿਆਵਾਂ ਵਾਲੇ ਬੱਚਿਆਂ ਅਤੇ ਨੌਜਵਾਨਾਂ (ਜਿਵੇਂ ਕਿ ਦਮਾ ਅਤੇ ਫੇਫੜਿਆਂ ਦੀਆਂ ਹੋਰ ਬਿਮਾਰੀਆਂ, ਦਿਲ ਦੀ ਬਿਮਾਰੀ, ਅਤੇ ਸ਼ੂਗਰ) ਨੂੰ ਬਿਨਾਂ ਕਿਸੇ ਸਿਹਤ ਸਮੱਸਿਆ ਵਾਲੇ ਬੱਚਿਆਂ ਅਤੇ ਨੌਜਵਾਨਾਂ ਦੇ ਮੁਕਾਬਲੇ ਐਮਰਜੈਂਸੀ ਵਿਭਾਗ ਵਿੱਚ ਜਾਣ ਅਤੇ ਹਸਪਤਾਲ ਵਿੱਚ ਦਾਖਲ ਹੋਣ ਦਾ ਵੱਧ ਖ਼ਤਰਾ ਹੁੰਦਾ ਹੈ। ਸਾਰੇ ਬੱਚੇ ਅਤੇ ਨੌਜਵਾਨ ਵੀ ਧੂੰਏਂ ਦੇ ਸੰਪਰਕ ਵਿੱਚ ਆਉਣ ਕਾਰਨ ਅਕਾਦਮਿਕ ਪ੍ਰਦਰਸ਼ਨ ਵਿੱਚ ਗਿਰਾਵਟ, ਦਿਮਾਗੀ ਵਿਕਾਸ ਸੰਬੰਧੀ ਸਮੱਸਿਆਵਾਂ ਅਤੇ ਵੱਡੀ ਉਮਰ ਵਿੱਚ ਲੰਬੇ ਸਮੇਂ ਤੱਕ ਰਹਿਣ ਵਾਲੀਆਂ ਬਿਮਾਰੀਆਂ ਦੇ ਖ਼ਤਰੇ ਵਿੱਚ ਹੋ ਸਕਦੇ ਹਨ।
ਬੱਚਿਆਂ ਦੀ ਸਿਹਤ ਅਤੇ ਜੰਗਲਾਂ ਦੀ ਅੱਗ ਦੇ ਧੂੰਏਂ ਬਾਰੇ ਵਧੇਰੇ ਜਾਣਕਾਰੀ ਲਈ, ਇਹ ਦੇਖੋ: Western States Pediatric Environmental Health Specialty Units (PEHSU) ਵੱਲੋਂ ਬੱਚਿਆਂ ਦੀ ਸਿਹਤ ਅਤੇ ਜੰਗਲ ਦੀ ਅੱਗ (ਅੰਗਰੇਜ਼ੀ ਵਿੱਚ)
-
ਮਾਪਿਆਂ ਅਤੇ ਅਧਿਆਪਕਾਂ ਲਈ
-
ਹੇਠਾਂ ਦਿੱਤੇ ਸਰੋਤ ਬੱਚਿਆਂ ਨੂੰ ਅੱਗ ਦੇ ਧੂੰਏਂ ਅਤੇ ਇਸ ਦੇ ਪ੍ਰਭਾਵਾਂ ਬਾਰੇ ਸਿੱਖਣ ਵਿੱਚ ਮਦਦ ਕਰਨ ਲਈ ਹਨ।
- ਆਪਣੇ ਬੱਚਿਆਂ ਨੂੰ ਜੰਗਲ ਦੀ ਅੱਗ ਦੇ ਸਿਹਤ ਪ੍ਰਭਾਵਾਂ ਨੂੰ ਸਮਝਣ ਵਿੱਚ ਮਦਦ ਕਰਨ ਲਈ ਇੰਟਰਐਕਟਿਵ ਈ-ਬੁੱਕ, PEHSU ਵੱਲੋਂ Sofia ਦੀ ਕਹਾਣੀ (ਅੰਗਰੇਜ਼ੀ ਵਿੱਚ) ਪੜ੍ਹੋ।
- ਆਪਣੇ ਬੱਚਿਆਂ ਨੂੰ ਕੁਝ ਰੰਗਦਾਰ ਪੈਨਸਿਲਾਂ ਅਤੇ Ready Wrigley ਪ੍ਰੀਪੇਅਰਜ਼ ਫਾਰ ਵਾਈਲਡਫਾਇਰਜ਼ ਐਂਡ ਸਮੋਕ ਐਕਟੀਵਿਟੀ ਬੁੱਕ ਦਿਓ, CDC (PDF)। (ਅੰਗਰੇਜ਼ੀ ਵਿੱਚ)
- ਆਪਣੇ ਬੱਚਿਆਂ ਨਾਲ ਪੜ੍ਹੋ ਜਾਂ ਇਹ ਵੀਡੀਓ ਵਾਈ ਇਜ਼ Coco ਬਾਏ ਦ EPA ਦੇਖੋ। (ਅੰਗਰੇਜ਼ੀ ਵਿੱਚ)
-
ਸਕੂਲਾਂ, ਬੱਚਿਆਂ ਲਈ ਦੇਖਭਾਲ ਕੇਂਦਰਾਂ ਅਤੇ ਗਰਮੀਆਂ ਦੇ ਕੈਂਪਾਂ ਲਈ
-
ਵਾਸ਼ਿੰਗਟਨ ਬੱਚਿਆਂ ਅਤੇ ਨੌਜਵਾਨਾਂ ਦੀਆਂ ਗਤੀਵਿਧੀਆਂ ਲਈ ਗਾਈਡ (PDF) ਧੂੰਏਂ ਵਿੱਚ ਮੌਜੂਦ ਬਾਰੀਕ ਕਣਾਂ (PM2.5) ਤੋਂ ਬੱਚਿਆਂ ਅਤੇ ਨੌਜਵਾਨਾਂ ਦੀ ਰੱਖਿਆ ਕਰਨ ਲਈ ਸਿਫ਼ਾਰਸ਼ਾਂ ਪ੍ਰਦਾਨ ਕਰਦੀ ਹੈ।
ਇਸ ਨੂੰ ਸਕੂਲ, ਬੱਚਿਆਂ ਦੀ ਦੇਖਭਾਲ, ਖੇਡਾਂ ਦੇ ਅਭਿਆਸ ਅਤੇ ਮੈਚਾਂ, ਸਕੂਲ ਤੋਂ ਪਹਿਲਾਂ ਅਤੇ ਬਾਅਦ ਦੇ ਪ੍ਰੋਗਰਾਮਾਂ, ਕੈਂਪਾਂ, ਵਿਦਿਅਕ ਟ੍ਰਿਪਾਂ ਅਤੇ ਹੋਰ ਬਾਹਰੀ ਪ੍ਰੋਗਰਾਮਾਂ ਅਤੇ ਗਤੀਵਿਧੀਆਂ 'ਤੇ ਲਾਗੂ ਕੀਤਾ ਜਾ ਸਕਦਾ ਹੈ। ਇਸ ਗਾਈਡ ਵਿੱਚ ਘਰ ਦੇ ਅੰਦਰ ਅਤੇ ਬਾਹਰ ਦੀ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਬਾਰੇ ਵੀ ਜਾਣਕਾਰੀ ਹੈ, ਜਿਸ ਵਿੱਚ ਘੱਟ ਲਾਗਤ ਵਾਲੇ ਸੈਂਸਰਾਂ ਦੀ ਵਰਤੋਂ ਵੀ ਸ਼ਾਮਲ ਹੈ। ਸਕੂਲਾਂ ਅਤੇ ਵਪਾਰਕ ਇਮਾਰਤਾਂ ਦੇ ਅੰਦਰ ਧੂੰਏਂ ਨੂੰ ਘਟਾਉਣ ਲਈ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੋ:
- ਜੰਗਲ ਦੀ ਅੱਗ ਦੇ ਧੂੰਏਂ ਦੌਰਾਨ ਹਵਾਦਾਰੀ ਅਤੇ ਘਰ ਦੇ ਅੰਦਰ ਦੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ (ਅੰਗਰੇਜ਼ੀ ਵਿੱਚ)
- ਸਕੂਲਾਂ ਨੂੰ ਬੰਦ ਕਰਨ ਲਈ ਜੰਗਲ ਦੀ ਅੱਗ ਦੇ ਧੂੰਏਂ ਬਾਰੇ ਦਿਸ਼ਾ-ਨਿਰਦੇਸ਼ ਦਾ ਸਾਰ (PDF) (ਅੰਗਰੇਜ਼ੀ ਵਿੱਚ)
- ਜਨਤਕ ਸਿਹਤ, ਹਵਾ ਦੀ ਗੁਣਵੱਤਾ ਅਤੇ ਹੋਰ ਅਧਿਕਾਰੀਆਂ ਲਈ ਵਾਧੂ ਤਕਨੀਕੀ ਦਿਸ਼ਾ-ਨਿਰਦੇਸ਼ ਅਤੇ ਜੋਖਮ ਸੰਚਾਰ ਸਾਧਨ ਵਾਈਲਡਫਾਇਰ ਸਮੋਕ ਪਾਰਟਨਰ ਰਿਸੋਰਸਿਜ਼ (ਅੰਗਰੇਜ਼ੀ ਵਿੱਚ) 'ਤੇ ਉਪਲਬਧ ਹਨ।
ਧੂੰਏਂ ਦੌਰਾਨ ਪਾਲਤੂ ਜਾਨਵਰਾਂ ਅਤੇ ਪਸ਼ੂਆਂ ਨੂੰ ਸਿਹਤਮੰਦ ਰੱਖੋ
ਧੂੰਏਂ ਦਾ ਪ੍ਰਭਾਵ ਜਾਨਵਰਾਂ ਦੀ ਸਿਹਤ 'ਤੇ ਵੀ ਪੈ ਸਕਦਾ ਹੈ। ਜਦੋਂ ਹਵਾ ਦੀ ਗੁਣਵੱਤਾ ਮਾੜੀ ਹੋਵੇ ਤਾਂ ਜਾਨਵਰਾਂ 'ਤੇ ਨਜ਼ਰ ਰੱਖੋ, ਖਾਸ ਕਰਕੇ ਉਨ੍ਹਾਂ 'ਤੇ ਜਿਨ੍ਹਾਂ ਨੂੰ ਦਿਲ ਜਾਂ ਫੇਫੜਿਆਂ ਦੀਆਂ ਬਿਮਾਰੀਆਂ ਹਨ। ਜੇਕਰ ਤੁਹਾਡੇ ਜਾਨਵਰਾਂ ਵਿੱਚ ਧੂੰਏਂ ਕਾਰਨ ਕਿਸੇ ਵੀ ਤਰ੍ਹਾਂ ਦੀ ਜਲਣ ਜਾਂ ਪ੍ਰੇਸ਼ਾਨੀ ਦੇ ਲੱਛਣ ਦਿਖਾਈ ਦੇਣ, ਤਾਂ ਆਪਣੇ ਪਸ਼ੂਆਂ ਦੇ ਡਾਕਟਰ ਨਾਲ ਸੰਪਰਕ ਕਰੋ:
- ਖੰਘਣਾ ਜਾਂ ਉਲਟੀ ਵਰਗਾ ਮਹਿਸੂਸ ਕਰਨਾ।
- ਸਾਹ ਲੈਣ ਵਿੱਚ ਮੁਸ਼ਕਲ, ਜਿਸ ਵਿੱਚ ਮੂੰਹ ਖੋਲ੍ਹ ਕੇ ਸਾਹ ਲੈਣਾ, ਸਾਹ ਲੈਂਦੇ ਸਮੇਂ ਆਵਾਜ਼ ਦਾ ਵਧਣਾ, ਸਾਹ ਲੈਣ ਦੀ ਰਫ਼ਤਾਰ ਵਧਣਾ, ਜਾਂ ਇਹ ਤਿੰਨੇ ਸ਼ਾਮਲ ਹਨ।
- ਨੱਕ ਵੱਗਣਾ।
- ਥਕਾਵਟ ਜਾਂ ਕਮਜ਼ੋਰੀ।
- ਭਟਕਣਾ ਜਾਂ ਲੜਖੜਾਉਣਾ।
-
ਪਾਲਤੂ ਜਾਨਵਰ
-
- ਉਨ੍ਹਾਂ ਨੂੰ ਵੱਧ ਤੋਂ ਵੱਧ ਘਰ ਦੇ ਅੰਦਰ ਰੱਖੋ ਅਤੇ ਬਾਹਰ ਕਸਰਤ ਕਰਨ ਤੋਂ ਬਚੋ।
- ਬਾਹਰ ਬਾਥਰੂਮ ਜਾਣ ਦੇ ਸਮੇਂ ਨੂੰ ਘੱਟ ਤੋਂ ਘੱਟ ਰੱਖੋ।
- ਉਨ੍ਹਾਂ ਨਾਲ ਘਰ ਦੇ ਅੰਦਰ ਸਮਾਂ ਬਿਤਾਓ ਅਤੇ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਸਰਗਰਮ ਰੱਖਣ ਲਈ ਖੇਡਾਂ ਖੇਡੋ।
- ਪਾਲਤੂ ਪੰਛੀ ਧੂੰਏਂ ਅਤੇ ਮਾੜੀ ਹਵਾ ਦੀ ਗੁਣਵੱਤਾ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੇ ਹਨ ਅਤੇ ਉਨ੍ਹਾਂ ਨੂੰ ਬਾਹਰ ਨਹੀਂ ਲਿਜਾਣਾ ਚਾਹੀਦਾ ਹੈ।
ਵਧੇਰੇ ਜਾਣਕਾਰੀ ਲਈ, ਆਪਣੇ ਪਾਲਤੂ ਜਾਨਵਰਾਂ ਨੂੰ ਜੰਗਲ ਦੀ ਅੱਗ ਦੇ ਧੂੰਏਂ ਤੋਂ ਬਚਾਓ, EPA (ਅੰਗਰੇਜ਼ੀ ਵਿੱਚ) ਦੇਖੋ।
-
ਪਸ਼ੂ
-
- ਉਨ੍ਹਾਂ ਦੀ ਕਸਰਤ ਸੀਮਤ ਕਰੋ ਅਤੇ ਉਨ੍ਹਾਂ ਦੇ ਚਾਰੇ ਜਾਂ ਘਾਹ ਕੋਲ ਹਮੇਸ਼ਾ ਤਾਜ਼ਾ ਪਾਣੀ ਉਪਲਬਧ ਰੱਖੋ।
- ਘਾਹ ਨੂੰ ਭਿਉਂ ਦਿਓ ਤਾਂ ਜੋ ਉਨ੍ਹਾਂ ਨੂੰ ਧੂੜ ਦੇ ਕਣ ਸਾਹ ਰਾਹੀਂ ਅੰਦਰ ਜਾਣ ਤੋਂ ਰੋਕਿਆ ਜਾ ਸਕੇ, ਜਿਸ ਨਾਲ ਸਾਹ ਦੀ ਨਾਲੀ ਵਿੱਚ ਹੋਰ ਜਲਣ ਹੋ ਸਕਦੀ ਹੈ।
- ਘੱਟ ਧੂੜ ਵਾਲਾ ਜਾਂ ਧੂੜ-ਮੁਕਤ ਚਾਰਾ ਖੁਆ ਕੇ ਅਤੇ ਪਸ਼ੂਆਂ ਦੇ ਰਹਿਣ ਵਾਲੇ ਖੇਤਰ ਵਿੱਚ ਪਾਣੀ ਦਾ ਛਿੜਕਾਅ ਜਾਂ ਮਿਸਟਿੰਗ ਕਰਕੇ ਧੂੜ ਦੇ ਸੰਪਰਕ ਨੂੰ ਘਟਾਓ।
ਹਵਾ ਦੀ ਮਾੜੀ ਗੁਣਵੱਤਾ ਵਾਲੇ ਦਿਨਾਂ ਤੋਂ ਬਾਅਦ ਪਸ਼ੂਆਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਕਈ ਹਫ਼ਤੇ ਲੱਗ ਸਕਦੇ ਹਨ। ਆਪਣੇ ਪਸ਼ੂਆਂ ਦੀ ਸਭ ਤੋਂ ਵਧੀਆ ਢੰਗ ਨਾਲ ਨਿਗਰਾਨੀ ਕਿਵੇਂ ਕਰਨੀ ਹੈ ਅਤੇ ਉਨ੍ਹਾਂ ਨੂੰ ਕਸਰਤ ਕਰਵਾਉਣ, ਸੰਭਾਲਣ, ਇੱਧਰ-ਉੱਧਰ ਲਿਜਾਣ ਜਾਂ ਇੱਕ ਥਾਂ ਤੋਂ ਦੂਜੀ ਥਾਂ ਢੋਣ ਦਾ ਕੰਮ ਕਦੋਂ ਦੁਬਾਰਾ ਸ਼ੁਰੂ ਕਰਨਾ ਹੈ, ਇਸ ਬਾਰੇ ਆਪਣੇ ਪਸ਼ੂਆਂ ਦੇ ਡਾਕਟਰ ਨਾਲ ਗੱਲ ਕਰੋ।
ਵਧੇਰੇ ਜਾਣਕਾਰੀ ਲਈ, ਆਪਣੇ ਵੱਡੇ ਜਾਨਵਰਾਂ ਅਤੇ ਪਸ਼ੂਆਂ ਨੂੰ ਜੰਗਲ ਦੀ ਅੱਗ ਦੇ ਧੂੰਏਂ ਤੋਂ ਬਚਾਓ (PDF) (ਅੰਗਰੇਜ਼ੀ ਵਿੱਚ) ਦੇਖੋ।
ਆਪਣੀ ਮਾਨਸਿਕ ਸਿਹਤ ਦੀ ਰੱਖਿਆ ਕਰੋ
ਲੰਬੇ ਸਮੇਂ ਤੱਕ ਧੂੰਏਂ ਦਾ ਰਹਿਣਾ ਮਾਨਸਿਕ ਅਤੇ ਵਿਵਹਾਰਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੰਗਲ ਦੀ ਅੱਗ ਦਾ ਧੂੰਆ ਅਤੇ ਕੁਦਰਤੀ ਆਫ਼ਤਾਂ ਸਾਡੀ ਰੋਜ਼ਾਨਾ ਦੀ ਰੁਟੀਨ ਨੂੰ ਪ੍ਰਭਾਵਿਤ ਕਰਦੀਆਂ ਹਨ, ਜਿਸ ਵਿੱਚ ਬਾਹਰ ਬਿਤਾਉਣ ਵਾਲੇ ਸਮੇਂ ਨੂੰ ਸੀਮਤ ਕਰਨਾ ਅਤੇ ਸਾਡੀਆਂ ਗਤੀਵਿਧੀਆਂ ਨੂੰ ਬਦਲਣਾ ਸ਼ਾਮਲ ਹੈ। ਕੁਝ ਲੋਕ ਘਰ ਦੇ ਅੰਦਰ ਰਹਿਣ ਕਾਰਨ ਇਕੱਲਾਪਣ ਮਹਿਸੂਸ ਕਰ ਸਕਦੇ ਹਨ ਜਾਂ ਧੁੱਪ ਨਾ ਮਿਲਣ ਕਾਰਨ ਉਦਾਸ ਮਹਿਸੂਸ ਕਰ ਸਕਦੇ ਹਨ। ਧੂੰਆਂ ਸਿਹਤ ਅਤੇ ਸੁਰੱਖਿਆ ਲਈ ਵੀ ਸਿੱਧਾ ਖ਼ਤਰਾ ਹੈ। ਮਾਨਸਿਕ ਅਤੇ ਸਰੀਰਕ ਸਿਹਤ ਦੋਵਾਂ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੈ।
ਧੂੰਏਂ ਵਾਲੇ ਦਿਨਾਂ ਦੌਰਾਨ ਆਪਣੀ ਮਾਨਸਿਕ ਸਿਹਤ ਲਈ ਤੁਸੀਂ ਇਹ ਕੰਮ ਕਰ ਸਕਦੇ ਹੋ:
- ਸਮਾਜਿਕ ਸੰਪਰਕ ਬਹੁਤ ਜ਼ਰੂਰੀ ਹੈ। ਕਿਸੇ ਅਜਿਹੇ ਵਿਅਕਤੀ ਦੀ ਪਛਾਣ ਕਰੋ ਜਿਸ ਤੋਂ ਤੁਸੀਂ ਮਦਦ ਮੰਗ ਸਕਦੇ ਹੋ ਅਤੇ ਕੋਈੇ ਹੋਰ ਵਿਅਕਤੀ ਜਿਸ ਨੂੰ ਤੁਹਾਡੀ ਮਦਦ ਦੀ ਲੋੜ ਹੋ ਸਕਦੀ ਹੈ। ਆਪਣੇ ਪਿਆਰਿਆਂ ਅਤੇ ਗੁਆਂਢੀਆਂ ਦਾ ਹਾਲ-ਚਾਲ ਪੁੱਛਦੇ ਰਹੋ।
- ਆਪਣੇ ਘਰ ਦੇ ਉਸ ਹਿੱਸੇ ਵਿੱਚ ਆਪਣੇ ਪਿਆਰਿਆਂ ਨਾਲ ਸਮਾਂ ਬਿਤਾਓ ਜਿੱਥੇ ਹਵਾ ਸਾਫ਼ ਹੋਵੇ, ਜਾਂ ਕਿਸੇ ਅਜਿਹੇ ਅੰਦਰੂਨੀ ਜਨਤਕ ਸਥਾਨ 'ਤੇ ਇਕੱਠੇ ਜਾਓ ਜਿੱਥੇ ਹਵਾ ਸਾਫ਼ ਹੋਵੇ, ਜਿਵੇਂ ਕਿ ਲਾਇਬ੍ਰੇਰੀ, ਮਾਲ, ਜਾਂ ਫਿਲਟਰ ਕੀਤੀ ਹਵਾ ਵਾਲੀ ਕੋਈ ਹੋਰ ਜਗ੍ਹਾ।
- ਇਕੱਠੇ DIY ਬਾਕਸ ਫੈਨ ਫਿਲਟਰ ਬਣਾਓ।
- ਘਰ ਦੇ ਅੰਦਰ ਹੀ ਹਲਕੀ ਕਸਰਤ ਕਰੋ।
- ਆਪਣੇ ਪਾਲਤੂ ਜਾਨਵਰਾਂ ਨੂੰ ਵੀ ਕੁਝ ਕਸਰਤ ਕਰਵਾਉਣ ਲਈ ਘਰ ਦੇ ਅੰਦਰ ਹੀ ਉਨ੍ਹਾਂ ਨਾਲ ਸਮਾਂ ਬਿਤਾਓ ਅਤੇ ਖੇਡਾਂ ਖੇਡੋ।
- ਜੰਗਲ ਦੀ ਅੱਗ ਦੇ ਧੂੰਏਂ ਦੇ ਤਣਾਅ ਨਾਲ ਨਜਿੱਠਣ (PDF) (ਅੰਗਰੇਜ਼ੀ ਵਿੱਚ) ਬਾਰੇ ਹੋਰ ਪੜ੍ਹੋ।
ਵਾਧੂ ਸਰੋਤ
- AirNow, ਅੱਗ, EPA (ਅੰਗਰੇਜ਼ੀ ਵਿੱਚ)
- ਜੰਗਲ ਦੀ ਅੱਗ ਤੋਂ ਬਚਾਅ ਲਈ ਸਮੋਕ ਰੈਡੀ ਟੂਲਬਾਕਸ, EPA (ਅੰਗਰੇਜ਼ੀ ਵਿੱਚ)
- ਜੰਗਲ ਦੀ ਅੱਗ ਦਾ ਧੂੰਆ ਤੁਹਾਡੇ ਸਰੀਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ, CDC (ਅੰਗਰੇਜ਼ੀ ਵਿੱਚ)