ਹਵਾ ਦੀ ਗੁਣਵੱਤਾ ਦੇ ਸਰੋਤ

ਹੇਠਾਂ ਦਿੱਤੇ ਸਰੋਤ ਵਾਸ਼ਿੰਗਟਨ ਰਾਜ ਵਿੱਚ ਹਵਾ ਦੀ ਮੌਜੂਦਾ ਅਤੇ ਅਨੁਮਾਨਿਤ ਗੁਣਵੱਤਾ ਬਾਰੇ ਤੁਹਾਨੂੰ ਅੱਪਡੇਟ ਰੱਖਣ ਵਿੱਚ ਮਦਦ ਕਰ ਸਕਦੇ ਹਨ ਅਤੇ ਨਾਲ ਹੀ ਅੱਗ ਦੇ ਧੂੰਏਂ ਤੋਂ ਤੁਹਾਡੀ ਸਿਹਤ ਨੂੰ ਹੋਣ ਵਾਲੇ ਸੰਭਾਵੀ ਖਤਰਿਆਂ ਬਾਰੇ ਜਾਣੂ ਕਰਵਾਉਣ ਲਈ ਵਾਧੂ ਜਾਣਕਾਰੀ ਪ੍ਰਦਾਨ ਕਰ ਸਕਦੇ ਹਨ। ਇਸ ਬਾਰੇ ਹੋਰ ਜਾਣੋ ਕਿ ਅੱਗ ਦੇ ਧੂੰਏਂ ਤੋਂ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਿਵੇਂ ਕਰਨੀ ਹੈ। 

  • Washington Smoke Blog - ਜੰਗਲ ਦੀ ਅੱਗ ਅਤੇ ਧੂੰਏਂ ਦੀਆਂ ਮੌਜੂਦਾ ਅਤੇ ਅਨੁਮਾਨਿਤ ਸਥਿਤੀਆਂ ਦੀ ਜਾਂਚ ਕਰੋ। ਜੰਗਲ ਦੀ ਅੱਗ ਦੇ ਧੂੰਏਂ ਦੇ ਸੀਜ਼ਨ ਦੌਰਾਨ (ਆਮ ਤੌਰ 'ਤੇ ਜੁਲਾਈ-ਸਤੰਬਰ ਤੱਕ ਹੁੰਦਾ ਹੈ, ਪਰ ਇਹ ਮਈ ਵਿੱਚ ਵੀ ਸ਼ੁਰੂ ਹੋ ਸਕਦਾ ਹੈ ਅਤੇ ਅਕਤੂਬਰ ਦੇ ਆਖ਼ਰ ਤੱਕ ਜਾ ਸਕਦਾ ਹੈ) ਤੁਹਾਡੀ ਸਾਰੀ ਜਾਣਕਾਰੀ ਲਈ ਇਸ ਇੱਕੋ ਥਾਂ 'ਤੇ ਸਭ ਕੁਝ ਉਪਲਬਧ ਹੈ। (ਅੰਗਰੇਜ਼ੀ ਵਿੱਚ)
  • ਵਾਸ਼ਿੰਗਟਨ ਦੇ Department of Ecology (ਵਾਤਾਵਰਣ ਵਿਭਾਗ) ਦਾ ਹਵਾ ਦੀ ਗੁਣਵੱਤਾ ਦੇ ਨਕਸ਼ੇ ਦਾ ਵੈੱਬਪੇਜ - ਸਾਲ ਭਰ ਦੀ ਮੌਜੂਦਾ ਅਤੇ ਅਨੁਮਾਨਿਤ ਹਵਾ ਦੀ ਗੁਣਵੱਤਾ ਬਾਰੇ ਜਾਣਕਾਰੀ। (ਅੰਗਰੇਜ਼ੀ ਵਿੱਚ)
  • AirNow - ਸਾਲ ਭਰ ਆਪਣੀ ਹਵਾ ਦੀ ਮੌਜੂਦਾ ਅਤੇ ਅਨੁਮਾਨਿਤ ਗੁਣਵੱਤਾ ਦੀ ਜਾਂਚ ਕਰੋ ਅਤੇ ਦੇਖੋ ਕਿ ਤੁਹਾਡੇ ਖੇਤਰ ਵਿੱਚ ਹਵਾ ਦਾ ਮੁੱਖ ਪ੍ਰਦੂਸ਼ਕ ਕਿਹੜਾ ਹੈ। (ਅੰਗਰੇਜ਼ੀ ਵਿੱਚ)
  • ਕਣ ਪ੍ਰਦੂਸ਼ਣ ਲਈ ਵਾਸ਼ਿੰਗਟਨ ਦੀ ਹਵਾ ਦੀ ਗੁਣਵੱਤਾ ਸੰਬੰਧੀ ਗਾਈਡ (PDF) - ਇਹ ਗ੍ਰਾਫਿਕ PM2.5 ਲਈ Environmental Protection Agency (EPA, ਵਾਤਾਵਰਣ ਸੁਰੱਖਿਆ ਏਜੰਸੀ) ਦੇ ਹਵਾ ਦੀ ਗੁਣਵੱਤਾ ਸੂਚਕਾਂਕ (AQI) ਦੇ ਆਧਾਰ 'ਤੇ ਸਿਹਤ ਸੰਬੰਧੀ ਸਿਫ਼ਾਰਸ਼ਾਂ ਪ੍ਰਦਾਨ ਕਰਦਾ ਹੈ।
  • ਕਿਸੇ ਵੀ ਸਮੇਂ, ਕਿਤੇ ਵੀ ਹਵਾ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਇਹਨਾਂ ਮੋਬਾਈਲ ਐਪਸ ਦੀ ਵਰਤੋਂ ਕਰੋ:
    • Air Quality Washington - ਇਹ ਐਪ Ecology ਦੇ Washington Air Quality Network (ਵਾਸ਼ਿੰਗਟਨ ਏਅਰ ਕੁਆਲਿਟੀ ਨੈੱਟਵਰਕ) ਦੀ ਜਾਣਕਾਰੀ ਦੀ ਵਰਤੋਂ ਕਰਦੀ ਹੈ। Washington Air Quality Network ਦੀ ਵੈੱਬਸਾਈਟ, ਵੈੱਬ ਐਪ ਡਾਊਨਲੋਡ ਆਫਰ ਕਰਦੀ ਹੈ। (ਅੰਗਰੇਜ਼ੀ ਵਿੱਚ)
    • AirNow - EPA ਦੀ AirNow ਮੋਬਾਈਲ ਐਪ ਹਵਾ ਦੀ ਮੌਜੂਦਾ ਅਤੇ ਅਨੁਮਾਨਿਤ ਗੁਣਵੱਤਾ ਬਾਰੇ ਜਾਣਕਾਰੀ ਦੇਖਣ ਲਈ ਇੰਟਰਫੇਸ ਪ੍ਰਦਾਨ ਕਰਦੀ ਹੈ। ਇਹ ਐਪ ਆਪਣੇ-ਆਪ ਤੁਹਾਡੇ ਸਥਾਨਕ ਖੇਤਰ ਜਾਂ ਤੁਹਾਡੀ ਪਸੰਦ ਦੇ ਕਿਸੇ ਵੀ ਖੇਤਰ ਲਈ ਮੌਜੂਦਾ AQI (ਹਵਾ ਦੀ ਗੁਣਵੱਤਾ ਦਾ ਸੂਚਕਾਂਕ) ਦਿਖਾਉਂਦੀ ਹੈ। ਧੂੰਏਂ ਲਈ, “Smoke” (ਧੂੰਆਂ) ਟੈਬ ਦੀ ਵਰਤੋਂ ਕਰੋ। (ਅੰਗਰੇਜ਼ੀ ਵਿੱਚ)
  • ਤੁਹਾਡੀ ਸਥਾਨਕ ਸਾਫ਼ ਹਵਾ ਏਜੰਸੀ ਅਤੇ ਸਮਾਚਾਰ ਸੰਸਥਾ ਕੋਲ ਵੀ ਜਾਣਕਾਰੀ ਪ੍ਰਾਪਤ ਰੱਖਣ ਵਿੱਚ ਤੁਹਾਡੀ ਮਦਦ ਕਰਨ ਲਈ ਸਰੋਤ ਉਪਲਬਧ ਹੋ ਸਕਦੇ ਹਨ।

ਵਾਧੂ ਸਰੋਤ

Department of Ecology ਦੇ ਸਰੋਤ

(ਅੰਗਰੇਜ਼ੀ ਵਿੱਚ)

Environmental Protection Agency ਦੇ ਸਰੋਤ

(ਅੰਗਰੇਜ਼ੀ ਵਿੱਚ)