ਆਈਸੋਲੇਸ਼ਨ ਅਤੇ ਕੁਆਰੰਟੀਨ ਕੈਲਕੁਲੇਟਰ:

ਕੋਵਿਡ-19 ਲਈ ਆਈਸੋਲੇਸ਼ਨ ਅਤੇ ਕੁਆਰੰਟੀਨ:: ਵਾਸ਼ਿੰਗਟਨ ਰਾਜ ਸਿਹਤ ਵਿਭਾਗ (ਸਿਰਫ਼ ਅੰਗਰੇਜ਼ੀ)

ਕਿਰਪਾ ਕਰਕੇ ਆਪਣੇ ਆਈਸੋਲੇਸ਼ਨ ਜਾਂ ਕੁਆਰੰਟੀਨ ਦੀ ਅਵਧੀ ਦੀ ਗਣਨਾ ਕਿਵੇਂ ਕਰਨੀ ਹੈ ਜਾਣਨ ਲਈ ਹੇਠਾਂ ਦੇਖੋ। ਆਈਸੋਲੇਸ਼ਨ ਦੌਰਾਨ ਕੀ ਕਰਨਾ ਹੈ, ਇਸ ਬਾਰੇ ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਕੀ ਕਰਨਾ ਹੈ ਜੇਕਰ ਤੁਸੀਂ ਕੋਵਿਡ-19 ਟੈਸਟ ਵਿੱਚ ਪੌਜ਼ਿਟਿਵ ਹੁੰਦੇ ਹੋ (PDF) ਦੇਖੋ। ਜੇਕਰ ਤੁਸੀਂ ਕੋਵਿਡ-19 ਨਾਲ ਸੰਕ੍ਰਮਿਤ ਕਿਸੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਆਏ ਹੋ ਤਾਂ ਕੀ ਕਰਨਾ ਹੈ, ਇਸ ਬਾਰੇ ਵਧੇਰੀਜਾਣਕਾਰੀ ਲਈ, ਕਿਰਪਾ ਕਰਕੇ ਜੇ ਤੁਸੀਂ ਸੰਭਾਵੀ ਤੌਰ 'ਤੇ ਕੋਵਿਡ-19 ਵਾਲੇ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਤਾਂ ਕੀ ਕਰਨਾ ਹੈ (PDF) ਦੇਖੋ।

ਜੇਕਰ ਤੁਹਾਡਾ ਇਮਿਊਨ ਸਿਸਟਮ ਕਮਜ਼ੋਰ ਹੈ ਜਾਂ ਤੁਸੀਂ ਕੋਵਿਡ-19 ਨਾਲ ਗੰਭੀਰ ਤੌਰ ਤੇ ਬਿਮਾਰ ਹੋ, ਤਾਂ ਸੰਭਾਵਨਾ ਹੈ ਕਿ ਇਹ ਕੈਲਕੁਲੇਟਰ ਤੁਹਾਡੀ ਹਾਲਤ 'ਤੇ ਲਾਗੂ ਨਹੀਂ ਹੁੰਦਾ। ਵਧੇਰੀ ਜਾਣਕਾਰੀ ਲਈ, ਕਿਰਪਾ ਕਰਕੇ ਕੀ ਕਰਨਾ ਹੈ ਜੇਕਰ ਤੁਸੀਂ ਕੋਵਿਡ-19 ਟੈਸਟ ਵਿੱਚ ਪੌਜ਼ਿਟਿਵ ਹੁੰਦੇ ਹੋ (PDF) ਦੇਖੋ।

ਜੇ ਤੁਸੀਂ ਉੱਚ-ਜੋਖਮ ਵਾਲੇ ਥਾਵਾਂ 'ਤੇ ਰਹਿ ਰਹੇ ਹੋ ਜਾਂ ਕੰਮ ਕਰ ਰਹੇ ਹੋ ਤਾਂ ਇਹ ਕੈਲਕੂਲੇਟਰ ਤੁਹਾਡੀ ਸਥਿਤੀ ਤੇ ਲਾਗੂ ਨਹੀਂ ਹੋ ਸਕਦੇ। ਉੱਚ-ਜੋਖਮ ਵਾਲੇ ਥਾਵਾਂ ਵਿੱਚ ਸ਼ਾਮਲ ਹਨ: ਸਿਹਤ ਦੇਖਭਾਲ ਸੁਵਿਧਾਵਾਂ, ਸੁਧਾਰਾਤਮਕ ਸੁਵਿਧਾਵਾਂ, ਨਜ਼ਰਬੰਦੀ ਦੀਆਂ ਸੁਵਿਧਾਵਾਂ, ਬੇਘਰ ਲਈ ਆਸਰਾ, ਰੈਣ ਬਸੇਰਾ, ਵਪਾਰਕ ਸਮੁੰਦਰੀ ਜਹਾਜ (ਉਦਾਹਰਨ ਲਈ, ਵਪਾਰਕ ਸਮੁੰਦਰੀ ਭੋਜਨ ਦਾ ਜਹਾਜ਼, ਕਾਰਗੋ ਜਹਾਜ਼, ਕਰੂਜ਼ ਜਹਾਜ਼), ਅਸਥਾਈ ਮਜ਼ਦੂਰਾਂ ਦੇ ਘਰ, ਜਾਂ ਭੀੜਭਾੜ ਵਾਲੀਆਂ ਥਾਵਾਂ ਜਿੱਥੇ ਕੰਮ ਦੀ ਪ੍ਰਕਿਰਤੀ ਦੇ ਕਾਰਨ ਸਰੀਰਕ ਦੂਰੀ ਸੰਭਵ ਨਹੀਂ ਹੈ (ਉਦਾਹਰਨ ਲਈ, ਗੋਦਾਮਾਂ, ਫੈਕਟਰੀਆਂ ਅਤੇ ਭੋਜਨ ਪੈਕਜਿੰਗ ਅਤੇ ਮੀਟ ਪ੍ਰੋਸੈਸਿੰਗ ਸੁਵਿਧਾਵਾਂ ਆਦਿ ਵਿੱਚ)। ਆਪਣੀ ਆਈਸੋਲੇਸ਼ਨ ਅਵਧੀ ਦੀ ਵਧੇਰੀ ਜਾਣਕਾਰੀ ਲਈ ਜੇਕਰ ਤੁਹਾਡਾ ਕੋਵਿਡ-19 ਟੈਸਟ ਪੌਜ਼ਿਟਿਵ ਆਉਂਦਾ ਹੈ ਤਾਂ ਕੀ ਕੀਤਾ ਜਾਵੇ (PDF)ਅਤੇ ਆਪਣੀ ਕੁਆਰੰਟੀਨ ਅਵਧੀ ਦੀ ਵਧੇਰੀ ਜਾਣਕਾਰੀ ਲਈ ਜੇਕਰ ਤੁਸੀਂ ਸੰਭਾਵੀ ਤੌਰ 'ਤੇ ਕੋਵਿਡ-19 (PDF)ਵਾਲੇ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਤਾਂ ਕੀ ਕੀਤਾ ਜਾਵੇ ਨੂੰ ਦੇਖੋ।

ਮੇਰਾ ਟੈਸਟ ਪੌਜ਼ਿਟਿਵ ਪਾਇਆ ਗਿਆ/ਗਈ ਹਾਂ ਅਤੇ ਮੇਰੇ ਵਿੱਚ ਲੱਛਣ ਹਨ ਜਾਂ ਸਨ: ਮੇਰੀ ਆਈਸੋਲੇਸ਼ਨ ਅਵਧੀ ਦੀ ਗਣਨਾ ਕਰੋ

5 ਦਿਨ ਦਾ ਆਈਸੋਲੇਸ਼ਨ

5 ਦਿਨਾਂ ਦੀ ਆਈਸੋਲੇਸ਼ਨ ਅਵਧੀ ਉਚਿਤ ਹੈ ਜੇਕਰ:

  • ਤੁਹਾਡੇ ਲੱਛਣਾਂ ਵਿੱਚ ਸੁਧਾਰ ਹੋ ਗਿਆ ਹੋਵੇ, ਅਤੇ
  • ਤੁਹਾਨੂੰ ਬੁਖਾਰ ਹੋਏ 24 ਘੰਟੇ ਗੁਜ਼ਰ ਚੁੱਕੇ ਹਨ ਜਾਂ ਤੁਸੀਂ ਬੁਖਾਰ ਘੱਟ ਕਰਣ ਵਾਲੀ ਦਵਾਈ ਦੀ ਵਰਤੋਂ ਕੀਤੀ ਹੈ, ਅਤੇ
  • ਤੁਸੀਂ ਦੂਜੇ ਲੋਕਾਂ ਦੇ ਆਲੇ-ਦੁਆਲੇ ਇੱਕ ਚੰਗੀ ਫਿਟਿੰਗ ਵਾਲਾ ਮਾਸਕ ਪਹਿਨਣ ਦੇ ਯੋਗ ਹੋ

ਜੇਕਰ ਇਹ ਮਾਪਦੰਡ ਲਾਗੂ ਹੁੰਦੇ ਹਨ ਤਾਂ ਤੁਹਾਡੇ ਆਈਸੋਲੇਸ਼ਨ ਦਾ ਆਖਰੀ ਪੂਰਾ ਦਿਨ ਹੈ:
ਤੁਹਾਡਾ ਆਇਸੋਲੇਸ਼ਨ ਸਮਾਪਤ ਹੋਵੇਗਾ:

5 ਹੋਰ ਦਿਨਾਂ ( ਤੱਕ) ਲਈ ਦੂਜੇ ਲੋਕਾਂ ਤੇ ਆਲੇ-ਦੁਆਲੇ ਮਾਸਕ ਪਹਿਨਣਾ ਸੁਨਿਸ਼ਚਿਤ ਕਰੋ ਅਤੇ ਅਜਿਹੇ ਕੰਮ ਤੋਂ ਬਚੋ, ਜਿੱਥੇ ਤੁਸੀਂ ਮਾਸਕ ਨਹੀਂ ਪਾ ਸਕਦੇ ਹੋ। ਤੁਹਾਨੂੰ ਤੱਕ ਉੱਚ ਜੋਖਮ ਵਾਲੇ ਲੋਕਾਂ ਦੇ ਆਲੇ-ਦੁਆਲੇ ਜਾਣ ਤੋਂ ਬਚਣਾ ਚਾਹੀਦਾ ਹੈ। ਯਾਤਰਾ ਬਾਰੇ ਜਾਣਕਾਰੀ ਲਈ ਯਾਤਰਾ | CDC (ਅੰਗਰੇਜ਼ੀ ਵਿੱਚ) ਦੇਖੋ।

ਜੇਕਰ ਤੁਹਾਡੇ ਕੋਲ ਐਂਟੀਜੇਨ ਟੈਸਟ ਦੀ ਸੁਵਿਧਾ ਹੈ, ਤਾਂ ਤੁਸੀਂ ਆਈਸੋਲੇਸ਼ਨ ਦੇ ਪੰਜਵੇ ਦਿਨ ਟੈਸਟ ਕਰਵਾ ਕੇ ਦੂਜਿਆਂ ਨੂੰ ਸੰਕਰਮਿਤ ਕਰਨ ਦੇ ਆਪਣੇ ਜੋਖਮ ਨੂੰ ਹੋਰ ਘਟਾ ਸਕਦੇ ਹੋ। ਜੇਕਰ ਤੁਹਾਡਾ ਟੈਸਟ ਨੈਗੇਟਿਵ ਆਉਂਦਾ ਹੈ, ਤਾਂ ਤੁਸੀਂ ਪੰਜਵੇ ਦਿਨ ਤੋਂ ਬਾਅਦ ਆਈਸੋਲੇਸ਼ਨ ਨੂੰ ਖਤਮ ਕਰ ਸਕਦੇ ਹੋ, ਪਰ 5 ਹੋਰ ਦਿਨਾਂ (ਤੱਕ) ਲਈ ਦੂਜੇ ਲੋਕਾਂ ਤੇ ਆਲੇ-ਦੁਆਲੇ ਮਾਸਕ ਪਹਿਨਣਾ ਜਾਰੀ ਰੱਖੋ। ਜੇਕਰ ਤੁਹਾਡਾ ਟੈਸਟ ਪੌਜ਼ਿਟਿਵ ਆਉਂਦਾ ਹੈ, ਤਾਂ ਤੁਹਾਨੂੰ ਤੱਕ ਆਈਸੋਲੇਟ ਰਹਿਣਾ ਚਾਹੀਦਾ ਹੈ।

10 ਦਿਨ ਦਾ ਆਈਸੋਲੇਸ਼ਨ

ਜੇਕਰ ਉਪਰੋਕਤ ਮਾਪਦੰਡ ਤੁਹਾਡੇ ਤੇ ਲਾਗੂ ਨਹੀਂ ਹੁੰਦੇ ਹਨ, ਤਾਂ ਤੁਹਾਨੂੰ 10 ਦਿਨਾਂ ਲਈ ਆਈਸੋਲੇਟ ਹੋਣਾ ਚਾਹੀਦਾ ਹੈ।

ਜੇਕਰ ਤੁਸੀਂ 10 ਦਿਨਾਂ ਲਈ ਆਈਸੋਲੇਟ ਹੋ ਰਹੇ ਹੋ, ਤਾਂ ਤੁਹਾਡੇ ਆਈਸੋਲੇਸ਼ਨ ਦਾ ਆਖਰੀ ਪੂਰਾ ਦਿਨ ਹੈ:
ਤੁਹਾਡਾ ਆਈਸੋਲੇਸ਼ਨ ਸਮਾਪਤ ਹੋਵੇਗਾ:

ਜੇਕਰ ਹੋਣ 'ਤੇ ਵੀ ਤੁਹਾਨੂੰ ਲਗਾਤਾਰ ਬੁਖ਼ਾਰ ਆ ਰਿਹਾ ਹੈ ਜਾਂ ਤੁਹਾਡੇ ਹੋਰ ਲੱਛਣਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ (ਜਾਂ ਤੁਹਾਨੂੰ ਬੁਖ਼ਾਰ ਘੱਟ ਕਰਣ ਵਾਲੀ ਦਵਾਈਆਂ ਦੀ ਲੋੜ ਹੈ), ਤਾਂ ਜਦੋਂ ਤੁਹਾਨੂੰ ਬੁਖ਼ਾਰ ਘੱਟ ਕਰਣ ਵਾਲੀ ਦਵਾਈ ਲਏ ਬਿਨਾਂ 24 ਘੰਟਿਆਂ ਤੱਕ ਬੁਖਾਰ ਨਹੀਂ ਆਇਆ ਅਤੇ ਨਾਲ ਹੀ ਤੁਹਾਡੇ ਬਾਕੀ ਲੱਛਣਾਂ ਵਿੱਚ ਵੀ ਸੁਧਾਰ ਨਾ ਹੋਵੇ ਤੱਦ ਤੱਕ ਆਪਣਾ ਆਈਸੋਲੇਸ਼ਨ ਪੂਰਾ ਹੋਣ ਤੱਕ ਦੀ ਉਡੀਕ ਕਰੋ।

ਮੇਰਾ ਟੈਸਟ ਪੌਜ਼ਿਟਿਵ ਆਇਆ ਹੈ ਪਰ ਕੋਈ ਲੱਛਣ ਨਹੀਂ ਹਨ: ਮੇਰੀ ਆਇਸੋਲੇਸ਼ਨ ਅਵਧੀ ਦੀ ਗਣਨਾ ਕਰੋ

5 ਦਿਨ ਦਾ ਆਈਸੋਲੇਸ਼ਨ

5 ਦਿਨਾਂ ਦੀ ਆਈਸੋਲੇਸ਼ਨ ਅਵਧੀ ਉਚਿਤ ਹੈ ਜੇਕਰ:

  • ਤੁਸੀਂ ਦੂਜੇ ਲੋਕਾਂ ਦੇ ਆਲੇ-ਦੁਆਲੇ ਇੱਕ ਚੰਗੀ ਫਿਟਿੰਗ ਵਾਲਾ ਮਾਸਕ ਪਹਿਨਣ ਦੇ ਯੋਗ ਹੋ

ਜੇਕਰ ਤੁਹਾਡੇ ਵਿੱਚ ਕਦੇ ਲੱਛਣ ਨਹੀਂ ਸਨ ਅਤੇ ਤੁਸੀ ਦੂਜੇ ਲੋਕਾਂ ਦੇ ਆਲੇ-ਦੁਆਲੇ ਚੰਗੀ ਤਰ੍ਹਾਂ ਨਾਲ ਫਿੱਟ ਹੋਣ ਵਾਲਾ ਮਾਸਕ ਪਹਿਨਦੇ ਹੋ, ਤਾਂ ਤੁਹਾਡਾ ਆਈਸੋਲੇਸ਼ਨ ਦਾ ਆਖਰੀ ਦਿਨ ਹੈ:
ਤੁਹਾਡਾ ਆਇਸੋਲੇਸ਼ਨ ਸਮਾਪਤ ਹੋਵੇਗਾ:

5 ਹੋਰ ਦਿਨਾਂ ( ਤੱਕ) ਲਈ ਦੂਜੇ ਲੋਕਾਂ ਤੇ ਆਲੇ-ਦੁਆਲੇ ਮਾਸਕ ਪਹਿਨਣਾ ਸੁਨਿਸ਼ਚਿਤ ਕਰੋ ਅਤੇ ਅਜਿਹੇ ਕੰਮ ਤੋਂ ਬਚੋ, ਜਿੱਥੇ ਤੁਸੀਂ ਮਾਸਕ ਨਹੀਂ ਪਾ ਸਕਦੇ ਹੋ। ਤੁਹਾਨੂੰ ਤੱਕ ਉੱਚ ਜੋਖਮ ਵਾਲੇ ਲੋਕਾਂ ਦੇ ਆਲੇ-ਦੁਆਲੇ ਜਾਣ ਤੋਂ ਬਚਣਾ ਚਾਹੀਦਾ ਹੈ। ਯਾਤਰਾ ਬਾਰੇ ਜਾਣਕਾਰੀ ਲਈ ਯਾਤਰਾ | CDC (ਅੰਗਰੇਜ਼ੀ ਵਿੱਚ) ਦੇਖੋ।

ਜੇਕਰ ਤੁਹਾਡੇ ਕੋਲ ਐਂਟੀਜੇਨ ਟੈਸਟ ਦੀ ਸੁਵਿਧਾ ਹੈ, ਤਾਂ ਤੁਸੀਂ ਆਈਸੋਲੇਸ਼ਨ ਦੇ ਪੰਜਵੇ ਦਿਨ ਟੈਸਟ ਕਰਵਾ ਕੇ ਦੂਜਿਆਂ ਨੂੰ ਸੰਕਰਮਿਤ ਕਰਨ ਦੇ ਆਪਣੇ ਜੋਖਮ ਨੂੰ ਹੋਰ ਘਟਾ ਸਕਦੇ ਹੋ। ਜੇਕਰ ਤੁਹਾਡਾ ਟੈਸਟ ਨੈਗੇਟਿਵ ਆਉਂਦਾ ਹੈ, ਤਾਂ ਤੁਸੀਂ ਪੰਜਵੇ ਦਿਨ ਤੋਂ ਬਾਅਦ ਆਈਸੋਲੇਸ਼ਨ ਨੂੰ ਖਤਮ ਕਰ ਸਕਦੇ ਹੋ, ਪਰ 5 ਹੋਰ ਦਿਨਾਂ (ਤੱਕ) ਲਈ ਦੂਜੇ ਲੋਕਾਂ ਤੇ ਆਲੇ-ਦੁਆਲੇ ਮਾਸਕ ਪਹਿਨਣਾ ਜਾਰੀ ਰੱਖੋ। ਜੇਕਰ ਤੁਹਾਡਾ ਟੈਸਟ ਪੌਜ਼ਿਟਿਵ ਆਉਂਦਾ ਹੈ, ਤਾਂ ਤੁਹਾਨੂੰ ਤੱਕ ਆਈਸੋਲੇਟ ਰਹਿਣਾ ਚਾਹੀਦਾ ਹੈ।

10 ਦਿਨ ਦਾ ਆਈਸੋਲੇਸ਼ਨ

ਜੇਕਰ ਉਪਰੋਕਤ ਮਾਪਦੰਡ ਤੁਹਾਡੇ ਤੇ ਲਾਗੂ ਨਹੀਂ ਹੁੰਦੇ ਹਨ, ਤਾਂ ਤੁਹਾਨੂੰ 10 ਦਿਨਾਂ ਲਈ ਆਈਸੋਲੇਟ ਹੋਣਾ ਚਾਹੀਦਾ ਹੈ।

ਜੇਕਰ ਤੁਸੀਂ 10 ਦਿਨਾਂ ਲਈ ਆਈਸੋਲੇਟ ਹੋ ਰਹੇ ਹੋ, ਤਾਂ ਤੁਹਾਡੇ ਆਈਸੋਲੇਸ਼ਨ ਦਾ ਆਖਰੀ ਪੂਰਾ ਦਿਨ ਹੈ:
ਤੁਹਾਡਾ ਆਈਸੋਲੇਸ਼ਨ ਸਮਾਪਤ ਹੋਵੇਗਾ:

ਮੈਨੂੰ ਕੋਵਿਡ-19 (ਨਜ਼ਦੀਕੀ ਸੰਪਰਕ ਵਜੋਂ ਪਛਾਣ ਕੀਤੀ ਗਈ) ਲਈ ਸੰਕਰਮਿਤ ਮੰਨਿਆ ਗਿਆ ਹੈ: ਮੇਰੀ ਕੁਆਰੰਟੀਨ ਅਵਧੀ ਦੀ ਗਣਨਾ ਕਰੋ

ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਨਜ਼ਦੀਕੀ ਸੰਪਰਕ ਵਿੱਚ ਆਏ ਸੀ ਜਿਸ ਦਾ ਕੋਵਿਡ-19 ਲਈ ਪੌਜ਼ਿਟਿਵ ਟੈਸਟ ਆਇਆ ਸੀ, ਪਰ ਤੁਹਾਨੂੰ ਕੋਈ ਲੱਛਣ ਨਹੀਂ ਹਨ

ਇਹ ਪਤਾ ਲਗਾਉਣ ਲਈ ਕਿ ਤੁਸੀਂ ਕੋਵਿਡ-19 ਦੇ ਟੀਕਿਆਂ 'ਤੇ ਅੱਪ-ਟੂ-ਡੇਟ ਹੋ, Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਮਾਰਗਦਰਸ਼ਨ (ਸਿਰਫ਼ ਅੰਗਰੇਜ਼ੀ) ਦੇਖੋ। ਜੇਕਰ ਤੁਸੀਂ ਕੋਵਿਡ-19 ਦੇ ਟੀਕਿਆਂ 'ਤੇ ਅੱਪ-ਟੂ-ਡੇਟ ਨਹੀਂ ਹੋ, ਤਾਂ ਤੁਹਾਨੂੰ ਘਰ ਵਿੱਚ ਰਹਿਣਾ ਚਾਹੀਦਾ ਹੈ ਅਤੇ ਕੁਆਰੰਟੀਨ ਹੋਣਾ ਚਾਹੀਦਾ ਹੈ।

5 ਦਿਨ ਦਾ ਕੁਆਰੰਟੀਨ

5 ਦਿਨਾਂ ਦੀ ਕੁਆਰੰਟੀਨ ਅਵਧੀ ਉਚਿਤ ਹੈ ਜੇਕਰ:

  • ਤੁਸੀਂ ਕੋਵਿਡ-19 ਦੇ ਟੀਕਿਆਂ 'ਤੇ ਅੱਪ-ਟੂ-ਡੇਟ ਨਹੀਂ ਹੋ, ਅਤੇ
  • ਤੁਸੀਂ ਦੂਜੇ ਲੋਕਾਂ ਦੇ ਆਲੇ-ਦੁਆਲੇ ਇੱਕ ਚੰਗੀ ਫਿਟਿੰਗ ਵਾਲਾ ਮਾਸਕ ਪਹਿਨਣ ਦੇ ਯੋਗ ਹੋ

ਤੁਹਾਨੂੰ ਘੱਟੋ-ਘੱਟ ਪੂਰੇ 5 ਦਿਨਾਂ ਲਈ ਘਰ ਵਿੱਚ ਰਹਿਣਾ ਚਾਹੀਦਾ ਹੈ ਅਤੇ ਕੁਆਰੰਟੀਨ ਹੋਣਾ ਚਾਹੀਦਾ ਹੈ (ਭਾਵੇਂ ਇਸ ਸਮੇਂ ਦੌਰਾਨ ਤੁਹਾਡਾ ਟੈਸਟ ਨੈਗੇਟਿਵ ਹੋਵੇ)। ਤੁਹਾਡਾ ਕੁਆਰੰਟੀਨ ਦਾ ਆਖਰੀ ਪੂਰਾ ਦਿਨ ਹੈ:
ਤੁਹਾਡਾ ਕੁਆਰੰਟੀਨ ਸਮਾਪਤ ਹੋਵੇਗਾ:

5 ਹੋਰ ਦਿਨਾਂ ਤੱਕ ਦੂਜੇ ਲੋਕਾਂ ਦੇ ਆਲੇ-ਦੁਆਲ ਚੰਗੀ ਫਿਟਿੰਗ ਵਾਲਾ ਮਾਸਕ (ਸਿਰਫ਼ ਅੰਗਰੇਜ਼ੀ) ਪਾਓ, ਅਜਿਹੀ ਗਤੀਵਿਧੀਆਂ ਤੋਂ ਬਚੋ ਜਿੱਥੇ ਤੁਸੀਂ ਮਾਸਕ ਨਹੀਂ ਪਹਿਨ ਸਕਦੇ ਹੋ, ਅਤੇ (ਤੱਕ) ਅਜਿਹੇ ਲੋਕਾਂ ਦੇ ਆਲੇ-ਦੁਆਲੇ ਰਹਿਣ ਤੋਂ ਬਚੋ ਜਿਨ੍ਹਾਂ ਨੂੰ ਗੰਭੀਰ ਬਿਮਾਰੀ ਹੋਣ ਦਾ ਜ਼ਿਆਦਾ ਖ਼ਤਰਾ ਹੈ। ਯਾਤਰਾ ਬਾਰੇ ਜਾਣਕਾਰੀ ਲਈ ਯਾਤਰਾ | CDC (ਸਿਰਫ਼ ਅੰਗਰੇਜ਼ੀ) ਦੇਖੋ।

ਤੁਹਾਨੂੰ ਵੀ ਟੈਸਟ ਕਰਵਾਉਣਾ ਚਾਹੀਦਾ ਹੈ, ਭਾਵੇਂ ਤੁਹਾਡੇ ਵਿੱਚ ਕੋਈ ਲੱਛਣ ਨਹੀਂ ਹਨ। ਪਿੱਛਲੀ ਵਾਰ ਕੋਵਿਡ-19 ਤੋਂ ਸੰਕ੍ਰਮਿਤ ਕਿਸੇ ਵਿਅਕਤੀ ਦੇ ਨਾਲ ਨਜ਼ਦੀਕ ਸੰਪਰਕ ਵਿੱਚ ਆਉਣ ਤੋਂ ਘੱਟ ਤੋਂ ਘੱਟ 5 ਦਿਨ ਬਾਅਦ ਟੈਸਟ ਕਰਵਾਓ ( ਨੂੰ ਜਾਂ ਉਸ ਤੋਂ ਬਾਅਦ)। ਜੇਕਰ ਤੁਹਾਡਾ ਟੈਸਟ ਪੌਜ਼ਿਟਿਵ ਆਉਂਦਾ ਹੈ, ਤਾਂ ਤੁਹਾਨੂੰ ਘਰ ਵਿੱਚ ਰਹਿਣਾ ਚਾਹੀਦਾ ਹੈ ਅਤੇ ਦੂਜਿਆਂ ਤੋਂ ਵੱਖ ਰਹਿਣਾ ਚਾਹੀਦਾ ਹੈ (ਆਈਸੋਲੇਸ਼ਨ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਕੀ ਕਰਨਾ ਹੈ ਜੇਕਰ ਤੁਸੀਂ ਕੋਵਿਡ-19 ਟੈਸਟ ਵਿੱਚ ਪੌਜ਼ਿਟਿਵ ਹੁੰਦੇ ਹੋ (PDF)) ਦੇਖੋ।

10 ਦਿਨਾਂ ਦਾ ਕੁਆਰੰਟੀਨ

10 ਦਿਨਾਂ ਦੀ ਕੁਆਰੰਟੀਨ ਅਵਧੀ ਉਚਿਤ ਹੈ ਜੇਕਰ:

  • ਤੁਸੀਂ ਕੋਵਿਡ-19 ਦੇ ਟੀਕਿਆਂ 'ਤੇ ਅੱਪ-ਟੂ-ਡੇਟ ਨਹੀਂ ਹੋ, ਅਤੇ
  • ਤੁਸੀਂ ਦੂਜੇ ਲੋਕਾਂ ਦੇ ਆਲੇ-ਦੁਆਲੇ ਇੱਕ ਚੰਗੀ ਫਿਟਿੰਗ ਵਾਲਾ ਮਾਸਕ ਪਹਿਨਣ ਦੇ ਯੋਗ ਨਹੀਂ ਹੋ

ਤੁਹਾਨੂੰ ਘੱਟੋ-ਘੱਟ ਪੂਰੇ 10 ਦਿਨਾਂ ਲਈ ਘਰ ਵਿੱਚ ਰਹਿਣਾ ਚਾਹੀਦਾ ਹੈ ਅਤੇ ਕੁਆਰੰਟੀਨ ਹੋਣਾ ਚਾਹੀਦਾ ਹੈ (ਭਾਵੇਂ ਤੁਸੀਂ ਇਸ ਸਮੇਂ ਦੌਰਾਨ ਤੁਹਾਡਾ ਟੈਸਟ ਨੈਗੇਟਿਵ ਹੋ)। ਤੁਹਾਡਾ ਕੁਆਰੰਟੀਨ ਦਾ ਆਖਰੀ ਪੂਰਾ ਦਿਨ ਹੈ:
ਤੁਹਾਡਾ ਕੁਆਰੰਟੀਨ ਸਮਾਪਤ ਹੋਵੇਗਾ:

ਇਸ ਮਿਤੀ ਤੋਂ, ਤੁਸੀਂ ਆਪਣੀਆਂ ਆਮ ਗਤੀਵਿਧੀਆਂ ਨੂੰ ਮੁੜ ਤੋਂ ਸ਼ੁਰੂ ਕਰ ਸਕਦੇ ਹੋ ਪਰ ਫਿਰ ਵੀ ਤੁਹਾਨੂੰ ਆਪਣੇ ਜ਼ੋਖ਼ਮ ਨੂੰ ਘੱਟ ਕਰਨ ਲਈ (ਉਦਾਹਰਨ ਲਈ, ਕੋਵਿਡ-19 ਦੇ ਪੂਰੇ ਟੀਕੇ ਲਗਵਾਓ (ਅੰਗਰੇਜ਼ੀ ਵਿੱਚ), ਸਿਫ਼ਾਰਸ਼ਾਂ ਅਤੇ/ਜਾਂ ਲੋੜਾਂ ਅਨੁਸਾਰ ਮਾਸਕ ਪਹਿਨੋ, ਖ਼ਰਾਬ ਹਵਾਦਾਰੀ ਵਾਲੀਆਂ ਥਾਵਾਂ ਤੋਂ ਪਰਹੇਜ਼ ਕਰੋ, ਵਾਰ-ਵਾਰ ਹੱਥਾਂ ਨੂੰ ਧੋਵੋ; ਜ਼ਿਆਦਾ ਜਾਣਕਾਰੀ ਲਈ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਿਵੇਂ ਕਰੀਏ | CDC (ਸਿਰਫ਼ ਅੰਗਰੇਜ਼ੀ) ਦੇਖੋ)।

ਕੋਈ ਕੁਆਰੰਟੀਨ ਨਹੀਂ

ਜੇਕਰ ਤੁਸੀਂ ਕੋਵਿਡ-19 ਦੇ ਟੀਕਿਆਂ 'ਤੇ ਅੱਪ-ਟੂ-ਡੇਟ (ਸਿਰਫ਼ ਅੰਗਰੇਜ਼ੀ) , ਤਾਂ ਤੁਹਾਨੂੰ ਉਦੋਂ ਤੱਕ ਘਰ ਰਹਿਣ ਦੀ ਲੋੜ ਨਹੀਂ ਹੈ ਜਦੋਂ ਤੱਕ ਤੁਹਾਡੇ ਵਿੱਚ ਲੱਛਣ ਪੈਦਾ ਨਹੀਂ ਹੁੰਦੇ ਹਨ। ਤੁਹਾਨੂੰ ਅਜੇ ਵੀ ਤੱਕ ਦੂਜਿਆਂ ਦੇ ਆਲੇ-ਦੁਆਲੇ ਇੱਕ ਚੰਗੀ ਫਿਟਿੰਗ ਵਾਲਾ ਮਾਸਕ ਪਹਿਨਣਾ ਚਾਹੀਦਾ ਹੈ ਅਤੇ ਟੈਸਟ ਕਰਵਾਉਣਾ ਚਾਹੀਦਾ ਹੈ, ਭਾਵੇਂ ਤੁਹਾਡੇ ਵਿੱਚ ਕੋਈ ਲੱਛਣ ਨਾ ਹੋਵੇ। ਪਿੱਛਲੀ ਵਾਰ ਕੋਵਿਡ-19 ਤੋਂ ਸੰਕ੍ਰਮਿਤ ਕਿਸੇ ਵਿਅਕਤੀ ਦੇ ਨਾਲ ਨਜ਼ਦੀਕ ਸੰਪਰਕ ਵਿੱਚ ਆਉਣ ਤੋਂ ਘੱਟ ਤੋਂ ਘੱਟ 5 ਦਿਨ ਬਾਅਦ ਟੈਸਟ ਕਰਵਾਓ ( ਨੂੰ ਜਾਂ ਉਸ ਤੋਂ ਬਾਅਦ)।

ਜੇਕਰ ਤੁਹਾਨੂੰ ਪਿਛਲੇ 90 ਦਿਨਾਂ ਦੇ ਅੰਦਰ ਕੋਵਿਡ-19 ਹੋਇਆ ਸੀ (ਤੁਸੀਂ ਇੱਕ ਵਾਇਰਲ ਟੈਸਟਦੀ (ਸਿਰਫ਼ ਅੰਗਰੇਜ਼ੀ) ਵਰਤੋਂ ਕਰਕੇ ਪੌਜ਼ਿਟਿਵ ਪਾਏ ਗਏ ਸੀ), ਤਾਂ ਤੁਹਾਨੂੰ ਉਦੋਂ ਤੱਕ ਘਰ ਵਿੱਚ ਰਹਿਣ ਦੀ ਲੋੜ ਨਹੀਂ ਹੈ ਜਦੋਂ ਤੱਕ ਤੁਹਾਡੇ ਵਿੱਚ ਲੱਛਣ ਪੈਦਾ ਨਹੀਂ ਹੁੰਦੇ ਹਨ। ਤੁਹਾਨੂੰ ਤੱਕ ਦੂਜਿਆਂ ਦੇ ਆਲੇ ਦੁਆਲੇੇ ਚੰਗੀ ਫਿਟਿੰਗ ਵਾਲਾ ਮਾਸਕ ਪਹਿਨਣਾ ਚਾਹੀਦਾ ਹੈ ਅਤੇ ਐਂਟੀਜਨ ਟੈਸਟ (PCR (ਪੀਸੀਆਰ) ਟੈਸਟ ਨਹੀਂ) ਦੀ ਵਰਤੋ ਕਰਕੇ ਟੈਸਟ ਕਰਵਾਓ, ਕਿਸੇ ਕੋਵਿਡ-19 ਨਾਲ ਸੰਕ੍ਰਮਿਤ ਵਿਅਕਤੀ ਦੇ ਨਜ਼ਦੀਕ ਸੰਪਰਕ ਵਿੱਚ ਆਉਣ ਤੋਂ ਘੱਟ ਤੋਂ ਘੱਟ 5 ਦਿਨ ਬਾਅਦ ) 'ਤੇ ਜਾਂ ਉਸ ਤੋਂ ਬਾਅਦ)।

ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਦੇ ਨਜ਼ਦੀਕ ਸੰਪਰਕ ਵਿੱਚ ਸੀ ਜਿਸ ਦਾ ਕੋਵਿਡ-19 ਲਈ ਪੌਜ਼ਿਟਿਵ ਟੈਸਟ ਆਇਆ ਸੀ ਅਤੇ ਤੁਹਾਡੇ ਵਿੱਚ ਲੱਛਣ ਹਨ, ਤਾਂ ਕਿਰਪਾ ਕਰਕੇ ਕੀ ਕਰਨਾ ਹੈ ਜੇਕਰ ਤੁਸੀਂ ਕੋਵਿਡ-19 ਟੈਸਟ ਵਿੱਚ ਪੌਜ਼ਿਟਿਵ ਹੁੰਦੇ ਹੋ (PDF) ਦੇਖੋ।