ਅਕਸਰ ਪੁੱਛੇ ਜਾਣ ਵਾਲੇ ਸਵਾਲ | ਕੋਵਿਡ-19 ਦੇ ਟੈਸਟ ਬਾਰੇ

ਟੈਸਟ ਕਿੱਟਾਂ ਪ੍ਰਾਪਤ ਕਰਨ ਬਾਰੇ

ਮੈਂ ਕੋਵਿਡ-19 ਟੈਸਟ ਕਿੱਟ ਕਿੱਥੋਂ ਪ੍ਰਾਪਤ ਕਰ ਸਕਦਾ/ਸਕਦੀ ਹਾਂ?

ਕਿਰਪਾ ਕਰਕੇ ਹੇਠਾਂ ਦਿੱਤੇ ਵਿਕਲਪ ਅਜਮਾਓ:

 • ਸਪਲਾਈ ਖ਼ਤਮ ਹੋਣ ਤੋਂ ਪਹਿਲਾਂ, ਮੁਫ਼ਤ ਟੈਸਟ ਕਿੱਟ ਆਰਡਰ ਕਰਨ ਲਈ Say Yes! COVID Test (ਸੇ ਯੇਸ! ਕੋਵਿਡ ਟੈਸਟ) (ਅੰਗਰੇਜ਼ੀ ਵਿੱਚ) ਤੋਂ ਆਰਡਰ ਕਰੋ ਜਾਂ 1-800-525-0127 ’ਤੇ ਕਾਲ ਕਰੋ ਅਤੇ ਭਾਸ਼ਾ ਸਹਾਇਤਾ ਤੱਕ ਪਹੁੰਚ ਕਰਨ ਲਈ # ਦਬਾਓ। ਪ੍ਰਤੀ ਘਰ ਲਈ ਇੱਕ ਆਰਡਰ ਦੀ ਸੀਮਾਂ ਹੈ।
 • Federal program (ਫੈਡਰਲ ਪ੍ਰੋਗਰਾਮ) ਤੋਂ COVIDTests.gov (ਅੰਗਰੇਜ਼ੀ ਵਿੱਚ) ’ਤੇ ਜਾ ਕੇ ਇੱਕ ਮੁਫ਼ਤ ਟੈਸਟ ਕਿੱਟ ਆਰਡਰ ਕਰੋ। ਪ੍ਰਤੀ ਘਰ ਲਈ ਇੱਕ ਆਰਡਰ ਦੀ ਸੀਮਾ ਹੈ।
 • ਸਥਾਨਕ ਵਿਕਰੇਤਵਾਂ ਜਾਂ ਫਾਰਮੇਸੀਆਂ ਤੋਂ ਇੱਕ ਘਰੇਲੂ (at-home) ਟੈਸਟ ਕਿੱਟ ਖਰੀਦੋ।
 • ਜੇਕਰ ਤੁਹਾਡੇ ਕੋਲ ਸਿਹਤ ਬੀਮਾ ਹੈ, ਤਾਂ ਜ਼ਿਆਦਾਤਰ ਬੀਮਾਕਰਤਾ ਤੁਹਾਡੀ ਯੋਜਨਾ ਲਈੇ ਹੁਣ ਹਰੇਕ ਵਿਅਕਤੀ ਨੂੰ, ਪ੍ਰਤੀ ਮਹੀਨਾ 8 ਘਰੇਲੂ ਟੈਸਟ ਕਿੱਟਾਂ ਲਈ ਤੁਹਾਨੂੰ ਵਾਪਸ ਭੁਗਤਾਨ ਕਰਨਗੇ। ਜ਼ਿਆਦਾ ਜਾਣਕਾਰੀ ਲਈ ਇੱਥੇ (ਅੰਗਰੇਜ਼ੀ ਵਿੱਚ) ਪੜ੍ਹੋ
 • ਤੁਹਾਡੇ ਨੇੜਲੇ ਟੈਸਟ ਵਾਲੇ ਸਥਾਨ (ਅੰਗਰੇਜ਼ੀ ਵਿੱਚ) ਤੋਂ ਟੈਸਟ ਕਰਵਾਓ।

ਜੇਕਰ ਤੁਹਾਨੂੰ ਆਪਣੇ ਨੇੜੇ ਕੋਈ ਟੈਸਟ ਵਾਲੀ ਥਾਂ ਲੱਭਣ ਵਿੱਚ ਸਹਾਇਤਾ ਦੀ ਲੋੜ ਹੈ, ਤਾਂ ਆਪਣੇ ਸਥਾਨਕ ਸਿਹਤ ਵਿਭਾਗ ਜਾਂ ਜਿਲ੍ਹੇ (ਅੰਗਰੇਜ਼ੀ ਵਿੱਚ)’ਤੇ ਪਤਾ ਕਰੋ। ਤੁਸੀਂ 1-800-525-0127 'ਤੇ ਵੀ ਕਾਲ ਕਰ ਸਕਦੇ ਹੋ ਅਤੇ # ਦਬਾਓ। ਜਦੋਂ ਉਹ ਉੱਤਰ ਦੇਣ ਤਾਂ ਤੁਸੀਂ ਦੋਭਾਸ਼ੀਆ ਸੇਵਾਵਾਂ ਲੈਣ ਲਈ ਆਪਣੀ ਭਾਸ਼ਾ ਦਾ ਨਾਮ ਲਓ।

ਮੇਰੀ ਇੰਟਰਨੈੱਟ ਤੱਕ ਪਹੁੰਚ ਨਹੀਂ ਹੈ / ਵੈੱਬਸਾਈਟ ਮੇਰੀ ਭਾਸ਼ਾ ਵਿੱਚ ਉਪਲਬਧ ਨਹੀਂ ਹੈ। ਮੈਂ ਵਾਸ਼ਿੰਗਟਨ ਵਿੱਚ ਮੁਫ਼ਤ ਕਿੱਟ ਕਿਵੇਂ ਆਰਡਰ ਕਰ ਸਕਦਾ/ਸਕਦੀ ਹਾਂ?

ਕਿਰਪਾ ਕਰਕੇ 1-800-525-0127 ’ਤੇ ਕਾਲ ਕਰੋ, ਫਿਰ # ਦਬਾਓ। ਭਾਸ਼ਾ ਸਹਾਇਤਾ ਉਪਲਬਧ ਹੈ। ਕਾਲ ਸੈਂਟਰ ਤੁਹਾਡੀ ਤਰਫ਼ੋਂ ਵਾਸ਼ਿੰਗਟਨ ਅਤੇ ਫੈਡਰਲ ਆਨਲਾਈਨ ਪੋਰਟਲ ਰਾਹੀਂ ਆਰਡਰ ਕਰ ਸਕਦਾ ਹੈ।

ਮੈਨੂੰ Say Yes! COVID Test ਆਨਲਾਈਨ ਪੋਰਟਲ ਬਾਰੇ ਕੀ ਜਾਣਨ ਦੀ ਲੋੜ ਹੈ?

ਇਹ ਪ੍ਰੋਗਰਾਮ ਵਾਸ਼ਿੰਗਟਨ ਰਾਜ, National Institutes of Health (ਰਾਸ਼ਟਰੀ ਸਿਹਤ ਸੰਸਥਾ) ਅਤੇ Centers for Disease Control and Prevention (ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਦੀ ਇੱਕ ਸਾਂਝੀ ਪਹਿਲਕਦਮੀ ਹੈ। ਸਪਲਾਈ ਖ਼ਤਮ ਹੋਣ ਤੋਂ ਪਹਿਲਾਂ, ਵਾਸ਼ਿੰਗਟਨ ਵਿਚਲੇ ਲੋਕ 2 ਰੈਪਿਡ ਕੋਵਿਡ-19 ਟੈਸਟ ਕਿੱਟਾਂ ਦਾ ਆਰਡਰ ਕਰ ਸਕਦੇ ਹਨ, ਜੋ Amazon ਰਾਹੀਂ ਸਿੱਧਾ ਉਨ੍ਹਾਂ ਦੇ ਘਰ ਪਹੁੰਚਾਈਆਂ ਜਾਣਗੀਆਂ।

ਹਰ ਘਰ/ਰਿਹਾਇਸ਼ੀ ਪਤੇ ਲਈ ਹਰ ਮਹੀਨੇ ਸਿਰਫ਼ 2 ਆਰਡਰ ਕੀਤੇ ਜਾ ਸਕਦੇ ਹਨ, ਅਤੇ ਹਰ ਆਰਡਰ ਵਿੱਚ 5 ਰੈਪਿਡ ਟੈਸਟ ਕਿੱਟਾਂ ਹੁੰਦੀਆਂ ਹਨ। ਸਾਰੇ ਆਰਡਰਾਂ ਦੀ ਸ਼ਿਪਿੰਗ ਮੁਫ਼ਤ ਹੈ।

ਟੈਸਟ ਬਾਰੇ ਜਾਂ ਟੈਸਟ ਕਿੱਟਾਂ ਦੀ ਵਰਤੋਂ ਕਰਨ ਨਾਲ ਸੰਬੰਧਿਤ ਸਵਾਲਾਂ ਲਈ, Say Yes! COVID Test (ਸੇ ਯੇਸ! ਕੋਵਿਡ ਟੈਸਟ) ਦੇ ਡਿਜੀਟਲ ਅਸਿਸਟੈਂਟ ’ਤੇ ਜਾਓ ਜਾਂ 1-833-784-2588 'ਤੇ ਕਾਲ ਕਰੋ।

ਕੀ ਤੁਸੀਂ DOH ਦੇ Say YES! COVID Test ਅਤੇ ਫੈਡਰਲ, ਦੋਵਾਂ ਤੋਂ ਟੈਸਟ ਕਿੱਟਾਂ ਦੇ ਆਰਡਰ ਕਰ ਸਕਦੇ ਹੋ?

ਹਾਂ, ਜੇ ਤੁਸੀਂ ਵਾਸ਼ਿੰਗਟਨ ਰਾਜ ਵਿੱਚ ਰਹਿੰਦੇ ਹੋ, ਤਾਂ ਤੁਸੀਂ ਦੋਵਾਂ Say Yes! COVID Test (ਸੇ ਯੇਸ! ਕੋਵਿਡ ਟੈਸਟ) ਵੈੱਬਸਾਈਟ ਅਤੇ ਫੈਡਰਲ ਵੈੱਬਸਾਈਟ ਤੋਂ ਘਰੇਲੂ ਰੈਪਿਡ ਕੋਵਿਡ-19 ਟੈਸਟ ਕਿੱਟਾਂ ਨੂੰ ਪ੍ਰਾਪਤ ਕਰਨ ਲਈ ਆਰਡਰ ਕਰ ਸਕਦੇ ਹੋ।

ਜੇ ਮੇਰੇ ਹੋਰ ਸਵਾਲ ਹੋਣ ਤਾਂ ਮੈਂ ਕਿੱਥੇ ਜਾ ਸਕਦਾ/ਸਕਦੀ ਹਾਂ?

ਜੇ Department of Health (DOH, ਸਿਹਤ ਵਿਭਾਗ) ਦੇ Say Yes! COVID Test (ਸੇ ਯੇਸ! ਕੋਵਿਡ ਟੈਸਟ) ਦੇ ਟੈਸਟ ਪ੍ਰੋਗਰਾਮ ਬਾਰੇ ਤੁਹਾਡੇ ਹੋਰ ਸਵਾਲ ਹਨ ਤਾਂ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਪੇਜ਼ ’ਤੇ ਜਾਓ ਜਾਂ DOH ਦੀ ਕੋਵਿਡ-19 ਹੌਟਲਾਈਨ 1-800-525-0127 'ਤੇ ਕਾਲ ਕਰੋ (ਭਾਸ਼ਾ ਸਹਾਇਤਾ ਉਪਲਬਧ ਹੈ)। ਫੈਡਰਲ ਟੈਸਟਿੰਗ ਪ੍ਰੋਗਰਾਮ ਬਾਰੇ ਸਵਾਲਾਂ ਲਈ, ਉਹਨਾਂ ਦੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਪੇਜ਼ ’ਤੇ ਜਾਓ।

ਮੈਨੂੰ ਮੇਰੇ ਮੁਫ਼ਤ ਟੈਸਟ ਕਿੱਟ ਕਦੋਂ ਤੱਕ ਪ੍ਰਾਪਤ ਹੋ ਜਾਣਗੇ?

ਜਿਹੜੀ ਟੈਸਟ ਕਿੱਟਾਂ ਦੀ ਬੇਨਤੀ ਇਹਨਾਂ (Say YES! COVID Test (ਸੇ ਯੇਸ! ਕੋਵਿਡ ਟੈਸਟ) ਜਾਂ Federal Program (ਫੈਡਰਲ ਪ੍ਰੋਗਰਾਮ) ਦੋਨਾਂ ਵਿੱਚੋਂ ਕਿਸੇ ਰਾਹੀਂ ਕੀਤੀ ਗਈ ਹੈ, ਉਹ ਆਮ ਤੌਰ ’ਤੇ ਆਰਡਰ ਕਰਨ ਤੋਂ 1-2 ਹਫ਼ਤਿਆਂ ਵਿੱਚ ਭੇਜ ਦਿੱਤੀਆਂ ਜਾਣਗੀਆਂ।

ਸਿਫਾਰਿਸ਼ ਕੀਤੇ ਸਾਰੇ ਟੈਸਟ ਕਿੱਟ ਦੇ ਵਿਕਲਪਾਂ ਨੂੰ ਦੇਖਣ ਤੋਂ ਬਾਅਦ ਵੀ, ਮੈਨੂੰ ਅਜੇ ਤੱਕ ਕਿਤੋਂ ਵੀ ਟੈਸਟ ਕਿੱਟ ਨਹੀਂ ਮਿਲ ਸਕੀ। ਮੈਂ ਕੀ ਕਰਾਂ ਜੇਕਰ ਮੈਨੂੰ ਲੱਗੇ ਕਿ ਮੈਨੂੰ ਕੋਵਿਡ-19 ਹੋ ਗਿਆ ਹੈ?

ਮੁਆਫ ਕਰਨਾ, ਤਹਾਨੂੰ ਕੋਵਿਡ-19 ਟੈਸਟ ਕਿੱਟ ਲੱਭਣ ਵਿੱਚ ਮੁਸ਼ਕਿਲ ਆਈ ਹੈ, ਅਸੀਂ ਜਾਣਦੇ ਹਾਂ ਕਿ ਮੌਜੂਦਾ ਸਮੇਂ ਸਪਲਾਈ ਸਾਰੇ ਦੇਸ਼ ਵਿੱਚ ਹੀ ਸੀਮਤ ਹੈ।

ਜੇਕਰ ਤੁਸੀਂ ਕੋਵਿਡ-19 ਦੇ ਲੱਛਣ ਮਹਿਸੂਸ ਕਰ ਰਹੇ ਹੋ ਜਾਂ ਕੋਵਿਡ-19 ਦੇ ਸੰਪਰਕ ਵਿੱਚ ਆ ਗਏ ਹੋ ਅਤੇ ਚਿੰਤਤ ਹੋ ਕਿ ਤੁਸੀਂ ਸੰਕਰਮਿਤ ਹੋ ਗਏ ਹੋ, ਤਾਂ ਅਸੀਂ ਹੇਠਾਂ ਦਿੱਤੇ ਕੰਮ ਕਰਨ ਦੀ ਸਿਫਾਰਿਸ਼ ਕਰਦੇ ਹਾਂ:

 • ਜੇਕਰ ਤੁਹਾਡਾ ਕੋਵਿਡ-19 ਦਾ ਟੈਸਟ ਪਾਜ਼ੀਟਿਵ ਹੈ ਤਾਂ ਕੀ ਕੀਤਾ ਜਾਵੇ ਲਈ ਦਿੱਤੀਆਂ ਸਮਾਨ ਹਿਦਾਇਤਾਂ ਦੀ ਪਾਲਣਾ ਕਰੋ।
 • ਜੇਕਰ ਤੁਸੀਂ ਇਕਾਂਤਵਾਸ ਵਿੱਚ ਨਹੀਂ ਰਹਿ ਸਕਦੇ ਤਾਂ ਤੁਹਾਨੂੰ ਹੇਠਾਂ ਦਿੱਤੇ ਕੰਮ ਕਰਨੇ ਚਾਹੀਦੇ ਹਨ:
  • ਜਦੋਂ ਤੁਸੀਂ ਆਪਣੇ ਘਰ ਤੋਂ ਬਾਹਰ ਦੂਜੇ ਲੋਕਾਂ ਦੇ ਕੋਲ ਜਾਵੋਂ ਤਾਂ ਇੱਕ ਅਜਿਹਾ ਮਾਸਕ ਪਹਿਨੋ ਜੋ ਹਰ ਸਮੇਂ ਤੁਹਾਡੇ ਨੱਕ ਅਤੇ ਮੂੰਹ ਨੂੰ ਸੁਰੱਖਿਅਤ ਢੰਗ ਨਾਲ ਢਕਦਾ ਹੋਵੇ (ਜੇਕਰ ਸੰਭਵ ਹੋਵੇ ਤਾਂ ਇੱਕ KN95, KF-94, ਜਾਂ ਇੱਕ 3-ਪਲਾਈ ਸਰਜੀਕਲ ਮਾਸਕ ਨੂੰ ਤਰਜੀਹ ਦੇਵੋ)।
  • ਦੂਜੇ ਲੋਕਾਂ ਤੋਂ ਘੱਟੋ-ਘੱਟ 6 ਫੁੱਟ/2 ਮੀਟਰ ਦੀ ਸਰੀਰਕ ਦੂਰੀ ਰੱਖੋ।
  • ਆਪਣੇ ਹੱਥਾਂ ਨੂੰ ਨਿਯਮਿਤ ਤੌਰ ’ਤੇ ਧੋਂਦੇ ਰਹੋ।
  • ਭੀੜ ਅਤੇ ਵੱਡੇ ਇੱਕਠਾਂ ਵਿੱਚ ਜਾਣ ਤੋਂ ਬਚੋ।
ਮੇਰੇ ਘਰ ਵਿੱਚ 4 ਤੋਂ ਜ਼ਿਆਦਾ ਲੋਕ ਹਨ। ਮੈਂ ਆਪਣੇ ਪਰਿਵਾਰ ਦੇ ਸਾਰੇ ਮੈਂਬਰਾ ਲਈਂ ਟੈਸਟ ਕਿੱਟਾਂ ਨੂੰ ਕਿਵੇਂ ਪ੍ਰਾਪਤ ਕਰ ਸਕਦਾ/ਸਕਦੀ ਹਾਂ?
 • ਤੁਸੀਂ ਹਰ ਮਹੀਨੇ ਦੋ ਟੈਸਟ ਕਿੱਟਾਂ (ਜਿਸ ਵਿੱਚ ਅਧਿਕਤਮ 5 ਟੈਸਟ ਹੁੰਦੇ ਹਨ) ਦੀ ਪ੍ਰਾਪਤੀ ਵਾਸ਼ਿੰਗਟਨ ਦੇ Say YES! COVID Test (ਸੇ ਯੇਸ! ਕੋਵਿਡ ਟੈਸਟ) ਦੀ ਵੈੱਬਸਾਈਟ ਰਾਹੀਂ ਕਰ ਸਕਦੇ ਹੋ।
 • ਤੁਸੀਂ ਫੈਡਰਲ ਪ੍ਰੋਗਰਾਮ ਤੋਂ COVIDtests.gov ’ਤੇ ਜਾ ਕੇ ਦੋ ਵਾਧੂ ਟੈਸਟ ਕਿੱਟਾਂ (ਜਿਸ ਵਿੱਚ 4 ਟੈਸਟ ਹੁੰਦੇ ਹਨ) ਨੂੰ ਪ੍ਰਾਪਤ ਕਰ ਸਕਦੇ ਹੋ।
 • ਤੁਸੀਂ ਸਥਾਨਕ ਜਾਂ ਆਨਲਾਈਨ ਵਿਕਰੇਤਾਵਾਂ ਅਤੇ ਫਾਰਮੇਸੀਆਂ ਤੋਂ ਵਾਧੂ ਘਰੇਲੂ ਟੈਸਟ ਕਿੱਟਾਂ ਨੂੰ ਖਰੀਦ ਸਕਦੇ ਹੋ।
 • ਤੁਸੀਂ ਆਪਣੇ ਨਜ਼ਦੀਕੀ ਟੈਸਟ ਸੈਂਟਰ ਤੋਂ PCR ਟੈਸਟ ਕਿੱਟਾਂ ਪ੍ਰਾਪਤ ਕਰ ਸਕਦੇ ਹੋ। ਟੈਸਟ ਸੈਂਟਰ ਲੱਭੋ
ਮੈਂ ਆਪਣੀ ਟੈਸਟ ਕਿੱਟ ਦੀ ਵਰਤੋਂ ਕਿਵੇਂ ਕਰਾਂ?

ਬਿਲਕੁਲ ਸਹੀ ਨਤੀਜਿਆਂ ਲਈ, ਘਰੇਲੂ ਟੈਸਟ ਕਿੱਟਾਂ ਦੇ ਅੰਦਰ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੁੰਦਾ ਹੈ। ਕਿਸੇ ਖਾਸ ਸਵਾਲਾਂ ਦੇ ਜਵਾਬ ਲਈ ਟੈਸਟ ਨਿਰਮਾਤਾ ਨੂੰ ਸੰਪਰਕ ਕਰੋ (ਉਨ੍ਹਾਂ ਦੀ ਜਾਣਕਾਰੀ ਬਾਕਸ 'ਤੇ ਦਿੱਤੀ ਹੋਵੇਗੀ)।

ਰੈਪਿਡ ਟੈਸਟਾਂ ਨਾਲ ਗ਼ਲਤ ਨੈਗੇਟਿਵ ਨਤੀਜੇ ਵੀ ਪ੍ਰਾਪਤ ਹੋ ਸਕਦੇ ਹਨ। ਕੁਝ ਟੈਸਟ ਕਿੱਟਾਂ ਵਿੱਚ 2 ਟੈਸਟ ਸ਼ਾਮਲ ਹੋ ਸਕਦੇ ਹਨ (ਤੁਹਾਨੂੰ ਕਦੋਂ ਟੈਸਟ ਕਰਨਾ ਚਾਹੀਦਾ ਹੈ, ਇਸ ਬਾਰੇ ਬਾਕਸ 'ਤੇ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰੋ)।

ਆਮ ਟੈਸਟ ਕਰਵਾਉਣ ਬਾਰੇ

ਟੈਸਟ ਕਿਸਨੂੰ ਕਰਵਾਉਣਾ ਚਾਹੀਦਾ ਹੈ?

ਬਿਮਾਰ ਮਹਿਸੂਸ ਹੋਣ ’ਤੇ ਟੈਸਟ ਕਰਵਾਓ। ਕੋਵਿਡ-19 ਦੇ ਲੱਛਣਾਂ ਦੀ ਇੱਕ ਵਿਆਪਕ ਸ਼੍ਰੇਣੀ ਹੈ, ਇਸ ਲਈ ਜੇ ਤੁਹਾਨੂੰ ਠੀਕ ਮਹਿਸੂਸ ਨਹੀਂ ਹੋ ਰਿਹਾ, ਤਾਂ ਸਭ ਤੋਂ ਚੰਗਾ ਇਹ ਹੈ ਕਿ ਜਿੰਨੀ ਜਲਦੀ ਹੋ ਸਕੇ ਟੈਸਟ ਕਰਵਾਓ।

ਜੇਕਰ ਤੁਸੀਂ ਕਿਸੇ ਕੋਵਿਡ-19 ਪਾਜ਼ੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਤਾਂ ਟੈਸਟ ਕਰਵਾਓ। ਜੇਕਰ ਤੁਹਾਨੂੰ ਲੱਛਣ ਦਿਖਾਈ ਦੇ ਰਹੇ ਹਨ ਤਾਂ ਤੁਰੰਤ ਟੈਸਟ ਕਰਵਾਓ। ਜੇ ਤੁਹਾਨੂੰ ਲੱਛਣ ਨਹੀਂ ਦਿਖਾਈ ਦੇ ਰਹੇ, ਤਾਂ ਸੰਕ੍ਰਮਿਤ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ, 5 ਦਿਨ ਤੱਕ ਉਡੀਕ ਕਰੋ ਅਤੇ ਫਿਰ ਟੈਸਟ ਕਰਵਾਓ।

ਵਾਸ਼ਿੰਗਟਨ ਵਿੱਚ ਕਾਰੋਬਾਰਾਂ ਅਤੇ ਸਮਾਗਮ ਸਥਾਨਾਂ ਨਾਲ ਸੰਬੰਧਿਤ ਕਿਸੇ ਸੰਸਥਾ ਜਾਂ ਸਮਾਗਮ ਵਿੱਚ ਦਾਖਲ ਹੋਣ ਤੋਂ ਪਹਿਲਾਂ, ਟੈਸਟ ਕਰਵਾਉਣ ਅਤੇ/ਜਾਂ ਟੀਕਾਕਰਣ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਜਾ ਸਕਦੀ ਹੈ। ਜਾਣ ਤੋਂ ਪਹਿਲਾਂ ਕਾਲ ਕਰੋ ਜਾਂ ਉਹਨਾਂ ਦੀ ਵੈੱਬਸਾਈਟ ਦੇਖੋ।

ਤੁਹਾਨੂੰ ਯਾਤਰਾ ਕਰਨ ਤੋਂ ਪਹਿਲਾਂ ਅਤੇ/ਜਾਂ ਬਾਅਦ ਵਿੱਚ ਟੈਸਟ ਕਰਵਾਉਣ ਦੀ ਲੋੜ ਪੈ ਸਕਦੀ ਹੈ। ਯਾਤਰਾ ਬਾਰੇ Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਦੀਆਂ ਤਾਜ਼ਾ ਹਿਦਾਇਤਾਂ ਦੇਖੋ।

ਜਦੋਂ ਤੁਸੀਂ ਲੋਕਾਂ ਦੇ ਸਮੂਹਿਕ ਇਕੱਠ ਵਿੱਚ ਸ਼ਾਮਲ ਹੋਣ ਜਾ ਰਹੇ ਹੋ, ਖਾਸ ਤੌਰ 'ਤੇ ਅਜਿਹੇ ਲੋਕਾਂ ਦੇ, ਜਿਨ੍ਹਾਂ ਨੂੰ ਗੰਭੀਰ ਬਿਮਾਰੀ ਹੋਣ ਦਾ ਖ਼ਤਰਾ ਹੈ ਜਾਂ ਹੋ ਸਕਦਾ ਹੈ ਕਿ ਉਹਨਾਂ ਨੇ ਹਾਲੇ ਤੱਕ ਕੋਵਿਡ-19 ਟੀਕਾਕਰਣ ਨਾ ਕਰਵਾਇਆ ਹੋਵੇ

ਕੀ ਹੋਵੇਗਾ ਜੇਕਰ ਮੇਰਾ ਟੈਸਟ ਪਾਜ਼ੀਟਿਵ ਆਉਂਦਾ ਹੈ?

Centers for Disease Control and Prevention (CDC, ਰੋਗ ਨਿਯਤਰਣ ਅਤੇ ਰੋਕਥਾਮ ਕੇਂਦਰ) ਅਤੇ DOH ਦੀਆਂ ਹਿਦਾਇਤਾਂ ਅਤੇ ਘਰ ਵਿੱਚ ਇਕਾਂਤਵਾਸ (ਅੰਗਰੇਜ਼ੀ ਵਿੱਚ) ਦੀ ਪਾਲਣਾ ਕਰੋ, ਦੂਜਿਆਂ ਤੋਂ ਦੂਰ ਰਹੋ। ਸਾਰੇ ਨਜ਼ਦੀਕੀ ਸੰਪਰਕਾਂ ਨੂੰ ਕੁਆਰੰਟੀਨ ਹੋ ਜਾਣਾ ਚਾਹੀਦਾ ਹੈ।

 • ਹਰ ਕੋਈ ਜਿਸ ਨੂੰ ਕੋਵਿਡ-19 ਹੋਣ ਦਾ ਅੰਦੇਸ਼ਾ ਹੈ ਜਾਂ ਯਕੀਨ ਹੈ ਤਾਂ ਉਸਨੂੰ ਘੱਟੋ-ਘੱਟ ਪੂਰੇ 5 ਦਿਨਾਂ ਲਈ ਘਰ ਰਹਿਣਾ ਚਾਹੀਦਾ ਹੈ ਅਤੇ ਦੂਜੇ ਲੋਕਾਂ ਤੋਂ ਅਲੱਗ ਰਹਿਣਾ ਚਾਹੀਦਾ ਹੈ (ਦਿਨ 0 ਲੱਛਣਾਂ ਦਾ ਪਹਿਲਾ ਦਿਨ ਹੁੰਦਾ ਹੈ ਜਾਂ ਲੱਛਣ-ਰਹਿਤ ਵਿਅਕਤੀਆਂ ਲਈ ਵਾਇਰਲ ਪਾਜ਼ੀਟਿਵ ਟੈਸਟ ਆਉਣ ਦੀ ਤਾਰੀਖ਼ ਵਾਲਾ ਦਿਨ)। ਉਹਨਾਂ ਨੂੰ ਘਰ ਅਤੇ ਜਨਤਕ ਥਾਵਾਂ 'ਤੇ ਦੂਜਿਆਂ ਦੇ ਨੇੜੇ ਜਾਣ ਸਮੇਂ ਵਾਧੂ 5 ਦਿਨਾਂ ਲਈ ਮਾਸਕ ਪਹਿਨਣਾ ਚਾਹੀਦਾ ਹੈ।
 • ਜੇਕਰ ਕਿਸੇ ਵਿਅਕਤੀ ਦੀ ਟੈਸਟ ਤੱਕ ਪਹੁੰਚ ਹੈ ਅਤੇ ਉਹ ਟੈਸਟ ਕਰਵਾਉਣਾ ਚਾਹੁੰਦਾ ਹੈ, ਤਾਂ ਸਭ ਤੋਂ ਵਧੀਆ ਤਰੀਕਾ ਹੈ ਕਿ 5-ਦਿਨਾਂ ਦੇ ਇਕਾਂਤਵਾਸ ਦੀ ਮਿਆਦ ਦੇ ਅੰਤ ਵਿੱਚ ਇੱਕ ਐਂਟੀਜਨ ਟੈਸਟ ਦੀ ਵਰਤੋਂ ਕੀਤੀ ਜਾਵੇ। ਟੈਸਟ ਦਾ ਸੈਂਪਲ ਉਦੋਂ ਹੀ ਲਓ ਜੇਕਰ ਤੁਹਾਨੂੰ ਬੁਖ਼ਾਰ ਉਤਾਰਨ ਵਾਲੀ ਦਵਾਈ ਦੀ ਵਰਤੋਂ ਕੀਤੇ ਬਿਨਾਂ 24 ਘੰਟਿਆਂ ਤੋਂ ਬੁਖ਼ਾਰ ਨਹੀਂ ਹੋਇਆ ਹੈ ਅਤੇ ਤੁਹਾਡੇ ਹੋਰ ਲੱਛਣਾਂ ਵਿੱਚ ਸੁਧਾਰ ਹੋਇਆ ਹੈ (ਜਿਵੇਂ, ਸਵਾਦ ਅਤੇ ਗੰਧ ਦਾ ਚਲੇ ਜਾਣਾ ਜੋ ਠੀਕ ਹੋਣ ਤੋਂ ਬਾਅਦ ਹਫ਼ਤਿਆਂ ਜਾਂ ਮਹੀਨਿਆਂ ਤੱਕ ਜਾਰੀ ਰਹਿ ਸਕਦੇ ਹਨ ਅਤੇ ਇਸ ਲਈ ਇਕਾਂਤਵਾਸ ਨੂੰ ਖ਼ਤਮ ਕਰਨ ਵਿੱਚ ਦੇਰ ਕਰਨ ਦੀ ਕੋਈ ਲੋੜ ਨਹੀਂ ਹੈ)।
  • ਜੇਕਰ ਤੁਹਾਡੇ ਟੈਸਟ ਦਾ ਨਤੀਜਾ ਪਾਜ਼ੀਟਿਵ ਆਉਂਦਾ ਹੈ ਤਾਂ 10 ਦਿਨਾਂ ਤੱਕ ਇਕਾਂਤਵਾਸ ਨੂੰ ਜਾਰੀ ਰੱਖੋ।
  • ਜੇਕਰ ਤੁਹਾਡੇ ਟੈਸਟ ਦਾ ਨਤੀਜਾ ਨੈਗਟਿਵ ਆਉਂਦਾ ਹੈ ਤਾਂ ਤੁਸੀਂ ਇਕਾਂਤਵਾਸ ਨੂੰ ਖ਼ਤਮ ਕਰ ਸਕਦੇ ਹੋ, ਪਰ 10 ਦਿਨਾਂ ਤੱਕ ਘਰ ਅਤੇ ਜਨਤਕ ਥਾਵਾਂ 'ਤੇ ਦੂਜਿਆਂ ਨੇੜੇ ਜਾਣ ਵੇਲੇ ਇੱਕ ਚੰਗੀ ਤਰ੍ਹਾਂ ਨਾਲ ਫਿੱਟ ਹੋਣ ਵਾਲਾ ਮਾਸਕਪਹਿਣਨਾ ਜਾਰੀ ਰੱਖੋ।

ਘਰੇਲੂ ਟੈਸਟ ਰਾਹੀਂ ਇੱਕ ਪਾਜ਼ੀਟਿਵ ਕੋਵਿਡ-19 ਟੈਸਟ ਦੇ ਨਤੀਜੇ ਦੀ ਰਿਪੋਰਟ ਕਰਨ ਲਈ ਅਤੇ ਦੇਖਭਾਲ ਸੇਵਾਵਾਂ ਪ੍ਰਾਪਤ ਕਰਨ ਲਈ, ਕਿਰਪਾ ਕਰਕੇ 1-800-525-0127 'ਤੇ ਵਾਸ਼ਿੰਗਟਨ ਰਾਜ ਦੀ ਕੋਵਿਡ ਹੌਟਲਾਈਨ ਨੂੰ ਕਾਲ ਕਰੋ। ਭਾਸ਼ਾ ਨਾਲ ਸੰਬੰਧਿਤ ਸਹਾਇਤਾ ਉਪਲਬਧ ਹੈ।

ਜੇਕਰ ਤੁਸੀਂ ਪਹਿਲਾਂ ਹੀ ਆਪਣੇ ਸਮਾਰਟਫੋਨ 'ਤੇ WA Notify (ਵਸ਼ਿੰਗਟਨ ਨੋਟੀਫਾਈ) ਡਾਊਨਲੋਡ ਜਾਂ ਚਾਲੂ ਕੀਤਾ ਹੋਇਆ ਹੈ ਤਾਂ ਤੁਸੀਂ ਪਾਜ਼ੀਟਿਵ ਟੈਸਟ ਦੇ ਨਤੀਜੇ ਦੀ ਰਿਪੋਰਟ ਕਰਨ ਲਈ ਵੀ ਇਸ ਟੂਲ ਦੀ ਵਰਤੋਂ ਕਰ ਸਕਦੇ ਹੋ।

ਜ਼ਿਆਦਾ ਜਾਣਕਾਰੀ ਇੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ: ਜੇਕਰ ਤੁਹਾਡਾ ਟੈਸਟ ਪਾਜ਼ੀਟਿਵ ਹੈ ਤਾਂ ਕੀ ਕੀਤਾ ਜਾਵੇ

ਸੰਕ੍ਰਮਿਤ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ, ਕਿਸੇ ਵਿਅਕਤੀ ਦਾ ਪਾਜ਼ੀਟਿਵ ਟੈਸਟ ਕਦੋਂ ਆਵੇਗਾ?

ਜਦੋਂ ਇੱਕ ਵਾਰ ਕੋਈ ਵਿਅਕਤੀ ਕੋਵਿਡ-19 ਨਾਲ ਸੰਕ੍ਰਮਿਤ ਹੋ ਜਾਂਦਾ ਹੈ, ਤਾਂ ਹੋ ਸਕਦਾ ਹੈ ਕਿ PCR ਟੈਸਟ ਰਾਹੀਂ ਸੰਪਰਕ ਵਿੱਚ ਆਉਣ ਤੋਂ ਬਾਅਦ ਪੰਜ ਦਿਨਾਂ ਤੱਕ ਵਾਇਰਸ ਦੀ ਮੌਜੂਦਗੀ ਬਾਰੇ ਪਤਾ ਨਾ ਲੱਗੇ। ਇਸ ਲਈ ਤੁਹਾਡੇ ਅੰਦਰ ਵਾਇਰਸ ਦੀ ਮੌਜੂਦਗੀ ਹੋ ਸਕਦੀ ਹੈ, ਪਰ ਹੋ ਸਕਦਾ ਹੈ ਕਿ ਟੈਸਟ ਰਾਹੀਂ ਕੁਝ ਸਮੇਂ ਲਈ ਇਸ ਬਾਰੇ ਪਤਾ ਨਾ ਲੱਗੇ। ਪਾਜ਼ੀਟਿਵ ਟੈਸਟ ਦੇ ਨਤੀਜੇ ਪ੍ਰਾਪਤ ਕਰਨ ਲਈ ਸਮਾਂ ਕਾਫ਼ੀ ਅਹਿਮੀਅਤ ਰੱਖਦਾ ਹੈ। ਜੇਕਰ ਇਹ ਸੰਭਾਵਨਾ ਹੈ ਕਿ ਤੁਸੀਂ ਕੋਵਿਡ-19 ਦੇ ਸੰਪਰਕ ਵਿੱਚ ਆ ਗਏ ਹੋ ਪਰ ਤੁਸੀਂ ਬਿਮਾਰ ਨਹੀਂ ਹੋ, ਤਾਂ ਆਖਰੀ ਸੰਭਾਵੀ ਸੰਪਰਕ ਦੇ ਘੱਟੋ-ਘੱਟ 5 ਦਿਨਾਂ ਬਾਅਦ ਟੈਸਟ ਕਰਵਾਉਣਾ ਸਭ ਤੋਂ ਵਧੀਆ ਰਹੇਗਾ। ਜਦੋਂ ਲੋਕਾਂ ਵਿੱਚ ਲੱਛਣ ਹੁੰਦੇ ਹਨ ਤਾਂ ਐਂਟੀਜਨ ਟੈਸਟ ਆਮ ਤੌਰ 'ਤੇ ਸਭ ਤੋਂ ਸਹੀ ਕੰਮ ਕਰਦੇ ਹਨ, ਪਰ ਕੁਝ ਸਥਿਤੀਆਂ ਵਿੱਚ ਇਹ ਬਿਨਾਂ ਲੱਛਣਾਂ ਵਾਲੇ ਲੋਕਾਂ ਲਈ ਵੀ ਵਰਤੇ ਜਾ ਸਕਦੇ ਹਨ।

ਨਤੀਜੇ ਆਉਣ ਨੂੰ ਕਿੰਨਾ ਸਮਾਂ ਲੱਗਦਾ ਹੈ?

ਇਹ, ਟੈਸਟ ਦੀ ਕਿਸਮ ਅਤੇ ਸੈਂਪਲ ਦੀ ਜਾਂਚ ਲਈ ਉਸਨੂੰ ਕਿੱਥੇ ਭੇਜਿਆ ਜਾਂਦਾ ਹੈ, ਇਸ 'ਤੇ ਨਿਰਭਰ ਕਰਦਾ ਹੈ। ਐਂਟੀਜਨ ਟੈਸਟਾਂ ਦੇ ਨਤੀਜੇ 10 ਮਿੰਟਾਂ ਵਿੱਚ ਪਤਾ ਲਗਾਏ ਜਾ ਸਕਦੇ ਹਨ। PCR ਟੈਸਟਾਂ ਵਿੱਚ, ਕਈ ਦਿਨ ਲੱਗ ਸਕਦੇ ਹਨ।

ਕਿਹੜਾ ਟੈਸਟ ਕਰਵਾਉਣਾ ਸਭ ਤੋਂ ਵਧੀਆ ਹੈ?

ਸਭ ਤੋਂ ਵਧੀਆ ਟੈਸਟ ਉਹ ਹੀ ਹੈ ਜੋ ਤੁਹਾਡੇ ਲਈ ਪਹਿਲਾਂ ਉਪਲਬਧ ਹੋਵੇ। ਇਸਦਾ ਮਤਲਬ ਇਹ ਹੈ ਕਿ ਜੇ ਤੁਹਾਡੇ ਕੋਲ ਇੱਕ ਘਰੇਲੂ ਟੈਸਟ ਕਿੱਟ ਹੈ, ਤਾਂ ਤੁਸੀਂ ਪਹਿਲਾਂ ਉਸ ਦੀ ਵਰਤੋਂ ਕਰ ਲਓ। ਜੇ ਤੁਹਾਨੂੰ ਕਿਸੇ ਟੈਸਟ ਸੈਂਟਰ ਲਈ ਅਪਾਇੰਟਮੈਂਟ ਮਿਲ ਰਹੀ ਹੈ, ਤਾਂ ਉਸ ਨੂੰ ਬੁੱਕ ਕਰ ਲਓ। ਅਪਵਾਦ ਉਦੋਂ ਹੁੰਦਾ ਹੈ, ਜਦੋਂ ਕਿਸੇ ਮੌਕੇ ਲਈ ਇੱਕ ਵਿਸ਼ੇਸ਼ ਟੈਸਟ ਦੀ ਲੋੜ ਹੁੰਦੀ ਹੈ (ਜਿਵੇਂ ਕਿ ਯਾਤਰਾ ਸਮੇਂ)।

ਕੀ ਮੈਨੂੰ ਟੈਸਟ ਕਿੱਟਾਂ ਨੂੰ ਇੱਕਠਾ ਕਰਨਾ ਚਾਹੀਦਾ ਹੈ?

ਕੁਝ ਟੈਸਟ ਕਿੱਟਾਂ ਆਪਣੇ ਕੋਲ ਹੋਣ ਤਾਂ ਇਹ ਚੰਗੀ ਗੱਲ ਹੈ। ਟੈਸਟ ਕਿੱਟਾਂ ਆਰਡਰ ਕਰੋ ਕਿਉਂਕਿ ਉਹ ਸਰਕਾਰੀ ਵੈੱਬਸਾਈਟਾਂ ਰਾਹੀਂ ਉਪਲਬਧ ਹੁੰਦੀਆਂ ਹਨ। ਜੇਕਰ ਤੁਸੀਂ ਖਰੀਦਾਰੀ ਕਰਨ ਲਈ ਬਾਹਰ ਜਾਂਦੇ ਹੋ ਅਤੇ ਤੁਹਾਨੂੰ ਉਪਲਬਧ ਟੈਸਟ ਕਿੱਟਾਂ ਦਿਖਾਈ ਦੇਣ, ਤਾਂ ਕੁਝ ਕਿੱਟਾਂ ਖਰੀਦ ਲਓ। ਪਰ ਇੱਕ ਚੰਗੇ ਗੁਆਂਢੀ ਬਣੋ ਅਤੇ ਆਪਣੇ ਵਿਵੇਕ ਦੀ ਵਰਤੋਂ ਕਰੋ। ਟੈਸਟ ਕਿੱਟਾਂ ਨੂੰ ਇਕੱਠਾ ਕਰਨ ਨਾਲ, ਇਹ ਅਜਿਹੇ ਲੋਕਾਂ ਤੱਕ ਨਹੀਂ ਪਹੁੰਚ ਪਾਉਂਦੀਆਂ, ਜਿਨ੍ਹਾਂ ਨੂੰ ਇਹਨਾਂ ਦੀ ਜ਼ਰੂਰਤ ਹੋ ਸਕਦੀ ਹੈ ਅਤੇ ਤੁਹਾਡੇ ਵੱਲੋਂ ਉਹਨਾਂ ਦੀ ਵਰਤੋਂ ਕਰਨ ਤੋਂ ਪਹਿਲਾਂ, ਟੈਸਟ ਕਿੱਟਾਂ ਦੀ ਮਿਆਦ ਖਤਮ ਹੋਣ ਦਾ ਜੋਖਮ ਬਣਿਆ ਰਹਿੰਦਾ ਹੈ।