ਅਧਿਕਾਰਤ ਵਾਸ਼ਿੰਗਟਨ ਸਟੇਟ ਲਈ ਵਿਜ਼ੂਅਲ ਗਾਈਡ COVID-19 ਟੀਕਾਕਰਣ ਦਾ ਪ੍ਰਮਾਣ

COVID-19 ਟੀਕਾਕਰਣ ਦੀ ਬਹੁਤ ਸਾਰੇ ਉਦਯੋਗਾਂ, ਇਵੈਂਟਾਂ ਅਤੇ ਰੁਜ਼ਗਾਰਦਾਤਾਵਾਂ ਲਈ ਲੋੜ ਹੈ। ਵਾਸ਼ਿੰਗਟਨ ਵਿੱਚਹੇਠ ਲਿਖੀਆਂ ਕਿਸਮਾਂ ਦੇ ਪ੍ਰਮਾਣਾਂ ਨੂੰ ਪ੍ਰਵਾਨ ਕੀਤਾ ਜਾਂਦਾ ਹੈ। ਕੁਝ ਸਥਾਨ ਹੇਠਾਂ ਦਿੱਤੀ ਗਈ ਇਸ ਸੂਚੀ ਵਿੱਚੋਂ ਸਿਰਫ ਇੱਕਵਿਸ਼ੇਸ਼ ਕਿਸਮ ਨੂੰ ਪ੍ਰਵਾਨ ਕਰ ਸਕਦੇ ਹਨ।

ਕਮਰੇ ਦੇ ਨਿਯਮਾਂ ਦਾ ਸਨਮਾਨ ਕਰੋ ਅਤੇ ਬੇਨਤੀ ਕੀਤੇ ਗਏ ਪ੍ਰਮਾਣ ਦੀ ਕਿਸਮ ਦਿਖਾਉਣ ਵਾਸਤੇ ਪਹਿਲਾਂ ਤੋਂ ਹੀ ਤਿਆਰ ਰਹੋ।

CDC COVID-19ਟੀਕਾਕਰਣ ਰਿਕਾਰਡ ਕਾਰਡ

 • ਅਸਲ ਕਾਪੀ, ਫੋਟੋਕਾਫੀ ਜਾਂ ਮੋਬਾਈਲ ਡਿਵਾਈਸਦੁਆਰਾ ਲਈਆਂ ਗਈਆਂ ਫੋਟੋਆਂ ਵੀ ਮਨਜੂਰ ਕੀਤੀਆ ਜਾਂਦੀਆਂ ਹਨ।
 • ਪੂਰਾ ਟੀਕਾਕਰਣ ਪਿਛਲੀਰਿਕਾਰਡ ਕੀਤੀ ਡੋਜ਼ ਤੋਂ ਬਾਅਦ ਦੋ ਹਫਤਿਆਂ ਤੱਕ ਵੈਧ ਹਨ:
  • Johnson & Johnson: ਇਕੱਲੀ ਖੁਰਾਕ, 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਅਧਿਕਾਰਤ ਹੈ
  • Moderna: 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ 2 ਖੁਰਾਕਾਂ 28 ਦਿਨਾਂ ਦੇ ਅੰਤਰਾਲ ਵਿੱਚ ਦਿੱਤੀਆਂ ਜਾਂਦੀਆਂ ਹਨ
  • Novavax: 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ 2 ਖੁਰਾਕਾਂ 21 ਦਿਨਾਂ ਦੇ ਅੰਤਰਾਲ ਵਿੱਚ ਦਿੱਤੀਆਂ ਜਾਂਦੀਆਂ ਹਨ
  • Pfizer: 6 ਮਹੀਨੇ ਤੋਂ 4 ਸਾਲ ਦੀ ਉਮਰ ਦੇ ਬੱਚਿਆਂ ਨੂੰ 3 ਖੁਰਾਕਾਂ ਦਿੱਤੀਆਂ ਜਾਂਦੀਆਂ ਹਨ। ਪਹਿਲੀਆਂ 2 ਖੁਰਾਕਾਂ 21 ਦਿਨਾਂ ਦੇ ਅੰਤਰਾਲ ਵਿੱਚ ਅਤੇ ਤੀਜੀ ਖੁਰਾਕ ਦੂਜੀ ਖੁਰਾਕ ਤੋਂ 8 ਹਫ਼ਤਿਆਂ ਬਾਅਦ ਦਿੱਤੀ ਜਾਂਦੀ ਹੈ।
  • Pfizer: 5 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ 2 ਖੁਰਾਕਾਂ 21 ਦਿਨਾਂ ਦੇ ਅੰਤਰਾਲ ਵਿੱਚ ਦਿੱਤੀਆਂ ਜਾਂਦੀਆਂ ਹਨ
COVID-19 Vaccination Record Card Sample

ਆਪਣੇ ਟੀਕਾਕਰਨ ਕਾਰਡ ਨੂੰ ਸੰਭਾਲ ਕੇ ਰੱਖਣ ਲਈ ਇਹ ਰਹੇ ਧਿਆਨ ਵਿੱਚ ਰੱਖਣ ਯੋਗ ਕੁਝ ਮਦਦਗਾਰ ਸੁਝਾਅ:

 • ਆਪਣੇ ਟੀਕਾਕਰਨ ਕਾਰਡ ਨੂੰ ਖੁਰਾਕਾਂ ਦੇ ਚੱਲਦੇ ਅਤੇ ਬਾਅਦ ਵਿੱਚ ਆਪਣੇ ਕੋਲ ਜ਼ਰੂਰ ਰੱਖੋ।
 • ਇੱਕ ਡਿਜ਼ੀਟਲ ਕਾਪੀ ਹੱਥ ਵਿੱਚ ਰੱਖਣ ਲਈ ਆਪਣੇ ਕਾਰਡ ਦੇ ਅਗਲੇ ਅਤੇ ਪਿਛਲੇ ਪਾਸੇ ਦੀਆਂ ਫ਼ੋਟੋਆਂ ਜ਼ਰੂਰ ਖਿੱਚੋ। ਇਹ ਫ਼ੋਟੋਆਂ ਖੁਦ ਨੂੰ ਈ-ਮੇਲ ਕਰ ਲਓ, ਇਹਨਾਂ ਦੀ ਐਲਬਮ ਬਣਾਕੇ ਰੱਖ ਲਓ, ਜਾਂ ਫ਼ੋਟੋ ਵਿੱਚ ਇੱਕ ਟੈਗ ਜੋੜੋ ਤਾਂ ਜੋ ਤੁਸੀਂ ਇਸਨੂੰ ਦੁਬਾਰਾ ਆਸਾਨੀ ਨਾਲ ਲੱਭ ਸਕੋ।
 • ਇਸਦੀ ਫ਼ੋਟੋਕਾਪੀ ਜ਼ਰੂਰ ਕਰਵਾਓ ਜੇਕਰ ਤੁਸੀਂ ਇਸਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੇ ਹੋ।
 • ਇਸਨੂੰ ਨਾ ਹੀ ਸੁੱਟੋ ਅਤੇ ਨਾ ਹੀ ਗੁਆਓ!
 • ਆਪਣਾ ਟੀਕਾਕਰਨ ਕਾਰਡ ਦਿਖਾਉਂਦੇ ਹੋਏ ਸੈਲਫੀ ਆਨਲਾਈਨ ਪੋਸਟ ਨਾ ਕਰੋ। ਇਸ ਦੀ ਬਜਾਏ ਸੈਲਫੀ ਲਓ ਅਤੇ #vaccinateWA ਜਾਂ #wadoh ਦੀ ਖੋਜ ਕਰਕੇ ਸਾਡੇ ਡਿਜੀਟਲ ਸਟਿੱਕਰ(ਅੰਗਰੇਜ਼ੀ ਵਿੱਚ) ਦੀ ਵਰਤੋਂ ਕਰੋ! @WADeptHealth ਨੂੰ ਟੈਗ ਕਰਨਾ ਨਾ ਭੁੱਲੋ।
 • ਆਪਣੇ ਅਸਲੀ ਕਾਰਡ ਨੂੰ ਲੈਮੀਨੇਟ ਨਾ ਕਰਵਾਓ। ਤੁਸੀਂ ਆਪਣੇ ਨਾਲ ਲੈ ਕੇ ਜਾਣ ਵਾਲੀ ਫ਼ੋਟੋਕਾਪੀ ਨੂੰ ਲੈਮੀਨੇਟ ਕਰਵਾ ਸਕਦੇ ਹੋ।

COVID-19 ਟੀਕਾਕਰਣ ਜਾਂQR ਕੋਡਸ ਦਾ ਪ੍ਰਮਾਣ-ਪੱਤਰ

Certificate of COVID-19 Vaccination - Sample

ਨਮੂਨਾ ਏ:
COVID-19 ਟੀਕਾਕਰਣ ਦਾ ਪ੍ਰਮਾਣ-ਪੱਤਰ. MyIRmobile.com ਤੋਂ ਉਪਲੱਬਧ
WA verify SMART Health Card QR code - Sample

ਨਮੂਨਾ ਬੀ:
WAverify.org QR ਕੋਡ
QR Code Endorsed Partner App. - Sample

ਨਮੂਨਾ ਸੀ:
QR ਕੋਡ ਇੱਕ ਸਮਰਥਕ ਭਾਈਵਾਲ ਮੋਬਾਈਲ ਐਪ'ਤੇ ਪ੍ਰਦਰਸ਼ਿਤ ਹੈ। (ਐਪਾਂ ਵੱਖ-ਵੱਖ ਹੋ ਸਕਦੀਆਂ ਹਨ)

ਡਬਲਯੂਏ ਸਟੇਟ ਰੋਗ ਪ੍ਰਤੀਰੋਧਕਤਾ ਸੂਚਨਾ ਪ੍ਰਣਾਲੀ ਸੰਬੰਧੀ ਪ੍ਰਿੰਟਆਉਟ

 • Washington State Immunization Information System ਤੋਂ ਪ੍ਰਿੰਟਕੀਤੇ ਗਏ Certificate of Immunization Status (CIS, ਰੋਗ ਪ੍ਰਤੀਰੋਧਕ ਅਵਸਥਾ ਦੇ ਪ੍ਰਮਾਣ-ਪੱਤਰ (ਸੀਆਈਐਸ)) ਫਾਰਮ।
 • ਹੱਥ-ਲਿਖਤ ਐਂਟਰੀਆਂ ਨੂੰ ਉਦੋਂ ਤੱਕ ਯੋਗ ਨਹੀਂ ਮੰਨਿਆ ਜਾਂਦਾ ਜਦੋਂ ਤੱਕ ਕਿਸੇ ਮੈਡੀਕਲ ਪ੍ਰਦਾਤਾ ਦੁਆਰਾ ਦਸਤਖ਼ਤ ਨਹੀਂ ਕੀਤੇ ਜਾਂਦੇ।
Certificate of Immunization - Sample

ਹੋਰ ਕੀ ਹੈ ਜਿਸ ਨੂੰ COVID-19 ਟੀਕਾਕਰਣ ਦੇ ਅਧਿਕਾਰਤ ਰਿਕਾਰਡ ਵਜੋਂ ਗਿਣਿਆ ਜਾਂਦਾ ਹੈ?

 • ਮੈਡੀਕਲ ਪ੍ਰਦਾਤਾ ਤੋਂ ਪ੍ਰਮਾਣਿਤ ਇਲੈਕਟ੍ਰੋਨਿਕ ਮੈਡੀਕਲ ਰਿਕਾਰਡ ਦਾ ਪ੍ਰਿੰਟਆਉਟ

ਟੀਕਾਕਰਣ ਰਿਕਾਰਡਾਂ ਬਾਰੇ ਸਵਾਲਾਂ ਲਈ, 1-800-525-0127 'ਤੇ ਕਾਲ ਕਰੋ, ਅਤੇ ਫਿਰ# ਦਬਾਓ