ਵੈਕਸੀਨ ਬੂਸਟਰ ਖੁਰਾਕਾਂ

ਸਮੱਗਰੀ ਆਖਰੀ ਵਾਰ 9 ਦਸੰਬਰ, 2022ਨੂੰ ਅੱਪਡੇਟ ਕੀਤੀ ਗਈ

COVID-19 ਦੇ ਕਾਰਨ ਹੋਣ ਵਾਲੀ ਗੰਭੀਰ ਬਿਮਾਰੀ ਅਤੇ ਇੱਥੋਂ ਤੱਕ ਕਿ ਮੌਤ ਤੋਂ ਵੀ ਬਚਣ ਦਾ ਸਭ ਤੋਂ ਬਿਹਤਰ ਤਰੀਕਾ ਇਹੀ ਹੈ ਕਿ ਬੂਸਟਰ ਖੁਰਾਕ ਦੇ ਲਈ ਯੋਗ ਹੋਣ ਤੋਂ ਬਾਅਦ ਤੁਸੀਂ ਉਸਨੂੰ ਤੁਰੰਤ ਪ੍ਰਾਪਤ ਕਰੋ।

Centers for Disease Control and Prevention (CDC) ਵੱਲੋਂ ਬੂਸਟਰ ਖੁਰਾਕ ਦੀਆਂ ਨਵੀਨਤਮ ਸਿਫਾਰਸ਼ਾਂ ਨਿਮਨਲਿਖਤ ਅਨੁਸਾਰ ਹਨ:

  • 6 ਮਹੀਨੇ - 5 ਸਾਲ ਦੇ ਬੱਚੇ ਜਿੰਨ੍ਹਾਂ ਨੇ ਮੂਲ ਮੋਨੋਵੈਲੇਂਟ Moderna ਕੋਵਿਡ-19 ਵੈਕਸੀਨ ਪ੍ਰਾਪਤ ਕਰ ਲਿਆ ਹੈ, ਉਹ ਹੁਣ ਪ੍ਰਾਇਮਰੀ ਸੀਰੀਜ਼ ਨੂੰ ਪੂਰਾ ਕਰਨ ਦੇ ਦੋ ਮਹੀਨੇ ਬਾਅਦ ਨਵੀਨਤਮ ਦੁਪੱਖੀ ਬੂਸਟਰ ਪ੍ਰਾਪਤ ਕਰਨ ਦੇ ਯੋਗ ਹਨ।
  • 6 ਮਹੀਨੇ - 4 ਸਾਲ ਦੇ ਬੱਚਿਆਂ ਵਾਸਤੇ Pfizer ਕੋਵਿਡ-19 ਵੈਕਸੀਨ ਵਿੱਚ ਹੁਣ Pfizer ਦੀਆਂ ਦੋ ਮੋਨੋਵੈਲੇਂਟ ਖੁਰਾਕਾਂ ਅਤੇ Pfizer ਦੀ ਇੱਕ ਦੁਪੱਖੀ ਖੁਰਾਕ ਸ਼ਾਮਲ ਹੋਵੇਗੀ।
    • 6 ਮਹੀਨੇ - 4 ਸਾਲ ਦੇ ਬੱਚੇ ਜਿੰਨ੍ਹਾਂ ਨੇ ਹੁਣ ਤੱਕ 3-ਖੁਰਾਕ Pfizer ਦੀ ਪ੍ਰਾਇਮਰੀ ਸੀਰੀਜ਼ ਸ਼ੁਰੂ ਨਹੀਂ ਕੀਤੀ ਹੈ ਜਾਂ ਜਿੰਨ੍ਹਾਂ ਨੇ ਆਪਣੀ ਪ੍ਰਾਇਮਰੀ ਸੀਰੀਜ਼ ਦੀ ਤੀਜੀ ਖੁਰਾਕ ਨਹੀਂ ਲਈ ਹੈ, ਉਹਨਾਂ ਨੂੰ ਹੁਣ ਨਵੀਨਤਮ Pfizer ਸੀਰੀਜ਼ ਪ੍ਰਾਪਤ ਹੋਵੇਗੀ
    • 6 ਮਹੀਨੇ - 4 ਸਾਲ ਦੇ ਬੱਚੇ ਜਿੰਨ੍ਹਾਂ ਨੇ Pfizer ਦੀ 3-ਖੁਰਾਕ ਪ੍ਰਾਇਮਰੀ ਸੀਰੀਜ਼ ਪਹਿਲਾਂ ਹੀ ਪੂਰੀ ਕਰ ਲਈ ਹੈ, ਉਹ ਇਸ ਸਮੇਂ ਵਾਧੂ ਖੁਰਾਕਾਂ ਜਾਂ ਬੂਸਟਰ ਲਈ ਯੋਗ ਨਹੀਂ ਹੋਵੋਂਗੇ
  • Novavax COVID-19 ਬੂਸਟਰ ਬਾਲਗਾਂ ਲਈ ਉਪਲਬਧ ਹਨ ਜੇਕਰ ਉਹਨਾਂ ਨੇ ਪੂਰੀ ਪ੍ਰਾਇਮਰੀ ਵੈਕਸੀਨ ਸੀਰੀਜ਼ ਲਗਵਾ ਲਈ ਹੈ ਪਰ ਕੋਈ COVID-19 ਬੂਸਟਰ ਪ੍ਰਾਪਤ ਨਹੀਂ ਕੀਤਾ ਹੈ—ਅਤੇ ਜੇਕਰ ਉਹ ਨਵੀਨਤਮ mRNA ਬੂਸਟਰ ਪ੍ਰਾਪਤ ਨਹੀਂ ਕਰ ਸਕਦੇ ਜਾਂ ਨਹੀਂ ਕਰਨਗੇ। 
ਜੇ ਤੁਸੀਂ ਇਹ ਟੀਕਾ ਲਗਵਾਇਆ ਹੈ... ਬੂਸਟਰ ਕਿਸਨੂੰ ਲਗਵਾਉਣਾ ਚਾਹੀਦਾ ਹੈ ਕਿਹੜਾ ਬੂਸਟਰ ਲਗਵਾਉਣਾ ਚਾਹੀਦਾ ਹੈ ਬੂਸਟਰ ਕਦੋਂ ਲਗਵਾਉਣਾ ਚਾਹੀਦਾ ਹੈ
Pfizer-BioNTech 5 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ

Pfizer ਪ੍ਰਾਪਤ ਕਰਨ ਵਾਲੇ 5 ਸਾਲ ਦੇ ਬੱਚੇ ਸਿਰਫ਼ ਨਵੀਨਤਮ Pfizer ਦੁਪੱਖੀ ਬੂਸਟਰ ਪ੍ਰਾਪਤ ਕਰ ਸਕਦੇ ਹਨ।

6 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਉਹਨਾਂ ਦੀ ਪ੍ਰਾਇਮਰੀ ਸੀਰੀਜ਼ ਦੀ ਪਰਵਾਹ ਕੀਤੇ ਬਿਨਾਂ ਨਵੀਨਤਮ ਦੁਪੱਖੀ Pfizer ਜਾਂ Moderna ਬੂਸਟਰ ਪ੍ਰਾਪਤ ਕਰਨਾ ਚਾਹੀਦਾ ਹੈ।

ਪ੍ਰਾਇਮਰੀ ਸੀਰੀਜ਼ ਨੂੰ ਪੂਰਾ ਕਰਨ ਜਾਂ ਪਹਿਲਾਂ ਮਿਲੀ ਬੂਸਟਰ ਖੁਰਾਕ ਤੋਂ ਘੱਟੋ-ਘੱਟ 2 ਮਹੀਨਿਆਂ ਬਾਅਦ
18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ Novavax ਬੂਸਟਰ ਪ੍ਰਾਪਤ ਕਰਨ ਦੀ ਚੋਣ ਵੀ ਕਰ ਸਕਦੇ ਹਨ ਜੇ ਉਹ ਨਵੀਨਤਮ mRNA ਬੂਸਟਰ ਪ੍ਰਾਪਤ ਨਹੀਂ ਕਰ ਸਕਦੇ ਜਾਂ ਨਹੀਂ ਕਰਨਗੇ। Novavax: ਪ੍ਰਾਇਮਰੀ ਵੈਕਸੀਨ ਸੀਰੀਜ਼ ਨੂੰ ਪੂਰਾ ਕਰਨ ਦੇ ਘੱਟੋ-ਘੱਟ 6 ਮਹੀਨੇ ਬਾਅਦ
Moderna 6 ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਲਈ

6 ਮਹੀਨੇ - 4 ਸਾਲ ਦੀ ਉਮਰ ਦੇ ਬੱਚਿਆਂ ਨੂੰ ਇੱਕ ਨਵੀਨਤਮ ਦੁਪੱਖੀ ਖੁਰਾਕ ਪ੍ਰਾਪਤ ਕਰਨੀ ਚਾਹੀਦੀ ਹੈ ਜੋ ਉਹਨਾਂ ਦੀ ਪ੍ਰਾਇਮਰੀ ਸੀਰੀਜ਼ ਦੇ ਬਰਾਬਰ ਬ੍ਰਾਂਡ ਹੈ।

5 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਉਹਨਾਂ ਦੀ ਪ੍ਰਾਇਮਰੀ ਸੀਰੀਜ਼ ਦੀ ਪਰਵਾਹ ਕੀਤੇ ਬਿਨਾਂ ਨਵੀਨਤਮ ਦੁਪੱਖੀ Pfizer ਜਾਂ Moderna ਬੂਸਟਰ ਪ੍ਰਾਪਤ ਕਰਨਾ ਚਾਹੀਦਾ ਹੈ।

ਪ੍ਰਾਇਮਰੀ ਸੀਰੀਜ਼ ਨੂੰ ਪੂਰਾ ਕਰਨ ਜਾਂ ਪਹਿਲਾਂ ਮਿਲੀ ਬੂਸਟਰ ਖੁਰਾਕ ਤੋਂ ਘੱਟੋ-ਘੱਟ 2 ਮਹੀਨਿਆਂ ਬਾਅਦ
18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ Novavax ਬੂਸਟਰ ਪ੍ਰਾਪਤ ਕਰਨ ਦੀ ਚੋਣ ਵੀ ਕਰ ਸਕਦੇ ਹਨ ਜੇ ਉਹ ਨਵੀਨਤਮ mRNA ਬੂਸਟਰ ਪ੍ਰਾਪਤ ਨਹੀਂ ਕਰ ਸਕਦੇ ਜਾਂ ਨਹੀਂ ਕਰਨਗੇ। Novavax: ਪ੍ਰਾਇਮਰੀ ਵੈਕਸੀਨ ਸੀਰੀਜ਼ ਨੂੰ ਪੂਰਾ ਕਰਨ ਦੇ ਘੱਟੋ-ਘੱਟ 6 ਮਹੀਨੇ ਬਾਅਦ
Novavax 12 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ 12 ਸਾਲ ਅਤੇ ਇਸਤੋਂ ਵੱਧ ਉਮਰ ਦੇ ਲੋਕਾਂ ਨੂੰ ਇੱਕ ਨਵੀਨਤਮ ਬਾਈਵੇਲੈਂਟ Pfizer ਜਾਂ Moderna ਬੂਸਟਰ ਖੁਰਾਕ ਪ੍ਰਾਪਤ ਕਰਨੀ ਚਾਹੀਦੀ ਹੈ। ਪ੍ਰਾਇਮਰੀ ਸੀਰੀਜ਼ ਨੂੰ ਪੂਰਾ ਕਰਨ ਜਾਂ ਪਹਿਲਾਂ ਮਿਲੀ ਬੂਸਟਰ ਖੁਰਾਕ ਤੋਂ ਘੱਟੋ-ਘੱਟ 2 ਮਹੀਨਿਆਂ ਬਾਅਦ
18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ Novavax ਬੂਸਟਰ ਪ੍ਰਾਪਤ ਕਰਨ ਦੀ ਚੋਣ ਵੀ ਕਰ ਸਕਦੇ ਹਨ ਜੇ ਉਹ ਨਵੀਨਤਮ mRNA ਬੂਸਟਰ ਪ੍ਰਾਪਤ ਨਹੀਂ ਕਰ ਸਕਦੇ ਜਾਂ ਨਹੀਂ ਕਰਨਗੇ। Novavax: ਪ੍ਰਾਇਮਰੀ ਵੈਕਸੀਨ ਸੀਰੀਜ਼ ਨੂੰ ਪੂਰਾ ਕਰਨ ਦੇ ਘੱਟੋ-ਘੱਟ 6 ਮਹੀਨੇ ਬਾਅਦ
Johnson & Johnson* 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ 18 ਸਾਲ ਅਤੇ ਇਸਤੋਂ ਵੱਧ ਉਮਰ ਦੇ ਲੋਕਾਂ ਨੂੰ ਇੱਕ ਨਵੀਨਤਮ ਬਾਈਵੇਲੈਂਟ Pfizer ਜਾਂ Moderna ਬੂਸਟਰ ਖੁਰਾਕ ਪ੍ਰਾਪਤ ਕਰਨੀ ਚਾਹੀਦੀ ਹੈ। ਪ੍ਰਾਇਮਰੀ ਸੀਰੀਜ਼ ਨੂੰ ਪੂਰਾ ਕਰਨ ਜਾਂ ਪਹਿਲਾਂ ਮਿਲੀ ਬੂਸਟਰ ਖੁਰਾਕ ਤੋਂ ਘੱਟੋ-ਘੱਟ 2 ਮਹੀਨਿਆਂ ਬਾਅਦ
18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ Novavax ਬੂਸਟਰ ਪ੍ਰਾਪਤ ਕਰਨ ਦੀ ਚੋਣ ਵੀ ਕਰ ਸਕਦੇ ਹਨ ਜੇ ਉਹ ਨਵੀਨਤਮ mRNA ਬੂਸਟਰ ਪ੍ਰਾਪਤ ਨਹੀਂ ਕਰ ਸਕਦੇ ਜਾਂ ਨਹੀਂ ਕਰਨਗੇ। Novavax: ਪ੍ਰਾਇਮਰੀ ਵੈਕਸੀਨ ਸੀਰੀਜ਼ ਨੂੰ ਪੂਰਾ ਕਰਨ ਦੇ ਘੱਟੋ-ਘੱਟ 6 ਮਹੀਨੇ ਬਾਅਦ

*mRNA ਦੇ ਟੀਕੇ ਨੂੰ ਤਰਜੀਹ ਦਿੱਤੀ ਜਾਂਦੀ ਹੈ, ਪਰ ਜੇ ਤੁਸੀਂ ਕੋਈ ਹੋਰ ਟੀਕਾ ਲਗਵਾਉਣ ਦੇ ਯੋਗ ਜਾਂ ਇੱਛੁਕ ਨਹੀਂ ਹੋ ਤਾਂ Johnson & Johnson ਦਾ ਕੋਵਿਡ-19 ਟੀਕਾ ਅਜੇ ਵੀ ਉਪਲਬਧ ਹੈ।

ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਲਈ ਖੁਰਾਕਾਂ

ਜੇ ਤੁਹਾਡੀ ਇਮਿਊਨਿਟੀ ਮੱਧਮ ਜਾਂ ਬਹੁਤ ਹੀ ਕਮਜ਼ੋਰ ਹੈ, ਤਾਂ ਮਾਰਗਦਰਸ਼ਨ ਵੱਖਰਾ ਹੋਵੇਗਾ।

ਜੇ ਤੁਸੀਂ ਲਗਵਾਈ ਹੈ... ਕੀ ਮੈਨੂੰ ਇੱਕ ਵਾਧੂ ਖੁਰਾਕ ਲਗਵਾਉਣੀ ਚਾਹੀਦੀ ਹੈ? ਕੀ ਮੈਨੂੰ ਬੂਸਟਰ ਮਿਲ ਸਕਦਾ ਹੈ?
Pfizer: 5 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ 2 ਖੁਰਾਕਾਂ 21 ਦਿਨਾਂ ਦੇ ਅੰਤਰਾਲ ਵਿੱਚ ਦਿੱਤੀਆਂ ਜਾਂਦੀਆਂ ਹਨ ਹਾਂ, ਮੱਧਮ ਜਾਂ ਬਹੁਤ ਹੀ ਕਮਜ਼ੋਰ ਇਮਿਊਨਿਟੀ ਵਾਲੇ 5+ ਸਾਲ ਦੇ ਲੋਕਾਂ ਨੂੰ ਉਨ੍ਹਾਂ ਦੇ ਦੂਜੇ ਸ਼ਾਟ ਤੋਂ 28 ਦਿਨਾਂ ਬਾਅਦ, 1 ਵਾਧੂ ਖੁਰਾਕ ਲੈਣੀ ਚਾਹੀਦੀ ਹੈ।

ਹਾਂ, ਅੰਤਮ ਖੁਰਾਕ ਦੇ 2 ਮਹੀਨੇ ਬਾਅਦ ਇੱਕ ਨਵੀਨਤਮ ਦੁਪੱਖੀ mRNA ਬੂਸਟਰ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਜੋ ਕਿ 5 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਵਾਸਤੇ ਹੈ।

Pfizer ਪ੍ਰਾਪਤ ਕਰਨ ਵਾਲੇ 5 ਸਾਲ ਦੇ ਬੱਚੇ ਸਿਰਫ਼ ਨਵੀਨਤਮ Pfizer ਦੁਪੱਖੀ ਬੂਸਟਰ ਪ੍ਰਾਪਤ ਕਰ ਸਕਦੇ ਹਨ।

18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਪ੍ਰਾਇਮਰੀ ਸੀਰੀਜ਼ ਨੂੰ ਪੂਰਾ ਕਰਨ ਤੋਂ 6 ਮਹੀਨਿਆਂ ਬਾਅਦ ਇੱਕ Novavax ਬੂਸਟਰ ਪ੍ਰਾਪਤ ਕਰਨ ਦੀ ਚੋਣ ਵੀ ਕਰ ਸਕਦੇ ਹਨ ਜੇ ਉਹ ਨਵੀਨਤਮ mRNA ਬੂਸਟਰ ਪ੍ਰਾਪਤ ਨਹੀਂ ਕਰ ਸਕਦੇ ਜਾਂ ਨਹੀਂ ਕਰਨਗੇ।

Pfizer: 6 ਮਹੀਨੇ ਤੋਂ 4 ਸਾਲ ਦੀ ਉਮਰ ਦੇ ਬੱਚਿਆਂ ਨੂੰ 3 ਖੁਰਾਕਾਂ ਦਿੱਤੀਆਂ ਜਾਂਦੀਆਂ ਹਨ। ਪਹਿਲੀਆਂ 2 ਖੁਰਾਕਾਂ 21 ਦਿਨਾਂ ਦੇ ਅੰਤਰਾਲ ਵਿੱਚ ਅਤੇ ਤੀਜੀ ਖੁਰਾਕ ਦੂਜੀ ਖੁਰਾਕ ਤੋਂ 8 ਹਫ਼ਤਿਆਂ ਬਾਅਦ ਦਿੱਤੀ ਜਾਂਦੀ ਹੈ। ਨਹੀਂ, 6 ਮਹੀਨੇ ਤੋਂ 4 ਸਾਲ ਦੀ ਉਮਰ ਦੇ ਬੱਚੇ, ਜਿਹਨਾਂ ਦੀ ਇਮਿਊਨਿਟੀ ਦਰਮਿਆਨੀ ਜਾਂ ਬਹੁਤ ਹੀ ਕਮਜ਼ੋਰ ਹੈ, ਉਹਨਾਂ ਨੂੰ ਇਸ ਸਮੇਂ ਇੱਕ ਵਾਧੂ ਮੁੱਖ ਖੁਰਾਕ ਨਹੀਂ ਲਗਵਾਉਣੀ ਚਾਹੀਦੀ ਹੈ।

ਨਹੀਂ, ਨਵੀਨਤਮ ਦੁਪੱਖੀ ਖੁਰਾਕ ਉਹਨਾਂ 6 ਮਹੀਨਿਆਂ ਤੋਂ 4 ਸਾਲ ਦੀ ਉਮਰ ਵਾਸਤੇ ਅਧੀਕਿਰਤ ਨਹੀਂ ਹਨ, ਜੋ ਇਸ ਸਮੇਂ Pfizer ਪ੍ਰਾਇਮਰੀ ਸੀਰੀਜ਼ ਪੂਰੀ ਕਰ ਚੁਕੇ ਹਨ।

Moderna: 6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ 2 ਖੁਰਾਕਾਂ 28 ਦਿਨਾਂ ਦੇ ਅੰਤਰਾਲ ਵਿੱਚ ਦਿੱਤੀਆਂ ਜਾਂਦੀਆਂ ਹਨ ਹਾਂ, ਮੱਧਮ ਜਾਂ ਬਹੁਤ ਕਮਜ਼ੋਰ ਇਮਿਊਨਿਟੀ ਵਾਲੇ 6 ਮਹੀਨੇ + ਸਾਲ ਦੇ ਲੋਕਾਂ ਨੂੰ ਉਨ੍ਹਾਂ ਦੇ ਦੂਜੇ ਸ਼ਾਟ ਤੋਂ 28 ਦਿਨਾਂ ਬਾਅਦ, 1 ਵਾਧੂ ਖੁਰਾਕ ਲੈਣੀ ਚਾਹੀਦੀ ਹੈ।

ਹਾਂ, ਅੰਤਮ ਖੁਰਾਕ ਦੇ 2 ਮਹੀਨੇ ਬਾਅਦ ਇੱਕ ਨਵੀਨਤਮ ਦੁਪੱਖੀ mRNA ਬੂਸਟਰ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਜੋ ਕਿ 6 ਮਹੀਨੇ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਵਾਸਤੇ ਹੈ। 6 ਮਹੀਨੇ - 4 ਸਾਲ ਦੀ ਉਮਰ ਦੇ ਬੱਚਿਆਂ ਨੂੰ ਇੱਕ ਨਵੀਨਤਮ ਦੁਪੱਖੀ ਖੁਰਾਕ ਪ੍ਰਾਪਤ ਕਰਨੀ ਚਾਹੀਦੀ ਹੈ ਜੋ ਉਹਨਾਂ ਦੀ ਪ੍ਰਾਇਮਰੀ ਸੀਰੀਜ਼ ਦੇ ਬਰਾਬਰ ਬ੍ਰਾਂਡ ਹੈ।

5 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਉਹਨਾਂ ਦੀ ਪ੍ਰਾਇਮਰੀ ਸੀਰੀਜ਼ ਦੀ ਪਰਵਾਹ ਕੀਤੇ ਬਿਨਾਂ ਨਵੀਨਤਮ ਦੁਪੱਖੀ Pfizer ਜਾਂ Moderna

18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਪ੍ਰਾਇਮਰੀ ਸੀਰੀਜ਼ ਨੂੰ ਪੂਰਾ ਕਰਨ ਤੋਂ 6 ਮਹੀਨਿਆਂ ਬਾਅਦ ਇੱਕ Novavax ਬੂਸਟਰ ਪ੍ਰਾਪਤ ਕਰਨ ਦੀ ਚੋਣ ਵੀ ਕਰ ਸਕਦੇ ਹਨ ਜੇ ਉਹ ਨਵੀਨਤਮ mRNA ਬੂਸਟਰ ਪ੍ਰਾਪਤ ਨਹੀਂ ਕਰ ਸਕਦੇ ਜਾਂ ਨਹੀਂ ਕਰਨਗੇ।

Johnson & Johnson: ਇਕੱਲੀ ਖੁਰਾਕ, 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਅਧਿਕਾਰਤ ਹੈ* ਹਾਂ, ਮੱਧਮ ਜਾਂ ਬਹੁਤ ਹੀ ਕਮਜ਼ੋਰ ਇਮਿਊਨਿਟੀ ਵਾਲੇ 18+ ਸਾਲ ਦੇ ਲੋਕਾਂ ਨੂੰ J&J ਦੀ ਪਹਿਲੀ ਖੁਰਾਕ ਤੋਂ 28 ਦਿਨ ਬਾਅਦ, mRNA ਵੈਕਸੀਨ ਦੀ 1 ਵਾਧੂ ਖੁਰਾਕ ਲੈਣੀ ਚਾਹੀਦੀ ਹੈ।

ਹਾਂ, 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਅਪ-ਟੂ-ਡੇਟ ਰਹਿਣ ਲਈ ਆਖਰੀ ਖੁਰਾਕ ਲੱਗਣ ਤੋਂ 2 ਮਹੀਨਿਆਂ ਬਾਅਦ ਨਵੀਨਤਮ ਬਾਈਵੇਲੈਂਟ mRNA ਬੂਸਟਰ ਲਗਵਾਉਣ

18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਪ੍ਰਾਇਮਰੀ ਸੀਰੀਜ਼ ਨੂੰ ਪੂਰਾ ਕਰਨ ਤੋਂ 6 ਮਹੀਨਿਆਂ ਬਾਅਦ ਇੱਕ Novavax ਬੂਸਟਰ ਪ੍ਰਾਪਤ ਕਰਨ ਦੀ ਚੋਣ ਵੀ ਕਰ ਸਕਦੇ ਹਨ ਜੇ ਉਹ ਨਵੀਨਤਮ mRNA ਬੂਸਟਰ ਪ੍ਰਾਪਤ ਨਹੀਂ ਕਰ ਸਕਦੇ ਜਾਂ ਨਹੀਂ ਕਰਨਗੇ। ਦੀ ਸਿਫਾਰਸ਼ ਕੀਤੀ ਜਾਂਦੀ ਹੈ।

Novavax: 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ 2 ਖੁਰਾਕਾਂ 21 ਦਿਨਾਂ ਦੇ ਅੰਤਰਾਲ ਵਿੱਚ ਦਿੱਤੀਆਂ ਜਾਂਦੀਆਂ ਹਨ ਨਹੀਂ, ਜਿਹਨਾਂ ਲੋਕਾਂ ਦੀ ਰੋਗ ਪ੍ਰਤਿਰੋਧਕ ਸ਼ਕਤੀ ਦਰਮਿਆਨੀ ਜਾਂ ਬਹੁਤ ਹੀ ਕਮਜ਼ੋਰ ਹੈ, ਉਹਨਾਂ ਨੂੰ ਇਸ ਸਮੇਂ ਇੱਕ ਵਾਧੂ ਮੁੱਖ ਖੁਰਾਕ ਨਹੀਂ ਲਗਵਾਉਣੀ ਚਾਹੀਦੀ ਹੈ।

ਹਾਂ, 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਅਪ-ਟੂ-ਡੇਟ ਰਹਿਣ ਲਈ ਆਖਰੀ ਖੁਰਾਕ ਲੱਗਣ ਤੋਂ 2 ਮਹੀਨਿਆਂ ਬਾਅਦ ਨਵੀਨਤਮ ਬਾਈਵੇਲੈਂਟ mRNA ਬੂਸਟਰ ਲਗਵਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।

18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਪ੍ਰਾਇਮਰੀ ਸੀਰੀਜ਼ ਨੂੰ ਪੂਰਾ ਕਰਨ ਤੋਂ 6 ਮਹੀਨਿਆਂ ਬਾਅਦ ਇੱਕ Novavax ਬੂਸਟਰ ਪ੍ਰਾਪਤ ਕਰਨ ਦੀ ਚੋਣ ਵੀ ਕਰ ਸਕਦੇ ਹਨ ਜੇ ਉਹ ਨਵੀਨਤਮ mRNA ਬੂਸਟਰ ਪ੍ਰਾਪਤ ਨਹੀਂ ਕਰ ਸਕਦੇ ਜਾਂ ਨਹੀਂ ਕਰਨਗੇ।

*mRNA ਦੇ ਟੀਕੇ ਨੂੰ ਤਰਜੀਹ ਦਿੱਤੀ ਜਾਂਦੀ ਹੈ, ਪਰ ਜੇ ਤੁਸੀਂ ਕੋਈ ਹੋਰ ਟੀਕਾ ਲਗਵਾਉਣ ਦੇ ਯੋਗ ਜਾਂ ਇੱਛੁਕ ਨਹੀਂ ਹੋ ਤਾਂ Johnson & Johnson ਦਾ ਕੋਵਿਡ-19 ਟੀਕਾ ਅਜੇ ਵੀ ਉਪਲਬਧ ਹੈ।

ਅਕਸਰ ਪੁੱਛੇ ਜਾਣ ਵਾਲੇ ਸਵਾਲ

ਕੀ ਮੈਨੂੰ ਆਪਣੀ ਬੂਸਟਰ ਖੁਰਾਕ ਲਈ ਉਸੇ ਬ੍ਰਾਂਡ ਦੀ ਵੈਕਸੀਨ ਲਗਵਾਉਣੀ ਪਵੇਗੀ?

6 ਮਹੀਨੇ - 4 ਸਾਲ ਦੀ ਉਮਰ ਦੇ ਬੱਚਿਆਂ ਨੂੰ ਇੱਕ ਨਵੀਨਤਮ ਦੁਪੱਖੀ ਖੁਰਾਕ ਪ੍ਰਾਪਤ ਕਰਨੀ ਚਾਹੀਦੀ ਹੈ ਜੋ ਉਹਨਾਂ ਦੀ ਪ੍ਰਾਇਮਰੀ ਸੀਰੀਜ਼ ਦੇ ਬਰਾਬਰ ਬ੍ਰਾਂਡ ਹੈ।

Pfizer ਪ੍ਰਾਪਤ ਕਰਨ ਵਾਲੇ 5 ਸਾਲ ਦੇ ਬੱਚੇ ਸਿਰਫ਼ ਨਵੀਨਤਮ Pfizer ਦੁਪੱਖੀ ਬੂਸਟਰ ਪ੍ਰਾਪਤ ਕਰ ਸਕਦੇ ਹਨ।

Moderna ਪ੍ਰਾਪਤ ਕਰਨ ਵਾਲੇ 5 ਸਾਲ ਦੇ ਬੱਚੇ ਨਵੀਨਤਮ Moderna ਜਾਂ Pfizer ਦੁਪੱਖੀ ਬੂਸਟਰ ਪ੍ਰਾਪਤ ਕਰ ਸਕਦੇ ਹਨ।

6 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਉਹਨਾਂ ਦੀ ਪ੍ਰਾਇਮਰੀ ਸੀਰੀਜ਼ ਦੀ ਪਰਵਾਹ ਕੀਤੇ ਬਿਨਾਂ ਨਵੀਨਤਮ ਦੁਪੱਖੀ Pfizer ਜਾਂ Moderna ਬੂਸਟਰ ਪ੍ਰਾਪਤ ਕਰਨਾ ਚਾਹੀਦਾ ਹੈ।

18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ Novavax ਬੂਸਟਰ ਪ੍ਰਾਪਤ ਕਰਨ ਦੀ ਚੋਣ ਵੀ ਕਰ ਸਕਦੇ ਹਨ ਜੇ ਉਹ ਨਵੀਨਤਮ mRNA ਬੂਸਟਰ ਪ੍ਰਾਪਤ ਨਹੀਂ ਕਰ ਸਕਦੇ ਜਾਂ ਨਹੀਂ ਕਰਨਗੇ।

ਬੂਸਟਰ ਡੋਜ਼ ਜ਼ਰੂਰੀ ਕਿਉਂ ਹੈ?

ਬੂਸਟਰ ਖੁਰਾਕਾਂ ਗੰਭੀਰ ਕੋਵਿਡ-19 ਦੇ ਉੱਚ ਜੋਖਮ ਵਾਲੇ ਲੋਕਾਂ ਲਈ ਗੰਭੀਰ ਬਿਮਾਰੀ ਤੋਂ ਨਿਰੰਤਰ ਸੁਰੱਖਿਆ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦੀਆਂ ਹਨ। ਬੂਸਟਰ ਖੁਰਾਕਾਂ ਦੀ ਸਿਫਾਰਸ਼ ਪਹਿਲਾਂ ਸਿਰਫ਼ ਉਹਨਾਂ ਲੋਕਾਂ ਨੂੰ ਕੀਤੀ ਜਾਂਦੀ ਸੀ ਜਿਹਨਾਂ ਨੂੰ ਗੰਭੀਰ COVID-19 ਹੋਣ ਦਾ ਜੋਖਮ ਹੁੰਦਾ ਸੀ, ਪਰ ਹੁਣ COVID-19 ਦੇ ਵਿਰੁੱਧ ਸੁਰੱਖਿਆ ਨੂੰ ਵਧਾਉਣ ਲਈ 6 ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਇਸ ਦੀ ਸਿਫਾਰਸ਼ ਕੀਤੀ ਜਾਂਦੀ ਹੈ।

ਬਿਮਾਰੀ ਦੇ ਵਿਰੁੱਧ ਸੁਰੱਖਿਆ ਵਧਾਉਣ ਵਿੱਚ ਮਦਦ ਮਿਲ ਸਕੇ। ਇਹ ਸੰਯੁਕਤ ਰਾਜ ਵਿੱਚ ਜ਼ਿਆਦਾ ਸੰਕਰਮਣ ਵਾਲੇ ਨਵੇਂ ਰੂਪਾਂ ਅਤੇ ਕੋਵਿਡ-19 ਦੇ ਮਾਮਲਿਆਂ ਦੇ ਉਭਾਰ ਵਿੱਚ ਵਾਧੇ ਦੇ ਸੰਬੰਧ ਵਿੱਚ ਵਿਸ਼ੇਸ਼ ਤੌਰ ’ਤੇ ਮਹੱਤਵਪੂਰਨ ਹੈ।

ਸੰਯੁਕਤ ਰਾਜ ਵਿੱਚ ਅਧਿਕਾਰਤ ਜਾਂ ਮਨਜ਼ੂਰਸ਼ੁਦਾ ਕੋਵਿਡ-19 ਟੀਕੇ ਗੰਭੀਰ ਬਿਮਾਰੀ, ਹਸਪਤਾਲ ਵਿੱਚ ਦਾਖਲ ਹੋਣ ਅਤੇ ਕੋਵਿਡ-19 ਤੋਂ ਮੌਤ, ਇੱਥੋਂ ਤੱਕ ਕਿ ਨਵੇਂ ਰੂਪਾਂ ਤੋਂ ਵੀ ਜੋਖਮ ਘੱਟ ਕਰਨ ਵਿੱਚ ਅਜੇ ਵੀ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹਨ। ਫਿਰ ਵੀ, ਸਮੇਂ ਦੇ ਨਾਲ ਸਾਡੇ ਇਹਨਾਂ ਟੀਕਿਆਂ ਦੀ ਸੁਰੱਖਿਆ ਵਿੱਚ ਕਮੀ ਆ ਸਕਦੀ ਹੈ। ਬੂਸਟਰ ਖੁਰਾਕਾਂ ਕੋਵਿਡ-19 ਦੇ ਵਿਰੁੱਧ ਟੀਕੇ ਰਾਹੀਂ ਸੁਰੱਖਿਆ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੀਆਂ ਅਤੇ ਪ੍ਰਤੀਰੋਧਕ ਸ਼ਕਤੀ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਵਿੱਚ ਮਦਦ ਕਰਨਗੀਆਂ।

ਕੀ ਤੁਸੀਂ ਅਜੇ ਵੀ ਲੋਕਾਂ ਨੂੰ ਮੁੱਖ ਲੜੀ ਦੀ ਵੈਕਸੀਨ ਲਗਾ ਰਹੇ ਹੋ?

ਹਾਂ। ਹਰੇਕ ਯੋਗ ਵਿਅਕਤੀ ਨੂੰ ਇੱਕ ਪ੍ਰਾਇਮਰੀ ਸੀਰੀਜ਼ (Johnson & Johnson ਦੀ ਕੋਵਿਡ ਵੈਕਸੀਨ ਦੀ 1 ਖੁਰਾਕ ਜਾਂ Pfizer ਜਾਂ Moderna ਦੀਆਂ 2 ਖੁਰਾਕਾਂ) ਦੀ ਵੈਕਸੀਨ ਲਗਵਾਉਣ ਨੂੰ ਅਜੇ ਵੀ ਤਰਜੀਹ ਦਿੱਤੀ ਜਾਂਦੀ ਹੈ। ਟੀਕਾਕਰਣ ਵਾਲੇ ਬਾਲਗਾਂ ਦੇ ਮੁਕਾਬਲੇ ਟੀਕਾਕਰਣ ਨਾ ਕੀਤੇ ਗਏ ਬਾਲਗਾਂ ਦੀ ਹਸਪਤਾਲ ਵਿੱਚ ਦਾਖਲ ਹੋਣ ਦੀ ਦਰ 10 ਤੋਂ 22 ਗੁਣਾ ਵੱਧ ਹੈ। ਟੀਕਾਕਰਣ ਨਾ ਕੀਤੇ ਗਏ ਲੋਕਾਂ ਦੇ ਮੁਕਾਬਲੇ, ਟੀਕਾਕਰਣ ਕੀਤੇ ਗਏ ਲੋਕਾਂ ਦੇ ਕੋਵਿਡ-19 ਤੋਂ ਗੰਭੀਰ ਤੌਰ 'ਤੇ ਬਿਮਾਰ (ਜਾਂ ਬਿਲਕੁਲ ਬਿਮਾਰ) ਹੋਣ ਦੀ ਸੰਭਾਵਨਾ ਬਹੁਤ ਘੱਟ ਹੋ ਜਾਂਦੀ ਹੈ। ਟੀਕਾਕਰਣ, ਵਿਅਕਤੀਆਂ ਨੂੰ ਬਿਮਾਰ ਹੋਣ ਅਤੇ ਕੋਵਿਡ-19 ਤੋਂ ਬਿਮਾਰ ਹੋਣ ਵਾਲੇ 50% ਲੋਕਾਂ ਦੁਆਰਾ ਰਿਪੋਰਟ ਕੀਤੇ ਗਏ ਲੰਬੇ ਸਮੇਂ ਦੇ ਲੱਛਣਾਂ ਨੂੰ ਵਿਕਸਤ ਕਰਨ ਤੋਂ ਰੋਕਣ ਵਿੱਚ ਵੀ ਮਦਦ ਕਰ ਸਕਦੇ ਹਨ।

ਜੇਕਰ ਸਾਨੂੰ ਬੂਸਟਰ ਸ਼ਾਟ ਦੀ ਜ਼ਰੂਰਤ ਹੈ, ਤਾਂ ਕਿ ਉਸ ਤੋਂ ਇਹ ਭਾਵ ਹੈ ਕਿ ਵੈਕਸੀਨ ਕੰਮ ਨਹੀਂ ਕਰ ਰਹੇ?

ਨਹੀਂ। ਸਾਡੇ ਕੋਲ ਅਮਰੀਕਾ ਵਿੱਚ ਉਪਲਭਧ ਮੌਜੂਦਾ ਕੋਵਿਡ-19 ਟੀਕੇ ਗੰਭੀਰ ਬਿਮਾਰੀ, ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤ ਨੂੰ ਰੋਕਣ ਲਈ ਵਧੀਆ ਕੰਮ ਕਰ ਰਹੇ ਹਨ, ਇੱਥੋਂ ਤੱਕ ਕਿ ਵੈਰੀਐਨਟਾਂ ਦੇ ਵਿਰੁੱਧ ਵੀ। ਹਾਲਾਂਕਿ, ਜਨਤਕ ਸਿਹਤ ਦੇ ਮਾਹਰ ਹਲਕੀ ਅਤੇ ਦਰਮਿਆਨੀ ਕੋਵਿਡ-19 ਬਿਮਾਰੀ ਪ੍ਰਤੀ ਘੱਟ ਸੁਰੱਖਿਆ ਨੂੰ ਮਹਿਸੂਸ ਕਰ ਰਹੇ ਹਨ, ਖਾਸ ਤੌਰ 'ਤੇ ਉੱਚ-ਜੋਖਮ ਵਾਲੀ ਆਬਾਦੀ ਵਿੱਚ।

ਨਵੀਨਤਮ ਬੂਸਟਰਾਂ ਨੂੰ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਧਾਉਣ ਅਤੇ Omicron ਵੇਰੀਐਂਟ ਦੇ ਖਿਲਾਫ਼ ਬਿਹਤਰ ਸੁਰੱਖਿਆ ਪ੍ਰਦਾਨ ਕਰਨ ਲਈ ਬਣਾਇਆ ਗਿਆ ਸੀ। ਸਭ ਤੋਂ ਵਧੀਆ ਸੁਰੱਖਿਆ ਵਾਸਤੇ ਸਿਫਾਰਸ਼ ਕੀਤੀਆਂ ਸਾਰੀਆਂ ਉਪਲਬਧ ਖੁਰਾਕਾਂ ਨੂੰ ਪ੍ਰਾਪਤ ਕਰਨਾ ਜ਼ਰੂਰੀ ਹੈ।

ਜੇਕਰ ਮੈਨੂੰ ਬੂਸਟਰ ਖੁਰਾਕ ਨਹੀਂ ਮਿਲਦੀ ਹੈ, ਤਾਂ ਕੀ ਮੈਂ ਹੁਣ ਵੀ ਪੂਰੀ ਤਰ੍ਹਾਂ ਟੀਕਾਕਿਰਤ ਹੋ ਗਿਆ/ਗਈ ਹਾਂ?

ਜੇ ਤੁਸੀਂ ਇੱਕ COVID-19 ਵੈਕਸੀਨ ਦੀ ਪ੍ਰਾਇਮਰੀ ਸੀਰੀਜ਼ ਨੂੰ ਪੂਰਾ ਕਰ ਲਿਆ ਹੈ ਅਤੇ CDC ਦੁਆਰਾ ਤੁਹਾਡੇ ਲਈ ਸਿਫਾਰਸ਼ ਕੀਤੀ ਨਵੀਨਤਮ ਬੂਸਟਰ ਖੁਰਾਕ ਪ੍ਰਾਪਤ ਕੀਤੀ ਹੈ ਤੁਹਾਨੂੰ ਆਪਣੇ COVID-19 ਵੈਕਸੀਨ ਨਾਲ ਅੱਪ-ਟੂ-ਡੇਟ ਮੰਨਿਆ ਜਾਂਦਾ ਹੈ।

ਮੈਂ ਕਿਵੇਂ ਵਿਖਾਵਾਂ ਕਿ ਮੈਂ ਬੂਸਟਰ ਖੁਰਾਕ ਲਈ ਯੋਗ ਹਾਂ?

ਤੁਸੀਂ ਸਵੈ-ਰਿਪੋਰਟ ਕਰ ਸਕਦੇ ਹੋ ਕਿ ਤੁਸੀਂ ਬੂਸਟਰ ਖੁਰਾਕ ਲਈ ਯੋਗ ਹੋ। ਤੁਹਾਨੂੰ ਸਿਹਤ ਸੰਭਾਲ ਪ੍ਰਦਾਤਾ ਤੋਂ ਸਿਫਾਰਿਸ਼ ਵਿਖਾਉਣ ਦੀ ਲੋੜ ਨਹੀਂ ਹੈ।

ਕਿਰਪਾ ਕਰਕੇ ਆਪਣਾ ਟੀਕਾਕਰਣ ਕਾਰਡ ਲਵੋ ਨੂੰ ਆਪਣੀ ਬੂਸਟਰ ਖੁਰਾਕ ਮੁਲਾਕਾਤ ਲਈ ਲੈ ਕੇ ਜਾਓ ਤਾਂ ਕਿ ਪ੍ਰਦਾਤਾ ਪੁਸ਼ਟੀ ਕਰ ਸਕੇ ਕਿ ਤੁਹਾਨੂੰ ਦੋ-ਖੁਰਾਕ Pfizer ਵੈਕਸੀਨ ਸੀਰੀਜ਼ ਮਿਲ ਗਈ ਹੈ। ਜੇਕਰ ਤੁਹਾਡੇ ਕੋਲ ਤੁਹਾਡਾ ਕਾਰਡ ਨਹੀਂ ਹੈ, ਤਾਂ ਪ੍ਰਦਾਤਾ ਤੁਹਾਡਾ ਰਿਕਾਰਡ ਵੇਖ ਸਕਦਾ ਹੈ।

ਵਾਧੂ ਵੈਕਸੀਨ ਖੁਰਾਕ ਅਤੇ ਬੂਸਟਰ ਵੈਕਸੀਨ ਦੀ ਖੁਰਾਕ ਵਿੱਚ ਕੀ ਅੰਤਰ ਹੈ?

ਇੱਕ ਵਾਧੂ ਖੁਰਾਕ ਕੁਝ ਮਰੀਜ਼ਾਂ ਵਾਸਤੇ ਹੈ (ਉੱਪਰ ਦਿੱਤੀ ਤਾਲਿਕਾ ਵੇਖੋ) ਜਿੰਨ੍ਹਾਂ ਨੇ ਪ੍ਰਾਇਮਰੀ ਵੈਕਸੀਨ ਸੀਰੀਜ਼ ਪੂਰੀ ਕਰ ਲਈ ਹੈ ਪਰ ਉਹਨਾਂ ਕੋਲ ਕਾਫ਼ੀ ਰੋਗ ਪ੍ਰਤੀਰੋਧਕ ਪ੍ਰਤੀਕਿਰਿਆ ਨਹੀਂ ਹੈ। ਬੂਸਟਰ ਖੁਰਾਕ ਉਨ੍ਹਾਂ ਮਰੀਜ਼ਾਂ ਲਈ ਹੈ ਜਦੋਂ ਇਹ ਸੰਭਾਵਨਾ ਹੁੰਦੀ ਹੈ ਕਿ ਸ਼ੁਰੂਆਤੀ ਵੈਕਸੀਨ ਸੀਰੀਜ਼ ਤੋਂ ਬਾਅਦ ਉਨ੍ਹਾਂ ਦੀ ਕੁਦਰਤੀ ਸੁਰੱਖਿਆ ਸਮੇਂ ਦੇ ਨਾਲ ਘੱਟ ਜਾਂਦੀ ਹੈ।

ਇਮਯੂਨੋਕੌਮਪ੍ਰੋਮਾਈਜ਼ਡ ਹੋਣ ਦਾ ਕੀ ਮਤਲਬ ਹੈ?

ਉਹ ਲੋਕ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ ਅਤੇ ਜਿਨ੍ਹਾਂ ਨੇ ਦੋ ਖੁਰਾਕਾਂ ਵਾਲੀ mRNA COVID-19 ਵੈਕਸੀਨ ਜਾਂ J&J ਵੈਕਸੀਨ ਦੀ ਇੱਕ ਖੁਰਾਕ ਲਗਵਾਈ ਹੈ।

ਜੇਕਰ ਤੁਹਾਨੂੰ ਹੇਠ ਲਿਖੀਆਂ ਵਿੱਚੋਂ ਕੋਈ ਤਕਲੀਫ ਹੈ ਤਾਂ ਤੁਹਾਨੂੰ ਦਰਮਿਆਨੇ ਤੋਂ ਗੰਭੀਰ ਰੂਪ ਤੋਂ ਇਮਯੂਨੋਕੌਮਪ੍ਰੋਮਾਈਜ਼ਡ ਮੰਨਿਆ ਜਾਂਦਾ ਹੈ ਅਤੇ ਤੁਸੀਂ ਕੋਵਿਡ-19 ਵੈਕਸੀਨ ਦੀ ਇੱਕ ਵਾਧੂ ਖੁਰਾਕ ਤੋਂ ਲਾਭ ਪ੍ਰਾਪਤ ਕਰ ਸਕਦੇ ਹੋ। ਇਸ ਵਿੱਚ ਉਹ ਲੋਕ ਸ਼ਾਮਲ ਹਨ ਜੋ:

  • ਟਿਉਮਰ ਜਾਂ ਖੂਨ ਦੇ ਕੈਂਸਰ ਲਈ ਸਰਗਰਮ ਕੈਂਸਰ ਇਲਾਜ ਪ੍ਰਾਪਤ ਕਰ ਰਹੇ ਹਨ
  • ਜਿਨ੍ਹਾਂ ਨੇ ਇੱਕ ਅੰਗ ਟ੍ਰਾਂਸਪਲਾਂਟ ਕਰਵਾਇਆ ਹੋਇਆ ਹੈ ਅਤੇ ਇਮਿਉਨ ਸਿਸਟਮ ਦੀ ਸ਼ਕਤੀ ਨੂੰ ਘਟਾਉਣ ਲਈ ਦਵਾਈ ਲੈ ਰਹੇ ਹਨ
  • ਪਿਛਲੇ 2 ਸਾਲਾਂ ਦੇ ਅੰਦਰ ਇੱਕ ਸਟੈਮ ਸੈਲ ਟ੍ਰਾਂਸਪਲਾਂਟ ਕਰਵਾਇਆ ਜਾਂ ਇਮਿਉਨ ਸਿਸਟਮ ਦੀ ਸ਼ਕਤੀ ਨੂੰ ਘਟਾਉਣ ਲਈ ਦਵਾਈ ਲੈ ਰਹੇ ਹਨ
  • ਦਰਮਿਆਨੀ ਜਾਂ ਗੰਭੀਰ ਪ੍ਰਾਥਮਿਕ ਇਮਯੂਨ ਕਮੀ (ਜਿਵੇਂ ਕਿ DiGeorge ਸਿੰਡਰੋਮ, Wiskott-Aldrich ਸਿੰਡਰੋਮ) ਹੈ
  • ਐਡਵਾਂਸਡ ਜਾਂ ਇਲਾਜ ਨਾ ਕੀਤੀ ਗਈ HIV ਦੀ ਲਾਗ ਹੈ
  • ਉੱਚ-ਖੁਰਾਕ ਵਾਲੇ ਕੋਰਟੀਕੋਸਟੀਰੋਇਡਸ ਜਾਂ ਹੋਰ ਦਵਾਈਆਂ ਦੇ ਨਾਲ ਕਿਰਿਆਸ਼ੀਲ ਇਲਾਜ ਪ੍ਰਾਪਤ ਕਰ ਰਹੇ ਹਨ ਜੋ ਇਮਿਉਨ ਪ੍ਰਤੀਕ੍ਰਿਆ ਨੂੰ ਘੱਟਾ ਸਕਦੀਆਂ ਹਨ।

ਜਦਕਿ ਸਾਡੇ ਕੋਲ ਜੋ ਵੈਕਸੀਨ ਹਨ ਉਹ ਜ਼ਿਆਦਾਤਰ ਵਾਇਰਸ ਰੂਪਾਂ ਦੇ ਵਿਰੁੱਧ 90% ਪ੍ਰਭਾਵਸ਼ਾਲੀ ਹੁੰਦੇ ਹਨ, ਅਧਿਐਨ ਦਰਸਾਉਂਦੇ ਹਨ ਕਿ ਦਰਮਿਆਨੇ ਤੋਂ ਗੰਭੀਰ ਰੂਪ ਤੋਂ ਇਮਯੂਨੋਕੌਮਪ੍ਰੋਮਾਈਜ਼ਡ ਵਿਅਕਤੀ ਹਮੇਸ਼ਾਂ ਮਜ਼ਬੂਤ ਇਮਿਉਨਿਟੀ ਨਹੀਂ ਬਣਾਉਂਦੇ। ਤੀਜੀ ਖੁਰਾਕ ਨੂੰ ਬੂਸਟਰ ਨਹੀਂ ਮੰਨਿਆ ਜਾਂਦਾ, ਪਰ ਉਨ੍ਹਾਂ ਲੋਕ ਲਈ ਇਹ ਇੱਕ ਵਾਧੂ ਖੁਰਾਕ ਹੈ ਜਿਨ੍ਹਾਂ ਨੇ ਦੋ-ਖੁਰਾਕਾਂ ਦੀ ਸੀਰੀਜ਼ ਦੇ ਨਾਲ ਲੋੜੀਂਦੀ ਇਮਿਉਨਿਟੀ ਨਹੀਂ ਵਿਕਸਤ ਕੀਤੀ।

ਪੁਰਾਣੀਆਂ ਮੈਡੀਕਲ ਸਥਿਤੀਆਂ ਕੀ ਹਨ?

ਹੇਠਾਂ ਸੂਚੀਬੱਧ ਸਥਿਤੀਆਂ ਵਾਲੇ ਕਿਸੇ ਵੀ ਉਮਰ ਦੇ ਲੋਕਾਂ(ਸਿਰਫ਼ ਅੰਗ੍ਰੇਜ਼ੀ) ਦੇ ਕੋਵਿਡ-19 ਤੋਂ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਵਧੇਰੀ ਸੰਭਾਵਨਾ ਹੁੰਦੀ ਹੈ। ਗੰਭੀਰ ਬਿਮਾਰੀ ਦਾ ਮਤਲਬ ਹੈ ਕਿ ਕੋਵਿਡ-19 ਵਾਲੇ ਵਿਅਕਤੀ ਨੂੰ:

  • ਹਸਪਤਾਲ ਵਿੱਚ ਦਾਖਲ ਕੀਤਾ ਜਾ ਸਕਦਾ ਹੈ
  • ਇਨਟੇਨਸਿਵ ਕੇਅਰ ਦੀ ਲੋੜ ਹੋ ਸਕਦੀ ਹੈ
  • ਸਾਹ ਲੈਣ ਵਿੱਚ ਮਦਦ ਕਰਨ ਲਈ ਵੈਂਟੀਲੇਟਰ ਦੀ ਲੋੜ ਹੋ ਸਕਦੀ ਹੈ
  • ਉਸਦੀ ਮੌਤ ਹੋ ਸਕਦੀ ਹੈ

ਕੋਵਿਡ-19 ਵੈਕਸੀਨ (ਸ਼ੁਰੂਆਤੀ ਖੁਰਾਕਾਂ ਅਤੇ ਬੂਸਟਰ) ਅਤੇ ਕੋਵਿਡ-19 ਲਈ ਰੋਕਥਾਮ ਦੇ ਹੋਰ ਉਪਾਅ ਮਹੱਤਵਪੂਰਣ ਹਨ, ਖ਼ਾਸ ਤੌਰ 'ਤੇ ਓਦੋਂ ਜੇਕਰ ਤੁਸੀਂ ਬਜ਼ੁਰਗ ਹੋ ਜਾਂ ਇਸ ਸੂਚੀ ਵਿੱਚ ਸ਼ਾਮਲ ਸਥਿਤੀਆਂ ਨਾਲ ਕਈ ਜਾਂ ਗੰਭੀਰ ਸਿਹਤ ਸਥਿਤੀਆਂ ਨਾਲ ਪੀੜਿਤ ਹੋ। ਇਸ ਸੂਚੀ ਵਿੱਚ ਉਹ ਸਾਰੀਆਂ ਸਥਿਤੀਆਂ ਸ਼ਾਮਲ ਨਹੀਂ ਹਨ ਜੋ ਤੁਹਾਨੂੰ ਕੋਵਿਡ-19 ਤੋਂ ਗੰਭੀਰ ਬਿਮਾਰੀ ਹੋਣ ਦੇ ਵਧੇਰੇ ਜੋਖਮ ਵਿੱਚ ਪਾਉਂਦੀਆਂ ਹਨ। ਜੇਕਰ ਤੁਹਾਡੀ ਅਜਿਹੀ ਸਥਿਤੀ ਹੈ ਜੋ ਇੱਥੇ ਸ਼ਾਮਲ ਨਹੀਂ ਹੈ, ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਇਸ ਬਾਰੇ ਗੱਲ ਕਰੋ ਕਿ ਤੁਹਾਡੀ ਸਥਿਤੀ ਦਾ ਪ੍ਰਬੰਧਨ ਕਰਨ ਅਤੇ ਆਪਣੇ ਆਪ ਨੂੰ ਕੋਵਿਡ-19 ਤੋਂ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ।

  • ਕੈਂਸਰ
  • ਪੁਰਾਣੀ ਗੁਰਦੇ ਦੀ ਬਿਮਾਰੀ
  • ਪੁਰਾਣੀ ਲੀਵਰ ਦੀ ਬਿਮਾਰੀ
  • ਪੁਰਾਣੀਆਂ ਫੇਫੜਿਆਂ ਦੀਆਂ ਬਿਮਾਰੀਆਂ
  • ਡਿਮੇਨਸ਼ੀਆ ਜਾਂ ਹੋਰ ਨਿਊਰੋਲਾਜਿਕਲ ਸਥਿਤੀਆਂ
  • ਡਾਇਬੀਟੀਜ਼ (ਟਾਈਪ 1 ਜਾਂ 2)
  • ਡਾਊਨ ਸਿੰਡਰੋਮ
  • ਦਿਲ ਦੀਆਂ ਸਥਿਤੀਆਂ
  • HIV ਇੰਫ਼ੈਕਸ਼ਨ
  • ਇਮਯੂਨੋਕੌਮਪ੍ਰੋਮਾਈਜ਼ਡ ਸਥਿਤੀ (ਕਮਜ਼ੋਰ ਇਮਿਊਨ ਸਿਸਟਮ)
  • ਮਾਨਸਿਕ ਸਿਹਤ ਦੀਆਂ ਸਥਿਤੀਆਂ
  • ਵੱਧ ਭਾਰ ਅਤੇ ਮੋਟਾਪਾ
  • ਗਰਭ ਅਵਸਥਾ
  • ਸਿਕਲ ਸੈੱਲ ਰੋਗ ਜਾਂ ਥੈਲੇਸੀਮੀਆ
  • ਤਮਾਕੂਨੋਸ਼ੀ ਮੌਜੂਦਾ ਜਾਂ ਸਾਬਕਾ
  • ਠੋਸ ਅੰਗ ਜਾਂ ਬਲੱਡ ਸਟੈਮ ਸੈੱਲ ਟ੍ਰਾਂਸਪਲਾਂਟ
  • ਸਟ੍ਰੋਕ ਜਾਂ ਸੈਰਿਬ੍ਰੋਵੈਸਕੁਲਰ ਬਿਮਾਰੀ, ਜੋ ਦਿਮਾਗ ਨੂੰ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦੀ ਹੈ
  • ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਵਿਕਾਰ
  • ਟਿਊਬਰਕੁਲੋਸਿਸ
ਕੀ ਉਹ ਲੋਕ ਜਿਨ੍ਹਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਦਰਮਿਆਨੀ ਜਾਂ ਬਹੁਤ ਜ਼ਿਆਦਾ ਕਮਜ਼ੋਰ ਹੈ, ਉਨ੍ਹਾਂ ਨੂੰ ਇਹ ਖੁਰਾਕਾਂ ਪ੍ਰਾਪਤ ਕਰਨ ਲਈ ਡਾਕਟਰ ਦੇ ਨੋਟ/ਪਰਚੀ ਜਾਂ ਹੋਰ ਦਸਤਾਵੇਜ਼ਾਂ ਦੀ ਲੋੜ ਹੋਵੇਗੀ?

ਨਹੀਂ, ਵਿਅਕਤੀ ਸਵੈ-ਪਛਾਣ ਕਰ ਸਕਦੇ ਹਨ ਅਤੇ ਜਿੱਥੇ ਵੀ ਵੈਕਸੀਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਉਥੋਂ ਸਾਰੀਆਂ ਖੁਰਾਕਾਂ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਹ ਸੁਨਿਸ਼ਚਿਤ ਕਰਣ ਵਿੱਚ ਮਦਦ ਮਿਲੇਗੀ ਕਿ ਇਸ ਆਬਾਦੀ ਲਈ ਪਹੁੰਚ ਵਿੱਚ ਕੋਈ ਵਾਧੂ ਰੁਕਾਵਟਾਂ ਨਹੀਂ ਹਨ। ਜੇਕਰ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਵਾਲੇ ਵਿਅਕਤੀਆਂ ਦੇ ਆਪਣੀ ਖਾਸ ਡਾਕਟਰੀ ਸਥਿਤੀ ਬਾਰੇ ਸਵਾਲ ਹਨ, ਤਾਂ ਉਹ ਆਪਣੇ ਸਿਹਤ ਸੰਭਾਲ ਪ੍ਰਦਾਤਾ ਦੇ ਨਾਲ ਗੱਲਬਾਤ ਕਰ ਸਕਦੇ ਹਨ ਕਿ ਵਾਧੂ ਖੁਰਾਕ ਲੈਣਾ ਉਨ੍ਹਾਂ ਦੇ ਲਈ ਸਹੀ ਹੈ ਜਾਂ ਨਹੀਂ।