ਵਿਸ਼ਵਾਸ਼ ਜਗਾਓ ਅਤੇ ਮਿੱਥ ਭਜਾਓ

ਤੁਸੀਂ ਕੋਵੀਡ-19 ਦੇ ਟੀਕੇ ਤੇ ਭਰੋਸਾ ਕਰ ਸਕਦੇ ਹੋ!

ਸੰਯੁਕਤ ਰਾਜ ਦੇ ਜ਼ਿਆਦਰਤ ਲੋਕ ਕੋਵੀਡ-19 ਤੋਂ ਸੁਰੱਖਿਆ ਲਈ ਟੀਕਾ ਲਗਵਾਉਣ ਦੀ ਯੋਜਨਾ ਬਣਾ ਰਹੇ ਹਨ, ਪਰ ਕੁੱਝ ਲੋਕ ਟੀਕਾ ਲਗਵਾਉਣ ਤੋਂ ਪਹਿਲਾਂ ਹੋਰ ਜਾਣਕਾਰੀ ਲੈਣਾ ਚਾਹੁੰਦੇ ਹਨ। ਇਹ ਬਿਲਕੁਲ ਸਧਾਰਨ ਹੈ। ਅਸੀਂ ਸਾਰੇ ਚਾਹੁੰਦੇ ਹਾਂ ਕਿ ਕੋਈ ਵੀ ਅਜਿਹਾ ਫੈਸਲਾ ਲੈਣ ਵਿੱਚ ਵਿਸ਼ਵਾਸ ਹੋਵੇ ਜੋ ਸਾਡੀ ਜ਼ਿੰਦਗੀ ਨੂੰ ਪ੍ਰਭਾਵਤ ਕਰਦਾ ਹੈ।

ਵਿਸ਼ਵਾਸ਼ ਕਰਨ ਤੋਂ ਪਹਿਲਾਂ ਸਾਨੂੰ ਭਰੋਸੇਯੋਗ ਸਰੋਤਾਂ ਤੋਂ ਜਾਣਕਾਰੀ ਲੈਣੀ ਚਾਹੀਦੀ ਹੈ। ਕੋਵੀਡ-19 ਟੀਕੇ ਸਬੰਧੀ ਅਫ਼ਵਾਵਾਂ ਅਤੇ ਤੱਥਾਂ ਵਿੱਚਕਾਰ ਫ਼ਰਕ ਕਰਨ ਲਈ ਆਪਣੇ ਦੋਸਤਾਂ ਅਤੇ ਪਰਿਵਾਰ ਦੀ ਸਹਾਇਤਾ ਕਰੋ।

 

 

ਤੁਸੀਂ ਲੋਕਾਂ ਨੂੰ ਟੀਕਾ ਲਗਵਾਉਣ ਦੇ ਉਹਨਾਂ ਦੇ ਫੈਸਲੇ 'ਤੇ ਵਿਸ਼ਵਾਸ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰ ਸਕਦੇ ਹੋ। ਤੁਸੀਂ ਅਜਿਹਾ ਇਸ ਤਰ੍ਹਾਂ ਕਰ ਸਕਦੋ ਹੋ:

  • ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੀਆਂ ਚਿੰਤਾਵਾਂ ਸੁਣਨ ਲਈ ਸਮਾਂ ਕੱਢੋ। ਟੀਕੇ ਸਬੰਧੀ ਚਰਚਾ ਕਿਵੇਂ ਕਰੀਏ ਇਸ ਬਾਰੇ ਸੁਝਾਆਂ ਲਈ ਟੀਕੇ ਸਬੰਧੀ ਗਾਈਡ ਬਾਰੇ ਗੱਲਬਾਤ (ਸਿਰਫ ਅੰਗਰੇਜ਼ੀ ਵਿੱਚ) ਨੂੰ ਦੇਖੋ।
  • ਉਹਨਾਂ ਦੇ ਸਵਾਲਾਂ ਦੇ ਜਵਾਬ ਦਿਓ। ਜੇਕਰ ਤੁਸੀਂ ਸਵਾਲਾਂ ਦੇ ਜਵਾਬ ਨਹੀਂ ਜਾਣਦੇ ਤਾਂ ਤੁਸੀਂ ਉਹਨਾਂ ਨੂੰ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨਾਲ ਗੱਲ ਕਰਨ ਦੀ ਸਲਾਹ ਦੇ ਸਕਦੇ ਹੋ।
  • ਜਦੋਂ ਤੁਸੀਂ ਟੀਕਾਂ ਲਗਵਾਉਣ ਦਾ ਫੈਸਲਾ ਲੈਂਦੇ ਹੋ, ਤਾਂ ਉਹਨਾਂ ਕਾਰਨਾ ਨੂੰ ਸਾਂਝਾ ਕਰੋ ਕਿ ਤੁਸੀਂ ਕਿਉਂ ਅਜਿਹਾ ਕੀਤਾ। ਤੁਹਾਡੀ ਨਿੱਜੀ ਕਹਾਣੀ ਤੁਹਾਡੇ ਪਰਿਵਾਰ ਅਤੇ ਭਾਈਚਾਰੇ ਉੱਪਰ ਬਹੁਤ ਵੱਡਾ ਪ੍ਰਭਾਵ ਪਾ ਸਕਦੀ ਹੈ।

ਤੁਹਾਡੇ ਕੋਲ ਜੋ ਤੁਸੀਂ ਕਹਿੰਦੇ ਹੋ ਜਾਂ ਕਰਦੇ ਹੋ ਰਾਹੀਂ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨੂੰ ਪ੍ਰਭਾਵਤ ਕਰਨ ਦੀ ਯੋਗਤਾ ਹੈ। ਇਹਨਾਂ ਸੁਝਾਆਂ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਕੋਵੀਡ-19 ਟੀਕੇ ਬਾਰੇ ਗੱਲਬਾਤ ਕਿਵੇਂ ਕਰੀਏ'ਤੇ (ਸਿਰਫ ਅੰਗਰੇਜ਼ੀ ਵਿੱਚ) ਦੇਖੋ।

ਟੀਕੇ ਸਬੰਧੀ ਤੱਥਾਂ ਬਾਰੇ ਹੇਠਾਂ ਦੇਖੋ ਅਤੇ ਜੋਂ ਤੁਹਾਨੂੰ ਜਾਣਦੇ ਹਨ ਉਹਨਾਂ ਨਾਲ਼ ਸਾਂਝਾ ਕਰੋ। ਅਸੀਂ ਇਹਨਾਂ ਨੂੰ ਮਸ਼ਹੂਰ ਵਿਸ਼ਾ ਖੇਤਰਾਂ ਵਿੱਚ ਸ਼੍ਰੇਣੀਬੱਧ ਕੀਤਾ ਹੈ।

ਸੁਰੱਖਿਆ ਅਤੇ ਪ੍ਰਭਾਵਸ਼ੀਲਤਾ

ਮੈਂ ਕੋਵੀਡ-19 ਟੀਕਾਂ ਲਗਵਾਵਾਂ ਜਾਂ ਨਾ ਇਸ ਨਾਲ ਕੀ ਫ਼ਰਕ ਪੈਂਦਾ ਹੈ?

ਕੋਵੀਡ-19 ਦਾ ਟੀਕਾ ਲਗਵਾਉਣਾ ਪੂਰੀ ਤਰ੍ਹਾਂ ਤੁਹਾਡੀ ਚੋਣ ਹੈ, ਪਰ ਇਸ ਮਹਾਂਮਾਰੀ ਨੂੰ ਖਤਮ ਕਰਨ ਲਈ ਅਸੀਂ ਚੁਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕ ਟੀਕਾ ਲਗਵਾਉਣ। ਜਦੋਂ ਕਿਸੇ ਭਾਈਚਾਰੇ ਦੇ ਬਹੁਤ ਸਾਰੇ ਲੋਕ ਰੋਗ ਪ੍ਰਤੀਰੋਧਕਤਾ ਤਾਕਤ ਪ੍ਰਾਪਤ ਕਰ ਲੈਣ-ਟੀਕਾਕਰਣ ਜਾਂ ਹਾਲੀਆ ਸੰਕਰਮਣ ਦੁਆਰਾ ਤਾਂ ਕੋਵੀਡ-19 ਵਾਇਰਸ ਦਾ ਫੈਲਣਾ ਮੁਸ਼ਕਲ ਹੋ ਜਾਂਦਾ ਹੈ। ਸਾਡੀ ਟੀਕਾਕਰਣ ਦੀ ਦਰ ਜਿੰਨੀ ਜ਼ਿਆਦਾ ਹੋਵੇਗੀ, ਸਾਨੂੰ ਸੰਕਰਮਣ ਹੋਣ ਦੀ ਦਰ ਓਨੀ ਹੀ ਘੱਟ ਹੋਵੇਗੀ।

ਜਿਹਨਾਂ ਲੋਕਾਂ ਨੂੰ ਟੀਕਾ ਨਹੀਂ ਲਗਾਇਆ ਗਿਆ ਹੈ ਉਹਨਾਂ ਨੂੰ ਵਾਇਰਸ ਅਜੇ ਵੀ ਜਕੜ ਸਕਦਾ ਹੈ ਅਤੇ ਉਹ ਇਸਨੂੰ ਦੂਜਿਆਂ ਵਿੱਚ ਫੈਲਾ ਵੀ ਸਕਦੇ ਹਨ। ਕੁਝ ਲੋਕ ਮੈਡੀਕਲ ਕਾਰਨਾਂ ਕਰਕੇ ਟੀਕਾ ਨਹੀਂ ਲਗਵਾ ਸਕਦੇ, ਅਤੇ ਇਸ ਤਰ੍ਹਾਂ ਉਹਨਾਂ ਨੂੰ ਖਾਸਕਰ ਕੋਵੀਡ-19 ਦਾ ਸੰਕਰਮਣ ਅਸਾਨੀ ਨਾਲ ਹੋ ਸਕਦਾ ਹੈ। ਜੇਕਰ ਤੁਸੀਂ ਕੋਵੀਡ-19 ਦਾ ਟੀਕਾ ਨਹੀਂ ਲਗਵਾਇਆ ਤਾਂ ਤੁਹਾਡੇ ਕੋਵੀਡ-19 ਵੇਰੀਐਂਟ (ਸਿਰਫ ਅੰਗਰੇਜ਼ੀ ਵਿੱਚ) ਦੇ ਕਾਰਨ ਹਸਪਤਾਲ ਵਿੱਚ ਦਾਖ਼ਲ ਹੋਣ ਦਾ ਜਾਂ ਮਰਨ ਦਾ ਜੋਖਮ ਕਾਫੀ ਵੱਧ ਜਾਂਦਾ ਹੈ (ਸਿਰਫ ਅੰਗਰੇਜ਼ੀ ਵਿੱਚ)। ਟੀਕਾ ਲਗਵਾਉਣ ਨਾਲ ਸਿਰਫ ਤੁਹਾਡਾ ਹੀ ਨਹੀਂ ਸਗੋਂ ਤੁਹਾਡੇ ਪਰਿਵਾਰ, ਗੁਆਂਢੀਆਂ ਅਤੇ ਭਾਈਚਾਰੇ ਦਾ ਵੀ ਬਚਾਅ ਹੁੰਦਾ ਹੈ।

ਜੇਕਰ ਬਹੁਤ ਸਾਰੇ ਲੋਕ ਐਂਵੇ ਹੀ ਜੀਵਤ ਰਹਿੰਦੇ ਹਨ ਤਾਂ ਮੈਨੂੰ ਕੋਵੀਡ-19 ਟੀਕਾ ਕਿਉਂ ਲੈਣਾ ਚਾਹੀਦਾ ਹੈ?

ਬਹੁਤ ਸਾਰੇ ਲੋਕ ਜੋ ਕੋਵਿਡ -19 ਪ੍ਰਾਪਤ ਕਰਦੇ ਹਨ ਉਨ੍ਹਾਂ ਦੇ ਹਲਕੇ ਲੱਛਣ ਹੁੰਦੇ ਹਨ. ਭਾਵੇਂ ਵਾਇਰਸ ਬਾਰੇ ਕੋਈ ਰਾਏ ਬਣਾਉਣਾ ਬਹੁਤ ਮੁਸ਼ਕਿਲ ਹੈ ਅਤੇ ਅਸੀਂ ਜਾਣਦੇ ਹਾਂ ਕਿ ਕੁੱਝ ਕੋਵੀਡ-19 ਵੇਰੀਐਂਟ ਵਿੱਚ ਤੁਹਾਨੂੰ ਸੱਚਮੁੱਚ ਵਿੱਚ ਬਿਮਾਰ ਕਰਨ ਦੀ ਸੰਭਾਵਨਾ ਕਾਫੀ ਜ਼ਿਆਦਾ ਹੁੰਦੀ ਹੈ। ਕੁਝ ਲੋਕ ਕੋਵੀਡ-19 ਨਾਲ ਬਹੁਤ ਬਿਮਾਰ ਹੋ ਸਕਦੇ ਹਨ ਜਾਂ ਮਰ ਵੀ ਸਕਦੇ ਹਨ, ਇੱਥੋਂ ਤੱਕ ਕਿ ਉਹ ਨੌਜਵਾਨ ਵੀ ਜਿਹਨਾਂ ਦੀ ਗੰਭੀਰ ਸਿਹਤ ਸਥਿਤਿਆਂ ਨਹੀਂ ਹੁੰਦੀਆਂ ਹਨ। ਦੂਜੇ, ਜਿਨ੍ਹਾਂ ਨੂੰ “ (COVID long-haulersਵਜੋਂ ਜਾਣਿਆ ਜਾਂਦਾ ਹੈ, ਨੂੰ ਇਹ ਲੱਛਣ ਮਹੀਨਿਆਂ ਤੱਕ ਵੀ ਰਹਿੰਦੇ ਹਨ ਅਤੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਪ੍ਰਭਾਵਤ ਕਰਦੇ ਹਨ। ਅਸੀਂ ਅਜੇ ਵੀ ਕੋਵੀਡ-19 ਦੇ ਲੰਮੇ ਸਮੇਂ ਵਾਲੇ ਸਾਰੇ ਪ੍ਰਭਾਵਾਂ ਬਾਰੇ ਨਹੀਂ ਜਾਣਦੇ ਕਿਉਂਕਿ ਇਹ ਇੱਕ ਨਵਾਂ ਵਾਇਰਸ ਹੈ। ਟੀਕਾ ਲਗਵਾਉਣਾ ਹੀ ਸਾਡੀ ਵਾਇਰਸ ਤੋਂ ਸਭ ਤੋਂ ਚੰਗੀ ਸੁਰੱਖਿਆ ਹੈ।

ਕੀ ਟੀਕੇ ਸੱਚਮੁੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲ਼ੀ ਹਨ?

ਹਾਂ, ਕੋਵੀਡ-19 ਟੀਕੇ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹਨ। ਵਿਗਿਆਨੀਆਂ ਨੇ ਕਲੀਨਿਕਲ ਟਰਾਇਲਾਂ ਵਿੱਚ ਹਜ਼ਾਰਾਂ ਭਾਗੀਦਾਰੀਆਂ 'ਤੇ ਟੀਕਿਆਂ ਨੂੰ ਪਰਖਿਆ ਹੈ। ਟੀਕੇ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਐਮਰਜੈਂਸੀ ਵਰਤੋਂ ਦੌਰਾਨ ਅਧਿਕਾਰ ਪ੍ਰਾਪਤ ਕਰਨ ਲਈ ਨਿਰਮਾਣ ਗੁਣਵੱਤਾ ਦੀਆਂ ਲੋੜਾਂ ਨੂੰ U.S. Food and Drug Administration's (FDA, ਯੂਐਸ ਖੁਰਾਕ ਅਤੇ ਦਵਾ ਪ੍ਰਬੰਧਨ) ਦੇ ਮਾਪਦੰਡਾਂ ਅਨੁਸਾਰ ਪੂਰਾ ਕਰਦੇ ਹਨ। ਇਹ ਸਾਰੇ ਕੋਵੀਡ-19 ਨਾਲ ਲੋਕਾਂ ਨੂੰ ਬਿਮਾਰ ਹੋਣ ਤੋਂ ਬਚਾਉਣ ਲਈ ਬਹੁਤ ਹੀ ਕਾਰਗਕ ਸਾਬਿਤ ਹੋਏ ਹਨ। ਉਦੋਂ ਤੋਂ, ਇਹ ਟੀਕੇ ਲੱਖਾਂ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਦਿੱਤੇ ਗਏ ਹਨ।

ਕੋਵੀਡ-19 ਦੇ ਟੀਕੇ ਕਿਵੇਂ ਬਣਾਏ ਜਾਂਦੇ ਹਨ ਇਸ ਬਾਰੇ ਹੋਰ ਜਾਣਨ ਲਈ ਇਹਨਾਂ ਵੀਡੀਓ ਨੂੰ ਦੇਖੋ:

ਕੀ ਟੀਕਾ ਮੇਰੇ ਬੱਚੇ ਲਈ ਵੀ ਸੁਰੱਖਿਅਤ ਹੈ?

ਹਾਂ। Pfizer ਟੀਕੇ ਦੀ ਹਜ਼ਾਰਾਂ ਨੌਜਵਾਨਾਂ 'ਤੇ ਪਰਖ ਕੀਤੀ ਗਈ ਹੈ ਅਤੇ ਸੁਰੱਖਿਅਤ ਪਾਏ ਗਏ ਹਨ। ਇਹ ਬਹੁਤ ਪ੍ਰਭਾਵਸ਼ਾਲੀ ਵੀ ਸੀ-ਟੀਕਾ ਲਗਵਾਉਣ ਵਾਲੇ ਕਿਸੇ ਵੀ ਸਵੈ-ਇੱਛਕ ਨੌਜਵਾਨ ਨੂੰ ਕੋਵੀਡ-19 ਨਹੀਂ ਹੋਇਆ। Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਨੇ ਕੋਵੀਡ-19 ਦੇ ਟੀਕੇ ਦੀ ਸਿਫਾਰਸ਼ ਹਰ 6 ਮਹੀਨੇ ਸਾਲ ਅਤੇ ਇਸ ਤੋਂ ਵੱਧ ਉਮਰ (ਸਿਰਫ ਅੰਗਰੇਜ਼ੀ ਵਿੱਚ) ਦੇ ਵਿਅਕਤੀ ਲਈ ਕੀਤੀ ਹੈ।

ਮੈਂ ਇਸ ਗੱਲ ਤੇ ਕਿਵੇਂ ਯਕੀਨ ਕਰ ਸਕਦਾ ਹਾਂ ਕਿ ਟੀਕਾ ਸੁਰੱਖਿਅਤ ਹੈ?

ਇਹ ਯਕੀਨੀ ਬਣਾਉਣ ਲਈ ਕਿ ਕੋਵਿਡ-19 ਵੈਕਸੀਨ ਸੁਰੱਖਿਅਤ ਹਨ, Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਨੇ ਵੈਕਸੀਨ ਸੁਰੱਖਿਆ ਦੀ ਨਿਗਰਾਨੀ ਕਰਨ ਦੀ ਸਮਰੱਥਾ ਦਾ ਵਿਸਤਾਰ ਕਰਕੇ ਉਸਨੂੰ ਮਜ਼ਬੂਤ ਬਣਾਇਆ ਹੈ। ਨਤੀਜੇ ਵਜੋਂ, ਵੈਕਸੀਨ ਸੁਰੱਖਿਆ ਮਾਹਰ ਉਹਨਾਂ ਸਮੱਸਿਆਵਾਂ ਦੀ ਨਿਗਰਾਨੀ ਕਰ ਸਕਦੇ ਹਨ ਅਤੇ ਉਹਨਾਂ ਦਾ ਪਤਾ ਲਗਾ ਸਕਦੇ ਹਨ ਜੋ ਸ਼ਾਇਦ ਕਿਸੇ ਕੋਵਿਡ-19 ਵੈਕਸੀਨ ਦੀਆਂ ਕਲੀਨਿਕਲ ਅਜ਼ਮਾਇਸ਼ਾਂ ਦੌਰਾਨ ਨਹੀਂ ਦੇਖੀਆਂ ਗਈਆਂ ਹੋਣ।

ਕੀ ਮੈਨੂੰ ਕੋਵੀਡ-19 ਦੇ ਟੀਕੇ ਤੋਂ ਵੀ ਕੌਵੀਡ-19 ਹੋ ਸਕਦਾ ਹੈ?

ਨਹੀਂ, ਤੁਹਾਨੂੰ ਟੀਕੇ ਤੋਂ ਕੋਵੀਡ-19 ਨਹੀਂ ਹੋ ਸਕਦਾ। ਕੋਵੀਡ-19 ਦੇ ਟੀਕਿਆਂ ਵਿੱਚ ਅਜਿਹਾ ਕੋਈ ਵਾਇਰਸ ਨਹੀਂ ਹੈ ਜੋ ਕੋਵੀਡ-19 ਹੋਣ ਦਾ ਕਾਰਨ ਬਣਦਾ ਹੋਵੇ।

ਜੇਕਰ ਮੈਨੂੰ ਪਹਿਲਾਂ ਕੋਵੀਡ-19 ਹੋ ਚੁੱਕਿਆ ਹੋਵੇ ਕੀ ਮੈਨੂੰ ਤਾਂ ਵੀ ਟੀਕਾ ਲਗਵਾਉਣ ਦੀ ਲੋੜ ਹੈ?

ਹਾਂ, ਜੇਕਰ ਤੁਹਾਨੂੰ ਪਹਿਲਾਂ ਕੋਵੀਡ-19 ਹੋ ਚੁੱਕਿਆ ਹੈ ਤਾਂ ਵੀ ਤੁਹਾਨੂੰ ਟੀਕਾ ਲਗਵਾਉਣਾ ਚਾਹੀਦਾ ਹੈ। ਡੇਟਾ ਦਰਸਾਉਂਦੇ ਹਨ ਕਿ ਤੁਹਾਨੂੰ ਸੰਕਰਮਣ ਹੋਣ ਦੇ 90 ਦਿਨਾਂ ਬਾਅਦ ਕੋਵੀਡ-19 ਨਾਲ ਦੁਬਾਰਾ ਸੰਕਰਮਣ ਹੋਣ ਦੀ ਸੰਭਾਵਨਾ ਘੱਟ ਹੈ। ਇਸਦਾ ਮਤਲਬ ਹੈ ਕਿ ਤੁਹਾਨੂੰ ਥੋੜ੍ਹੇ ਸਮੇਂ ਲਈ ਕੋਵੀਡ-19 (ਜਿਸਨੂੰ ਕੁਦਰਤੀ ਇਮਿਊਨਿਟੀ ਕਿਹਾ ਜਾਂਦਾ ਹੈ) ਤੋਂ ਕੁੱਝ ਸੁਰੱਖਿਆ ਮਿਲ ਸਕਦੀ ਹੈ। ਹਾਲਾਂਕਿ, ਅਸੀਂ ਨਹੀਂ ਜਾਣਦੇ ਕਿ ਕੁਦਰਤੀ ਇਮਿਊਨਿਟੀ ਕਿੰਨੀ ਦੇਰ ਰਹਿੰਦੀ ਹੈ। ਜਾਣੋ ਕਿ ਤੁਹਾਨੂੰ ਕਿਉਂ ਅਜੇ ਵੀ ਕੋਵੀਡ-19 ਦਾ ਟੀਕਾ ਲਗਵਾਉਣਾ (ਸਿਰਫ ਅੰਗਰੇਜ਼ੀ ਵਿੱਚ) ਚਾਹੀਦਾ ਹੈ।

ਟੀਕਾਕਰਨ ਅਤੇ ਇਮਿਊਨਿਟੀ ਯਾਨੀ ਕਿ ਰੋਗ ਪ੍ਰਤਿਰੋਧਕ ਸ਼ਕਤੀ ਵਿੱਚ ਕੀ ਅੰਤਰ ਹੈ?

ਸੰਕਰਮਣ ਕਾਰਨ ਕੁਦਰਤੀ ਤੌਰ 'ਤੇ ਮਿਲੀ ਪ੍ਰਤਿਰੋਧਕਤਾ ਦੁਬਾਰਾ ਸੰਕਰਮਣ ਹੋਣ 'ਤੇ ਕੁਝ ਹੱਦ ਤੱਕ ਤਾਂ ਸੁਰੱਖਿਆ ਪ੍ਰਦਾਨ ਕਰਦੀ ਹੈ ਪਰ ਇਸ ਗੱਲ 'ਤੇ ਜ਼ੋਰ ਦੇਣਾ ਜ਼ਰੂਰੀ ਹੈ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਨਹੀਂ ਪ੍ਰਾਪਤ ਕੀਤੀ ਉਹਨਾਂ ਵਿੱਚ ਸ਼ੁਰੂਆਤੀ ਸੰਕਰਮਣ ਦੇ ਕਾਰਨ ਗੰਭੀਰ ਬਿਮਾਰੀ, ਹਸਪਤਾਲ ਵਿੱਚ ਭਰਤੀ ਹੋਣ ਅਤੇ ਮੌਤ ਦਾ ਖਤਰਾ ਕਾਫ਼ੀ ਵੱਧ ਜਾਂਦਾ ਹੈ। ਹਾਲਾਂਕਿ COVID-19 ਹੋਣ ਤੋਂ ਬਾਅਦ ਕੁਝ ਲੋਕਾਂ ਵਿੱਚ ਐਂਟੀਬਾਡੀ ਵਿਕਸਿਤ ਹੋ ਸਕਦੀ ਹੈ, ਅਤੇ ਕੁਝ ਵਿੱਚ ਨਹੀਂ ਵੀ ਹੋ ਸਕਦੀ। ਜਿਨ੍ਹਾਂ ਲੋਕਾਂ ਵਿੱਚ ਸੰਕਰਮਣ ਤੋਂ ਬਾਅਦ ਕੁਝ ਹੱਦ ਤੱਕ ਪ੍ਰਤਿਰੋਧਕਤਾ ਵਿਕਸਿਤ ਹੋ ਜਾਂਦੀ ਹੈ, ਉਹਨਾਂ ਬਾਰੇ ਇਹ ਦੱਸਣ ਦਾ ਕੋਈ ਤਰੀਕਾ ਨਹੀਂ ਹੈ ਕਿ ਇਹ ਸੁਰੱਖਿਆ ਕਿੰਨੀ ਕੁ ਮਜ਼ਬੂਤ ਹੈ, ਇਹ ਕਿੰਨੀ ਕੁ ਦੇਰ ਤੱਕ ਚੱਲੇਗੀ ਜਾਂ ਇਹ ਕਿਸ ਵੇਰੀਐਂਟ ਦੇ ਖਿਲਾਫ਼ ਕੰਮ ਕਰੇਗੀ।

ਕਿਉਂਕਿ ਅਸੀਂ COVID-19 ਤੋਂ ਮੁੜ-ਸੰਕਰਮਣ ਜਾਂ ਗੰਭੀਰ ਬਿਮਾਰੀ ਨੂੰ ਰੋਕਣ ਲਈ ਕੁਦਰਤੀ ਪ੍ਰਤਿਰੋਧਕਤਾ 'ਤੇ ਨਿਰਭਰ ਨਹੀਂ ਕਰ ਸਕਦੇ। ਇਸ ਲਈ ਟੀਕਾਕਰਨ ਸਮੇਂ ਸਿਰ ਕਰਵਾਉਣਾ ਹੀ SARS-COV-2 ਦੇ ਸੰਕਰਮਣ, ਇਸ ਨਾਲ ਜੁੜੀਆਂ ਬਿਮਾਰੀਆਂ ਅਤੇ ਇਸ ਨੂੰ ਫੈਲਣ ਤੋਂ ਰੋਕਣ ਦਾ ਸਭ ਤੋਂ ਬਿਹਤਰ ਜ਼ਰੀਆ ਅਤੇ ਮੁੱਖ ਰਣਨੀਤੀ ਹੈ।

ਪ੍ਰਜਣਨ ਸਿਹਤ

ਕੀ ਮੈਂ ਇਹ ਕੋਵੀਡ-19 ਦਾ ਟੀਕਾ ਲੱਗਵਾਉਣ ਤੋਂ ਬਾਅਦ ਬੱਚੇ ਪੈਦਾ ਕਰ ਸਕਾਂਗਾ?

ਹਾਂ। ਪ੍ਰਜਣਨ ਸਿਹਤ ਅਤੇ ਟੀਕੇ ਸਬੰਧੀ ਤੁਹਾਡੀਆਂ ਚਿੰਤਾਵਾਂ ਸਮਝਣਯੋਗ ਹਨ। ਅਸੀਂ ਇਹ ਜਾਂਣਦੇ ਹਾਂ: ਇਸ ਦਾ ਕੋਈ ਵਿਗਿਆਨਕ ਸਬੂਤ ਨਹੀਂ ਹੈ ਕਿ ਟੀਕੇ ਬਾਂਝਪਨ ਜਾਂ ਨਪੁੰਸਕਤਾ ਦਾ ਕਾਰਨ ਬਣਦੇ ਹਨ। ਜਦੋਂ ਟੀਕਾ ਤੁਹਾਡੇ ਸਰੀਰ ਵਿੱਚ ਦਾਖਲ ਹੁੰਦਾ ਹੈ, ਤਾਂ ਇਹ ਕੋਰੋਨਵਾਇਰਸ ਨਾਲ ਲੜਨ ਲਈ ਐਂਟੀਬਾਡੀਜ਼ ਬਣਾਉਣ ਲਈ ਤੁਹਾਡੇ ਇਮਿਊਨ ਸਿਸਟਮ ਨਾਲ ਕੰਮ ਕਰਦਾ ਹੈ। ਇਹ ਪ੍ਰਕਿਰਿਆ ਤੁਹਾਡੇ ਪ੍ਰਜਣਨ ਅੰਗਾਂ ਉਪੱਰ ਅਸਰ ਨਹੀਂ ਕਰਦੀ।

American College of Obstetricians and Gynecologists (ACOG, ਗਰਭਵਤੀ ਅਤੇ ਜਨਾਨਾ ਰੋਗਾਂ ਦਾ ਅਮਰੀਕੀ ਕਾਲਜ) ਕੋਵੀਡ-19 ਦੇ ਟੀਕੇ ਦੀ ਸਿਫਾਰਸ਼ ਉਹਨਾਂ ਸਾਰੀਆਂ ਔਰਤਾਂ ਨੂੰ ਕਰਦਾ ਹੈ ਜੋ ਭਵਿੱਖ ਵਿੱਚ ਗਰਭਵਤੀ ਹੋਣਾ ਚਾਹੁੰਦੀਆਂ ਹੈ ਜਾਂ ਇਸ ਵੇਲੇ ਗਰਭਵਤੀ ਹਨ ਜਾਂ ਦੁੱਧ ਚੁੰਘਾ ਰਹੀਆਂ ਹਨ। ਬਹੁਤ ਸਾਰੀਆਂ ਅਜਿਹੀਆਂ ਔਰਤਾਂ ਹਨ ਜੋ ਕੋਵੀਡ-19 ਦਾ ਟੀਕਾ ਲਗਵਾਉਣ ਤੋਂ ਬਾਅਦ ਗਰਭਵਤੀ ਹੋਈਆਂ ਹਨ ਜਾਂ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ।

ਗਰਭ ਅਵਸਥਾ ਅਤੇ ਦੁੱਧ ਚੁੰਘਾਉਣ ਦੌਰਾਨ ਕੋਵਿਡ-19 ਵੈਕਸੀਨ ਲੈਣ ਬਾਰੇ ਹੋਰ ਸਰੋਤਾਂ ਲਈ, ਕਿਰਪਾ ਕਰਕੇ One Vax, Two Lives ਦੀ ਵੈੱਬਸਾਈਟ 'ਤੇ ਨਵੀਨਤਮ ਜਾਣਕਾਰੀ ਦੇਖੋ।

ਕੀ ਟੀਕਾ ਗਰਭਵਤੀ ਔਰਤਾਂ ਲਈ ਸੁਰੱਖਿਅਤ ਹੈ?

ਹਾਂ, ਜੇ ਤੁਸੀਂ ਗਰਭਵਤੀ ਹੋ ਤਾਂ ਵੀ ਤੁਸੀਂ ਟੀਕਾ ਲਗਵਾ ਸਕਦੇ ਹੋ ਅਤੇ ਗਰਭਵਤੀ ਅਤੇ ਜਨਾਨਾ ਰੋਗਾਂ ਦਾ ਅਮਰੀਕੀ ਕਾਲਜ (ਸਿਰਫ ਅੰਗਰੇਜ਼ੀ ਵਿੱਚ) ਵੀ ਗਰਭਵਤੀ ਔਰਤਾਂ ਲਈ ਟੀਕਾ ਦੀ ਸਿਫਾਰਸ਼ ਕਰਦਾ ਹੈ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਕੋਵੀਡ-19 ਟੀਕਾ ਨਾਲ ਗਰਭ ਅਵਸਥਾ, ਤੁਹਾਡੇ ਬੱਚੇ ਦੇ ਵਿਕਾਸ, ਜਨਮ ਜਾਂ ਪ੍ਰਜਣਨ ਸਮਰੱਥਾ ਸਬੰਧੀ ਕੋਈ ਸਮੱਸਿਆ ਪੈਦਾ ਹੁੰਦੀ ਹੈ।

ਗਰਭ ਅਵਸਥਾ ਅਤੇ ਦੁੱਧ ਚੁੰਘਾਉਣ ਦੌਰਾਨ ਕੋਵਿਡ-19 ਵੈਕਸੀਨ ਲੈਣ ਬਾਰੇ ਹੋਰ ਸਰੋਤਾਂ ਲਈ, ਕਿਰਪਾ ਕਰਕੇ One Vax, Two Lives ਦੀ ਵੈੱਬਸਾਈਟ 'ਤੇ ਨਵੀਨਤਮ ਜਾਣਕਾਰੀ ਦੇਖੋ।

ਕੀ ਟੀਕਾਂ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਸੁਰੱਖਿਅਤ ਹੈ?

ਹਾਂ, ਜੇ ਤੁਸੀਂ ਦੁੱਧ ਚੁੰਘਾ ਰਹੇ ਹੋ ਤਾਂ ਤੁਸੀਂ ਟੀਕਾ ਲਗਵਾ ਸਕਦੇ ਹੋ। ਜੇ ਤੁਸੀਂ ਟੀਕਾ ਲਗਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਦੁੱਧ ਚੁੰਘਾਉਣਾ ਬੰਦ ਕਰਨ ਦੀ ਲੋੜ ਨਹੀਂ ਹੈ। ਦਰਅਸਲ, ਮੁਢਲੀਆਂ ਰਿਪੋਰਟਾਂ ਸੁਝਾਅ ਦਿੰਦੀਆਂ ਹਨ ਕਿ ਟੀਕਾ ਤੁਹਾਡੇ ਸਰੀਰ ਨੂੰ ਛਾਤੀ ਦਾ ਦੁੱਧ ਪਿਲਾਉਣ ਦੁਆਰਾ ਤੁਹਾਡੇ ਬੱਚੇ ਨੂੰ ਐਂਟੀਬਾਡੀਜ਼ ਲੰਘਾਉਣ ਵਿੱਚ ਸਹਾਇਤਾ ਕਰ ਸਕਦਾ ਹੈ। ਇਸ ਲਈ ਹੋਰ ਅਧਿਐਨਾਂ ਦੀ ਲੋੜ ਹੈ, ਪਰ ਜੇ ਇਸਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਇਹ ਤੁਹਾਡੇ ਬੱਚੇ ਨੂੰ ਕੋਵੀਡ-19 ਤੋਂ ਬਚਾਉਣ ਵਿੱਚ ਸਹਾਇਤਾ ਕਰੇਗਾ।

ਇਸ ਬਾਰੇ ਹੋਰ ਪੜ੍ਹੋ ਕਿ ਕੋਵੀਡ-19 ਟੀਕਾ ਮਾਵਾਂ ਅਤੇ ਉਨ੍ਹਾਂ ਦੇ ਨਵਜੰਮੇ ਬੱਚਿਆਂ ਦੀ ਸੁਰੱਖਿਆ ਕਿਵੇਂ ਕਰਦਾ ਹੈ (ਸਿਰਫ ਅੰਗਰੇਜ਼ੀ ਵਿੱਚ).

ਕੀ ਟੀਕਾ ਮੇਰਾ ਮਹਾਂਵਾਰੀ ਚੱਕਰ ਵੀ ਬਦਲ ਦੇਵੇਗਾ?

ਕੁਝ ਔਰਤਾਂ ਨੇ ਟੀਕਾ ਲਗਵਾਉਣ ਤੋਂ ਬਾਅਦ ਉਹਨਾਂ ਦੇ ਮਾਹਵਾਰੀ ਚੱਕਰ ਵਿੱਚ ਬਦਲਾਅ ਆ ਜਾਣ ਬਾਰੇ ਦੱਸਿਆ ਹੈ, ਪਰ ਇਹ ਸੁਝਾਅ ਦੇਣ ਲਈ ਇਸ ਸਮੇਂ ਕੋਈ ਡੇਟਾ ਉਪਲੱਬਧ ਨਹੀਂ ਹੈ ਕਿ ਇਹ ਪ੍ਰਭਾਵ ਲੰਬੇ ਸਮੇਂ ਲਈ ਵੀ ਹੋ ਸਕਦੇ ਹਨ। ਮਹਾਂਵਾਰੀ ਚੱਕਰ ਤਾਂ ਹੋਰਾਂ ਕਾਰਨਾਂ ਕਰਕੇ ਵੀ ਬਦਲ ਸਕਦਾ ਹੈ, ਜਿਵੇਂ ਕਿ ਤਣਾਅ।

ਸਮੱਗਰੀ

ਟੀਕਿਆਂ ਵਿੱਚ ਕਿਹੜੀ ਸਮੱਗਰੀ ਵਰਤੀ ਗਈ ਹੈ?

ਤੁਹਾਨੂੰ ਆਨਲਾਈਨ ਜਾਂ ਸੋਸ਼ਲ ਮੀਡੀਆ ਉੱਪਰ ਸੂਚੀਬੱਧ ਕੁਝ ਅਫਵਾਹਾਂ ਅਤੇ ਝੂਠੀਆਂ ਸਮੱਗਰੀਆਂ ਵੇਖਣ ਨੂੰ ਮਿਲ ਸਕਦੀਆਂ ਹਨ। ਇਹ ਆਮ ਤੌਰ ਤੇ ਮਿੱਥ ਹਨ। {ਕੋਵੀਡ-19 ਦੇ ਟੀਕੇ ਵਿੱਚ ਸਮੱਗਰੀ(ਸਿਰਫ ਅੰਗਰੇਜ਼ੀ ਵਿੱਚ) ਜੋ ਟੀਕੇ ਲਈ ਬਹੁਤ ਹੀ ਖਾਸ ਕਿਸਮ ਦੇ ਹਨ। ਇਹਨਾਂ ਵਿੱਚ mRNA ਜਾਂ ਸੋਧੇ ਹੋਏ ਐਡੀਨੋਵਾਇਰਸ ਦੀ ਸਰਗਰਮ ਸਮੱਗਰੀ ਦੇ ਨਾਲ ਹੋਰ ਸਮੱਗਰੀ ਜਿਵੇਂ ਫੈਟ, ਲੂਣ ਅਤੇ ਸ਼ੂਗਰ ਸ਼ਾਮਲ ਹੁੰਦਾ ਹੈ, ਜੋ ਸਰਗਰਮ ਤੱਤਾਂ ਦੀ ਰੱਖਿਆ ਕਰਦੇ ਹਨ, ਇਹ ਸਰੀਰ ਵਿੱਚ ਬਿਹਤਰ ਢੰਗ ਨਾਲ ਕੰਮ ਕਰਨ ਵਿੱਚ ਸਹਾਇਤਾ ਕਰਦੇ ਹਨ, ਅਤੇ ਸਟੋਰੇਜ ਅਤੇ ਆਵਾਜਾਈ ਦੇ ਦੌਰਾਨ ਟੀਕੇ ਦੀ ਸੰਭਾਲ ਕਰਦੇ ਹਨ।

Novavax COVID-19 ਵੈਕਸੀਨ ਇੱਕ ਪ੍ਰੋਟੀਨ ਸਬਯੂਨਿਟ-ਆਧਾਰਿਤ ਵੈਕਸੀਨ ਹੈ ਜਿਸ ਵਿੱਚ ਫੈਟ ਅਤੇ ਸ਼ੂਗਰ ਦੇ ਨਾਲ-ਨਾਲ ਇੱਕ ਐਡਿਟਿਵ ਸ਼ਾਮਲ ਹੁੰਦਾ ਹੈ ਜਿਸ ਰਾਹੀਂ ਵੈਕਸੀਨ ਨੂੰ ਸਰੀਰ ਵਿੱਚ ਬਿਹਤਰ ਕੰਮ ਕਰਨ ਵਿੱਚ ਮਦਦ ਮਿਲਦੀ ਹੈ। ਇਹ ਵੈਕਸੀਨ mRNA ਦੀ ਵਰਤੋਂ ਨਹੀਂ ਕਰਦੀ ਹੈ।

Pfizer (ਸਿਰਫ ਅੰਗਰੇਜ਼ੀ ਵਿੱਚ), Moderna (ਸਿਰਫ ਅੰਗਰੇਜ਼ੀ ਵਿੱਚ), Novavax (ਸਿਰਫ ਅੰਗਰੇਜ਼ੀ ਵਿੱਚ) ਅਤੇ Johnson & Johnson (ਸਿਰਫ ਅੰਗਰੇਜ਼ੀ ਵਿੱਚ) ਵਿੱਚਲੀਆਂ ਸਾਰੀਆਂ ਸਮੱਗਰੀਆਂ ਦੀਆਂ ਸੂਚੀਆਂ ਦੇਖਣ ਲਈ ਤੱਥ ਸ਼ੀਟ ਵੇਖੋ।

ਕੀ Johnson & Johnson ਟੀਕੇ ਵਿੱਚ ਭਰੂਣ ਦੀ ਕੋਸ਼ੀਕਾਵਾਂ ਹੁੰਦੀਆਂ ਹਨ?

Johnson & Johnson ਕੋਵੀਡ-19 ਦਾ ਟੀਕਾ ਉਸੇ ਤਕਨੀਕ ਦੀ ਵਰਤੋਂ ਕਰਦੇ ਹੋਏ ਬਣਾਇਆ ਗਿਆ ਹੈ ਜਿਵੇਂ ਹੋਰ ਬਹੁਤ ਸਾਰੇ ਟੀਕੇ ਬਣਾਏ ਜਾਂਦੇ ਹਨ। ਇਸ ਵਿੱਚ ਗਰੱਭ ਸ਼ੀਸ਼ੂ ਜਾਂ ਭਰੂਣ ਦੇ ਸੈੱਲਾਂ ਦੇ ਭਾਗ ਸ਼ਾਮਲ ਨਹੀਂ ਹੁੰਦੇ। ਟੀਕੇ ਦਾ ਇੱਕ ਹਿੱਸਾ ਸੈਲਾਂ ਦੀ ਲੈਬ ਵਿੱਚ ਤਿਆਰ ਕੀਤੀਆਂ ਗਈਆਂ ਕਾਪੀਆਂ ਵਿੱਚ ਬਣਾਇਆ ਗਿਆ ਹੈ ਜੋ ਅਸਲ ਵਿੱਚ ਚੋਣਵੇਂ ਗਰਭਪਾਤ ਤੋਂ ਬਾਅਦ ਆਈਆਂ ਹਨ ਜੋ ਕਿ 35 ਸਾਲ ਪਹਿਲਾਂ ਵਾਪਰੀਆਂ ਸਨ। ਉਦੋਂ ਤੋਂ ਲੈਬ ਵਿੱਚ ਇਹਨਾਂ ਟੀਕਿਆਂ ਲਈ ਸੈਲ ਲਾਈਨ ਬਣਾਈ ਰੱਖੀ ਗਈ ਹੈ। ਇਨ੍ਹਾਂ ਟੀਕਿਆਂ ਨੂੰ ਬਣਾਉਣ ਲਈ ਭਰੂਣ ਸੈਲਾਂ ਦੇ ਹੋਰ ਸਰੋਤਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ। ਇਹ ਕੁਝ ਲੋਕਾਂ ਲਈ ਨਵੀਂ ਜਾਣਕਾਰੀ ਹੋ ਸਕਦੀ ਹੈ। ਹਾਲਾਂਕਿ, ਚਿਕਨਪੌਕਸ, ਰੁਬੇਲਾ ਅਤੇ ਹੈਪੇਟਾਈਟਸ A ਦੇ ਟੀਕੇ ਇਕੋ ਤਰੀਕੇ ਨਾਲ ਬਣੇ ਹਨ।

ਕੀ ਟੀਕਿਆਂ ਵਿੱਚ ਮਾਈਕਰੋਚਿੱਪ ਲੱਗੀ ਹੋਈ ਹੈ?

ਨਹੀਂ, ਟੀਕਿਆਂ ਵਿੱਚ ਕੋਈ ਵੀ ਮਾਇਕਰੋਚਿੱਪ ਜਾਂ ਟਰੈਕਿੰਗ ਡਿਵਾਈਸ ਨਹੀਂ ਲੱਗਿਆ ਹੋਇਆ ਇਹਨਾਂ ਵਿੱਚ ਸਿਰਫ ਇੱਕ ਹੀ ਸਰਗਰਮ ਤੱਤ ਹੁੰਦਾ ਹੈ ਜੋ ਤੁਹਾਡੇ ਸਰੀਰ ਨੂੰ ਕੋਵੀਡ-19 ਨਾਲ ਲੜਨ ਲਈ ਐਂਟੀਬਾਡੀਜ਼ ਬਣਾਉਣ ਵਿੱਚ ਸਹਾਇਤਾ ਕਰਦਾ ਹੈ, ਇਸ ਤੋਂ ਇਲਾਵਾ ਫੈਟ, ਲੂਣ ਅਤੇ ਸ਼ੂਗਰ ਹੁੰਦਾ ਹੈ।

ਕੀ ਕੋਵੀਡ-19 ਟੀਕਾ ਮੈਨੂੰ ਚੁੰਬਕੀ ਬਣਾ ਦੇਵੇਗਾ?

ਨਹੀਂ, ਜੇਕਰ ਤੁਸੀਂ ਕੋਵੀਡ-19 ਦਾ ਟੀਕਾ ਲਗਵਾਉਂਦੇ ਹੋ ਤਾਂ ਤੁਸੀਂ ਚੁੰਬਕੀ ਨਹੀਂ ਬਣੋਗੇ। ਟੀਕਿਆਂ ਵਿੱਚ ਅਜਿਹੇ ਤੱਤ ਨਹੀਂ ਹੁੰਦੇ ਜੋ ਇਲੈਕਟ੍ਰੋਮੈਗਨੈਟਿਕ ਖੇਤਰ ਬਣਾ ਲੈਣ ਅਤੇ ਇਹ ਧਾਤਾਂ ਤੋਂ ਮੁਕਤ ਹੁੰਦੇ ਹਨ। Pfizer (ਸਿਰਫ ਅੰਗਰੇਜ਼ੀ ਵਿੱਚ), Moderna (ਸਿਰਫ ਅੰਗਰੇਜ਼ੀ ਵਿੱਚ), ਅਤੇ Johnson & Johnson (ਸਿਰਫ ਅੰਗਰੇਜ਼ੀ ਵਿੱਚ) ਵਿਚਲੀਆਂ ਸਾਰੀਆਂ ਸਮੱਗਰੀਆਂ ਦੀਆਂ ਸੂਚੀਆਂ ਲਈ ਤੁਸੀਂ ਤੱਥ ਸ਼ੀਟਾਂ ਦੇਖ ਸਕਦੇ ਹੋ ਵਧੇਰੀ ਜਾਣਕਾਰੀ ਦੇ ਲਈ।

ਹੋਰਾ ਸਿੰਹਤ ਸਬੰਧੀ ਚਿੰਤਾਵਾਂ ਲਈ

ਕੀ ਟੀਕੇ ਨਾਲ ਮੇਰੇ ਸਰੀਰ ਵਿੱਚ ਖੂਨ ਦੀਆਂ ਗੱਠਾਂ ਵੀ ਬਣ ਸਕਦੀਆਂ ਹਨ?

ਖੂਨ ਦੀਆਂ ਗੱਠਾਂ ਬਣਨ ਦਾ ਜੋਖਮ ਬਹੁਤ ਘੱਟ ਹੁੰਦਾ ਹੈ। Johnson & Johnson ਟੀਕੇ ਤੋਂ ਬਾਅਦ ਜਿਨ੍ਹਾਂ ਨੂੰ ਖੂਨ ਦੀਆਂ ਗੱਠਾਂ ਬਣੀਆਂ ਹਨ ਉਨ੍ਹਾਂ ਲੋਕਾਂ ਦੀ ਗਿਣਤੀ ਉਨ੍ਹਾਂ ਲੱਖਾਂ ਲੋਕਾਂ ਦੇ ਮੁਕਾਬਲੇ ਬਹੁਤ ਘੱਟ ਸੀ ਜਿਨ੍ਹਾਂ ਨੂੰ ਟੀਕਾ ਲਗਾਇਆ ਗਿਆ ਸੀ ਅਤੇ ਉਨ੍ਹਾਂ ਵਿੱਚ ਖੂਨ ਦੀਆਂ ਗੱਠਾਂ ਨਹੀਂ ਹੋਈਆਂ ਸਨ। ਤੁਲਨਾ, ਦੇ ਲਈ, ਜੋਖਮ ਜਨਮ ਨਿਯੰਤਰਣ ਲੈਣ ਨਾਲੋਂ ਬਹੁਤ ਘੱਟ ਹੁੰਦਾ ਹੈ, ਜਿਸ ਦਾ ਲੱਖਾਂ ਔਰਤਾਂ ਹਰ ਦਿਨ ਵਰਤੋਂ ਕਰਦੀਆਂ ਹਨ। ਜਨਮ ਨਿਯੰਤਰਣ ਅਤੇ Johnson & Johnson ਕੋਵੀਡ-19 ਦੇ ਟੀਕੇ ਸਬੰਧੀ ਅਤੇ ਹੋਰ (ਸਿਰਫ ਅੰਗਰੇਜ਼ੀ ਵਿੱਚ) ਬਾਰੇ ਆਪਣੇ ਸਵਾਲਾਂ ਦੇ ਉੱਤਰ ਲੱਭੋ।

ਤੁਸੀਂ ਆਪਣੇ ਜੋਖ਼ਮ ਬਾਰੇ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰ ਸਕਦੇ ਹੋ। ਜਾਨਸਨ ਐਡ ਜਾਨਸਨ ਦੇ ਟਿਕੇ ਤੋ ਬਾਅਦ ਖੂਨ ਦੇ ਗਤਲੇ ਦੀ ਜ਼ਿਆਦਾਤਰ ਰਿਪੋਰਟਾਂ ਟੀਕਾ 50 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਵਿੱਚ ਸੀ । ਜੇ ਤੁਸੀਂ 18 ਤੋਂ 50 ਸਾਲ ਦੀ ਉਮਰ ਦੀ ਔਰਤ ਹੋ, ਤਾਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਨੂੰ ਖੂਨ ਦੇ ਗਤਲੇ ਬਣਨ ਦਾ ਵਧੇਰੇ ਖਤਰਾ ਹੈ, ਜਿਸ ਨਾਲ ਮੌਤ ਹੋ ਸਕਦੀ ਹੈ। ਖੂਨ ਦੀਆਂ ਗੱਠਾਂ ਦੇ ਮਾਮਲੇ ਸਿਰਫ Johnson & Johnson ਕੋਵੀਡ-19 ਦੇ ਟੀਕੇ ਨਾਲ ਜੁੜੇ ਹੋਏ ਸਨ, ਨਾ ਕਿ Pfizer ਜਾਂ Moderna ਦੇ ਟੀਕੇ ਨਾਲ। ਜੇ ਤੁਸੀਂ Johnson & Johnson ਦਾ ਟੀਕਾ ਲਗਵਾਉਣ ਤੋਂ ਡਰ ਰਹੇ ਹੋ, ਤਾਂ ਆਪਣੇ ਪ੍ਰਦਾਤਾ ਤੋਂ Moderna ਜਾਂ Pfizer ਦੇ ਟੀਕੇ ਦੀ ਮੰਗ ਕਰੋ।

ਕੀ ਮੈਨੂੰ ਮਾਇਓਕਾਰਡੀਟਿਸ ਜਾਂ ਪੇਰੀਕਾਰਡੀਟਿਸ ਬਾਰੇ ਚਿੰਤਤ ਹੋਣਾ ਚਾਹੀਦਾ ਹੈ?

ਕੋਵੀਡ-19 ਟੀਕਾਕਰਣ ਤੋਂ ਬਾਅਦ ਮਾਇਓਕਾਰਡੀਟਿਸ (ਦਿਲ ਦੀਆਂ ਮਾਸਪੇਸ਼ੀਆਂ ਦੀ ਸੋਜਸ਼) ਅਤੇ ਪੇਰੀਕਾਰਡੀਟਿਸ (ਦਿਲ ਦੀ ਪਰਤ ਦੀ ਸੋਜਸ਼) ਦੇ ਮਾਮਲੇ ਬਹੁਤ ਘੱਟ ਹੁੰਦੇ ਹਨ। ਟੀਕਾਕਰਣ ਹੋਣ ਤੋਂ ਬਾਅਦ ਬਹੁਤ ਘੱਟ ਲੋਕਾਂ ਨੂੰ ਹੀ ਇਸਦਾ ਅਨੁਭਵ ਹੋਣ ਦੀ ਸੰਭਾਵਨਾ ਹੁੰਦੀ । ਜਿਹਨਾਂ ਲੋਕਾਂ ਨੂੰ ਇਸ ਤਰ੍ਹਾਂ ਹੁੰਦਾ ਹੈ, ਉਹਨਾਂ ਵਿੱਚ ਜ਼ਿਆਦਾਤਰ ਕੇਸ ਕਿਸ਼ੋਰਾਂ ਅਤੇ ਨੌਜਵਾਨ ਬਾਲਗਾਂ ਵਿੱਚ ਹੁੰਦੇ ਹਨ, ਜ਼ਿਆਦਾਤਰ ਮਾਮਲਿਆਂ ਵਿੱਚ ਲੱਛਣ ਹਲਕੇ ਹੁੰਦੇ ਹਨ, ਅਤੇ ਲੋਕ ਆਮ ਤੌਰ ਤੇ ਆਪਣੇ ਆਪ ਜਾਂ ਘੱਟੋ ਘੱਟ ਇਲਾਜ ਨਾਲ ਠੀਕ ਹੋ ਜਾਂਦੇ ਹਨ। ਜੇ ਤੁਸੀਂ ਕੋਵੀਡ-19 ਨਾਲ ਬਿਮਾਰ ਹੋ ਜਾਂਦੇ ਹੋ ਤਾਂ ਮਾਇਓਕਾਰਡੀਟਿਸ ਅਤੇ ਪੇਰੀਕਾਰਡੀਟਿਸ ਹੋਣਾ ਬਹੁਤ ਹੀ ਆਮ ਗੱਲ ਹੈ।

30 ਜੁਲਾਈ, 2021 ਤੱਕ, Vaccine Adverse Event Reporting System (VAERS, ਟੀਕੇ ਦੇ ਉਲਟ ਪ੍ਰਭਾਵਾਂ ਸਬੰਧੀ ਘਟਨਾ ਦਾ ਰਿਪੋਰਟਿੰਗ ਸਿਸਟਮ),) ਦੀਆਂ ਇੱਥੇ 1500 ਤੋਂ ਘੱਟ ਰਿਪੋਰਟਾਂ ਹੋਈਆਂ ਸੰਯੁਕਤ ਰਾਜ ਵਿੱਚ ਸਿਰਫ 699 ਕੇਸਾਂ ਦੀ ਪੁਸ਼ਟੀ ਹੋਈ (ਸਿਰਫ ਅੰਗਰੇਜ਼ੀ ਵਿੱਚ), ਜਦੋਂ ਕਿ 177 ਮਿਲੀਅਨ ਤੋਂ ਵੱਧ ਲੋਕਾਂ ਨੂੰ ਕੋਵੀਡ-19 ਟੀਕੇ ਦੀ ਘੱਟੋ ਘੱਟ ਇੱਕ ਖੁਰਾਕ ਦਿੱਤੀ ਜਾ ਚੁੱਕੀ ਸੀ।

ਤੁਸੀਂ ਆਪਣੇ ਜੋਖਮ ਬਾਰੇ ਆਪਣੇ ਡਾਕਟਰ ਨੂੰ ਦੱਸ ਸਕਦੇ ਹੋ। ਜੇਕਰ ਟੀਕਾਕਰਣ ਤੋਂ ਬਾਅਦ ਤੁਹਾਡੇ ਵਿੱਚ ਕੋਈ ਲੱਛਣ ਮਿਲਦੇ ਹਨ, ਤਾਂ ਤੁਸੀਂ ਉਨ੍ਹਾਂ ਦੀ VAERS (ਸਿਰਫ ਅੰਗਰੇਜ਼ੀ ਵਿੱਚ) ਨੂੰ ਰਿਪੋਰਟ ਕਰ ਸਕਦੇ ਹੋ।

ਕੋਵੀਡ-19 ਦੇ ਟੀਕਾਕਰਣ ਤੋਂ ਬਾਅਦ ਮਾਇਓਕਾਰਡੀਟਿਸ ਅਤੇ ਪੇਰੀਕਾਰਡੀਟਿਸ (ਸਿਰਫ ਅੰਗਰੇਜ਼ੀ ਵਿੱਚ) ਬਾਰੇ ਹੋਰ ਜਾਣੋ।

ਜੇਕਰ ਮੈਨੂੰ ਸਿਹਤ ਸਬੰਧੀ ਕੋਈ ਪੁਰਾਣੀ ਬਿਮਾਰੀ ਹੈ ਤਾਂ ਕੀ ਮੈਂ ਟੀਕਾ ਲਗਵਾ ਸਕਦਾ ਹਾਂ?

ਜ਼ਿਆਦਾਤਰ ਲੋਕ ਜਿਹਨਾਂ ਨੂੰ ਪੁਰਾਣੀਆਂ ਸਿਹਤ ਜਾਂ ਮੈਡੀਕਲ ਸਬੰਧੀ ਬਿਮਾਰੀਆਂ ਹਨ ਉਹ ਵੀ ਕੋਵੀਡ-19 ਦੇ ਟੀਕੇ ਲਗਵਾ ਸਕਦੇ ਹਨ। ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨੂੰ ਆਪਣੀਆਂ ਸਾਰੀਆਂ ਐਲਰਜੀ ਅਤੇ ਸਿਹਤ ਸਬੰਧੀ ਹਾਲਤਾਂ ਬਾਰੇ ਦੱਸੋ। ਅਸਲ ਵਿੱਚ, ਬਹੁਤ ਸਾਰੀਆਂ ਪੁਰਾਣੀਆਂ ਬਿਮਾਰੀਆਂ ਕਾਰਨ ਤੁਹਾਨੂੰ ਕੋਵੀਡ-19 ਦੀ ਬਿਮਾਰੀ ਤੋਂ ਗੁੰਝਲਦਾਰ ਅਤੇ ਉੱਚ ਜੋਖ਼ਮ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਇਸ ਲਈ ਤੁਹਾਨੂੰ ਬਿਮਾਰ ਹੋਣ ਤੋਂ ਬਚਾਉਣ ਲਈ ਟੀਕਾ ਹੋਰ ਵੀ ਮਹੱਤਵਪੂਰਣ ਹੋ ਜਾਂਦਾ ਹੈ।

ਲੋਕਾਂ ਦੇ ਇਹਨਾਂ ਵਿਸ਼ੇਸ਼ ਸਮੂਹਾਂ ਨੂੰ ਕੋਵੀਡ-19 ਦਾ ਟੀਕਾ ਲਗਾਇਆ ਜਾ ਸਕਦਾ ਹੈ:

  • ਜਿਹੜੇ ਲੋਕਾਂ ਨੂੰ HIV ਹੈ ਅਤੇ ਜੋ ਕਮਜ਼ੋਰ ਇਮਿਊਨ ਸਿਸਟਮ ਵਾਲੇ ਹਨ।
  • ਜਿਹੜੇ ਲੋਕਾਂ ਨੂੰ ਆਟੋਇਮਿਊਨ ਦੀ ਸਮੱਸਿਆ ਹੈ।
  • ਉਹ ਲੋਕ ਜਿਹਨਾਂ ਨੂੰ ਪਹਿਲਾਂ ਤੋਂ Guillain-Barré syndrome (GBS, ਇਮਿਊਨ ਸਿਸਟਮ ਦਾ ਸਰੀਰ ਦੇ ਨਾੜੀ ਤੰਤਰ ਤੇ ਹਮਲਾ) ਦੀ ਸਮੱਸਿਆ ਹੈ।
  • ਜਿਹੜੇ ਲੋਕਾਂ ਨੂੰ ਪਹਿਲਾਂ ਤੋਂ ਬੈਲ ਪਾਲਸੀ ਦੀ ਸਮੱਸਿਆ ਹੈ।

ਜੇ ਤੁਹਾਡਾ ਇਤਿਹਾਸ ਗੰਭੀਰ ਐਲਰਜੀ ਵਾਲੀਆਂ ਪ੍ਰਤੀਕ੍ਰਿਆਵਾਂ ਦਾ ਰਿਹਾ ਹੈ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਿਸੇ ਟੀਕੇ ਦੀ ਸਮੱਗਰੀ ਤੋਂ ਗੰਭੀਰ ਐਲਰਜੀ ਦੀ ਪ੍ਰਤੀਕ੍ਰਿਆ ਹੋ ਸਕਦੀ ਹੈ, ਤਾਂ ਐਲਰਜੀ ਵਾਲੇ ਲੋਕਾਂ ਲਈ ਕੋਵੀਡ-19 ਟੀਕਿਆਂ (ਸਿਰਫ ਅੰਗਰੇਜ਼ੀ ਵਿੱਚ) ਬਾਰੇ ਪੜ੍ਹੋ। ਕੋਵੀਡ-19 ਟੀਕਾਕਰਣ ਦੇ ਬਾਅਦ ਗੰਭੀਰ ਐਲਰਜੀ (Anaphylaxis) (ਸਿਰਫ ਅੰਗਰੇਜ਼ੀ ਵਿੱਚ) ਬਹੁਤ ਘੱਟ ਹੁੰਦੀ ਹੈ ਅਤੇ ਸੰਯੁਕਤ ਰਾਜ ਵਿੱਚ ਲੱਖਾਂ ਲੋਕਾਂ ਨੇ ਟੀਕੇ ਲਗਵਾਏ ਹਨ ਅਤੇ ਲਗਭਗ 2 ਤੋਂ 5 ਲੋਕਾਂ ਵਿੱਚ ਅਜਿਹਾ ਹੋਇਆ ਹੈ।

ਇਸ ਜਾਣਕਾਰੀ (ਸਿਰਫ ਅੰਗਰੇਜ਼ੀ ਵਿੱਚ) ਦਾ ਉਦੇਸ਼ ਉਪਰੋਕਤ ਸਮੂਹਾਂ ਦੇ ਲੋਕਾਂ ਨੂੰ ਕੋਵੀਡ-19 ਦਾ ਟੀਕਾ ਪ੍ਰਾਪਤ ਕਰਨ ਸਬੰਧੀ ਸੂਚਿਤ ਫੈਸਲਾ ਲੈਣ ਵਿੱਚ ਸਹਾਇਤਾ ਕਰਨਾ ਹੈ।

ਕੀ ਟੀਕਾ ਮੇਰਾ DNA ਬਦਲ ਦੇਵੇਗਾ?

ਨਹੀਂ, ਕੋਵੀਡ-19 ਦੇ ਟੀਕੇ ਤੁਹਾਡੇ DNA ਨੂੰ ਨਹੀਂ ਬਦਲਦੇ ਨਾਂ ਹੀ ਕਿਸੇ ਤਰ੍ਹਾਂ ਦਾ ਬਦਲਾਅ ਕਰਦੇ ਹਨ। ਜਿਹੜਾ ਵਾਇਰਸ ਕੋਵੀਡ-19 ਦਾ ਕਾਰਨ ਬਣਦਾ ਹੈ ਟੀਕੇ ਸਾਡੇ ਸੈੱਲਾਂ ਨੂੰ ਉਸ ਵਾਇਰਸ ਦੇ ਵਿਰੁੱਧ ਸੁਰੱਖਿਆ ਨਿਰਮਾਣ ਸ਼ੁਰੂ ਕਰਨ ਲਈ ਨਿਰਦੇਸ਼ ਦਿੰਦੇ ਹਨ। ਟੀਕਾ ਸੈਲ ਦੇ ਉਸ ਹਿੱਸੇ ਵਿੱਚ ਦਾਖਲ ਨਹੀਂ ਹੁੰਦਾ ਜਿੱਥੇ ਸਾਡਾ DNA ਰੱਖਿਆ ਜਾਂਦਾ ਹੈ। ਇਸ ਦੀ ਬਜਾਏ, ਟੀਕੇ ਸਾਡੇ ਸਰੀਰ ਦੀ ਕੁਦਰਤੀ ਸੁਰੱਖਿਆ ਦੇ ਨਾਲ ਪ੍ਰਤੀਰੋਧਕ ਸਮਰੱਥਾ ਨੂੰ ਬਣਾਉਣ ਲਈ ਕੰਮ ਕਰਦੇ ਹਨ। mRNA (ਸਿਰਫ ਅੰਗਰੇਜ਼ੀ ਵਿੱਚ) ਅਤੇviral vector (ਸਿਰਫ ਅੰਗਰੇਜ਼ੀ ਵਿੱਚ) ਕੋਵੀਡ-19 ਟੀਕੇ ਬਾਰੇ ਹੋਰ ਜਾਣੋ।

ਕੀ ਟੀਕਾ ਕੋਈ ਲੰਮੇ ਸਮੇਂ ਲਈ ਬੁਰੇ ਪ੍ਰਭਾਵਾਂ ਦਾ ਕਾਰਨ ਬਣਦਾ ਹੈ?

ਸਾਡੇ ਕੋਲ ਕੋਵੀਡ-19 ਅਤੇ ਹੋਰ ਬਿਮਾਰੀਆਂ ਦੇ ਟੀਕਿਆਂ ਸਬੰਧੀ ਬਹੁਤ ਸਾਰਾ ਵਿਗਿਆਨਕ ਡੇਟਾ ਹੈ। ਉਸ ਡੇਟਾ ਦੇ ਅਧਾਰ 'ਤੇ, ਮਾਹਰਾਂ ਨੂੰ ਯਕੀਨ ਹੈ ਕਿ ਇਹ ਟੀਕੇ ਬਹੁਤ ਸੁਰੱਖਿਅਤ ਹਨ। ਲੱਗਭੱਗ ਕੋਵੀਡ-19 ਦੀਆਂ ਸਾਰੀਆਂ ਪ੍ਰਤੀਕ੍ਰਿਆਵਾਂ ਹਲਕੀਆਂ ਹੀ ਹੁੰਦੀਆਂ ਹਨ, ਜਿਵੇਂ ਥਕਾਵਟ ਜਾਂ ਬਾਂਹ ਦਰਦ ਅਤੇ ਜੋ ਕੁੱਝ ਦਿਨਾਂ ਤੱਕ ਹੀ ਰਹਿੰਦਾ ਹੈ। ਗੰਭੀਰ ਜਾਂ ਲੰਮੇ ਸਮੇਂ ਦੀਆਂ ਪ੍ਰਤਿਕਿਰਿਆਵਾਂ ਬਹੁਤ ਹੀ ਘੱਟ ਹੁੰਦੀਆਂ ਹਨ।

ਕੋਈ ਵੀ ਲੰਮੇ ਸਮੇਂ ਦੇ ਬੁਰੇ ਪ੍ਰਭਾਵ ਆਮ ਤੌਰ 'ਤੇ ਟੀਕਾਕਰਣ ਦੇ ਅੱਠ ਹਫਤਿਆਂ ਦੇ ਅੰਦਰ ਹੀ ਹੁੰਦੇ ਹਨ। ਇਹੀ ਕਾਰਨ ਹੈ ਕਿ ਵੈਕਸੀਨ ਨਿਰਮਾਤਾਵਾਂ ਨੂੰ ਯੂਐਸ Food and Drug Administration (FDA, ਖੁਰਾਕ ਅਤੇ ਦਵਾਈ ਪ੍ਰਬੰਧਨ) ਤੋਂ ਐਮਰਜੈਂਸੀ ਵਰਤੋਂ ਅਧਿਕਾਰ ਲਈ ਅਰਜ਼ੀ ਦੇਣ ਤੋਂ ਪਹਿਲਾਂ ਕਲੀਨਿਕਲ ਟਰਾਈਲਾਂ ਤੋਂ ਘੱਟੋ ਘੱਟ ਅੱਠ ਹਫ਼ਤਿਆਂ ਬਾਅਦ ਤੱਕ ਦੀ ਉਡੀਕ ਕਰਨੀ ਪਈ ਸੀ। ਮਾਹਰ ਸੁਰੱਖਿਆ ਸਬੰਧੀ ਚਿੰਤਾਵਾਂ ਲਈ ਕੋਵੀਡ-19 ਟੀਕਿਆਂ ਦੀ ਲਗਾਤਾਰ ਨਿਗਰਾਨੀ ਵੀ ਕਰ ਰਹੇ ਹਨ। FDA ਗੰਭੀਰ ਬੁਰੇ ਪ੍ਰਭਾਵਾਂ ਜਾਂ ਪ੍ਰਤੀਕਿਰਿਆਵਾਂ ਦੀ ਕਿਸੇ ਵੀ ਰਿਪੋਰਟ ਦੀ ਜਾਂਚ ਕਰਦਾ ਹੈ।