WA Notify ਟੈਕਸਟ

ਕੀ ਤੁਹਾਨੂੰ Washington State Department of Health (DOH, ਵਾਸ਼ਿੰਗਟਨ ਰਾਜ ਸਿਹਤ ਵਿਭਾਗ) ਵੱਲੋਂ ਕੋਈ ਟੈਕਸਟ ਮੈਸੇਜ ਜਾਂ ਫ਼ੋਨ ਨੋਟੀਫਿਕੇਸ਼ਨ ਪ੍ਰਾਪਤ ਹੋਇਆ ਹੈ?

ਤੁਹਾਨੂੰ ਦੋ ਤਰ੍ਹਾਂ ਦੇ ਟੈਕਸਟ ਸੁਨੇਹੇ/ਨੋਟੀਫਿਕੇਸ਼ਨਾਂ ਤੁਹਾਡੇ ਫ਼ੋਨ 'ਤੇ ਪ੍ਰਾਪਤ ਹੋ ਸਕਦੀਆਂ ਹਨ।

ਪਾਜ਼ੀਟਿਵ COVID-19 ਟੈਸਟ ਦੀ ਨੋਟੀਫਿਕੇਸ਼ਨ

DOH ਉਸ ਪਾਜ਼ੀਟਿਵ COVID-19 ਟੈਸਟ ਨਤੀਜੇ ਨਾਲ ਸਬੰਧਿਤ ਸਾਰੇ ਫ਼ੋਨ ਨੰਬਰਾਂ 'ਤੇ ਪੁਸ਼ਟੀਕਰਨ ਲਿੰਕ ਸਮੇਤ ਇੱਕ ਨੋਟੀਫਿਕੇਸ਼ਨ ਅਤੇ/ਜਾਂ ਟੈਕਸਟ ਸੁਨੇਹਾ ਭੇਜਦਾ ਹੈ ਜਿਸਦੀ ਰਿਪੋਰਟ DOH ਨੂੰ ਕੀਤੀ ਗਈ ਹੈ। ਇਹ ਨੋਟੀਫਿਕੇਸ਼ਨ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਕਿ WA Notify ਦੇ ਹੋਰ ਵਰਤੋਂਕਾਰਾਂ ਨੂੰ ਗੁਪਤ ਰੂਪ ਵਿੱਚ ਇਹ ਕਿਵੇਂ ਸੂਚਿਤ ਕਰਨਾ ਹੈ ਕਿ ਉਹ ਸ਼ਾਇਦ COVID-19 ਦੇ ਸੰਪਰਕ ਵਿੱਚ ਆ ਗਏ ਹਨ।

ਜੇਕਰ ਤੁਸੀਂ WA Notify ਦੇ ਵਰਤੋਂਕਾਰ ਹੋ, ਤਾਂ ਦੂਜੇ ਵਰਤੋਂਕਾਰਾਂ ਨੂੰ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਬਾਰੇ ਸੁਚੇਤ ਕਰਨ ਲਈ ਤੁਹਾਨੂੰ ਸਿਰਫ਼ ਨੋਟੀਫਿਕੇਸ਼ਨ 'ਤੇ ਟੈਪ ਜਾਂ ਟੈਕਸਟ ਸੁਨੇਹੇ ਵਿੱਚ ਆਏ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ ਅਤੇ WA Notify ਵਿੱਚ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।

ਜੇ ਤੁਸੀਂ WA Notify ਦੇ ਵਰਤੋਂਕਾਰ ਨਹੀਂ ਹੋ, ਤਾਂ ਤੁਸੀਂ ਟੈਕਸਟ ਸੁਨੇਹੇ ਨੂੰ ਨਜ਼ਰਅੰਦਾਜ਼ ਕਰ ਸਕਦੇ ਹੋ। ਜੇਕਰ ਤੁਸੀਂ WA Notify ਨੂੰ ਆਪਣੇ ਫ਼ੋਨ ਵਿੱਚ ਸ਼ਾਮਲ ਕਰਨ ਸਮੇਤ, ਇਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ WANotify.org 'ਤੇ ਜਾਓ।

WA Notify ਦੇ ਵਰਤੋਂਕਾਰ ਜੋ ਸੈਲਫ-ਟੈਸਟ ਕਿੱਟ (ਜਿਸ ਨੂੰ ਘਰੇਲੂ ਟੈਸਟ ਵੀ ਕਿਹਾ ਜਾਂਦਾ ਹੈ) ਦੀ ਵਰਤੋਂ ਕਰਦੇ ਹਨ ਅਤੇ ਉਹਨਾਂ ਦਾ COVID-19 ਦਾ ਟੈਸਟ ਪਾਜ਼ੀਟਿਵ ਆ ਜਾਂਦਾ ਹੈ, ਤਾਂ ਉਹ ਇੱਕ ਪੁਸ਼ਟੀਕਰਨ ਕੋਡ ਲਈ ਬੇਨਤੀ ਕਰ ਸਕਦੇ ਹਨ ਅਤੇ WA Notify ਦੇ ਦੂਜੇ ਵਰਤੋਂਕਾਰਾਂ ਨੂੰ ਗੁਪਤ ਰੂਪ ਵਿੱਚ ਇਹ ਸੂਚਿਤ ਕਰ ਸਕਦੇ ਹਨ ਕਿ ਉਹ ਸ਼ਾਇਦ COVID-19 ਦੇ ਸੰਪਰਕ ਵਿੱਚ ਆ ਗਏ ਹਨ। WANotify.org 'ਤੇ “ਜੇ ਤੁਹਾਡਾ ਸੈਲਫ-ਟੈਸਟ ਨਾਲ COVID-19 ਦਾ ਟੈਸਟ ਪਾਜ਼ੀਟਿਵ ਆ ਜਾਂਦਾ ਹੈ ਤਾਂ ਦੂਜਿਆਂ ਨੂੰ ਕਿਵੇਂ ਸੂਚਿਤ ਕਰਨਾ ਹੈ” ਭਾਗ 'ਤੇ ਜਾਓ।

COVID-19 ਦੇ ਸੰਭਾਵਿਤ ਸੰਪਰਕ ਵਿੱਚ ਆਉਣ ਦੀ ਨੋਟੀਫਿਕੇਸ਼ਨ

WA Notify ਦੇ ਵਰਤੋਂਕਾਰ ਜੋ ਸ਼ਾਇਦ ਕਿਸੇ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆ ਗਏ ਹਨ, ਉਹਨਾਂ ਨੂੰ ਐਕਸਪੋਜ਼ਰ ਨੋਟੀਫਿਕੇਸ਼ਨ ਪ੍ਰਾਪਤ ਹੋਵੇਗੀ।

ਟੈਕਸਟ ਅਤੇ ਨੋਟੀਫਿਕੇਸ਼ਨਾਂ ਕਿੱਦਾਂ ਦੀਆਂ ਵਿਖਾਈ ਦਿੰਦੀਆਂ ਹਨ?

ਪਾਜ਼ਟਿਵ ਕੋਵਿਡ-19 ਟੈਸਟ ਦੀ ਨੋਟੀਫਿਕੇਸ਼ਨ

ਟੈਕਸਟ ਅਤੇ ਨੋਟੀਫਿਕੇਸ਼ਨ ਦਾ ਚਿੱਤਰ

pop up notification screenshot

 

ਨੋਟੀਫਿਕੇਸ਼ਨ ਅਤੇ ਟੈਕਸਟ ਦੀ ਸਮੱਗਰੀ

ਆਪਣੇ COVID-19 ਦੇ ਨਿਦਾਨ ਸਾਂਝੇ ਕਰੋ

ਦੂਜਿਆਂ ਨੂੰ ਦੱਸਣ ਲਈ ਕਿ ਹੋ ਸਕਦਾ ਹੈ ਉਹ COVID-19 ਦੇ ਸੰਪਰਕ ਵਿੱਚ ਆਏ ਹੋਣ ਇੱਥੇ ਗੁਮਨਾਮ ਤੌਰ ਤੇ ਟੈਪ ਕਰੋ। ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਇਤਾ ਲਈ ਕਦਮਾਂ ਦੀ ਪਾਲਣਾ ਕਰੋ। ਤੁਹਾਡੀ ਨਿੱਜੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਵੇਗੀ।

ਟੈਕਸਟ ਅਤੇ ਨੋਟੀਫਿਕੇਸ਼ਨ ਦਾ ਚਿੱਤਰ

text message screenshot

 

ਨੋਟੀਫਿਕੇਸ਼ਨ ਅਤੇ ਟੈਕਸਟ ਦੀ ਸਮੱਗਰੀ

Message from (Mensaje del) WA Dept. of Health:

This number was given for a recent COVID-19 test. If this phone uses WANotify AND belongs to the person tested, please click the link within 24 hours. Follow the steps to anonymously alert others who may have been exposed.

https://us-wa.en.expressly/v?c=8w5io5c38ipo24fc

Se dio este numéro para una prueba reciente de COVID-19. Si este teléfono usa WANotify Y es de quien se hizo la prueba, haga clic en el enlace en las próximas 24 horas. Siga los pasos para alertar anónimamente a quienes tal vez hayan sido expuestos.

NOT the person tested? Need more information? Visit wanotify.org/text

¿NO es quien se hizo la prueba? ¿Desea más información? Visite notificawa.org/texto

ਟੈਕਸਟ ਅਤੇ ਨੋਟੀਫਿਕੇਸ਼ਨ ਦਾ ਚਿੱਤਰ

text message screenshot

 

ਨੋਟੀਫਿਕੇਸ਼ਨ ਅਤੇ ਟੈਕਸਟ ਦੀ ਸਮੱਗਰੀ

Message from WA Dept. of Health:

If this phone uses WANotify AND belongs to the person tested, please click the link within 24 hours. Follow the steps to anonymously alert others who may have been exposed.

https://us-wa.en.expressly/v?c=5b56h13n80q9onll

NOT the person tested? Need more information? Visit wanotify.org/text.

ਟੈਕਸਟ ਅਤੇ ਨੋਟੀਫਿਕੇਸ਼ਨ ਦਾ ਚਿੱਤਰ

text message screenshot

 

ਨੋਟੀਫਿਕੇਸ਼ਨ ਅਤੇ ਟੈਕਸਟ ਦੀ ਸਮੱਗਰੀ

Mensaje del Departamento de Salud del Estado de Washington:

Si este teléfono usa WANotify Y es de quien se hizo la prueba, haga clic en el enlace en las próximas 24 horas. Siga los pasos alertar anónimamente a quienes tal vez hayan sido expuestos.

https://us-wa.en.expressly/v?c=dvo8iije3v33saoj

¿NO es quien se hizo la prueba? ¿Desea más información? Visite notificawa.org/texto.

ਸੰਭਾਵਿਤ ਕੋਵਿਡ-19 ਦੇ ਸੰਪਰਕ ਵਿੱਚ ਆਉਣ ਦੀ ਨੋਟੀਫਿਕੇਸ਼ਨ

ਟੈਕਸਟ ਅਤੇ ਨੋਟੀਫਿਕੇਸ਼ਨ ਦਾ ਚਿੱਤਰ

exposure notification screenshot

ਨੋਟੀਫਿਕੇਸ਼ਨ ਅਤੇ ਟੈਕਸਟ ਦੀ ਸਮੱਗਰੀ

ਤੁਸੀਂ COVID-19 ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ

ਤੁਸੀਂ ਹਾਲ ਹੀ ਵਿੱਚ ਕਿਸੇ ਅਜਿਹੇ ਵਿਅਕਤੀ ਦੇ ਨਜ਼ਦੀਕ ਸੀ ਜਿਸ ਦਾ ਹਾਲ ਹੀ ਵਿੱਚ ਕੋਵਿਡ-19 ਟੈਸਪ ਪਾਜ਼ਟਿਵ ਪਾਇਆ ਗਿਆ ਹੈ। ਤੁਸੀਂ ਅੱਗੇ ਕੀ ਕਰਦੇ ਹੋ, ਇਹ ਮਹੱਤਵਪੂਰਣ ਹੈ ਅਤੇ ਅਸੀਂ ਤੁਹਾਡੀ ਸਹਾਇਤਾ ਲਈ ਤਿਆਰ ਹਾਂ। ਵਧੇਰੇ ਜਾਣਕਾਰੀ ਲਈ ਟੈਪ ਕਰੋ।

ਜੇ ਮੈਨੂੰ ਟੈਕਸਟ ਮੈਸੇਜ ਜਾਂ ਨੋਟੀਫਿਕੇਸ਼ਨ ਪ੍ਰਾਪਤ ਹੋਵੇ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

WA Notify ਦੇ ਯੂਜ਼ਰਾਂ ਨੂੰ ਐਪ ਵਿੱਚ ਆਪਣੇ ਨਤੀਜਿਆਂ ਦੀ ਅਗਿਆਤ ਤੌਰ 'ਤੇ ਪੁਸ਼ਟੀ ਕਰਨ ਲਈ, ਟੈਕਸਟ ਮੈਸੇਜ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕਰਨਾ ਚਾਹੀਦਾ ਹੈ ਜਾਂ ਨੋਟੀਫਿਕੇਸ਼ਨ 'ਤੇ ਟੈਪ ਕਰਨਾ ਚਾਹੀਦਾ ਹੈ ਅਤੇ ਸਾਰੇ ਕਦਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਹ ਅਗਿਆਤ ਤੌਰ 'ਤੇ ਉਹਨਾਂ ਦੂਜੇ WA Notify ਦੇ ਯੂਜ਼ਰਾਂ ਨੂੰ ਸੂਚਿਤ ਕਰਦਾ ਹੈ ਜੋ ਹਾਲ ਹੀ ਵਿੱਚ COVID-19 ਦੇ ਸੰਭਾਵਿਤ ਸੰਪਰਕ ਦੇ ਨੇੜੇ ਆਏ ਹਨ। WA Notify ਦੇ ਯੂਜ਼ਰਾਂ ਨੂੰ ਅਗਿਆਤ ਤੌਰ 'ਤੇ ਉਹਨਾਂ ਦੇ ਨਤੀਜਿਆਂ ਦੀ ਪੁਸ਼ਟੀ ਕਰਨ ਦੀ ਆਗਿਆ ਦੇਣਾ COVID-19 ਨੂੰ ਵਧੇਰੇ ਤੇਜ਼ੀ ਨਾਲ ਫੈਲਣ ਤੋਂ ਰੋਕਦਾ ਹੈ। ਕੇਸ ਜਾਂਚ ਪ੍ਰਕਿਰਿਆ ਦੇ ਦੌਰਾਨ ਜਨਤਕ ਸਿਹਤ ਕੇਂਦਰ ਹਾਲੇ ਵੀ ਸੰਪਰਕ ਕਰ ਸਕਦਾ ਹੈ ਅਤੇ ਪੁਸ਼ਟੀਕਰਨ ਲਿੰਕ ਜਾਂ ਕੋਡ ਦੀ ਪੇਸ਼ਕਸ਼ ਕਰ ਸਕਦਾ ਹੈ।

ਜੇਕਰ ਅਜਿਹਾ ਹੁੰਦਾ ਹੈ, ਤਾਂ ਕਿਰਪਾ ਕਰਕੇ ਆਪਣੇ ਪ੍ਰਾਇਮਰੀ ਕੇਅਰ ਡਾਕਟਰ ਜਾਂ ਟੈਸਟਿੰਗ ਪ੍ਰਦਾਤਾ ਨਾਲ ਸੰਪਰਕ ਕਰੋ:

  • ਤੁਹਾਨੂੰ ਟੈਕਸਟ ਅਤੇ/ਜਾਂ ਨੋਟੀਫਿਕੇਸ਼ਨ ਪ੍ਰਾਪਤ ਹੋਈ ਹੈ, ਪਰ ਤੁਹਾਡੇ ਅਧਿਕਾਰਕ ਟੈਸਟ ਨਤੀਜੇ ਨਹੀਂ ਪ੍ਰਾਪਤ ਹੋਏ, ਜਾਂ
  • ਤੁਹਾਨੂੰ ਆਪਣੇ ਟੈਸਟ ਨਤੀਜਿਆਂ ਬਾਰੇ ਕੋਈ ਸਵਾਲ ਹਨ

ਆਮ ਸਵਾਲ

ਜੇਕਰ WA Notify ਨੂੰ ਇਹ ਨਹੀਂ ਪਤਾ ਕਿ ਮੈਂ ਕੌਣ ਹਾਂ, ਤਾਂ ਮੈਨੂੰ ਟੈਕਸਟ ਅਤੇ/ਜਾਂ ਨੋਟੀਫਿਕੇਸ਼ਨ ਕਿਵੇਂ ਪ੍ਰਾਪਤ ਹੋਈ?

ਟੈਕਸਟ ਅਤੇ ਨੋਟੀਫਿਕੇਸ਼ਨਾਂ DOH ਦੁਆਰਾ ਭੇਜੀਆਂ ਗਈਆਂ ਹਨ, WA Notify ਦੁਆਰਾ ਨਹੀਂ। DOH ਕੋਵਿਡ-19 ਲਈ ਪਾਜ਼ਟਿਵ ਪਾਏ ਗਏ ਹਰੇਕ ਵਿਅਕਤੀ ਨੂੰ ਟੈਕਸਟ ਅਤੇ/ਜਾਂ ਨੋਟੀਫਿਕੇਸ਼ਨ ਭੇਜਦਾ ਹੈ ਕਿਉਂਕਿ ਅਸੀਂ ਨਹੀਂ ਜਾਣਦੇ ਕਿ WA Notify ਦੀ ਵਰਤੋਂ ਕੌਣ ਕਰਦਾ ਹੈ। ਜੇਕਰ ਤੁਸੀਂ WA Notify ਦੀ ਵਰਤੋਂ ਨਹੀਂ ਕਰ ਰਹੇ ਹੋ, ਤਾਂ ਤੁਸੀਂ ਟੈਕਸਟ ਅਤੇ ਨੋਟੀਫਿਕੇਸ਼ਨ ਨੂੰ ਅਣਗੌਲਿਆ ਕਰ ਸਕਦੇ ਹੋ।

DOH ਨੂੰ ਕਿਵੇਂ ਪਤਾ ਲੱਗਦਾ ਹੈ ਕਿ ਕਿਸ ਨੂੰ ਟੈਕਸਟ ਮੈਸੇਜ ਜਾਂ ਨੋਟੀਫਿਕੇਸ਼ਨ ਭੇਜਣਾ ਹੈ?

ਕਨੂੰਨ ਅਨੁਸਾਰ, ਕੁਝ ਸੰਕ੍ਰਮਣ ਵਾਲੀਆਂ ਬਿਮਾਰੀਆਂ ਦੇ ਪਾਜ਼ੀਟਿਵ ਟੈਸਟ ਨਤੀਜਿਆਂ ਬਾਰੇ ਸੰਪਰਕ ਜਾਣਕਾਰੀ ਸਮੇਤ ਰਾਜ ਨੂੰ ਰਿਪੋਰਟ ਕਰਨਾ ਲਾਜ਼ਮੀ ਹੈ। ਬਿਮਾਰੀ ਦੇ ਫੈਲਣ ਨੂੰ ਰੋਕਣ ਲਈ DOH ਕੇਸ ਦੀਆਂ ਜਾਂਚਾਂ ਅਤੇ ਸੰਪਰਕ ਟ੍ਰੈਕਿੰਗ (ਸਿਰਫ਼ ਅੰਗਰੇਜ਼ੀ) ਕਰਨ ਲਈ ਇਸ ਜਾਣਕਾਰੀ ਦੀ ਵਰਤੋਂ ਕਰਦਾ ਹੈ। ਪਾਜ਼ੀਟਿਵ ਟੈਸਟ ਵਾਲੇ ਹਰੇਕ ਵਿਅਕਤੀ ਨੂੰ ਸੂਚਿਤ ਕਰਨਾ WA Notify ਦੇ ਯੂਜ਼ਰਾਂ ਨੂੰ ਤੇਜ਼ੀ ਨਾਲ ਕਾਰਵਾਈ ਕਰਨ ਅਤੇ ਸੰਭਾਵਿਤ ਸੰਕ੍ਰਮਣ ਵਾਲੇ ਦੂਜੇ ਵਿਅਕਤੀਆਂ ਨੂੰ ਅਗਿਆਤ ਤੌਰ ‘ਤੇ ਸੂਚਿਤ ਕਰਨ ਦੀ ਸਹੂਲਤ ਦਿੰਦਾ ਹੈ।

ਮੈਂ WA Notify ਦੀ ਵਰਤੋਂ ਨਹੀਂ ਕਰ ਰਿਹਾ/ਰਹੀ। ਤੁਸੀਂ ਮੈਨੂੰ ਟੈਕਸਟ ਕਿਉਂ ਕੀਤਾ?

DOH ਹਾਲ ਹੀ ਵਿੱਚ ਕੋਵਿਡ-19 ਲਈ ਪਾਜ਼ਟਿਵ ਟੈਸਟ ਕੀਤੇ ਗਏ ਲੋਕਾਂ ਦੁਆਰਾ ਵਰਤੋਂ ਕੀਤੇ ਗਏ ਫੋਨ ਨੰਬਰਾਂ 'ਤੇ ਇੱਕ ਟੈਕਸਟ ਸੁਨੇਹਾ ਅਤੇ/ਜਾਂ ਇੱਕ ਪੌਪ-ਅੱਪ ਨੋਟੀਫਿਕੇਸ਼ਨ ਭੇਜਦਾ ਹੈ।

DOH ਸਿਰਫ਼ ਉਹਨਾਂ ਨੂੰ ਜਾਣਦਾ ਹੈ ਜਿੰਨ੍ਹਾਂ ਦੇ ਟੈਸਟ ਪਾਜ਼ਟਿਵ ਹਨ – ਅਸੀਂ ਨਹੀਂ ਜਾਣਦੇ ਕਿ ਕੌਣ WA Notify ਦੀ ਵਰਤੋਂ ਕਰਦਾ ਹੈ। ਹੇਰਕ ਨੂੰ ਟੈਕਸਟ ਭੇਜਣ ਦੁਆਰਾ, ਅਸੀਂ WA Notify ਵਰਤੋਂਕਾਰਾਂ ਨੂੰ ਅਗਿਆਤ ਤੌਰ 'ਤੇ ਸੰਭਾਵਿਤ ਜੋਖਿਮ ਬਾਰੇ ਦੂਜਿਆਂ ਨੂੰ ਵੱਧ ਤੇਜ਼ੀ ਨਾਲ ਸੂਚਿਤ ਕਰਨ ਅਤੇ ਸੰਭਾਵਿਤ ਤੌਰ 'ਤੇ ਜ਼ਿੰਦਗੀਆਂ ਬਚਾਉਨ ਵਿੱਚ ਮਦਦ ਕਰ ਸਕਦੇ ਹਾਂ।

ਜੇਕਰ ਤੁਸੀਂ WA Notify ਦੀ ਵਰਤੋਂ ਨਹੀਂ ਕਰ ਰਹੇ ਹੋ, ਤਾਂ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ। ਜੇਕਰ ਤੁਸੀਂ ਇਸ ਨੂੰ ਤੁਹਾਡੇ ਫੋਨ ‘ਤੇ ਸ਼ਾਮਲ ਕਰਨ ਸਮੇਤ, WA Notify ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤਾਂ WANotify.org ‘ਤੇ ਜਾਓ

ਟੈਕਸਟ ਕਿਹੜੇ ਨੰਬਰ ਤੋਂ ਆਵੇਗਾ?

DOH 1-844-986-3040 ਨੰਬਰ ਤੋਂ ਭੇਜੇਗਾ।

ਮੈਨੂੰ ਨੋਟੀਫਿਕੇਸ਼ਨ ਅਤੇ/ਜਾਂ ਟੈਕਸਟ ਪ੍ਰਾਪਤ ਹੋਇਆ ਹੈ, ਪਰ ਜਿਸ ਵਿਅਕਤੀ ਦਾ ਟੈਸਟ ਕੀਤਾ ਗਿਆ ਹੈ ਉਹ ਪਰਿਵਾਰ ਦਾ ਘਰ ਦਾ ਮੈਂਬਰ ਹੈ। ਮੈਨੂੰ ਕੀ ਕਰਨਾ ਚਾਹੀਦਾ ਹੈ?

ਟੈਸਟ ਵਿੱਚ ਪਾਜ਼ੀਟਿਵ ਪਾਏ ਜਾਣ ਵਾਲੇ WA Notify ਦੇ ਯੂਜ਼ਰਾਂ ਨੂੰ, ਦੂਜਿਆਂ ਨੂੰ ਅਗਿਆਤ ਤੌਰ 'ਤੇ ਸੂਚਿਤ ਕਰਨ ਦੇ ਕਦਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਜੋਖਮ ਅਧੀਨ ਹੋ ਸਕਦੇ ਹਨ, ਇਸ ਲਈ ਤੁਹਾਨੂੰ ਕਿਸੇ ਵੀ ਅਜਿਹੇ ਟੈਕਸਟ ਮੈਸੇਜ ਜਾਂ ਨੋਟੀਫਿਕੇਸ਼ਨ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਜੋ ਤੁਹਾਡੇ ਲਈ ਨਹੀਂ ਹਨ।

ਜੇਕਰ ਤੁਹਾਡੇ ਪਰਿਵਾਰ ਜਾਂ ਘਰ ਦਾ ਸਦੱਸ WA Notify ਦਾ ਯੂਜ਼ਰ ਹੈ, ਉਸ ਦਾ ਟੈਸਟ ਪਾਜ਼ੀਟਿਵ ਆਇਆ ਹੈ, ਅਤੇ ਹਾਲੇ ਤੱਕ WA Notify ਵਿੱਚ ਉਹਨਾਂ ਦੇ ਨਤੀਜੇ ਦੀ ਪੁਸ਼ਟੀ ਕਰਨ ਦੀ ਲੋੜ ਹੈ, ਤਾਂ ਉਹ WANotify.org 'ਤੇ ਦਿੱਤੇ ਸੈਕਸ਼ਨ “ਜੇਕਰ ਸੈਲਫ-ਟੈਸਟ ਰਾਹੀਂ ਤੁਹਾਡਾ COVID-19 ਟੈਸਟ ਪਾਜ਼ੀਟਿਵ ਆਉਂਦਾ ਹੈ ਤਾਂ ਹੋਰਾਂ ਨੂੰ ਕਿਵੇਂ ਸੂਚਿਤ ਕਰੀਏ” ਵਿੱਚ ਦਿੱਤੇ ਗਏ ਕਦਮਾਂ ਦੀ ਪਾਲਣਾ ਕਰ ਸਕਦੇ ਹਨ।

ਮੈਨੂੰ ਨੋਟੀਫਿਕੇਸ਼ਨ ‘ਤੇ ਟੈਪ ਕਰਨ ਅਤੇ ਪੁਸ਼ਟੀਕਰਨ ਲਿੰਕ ਨੂੰ ਐਕਟੀਵੇਟ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ?

WA Notify ਵਿੱਚ ਦੂਜਿਆਂ ਨੂੰ ਸੂਚਿਤ ਕਰਨ ਦੇ ਕਦਮਾਂ ਦੀ ਪਾਲਣਾ ਕਰਨ ਲਈ, ਨੋਟੀਫਿਕੇਸ਼ਨ ਜਾਂ ਟੈਕਸਟ ਮੈਸੇਜ ਪ੍ਰਾਪਤ ਕਰਨ ਤੋਂ ਬਾਅਦ ਤੁਹਾਡੇ ਕੋਲ 24 ਘੰਟੇ ਹੁੰਦੇ ਹਨ। ਜੇਕਰ ਤੁਸੀਂ ਨਿਰਧਾਰਿਤ ਸਮੇ ਦੇ ਅੰਦਰ ਨੋਟੀਫਿਕੇਸ਼ਨ 'ਤੇ ਟੈਪ ਨਹੀਂ ਕਰ ਪਾ ਰਹੇ ਹੋ ਜਾਂ ਪੁਸ਼ਟੀਕਰਨ ਲਿੰਕ 'ਤੇ ਕਲਿੱਕ ਨਹੀਂ ਕਰ ਪਾ ਰਹੇ ਹੋ, ਤਾਂ ਤੁਸੀਂ WANotify.org 'ਤੇ ਦਿੱਤੇ ਸੈਕਸ਼ਨ “ਜੇਕਰ ਸੈਲਫ-ਟੈਸਟ ਰਾਹੀਂ ਤੁਹਾਡਾ COVID-19 ਟੈਸਟ ਪਾਜ਼ੀਟਿਵ ਆਉਂਦਾ ਹੈ ਤਾਂ ਹੋਰਾਂ ਨੂੰ ਕਿਵੇਂ ਸੂਚਿਤ ਕਰੀਏ” ਵਿੱਚ ਦਿੱਤੇ ਗਏ ਕਦਮਾਂ ਦਾ ਪਾਲਣ ਕਰਕੇ WA Notify ਵਿੱਚ ਪੁਸ਼ਟੀਕਰਨ ਕੋਡ ਦੀ ਬੇਨਤੀ ਕਰ ਸਕਦੇ ਹੋ।

ਕੀ WA Notify ਵਿੱਚ ਪੁਸ਼ਟੀਕਰਨ ਲਿੰਕ ਨੂੰ ਸਰਗਰਮ ਕਰਨ ਲਈ ਟੈਕਸਟ ਜਾਂ ਨੋਟੀਫਿਕੇਸ਼ਨ ਦੀ ਵਰਤੋਂ ਇੱਕ ਤੋਂ ਵੱਧ ਵਿਅਕਤੀ ਕਰ ਸਕਦੇ ਹਨ?

ਨਹੀਂ। ਜੇਕਰ ਤੁਹਾਡੇ ਪਰਿਵਾਰ ਜਾਂ ਘਰ ਦਾ ਸਦੱਸ WA Notify ਦਾ ਯੂਜ਼ਰ ਹੈ, ਉਸ ਦਾ ਟੈਸਟ ਪਾਜ਼ੀਟਿਵ ਆਇਆ ਹੈ, ਅਤੇ ਹਾਲੇ ਤੱਕ WA Notify ਵਿੱਚ ਉਹਨਾਂ ਦੇ ਨਤੀਜੇ ਦੀ ਪੁਸ਼ਟੀ ਕਰਨ ਦੀ ਲੋੜ ਹੈ, ਤਾਂ ਉਹ WANotify.org 'ਤੇ ਦਿੱਤੇ ਸੈਕਸ਼ਨ “ਜੇਕਰ ਸੈਲਫ-ਟੈਸਟ ਰਾਹੀਂ ਤੁਹਾਡਾ COVID-19 ਟੈਸਟ ਪਾਜ਼ੀਟਿਵ ਆਉਂਦਾ ਹੈ ਤਾਂ ਹੋਰਾਂ ਨੂੰ ਕਿਵੇਂ ਸੂਚਿਤ ਕਰੀਏ” ਵਿੱਚ ਦਿੱਤੇ ਗਏ ਕਦਮਾਂ ਦੀ ਪਾਲਣਾ ਕਰ ਸਕਦੇ ਹਨ।

ਮੈਂ WA Notifyਵਿੱਚ ਆਪਣੇ ਐਕਸਪੋਜ਼ਰ ਦੀ ਮਿਤੀ ਕਿਵੇਂ ਲੱਭਾਂ?

iPhone 'ਤੇ:

  1. Settings (ਸੈਟਿੰਗਸ) ਵਿੱਚ ਜਾਓ
  2. Exposure Notifications (ਐਕਸਪੋਜ਼ਰ ਨੋਟੀਫਿਕੇਸ਼ਨ) ਚੁਣੋ ਜਾਂ ਖੋਜ ਬਾਰ ਵਿੱਚ Exposure Notifications ਲਿੱਖੋ
  3. ਤੁਹਾਡੇ ਕਿਸੇ ਸੰਕ੍ਰਮਿਤ ਦੇ ਸੰਭਾਵਿਤ ਸੰਪਰਕ ਵਿੱਚ ਆਉਣ ਦੀ ਅੰਦਾਜ਼ਨ ਮਿਤੀ “You may have been exposed to COVID-19 (ਤੁਸੀਂ COVID-19 ਦੇ ਸੰਪਰਕ ਵਿੱਚ ਆਏ ਹੋ ਸਕਦੇ ਹੋ)" ਦੇ ਅਧੀਨ ਦਿਖਾਈ ਦੇਵੇਗੀ

Android ਫ਼ੋਨ 'ਤੇ:

  1. WA Notify ਐਪ ਖੋਲ੍ਹੋ
  2. “Possible exposure reported (ਸੰਭਾਵਿਤ ਐਕਸਪੋਜ਼ਰ ਦੀ ਰਿਪੋਰਟ)" ਦੇ ਅਧੀਨ See Detail (ਵੇਰਵੇ ਵੇਖੋ) ਚੁਣੋ
  3. ਤੁਹਾਡੇ ਕਿਸੇ ਸੰਕ੍ਰਮਿਤ ਦੇ ਸੰਭਾਵਿਤ ਸੰਪਰਕ ਵਿੱਚ ਆਉਣ ਦੀ ਅੰਦਾਜ਼ਨ ਮਿਤੀ “Possible Exposure Date (ਕਿਸੇ ਸੰਕ੍ਰਮਿਤ ਦੇ ਸੰਪਰਕ ਵਿੱਚ ਆਉਣ ਦੀ ਸੰਭਾਵਿਤ ਮਿਤੀ)” ਦੇ ਅਧੀਨ ਦਿਖਾਈ ਦੇਵੇਗੀ।