ਮੇਰੇ ਨੇੜੇ ਇੱਕ ਟੈਸਟਿੰਗ ਸਥਾਨ ਲੱਭੋ (ਅੰਗਰੇਜੀ ਵਿੱਚ)
ਜੋ ਲੋਕ ਬਿਨਾਂ ਡਾਕਟਰੀ ਸਲਾਹ ਤੋਂ ਟੈਸਟ ਕਿੱਟਾਂ ਖਰੀਦਦੇ ਹਨ ਅਤੇ ਉਨ੍ਹਾਂ ਦਾ ਟੈਸਟ ਨਤੀਜਾ ਪਾਜ਼ੀਟਿਵ ਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਨਤੀਜਾ ਪ੍ਰਾਪਤ ਹੁੰਦੇ ਹੀ, ਰਾਜ ਦੀ ਕੋਵਿਡ-19 ਹੌਟਲਾਈਨ, 1-800-525-0127 'ਤੇ ਕਾਲ ਕਰਕੇ # ਦਬਾਉਣਾ ਚਾਹੀਦਾ ਹੈ। ਹੌਟਲਾਈਨ ਸੋਮਵਾਰ ਨੂੰ ਸਵੇਰੇ 6 ਵਜੇ ਤੋਂ ਸ਼ਾਮ 10 ਵਜੇ ਤੱਕ ਅਤੇ ਮੰਗਲਵਾਰ ਤੋਂ ਐਤਵਾਰ (ਅਤੇ ਮਨਾਈਆਂ ਜਾਣ ਵਾਲੀਆਂ ਰਾਜ ਪੱਧਰੀ ਛੁੱਟੀਆਂ) ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਉਪਲਬਧ ਹੈ, ਭਾਸ਼ਾ ਸੰਬੰਧੀ ਸਹਾਇਤਾ ਉਪਲਬਧ ਹੈ।
ਟੈਸਟ ਕਿਉਂ ਕਰਵਾਇਆ ਜਾਵੇ
ਟੈਸਟ ਕਰਾਉਣ ਨਾਲ ਜਾਨਾਂ ਬਚਦੀਆਂ ਹਨ। ਟੈਸਟ ਕਰਵਾਉਣ ਨਾਲ ਲੋਕ ਸਾਵਧਾਨੀਆਂ ਵਰਤਦੇ ਹਨ, ਜਿਵੇਂ ਵਾਇਰਸ ਦੇ ਫੈਲਾਅ ਦੀ ਰੋਕਥਾਮ ਕਰਨ ਲਈ ਸਮੇਂ ਸਿਰ ਇਕਾਂਤਵਾਸ ਹੋਣਾ; ਬਿਨਾਂ ਲੱਛਣਾਂ ਵਾਲੇ ਸੰਕ੍ਰਮਿਤ ਲੋਕ ਵੀ ਵਾਇਰਸ ਨੂੰ ਫੈਲਾ ਸਕਦੇ ਹਨ। ਟੈਸਟ ਕਰਵਾਉਣ ਨਾਲ ਜਨਤਕ ਸਿਹਤ ਦੇ ਅਧਿਕਾਰੀਆਂ ਨੂੰ ਬਿਮਾਰੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਪ੍ਰਤੀ ਪ੍ਰਤੀਕਿਰਿਆ ਕਰਨ ਅਤੇ ਵਾਇਰਸ ਦੀਆਂ ਨਵੀਆਂ ਕਿਸਮਾਂ ਨੂੰ ਟ੍ਰੈਕ ਕਰਨ ਵਿੱਚ ਵੀ ਮਦਦ ਮਿਲਦੀ ਹੈ। ਟੈਸਟ ਕਰਵਾਉਣਾ ਆਮ ਗਤੀਵਿਧੀਆਂ ਨੂੰ ਮੁੜ ਬਹਾਲ ਕਰਨ ਲਈ, ਇੱਕ ਮਹੱਤਵਪੂਰਨ ਟੂਲ ਵਜੋਂ ਕੰਮ ਕਰਦਾ ਹੈ।
University of Washington ਅਤੇ Department of Health (DOH, ਸਿਹਤ ਵਿਭਾਗ) ਦੇ ਖੋਜੀਆਂ ਨੇ ਪਤਾ ਲਗਾਇਆ ਹੈ ਕਿ ਕੋਵਿਡ-19 ਦੀ ਟੈਸਟਿੰਗ ਅਤੇ WA Notify (ਵਾਸ਼ਿੰਗਟਨ ਨੋਟੀਫਾਈ) (ਅੰਗਰੇਜ਼ੀ ਵਿੱਚ) ਰਾਹੀਂ ਟ੍ਰੈਕਿੰਗ ਕਰਕੇ, ਦਸੰਬਰ 2020 ਤੋਂ ਮਾਰਚ 2021 ਤੱਕ ਤਕਰੀਬਨ 6,000 ਕੇਸਾਂ ਦੀ ਰੋਕਥਾਮ ਹੋਣ ਦੀ ਸੰਭਾਵਨਾ ਹੈ।
ਟੈਸਟ ਕਦੋਂ ਕਰਵਾਇਆ ਜਾਵੇ
ਬਿਮਾਰ ਮਹਿਸੂਸ ਹੋਣ ’ਤੇ ਟੈਸਟ ਕਰਵਾਓ। ਕੋਵਿਡ-19 ਦੇ ਲੱਛਣਾਂ (ਅੰਗਰੇਜ਼ੀ ਵਿੱਚ) ਦੀ ਇੱਕ ਵਿਆਪਕ ਸ਼੍ਰੇਣੀ ਹੈ, ਇਸ ਲਈ ਜੇ ਤੁਹਾਨੂੰ ਠੀਕ ਮਹਿਸੂਸ ਨਹੀਂ ਹੋ ਰਿਹਾ, ਤਾਂ ਸਭ ਤੋਂ ਚੰਗਾ ਇਹ ਹੈ ਕਿ ਜਿੰਨੀ ਜਲਦੀ ਹੋ ਸਕੇ ਟੈਸਟ ਕਰਵਾਓ।
ਜੇਕਰ ਤੁਸੀਂ ਕਿਸੇ ਕੋਵਿਡ-19 ਪਾਜ਼ੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਏ ਹੋ ਤਾਂ ਟੈਸਟ ਕਰਵਾਓ। ਜੇਕਰ ਤੁਹਾਨੂੰ ਲੱਛਣ ਦਿਖਾਈ ਦੇ ਰਹੇ ਹਨ ਤਾਂ ਤੁਰੰਤ ਟੈਸਟ ਕਰਵਾਓ। ਜੇ ਤੁਹਾਨੂੰ ਲੱਛਣ ਨਹੀਂ ਦਿਖਾਈ ਦੇ ਰਹੇ, ਤਾਂ ਸੰਕ੍ਰਮਿਤ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ, 5 ਦਿਨ ਤੱਕ ਉਡੀਕ ਕਰੋ ਅਤੇ ਫਿਰ ਟੈਸਟ ਕਰਵਾਓ।
ਵਾਸ਼ਿੰਗਟਨ ਵਿੱਚ ਕਾਰੋਬਾਰਾਂ ਅਤੇ ਸਮਾਗਮ ਸਥਾਨਾਂ ਨਾਲ ਸੰਬੰਧਿਤ ਕਿਸੇ ਸੰਸਥਾ ਜਾਂ ਸਮਾਗਮ ਵਿੱਚ ਦਾਖਲ ਹੋਣ ਤੋਂ ਪਹਿਲਾਂ, ਟੈਸਟ ਕਰਵਾਉਣ ਅਤੇ/ਜਾਂ ਟੀਕਾਕਰਣ ਦੀਆਂ ਲੋੜਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ ਜਾ ਸਕਦੀ ਹੈ। ਜਾਣ ਤੋਂ ਪਹਿਲਾਂ ਕਾਲ ਕਰੋ ਜਾਂ ਉਹਨਾਂ ਦੀ ਵੈੱਬਸਾਈਟ ਦੇਖੋ।
ਤੁਹਾਨੂੰ ਯਾਤਰਾ ਕਰਨ ਤੋਂ ਪਹਿਲਾਂ ਅਤੇ/ਜਾਂ ਬਾਅਦ ਵਿੱਚ ਟੈਸਟ ਕਰਵਾਉਣ ਦੀ ਲੋੜ ਪੈ ਸਕਦੀ ਹੈ। ਯਾਤਰਾ ਬਾਰੇ Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਦੀਆਂ ਤਾਜ਼ਾ ਹਿਦਾਇਤਾਂ (ਅੰਗਰੇਜ਼ੀ ਵਿੱਚ) ਦੇਖੋ।
ਜਦੋਂ ਤੁਸੀਂ ਲੋਕਾਂ ਦੇ ਸਮੂਹਿਕ ਇਕੱਠ ਵਿੱਚ ਸ਼ਾਮਲ ਹੋਣ ਜਾ ਰਹੇ ਹੋ, ਖਾਸ ਤੌਰ 'ਤੇ ਉਹ ਲੋਕ, ਜਿਨ੍ਹਾਂ ਨੂੰ ਗੰਭੀਰ ਬਿਮਾਰੀ ਹੋਣ ਦਾ ਖ਼ਤਰਾ ਹੈ ਜਾਂ ਹੋ ਸਕਦਾ ਹੈ ਕਿ ਉਹਨਾਂ ਨੇ ਹਾਲੇ ਤੱਕ ਕੋਵਿਡ-19 ਟੀਕਾਕਰਣ ਨਾ ਕਰਵਾਇਆ ਹੋਵੇ (ਅੰਗਰੇਜ਼ੀ ਵਿੱਚ)।
ਟੈਸਟ ਕਿੱਥੋਂ ਕਰਵਾਇਆ ਜਾਵੇ
ਵਾਸ਼ਿੰਗਟਨ ਰਾਜ ਦੇ Department of Health ਦੀ ਵੈੱਬਸਾਈਟ ਕੰਮਾਕਾਜੀ ਘੰਟਿਆਂ ਅਤੇ ਲੋੜਾਂ ਲਈ ਟੈਸਟ ਸੈਂਟਰਾਂ ਦੀ ਡਾਇਰੈਕਟਰੀ (ਅੰਗਰੇਜ਼ੀ ਵਿੱਚ)ਨੂੰ ਤਿਆਰ ਬਰ ਤਿਆਰ ਰੱਖਦੀ ਹੈ, ਜੋ ਹਰੇਕ ਕਾਉਂਟੀ ਵਿੱਚ ਉਪਲਬਧ ਹੈ। ਟੈਸਟ ਸੈਂਟਰਾਂ ਬਾਰੇ ਵਾਧੂ ਜਾਣਕਾਰੀ ਲਈ, 2-1-1 'ਤੇ ਕਾਲ ਕਰੋ। ਬਿਨਾਂ ਡਾਕਟਰ ਦੀ ਸਲਾਹ ਤੋਂ ਵੀ ਟੈਸਟ ਕਰਨ ਵਾਲੀਆਂ ਕਿੱਟਾਂ ਆਰਡਰ ਕਰਨ ਲਈ ਉਪਲਬਧ ਹਨ ਅਤੇ ਅਸਾਨ, ਘਰੇਲੂ ਟੈਸਟ ਕਰਨ ਲਈ ਇਹ ਫਾਰਮੇਸੀਆਂ ਵਿੱਚ ਵੀ ਉਪਲਬਧ ਹਨ।
ਲਾਗਤ
ਬੀਮਾ ਪ੍ਰਦਾਤਾ ਹੁਣ ਪਰਿਵਾਰਾਂ ਨੂੰ ਪ੍ਰਤੀ ਮਹੀਨਾ 8 ਟੈਸਟਾਂ ਤੱਕ ਦੀ ਅਦਾਇਗੀ ਕਰਨਗੇ। ਬੀਮੇ ਦੀ ਅਦਾਇਗੀ ਬਾਰੇ ਹੋਰ ਜਾਣੋ (ਅੰਗਰੇਜ਼ੀ ਵਿੱਚ)।
ਕਾਉਂਟੀ ਜਾਂ ਰਾਜ ਵੱਲੋਂ ਸਹਾਇਤਾ ਪ੍ਰਾਪਤ ਟੈਸਟ ਸੈਂਟਰਾਂ ਵਿਖੇ ਕੀਤੇ ਗਏ ਟੈਸਟਾਂ ਲਈ, ਤੁਹਾਡੇ ਕੋਲੋਂ ਕੋਈ ਖ਼ਰਚਾ ਨਹੀਂ ਲਿਆ ਜਾਵੇਗਾ। ਖਾਸ ਕਰਕੇ ਲੱਛਣ ਮਹਿਸੂਸ ਕਰਨ ਵਾਲੇ ਲੋਕਾਂ ਲਈ, ਬਹੁਤ ਸਾਰੇ ਟੈਸਟਾਂ ਦਾ ਭੁਗਤਾਨ ਬੀਮੇ ਰਾਹੀਂ ਜਾਂ Department of Health ਦੀ ਸਹਾਇਤਾ ਨਾਲ ਕੀਤਾ ਜਾਂਦਾ ਹੈ।
ਤੁਸੀਂ ਸਥਾਨਕ ਜਾਂ ਆਨਲਾਈਨ ਵਿਕਰੇਤਾਵਾਂ ਅਤੇ ਫਾਰਮੇਸੀਆਂ ਤੋਂ ਘਰੇਲੂ ਟੈਸਟ ਕਿੱਟਾਂ ਨੂੰ ਖਰੀਦ ਸਕਦੇ ਹੋ। ਕਿਸੇ ਬੀਮੇ ਜਾਂ ਡਾਕਟਰੀ ਪਰਚੀ ਦੀ ਲੋੜ ਨਹੀਂ ਹੈ।
ਟੈਸਟਾਂ ਦੀਆਂ ਕਿਸਮਾਂ
ਮੌਜੂਦਾ ਸਮੇਂ ਉਪਲਬਧ ਟੈਸਟਾਂ ਵਿੱਚ ਸ਼ਾਮਲ ਹਨ ਰੈਪਿਡ ਐਂਟੀਜਨ ਟੈਸਟ, ਮੌਲਕਿਉਲਰ ਟੈਸਟ (ਦੋਵੇਂ ਲੈਬ-ਆਧਾਰਿਤ ਅਤੇ ਪੁਆਇੰਟ ਆਫ ਕੇਅਰ ਵਾਲੇ), ਅਤੇ ਕੁਝ ਘਰੇਲੂ ਸੈਲਫ-ਟੈਸਟ। ਕਿਸੇ ਵੀ ਖਾਸ ਟੈਸਟ ਦੀ ਸਪਲਾਈ, ਮੰਗ ਅਤੇ ਨਿਰਮਾਤਾ ਦੀ ਸਮਰੱਥਾ 'ਤੇ ਨਿਰਭਰ ਕਰਦੀ ਹੈ।
- COVID-19 ਦੇ ਟੈਸਟ: ਇਸ ਦਾ ਮੇਰੇ ਲਈ ਕੀ ਅਰਥ ਹੈ? (PDF) (ਅੰਗਰੇਜ਼ੀ ਵਿੱਚ)
ਇੱਕ ਘਰੇਲੂ ਟੈਸਟ ਨੂੰ ਕਿਵੇਂ ਕਰੀਏ
ਬਿਲਕੁਲ ਸਹੀ ਨਤੀਜਿਆਂ ਲਈ, ਰੈਪਿਡ ਘਰੇਲੂ ਟੈਸਟ ਕਿੱਟਾਂ ਦੇ ਅੰਦਰ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੁੰਦਾ ਹੈ। ਕਈ ਬ੍ਰਾਂਡ ਵੀਡੀਓ ਹਿਦਾਇਤਾਂ ਦੀ ਪੇਸ਼ਕਸ਼ ਵੀ ਕਰਦੇ ਹਨ। ਸਭ ਤੋਂ ਵਧੀਆ ਢੰਗ ਇਹ ਹੈ ਕਿ ਤੁਸੀਂ ਘਰੇਲੂ ਟੈਸਟ ਕਰਨ ਬਾਰੇ CDC ਦੇ ਸੁਝਾਅ (ਅੰਗਰੇਜ਼ੀ ਵਿੱਚ) ਦੇਖੋ।
ਰੈਪਿਡ ਟੈਸਟਾਂ ਨਾਲ ਗ਼ਲਤ ਨੈਗੇਟਿਵ ਨਤੀਜੇ ਵੀ ਪ੍ਰਾਪਤ ਹੋ ਸਕਦੇ ਹਨ। ਕੁਝ ਟੈਸਟ ਕਿੱਟਾਂ ਵਿੱਚ 2 ਟੈਸਟ ਸ਼ਾਮਲ ਹੋ ਸਕਦੇ ਹਨ (ਤੁਹਾਨੂੰ ਕਦੋਂ ਟੈਸਟ ਕਰਨਾ ਚਾਹੀਦਾ ਹੈ, ਇਸ ਬਾਰੇ ਬਾਕਸ 'ਤੇ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰੋ)।
ਟੈਸਟ ਕਿਵੇਂ ਕੀਤੇ ਜਾਂਦੇ ਹਨ, ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਸਾਡੇ ਟੈਸਟ ਕਰਵਾਉਣ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਪੇਜ਼ ’ਤੇ ਜਾਓ।
ਟੈਸਟ ਕਿਵੇਂ ਕੀਤੇ ਜਾਂਦੇ ਹਨ
ਜ਼ਿਆਦਾਤਰ ਟੈਸਟ ਨੇਜ਼ਲ ਸਵਾਬ ਦੀ ਵਰਤੋਂ ਕਰਕੇ ਕੀਤੇ ਜਾਂਦੇ ਹਨ। ਕੁਝ ਟੈਸਟ ਥੁੱਕ ਦਾ ਸੈਂਪਲ ਲੈ ਕੇ ਕੀਤੇ ਜਾ ਸਕਦੇ ਹਨ। ਜ਼ਿਆਦਾ ਜਾਣਕਾਰੀ, ਟੈਸਟ ਕਰਵਾਉਣ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਪੇਜ਼ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਕੁਆਰੰਟੀਨ ਜਾਂ ਇਕਾਂਤਵਾਸ ਕਦੋਂ ਹੋਣਾ ਹੈ
ਤੁਹਾਨੂੰ ਆਪਣਾ ਟੈਸਟ ਕਰਵਾਉਣ ਤੋਂ ਪਹਿਲਾਂ ਅਤੇ ਤੁਹਾਡੇ ਨਤੀਜੇ ਪ੍ਰਾਪਤ ਹੋਣ ਤੋਂ ਬਾਅਦ, ਕੁਆਰੰਟੀਨ ਜਾਂ ਇਕਾਂਤਵਾਸ ਹੋਣ ਦੀ ਲੋੜ ਪੈ ਸਕਦੀ ਹੈ। ਇਹ ਤੁਹਾਡੇ ਟੀਕਾਕਰਣ ਦੀ ਸਥਿਤੀ 'ਤੇ ਨਿਰਭਰ ਕਰੇਗਾ, ਭਾਵੇਂ ਤੁਹਾਡੇ ਵਿੱਚ ਲੱਛਣ ਵੀ ਦਿਖਾਈ ਦੇ ਰਹੇ ਹੋਣ। CDC ਦੀਆਂ ਤਾਜ਼ਾ ਹਿਦਾਇਤਾਂ ਇਸਨੂੰ ਰੂਪਰੇਖਾ ਅਨੁਸਾਰ ਖ਼ਤਮ ਕਰਦੀਆਂ ਹਨ (ਅੰਗਰੇਜ਼ੀ ਵਿੱਚ)। ਜਿਨ੍ਹਾਂ ਵਿੱਚ ਲੱਛਣ ਹਨ ਅਤੇ/ਜਾਂ ਜੋ ਕੋਵਿਡ-19 ਦੇ ਸੰਪਰਕ ਵਿੱਚ ਆ ਗਏ ਹਨ, ਤੁਸੀਂ ਉਹਨਾਂ ਲੋਕਾਂ ਲਈ ਸਾਡੀ ਗਾਈਡ (ਅੰਗਰੇਜ਼ੀ ਵਿੱਚ) ਦੀ ਵੀ ਪਾਲਣਾ ਕਰ ਸਕਦੇ ਹੋ।
ਫਾਲੋ-ਅੱਪ
ਜੇਕਰ ਤੁਹਾਨੂੰ ਲੱਛਣ ਨਜ਼ਰ ਆਉਣ ਤਾਂ ਜਿੰਨਾਂ ਹੋ ਸਕੇ ਘਰ ਰਹੋ। ਜੇਕਰ ਤੁਸੀਂ ਕੋਵਿਡ-19 ਟੈਸਟ ਵਿਚ ਪਾਜ਼ਿਟਿਵ ਪਾਏ ਜਾਂਦੇ ਹੋ, ਤਾਂ ਚੰਗੀ ਖ਼ਬਰ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਕੁਝ ਕਦਮ ਚੁੱਕ ਸਕਦੇ ਹੋ। ਜ਼ਿਆਦਾ ਜਾਣਕਾਰੀ ਇੱਥੋਂ ਪ੍ਰਾਪਤ ਕੀਤੀ ਜਾ ਸਕਦੀ ਹੈ: ਜੇਕਰ ਤੁਹਾਡਾ ਟੈਸਟ ਪਾਜ਼ੀਟਿਵ ਆ ਜਾਂਦਾ ਹੈ ਤਾਂ ਕੀ ਕੀਤਾ ਜਾਵੇ ।