WA Notify (WA ਨੋਟੀਫਾਈ) (ਜਿਸ ਨੂੰ ਵਾਸ਼ਿੰਗਟਨ ਐਕਸਪੋਜ਼ਰ ਨੋਟੀਫਿਕੇਸ਼ਨਜ਼ ਵਜੋਂ ਵੀ ਜਾਣਿਆ ਜਾਂਦਾ ਹੈ) ਇੱਕ ਮੁਫ਼ਤ ਟੂਲ ਹੈ ਜਿਸ ਨੂੰ ਤੁਸੀਂ ਆਪਣੇ ਸਮਰਾਟਫ਼ੋਨ ਵਿੱਚ ਸ਼ਾਮਲ ਕਰ ਸਕਦੇ ਹੋ ਤਾਂ ਜੋ ਵਰਤੋਂਕਾਰਾਂ ਨੂੰ ਸੰਭਾਵਤ COVID-19 ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ’ਤੇ ਚੇਤਾਵਨੀ ਦਿੱਤੀ ਜਾ ਸਕੇ। ਇਹ ਪੂਰੀ ਤਰ੍ਹਾਂ ਨਿੱਜੀ ਹੈ, ਤੁਹਾਡੀ ਕੋਈ ਵੀ ਨਿੱਜੀ ਜਾਣਕਾਰੀ ਇਕੱਤਰ ਜਾਂ ਸਾਂਝੀ ਨਹੀਂ ਕੀਤੀ ਜਾਂਦੀ, ਅਤੇ ਤੁਸੀਂ ਕਿੱਥੇ ਜਾਂਦੇ ਹੋ, ਇਹ ਵੀ ਟਰੈਕ ਨਹੀਂ ਕੀਤਾ ਜਾਂਦਾ।
ਮੈਂ ਆਪਣੇ ਫੋਨ ਵਿੱਚ WA Notify ਨੂੰ ਕਿਵੇਂ ਸ਼ਾਮਲ ਕਰਾਂ?

iPhone 'ਤੇ, ਸੈਟਿੰਗਾਂ ਵਿੱਚ ਜਾਕੇ ਐਕਸਪੋਜ਼ਰ ਨੋਟੀਫਿਕੇਸ਼ਨਾਂ ਨੂੰ ਚਾਲੂ ਕਰੋ:
- ਸੈਟਿੰਗਾਂ ਵਿੱਚ ਜਾਓ
- ਐਕਸਪੋਜ਼ਰ ਨੋਟੀਫਿਕੇਸ਼ਨਾਂ Exposure Notifications
- "ਐਕਸਪੋਜ਼ਰ ਨੋਟੀਫਿਕੇਸ਼ਨਾਂ ਚਾਲੂ ਕਰੋ Exposure Notifications" 'ਤੇ ਕਲਿੱਕ ਕਰੋ
- ਸੰਯੁਕਤ ਰਾਸ਼ਟਰ ਚੁਣੋ
- ਵਾਸ਼ਿੰਗਟਨ ਚੁਣੋ
Android ਜਾਂ iPhone ਲਈ, QR ਕੋਡ ਨੂੰ ਸਕੈਨ ਕਰੋ ਜਾਂ ਜੇ ਤੁਸੀਂ ਮੋਬਾਈਲ ਡਿਵਾਈਸ ਦੀ ਵਰਤੋਂ ਕਰ ਰਹੇ ਹੋ ਤਾਂ ਆਪਣੇ ਫ਼ੋਨ ਵਿੱਚ WA Notify ਨੂੰ ਸ਼ਾਮਲ ਕਰੋ।

ਇਹ ਕਿਵੇਂ ਕੰਮ ਕਰਦਾ ਹੈ?
ਜਦੋਂ ਤੁਸੀਂ WA Notify ਨੂੰ ਚਾਲੂ ਕਰਦੇ ਹੋ, ਤਾਂ ਤੁਹਾਡਾ ਫ਼ੋਨ ਤੁਹਾਡੇ ਨਜ਼ਦੀਕ ਆਉਣ ਵਾਲੇ ਉਹਨਾਂ ਲੋਕਾਂ ਦੇ ਫ਼ੋਨਾਂ ਦੇ ਨਾਲ ਬੇਤਰਤੀਬੇ, ਗੁਮਨਾਮ ਕੋਡ ਦਾ ਵਟਾਂਦਰਾ ਕਰਦਾ ਹੈ, ਜਿੰਨ੍ਹਾਂ ਨੇ ਆਪਣੇ ਫ਼ੋਨ ਵਿੱਚ WA Notify ਨੂੰ ਚਾਲੂ ਕੀਤਾ ਹੋਇਆ ਹੈ। ਸਿਸਟਮ ਤੁਹਾਡੇ ਬਾਰੇ ਕਿਸੇ ਵੀ ਜਾਣਕਾਰੀ ਦਾ ਖੁਲਾਸਾ ਕੀਤੇ ਬਿਨਾਂ ਇਹਨਾਂ ਕੋਡਾਂ ਦਾ ਵਟਾਂਦਰਾ ਕਰਨ ਵਾਸਤੇ ਪਰਦੇਦਾਰੀ ਬਣਾਈ ਰੱਖਣ ਲਈ ਘੱਟ ਊਰਜਾ ਵਾਲੀ ਬਲੂਟੁੱਥ ਤਕਨਾਲੋਜੀ ਦੀ ਵਰਤੋਂ ਕਰਦਾ ਹੈ। ਜੇ WA Notify ਦਾ ਕੋਈ ਵਰਤੋਂਕਾਰ ਤੁਹਾਡੇ ਨਜ਼ਦੀਕ ਰਿਹਾ ਹੋਵੇ ਅਤੇ ਬਾਅਦ ਵਿੱਚ ਉਹਨਾਂ ਦਾ COVID-19 ਟੈਸਟ ਪਾਜ਼ੀਟਿਵ ਆ ਜਾਵੇ ਤਾਂ ਜੇ ਉਹ ਦੂਜਿਆਂ ਨੂੰ ਗੁਪਤ ਰੂਪ ਵਿੱਚ ਸੂਚਿਤ ਕਰਨ ਲਈ ਇਹਨਾਂ ਕਦਮਾਂ ਦੀ ਪਾਲਣਾ ਕਰਦੇ ਹਨ, ਤਾਂ ਤੁਹਾਨੂੰ ਚੇਤਾਵਨੀ ਪ੍ਰਾਪਤ ਹੋਵੇਗੀ। ਇਸ ਨਾਲ ਤੁਸੀਂ ਜਲਦੀ ਤੋਂ ਜਲਦੀ ਲੋੜੀਂਦੀ ਦੇਖਭਾਲ ਪ੍ਰਾਪਤ ਕਰ ਸਕਦੇ ਹੋ ਅਤੇ ਆਪਣੇ ਆਲੇ-ਦੁਆਲੇ ਮੌਜੂਦ ਲੋਕਾਂ ਵਿੱਚ COVID-19 ਫੈਲਣ ਤੋਂ ਰੋਕ ਸਕਦੇ ਹੋ।
ਇੱਕ ਐਲਗੋਰਿਥਮ ਉਨ੍ਹਾਂ ਇਵੈਂਟਾਂ ਦੀ ਪਛਾਣ ਕਰਨ ਲਈ ਗਣਿਤ ਕਰਦਾ ਹੈ ਜੋ ਸੰਭਾਵਤ ਤੌਰ 'ਤੇ ਉਨ੍ਹਾਂ ਲੋਕਾਂ ਤੋਂ ਕੋਵਿਡ -19 ਨੂੰ ਸੰਚਾਰਿਤ ਕਰ ਸਕਦੀਆਂ ਹਨ ਜੋ ਇੱਕ ਸੁਰੱਖਿਅਤ ਜਾਂ ਕਾਫੀ ਘੱਟ ਦੂਰੀ ‘ਤੇ ਸਨ ਕਿ ਤੁਹਾਨੂੰ ਚੇਤਾਵਨੀ ਦੇਣ ਦੀ ਜ਼ਰੂਰਤ ਨਹੀਂ ਹੈ। WA Notify ਤੁਹਾਨੂੰ ਸਿਰਫ ਤਾਂ ਹੀ ਚਿਤਾਵਨੀ ਕਰੇਗਾ ਜੇ ਤੁਸੀਂ ਸੰਭਾਵਤ ਤੌਰ ਤੇ ਐਕਸਪੋਜ਼ ਹੋਏ ਹੋ। ਇਸ ਲਈ ਕੋਈ ਚਿਤਾਵਨੀ ਪ੍ਰਾਪਤ ਨਾ ਕਰਨਾ ਚੰਗੀ ਖ਼ਬਰ ਹੈ।
WA Notify 30 ਤੋਂ ਵੱਧ ਭਾਸ਼ਾਵਾਂ ਵਿੱਚ ਵੀ ਉਪਲਬਧ ਹੈ।

ਮੇਰੀ ਗੁਪਤਤਾ ਦੀ ਰੱਖਿਆ ਕਿਵੇਂ ਕੀਤੀ ਜਾਂਦੀ ਹੈ?
WA Notify, Google Apple ਐਕਸਪੋਜ਼ਰ ਨੋਟੀਫਿਕੇਸ਼ਨ ਤਕਨੀਕ 'ਤੇ ਅਧਾਰਤ ਹੈ, ਜਿਸਨੂੰ ਤੁਹਾਡੀ ਪਰਦੇਦਾਰੀ ਦੀ ਰੱਖਿਆ ਲਈ ਤਿਆਰ ਕੀਤਾ ਗਿਆ ਹੈ। ਇਹ ਕਿਸੇ ਵੀ ਸਥਾਨ ਜਾਂ ਨਿੱਜੀ ਡੇਟਾ ਨੂੰ ਇਕੱਠਾ ਕੀਤੇ ਜਾਂ ਉਸਦਾ ਖੁਲਾਸਾ ਕੀਤੇ ਬਿਨਾਂ ਬੈਕਗ੍ਰਾਊਂਡ ਵਿੱਚ ਕੰਮ ਕਰਦਾ ਹੈ। ਸੁਚਾਰੂ ਢੰਗ ਨਾਲ ਕੰਮ ਕਰਨ ਲਈ, WA Notify ਨੂੰ ਇਹ ਜਾਣਨ ਦੀ ਲੋੜ ਨਹੀਂ ਹੈ ਕਿ ਤੁਸੀਂ ਕੌਣ ਹੋ ਜਾਂ ਕਿੱਥੇ ਹੋ। ਬਲੂਟੁੱਥ ਦੇ ਸਿਰਫ਼ ਛੋਟੇ-ਛੋਟੇ ਬਰੱਸਟ ਦੀ ਵਰਤੋਂ ਕਰਨ ਨਾਲ, ਤੁਹਾਡੀ ਬੈਟਰੀ ਦੀ ਜ਼ਿਆਦਾ ਖਪਤ ਨਹੀਂ ਹੁੰਦੀ ਹੈ।
ਇਸ ਵਿੱਚ ਸ਼ਾਮਲ ਹੋਣਾ ਪੂਰੀ ਤਰ੍ਹਾਂ ਤੁਹਾਡੀ ਇੱਛਾ 'ਤੇ ਨਿਰਭਰ ਕਰਦਾ ਹੈ। ਵਰਤੋਂਕਾਰ ਕਿਸੇ ਵੀ ਸਮੇਂ ਇਸ ਵਿੱਚ ਸ਼ਾਮਲ ਹੋ ਸਕਦੇ ਹਨ ਜਾਂ ਇਸਨੂੰ ਛੱਡ ਸਕਦੇ ਹਨ। ਵਰਤੋਂਕਾਰ ਦੀ ਪਰਦੇਦਾਰੀ ਦੀ ਰੱਖਿਆ ਕਿਵੇਂ ਕੀਤੀ ਜਾਂਦੀ ਹੈ, ਇਸ ਬਾਰੇ ਹੋਰ ਜਾਣਕਾਰੀ ਲਈ, WA Notify ਦੀ ਪਰਦੇਦਾਰੀ ਨੀਤੀ ਦੇਖੋ।
ਨੋਟੀਫਿਕੇਸ਼ਨਾਂ ਕਿਸ ਤਰ੍ਹਾਂ ਦਿਖਾਈ ਦਿੰਦੀਆਂ ਹਨ?
ਇੱਥੇ ਦੋ ਤਰ੍ਹਾਂ ਦੀਆਂ ਨੋਟੀਫਿਕੇਸ਼ਨਾਂ ਹਨ ਜੋ ਤੁਹਾਨੂੰ ਪ੍ਰਾਪਤ ਹੋ ਸਕਦੀਆਂ ਹਨ। ਜਿਨ੍ਹਾਂ ਦੇ ਪਾਜੀਟਿਵ ਟੈਸਟ ਆਉਂਦੇ ਹਨ ਉਨ੍ਹਾਂ ਨੂੰ ਇੱਕ ਤਸਦੀਕ ਲਿੰਕ ਟੈਕਸਟ ਸੁਨੇਹਾ ਅਤੇ/ਜਾਂ ਪੌਪ-ਅਪ ਨੋਟੀਫਿਕੇਸ਼ਨ ਪ੍ਰਾਪਤ ਹੋਵੇਗੀ WA Notify ਉਪਭੋਗਤਾ ਜਿਹੜੇ ਸੰਪਰਕ ਵਿੱਚ ਆ ਚੁਕੇ ਹੋਣ ਉਹਨਾਂ ਨੂੰ ਇੱਕ ਐਕਸਪੋਜ਼ਰ ਨੋਟੀਫਿਕੇਸ਼ਨ ਪ੍ਰਾਪਤ ਹੋਵੇਗੀ। ਇਹਨਾਂ ਨੋਟੀਫਿਕੇਸ਼ਨਾਂ ਬਾਰੇ ਹੋਰ ਜਾਣੋ ਅਤੇ ਵੇਖੋ ਕਿ ਉਹ ਕਿਸ ਤਰ੍ਹਾਂ ਦਿਖਾਈ ਦਿੰਦੇ ਹਨ।
WA Notify ਕਿਵੇਂ ਮਦਦ ਕਰਦਾ ਹੈ?
ਅਧਿਐਨ ਰਾਹੀਂ ਪਤਾ ਲੱਗਿਆ ਹੈ ਕਿ ਜਿੰਨੇ ਵੱਧ ਲੋਕ ਐਕਸਪੋਜ਼ਰ ਨੋਟੀਫਿਕੇਸ਼ਨਾਂ ਦੀ ਵਰਤੋਂ ਕਰਦੇ ਹਨ, ਉੱਨਾ ਹੀ ਵੱਧ ਫਾਇਦਾ ਹੁੰਦਾ ਹੈ। ਵਾਸ਼ਿੰਗਟਨ ਰਾਜ ਦੀਆਂ ਤਿੰਨ ਕਾਉਂਟੀਆਂ 'ਤੇ ਅਧਾਰਤ ਮਾਡਲਾਂ ਦਰਸਾਉਂਦੇ ਹਨ ਕਿ WA Notify ਵਰਤਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਸੰਕਰਮਣ ਅਤੇ ਮੌਤਾਂ ਦੀ ਗਿਣਤੀ ਵਿੱਚ ਕਮੀ ਆਈ ਹੈ। ਜਦੋਂ ਅਸੀਂ ਵੈਕਸੀਨ ਲਵਾਉਂਦੇ ਹਾਂ ਅਤੇ ਮਾਸਕ ਪਹਿਨਦੇ ਹਾਂ, ਤਾਂ ਅਸੀਂ ਜਾਨਾਂ ਬਚਾ ਸਕਦੇ ਹਾਂ। ਜਿਵੇਂ ਹੀ ਅਸੀਂ ਵਿਅਕਤੀਗਤ ਤੌਰ 'ਤੇ ਪ੍ਰੋਗਰਾਮਾਂ ਜਾਂ ਸਮਾਗਮਾਂ ਵਿੱਚ ਦੁਬਾਰਾ ਜਾਣਾ ਸ਼ੁਰੂ ਕਰਾਂਗੇ, ਤਾਂ WA Notify ਸੁਰੱਖਿਆ ਦੀ ਇੱਕ ਵਾਧੂ ਪਰਤ ਵਜੋਂ ਕੰਮ ਕਰੇਗਾ। ਇਸਨੂੰ ਅਪਣਾਕੇ ਅਸੀਂ ਖੁਦ ਨੂੰ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਸੁਰੱਖਿਅਤ ਰੱਖ ਸਕਦੇ ਹਾਂ।
ਜੇ ਤੁਹਾਡਾ ਸੈਲਫ-ਟੈਸਟ ਨਾਲ COVID-19 ਦਾ ਟੈਸਟ ਪਾਜ਼ੀਟਿਵ ਆ ਜਾਂਦਾ ਹੈ ਤਾਂ ਦੂਜਿਆਂ ਨੂੰ ਕਿਵੇਂ ਸੂਚਿਤ ਕਰਨਾ ਹੈ
WA Notify ਦੇ ਵਰਤੋਂਕਾਰ ਜੋ ਸੈਲਫ-ਟੈਸਟ ਕਿੱਟ (ਜਿਸ ਨੂੰ ਘਰੇਲੂ ਟੈਸਟ ਵੀ ਕਿਹਾ ਜਾਂਦਾ ਹੈ) ਦੀ ਵਰਤੋਂ ਕਰਦੇ ਹਨ ਅਤੇ COVID-19 ਦੇ ਟੈਸਟ ਵਿੱਚ ਪਾਜ਼ੀਟਿਵ ਆ ਜਾਂਦੇ ਹਨ, ਤਾਂ ਉਹ ਇੱਕ ਤਸਦੀਕ ਕੋਡ ਲਈ ਬੇਨਤੀ ਕਰ ਸਕਦੇ ਹਨ ਅਤੇ WA Notify ਦੇ ਦੂਜੇ ਵਰਤੋਂਕਾਰਾਂ ਨੂੰ ਗੁਪਤ ਰੂਪ ਵਿੱਚ ਇਹ ਸੂਚਿਤ ਕਰ ਸਕਦੇ ਹਨ ਕਿ ਉਹ ਸ਼ਾਇਦ COVID-19 ਦੇ ਸੰਪਰਕ ਵਿੱਚ ਆ ਗਏ ਹਨ।

iPhone 'ਤੇ:
- Settings (ਸੈਟਿੰਗ) ਵਿੱਚ ਜਾਓ ਅਤੇ Exposure Notifications (ਐਕਸਪੋਜ਼ਰ ਨੋਟੀਫਿਕੇਸ਼ਨ) ਖੋਲ੍ਹੋ।
- “Share a COVID-19 Diagnosis (ਕੋਵਿਡ-19 ਨਿਦਾਨ ਸਾਂਝਾ ਕਰੋ)” ਚੁਣੋ।
- “Continue (ਜਾਰੀ ਰੱਖੋ)” ਨੂੰ ਚੁਣੋ।
- ਜੇਕਰ ਤੁਹਾਨੂੰ ਕੋਡ ਦਾਖ਼ਲ ਕਰਨ ਦਾ ਵਿਕਲਪ ਦਿਖਾਈ ਦਿੰਦਾ ਹੈ, ਤਾਂ "Didn’t get a code? Visit WA State Dept. of Health Website (ਕੀ ਕੋਡ ਨਹੀਂ ਮਿਲਿਆ? ਵਾਸ਼ਿੰਗਟਨ ਰਾਜ ਦੇ ਸਿਹਤ ਵਿਭਾਗ ਦੀ ਵੈੱਬਸਾਈਟ 'ਤੇ ਜਾਓ।)” ਨੂੰ ਚੁਣੋ। ਜੇਕਰ ਤੁਹਾਨੂੰ ਆਪਣਾ ਕੋਡ ਦਾਖ਼ਲ ਕਰਨ ਦਾ ਵਿਕਲਪ ਨਹੀਂ ਦਿਖਾਈ ਦਿੰਦਾ, ਤਾਂ ਅਗਲੇ ਕਦਮ 'ਤੇ ਜਾਓ।
- ਆਪਣੇ ਡਿਵਾਈਸ ਦਾ ਫ਼ੋਨ ਨੰਬਰ ਦਰਜ ਕਰੋ ਜਿਸ ਵਿੱਚ WA Notify ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਆਪਣੇ ਪੌਜ਼ਿਟਿਵ ਕੋਵਿਡ-19 ਟੈਸਟ ਦੀ ਮਿਤੀ ਦਰਜ ਕਰੋ।
- “Continue (ਜਾਰੀ ਰੱਖੋ)” ਨੂੰ ਚੁਣੋ।

Android ਫ਼ੋਨ 'ਤੇ:
- WA Notify ਖੋਲ੍ਹੋ ਅਤੇ “Share your test result to help stop the spread of COVID-19 (ਕੋਵਿਡ-19 ਦੇ ਫੈਲਾਵ ਨੂੰ ਰੋਕਣ ਵਿੱਚ ਮਦਦ ਲਈ ਆਪਣੇ ਟੈਸਟ ਦੇ ਨਤੀਜੇ ਸਾਂਝੇ ਕਰੋ)” ਨੂੰ ਚੁਣੋ।
- “Continue (ਜਾਰੀ ਰੱਖੋ)” ਨੂੰ ਚੁਣੋ ਅਤੇ ਫਿਰ “I need a code (ਮੈਨੂੰ ਕੋਡ ਦੀ ਲੋੜ ਹੈ)” ਨੂੰ ਚੁਣੋ।
- ਆਪਣੇ ਡਿਵਾਈਸ ਦਾ ਫ਼ੋਨ ਨੰਬਰ ਦਰਜ ਕਰੋ ਜਿਸ ਵਿੱਚ WA Notify ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਆਪਣੇ ਪੌਜ਼ਿਟਿਵ ਕੋਵਿਡ-19 ਟੈਸਟ ਦੀ ਮਿਤੀ ਦਰਜ ਕਰੋ।
- “Send Code (ਕੋਡ ਭੇਜੋ)” ਚੁਣੋ।
Android ਜਾਂ iPhone ਲਈ, QR ਕੋਡ ਨੂੰ ਸਕੈਨ ਕਰੋ ਜਾਂ ਜੇ ਤੁਸੀਂ ਮੋਬਾਈਲ ਡਿਵਾਈਸ ਦੀ ਵਰਤੋਂ ਕਰ ਰਹੇ ਹੋ ਤਾਂ ਤਸਦੀਕ ਕੋਡ ਲਈ ਬੇਨਤੀ ਕਰੋ।

ਤੁਹਾਨੂੰ ਆਪਣੇ ਪੁਸ਼ਟੀਕਰਨ ਲਿੰਕ ਦੇ ਨਾਲ ਇੱਕ ਪੌਪ-ਅੱਪ ਨੋਟੀਫਿਕੇਸ਼ਨ ਅਤੇ ਇੱਕ ਟੈਕਸਟ ਸੁਨੇਹਾ ਪ੍ਰਾਪਤ ਹੋਵੇਗਾ। ਸੰਭਾਵਿਤ ਸੰਕ੍ਰਮਣ ਬਾਰੇ ਦੂਜੇ ਵਰਤੋਂਕਾਰਾਂ ਨੂੰ ਗੁਪਤ ਰੂਪ ਵਿੱਚ ਚੇਤਾਵਨੀ ਭੇਜਣ ਲਈ, ਤੁਹਾਨੂੰ WA Notify ਵਿੱਚ ਦਿੱਤੇ ਕਦਮਾਂ ਦੀ ਪਾਲਣਾ ਕਰਨ ਲਈ ਸਿਰਫ਼ ਨੋਟੀਫਿਕੇਸ਼ਨ 'ਤੇ ਟੈਪ ਜਾਂ ਟੈਕਸਟ ਸੁਨੇਹੇ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕਰਨਾ ਪਵੇਗਾ।
ਜੇਕਰ ਤੁਸੀਂ WA Notify, ਵਿੱਚ ਤਸਦੀਕ ਕੋਡ ਦੀ ਬੇਨਤੀ ਕਰਨ ਵਿੱਚ ਅਸਮਰੱਥ ਹੋ ਤਾਂ ਤੁਹਾਨੂੰ ਰਾਜ ਦੀ ਕੋਵਿਡ-19 ਹੌਟਲਾਈਨ, 1-800-525-0127, 'ਤੇ ਕਾਲ ਕਰਨੀ ਚਾਹੀਦੀ ਹੈ ਅਤੇ ਫਿਰ # ਦਬਾਓ, ਅਤੇ ਹੌਟਲਾਈਨ ਸਟਾਫ ਨੂੰ ਦੱਸੋ ਕਿ ਤੁਸੀਂ ਇੱਕ WA Notify ਯੂਜ਼ਰ ਹੋ। ਹੌਟਲਾਈਨ ਦਾ ਸਟਾਫ ਤੁਹਾਨੂੰ ਇੱਕ ਤਸਦੀਕ ਲਿੰਕ ਦੇਵੇਗਾ ਜਿਸ ਦੇ ਨਾਲ ਤੁਸੀ ਬਾਕੀ WA Notify ਯੂਜ਼ਰਾਂ ਨੂੰ ਸੁਚੇਤ ਕਰ ਸਕਦੇ ਹੋ ਕਿ ਉਨ੍ਹਾਂ ਨੂੰ ਜੋਖਮ ਹੈ।
ਆਪਣੇ ਪਾਜ਼ੀਟਿਵ ਸੈਲਫ-ਟੈਸਟ COVID-19 ਟੈਸਟ ਦੇ ਨਤੀਜਿਆਂ ਦੀ ਰਿਪੋਰਟ ਕਿਵੇਂ ਕਰਨੀ ਹੈ
ਜਿਹੜੇ ਲੋਕ ਸੈਲਫ-ਟੈਸਟ ਕਿੱਟ (ਜਿਸ ਨੂੰ ਘਰੇਲੂ ਟੈਸਟ ਵੀ ਕਿਹਾ ਜਾਂਦਾ ਹੈ) ਦੀ ਵਰਤੋਂ ਕਰਦੇ ਹਨ ਅਤੇ COVID-19 ਦੇ ਟੈਸਟ ਵਿੱਚ ਪਾਜ਼ੀਟਿਵ ਆਉਂਦੇ ਹਨ, ਉਹ WA Notify ਐਪਲੀਕੇਸ਼ਨ ਤੋਂ ਬਾਹਰ, Department of Health (DOH, ਸਿਹਤ ਵਿਭਾਗ) ਨੂੰ ਪਾਜ਼ੀਟਿਵ ਨਤੀਜਿਆਂ ਦੀ ਰਿਪੋਰਟ ਕਰ ਸਕਦੇ ਹਨ। ਪਾਜ਼ੀਟਿਵ ਟੈਸਟ ਦੇ ਨਤੀਜੇ ਦੀ ਰਿਪੋਰਟ ਕਿਵੇਂ ਕਰਨੀ ਹੈ ਇਸ ਬਾਰੇ ਮੌਜੂਦਾ ਹਿਦਾਇਤਾਂ ਲਈ COVID-19 ਲਈ ਸਿਹਤ ਵਿਭਾਗ ਟੈਸਟਿੰਗ ਪੰਨਾ ਵੇਖੋ।
ਮੁਫ਼ਤ ਸੈਲਫ-ਟੈਸਟ ਕਿੱਟਾਂ Say Yes! COVID Test (ਸੇ ਯੇਸ! COVID ਟੈਸਟ) ਕੋਲ ਉਪਲਬਧ ਹਨ।
ਵਾਧੂ ਹਿਦਾਇਤਾਂ DOH ਦੇ ਜੇ COVID-19 ਲਈ ਤੁਹਾਡਾ ਟੈਸਟ ਪਾਜ਼ੀਟਿਵ ਆਉਂਦਾ ਹੈ ਤਾਂ ਕੀ ਕੀਤਾ ਜਾਵੇ ਸਰੋਤ ਤੋਂ ਲੱਭੀਆਂ ਜਾ ਸਕਦੀਆਂ ਹਨ।
ਕਿਰਪਾ ਕਰਕੇ ਧਿਆਨ ਦਿਓ: WA Notify ਇਕ ਐਕਸਪੋਜ਼ਰ ਨੋਟੀਫਿਕੇਸ਼ਨ ਟੂਲ ਹੈ। ਇਹ ਵਰਤੋਂਕਾਰਾਂ ਲਈ ਆਪਣੇ ਟੈਸਟ ਨਤੀਜਿਆਂ ਦੀ ਰਿਪੋਰਟ DOH ਨੂੰ ਕਰਨ ਲਈ ਨਹੀਂ ਬਣਿਆ ਹੈ। DOH ਨੂੰ ਨਤੀਜਿਆਂ ਦੀ ਰਿਪੋਰਟ ਕਰਨਾ WA Notify ਐਪਲੀਕੇਸ਼ਨ ਦੇ ਸਿਸਟਮ ਤੋਂ ਬਾਹਰ ਹੈ।
ਸਾਨੂੰ ਸੰਪਰਕ ਟਰੇਸਿੰਗ ਅਤੇ WA Notify ਦੋਵਾਂ ਦੀ ਲੋੜ ਕਿਉਂ ਹੈ?
ਸੰਪਰਕ ਟਰੇਸਿੰਗ ਨੇ ਦਹਾਕਿਆਂ ਤੋਂ ਜਨਤਕ ਸਿਹਤ ਦੀ ਭਲਾਈ ਵਿੱਚ ਇੱਕ ਵਧੀਆ ਭੂਮਿਕਾ ਨਿਭਾਈ ਹੈ। WA Notify ਇਹੀ ਕੰਮ ਗੁਪਤ ਰੂਪ ਵਿੱਚ ਕਰਨ ਦੀ ਸਹੂਲਤ ਦਿੰਦਾ ਹੈ। ਇਹ ਰਹੀ ਇੱਕ ਉਦਾਹਰਨ: ਜੇ ਤੁਹਾਡਾ COVID-19 ਦਾ ਟੈਸਟ ਪਾਜ਼ੀਟਿਵ ਆਉਂਦਾ ਹੈ, ਤਾਂ ਜਨਤਕ ਸਿਹਤ ਅਧਿਕਾਰੀ ਤੁਹਾਨੂੰ ਫ਼ੋਨ ਕਰਕੇ ਤੁਹਾਡੇ ਤੋਂ ਤੁਹਾਡੇ ਹਾਲੀਆ ਨਜ਼ਦੀਕੀ ਸੰਪਰਕਾਂ ਬਾਰੇ ਜਾਣਕਾਰੀ ਮੰਗ ਸਕਦੇ ਹਨ। ਤੁਸੀਂ ਕਿਸੇ ਅਜਨਬੀ ਦਾ ਨਾਮ ਕਿਵੇਂ ਦੱਸ ਸਕਦੇ ਹੋ ਜੋ ਬੱਸ ਵਿੱਚ ਤੁਹਾਡੇ ਨੇੜੇ ਬੈਠਾ ਸੀ। ਪਰ ਜੇ ਤੁਸੀਂ ਦੋਵੇਂ WA Notify ਦੀ ਵਰਤੋਂ ਕਰਦੇ ਹੋ, ਤਾਂ ਬੱਸ ਵਿੱਚ ਮੌਜੂਦ ਅਜਨਬੀ ਨੂੰ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਬਾਰੇ ਗੁਪਤ ਰੂਪ ਵਿੱਚ ਚੇਤਾਵਨੀ ਦਿੱਤੀ ਜਾ ਸਕਦੀ ਹੈ ਅਤੇ ਆਪਣੇ ਦੋਸਤਾਂ ਅਤੇ ਪਰਿਵਾਰ ਵਿੱਚ COVID-19 ਨੂੰ ਫੈਲਣ ਤੋਂ ਰੋਕਣ ਲਈ ਕਦਮ ਚੁੱਕੇ ਜਾ ਸਕਦੇ ਹਨ। ਜਿਵੇਂ ਕਿ ਵੈਕਸੀਨ ਲਗਵਾਉਣ ਅਤੇ ਮਾਸਕ ਪਹਿਨਣ ਨਾਲ COVID-19 ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ, ਅਤੇ ਜੇ ਇਹਨਾਂ ਦੋਵਾਂ 'ਤੇ ਅਮਲ ਕੀਤਾ ਜਾਵੇ ਤਾਂ ਇਹ ਹੋਰ ਵੀ ਜ਼ਿਆਦਾ ਲਾਹੇਵੰਦ ਹੈ।
ਕੀ ਮੈਨੂੰ WA Notify ਦੀ ਵਰਤੋਂ ਕਰਦੇ ਰਹਿਣਾ ਪਵੇਗਾ ਜਾਂ ਕੀ ਮੈਂ ਹੁਣ ਇਸਨੂੰ ਬੰਦ ਕਰ ਸਕਦਾ/ਸਕਦੀ ਹਾਂ?
ਅਸੀਂ ਸਾਰਿਆਂ ਨੂੰ ਆਪਣੇ ਫ਼ੋਨ ਵਿੱਚ WA Notify ਨੂੰ ਕਿਰਿਆਸ਼ੀਲ ਰੱਖਣ ਅਤੇ ਇਸਨੂੰ ਬੰਦ ਨਾ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਜਿਵੇਂ ਹੀ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾਂਦੀ ਹੈ ਅਤੇ ਸਰਗਰਮੀਆਂ ਮੁੜ ਸ਼ੁਰੂ ਹੋਣਗੀਆਂ, ਤਾਂ WA Notify ਸੁਰੱਖਿਆ ਦੀ ਇੱਕ ਵਾਧੂ ਪਰਤ ਵਜੋਂ ਤੁਹਾਡੇ ਕੰਮ ਆਵੇਗਾ।
ਜੇ ਮੈਂ ਵੈਕਸੀਨ ਲਗਵਾਈ ਹੋਈ ਹੈ ਤਾਂ ਫਿਰ ਵੀ ਮੈਨੂੰ WA Notify ਦੀ ਜ਼ਰੂਰਤ ਹੈ?
ਹਾਂ! ਵਾਸ਼ਿੰਗਟਨ ਰਾਜ ਕੁਝ ਸਮਾਂ ਹੋਰ COVID-19 ਨਾਲ ਨਜਿੱਠੇਗਾ। ਅਸੀਂ ਅਜੇ ਵੀ ਵਾਇਰਸ ਬਾਰੇ ਬਹੁਤ ਸਾਰੀਆਂ ਚੀਜ਼ਾਂ ਸਿੱਖ ਰਹੇ ਹਾਂ, ਜਿਵੇਂ ਕਿ ਵੈਕਸੀਨਾਂ ਕਿੰਨੇ ਸਮੇਂ ਤੱਕ ਅਸਰਦਾਰ ਰਹਿੰਦੀਆਂ ਹਨ ਅਤੇ ਵੈਕਸੀਨਾਂ, COVID-19 ਦੇ ਨਵੇਂ ਰੂਪਾਂ ਤੋਂ ਕਿੰਨੀ ਚੰਗੀ ਤਰ੍ਹਾਂ ਰੱਖਿਆ ਕਰਦੀਆਂ ਹਨ। ਭਾਵੇਂ ਵੈਕਸੀਨ ਲਵਾ ਚੁੱਕੇ ਲੋਕਾਂ ਲਈ ਖ਼ਤਰਾ ਘੱਟ ਹੈ, ਪਰ ਅਸੀਂ ਜਾਣਦੇ ਹਾਂ ਕਿ ਪੂਰੀ ਤਰ੍ਹਾਂ ਟੀਕਾਕਰਨ ਕਰਵਾ ਚੁੱਕੇ ਵਿਅਕਤੀ ਅਜੇ ਵੀ ਸੰਕਰਮਿਤ ਹੋ ਸਕਦੇ ਹਨ ਅਤੇ COVID-19 ਫੈਲਾ ਸਕਦੇ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਅਜੇ ਵੀ ਕਈ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ ਹੈ। ਇਹਨਾਂ ਸਾਰੇ ਕਾਰਨਾਂ ਕਰਕੇ, ਅਸੀਂ ਸਾਰੇ ਵਾਸ਼ਿੰਗਟਨ ਦੇ ਵਾਸੀਆਂ ਨੂੰ ਆਪਣੇ ਫ਼ੋਨਾਂ ਵਿੱਚ WA Notify ਨੂੰ ਕਿਰਿਆਸ਼ੀਲ ਕਰਨ ਲਈ ਉਤਸ਼ਾਹਿਤ ਕਰਦੇ ਹਾਂ- ਤਾਂ ਜੋ COVID-19 ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਮਿਲੇ।
ਕੀ WA Notify (ਡਬਲਿਯੂ ਏ ਨੋਟੀਫਾਈ) ਬਾਰੇ ਸੁਨੇਹਾ ਫੈਲਾਉਣ ਵਿੱਚ ਸਹਾਇਤਾ ਕਰਨਾ ਚਾਹੁੰਦੇ ਹੋ?
ਸੋਸ਼ਲ ਮੀਡੀਆ ਮੈਸੇਜਿੰਗ, ਪੋਸਟਰਾਂ, ਸੈਂਪਲ ਰੇਡੀਓ, ਟੀਵੀ ਵਿਗਿਆਪਨਾਂ, ਅਤੇ ਹੋਰ ਚੀਜ਼ਾਂ ਲਈ ਸਾਡੀ WA Notify ਟੂਲਕਿੱਟ ਨੂੰ ਦੇਖੋ। ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਵੀ ਦੱਸੋ। ਜਿੰਨੇ ਜ਼ਿਆਦਾ ਲੋਕ WA Notify ਦੀ ਵਰਤੋਂ ਕਰਨਗੇ, ਇਹ ਤੁਹਾਡੀ ਅਤੇ ਤੁਹਾਡੇ ਭਾਈਚਾਰੇ ਦੀ ਸੁਰੱਖਿਆ ਕਰਨ ਵਿੱਚ ਉੱਨਾ ਹੀ ਬਿਹਤਰ ਸਾਬਿਤ ਹੋਵੇਗਾ।
ਹੋਰ ਅਕਸਰ ਪੁੱਛੇ ਜਾਂਦੇ ਪ੍ਰਸ਼ਨ
- ਮੈਨੂੰ WA Notify ਵਿੱਚ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਦੀ ਮਿਤੀ ਕਿੱਥੇ ਲੱਭੇਗੀ?
-
iPhone 'ਤੇ:
- Settings (ਸੈਟਿੰਗਾਂ) ਵਿੱਚ ਜਾਓ
- Exposure Notifications (ਐਕਸਪੋਜ਼ਰ ਨੋਟੀਫਿਕੇਸ਼ਨ) ਚੁਣੋ ਜਾਂ ਖੋਜ ਬਾਰ ਵਿੱਚ Exposure Notifications (ਐਕਸਪੋਜ਼ਰ ਨੋਟੀਫਿਕੇਸ਼ਨ) ਲਿਖੋ
- ਤੁਹਾਡੇ ਕਿਸੇ ਸੰਕ੍ਰਮਿਤ ਵਿਅਕਤੀ ਦੇ ਸੰਭਾਵਿਤ ਸੰਪਰਕ ਵਿੱਚ ਆਉਣ ਦੀ ਅੰਦਾਜ਼ਨ ਮਿਤੀ “You may have been exposed to COVID-19 (ਤੁਸੀਂ ਸ਼ਾਇਦ COVID-19 ਦੇ ਸੰਪਰਕ ਵਿੱਚ ਆਏ ਹੋ)" ਦੇ ਅਧੀਨ ਦਿਖਾਈ ਦੇਵੇਗੀ
Android ਫ਼ੋਨ 'ਤੇ:
- WA Notify ਐਪ ਖੋਲ੍ਹੋ
- “Possible exposure reported (ਸੰਭਾਵਤ ਸੰਕ੍ਰਮਣ ਦੀ ਰਿਪੋਰਟ ਕੀਤੀ ਗਈ)" ਦੇ ਅਧੀਨ See Detail (ਵੇਰਵੇ ਦੇਖੋ) ਨੂੰ ਚੁਣੋ
- ਤੁਹਾਡੇ ਕਿਸੇ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਦੀ ਅੰਦਾਜ਼ਨ ਮਿਤੀ "Possible Exposure Date (ਕਿਸੇ ਸੰਕ੍ਰਮਿਤ ਦੇ ਸੰਪਰਕ ਵਿੱਚ ਆਉਣ ਦੀ ਸੰਭਾਵਿਤ ਮਿਤੀ)” ਦੇ ਅਧੀਨ ਦਿਖਾਈ ਦੇਵੇਗੀ।
- ਮੈਨੂੰ Washington State Department of Health (DOH)ਸਟੇਟ ਡਿਪਾਰਟਮੈਂਟ ਆਫ਼ ਹੈਲਥ (ਡੀਓਐਚ) ਤੋਂ ਇੱਕ ਨੋਟੀਫਿਕੇਸ਼ਨ ਅਤੇ/ਜਾਂ ਟੈਕਸਟ ਪ੍ਰਾਪਤ ਹੋਇਆ। ਕਿਉਂ?
-
DOH ਉਨ੍ਹਾਂ ਸਾਰਿਆਂ ਨੂੰ ਇੱਕ ਟੈਕਸਟ ਸੁਨੇਹਾ ਅਤੇ/ਜਾਂ ਇੱਕ ਪੌਪ-ਅਪ ਨੋਟੀਫਿਕੇਸ਼ਨ ਭੇਜਦਾ ਹੈ ਜਿਨ੍ਹਾਂ ਨੇ ਹਾਲ ਹੀ ਵਿੱਚ ਕੋਵਿਡ-19 ਲਈ ਪਾਜੀਟਿਵ ਟੈਸਟ ਕੀਤਾ ਹੈ ਤਾਂ ਜੋ WA Notify ਉਪਭੋਗਤਾ ਕਿਸੇ ਸੰਭਾਵਤ ਐਕਸਪੋਜ਼ਰ ਬਾਰੇ ਹੋਰ ਉਪਭੋਗਤਾਵਾਂ ਨੂੰ ਜਲਦੀ ਅਤੇ ਗੁਪਤ ਰੂਪ ਵਿੱਚ ਸੁਚੇਤ ਕਰ ਸੱਕਣ। ਇਹਨਾਂ ਨੋਟੀਫਿਕੇਸ਼ਨਾਂ ਬਾਰੇ ਹੋਰ ਜਾਣੋ ਅਤੇ ਵੇਖੋ ਕਿ ਉਹ ਕਿਸ ਤਰ੍ਹਾਂ ਦਿਖਾਈ ਦਿੰਦੇ ਹਨ।
ਜੇ ਤੁਹਾਨੂੰ ਇੱਕ ਟੈਕਸਟ ਸੁਨੇਹਾ ਅਤੇ ਨੋਟੀਫਿਕੇਸ਼ਨ ਦੋਵੇਂ ਪ੍ਰਾਪਤ ਹੁੰਦੀਆਂ ਹਨ, ਤਾਂ ਤੁਹਾਨੂੰ ਸਿਰਫ਼ ਨੋਟੀਫਿਕੇਸ਼ਨ 'ਤੇ ਟੈਪ ਕਰਨਾ ਜਾਂ ਫਿਰ ਟੈਕਸਟ ਸੁਨੇਹੇ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕਰਨਾ ਪਵੇਗਾ ਅਤੇ ਫਿਰ ਤੁਸੀਂ ਸੰਪਰਕ ਵਿੱਚ ਆਏ ਦੂਜੇ ਵਰਤੋਂਕਾਰਾਂ ਨੂੰ ਗੁਪਤ ਰੂਪ ਵਿੱਚ ਚੇਤਾਵਨੀ ਦੇਣ ਲਈ WA Notify ਵਿੱਚ ਦਿੱਤੇ ਕਦਮਾਂ ਦੀ ਪਾਲਣਾ ਕਰ ਸਕਦੇ ਹੋ।
- ਮੈਨੂੰ ਜਨਤਕ ਸਿਹਤ ਲਈ ਮੇਰੇ WA Notify ਡੇਟਾ ਦਾ ਯੋਗਦਾਨ ਪਾਉਣ ਬਾਰੇ ਇੱਕ ਨੋਟੀਫਿਕੇਸ਼ਨ ਮਿਲਿਆ। ਕਿਉਂ?
-
DOH ਜਾਣਨਾ ਚਾਹੁੰਦਾ ਹੈ ਕਿ WA Notify ਕਿੰਨੀ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਤਾਂ ਜੋ ਅਸੀਂ ਟੂਲ ਵਿੱਚ ਲੋੜੀਂਦੇ ਸੁਧਾਰ ਕਰ ਸਕੀਏ। ਜੇ ਤੁਸੀਂ ਆਪਣੇ WA Notify ਡੇਟਾ ਨੂੰ ਸਾਂਝਾ ਕਰਨ ਲਈ ਸਹਿਮਤ ਹੁੰਦੇ ਹੋ, ਤਾਂ ਵੀ ਤੁਹਾਡੀ ਪਰਦੇਦਾਰੀ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ। ਕੋਈ ਨਿੱਜੀ ਜਾਣਕਾਰੀ ਇਕੱਠੀ ਜਾਂ ਸਾਂਝੀ ਨਹੀਂ ਕੀਤੀ ਜਾਂਦੀ ਅਤੇ ਤੁਹਾਡੀ ਪਛਾਣ ਕਿਸੇ ਵੀ ਤਰੀਕੇ ਨਾਲ ਜ਼ਾਹਰ ਨਹੀਂ ਹੋਵੇਗੀ। ਸਿਰਫ਼ DOH ਹੀ ਇਸ ਡੇਟਾ ਤੱਕ ਪਹੁੰਚ ਕਰ ਸਕਦਾ ਹੈ ਅਤੇ ਉਹ ਵੀ ਸਿਰਫ਼ ਰਾਜ ਪੱਧਰ ’ਤੇ।
- ਜੇ WA Notiy ਉਪਭੋਗਤਾ ਆਪਣਾ ਡੇਟਾ ਸਾਂਝਾ ਕਰਨ ਲਈ ਸਹਿਮਤ ਹੁੰਦੇ ਹਨ, ਤਾਂ ਕੀ ਇਕੱਠਾ ਕੀਤਾ ਜਾਵੇਗਾ?
-
ਜੇ ਤੁਸੀਂ ਆਪਣਾ ਡੇਟਾ ਸਾਂਝਾ ਕਰਨ ਲਈ ਸਹਿਮਤ ਹੁੰਦੇ ਹੋ, ਤਾਂ ਵੀ ਤੁਹਾਡੀ ਪਰਦੇਦਾਰੀ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ। ਕੋਈ ਨਿੱਜੀ ਜਾਣਕਾਰੀ ਇਕੱਠੀ ਜਾਂ ਸਾਂਝੀ ਨਹੀਂ ਕੀਤੀ ਜਾਂਦੀ ਅਤੇ ਤੁਹਾਡੀ ਪਛਾਣ ਕਿਸੇ ਵੀ ਤਰੀਕੇ ਨਾਲ ਜ਼ਾਹਰ ਨਹੀਂ ਹੋਵੇਗੀ। ਸਿਰਫ਼ DOH ਇਸ ਰਾਜ-ਪੱਧਰੀ ਡੇਟਾ ਨੂੰ ਦੇਖ ਸਕਦਾ ਹੈ, ਜਿਸ ਵਿੱਚ ਇਹ ਜਾਣਕਾਰੀ ਹੋਵੇਗੀ:
- ਉਹਨਾਂ ਲੋਕਾਂ ਦੀ ਸੰਖਿਆ ਜੋ WA Notiy ਤੋਂ ਆਪਣੇ ਡੇਟਾ ਸਾਂਝਾ ਕਰਨ ਲਈ ਸਹਿਮਤ ਹੁੰਦੇ ਹਨ। ਇਹ ਜਾਣਨ ਵਿੱਚ ਸਾਡੀ ਸਹਾਇਤਾ ਕਰਦਾ ਹੈ ਕਿ ਸਾਡਾ ਸੈਂਪਲ ਕਿੰਨਾ ਪ੍ਰਤੀਕਾਤਮਕ ਹੈ।
- WA Notiy ਉਪਭੋਗਤਾਵਾਂ ਦੁਆਰਾ Exposure Notifications ਦੀ ਸੰਖਿਆ। ਇਹ ਕੋਵਿਡ-19 ਫੈਲਣ ਦੇ ਰੁਝਾਨਾਂ ਨੂੰ ਵੇਖਣ ਵਿੱਚ ਸਾਡੀ ਸਹਾਇਤਾ ਕਰਦਾ ਹੈ।
- ਉਹਨਾਂ ਲੋਕਾਂ ਦੀ ਸੰਖਿਆ ਜੋ ਇੱਕ ਐਕਸਪੋਜਰ ਨੋਟੀਫਿਕੇਸ਼ਨ ਤੇ ਕਲਿੱਕ ਕਰਦੇ ਹਨ। ਇਹ ਪਤਾ ਲਗਾਉਣ ਵਿੱਚ ਸਾਡੀ ਸਹਾਇਤਾ ਕਰਦਾ ਹੈ ਕਿ ਜਨਤਕ ਸਿਹਤ ਦੀਆਂ ਸਿਫਾਰਸ਼ਾਂ ਤੇ ਵਿਚਾਰ ਕਰਨ ਲਈ ਲੋਕ ਕਿੰਨੇ ਤਿਆਰ ਹਨ।
- ਉਹਨਾਂ ਲੋਕਾਂ ਦੀ ਸੰਖਿਆ ਜੋ ਕਿਸੇ ਅਜਿਹੇ ਵਿਅਕਤੀ ਦੇ ਨਜ਼ਦੀਕ ਸਨ ਜਿਸਦਾ ਕੋਵਿਡ -19 ਟੈਸਟ ਪਾਜੀਟਿਵ ਆਇਆ ਹੈ, ਪਰ ਇਹ ਐਕਸਪੋਜਰ ਬਹੁਤ ਨੇੜੇ ਜਾਂ ਲੰਬੇ ਸਮੇਂ ਲਈ ਨਹੀਂ ਸੀ । ਇਹ ਸਾਡੀ ਵਿਚਾਰ ਕਰਨ ਵਿੱਚ ਸਹਾਇਤਾ ਕਰਦਾ ਹੈ ਕਿ ਕੀ ਐਲਗੋਰਿਦਮ ਜੋ WA Notify ਵਿੱਚ ਐਕਸਪੋਜਰ ਨੂੰ ਨਿਰਧਾਰਤ ਕਰਦਾ ਹੈ ਨੂੰ ਕਿਵੇਂ ਵਿਵਸਥਿਤ ਕੀਤਾ ਜਾਣਾ ਚਾਹੀਦਾ ਹੈ।
- ਜਦੋਂ ਮੈਂ ਆਪਣੇ ਆਈਫੋਨ ਤੇ WA Notify ਨੂੰ ਸਮਰੱਥ ਕਰਦਾ ਹਾਂ, ਕੀ ਮੈਨੂੰ "ਉਪਲਬਧਤਾ ਚਿਤਾਵਨੀਆਂ Availability Alerts" ਟੌਗਲ ਚਾਲੂ ਜਾਂ ਬੰਦ ਕਰਨੀਆਂ ਚਾਹੀਦੀਆਂ ਹਨ?
-
ਬੰਦ ਠੀਕ ਹੈ। ਜੇ ਤੁਸੀਂ ਕਾਫ਼ੀ ਸਮੇਂ ਲਈ ਵਾਸ਼ਿੰਗਟਨ ਰਾਜ ਤੋਂ ਬਾਹਰ ਯਾਤਰਾ ਕਰਦੇ ਹੋ ਤਾਂ ਇਸਨੂੰ ਚਾਲੂ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਜਦੋਂ Availability Alerts (ਉਪਲਬਧਤਾ ਚੇਤਾਵਨੀਆਂ) ਚਾਲੂ ਹੁੰਦੀਆਂ ਹਨ, ਤਾਂ ਤੁਹਾਨੂੰ ਕਿਸੇ ਹੋਰ ਸਥਾਨ ਦੀ ਯਾਤਰਾ ਕਰਨ 'ਤੇ ਇੱਕ ਨੋਟੀਫਿਕੇਸ਼ਨ ਪ੍ਰਾਪਤ ਹੋ ਸਕਦੀ ਹੋ, ਜੋ WA Notify ਵਰਗਾ ਐਕਸਪੋਜ਼ਰ ਨੋਟੀਫਿਕੇਸ਼ਨ ਟੂਲ ਉਪਲਬਧ ਕਰਵਾਉਂਦੀ ਹੈ। ਜੇ ਤੁਹਾਡੇ ਕੋਲ ਇੱਕ iPhone ਹੈ, ਤਾਂ ਤੁਸੀਂ ਕਈ ਖੇਤਰਾਂ ਨੂੰ ਜੋੜ ਸਕਦੇ ਹੋ ਪਰ ਇੱਕ ਸਮੇਂ ਵਿੱਚ ਸਿਰਫ਼ ਇੱਕ ਖੇਤਰ ਹੀ ਕਿਰਿਆਸ਼ੀਲ ਹੋ ਸਕਦਾ ਹੈ। ਇੱਕ ਨਵੇਂ ਖੇਤਰ ਨੂੰ ਕਿਰਿਆਸ਼ੀਲ ਕਰਨ ਲਈ ਤੁਹਾਨੂੰ ਕਿਸੇ ਹੋਰ ਖੇਤਰ ਨੂੰ ਹਟਾਉਣ ਦੀ ਲੋੜ ਨਹੀਂ ਹੈ। ਜੇ ਤੁਹਾਡੇ ਕੋਲ ਇੱਕ Android ਫ਼ੋਨ ਹੈ, ਤਾਂ ਤੁਸੀਂ ਇੱਕ ਤੋਂ ਵੱਧ ਰਾਜਾਂ ਦੀਆਂ WA Notify ਵਰਗੀਆਂ ਐਕਸਪੋਜ਼ਰ ਨੋਟੀਫਿਕੇਸ਼ਨ ਐਪਾਂ ਨੂੰ ਇੰਸਟਾਲ ਕਰ ਸਕਦੇ ਹੋ, ਪਰ ਇੱਕ ਸਮੇਂ ਵਿੱਚ ਸਿਰਫ਼ ਇੱਕ ਐਪ ਨੂੰ ਹੀ ਕਿਰਿਆਸ਼ੀਲ ਕੀਤਾ ਜਾ ਸਕਦਾ ਹੈ ਜੋ WA Notify ਦੇ ਅਨੁਕੂਲ ਤਕਨਾਲੋਜੀ ਦੀ ਵਰਤੋਂ ਕਰਦੀ ਹੈ।
- ਕੀ ਮੈਨੂੰ WA Notifyਦੀ ਵਰਤੋਂ ਕਰਨ ਦੀ ਚੋਣ ਕਰਨੀ ਪਵੇਗੀ?
-
ਹਾਂ। WA Notify ਦੀ ਵਰਤੋਂ ਮੁਫ਼ਤ ਅਤੇ ਸਵੈ-ਇੱਛਤ ਹੈ। ਤੁਸੀਂ ਕਿਸੇ ਵੀ ਸਮੇਂ ਇਸ ਨੂੰ ਛੱਡ ਸਕਦੇ ਹੋ। ਅਜਿਹਾ ਕਰਨ ਲਈ, iPhone 'ਤੇ ਫੀਚਰ ਨੂੰ ਬੰਦ ਕਰੋ ਜਾਂ Android ਫ਼ੋਨ ਤੋਂ ਐਪ ਨੂੰ ਮਿਟਾਓ। ਇੱਕ ਵਾਰ ਜਦੋਂ ਤੁਸੀਂ ਇਸਨੂੰ ਛੱਡਣ ਦੀ ਚੋਣ ਕਰ ਲੈਂਦੇ ਹੋ, ਤਾਂ ਫ਼ੋਨ ਵਿੱਚੋਂ ਦੂਜੇ ਨੇੜਲੇ ਵਰਤੋਂਕਾਰਾਂ ਤੋਂ ਪ੍ਰਾਪਤ ਹੋਏ ਬੇਤਰਤੀਬੇ ਕੋਡ ਮਿਟਾ ਦਿੱਤੇ ਜਾਣਗੇ ਅਤੇ ਇਹ ਕੋਡ ਮੁੜ ਪ੍ਰਾਪਤ ਨਹੀਂ ਕੀਤੇ ਜਾ ਸਕਦੇ ਹਨ।
- ਕੀ WA Notify ਇੱਕ ਸੰਪਰਕ ਟਰੇਸਿੰਗ ਐਪ ਹੈ?
-
ਨਹੀਂ। WA Notify ਉਹਨਾਂ ਲੋਕਾਂ ਬਾਰੇ ਜਾਣਕਾਰੀ ਨੂੰ ਟਰੈਕ ਜਾਂ ਟਰੇਸ ਨਹੀਂ ਕਰਦਾ ਹੈ ਜਿਨ੍ਹਾਂ ਦੇ ਤੁਸੀਂ ਨਜ਼ਦੀਕ ਰਹੇ ਹੋ, ਇਸ ਲਈ ਇਹ "ਸੰਪਰਕ ਟਰੇਸਿੰਗ" ਨਹੀਂ ਕਰਦਾ ਹੈ। ਸੰਪਰਕ ਟਰੇਸਿੰਗ ਅਜਿਹੇ ਵਿਅਕਤੀਆਂ ਦੀ ਪਛਾਣ ਕਰਦੀ ਹੈ ਜੋ ਕਿਸੇ COVID-19 ਪਾਜ਼ੀਟਿਵ ਦੇ ਸੰਪਰਕ ਵਿੱਚ ਆਏ ਹੋ ਸਕਦੇ ਹਨ। ਇਹ ਟੂਲ ਕਿਸੇ ਵੀ ਨਿੱਜੀ ਜਾਣਕਾਰੀ ਨੂੰ ਇਕੱਠਾ ਜਾਂ ਉਸਦਾ ਵਟਾਂਦਰਾ ਨਹੀਂ ਕਰਦਾ ਹੈ, ਇਸ ਲਈ ਕਿਸੇ ਲਈ ਇਹ ਜਾਣਨਾ ਸੰਭਵ ਨਹੀਂ ਹੈ ਕਿ ਤੁਸੀਂ ਕਿਸ ਦੇ ਸੰਪਰਕ ਵਿੱਚ ਆਏ ਸੀ।
- ਇੱਕ “ਐਕਸਪੋਜ਼ਰ’ ਕੀ ਹੈ?
-
ਸੰਪਰਕ ਵਿੱਚ ਆਉਣਾ ਉਦੋਂ ਮੰਨਿਆ ਜਾਂਦਾ ਹੈ ਜਦੋਂ ਤੁਸੀਂ ਕਿਸੇ ਹੋਰ WA Notify ਵਰਤੋਂਕਾਰ ਦੇ ਨਜ਼ਦੀਕ ਸਮਾਂ ਬਿਤਾਇਆ ਹੋਵੇ, ਅਤੇ ਬਾਅਦ ਵਿੱਚ ਉਸ ਵਰਤੋਂਕਾਰ ਦਾ COVID-19 ਟੈਸਟ ਪਾਜ਼ੀਟਿਵ ਆ ਜਾਵੇ। ਐਕਸਪੋਜ਼ਰ ਦਾ ਪਤਾ ਲਗਾਉਣ ਲਈ, WA Notify ਇੱਕ ਐਲਗੋਰਿਥਮ ਰਾਹੀਂ ਇਹ ਪਛਾਣ ਕਰਦੀ ਹੈ ਕਿ ਸੁਰੱਖਿਅਤ ਦੂਰੀ 'ਤੇ ਮੌਜੂਦ ਜਾਂ ਜ਼ਿਆਦਾ ਨਜ਼ਦੀਕ ਆਏ ਲੋਕਾਂ ਵਿੱਚੋਂ ਕਿੰਨ੍ਹਾਂ ਵਿੱਚ COVID-19 ਦਾ ਸੰਚਾਰ ਹੋਣ ਦੀ ਸੰਭਾਵਨਾ ਹੈ ਅਤੇ ਕਿੰਨ੍ਹਾਂ ਨੂੰ ਚੇਤਾਵਨੀ ਭੇਜਣ ਦੀ ਲੋੜ ਨਹੀਂ ਹੈ। WA Notify ਤੁਹਾਨੂੰ ਸਿਰਫ਼ ਤਾਂ ਹੀ ਐਕਸਪੋਜ਼ਰ ਨੋਟੀਫਿਕੇਸ਼ਨ ਭੇਜੇਗੀ ਜੇਕਰ ਤੁਸੀਂ ਕਿਸੇ ਹੋਰ ਵਰਤੋਂਕਾਰ ਦੇ ਇੰਨਾ ਕੁ ਨੇੜੇ ਆਉਂਦੇ ਹੋ ਅਤੇ ਇੰਨੇ ਕੁ ਸਮੇਂ ਤੱਕ ਉਹਨਾਂ ਦੇ ਨੇੜੇ ਰਹਿੰਦੇ ਹੋ ਕਿ DOH ਨੂੰ ਲੱਗਦਾ ਹੈ ਕਿ ਇਸ ਦੌਰਾਨ ਤੁਹਾਡੇ ਵਿੱਚ COVID-19 ਦਾ ਸੰਚਾਰ ਹੋ ਸਕਦਾ ਹੈ। ਇਸ ਐਲਗੋਰਿਥਮ ਨੂੰ ਜਨਤਕ ਸਿਹਤ ਅਧਿਕਾਰੀਆਂ ਦੁਆਰਾ ਵਿਵਸਥਿਤ ਕੀਤਾ ਜਾ ਸਕਦਾ ਹੈ।
- ਕੀ ਹੁੰਦਾ ਹੈ ਜੇ WA Notify ਮੈਨੂੰ ਦੱਸਦਾ ਹੈ ਕਿ ਸ਼ਾਇਦ ਮੈਂ ਐਕਸਪੋਜ਼ ਹੋ ਗਿਆ ਹਾਂ?
-
ਜੇ WA Notify ਨੂੰ ਪਤਾ ਲਗਦਾ ਹੈ ਕਿ ਤੁਸੀਂ ਐਕਸਪੋਜ਼ ਹੋ ਗਏ ਹੋ, ਤਾਂ ਤੁਹਾਡੇ ਫ਼ੋਨ 'ਤੇ ਇੱਕ ਨੋਟੀਫਿਕੇਸ਼ਨ ਤੁਹਾਨੂੰ ਇੱਕ ਵੈਬਸਾਈਟ' ਤੇ ਇਸ ਬਾਰੇ ਜਾਣਕਾਰੀ ਦੇਵੇਗੀ ਕਿ ਤੁਹਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ। ਇਸ ਵਿੱਚ ਇਹ ਸ਼ਾਮਲ ਹੁੰਦਾ ਹੈ ਕਿ ਕਿਵੇਂ ਅਤੇ ਕਿੱਥੇ ਟੈਸਟ ਕੀਤਾ ਜਾਵੇ, ਆਪਣੇ ਅਤੇ ਆਪਣੇ ਨਜਦੀਕ ਦੇ ਲੋਕਾਂ ਨੂੰ ਸੁਰੱਖਿਅਤ ਰੱਖਣ ਬਾਰੇ ਜਾਣਕਾਰੀ, ਅਤੇ ਤੁਹਾਡੇ ਪ੍ਰਸ਼ਨਾਂ ਦੇ ਉੱਤਰ ਦੇਣ ਦੇ ਸਰੋਤ। ਵੈਬਸਾਈਟ ਤੇ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹਨਾ ਅਤੇ ਉਹਨਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ।
- ਕੀ ਲੋਕਾਂ ਨੂੰ ਪਤਾ ਲੱਗੇਗਾ ਜੇ ਕੋਵਿਡ-19 ਲਈ ਸਕਾਰਾਤਮਕ ਟੈਸਟ ਹੁੰਦਾ ਹਾਂ?
-
ਨਹੀਂ। WA Notify ਤੁਹਾਡੇ ਬਾਰੇ ਕੋਈ ਵੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਹੀਂ ਕਰਦਾ ਹੈ। ਜਦੋਂ ਕਿਸੇ ਨੂੰ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਬਾਰੇ ਕੋਈ ਨੋਟੀਫਿਕੇਸ਼ਨ ਪ੍ਰਾਪਤ ਹੁੰਦੀ ਹੈ, ਤਾਂ ਉਹਨਾਂ ਨੂੰ ਸਿਰਫ਼ ਇਹ ਪਤਾ ਲੱਗੇਗਾ ਕਿ ਉਹ ਕਿਸੇ ਅਜਿਹੇ ਵਿਅਕਤੀ ਦੇ ਨੇੜੇ ਆਏ ਸੀ ਜਿਹਨਾਂ ਦਾ COVID-19 ਟੈਸਟ ਪਾਜ਼ੀਟਿਵ ਆ ਗਿਆ ਹੈ। ਉਹਨਾਂ ਨੂੰ ਇਹ ਨਹੀਂ ਪਤਾ ਲੱਗੇਗਾ ਕਿ ਉਹ ਵਿਅਕਤੀ ਕੌਣ ਸੀ ਜਾਂ ਉਹ ਕਿੱਥੇ ਸੰਪਰਕ ਵਿੱਚ ਆਏ ਸੀ।
- ਕੀ ਮੈਨੂੰ WA Notify ਲਈ ਭੁਗਤਾਨ ਕਰਨਾ ਪਵੇਗਾ?
-
ਨਹੀਂ। WA Notify ਮੁਫਤ ਹੈ।
- WA Notify ਵਾਸ਼ਿੰਗਟਨ ਰਾਜ ਦੀ ਕਿਵੇਂ ਮਦਦ ਕਰੇਗਾ?
-
University of Washington ਦੇ ਅਧਿਐਨ (ਸਿਰਫ਼ ਅੰਗਰੇਜ਼ੀ) ਰਾਹੀਂ ਪਤਾ ਲੱਗਿਆ ਹੈ ਕਿ ਜਿੰਨੇ ਵੱਧ ਲੋਕ ਐਕਸਪੋਜ਼ਰ ਨੋਟੀਫਿਕੇਸ਼ਨਾਂ ਦੀ ਵਰਤੋਂ ਕਰਦੇ ਹਨ, ਉੱਨਾ ਹੀ ਵੱਧ ਫਾਇਦਾ ਹੁੰਦਾ ਹੈ। ਨਤੀਜਿਆਂ ਨੇ ਦਿਖਾਇਆ ਹੈ ਕਿ WA Notify ਨੇ ਅੰਦਾਜ਼ਨ 40-115 ਲੋਕਾਂ ਦੀ ਜਾਨ ਬਚਾਈ ਹੈ ਅਤੇ ਉਪਯੋਗ ਵਿੱਚ ਲਿਆਉਣ ਦੇ ਪਹਿਲੇ ਚਾਰ ਮਹੀਨਿਆਂ ਦੌਰਾਨ ਲਗਭਗ 5,500 COVID-19 ਕੇਸਾਂ ਨੂੰ ਰੋਕਿਆ ਹੈ। ਡੇਟਾ ਮਾਡਲ ਦਰਸਾਉਂਦੇ ਹਨ ਹੈ ਕਿ WA Notify ਵਰਤਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ COVID-19 ਦੇ ਸੰਕਰਮਣ ਅਤੇ ਉਸ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਆਈ ਹੈ, ਇਸ ਨਾਲ ਸਾਬਤ ਹੁੰਦਾ ਹੈ ਕਿ WA Notify COVID-19 ਨੂੰ ਫੈਲਣ ਤੋਂ ਰੋਕਣ ਲਈ ਇੱਕ ਬਹੁਤ ਵਧੀਆ ਟੂਲ ਹੈ।
- ਜੇ ਮੈਂ ਰਾਜ ਤੋਂ ਬਾਹਰ ਦੀ ਯਾਤਰਾ ਕਰਾਂ ਤਾਂ ਕੀ WA Notify ਕੰਮ ਕਰਦਾ ਹੈ?
-
ਹਾਂ। ਜੇ ਤੁਸੀਂ ਕਿਸੇ ਅਜਿਹੇ ਰਾਜ ਦੀ ਯਾਤਰਾ ਕਰਦੇ ਹੋ, ਜਿੱਥੇ ਉਸੇ Google/Apple ਤਕਨਾਲੋਜੀ ਦੀ ਵਰਤੋਂ ਕਰਨ ਵਾਲੀ ਐਪ ਦਾ ਇਸਤੇਮਾਲ ਕੀਤਾ ਜਾਂਦਾ ਹੈ (ਸਿਰਫ ਅੰਗਰੇਜ਼ੀ), ਤਾਂ ਤੁਹਾਡਾ ਫ਼ੋਨ ਉਸ ਰਾਜ ਵਿੱਚ ਵਰਤੋਂਕਾਰਾਂ ਨਾਲ ਬੇਤਰਤੀਬ ਕੋਡਸ ਦਾ ਵਟਾਂਦਰਾ ਕਰਨਾ ਜਾਰੀ ਰੱਖੇਗਾ। ਤੁਹਾਨੂੰ ਆਪਣੇ ਸਮਾਰਟਫ਼ੋਨ ਦੀਆਂ ਸੈਟਿੰਗਾਂ ਵਿੱਚ ਕੁਝ ਵੀ ਬਦਲਣ ਦੀ ਲੋੜ ਨਹੀਂ ਹੈ। ਜੇ ਤੁਸੀਂ ਲੰਮੇ ਸਮੇਂ ਲਈ ਵਾਸ਼ਿੰਗਟਨ ਤੋਂ ਬਾਹਰ ਜਾ ਰਹੇ ਹੋ, ਤਾਂ ਨਵੇਂ ਰਾਜ ਵਿੱਚ ਸਥਾਨਕ ਸਹਾਇਤਾ ਅਤੇ ਚੇਤਾਨਵੀਆਂ ਪ੍ਰਾਪਤ ਕਰਨ ਲਈ ਤੁਹਾਨੂੰ ਉਸ ਰਾਜ ਵਿੱਚ ਉਪਲਬਧ ਵਿਕਲਪਾਂ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ।
- ਹੋਰ ਉਪਭੋਗਤਾਵਾਂ ਨੂੰ ਸੂਚਿਤ ਕਰਨ ਵਿੱਚ WA Notify ਕਿੰਨਾ ਸਮਾਂ ਲੈਂਦਾ ਹੈ?
-
ਉਨ੍ਹਾਂ ਉਪਭੋਗਤਾਵਾਂ ਨੂੰ ਜੋ ਕਿਸੇ ਹੋਰ ਉਪਭੋਗਤਾ ਦੁਆਰਾ ਕੋਵਿਡ-19 ਦੇ ਸੰਪਰਕ ਵਿੱਚ ਆਏ ਹੋ ਸਕਦੇ ਹਨ ਕੋਵਿਡ-ਪਾਜੀਟਿਵ ਉਪਭੋਗਤਾ ਦੁਆਰਾ WA Notify ਵਿੱਚ ਕਦਮਾਂ ਦੀ ਪਾਲਣਾ ਕਰਦੇ ਹਨ ਗੁਪਤ ਰੂਪ ਵਿੱਚ ਹੋਰ WA Notify ਉਪਭੋਗਤਾਵਾਂ ਨੂੰ ਸੁਚੇਤ ਕਰਨ ਦੇ 24 ਘੰਟਿਆਂ ਦੇ ਅੰਦਰ ਅੰਦਰ ਇੱਕ ਨੋਟੀਫਿਕੇਸ਼ਨ ਪ੍ਰਾਪਤ ਹੋਵੇਗੀ।
- ਕੀWA Notify ਤੋਂ ਕਈ ਚਿਤਾਵਨੀਆਂ ਪ੍ਰਾਪਤ ਕਰਨਾ ਸੰਭਵ ਹੈ?
-
ਜਿਹੜੇ ਵਰਤੋਂਕਾਰਾਂ ਦਾ ਟੈਸਟ ਪਾਜ਼ੀਟਿਵ ਆਇਆ ਹੈ, ਉਹਨਾਂ ਨੂੰ ਇੱਕ ਪੌਪ-ਅੱਪ ਨੋਟੀਫਿਕੇਸ਼ਨ ਅਤੇ ਇੱਕ ਟੈਕਸਟ ਸੁਨੇਹਾ ਪ੍ਰਾਪਤ ਹੋ ਸਕਦਾ ਹੈ। ਜਿਹੜੇ ਵਰਤੋਂਕਾਰ ਇੱਕ ਤੋਂ ਜ਼ਿਆਦਾ ਵਾਰ ਕਿਸੇ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹਨ, ਉਹਨਾਂ ਨੂੰ ਹਰ ਵਾਰ ਸੂਚਿਤ ਕੀਤਾ ਜਾਵੇਗਾ।
- ਜੇ ਮੈਂ ਕੋਵਿਡ ਲਈ ਪਾਜੀਟਿਵ ਟੈਸਟ ਕਰਦਾ ਹਾਂ ਤਾਂ ਮੈਂWA Notifyਨੂੰ ਕਿਵੇਂ ਦੱਸਾਂ?
-
ਜੇ ਤੁਹਾਡਾ ਟੈਸਟ ਪਾਜ਼ੀਟਿਵ ਆਉਂਦਾ ਹੈ ਅਤੇ DOH ਜਾਂ ਤੁਹਾਡੀ ਸਥਾਨਕ ਪਬਲਿਕ ਹੈਲਥ ਅਥਾਰਟੀ ਦਾ ਕੋਈ ਵਿਅਕਤੀ ਤੁਹਾਡੇ ਨਾਲ ਸੰਪਰਕ ਕਰਦਾ ਹੈ, ਤਾਂ ਉਹ ਪੁੱਛਣਗੇ ਕਿ ਕੀ ਤੁਸੀਂ WA Notify ਦੀ ਵਰਤੋਂ ਕਰ ਰਹੇ ਹੋ ਜਾਂ ਨਹੀਂ। ਜੇ ਤੁਸੀਂ ਵਰਤੋਂ ਕਰ ਰਹੇ ਹੋ, ਤਾਂ ਉਹ ਤੁਹਾਨੂੰ ਇੱਕ ਤਸਦੀਕ ਲਿੰਕ ਅਤੇ/ਜਾਂ ਨੋਟੀਫਿਕੇਸ਼ਨ ਭੇਜਣਗੇ ਅਤੇ ਇਸਨੂੰ WA Notify ਵਿੱਚ ਦਰਜ ਕਰਨ ਦੇ ਕਦਮਾਂ ਦੀ ਪਾਲਣਾ ਕਰਨ ਵਿੱਚ ਤੁਹਾਡੀ ਸਹਾਇਤਾ ਕਰਨਗੇ। ਲਿੰਕ ਜਾਂ ਨੋਟੀਫਿਕੇਸ਼ਨ ਵਿੱਚ ਤੁਹਾਡੀ ਨਿੱਜੀ ਜਾਣਕਾਰੀ ਸ਼ਾਮਲ ਨਹੀਂ ਹੁੰਦੀ ਹੈ। ਜਿਹਨਾਂ ਲੋਕਾਂ ਦਾ ਹਾਲ ਹੀ ਵਿੱਚ COVID-19 ਦਾ ਟੈਸਟ ਪਾਜ਼ੀਟਿਵ ਆਇਆ ਹੈ, DOH ਉਹਨਾਂ ਦੇ ਫ਼ੋਨ ਨੰਬਰਾਂ 'ਤੇ ਵੀ ਟੈਕਸਟ ਸੁਨੇਹਾ ਅਤੇ/ਜਾਂ ਨੋਟੀਫਿਕੇਸ਼ਨ ਭੇਜਦਾ ਹੈ ।
ਜਦੋਂ ਤੁਸੀਂ ਕਦਮਾਂ ਦੀ ਪਾਲਣਾ ਕਰਦੇ ਹੋ ਤਾਂ DOH ਕੋਲ ਇਹ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਕਿ WA Notify ਐਕਸਪੋਜ਼ਰ ਨੋਟੀਫਿਕੇਸ਼ਨ ਕਿਸ ਨੂੰ ਪ੍ਰਾਪਤ ਹੋਵੇਗੀ। ਐਕਸਪੋਜ਼ਰ ਨੋਟੀਫਿਕੇਸ਼ਨ ਵਿੱਚ ਤੁਹਾਡੇ ਬਾਰੇ ਕੋਈ ਜਾਣਕਾਰੀ ਸ਼ਾਮਲ ਨਹੀਂ ਹੋਵੇਗੀ। ਜਿੰਨੇ ਜ਼ਿਆਦਾ ਲੋਕ WA Notify ਵਿੱਚ ਆਪਣੇ ਨਤੀਜਿਆਂ ਦੀ ਗੁਪਤ ਰੂਪ ਵਿੱਚ ਪੁਸ਼ਟੀ ਕਰਦੇ ਹਨ, ਉੱਨੇ ਵਧੀਆ ਢੰਗ ਨਾਲ ਅਸੀਂ COVID-19 ਨੂੰ ਫੈਲਣ ਤੋਂ ਰੋਕ ਸਕਦੇ ਹਾਂ।
ਜੇ ਤੁਹਾਡਾ ਟੈਸਟ ਪਾਜ਼ੀਟਿਵ ਆਇਆ ਹੈ ਅਤੇ ਤੁਸੀਂ ਅਜੇ ਵੀ WA Notify ਵਿੱਚ ਆਪਣੇ ਨਤੀਜੇ ਦੀ ਗੁਪਤ ਰੂਪ ਵਿੱਚ ਪੁਸ਼ਟੀ ਕਰਨੀ ਹੈ, ਤਾਂ ਗੁਪਤ ਰੂਪ ਵਿੱਚ WA Notify ਦੇ ਹੋਰ ਵਰਤੋਂਕਾਰਾਂ ਨੂੰ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਬਾਰੇ ਸੂਚਿਤ ਕਰਨ ਲਈ ਤਸਦੀਕ ਕੋਡ ਪ੍ਰਾਪਤ ਕਰਨ ਦੀ ਬੇਨਤੀ ਕਰਨ ਵਾਲੇ ਕਦਮਾਂ ਲਈ, ਇਸ ਪੰਨੇ ’ਤੇ ਉੱਪਰ ਦਿੱਤੇ “ਜੇ ਤੁਹਾਡਾ ਸੈਲਫ-ਟੈਸਟ ਨਾਲ COVID-19 ਦਾ ਟੈਸਟ ਪਾਜ਼ੀਟਿਵ ਆ ਜਾਂਦਾ ਹੈ ਤਾਂ ਦੂਜਿਆਂ ਨੂੰ ਕਿਵੇਂ ਸੂਚਿਤ ਕਰਨਾ ਹੈ” ਭਾਗ ਨੂੰ ਵੇਖੋ।
- ਕੀ ਮੇਰੇ ਫ਼ੋਨ ਵਿੱਚWA Notify ਸ਼ਾਮਲ ਕਰਨ ਤੋਂ ਬਾਅਦ ਮੈਨੂੰ ਕੁਝ ਕਰਨ ਦੀ ਜਰੂਰਤ ਹੈ?
-
ਅਤਿਰਿਕਤ ਕਾਰਵਾਈ ਸਿਰਫ ਤਾਂ ਹੀ ਲੋੜੀਂਦੀ ਹੈ ਜੇ:
- ਤੁਸੀਂ ਕੋਵਿਡ-19 ਟੈਸਟ ਵਿੱਚ ਪੌਜ਼ਿਟਿਵ ਪਾਏ ਜਾਂਦੇ ਹੋ, ਜਾਂ
- ਤੁਹਾਨੂੰ ਇੱਕ ਨੋਟੀਫਿਕੇਸ਼ਨ ਪ੍ਰਾਪਤ ਹੁੰਦਾ ਹੈ ਕਿ ਹੋ ਸਕਦਾ ਹੈ ਕਿ ਤੁਹਾਨੂੰ ਜੋਖਮ ਹੋਵੋ।
ਜੇ ਤੁਹਾਡਾ ਟੈਸਟ ਪਾਜ਼ੀਟਿਵ ਆਉਂਦਾ ਹੈ, ਅਤੇ DOH ਜਾਂ ਤੁਹਾਡੀ ਸਥਾਨਕ ਪਬਲਿਕ ਹੈਲਥ ਅਥਾਰਟੀ ਦਾ ਕੋਈ ਵਿਅਕਤੀ ਤੁਹਾਡੇ ਨਾਲ ਸੰਪਰਕ ਕਰਦਾ ਹੈ, ਤਾਂ ਉਹ ਪੁੱਛਣਗੇ ਕਿ ਕੀ ਤੁਸੀਂ WA Notify ਦੀ ਵਰਤੋਂ ਕਰ ਰਹੇ ਹੋ ਜਾਂ ਨਹੀਂ। ਜੇ ਤੁਸੀਂ ਵਰਤੋਂ ਕਰ ਰਹੇ ਹੋ, ਤਾਂ ਉਹ ਤੁਹਾਨੂੰ ਇੱਕ ਤਸਦੀਕ ਲਿੰਕ ਅਤੇ/ਜਾਂ ਨੋਟੀਫਿਕੇਸ਼ਨ ਭੇਜਣਗੇ ਅਤੇ ਇਸਨੂੰ WA Notify ਵਿੱਚ ਦਰਜ ਕਰਨ ਦੇ ਕਦਮਾਂ ਦੀ ਪਾਲਣਾ ਕਰਨ ਵਿੱਚ ਤੁਹਾਡੀ ਸਹਾਇਤਾ ਕਰਨਗੇ। ਲਿੰਕ ਜਾਂ ਨੋਟੀਫਿਕੇਸ਼ਨ ਵਿੱਚ ਤੁਹਾਡੀ ਨਿੱਜੀ ਜਾਣਕਾਰੀ ਸ਼ਾਮਲ ਨਹੀਂ ਹੁੰਦੀ ਹੈ। DOH ਕੋਲ ਇਹ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਕਿ WA Notify ਐਕਸਪੋਜ਼ਰ ਨੋਟੀਫਿਕੇਸ਼ਨ ਕਿਸ ਨੂੰ ਪ੍ਰਾਪਤ ਹੋਵੇਗੀ। ਐਕਸਪੋਜ਼ਰ ਨੋਟੀਫਿਕੇਸ਼ਨ ਵਿੱਚ ਤੁਹਾਡੇ ਬਾਰੇ ਕੋਈ ਜਾਣਕਾਰੀ ਸ਼ਾਮਲ ਨਹੀਂ ਹੋਵੇਗੀ। ਜਿੰਨੇ ਜ਼ਿਆਦਾ ਲੋਕ WA Notify ਵਿੱਚ ਆਪਣੇ ਨਤੀਜਿਆਂ ਦੀ ਗੁਪਤ ਰੂਪ ਵਿੱਚ ਪੁਸ਼ਟੀ ਕਰਦੇ ਹਨ, ਉੱਨੇ ਵਧੀਆ ਢੰਗ ਨਾਲ ਅਸੀਂ COVID-19 ਨੂੰ ਫੈਲਣ ਤੋਂ ਰੋਕ ਸਕਦੇ ਹਾਂ।
ਜੇ ਤੁਹਾਡਾ ਟੈਸਟ ਪਾਜ਼ੀਟਿਵ ਆਇਆ ਹੈ ਅਤੇ ਤੁਹਾਨੂੰ ਤਸਦੀਕ ਕੋਡ ਦੀ ਲੋੜ ਹੈ, ਤਾਂ ਗੁਪਤ ਰੂਪ ਵਿੱਚ WA Notify ਦੇ ਹੋਰ ਵਰਤੋਂਕਾਰਾਂ ਨੂੰ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਬਾਰੇ ਸੂਚਿਤ ਕਰਨ ਲਈ ਤਸਦੀਕ ਕੋਡ ਦੀ ਬੇਨਤੀ ਕਰਨ ਵਾਲੇ ਕਦਮਾਂ ਲਈ, ਇਸ ਪੰਨੇ ’ਤੇ ਉੱਪਰ ਦਿੱਤੇ “ਜੇ ਤੁਹਾਡਾ ਸੈਲਫ-ਟੈਸਟ ਨਾਲ COVID-19 ਦਾ ਟੈਸਟ ਪਾਜ਼ੀਟਿਵ ਆ ਜਾਂਦਾ ਹੈ ਤਾਂ ਦੂਜਿਆਂ ਨੂੰ ਕਿਵੇਂ ਸੂਚਿਤ ਕਰਨਾ ਹੈ” ਭਾਗ ਨੂੰ ਵੇਖੋ।
- ਕੀ WA Notify ਦੀ ਵਰਤੋਂ ਨਾਲ ਮੇਰੀ ਬੈਟਰੀ ਖ਼ਤਮ ਹੋ ਜਾਵੇਗੀ ਜਾਂ ਬਹੁਤ ਸਾਰੇ ਡੇਟਾ ਦੀ ਵਰਤੋਂ ਹੋਵੇਗੀ?
-
ਨਹੀਂ। ਇਸਨੂੰ ਘੱਟ ਊਰਜਾ Bluetooth ਤਕਨੀਕ ਦੀ ਵਰਤੋਂ ਕਰਕੇ ਤੁਹਾਡੇ ਡੇਟਾ ਅਤੇ ਬੈਟਰੀ ਦੀ ਉਮਰ 'ਤੇ ਘੱਟ ਤੋਂ ਘੱਟ ਪ੍ਰਭਾਵ ਪਾਉਣ ਲਈ ਤਿਆਰ ਕੀਤਾ ਗਿਆ ਹੈ।
- ਅਜਿਹਾ ਕਿਉਂ ਲਗਦਾ ਹੈ ਕਿ WA Notify ਬਹੁਤ ਜ਼ਿਆਦਾ ਬੈਟਰੀ ਵਰਤ ਰਿਹਾ ਹੈ?
-
ਅਸਲ ਵਿੱਚ, ਅਜਿਹਾ ਹੋਣ ਦੀ ਸੰਭਾਵਨਾ ਨਹੀਂ ਹੈ। ਤੁਹਾਡੇ ਡਿਵਾਈਸ ’ਤੇ ਹੋਣ ਵਾਲੀ ਬੈਟਰੀ ਦੀ ਵਰਤੋਂ ਇਹ ਵੀ ਦਰਸਾਉਂਦੀ ਹੈ ਕਿ ਹਰ ਰੋਜ਼ ਕਿੰਨੇ ਪ੍ਰਤੀਸ਼ਤ ਬੈਟਰੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਵਿੱਚ WA Notify ਵਰਗੀਆਂ ਐਪਾਂ ਦੀ ਵਰਤੋਂ ਵੀ ਸ਼ਾਮਲ ਹੁੰਦੀ ਹੈ। ਜ਼ਿਆਦਾਤਰ ਐਪਾਂ ਅਤੇ ਟੂਲ ਰਾਤ ਦੌਰਾਨ ਨਹੀਂ ਚੱਲਦੇ ਹਨ। WA Notify ਵੀ ਅਜਿਹਾ ਨਹੀਂ ਕਰਦਾ, ਪਰ ਇਹ ਪਾਜ਼ੀਟਿਵ ਵਰਤੋਂਕਾਰ ਨਾਲ ਮੈਚ ਕਰਨ ਲਈ ਕੁਝ ਘੰਟਿਆਂ ਵਿੱਚ ਬੇਤਰਤੀਬੇ ਕੋਡਾਂ ਦੀ ਜਾਂਚ ਕਰਦਾ ਹੈ ਤਾਂ ਜੋ ਇਹ ਤੁਹਾਨੂੰ ਕਿਸੇ ਵੀ ਸੰਭਾਵਿਤ ਸੰਪਰਕ ਬਾਰੇ ਚੇਤਾਵਨੀ ਦੇ ਸਕੇ। ਇਸ ਲਈ, ਉਦਾਹਰਨ ਵਜੋਂ, ਜੇ ਤੁਹਾਡੇ ਸੌਣ ਵੇਲੇ ਕੋਈ ਹੋਰ ਐਪ ਨਹੀਂ ਚੱਲ ਰਹੀ ਹੁੰਦੀ, ਤਾਂ ਉਸ ਸਮੇਂ WA Notify ਵੱਲੋਂ ਵਰਤੀ ਜਾਂਦੀ ਬੈਟਰੀ ਦਾ ਪ੍ਰਤੀਸ਼ਤ ਵੱਧ ਦਿਖਾਈ ਦੇਵੇਗਾ। ਇਸਦਾ ਮਤਲਬ ਇਹ ਨਹੀਂ ਹੈ ਕਿ WA Notify ਬਹੁਤ ਜ਼ਿਆਦਾ ਬੈਟਰੀ ਵਰਤ ਰਿਹਾ ਹੈ - ਬੈਟਰੀ ਥੋੜ੍ਹੀ ਹੀ ਵਰਤੀ ਜਾ ਰਹੀ ਹੈ ਬਸ ਉਸਦਾ ਪ੍ਰਤੀਸ਼ਤ ਵੱਧ ਦਿਖਾਈ ਦੇ ਰਿਹਾ ਹੈ।
- ਕੀ ਮੈਨੂੰ ਕੰਮ ਕਰਨ ਲਈWA Notifyਲਈ Bluetooth ਚਾਲੂ ਰੱਖਣ ਦੀ ਜਰੂਰਤ ਹੈ?
-
ਹਾਂ। WA Notify Bluetooth ਘੱਟ ਊਰਜਾ ਦੀ ਵਰਤੋਂ ਕਰਦਾ ਹੈ, ਇਸ ਲਈ ਸਿਸਟਮ ਦੇ ਨਜਦੀਕੀ ਹੋਰ ਉਪਭੋਗਤਾਵਾਂ ਦਾ ਪਤਾ ਲਗਾਉਣ ਲਈ Bluetooth ਹਮੇਸ਼ਾਂ ਸਰਗਰਮ ਹੋਣਾ ਚਾਹੀਦਾ ਹੈ।
- WA Notify ਖੋਲ੍ਹਣ ਦੀ ਲੋੜ ਹੈ?
-
ਨਹੀਂ।WA Notify ਪਿਛੋਕੜ ਵਿੱਚ ਕੰਮ ਕਰੇਗਾ।
- ਕੀ WA Notify ਪੁਰਾਣੇ ਸਮਾਰਟਫੋਨਾਂ ਤੇ ਸਮਰਥਤ ਕੀਤਾ ਗਿਆ ਹੈ?
-
ਆਈਫੋਨ ਉਪਭੋਗਤਾ WA Notify ਦੀ ਵਰਤੋਂ ਕਰ ਸਕਦੇ ਹਨ ਜੇ ਤੁਹਾਡਾ ਓਪਰੇਟਿੰਗ ਸਿਸਟਮ ਇਹ ਹੈ:
- iOS ਸੰਸਕਰਨ 13.7 ਜਾਂ ਨਵੇਂ (ਆਈਫੋਨ 6s, 6s ਪਲੱਸ, SE ਜਾਂ ਨਵੇਂ ਲਈ)
- iOS ਸੰਸਕਰਨ 12.5 (iPhone 6, 6 plus, 5s ਲਈ)
ਐਂਡਰਾਇਡ ਉਪਭੋਗਤਾ WA Notify ਦੀ ਵਰਤੋਂ ਕਰ ਸਕਦੇ ਹਨ ਜੇ ਤੁਹਾਡਾ ਐਂਡਰਾਇਡ ਸਮਾਰਟਫੋਨ Bluetooth Low Energy ਅਤੇ ਐਂਡਰਾਇਡ ਸੰਸਕਰਨ 6 (ਏਪੀਆਈ 23) ਜਾਂ ਇਸਤੋਂ ਵੱਧ ਦਾ ਸਮਰਥਨ ਕਰਦਾ ਹੈ।
- ਕੀ ਮੈਨੂੰWA Notify ਦੀ ਵਰਤੋਂ ਕਰਨ ਲਈ 18 ਸਾਲ ਦਾ ਹੋਣਾ ਚਾਹੀਦਾ ਹੈ?
-
ਨਹੀਂ। WA Notify ਨਹੀਂ ਜਾਣਦਾ ਜਾਂ ਤੁਹਾਡੀ ਉਮਰ ਦੀ ਜਾਂਚ ਕਰਦਾ ਹੈ।
- ਕੀ ਇਹ ਤਕਨੀਕ ਕੰਮ ਕਰੇਗੀ ਜੇ ਮੈਂ ਕਿਸੇ ਨਾਲ ਫ਼ੋਨ ਸਾਂਝਾ ਕਰਦਾ ਹਾਂ?
-
WA Notify ਇਹ ਨਹੀਂ ਦੱਸ ਸਕਦਾ ਕਿ ਸੰਭਾਵਤ ਐਕਸਪੋਜਰ ਦੇ ਸਮੇਂ ਫ਼ੋਨ ਕੌਣ ਵਰਤ ਰਿਹਾ ਸੀ। ਜੇ ਤੁਸੀਂ ਕੋਈ ਫ਼ੋਨ ਸਾਂਝਾ ਕਰਦੇ ਹੋ, ਫ਼ੋਨ ਦੀ ਵਰਤੋਂ ਕਰਨ ਵਾਲੇ ਹਰ ਵਿਅਕਤੀ ਨੂੰ ਜਨਤਕ ਸਿਹਤ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਜਰੂਰਤ ਹੁੰਦੀ ਹੈ ਜੇ WA Notifyਕੋਵਿਡ-19 ਦੇ ਸੰਭਾਵਤ ਐਕਸਪੋਜ਼ਰ ਦਾ ਸੰਕੇਤ ਦਿੰਦਾ ਹੈ।
- ਮੈਨੂੰ ਇੱਕ ਨੋਟੀਫਿਕੇਸ਼ਨ ਅਤੇ/ਜਾਂ ਇੱਕ ਟੈਕਸਟ ਪ੍ਰਾਪਤ ਹੋਇਆ, ਪਰ ਜਿਸ ਵਿਅਕਤੀ ਦਾ ਟੈਸਟ ਕੀਤਾ ਗਿਆ ਹੈ ਉਹ ਪਰਿਵਾਰ ਜਾਂ ਘਰ ਦਾ ਹੀ ਮੈਂਬਰ ਸੀ। ਮੈਨੂੰ ਕੀ ਕਰਨਾ ਚਾਹੀਦਾ ਹੈ?
-
WA Notify ਦੇ ਜਿਸ ਵਰਤੋਂਕਾਰ ਦਾ ਟੈਸਟ ਪਾਜ਼ੀਟਿਵ ਆਇਆ ਹੈ, ਉਹਨਾਂ ਨੂੰ ਆਪਣੇ ਸੰਪਰਕ ਵਿੱਚ ਆਏ ਦੂਜੇ ਵਰਤੋਂਕਾਰਾਂ ਨੂੰ ਗੁਪਤ ਰੂਪ ਵਿੱਚ ਚੇਤਾਵਨੀ ਦੇਣ ਦੇ ਕਦਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਲਈ ਤੁਹਾਨੂੰ ਕਿਸੇ ਵੀ ਅਜਿਹੇ ਟੈਕਸਟ ਸੁਨੇਹਿਆਂ ਜਾਂ ਨੋਟੀਫਿਕੇਸ਼ਨਵਾਂ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਜੋ ਤੁਹਾਡੇ ਲਈ ਨਹੀਂ ਹਨ।
ਜੇ ਤੁਹਾਡੇ ਪਰਿਵਾਰ ਜਾਂ ਘਰ ਦਾ ਕੋਈ ਮੈਂਬਰ WA Notify ਦਾ ਵਰਤੋਂਕਾਰ ਹੈ, ਅਤੇ ਉਹਨਾਂ ਦਾ ਟੈਸਟ ਪਾਜ਼ੀਟਿਵ ਆਇਆ ਹੈ, ਅਤੇ ਉਹਨਾਂ ਨੇ ਅਜੇ ਤੱਕ WA Notify ਵਿੱਚ ਆਪਣੇ ਨਤੀਜੇ ਦੀ ਪੁਸ਼ਟੀ ਨਹੀਂ ਕੀਤੀ ਹੈ, ਤਾਂ ਉਹ ਇਸ ਪੰਨੇ ਦੇ “ਜੇ ਤੁਹਾਡਾ ਸੈਲਫ-ਟੈਸਟ ਨਾਲ COVID-19 ਦਾ ਟੈਸਟ ਪਾਜ਼ੀਟਿਵ ਆ ਜਾਂਦਾ ਹੈ ਤਾਂ ਦੂਜਿਆਂ ਨੂੰ ਕਿਵੇਂ ਸੂਚਿਤ ਕਰਨਾ ਹੈ” ਭਾਗ ਵਿੱਚ ਦਿੱਤੇ ਦੀ ਪਾਲਣਾ ਕਰ ਸਕਦੇ ਹਨ।
- ਕੀ WA NotifyiPads ਜਾਂ ਸਮਾਰਟ ਘੜੀਆਂ ਜਿਹੀ ਡਿਵਾਈਸਾਂ ਤੇ ਕੰਮ ਕਰਦਾ ਹੈ?
-
ਨਹੀਂ। ਐਕਸਪੋਜ਼ਰ ਨੋਟੀਫਿਕੇਸ਼ਨ ਸਿਸਟਮ ਖਾਸ ਤੌਰ 'ਤੇ ਸਮਾਰਟਫ਼ੋਨਾਂ ਲਈ ਤਿਆਰ ਕੀਤਾ ਗਿਆ ਸੀ ਅਤੇ ਇਹ iPads ਜਾਂ ਟੈਬਲੇਟਾਂ 'ਤੇ ਕੰਮ ਨਹੀਂ ਕਰਦਾ ਹੈ।
- ਵਾਸ਼ਿੰਗਟਨ ਰਾਜ ਉਨ੍ਹਾਂ ਲੋਕਾਂ ਲਈ ਇਸ ਤਕਨੀਕ ਤੱਕ ਪਹੁੰਚ ਪ੍ਰਦਾਨ ਕਰਨ ਲਈ ਕੀ ਕਰ ਰਿਹਾ ਹੈ ਜਿਨ੍ਹਾਂ ਕੋਲ ਸਮਾਰਟ ਫ਼ੋਨ ਨਹੀਂ ਹਨ?
-
WA Notifyਕੋਵਿਡ-19 ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਕਰਨ ਵਾਲਾ ਇੱਕੋ ਇੱਕ ਟੂਲ ਨਹੀਂ ਹੈ। ਸੰਪਰਕ ਟਰੇਸਿੰਗ ਅਤੇ ਹੋਰ ਜਤਨਾਂ ਦਾ ਹਰ ਵਾਸ਼ਿੰਗਟਨ ਨਿਵਾਸੀ ਨੂੰ ਲਾਭ ਹੁੰਦਾ ਹੈ, ਭਾਵੇਂ ਉਨ੍ਹਾਂ ਕੋਲ ਸਮਾਰਟਫੋਨ ਨਾ ਹੋਵੇ। ਕੋਵਿਡ -19 ਦੇ ਫੈਲਣ ਨੂੰ ਰੋਕਣ ਦਾ ਟੀਕਾ ਸਭ ਤੋਂ ਵਧੀਆ ਤਰੀਕਾ ਹੈ, ਅਤੇ ਮਾਸਕ ਪਾਉਣਾ, ਸਰੀਰਕ ਤੌਰ 'ਤੇ ਦੂਰੀ ਬਣਾਉਣਾ ਅਤੇ ਸਮਾਗਮ ਦੇ ਆਕਾਰ ਨੂੰ ਸੀਮਤ ਕਰਨਾ ਹੋਰ ਤਰੀਕੇ ਹਨ ਜੋ ਹਰ ਕੋਈ ਕੋਵਿਡ-19 ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਕਰ ਸਕਦਾ ਹੈ।
ਫੈਡਰਲ ਸਰਕਾਰ ਦਾ Lifeline program(ਲਾਈਫਲਾਈਨ ਪ੍ਰੋਗਰਾਮ)ਯੋਗਤਾ ਪੂਰੀ ਕਰਨ ਵਾਲਿਆਂ ਲਈ ਇੱਕ ਮਾਸਿਕ ਫੋਨ ਬਿੱਲ ਕ੍ਰੈਡਿਟ ਪ੍ਰਦਾਨ ਕਰਦਾ ਹੈ। ਕੁਝ ਭਾਗ ਲੈਣ ਵਾਲੇ ਵਾਇਰਲੈਸ ਸੇਵਾ ਪ੍ਰਦਾਤਾ ਮੁਫਤ ਸਮਾਰਟਫੋਨ ਵੀ ਪ੍ਰਦਾਨ ਕਰ ਸਕਦੇ ਹਨ। ਪ੍ਰੋਗਰਾਮ ਬਾਰੇ ਹੋਰ ਜਾਣੋ, ਕੌਣ ਯੋਗਤਾ ਪੂਰੀ ਕਰਦਾ ਹੈ, ਕਿਵੇਂ ਅਰਜ਼ੀ ਦੇਣੀ ਅਤੇ ਵਾਇਰਲੈਸ ਪ੍ਰਦਾਤਾਵਾਂ ਵਿੱਚ ਭਾਗ ਕਿਵੇਂ ਲੈਣਾ (ਸਿਰਫ ਅੰਗਰੇਜ਼ੀ)।
- ਵਾਸ਼ਿੰਗਟਨ ਨੇ 30 ਤੋਂ ਵੱਧ ਭਾਸ਼ਾਵਾਂ ਵਿੱਚWA Notify ਜਾਰੀ ਕੀਤਾ, ਤਾਂ ਫਿਰ ਮੈਂ ਇਸਨੂੰ Googleਪਲੇ ਸਟੋਰ ਵਿੱਚ ਸਿਰਫ ਅੰਗਰੇਜ਼ੀ ਅਤੇ ਸਪੈਨਿਸ਼ ਵਿੱਚ ਕਿਉਂ ਵੇਖਦਾ ਹਾਂ?
-
WA Notify ਵਰਤੋਂਕਾਰਾਂ ਦੇ ਫ਼ੋਨ 'ਤੇ ਡਿਫੌਲਟ ਰੂਪ ਵਿੱਚ ਸੈੱਟ ਕੀਤੀ ਭਾਸ਼ਾ ਦੇ ਆਧਾਰ 'ਤੇ ਕੰਮ ਕਰਦਾ ਹੈ। WA Notify ਦਾ ਸਿਰਫ਼ ਇੱਕ ਹੀ ਸੰਸਕਰਣ ਹੈ, ਪਰ ਕੋਈ ਵੀ ਪੌਪ-ਅਪ - ਜਿਵੇਂ ਕਿ ਐਕਸਪੋਜ਼ਰ ਨੋਟੀਫਿਕੇਸ਼ਨ - 30 ਤੋਂ ਵੱਧ ਭਾਸ਼ਾਵਾਂ ਵਿੱਚੋਂ ਵਰਤੋਂਕਾਰ ਦੀ ਤਰਜੀਹੀ ਭਾਸ਼ਾ ਵਿੱਚ ਦਿਖਾਈ ਦੇਵੇਗੀ।
- ਮੈਨੂੰ ਸੂਚਨਾ ਨੂੰ ਟੈਪ ਕਰਨ ਜਾਂ ਤਸਦੀਕ ਲਿੰਕ ਨੂੰ ਸਰਗਰਮ ਕਰਨ ਲਈ ਕਿੰਨਾ ਸਮਾਂ ਚਾਹੀਦਾ ਹੈ?
-
ਨੋਟੀਫਿਕੇਸ਼ਨ ਜਾਂ ਟੈਕਸਟ ਸੁਨੇਹਾ ਪ੍ਰਾਪਤ ਹੋਣ ਤੋਂ ਬਾਅਦ WA Notify ਵਿੱਚ ਦੂਜਿਆਂ ਨੂੰ ਸੂਚਿਤ ਕਰਨ ਦੇ ਕਦਮਾਂ ਦੀ ਪਾਲਣਾ ਕਰਨ ਲਈ ਤੁਹਾਡੇ ਕੋਲ 24 ਘੰਟੇ ਹੁੰਦੇ ਹਨ। ਜੇ ਤੁਸੀਂ ਉਸ ਸਮੇਂ ਦੇ ਅੰਦਰ-ਅੰਦਰ ਨੋਟੀਫਿਕੇਸ਼ਨ 'ਤੇ ਟੈਪ ਜਾਂ ਤਸਦੀਕ ਲਿੰਕ 'ਤੇ ਕਲਿੱਕ ਨਹੀਂ ਕਰ ਸਕਦੇ, ਤਾਂ ਤੁਸੀਂ ਇਸ ਪੰਨੇ ’ਤੇ ਉੱਪਰ ਦਿੱਤੇ “ਜੇ ਤੁਹਾਡਾ ਸੈਲਫ-ਟੈਸਟ ਨਾਲ COVID-19 ਦਾ ਟੈਸਟ ਪਾਜ਼ੀਟਿਵ ਆ ਜਾਂਦਾ ਹੈ ਤਾਂ ਦੂਜਿਆਂ ਨੂੰ ਕਿਵੇਂ ਸੂਚਿਤ ਕਰਨਾ ਹੈ" ਭਾਗ ਵਿੱਚ ਦਿੱਤੇ ਕਦਮਾਂ ਦੀ ਪਾਲਣਾ ਕਰਕੇ WA Notify ਵਿੱਚ ਤਸਦੀਕ ਕੋਡ ਲਈ ਬੇਨਤੀ ਕਰ ਸਕਦੇ ਹੋ। ਜਦੋਂ DOH ਜਾਂ ਤੁਹਾਡੀ ਸਥਾਨਕ ਸਿਹਤ ਅਥਾਰਟੀ ਤੋਂ ਕੋਈ ਵਿਅਕਤੀ ਤੁਹਾਡੇ COVID-19 ਟੈਸਟ ਦੇ ਨਤੀਜਿਆਂ ਬਾਰੇ ਤੁਹਾਡੇ ਨਾਲ ਸੰਪਰਕ ਕਰਦਾ ਹੈ ਤਾਂ ਤੁਸੀਂ ਉਦੋਂ ਵੀ ਇੱਕ ਤਸਦੀਕ ਲਿੰਕ ਲਈ ਬੇਨਤੀ ਕਰ ਸਕਦੇ ਹੋ।
- ਵਾਸ਼ਿੰਗਟਨ ਨੇ ਇਸ ਹੱਲ ਨੂੰ ਕਿਉਂ ਚੁਣਿਆ?
-
ਵਾਸ਼ਿੰਗਟਨ ਨੇ Google/Apple ਐਕਸਪੋਜ਼ਰ ਨੋਟੀਫਿਕੇਸ਼ਨ ਸਿਸਟਮ ਦੀ ਸਮੀਖਿਆ ਕਰਨ ਲਈ ਸੁਰੱਖਿਆ ਅਤੇ ਨਾਗਰਿਕ ਸੁਤੰਤਰਤਾ ਮਾਹਿਰਾਂ ਅਤੇ ਕਈ ਭਾਈਚਾਰਿਆਂ ਦੇ ਮੈਂਬਰਾਂ ਸਮੇਤ, ਇੱਕ ਰਾਜ ਨਿਗਰਾਨੀ ਸਮੂਹ ਦਾ ਗਠਨ ਕੀਤਾ ਹੈ। ਗਰੁੱਪ ਨੇ ਪਲੇਟਫਾਰਮ ਦੁਆਰਾ ਸਾਬਿਤ ਕੀਤੀ ਭਰੋਸੇਯੋਗਤਾ, ਮਜ਼ਬੂਤ ਡੇਟਾ ਸੁਰੱਖਿਆ ਅਤੇ ਦੂਜੇ ਰਾਜਾਂ ਦੀ ਵਰਤੋਂ ਦੇ ਆਧਾਰ 'ਤੇ ਇਸਨੂੰ ਆਪਣਾਉਣ ਦੀ ਸਿਫ਼ਾਰਸ਼ ਕੀਤੀ ਹੈ।