ਕੋਵਿਡ-19

 

ਕੋਵਿਡ-19 ਦੀ ਜਾਣਕਾਰੀ ਲਈ ਹੌਟਲਾਈਨ

ਜੇਕਰ ਤੁਹਾਡੇ ਕੋਵਿਡ-19 ਬਾਰੇ ਸਵਾਲ ਹਨ ਤਾਂ 1-800-525-0127 ’ਤੇ ਕਾਲ ਕਰੋ ਅਤੇ 7 ਦਬਾਓ। ਜਦੋਂ ਉਹ ਉੱਤਰ ਦੇਣ ਤਾਂ ਤੁਸੀਂ ਦੋਭਾਸ਼ੀਆਂ ਸੇਵਾਵਾਂ ਲੈਣ ਲਈ ਆਪਣੀ ਭਾਸ਼ਾ ਦਾ ਨਾਮ ਲਓ। ਹੌਟਲਾਈਨ ਸੋਮਵਾਰ ਨੂੰ ਸਵੇਰੇ 6 ਵਜੇ ਤੋਂ ਸ਼ਾਮੀ 10 ਵਜੇ ਤੱਕ, ਅਤੇ ਮੰਗਲਵਾਰ ਤੋਂ ਐਤਵਾਰ ਤੱਕ (ਅਤੇ ਮੰਨੀਆਂ ਜਾਂਦੀਆਂ ਛੁੱਟੀਆਂ ਨੂੰ) ਸਵੇਰੇ 6 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਉਪਲਬਧ ਹੈ।

ਘਰੋਂ ਬਾਹਰ ਨਹੀਂ ਜਾ ਸਕਦੇ ਅਤੇ ਕੋਵਿਡ-19 ਟੀਕਾ ਲਗਵਾਉਣ ਦੀ ਲੋੜ ਹੈ?

 ਰਜਿਸਟਰ ਹੋਣ ਦੇ ਤਿੰਨ ਤਰੀਕੇ ਹਨ। (ਅੰਗਰੇਜ਼ੀ ਵਿੱਚ) ਜਾਂ 1-800-525-0127 ’ਤੇ ਕੋਵਿਡ-19 ਹੌਟਲਾਈਨ ਨੂੰ ਕਾਲ ਕਰੋ ਅਤੇ 7 ਦਬਾਓ।
ਕੋਰੋਨਾਵਾਇਰਸ (ਕੋਵਿਡ-19) ਟੀਕਾ

ਕੋਵਿਡ-19 ਦੇ ਟੀਕਿਆਂ ਬਾਰੇ ਮੌਜੂਦਾ ਅਤੇ ਵਿਸਥਾਰਤ ਜਾਣਕਾਰੀ ਲਈ, ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਇਸ ਵੈੱਬਪੇਜ 'ਤੇ ਜਾਓ: ਕੋਵਿਡ-19 ਦੇ ਟੀਕੇ ਦੀ ਜਾਣਕਾਰੀ

ਕੋਵਿਡ-19 ਦੇ ਲੱਛਣ, ਸੰਕੇਤ ਅਤੇ ਰੋਕਥਾਮ

ਕੋਵਿਡ-19 ਦੇ ਮੁੱਖ ਲੱਛਣ ਹਨ:

 • ਬੁਖਾਰ ਜਾਂ ਠੰਢ ਲੱਗਣਾ, ਖੰਘ, ਸਾਹ ਫੁੱਲਣਾ ਜਾਂ ਸਾਹ ਲੈਣ ਵਿੱਚ ਤਕਲੀਫ਼, ਥਕਾਵਟ, ਮਾਸਪੇਸ਼ੀ ਜਾਂ ਸਰੀਰ ਵਿੱਚ ਦਰਦਾਂ, ਸਿਰ ਦਰਦ, ਨਵੀਂ ਤਰ੍ਹਾਂ ਨਾਲ ਸੁਆਦ ਜਾਂ ਸੁੰਘਣ ਸ਼ਕਤੀ ਚਲੇ ਜਾਣਾ, ਗਲੇ ਵਿੱਚ ਦਰਦ, ਨੱਕ ਜਾਮ ਹੋਣਾ ਜਾਂ ਵਗਣਾ, ਜੀਅ ਕੱਚਾ ਹੋਣਾ ਜਾਂ ਉਲਟੀਆਂ ਆਉਣਾ, ਦਸਤ ਲੱਗਣਾ।
 • 911 'ਤੇ ਕਾਲ ਕਰੋ ਜੇਕਰ ਤੁਹਾਨੂੰ ਹੇਠਾਂ ਦਿੱਤੇ ਕੋਵਿਡ-19 ਐਮਰਜੈਂਸੀ ਚਿਤਾਵਨੀ ਸੰਕੇਤ ਮਿਲਦੇ ਹਨ:
  • ਸਾਹ ਲੈਣ ਵਿੱਚ ਤਕਲੀਫ਼
  • ਲਗਾਤਾਰ ਛਾਤੀ ਵਿੱਚ ਦਰਦ ਜਾਂ ਜਕੜਨ
  • ਅਚਾਨਕ ਬੌਂਦਲ ਜਾਣਾ
  • ਪ੍ਰਤੀਕਿਰਿਆ ਜ਼ਾਹਰ ਨਾ ਕਰ ਸਕਣਾ
  • ਬੁੱਲ੍ਹਾਂ ਅਤੇ ਚਿਹਰੇ ਦਾ ਨੀਲਾ ਹੋਣਾ
 • ਕਿਹੜੇ ਸਮੂਹਾਂ ਨੂੰ ਖ਼ਤਰਾ ਹੈ?

ਮੈਂ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਕਿਵੇਂ ਸੁਰੱਖਿਅਤ ਰੱਖ ਸਕਦਾ/ਸਕਦੀ ਹਾਂ?

 • ਟੀਕਾਕਰਣ ਕਰਵਾਓ ਅਤੇ ਯੋਗ ਹੋਣ ’ਤੇ ਆਪਣਾ ਬੂਸਟਰ ਵੀ ਲਗਵਾ ਲਓ।
 • ਜੇਕਰ ਤੁਸੀਂ ਬਿਮਾਰ ਹੋ ਤਾਂ ਘਰ ਹੀ ਰਹੋ।
 • ਮਾਸਕ ਪਹਿਨੋ ਅਤੇ ਜਦੋਂ ਤੁਸੀਂ ਕਿਸੇ ਭੀੜ-ਭਾੜ ਵਾਲੀ ਜਨਤਕ ਥਾਂ ‘ਤੇ ਜਾਂਦੇ ਹੋ ਤਾਂ ਦੂਜਿਆਂ ਤੋਂ 6 ਫੁੱਟ (2 ਮੀਟਰ) ਦੀ ਦੂਰੀ ’ਤੇ ਰਹੋ।
 • ਭੀੜ ਵਾਲੀਆਂ ਅਤੇ ਘੱਟ ਹਵਾਦਾਰ ਥਾਵਾਂ ’ਤੇ ਜਾਣ ਤੋਂ ਬਚੋ।
 • ਆਪਣੇ ਹੱਥਾਂ ਨੂੰ ਅਕਸਰ ਹੀ ਧੋਂਦੇ ਰਹੋ ਅਤੇ ਸੈਨੀਟਾਇਜ਼ਰ ਦੀ ਵਰਤੋਂ ਕਰੋ।
 • ਖੰਘ ਜਾਂ ਛਿੱਕ ਵੇਲੇ ਆਪਣੀ ਬਾਂਹ ਜਾਂ ਟਿਸ਼ੂ ਨਾਲ ਆਪਣੇ ਮੂੰਹ ਨੂੰ ਢਕੋ।
 • ਆਪਣੇ ਚਿਹਰੇ, ਮੂੰਹ, ਨੱਕ ਜਾਂ ਅੱਖਾਂ ਨੂੰ ਨਾ ਛੂਹੋ।
 • ਆਪਣੇ ਘਰ ਦੀਆਂ ਸਤਹਾਂ ਨੂੰ ਸਾਫ਼ ਰੱਖੋ।
 • ਜੇਕਰ ਤੁਹਾਨੂੰ ਕੋਵਿਡ-19 ਦੇ ਲੱਛਣ ਹਨ ਤਾਂ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨਾਲ ਗੱਲ ਕਰੋ। ਜੇਕਰ ਤੁਹਾਡੇ ਕੋਲ ਕੋਈ ਪ੍ਰਦਾਤਾ ਨਹੀਂ ਹੈ, ਤਾਂ ਆਪਣੇ ਨੇੜੇ ਦੇ ਕਿਸੇ ਜ਼ਰੂਰੀ ਦੇਖਭਾਲ ਕੇਂਦਰ ਜਾਂ ਭਾਈਚਾਰੇ ਦੇ ਸਿਹਤ ਕੇਂਦਰ ਨਾਲ ਸਲਾਹ ਕਰੋ। ਜੇ ਤੁਹਾਡੇ ਕੋਲ ਬੀਮਾ ਨਹੀਂ ਹੈ, ਤਾਂ ਆਪਣੇ ਸਥਾਨਕ ਸਿਹਤ ਵਿਭਾਗ ਨਾਲ ਸੰਪਰਕ ਕਰੋ।
ਕੋਵਿਡ-19 ਦਾ ਟੈਸਟ ਕਰਵਾਉਣ ਬਾਰੇ

ਕੋਵਿਡ-19 ਦੇ ਟੈਸਟ ਬਾਰੇ ਮੌਜੂਦਾ ਅਤੇ ਵਿਸਥਾਰਤ ਜਾਣਕਾਰੀ ਲਈ, ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਇਸ ਵੈੱਬਪੇਜ 'ਤੇ ਜਾਓ: ਕੋਵਿਡ-19 ਦੇ ਟੈਸਟ ਬਾਰੇ ਜਾਣਕਾਰੀ

ਕੁਆਰੰਟੀਨ ਅਤੇ ਇਕਾਂਤਵਾਸ

ਇਹਨਾਂ ਸ਼ਬਦਾਂ ਦਾ ਕੀ ਅਰਥ ਹੈ ਅਤੇ ਮੈਂ ਕੁਆਰੰਟੀਨ ਜਾਂ ਇਕਾਂਤਵਾਸ ਨੂੰ ਕਦੋਂ ਖਤਮ ਕਰ ਸਕਦਾ/ਸਕਦੀ ਹਾਂ? ਇਸ ਬਾਰੇ ਜਾਣਨ ਲਈ, ਇਕਾਂਤਵਾਸ ਅਤੇ ਕੁਆਰੰਟੀਨ ਕੈਲਕੁਲੇਟਰ ਵੈੱਬਪੇਜ ਦੇਖੋ।

ਮਾਸਕ ਦੀ ਵਰਤੋਂ ਬਾਰੇ

ਜਦੋਂ ਕੋਈ ਕੋਵਿਡ-19 ਵਾਲਾ ਵਿਅਕਤੀ ਬੋਲਦਾ, ਖੰਘਦਾ ਜਾਂ ਛਿੱਕਦਾ ਹੈ ਤਾਂ ਮਾਸਕ ਹਵਾ ਵਿੱਚ ਜਾਣ ਵਾਲੇ ਵਾਇਰਸ ਦੇ ਕਣਾਂ ਦੀ ਮਾਤਰਾ ਨੂੰ ਘੱਟ ਕਰ ਦਿੰਦੇ ਹਨ। ਕੋਵਿਡ-19 ਹੋਣਾ ਸੰਭਵ ਹੈ ਅਤੇ ਇਹ ਹਲਕੇ ਜਾਂ ਲੱਛਣ-ਰਹਿਤ ਵੀ ਹੋ ਸਕਦਾ ਹੈ। ਮਾਸਕ ਦੀ ਵਰਤੋਂ ਕਰਨ ਨਾਲ ਤੁਸੀਂ ਅਣਜਾਣੇ ਵਿੱਚ, ਕੋਵਿਡ-19 ਨੂੰ ਦੂਜੇ ਲੋਕਾਂ ਵਿੱਚ ਫੈਲਣ ਤੋਂ ਰੋਕਦੇ ਹੋ। ਜੋ ਸੰਕਰਮਣ ਤੁਹਾਡੇ ਲਈ ਹਲਕਾ ਹੋ ਸਕਦਾ ਹੈ, ਉਹ ਕਿਸੇ ਹੋਰ ਲਈ ਜਾਨਲੇਵਾ ਵੀ ਹੋ ਸਕਦਾ ਹੈ।

ਮਾਸਕ ਦੀ ਵਰਤੋਂ ਬਾਰੇ ਹੇਠਾਂ ਸੁਝਾਅ ਦਿੱਤੇ ਗਏ ਹਨ:

 • ਮਾਸਕ ਤੁਹਾਡੇ ਮੂੰਹ ਅਤੇ ਨੱਕ ਨੂੰ ਢੱਕਣ ਵਾਲਾ ਅਤੇ ਤੁਹਾਡੇ ਚਿਹਰੇ ਦੇ ਦੋਵਾਂ ਪਾਸੇ ਸੁਰੱਖਿਅਤ ਢੰਗ ਨਾਲ ਫਿੱਟ ਹੋਣਾ ਚਾਹੀਦਾ ਹੈ।
 • ਆਪਣਾ ਮਾਸਕ ਪਹਿਨੋ ਅਤੇ ਉਸਦੀਆਂ ਤਣੀਆਂ ਦੀ ਵਰਤੋਂ ਕਰਕੇ ਜਾਂ ਗੰਢ ਖੋਲ੍ਹ ਕੇ ਉਸਨੂੰ ਉਤਾਰ ਦਿਓ ਅਤੇ ਮਾਸਕ ਦੇ ਅਗਲੇ ਹਿੱਸੇ ਜਾਂ ਆਪਣੇ ਚਿਹਰੇ ਨੂੰ ਨਾ ਛੂਹੋ।
 • ਡਾਕਟਰੀ ਪ੍ਰਕਿਰਿਆ ਵਾਲੇ ਮਾਸਕ ਨੂੰ ਸੁੱਟ ਦਿਓ ਜਾਂ ਜਿਸ ਦੀ ਵਰਤੋਂ ਤੁਸੀਂ ਚਿਹਰਾ ਢੱਕਣ ਲਈ ਕਰਦੇ ਹੋ ਉਸਨੂੰ ਹਰ ਰੋਜ਼ ਧੋਵੋ ਅਤੇ ਆਪਣੇ ਹੱਥਾਂ ਨੂੰ ਵੀ ਅਕਸਰ ਧੋਂਦੇ ਰਹੋ।
 • 2 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਾਸਕ ਨਹੀਂ ਪਹਿਨਣਾ ਚਾਹੀਦਾ। 2 ਤੋਂ 4 ਸਾਲ ਦੇ ਬੱਚਿਆਂ ਨੂੰ ਬਾਲਗਾਂ ਦੀ ਨਿਗਰਾਨੀ ਵਿੱਚ ਮਾਸਕ ਪਹਿਨਣਾ ਚਾਹੀਦਾ ਹੈ।
 • ਮਾਸਕ ਪਹਿਨਣ ਦੇ ਹੁਕਮਾਂ ਵਿੱਚ ਸਿਹਤ ਸੰਬੰਧੀ ਵਿਸ਼ੇਸ਼ ਸਥਿਤੀਆਂ ਵਾਲੇ ਲੋਕਾਂ ਲਈ ਛੋਟਾਂ ਹਨ। ਜੇਕਰ ਤੁਹਾਨੂੰ ਚਿੰਤਾਵਾਂ ਹਨ, ਤਾਂ ਤੁਹਾਡੇ ਲਈ ਸਭ ਤੋਂ ਵਧੀਆ ਕੀ ਹੈ, ਇਹ ਜਾਣਨ ਲਈ ਆਪਣੇ ਡਾਕਟਰ ਨਾਲ ਸੰਪਰਕ ਕਰੋ।
ਜ਼ਿਆਦਾ ਸੁਰੱਖਿਅਤ ਢੰਗ ਨਾਲ ਸਟੋਰਾਂ ਅਤੇ ਜਨਤਕ ਥਾਵਾਂ ’ਤੇ ਜਾਣ ਬਾਰੇ

ਇੱਥੇ ਕਈ ਗੱਲਾਂ ਹਨ ਜਿਨ੍ਹਾਂ ਨੂੰ ਤੁਸੀਂ ਘਰ ਤੋਂ ਬਾਹਰ ਜਾਣ ਤੋਂ ਪਹਿਲਾਂ, ਉਸ ਦੌਰਾਨ ਅਤੇ ਬਾਅਦ ਵਿੱਚ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਧਿਆਨ ਵਿੱਚ ਰੱਖ ਸਕਦੇ ਹੋ।

ਘਰ ਤੋਂ ਬਾਹਰ ਜਾਣ ਤੋਂ ਪਹਿਲਾਂ:

 • ਜੇਕਰ ਸੰਭਵ ਹੋਵੇ ਤਾਂ ਸਟੋਰ ਜਾਂ ਹੋਰ ਜਨਤਕ ਥਾਵਾਂ ’ਤੇ ਨਾ ਜਾਓ। ਅਪਣੇ ਪਰਿਵਾਰਕ ਮੈਂਬਰ ਜਾਂ ਦੋਸਤ ਨੂੰ ਕਹੋ ਕਿ ਉਹ ਤੁਹਾਨੂੰ ਲੋੜੀਂਦੀਆਂ ਚੀਜ਼ਾਂ ਲਿਆ ਦੇਣ।
 • ਕਰਿਆਨਾ, ਦਵਾਈਆਂ ਅਤੇ ਹੋਰ ਚੀਜ਼ਾਂ ਨੂੰ ਆਨਲਾਈਨ ਆਰਡਰ ਕਰਕੇ ਘਰ ਵਿੱਚ ਹੀ ਡਿਲੀਵਰੀ ਪ੍ਰਪਾਤ ਕਰਨ 'ਤੇ ਵਿਚਾਰ ਕਰੋ।
 • ਵਿਸ਼ੇਸ਼ ਤੌਰ ’ਤੇ ਤੈਅ ਕੀਤੇ ਸਮੇਂ ਦਾ ਧਿਆਨ ਰੱਖੋ। ਸਟੋਰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਸਿਹਤ ਸੰਬੰਧੀ ਵਿਸ਼ੇਸ਼ ਸਥਿਤੀਆਂ ਵਾਲੇ ਲੋਕਾਂ ਲਈ, ਸੰਚਾਲਨ ਦੇ ਵਿਸ਼ੇਸ਼ ਘੰਟਿਆਂ ਦੀ ਪੇਸ਼ਕਸ਼ ਕਰ ਸਕਦੇ ਹਨ। ਜੇਕਰ ਸੰਭਵ ਹੋਵੇ ਤਾਂ ਘੱਟ ਭੀੜ ਵਾਲੇ ਸਮੇਂ ਸਟੋਰ 'ਤੇ ਜਾਣ ਬਾਰੇ ਵਿਚਾਰ ਕਰੋ।
 • ਆਪਣੇ ਘਰੋਂ ਬਾਹਰ ਜਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਧੋ ਲਓ।

ਜਦੋਂ ਤੁਸੀਂ ਘਰ ਤੋਂ ਬਾਹਰ ਹੋਵੋ:

 • ਅਜਿਹੇ ਮਾਸਕ ਦੀ ਵਰਤੋਂ ਕਰੋ ਜੋ ਤੁਹਾਡੇ ਨੱਕ ਅਤੇ ਮੂੰਹ ਨੂੰ ਢਕ ਲਵੇ।
 • ਆਪਣੇ ਅਤੇ ਦੂਜਿਆਂ ਵਿਚਕਾਰ ਘੱਟੋ-ਘੱਟ ਛੇ ਫੁੱਟ (ਦੋ ਮੀਟਰ) ਦੀ ਦੂਰੀ ਬਣਾਈ ਰੱਖੋ, ਲਾਈਨ ਵਿੱਚ ਭੁਗਤਾਨ ਕਰਦੇ ਸਮੇਂ ਵੀ।
 • ਖੰਘਣ ਅਤੇ ਛਿੱਕਣ ਵੇਲੇ ਮੂੰਹ ਢੱਕੋ।
 • ਆਪਣੇ ਚਿਹਰੇ ਨੂੰ ਨਾ ਛੂਹੋ।
 • ਜੇਕਰ ਖਰੀਦਦਾਰੀ ਕਰਦੇ ਹੋ, ਤਾਂ ਕਾਰਟ ਦੇ ਹੈਂਡਲ ਜਾਂ ਖਰੀਦਦਾਰੀ ਵਾਲੀ ਟੋਕਰੀ ਨੂੰ ਸਾਫ਼ ਕਰਨ ਲਈ, ਹੱਥ ਸਾਫ ਕਰਨ ਵਾਲੇ ਸੈਨੀਟਾਈਜ਼ਰ ਜਾਂ ਕੀਟਨਾਸ਼ਕ (ਐਂਟੀਸੈਪਟਿਕ) ਵਾਈਪਸ ਦੀ ਵਰਤੋਂ ਕਰੋ।

ਘਰ ਪਹੁੰਚਣ ‘ਤੇ:

 • ਜੇਕਰ ਤੁਸੀਂ ਮਾਸਕ ਪਹਿਨਿਆ ਸੀ ਤਾਂ ਉਸ ਨੂੰ ਧੋ ਕੇ ਸੁਰੱਖਿਅਤ ਢੰਗ ਨਾਲ ਰੱਖ ਦਿਓ, ਜਾਂ ਆਪਣੇ ਡਿਸਪੋਜ਼ੇਬਲ ਮਾਸਕ ਨੂੰ ਸੁੱਟ ਦਿਓ।
 • ਆਪਣੇ ਹੱਥ ਧੋਵੋ।
 • ਭੋਜਨ ਸੰਬੰਧੀ ਸੁਰੱਖਿਅਤ ਆਦਤਾਂ ਦੀ ਪਾਲਣਾ ਕਰੋ। ਖਾਣ ਵਾਲੇ ਪਦਾਰਥਾਂ 'ਤੇ ਕੀਟਨਾਸ਼ਕ ਦੀ ਵਰਤੋਂ ਨਾ ਕਰੋ। ਆਪਣੇ ਫਲਾਂ ਅਤੇ ਸਬਜੀਆਂ ਨੂੰ ਹਮੇਸ਼ਾਂ ਦੀ ਤਰ੍ਹਾਂ ਧੋਵੋ।
 • ਕੋਵਿਡ-19 ਕਰਿਆਨੇ ਦੀ ਖਰੀਦਦਾਰੀ ਸੰਬੰਧੀ ਸੁਝਾਅ।
ਜਿਨ੍ਹਾਂ ਲੋਕਾਂ ਨੂੰ ਗੰਭੀਰ ਬਿਮਾਰੀ ਦਾ ਖ਼ਤਰਾ ਜ਼ਿਆਦਾ ਹੈ

ਜਿਨ੍ਹਾਂ ਲੋਕਾਂ ਨੂੰ ਗੰਭੀਰ ਬਿਮਾਰੀ ਦਾ ਖ਼ਤਰਾ ਜ਼ਿਆਦਾ ਹੈ, ਉਹ ਜ਼ਿਆਦਾ ਸਾਵਧਾਨੀਆਂ ਵਰਤਣ।

 • ਜਦੋਂ ਤੁਹਾਨੂੰ ਸਲਾਹ ਦੀ ਲੋੜ ਹੋਵੇ ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਸੰਪਰਕ ਕਰੋ। ਕੁਝ ਕਲੀਨਿਕ ਸੰਚਾਰ ਕਰਨ ਲਈ "ਮਰੀਜ਼ ਪੋਰਟਲ" ਦੀ ਵਰਤੋਂ ਕਰਦੇ ਹਨ ਅਤੇ ਬਹੁਤ ਸਾਰਿਆਂ ਕੋਲ ਸਟਾਫ ਵੀ ਹੁੰਦਾ ਹੈ, ਜੋ ਕਾਲਾਂ ਦਾ ਜਵਾਬ ਦੇ ਕੇ, ਸਲਾਹ ਦੇ ਸਕਦਾ ਹੈ। ਪਰ, ਇਸ ਗੱਲ ਦਾ ਧਿਆਨ ਰੱਖੋ ਉਹ ਵਿਅਸਤ ਹੋ ਸਕਦੇ ਹਨ।
 • ਉਹਨਾਂ ਦਵਾਈਆਂ ਦੀ ਸੂਚੀ ਬਣਾ ਲਓ ਜਿਨ੍ਹਾਂ ਦੀ ਤੁਹਾਨੂੰ ਆਮ ਤੌਰ 'ਤੇ ਲੋੜ ਪੈਂਦੀ ਹੈ ਅਤੇ ਆਪਣੀ ਫਾਰਮੇਸੀ ਅਤੇ ਸਿਹਤ ਸੰਭਾਲ ਪ੍ਰਦਾਤਾ ਤੋਂ ਇਹ ਪਤਾ ਕਰ ਲਓ ਕਿ ਕੀ ਉਹ ਤੁਹਾਨੂੰ ਡਾਕਟਰ ਵੱਲੋਂ ਦੱਸੀਆਂ ਦਵਾਈਆਂ ਦੀ ਵਾਧੂ ਸਪਲਾਈ ਦੇ ਸਕਦੇ ਹਨ। ਉਹਨਾਂ ਹੋਰ ਦਵਾਈਆਂ ਜਾਂ ਸਪਲੀਮੈਂਟਾਂ ਦਾ ਰਿਕਾਰਡ ਰੱਖੋ ਜੋ ਤੁਸੀਂ ਲੈਂਦੇ ਹੋ ਅਤੇ ਹਿਦਾਇਤਾਂ ਅਨੁਸਾਰ ਆਪਣੀਆਂ ਮੌਜੂਦਾ ਸਥਿਤੀਆਂ ਦੀ ਨਿਗਰਾਨੀ ਕਰਦੇ ਰਹੋ।
 • ਸਿਫਾਰਸ਼ ਕੀਤੇ ਜਾਂਦੇ ਸਾਰੇ ਟੀਕਿਆਂ ਬਾਰੇ ਅੱਪ ਟੂ ਡੇਟ ਰਹੋ। ਯੋਗ ਹੋਣ ’ਤੇ ਕੋਵਿਡ-19 ਟੀਕਾ ਅਤੇ ਬੂਸਟਰ ਖੁਰਾਕ ਲੈਣਾ ਯਕੀਨੀ ਬਣਾਓ। ਆਪਣੇ ਨਜ਼ਦੀਕੀ ਟੀਕਾ ਪ੍ਰਦਾਤਾ ਨੂੰ ਲੱਭਣ ਲਈ ਇੱਥੇ ਕਲਿੱਕ ਕਰੋ।
 • ਜੇਕਰ ਤੁਹਾਨੂੰ ਇਕਾਂਤਵਾਸ ਜਾਂ ਕੁਆਰੰਟੀਨ ਦੀ ਲੋੜ ਪੈਂਦੀ ਹੈ ਤਾਂ ਇਹ ਯਕੀਨੀ ਬਣਾ ਲਓ ਕਿ ਤੁਹਾਡੇ ਕੋਲ ਰਹਿਣ ਲਈ ਲੋੜ ਅਨੁਸਾਰ ਭੋਜਨ ਅਤੇ ਨਿੱਜੀ ਸਫਾਈ ਉਤਪਾਦ ਹੋਣ।
 • ਕਿਸੇ ਅਜਿਹੇ ਵਿਅਕਤੀ ਦੀ ਚੋਣ ਕਰੋ ਜੋ ਤੁਹਾਡੀ ਮਦਦ ਕਰ ਸਕਦਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਠੀਕ ਠਾਕ ਹੋ, ਉਸਨੂੰ ਕਹੋ ਕਿ ਤੁਹਾਨੂੰ ਫ਼ੋਨ ਕਰਦਾ ਰਹੇ। ਇਹ ਯਕੀਨੀ ਬਣਾਓ ਕਿ ਇਹ ਵਿਅਕਤੀ ਸਮਝਦਾ ਹੋਵੇ ਕਿ ਜੇਕਰ ਉਹ ਠੀਕ ਮਹਿਸੂਸ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਤੁਹਾਨੂੰ ਮਿਲਣ ਨਹੀਂ ਆਉਣਾ ਚਾਹੀਦਾ।
 • ਆਪਣੀ ਸਿਹਤ ਦੀ ਨਿਗਰਾਨੀ ਕਰਦੇ ਰਹੋ ਅਤੇ ਲੋੜ ਪੈਣ ’ਤੇ ਮੈਡੀਕਲ ਸਹਾਇਤਾ ਲਓ।
ਗਰਭ ਅਵਸਥਾ, ਬੱਚੇ ਅਤੇ ਕੋਵਿਡ-19

ਕੀ ਜਾਣਨ ਦੀ ਲੋੜ ਹੈ ਜੇਕਰ ਤੁਸੀਂ ਇਸ ਵੇਲੇ ਗਰਭਵਤੀ ਹੋ

 • ਉਹ ਔਰਤਾਂ ਜੋ ਗਰਭਵਤੀ ਹਨ ਜਾਂ ਹੁਣੇ ਹੀ ਗਰਭਵਤੀ ਹੋਈਆਂ ਹਨ, ਉਹਨਾਂ ਨੂੰ ਕੋਵਿਡ-19 ਤੋਂ ਗੰਭੀਰ ਬਿਮਾਰ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ ਬਜਾਏ ਉਹਨਾਂ ਔਰਤਾਂ ਦੇ ਜੋ ਗਰਭਵਤੀ ਨਹੀਂ ਹਨ।
 • ਜਿਹੜੀਆਂ ਔਰਤਾਂ ਗਰਭ ਅਵਸਥਾ ਦੌਰਾਨ ਕੋਵਿਡ-19 ਨਾਲ ਸੰਕਰਮਿਤ ਹੋ ਜਾਂਦੀਆਂ ਹਨ, ਉਹਨਾਂ ਵਿੱਚ ਸਮੇਂ ਤੋਂ ਪਹਿਲਾਂ ਜਨਮ ਦੇਣ (37 ਹਫ਼ਤਿਆਂ ਤੋਂ ਪਹਿਲਾਂ ਬੱਚੇ ਨੂੰ ਜਨਮ ਦੇਣਾ) ਅਤੇ ਮਰੇ ਹੋਏ ਬੱਚੇ ਨੂੰ ਜਨਮ ਦੇਣ ਦਾ ਖ਼ਤਰਾ ਵੱਧ ਜਾਂਦਾ ਹੈ, ਅਤੇ ਗਰਭ ਅਵਸਥਾ ਸੰਬੰਧੀ ਹੋਰ ਸਮੱਸਿਆਵਾਂ ਲਈ ਵੀ ਖ਼ਤਰਾ ਵੱਧ ਹੋ ਸਕਦਾ ਹੈ।
 • ਜਿਹੜੀਆਂ ਔਰਤਾਂ ਗਰਭਵਤੀ ਹਨ ਜਾਂ ਹੁਣੇ ਹੀ ਗਰਭਵਤੀ ਹੋਈਆਂ ਹਨ ਅਤੇ ਜਿਨ੍ਹਾਂ ਦੇ ਸੰਪਰਕ ਵਿੱਚ ਅਜਿਹੀਆਂ ਔਰਤਾਂ ਹਨ ਤਾਂ ਉਹਨਾਂ ਨੂੰ ਕੋਵਿਡ-19 ਹੋਣ ਤੋਂ ਬਚਾਉਣ ਵਿੱਚ ਮਦਦ ਲਈ ਇਹ ਕਦਮ ਚੁੱਕਣੇ ਚਾਹੀਦੇ ਹਨ:
  • ਟੀਕਾਕਰਣ ਕਰਵਾਓ ਅਤੇ ਪ੍ਰਤੀਰੋਧਕ ਸ਼ਕਤੀ ਵਧਾਓ।
  • ਮਾਸਕ ਪਹਿਨੋ।
  • ਦੂਜਿਆਂ ਤੋਂ 6 ਫੁੱਟ ਦੀ ਦੂਰੀ ’ਤੇ ਰਹੋ ਅਤੇ ਭੀੜ ਵਾਲੀਆਂ ਅਤੇ ਘੱਟ ਹਵਾਦਾਰ ਥਾਵਾਂ ’ਤੇ ਜਾਣ ਤੋਂ ਬਚੋ।
  • ਦੂਜਿਆਂ ਵਿੱਚ ਫੈਲਣ ਤੋਂ ਰੋਕਣ ਲਈ ਟੈਸਟ ਕਰਵਾਓ।
  • ਆਪਣੇ ਹੱਥਾਂ ਨੂੰ ਅਕਸਰ ਧੋਂਦੇ ਰਹੋ ਅਤੇ ਖੰਘ ਜਾਂ ਛਿੱਕ ਵੇਲੇ ਆਪਣੀ ਬਾਂਹ ਜਾਂ ਟਿਸ਼ੂ ਨਾਲ ਆਪਣੇ ਮੂੰਹ ਨੂੰ ਢਕੋ।
  • ਆਪਣੇ ਘਰ ਨੂੰ ਨਿਯਮਤ ਤੌਰ ’ਤੇ ਸਾਫ਼ ਅਤੇ ਰੋਗਾਣੂ-ਮੁਕਤ ਰੱਖੋ।
  • ਆਪਣੀ ਸਿਹਤ ਦੀ ਨਿਗਰਾਨੀ ਕਰਦੇ ਰਹੋ।
  • ਜੇਕਰ ਤੁਹਾਨੂੰ ਆਪਣੀ ਗਰਭ ਅਵਸਥਾ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੈ, ਜੇਕਰ ਤੁਸੀਂ ਬਿਮਾਰ ਹੋ ਜਾਂ ਜੇ ਤੁਹਾਨੂੰ ਲੱਗਦਾ ਹੋ ਕਿ ਤੁਹਾਨੂੰ ਕੋਵਿਡ-19 ਹੋਇਆ ਹੋ ਸਕਦਾ ਹੈ, ਤਾਂ ਤੁਰੰਤ ਆਪਣੇ ਸਿਹਤ ਸੰਭਾਲ ਪ੍ਰਦਾਤਾ ਨੂੰ ਕਾਲ ਕਰੋ।

ਗਰਭ ਅਵਸਥਾ ਅਤੇ ਕੋਵਿਡ-19 ਟੀਕਾ

 • ਕੋਵਿਡ-19 ਟੀਕਾਕਰਣ ਦੀ ਸਿਫ਼ਾਰਸ਼ ਉਹਨਾਂ ਔਰਤਾਂ ਲਈ ਵੀ ਕੀਤੀ ਜਾਂਦੀ ਹੈ, ਜੋ ਗਰਭਵਤੀ ਹਨ, ਦੁੱਧ ਚੁੰਘਾਉਂਦੀਆਂ/ਬੋਤਲ ਨਾਲ ਦੁੱਧ ਪਿਲਾਉਂਦੀਆਂ ਹਨ, ਹੁਣ ਗਰਭਵਤੀ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜਾਂ ਭਵਿੱਖ ਵਿੱਚ ਗਰਭਵਤੀ ਹੋ ਸਕਦੀਆਂ ਹਨ।
 • ਗਰਭ ਅਵਸਥਾ ਦੌਰਾਨ ਕੋਵਿਡ-19 ਟੀਕਾਕਰਣ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦੇ ਸਬੂਤਾਂ ਵਿੱਚ ਵਾਧਾ ਹੋ ਰਿਹਾ ਹੈ। ਡੇਟਾ ਦਰਸਾਉਂਦਾ ਹੈ ਕਿ ਗਰਭ ਅਵਸਥਾ ਦੌਰਾਨ ਕੋਵਿਡ-19 ਟੀਕਾ ਲਗਵਾਉਣ ਦੇ ਲਾਭ ਟੀਕਾਕਰਣ ਦੇ ਕਿਸੇ ਵੀ ਸਾਹਮਣੇ ਆਏ ਜਾਂ ਸੰਭਾਵੀ ਖ਼ਤਰਿਆਂ ਤੋਂ ਵੱਧ ਹਨ।
 • ਜਿਹੜੀਆਂ ਔਰਤਾਂ ਗਰਭਵਤੀ ਹਨ, ਉਹਨਾਂ ਨੂੰ ਯੋਗ ਹੋਣ ’ਤੇ ਕੋਈ ਕੋਵਿਡ-19 ਟੀਕਾ ਵੀ ਲਗਵਾਉਣਾ ਚਾਹੀਦਾ ਹੈ।
 • ਕੋਵਿਡ-19 ਦੇ ਟੀਕੇ, ਕੋਵਿਡ-19 ਸੰਕਰਮਣ ਦਾ ਕਾਰਨ ਨਹੀਂ ਬਣਦੇ, ਜਿਸ ਵਿੱਚ ਗਰਭਵਤੀ ਔਰਤਾਂ ਜਾਂ ਉਹਨਾਂ ਦੇ ਬੱਚੇ ਵੀ ਸ਼ਾਮਲ ਹਨ।
 • ਮੌਜੂਦਾ ਸਮੇਂ ਵਿੱਚ ਕੋਈ ਸਬੂਤ ਨਹੀਂ ਦਰਸਾਉਂਦਾ ਹੈ ਕਿ ਕੋਵਿਡ-19 ਦੇ ਟੀਕੇ ਸਮੇਤ, ਕਿਸੇ ਵੀ ਟੀਕੇ ਦੇ ਕਾਰਨ, ਔਰਤਾਂ ਜਾਂ ਪੁਰਸ਼ਾਂ ਦੀ ਜਣਨ ਸ਼ਕਤੀ ਵਿੱਚ ਸਮੱਸਿਆਵਾਂ ਆਈ ਹੋਵੇ।
 • ਤੁਸੀਂ ਗਰਭਵਤੀ ਹੋ ਅਤੇ ਤੁਹਾਡੇ ਕੋਵਿਡ-19 ਦੇ ਟੀਕੇ ਬਾਰੇ ਹੋਰ ਸਵਾਲ ਹਨ? ਸਿਹਤ ਪ੍ਰਦਾਤਾ ਜਾਂ MotherToBaby (ਮਦਰ ਟੂ ਬੇਬੀ) ਨਾਲ ਗੱਲ ਕਰੋ, ਜਿਨ੍ਹਾਂ ਦੇ ਮਾਹਰ ਫ਼ੋਨ ਜਾਂ ਚੈਟ ਰਾਹੀਂ ਸਵਾਲਾਂ ਦੇ ਜਵਾਬ ਦੇਣ ਲਈ ਉਪਲਬਧ ਹਨ। ਮੁਫਤ ਗੁਪਤ ਸੇਵਾ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਉਪਲਬਧ ਹੈ। ਲਾਈਵ ਚੈਟ ਕਰਨ ਜਾਂ ਈਮੇਲ ਭੇਜਣ ਲਈ MotherToBaby (ਮਦਰ ਟੂ ਬੇਬੀ) 'ਤੇ ਜਾਓ ਜਾਂ 1-866-626-6847 'ਤੇ ਕਾਲ ਕਰੋ (ਸਿਰਫ਼ ਅੰਗਰੇਜ਼ੀ ਅਤੇ ਸਪੈਨੀਸ਼ ਵਿੱਚ ਉਪਲਬਧ ਹੈ)।

ਜੇਕਰ ਤੁਹਾਨੂੰ ਕੋਵਿਡ-19 ਹੈ ਤਾਂ ਨਵਜੰਮੇ ਬੱਚੇ ਦੀ ਦੇਖਭਾਲ ਕਰਨ ਬਾਰੇ

 • ਜਿਹੜੇ ਲੋਕਾਂ ਨੂੰ ਗਰਭ ਅਵਸਥਾ ਦੌਰਾਨ ਕੋਵਿਡ-19 ਸੀ, ਪਰ ਉਹਨਾਂ ਵਿੱਚੋਂ ਜ਼ਿਆਦਾਤਰ ਨਵਜੰਮੇ ਬੱਚਿਆਂ ਨੂੰ ਕੋਵਿਡ-19 ਨਹੀਂ ਹੋਇਆ ਸੀ।
 • ਜ਼ਿਆਦਾਤਰ ਨਵਜੰਮੇ ਬੱਚਿਆਂ ਦਾ ਕੋਵਿਡ-19 ਟੈਸਟ ਪੌਜ਼ੀਟਿਵ ਆਇਆ ਸੀ ਉਹਨਾਂ ਵਿੱਚ ਹਲਕੇ ਜਾਂ ਕੋਈ ਲੱਛਣ ਨਹੀਂ ਸਨ ਅਤੇ ਉਹ ਠੀਕ ਹੋ ਗਏ। ਰਿਪੋਰਟਾਂ ਦੱਸਦੀਆਂ ਹਨ ਕਿ ਕੁਝ ਨਵਜੰਮੇ ਬੱਚੇ ਹੀ ਕੋਵਿਡ-19 ਕਰਕੇ ਗੰਭੀਰ ਤੌਰ 'ਤੇ ਬਿਮਾਰ ਹੋਏ ਸਨ।
 • ਜੇਕਰ ਤੁਸੀਂ ਕੋਵਿਡ-19 ਦੇ ਕਾਰਨ ਇਕਾਂਤਵਾਸ ਵਿੱਚ ਹੋ ਅਤੇ ਤੁਹਾਡੇ ਕੋਲ ਇੱਕ ਨਵਜੰਮਿਆ ਬੱਚਾ ਹੈ, ਤਾਂ ਆਪਣੇ ਇਕਾਂਤਵਾਸ ਦੀ ਮਿਆਦ ਖਤਮ ਹੋਣ ਤੱਕ ਹੇਠਲੀਆਂ ਸਾਵਧਾਨੀਆਂ ਵਰਤੋ:
  • ਆਪਣੇ ਘਰ ਤੋਂ ਬਾਹਰ ਦੇ ਦੂਜੇ ਲੋਕਾਂ ਤੋਂ ਖੁਦ ਨੂੰ ਅਲੱਗ ਰੱਖਣ ਲਈ ਘਰ ਵਿੱਚ ਹੀ ਰਹੋ।
  • ਘਰ ਦੇ ਦੂਜੇ ਮੈਂਬਰ ਜੋ ਸੰਕਰਮਿਤ ਨਹੀਂ ਹਨ ਉਹਨਾਂ ਤੋਂ ਅਲੱਗ ਰਹੋ (ਦੂਰ ਰਹੋ) ਅਤੇ ਸਾਂਝੀਆਂ ਥਾਵਾਂ 'ਤੇ ਮਾਸਕ ਪਹਿਨੋ।
  • ਆਪਣੇ ਨਵਜੰਮੇ ਬੱਚੇ ਦੀ ਦੇਖਭਾਲ ਕਰਨ ਲਈ ਇੱਕ ਤੰਦਰੁਸਤ ਦੇਖਭਾਲ ਕਰਨ ਵਾਲਾ ਰੱਖੋ, ਜਿਸਦਾ ਟੀਕਾਕਰਣ ਪੂਰਾ ਹੋ ਗਿਆ ਹੋਵੇ ਅਤੇ ਉਸਨੂੰ ਗੰਭੀਰ ਬਿਮਾਰੀ ਹੋਣ ਦਾ ਖ਼ਤਰਾ ਜ਼ਿਆਦਾ ਨਾ ਹੋਵੇ। ਜੇ ਸੰਭਵ ਹੋਵੇ, ਤਾਂ ਪੰਪ ਰਾਹੀਂ ਆਪਣਾ ਦੁੱਧ ਬਾਹਰ ਕੱਢੋ ਤਾਂ ਕਿ ਕੋਈ ਹੋਰ ਦੇਖਭਾਲ ਕਰਨ ਵਾਲਾ ਬੱਚੇ ਨੂੰ ਦੁੱਧ ਪਿਲਾ ਸਕੇ। ਜੇਕਰ ਤੁਸੀਂ ਕਿਸੇ ਫਾਰਮੂਲੇ ਅਨੁਸਾਰ ਦੁੱਧ ਪਿਲਾ ਰਹੇ ਹੋ ਤਾਂ ਤੰਦਰੁਸਤ ਦੇਖਭਾਲ ਕਰਨ ਵਾਲੇ ਨੂੰ ਇਸਨੂੰ ਤਿਆਰ ਕਰਨ ਲਈ ਕਹੋ।
  • ਜੇਕਰ ਤੁਹਾਡੇ ਲਈ ਆਪਣੇ ਇਕਾਂਤਵਾਸ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਆਪਣੇ ਨਵਜੰਮੇ ਬੱਚੇ ਦੀ ਦੇਖਭਾਲ ਕਰਨਾ ਲਾਜ਼ਮੀ ਹੈ ਤਾਂ ਸ਼ਿਫਾਰਸ਼ ਕੀਤੀਆਂ ਸਾਵਧਾਨੀਆਂ ਦੀ ਪਾਲਣਾ ਕਰੋ, ਜਿਸ ਵਿੱਚ ਆਪਣੇ ਬੱਚੇ ਨੂੰ ਦੁੱਧ ਚੁੰਘਾਉਂਣ ਜਾਂ ਚੁੱਕਣ ਵੇਲੇ ਮਾਸਕ ਪਹਿਨਣਾ ਸ਼ਾਮਲ ਹੈ।
  • ਆਪਣੇ ਨਵਜੰਮੇ ਬੱਚੇ ਦੇ ਕੋਵਿ਼ਡ-19 ਦੇ ਲੱਛਣਾਂ ਦੀ ਨਿਗਰਾਨੀ ਕਰਦੇ ਰਹੋ।
 • ਕੋਵਿਡ-19 ਦਾ ਸ਼ੱਕ ਜਾਂ ਯਕੀਨ ਹੋਣ 'ਤੇ, ਗਰਭ-ਅਵਸਥਾ, ਆਪਣੇ ਬੱਚੇ ਨੂੰ ਜਨਮ ਦੇਣਾ ਅਤੇ ਦੇਖਭਾਲ ਕਰਨਾ।
  • ਮੌਜੂਦਾ ਸਬੂਤ ਦਰਸਾਉਂਦੇ ਹਨ ਕਿ ਮਾਂ ਦੇ ਦੁੱਧ ਨਾਲ ਬੱਚਿਆਂ ਵਿੱਚ ਵਾਇਰਸ ਦੇ ਫੈਲਣ ਦੀ ਸੰਭਾਵਨਾ ਨਹੀਂ ਹੁੰਦੀ। ਹੁਣੇ ਹੋਏ ਅਧਿਐਨਾਂ ਨੇ ਦਿਖਾਇਆ ਹੈ ਕਿ ਜਿਨ੍ਹਾਂ ਔਰਤਾਂ ਨੂੰ ਕੋਵਿਡ-19 ਦਾ ਟੀਕਾ ਲਗਾਇਆ ਗਿਆ ਹੈ, ਉਹ ਆਪਣੇ ਬੱਚਿਆਂ ਵਿੱਚ ਛਾਤੀ ਦੇ ਦੁੱਧ ਰਾਹੀਂ ਹੀ ਸੁਰੱਖਿਅਕ ਐਂਟੀਬਾਡੀਜ਼ ਟ੍ਰਾਂਸਫਰ ਕਰ ਦਿੰਦੀਆਂ ਹਨ। ਜੇਕਰ ਤੁਹਾਨੂੰ ਕੋਵਿਡ-19 ਹੈ ਅਤੇ ਤੁਸੀਂ ਦੁੱਧ ਚੁੰਘਾਉਣਾ/ਬੋਤਲ ਨਾਲ ਦੁੱਧ ਪਿਲਾਉਣਾ ਹੈ:
  • ਦੁੱਧ ਚੁੰਘਾਉਣ/ਬੋਤਲ ਨਾਲ ਦੁੱਧ ਪਿਲਾਉਣ ਤੋਂ ਪਹਿਲਾਂ ਆਪਣੇ ਹੱਥ ਧੋਵੋ।
  • ਬੱਚੇ ਨੂੰ ਦੁੱਧ ਚੁੰਘਾਉਣ/ਬੋਤਲ ਨਾਲ ਦੁੱਧ ਪਿਲਾਉਣ ਵੇਲੇ ਅਤੇ ਜਦੋਂ ਵੀ ਤੁਸੀਂ ਆਪਣੇ ਬੱਚੇ ਦੇ 6 ਫੁੱਟ (2 ਮੀਟਰ) ਦੇ ਦਾਇਰੇ ਵਿੱਚ ਹੋਵੋ ਤਾਂ ਮਾਸਕ ਪਹਿਨੋ।

Parent Support Warm Line (ਮਾਤਾ-ਪਿਤਾ ਸਹਾਇਤਾ ਵਾਰਮ ਲਾਈਨ), ਕਿਸੇ ਵੀ ਗਰਭਵਤੀ ਜਾਂ ਨਵੇਂ ਮਾਤਾ-ਪਿਤਾ, ਜਾਂ ਉਨ੍ਹਾਂ ਦੇ ਅਜ਼ੀਜ਼ਾਂ ਲਈ ਉਪਲਬਧ ਹੈ ਜਿਨ੍ਹਾਂ ਨੂੰ ਮਾਨਸਿਕ ਸਿਹਤ ਬਾਰੇ ਸਹਾਇਤਾ ਅਤੇ ਜਾਣਕਾਰੀ ਦੀ ਲੋੜ ਹੈ। 1-888-404-7763 'ਤੇ ਕਾਲ ਕਰੋ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 4:30 ਵਜੇ ਤੱਕ (ਸਿਰਫ਼ ਅੰਗਰੇਜ਼ੀ ਅਤੇ ਸਪੈਨਿਸ਼ ਵਿੱਚ)। ਸਾਡੀ ਵਾਰਮ ਲਾਈਨ ਦਾ ਸਟਾਫ, ਅਜਿਹੇ ਸਮਾਜ ਸੇਵਕ, ਲਾਇਸੰਸਸ਼ੁਦਾ ਥੈਰੇਪਿਸਟ ਜਾਂ ਮਾਤਾ-ਪਿਤਾ ਵੱਲੋਂ ਚੁਣਿਆ ਜਾਂਦਾ ਹੈ, ਜੋ ਜੀਵਨ ਵਿੱਚ ਪਹਿਲਾਂ ਡਿਪਰੈਸ਼ਨ/ਉਦਾਸੀ ਦਾ ਅਨੁਭਵ ਕਰ ਚੁੱਕੇ ਹਨ। ਕੰਮਕਾਜੀ ਘੰਟਿਆਂ ਤੋਂ ਬਾਅਦ ਪ੍ਰਾਪਤ ਹੋਈਆਂ ਕਾਲਾਂ ਦਾ ਜਵਾਬ ਵੀ ਜਲਦੀ ਤੋਂ ਜਲਦੀ ਦਿੱਤਾ ਜਾਵੇਗਾ। ਸਾਨੂੰ ਕਾਲ, ਮੈਸੇਜ ਜਾਂ warmline@perinatalsupport.org 'ਤੇ ਈਮੇਲ ਕਰੋ।

ਖੁਦ ਦਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣ ਬਾਰੇ

Washington Listens (ਵਾਸ਼ਿੰਗਟਨ ਲਿਸਨਸ): ਜੇਕਰ ਤੁਹਾਨੂੰ ਕੋਵਿਡ-19 ਕਾਰਨ ਹੋਏ ਤਣਾਅ ਬਾਰੇ ਕਿਸੇ ਨਾਲ ਗੱਲ ਕਰਨ ਦੀ ਲੋੜ ਪੈਂਦੀ ਹੈ, ਤਾਂ Washington Listens ਨੂੰ 1-833-681-0211 'ਤੇ ਕਾਲ ਕਰੋ। ਇੱਥੇ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9:00 ਵਜੇ ਤੋਂ ਰਾਤ 9:00 ਵਜੇ ਤੱਕ ਗੱਲ ਕਰਨ ਲਈ ਹਮੇਸ਼ਾਂ ਕੋਈ ਨਾ ਕੋਈ ਉਪਲਬਧ ਹੁੰਦਾ ਹੈ। ਅਤੇ ਹਫ਼ਤੇ ਦੇ ਅੰਤ 'ਤੇ ਸਵੇਰੇ 9:00 ਵਜੇ ਤੋਂ ਸ਼ਾਮ 6:00 ਵਜੇ ਤੱਕ TTY ਅਤੇ ਭਾਸ਼ਾ ਪਹੁੰਚ ਸੰਬੰਧੀ ਸੇਵਾਵਾਂ ਉਪਲਬਧ ਹੋਣਗੀਆਂ। ਤੁਸੀਂ ਇੱਥੇ (ਅੰਗਰੇਜ਼ੀ ਵਿੱਚ) ਮਾਨਸਿਕ ਅਤੇ ਭਾਵਨਾਤਮਕ ਤੰਦਰੁਸਤੀ ਲਈ ਵਾਧੂ ਸਰੋਤ ਵੀ ਪ੍ਰਾਪਤ ਕਰ ਸਕਦੇ ਹੋ।

 • ਭਰੋਸੇਯੋਗ ਮੀਡੀਆ, ਜਨਤਕ ਅਤੇ ਸਥਾਨਕ ਸਿਹਤ ਏਜੰਸੀਆਂ ਅਤੇ ਜਨਤਕ ਸਿਹਤ ਦੀਆਂ ਵੈੱਬਸਾਈਟਾਂ ਦੀਆਂ ਅੱਪਡੇਟਾਂ ਤੋਂ ਮੌਜੂਦਾ ਮਹਾਮਾਰੀ ਦੀ ਸਥਿਤੀ ਦੀ ਜਾਣਕਾਰੀ ਅਤੇ ਵਾਧੂ ਸ਼ਿਫਾਰਸ਼ਾਂ ਬਾਰੇ ਚੰਗੀ ਤਰ੍ਹਾਂ ਜਾਣੂ ਰਹੋ।
 • ਭਾਈਚਾਰੇ ਦੇ ਸਰੋਤਾਂ ਦੀ ਇੱਕ ਸੂਚੀ ਬਣਾਓ, ਜਿਵੇਂ ਕਿ ਫ਼ੋਨ ਨੰਬਰ, ਵੈੱਬ ਸਾਈਟਾਂ ਅਤੇ ਸੋਸ਼ਲ ਮੀਡੀਆ ਖਾਤੇ। ਤੁਸੀਂ ਮਾਨਸਿਕ ਸਿਹਤ ਅਤੇ ਸੰਕਟ ਹੌਟਲਾਈਨਾਂ ਲਈ ਸਕੂਲਾਂ, ਡਾਕਟਰਾਂ, ਜਨਤਕ ਸਿਹਤ ਸੰਸਥਾਵਾਂ, ਸਮਾਜਿਕ ਸੇਵਾਵਾਂ, ਭਾਈਚਾਰੇ ਦੇ ਕੇਂਦਰਾਂ ਨੂੰ ਸ਼ਾਮਲ ਕਰ ਸਕਦੇ ਹੋ।
 • ਫ਼ੋਨਂ ਜਾਂ ਔਨਲਾਈਨ ਸੇਵਾਵਾਂ ਰਾਹੀਂ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੇ ਸੰਪਰਕ ਵਿੱਚ ਰਹੋ।
 • ਮੁੱਢਲੀਆਂ ਸਿਹਤ ਸਪਲਾਈਆਂ ਨੂੰ ਵਰਤੋਂ ਲਈ ਤਿਆਰ ਰੱਖੋ (ਜਿਵੇਂ ਕਿ ਸਾਬਣ, ਅਲਕੋਹਲ-ਆਧਾਰਿਤ ਹੱਥ ਧੋਣ ਵਾਲਾ ਸੈਨੀਟਾਈਜ਼ਰ, ਟਿਸ਼ੂ, ਥਰਮਾਮੀਟਰ, ਬੁਖਾਰ ਘਟਾਉਣ ਵਾਲੀਆਂ ਦਵਾਈਆਂ ਅਤੇ ਕੋਵਿਡ-19 ਦੇ ਟੈਸਟ ਲਈ ਘਰੇਲੂ ਕਿੱਟਾਂ)।
 • ਉਹਨਾਂ ਦਵਾਈਆਂ ਦੀ ਸਪਲਾਈ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ, ਜੋ ਤੁਸੀਂ ਜਾਂ ਤੁਹਾਡੇ ਪਰਿਵਾਰਕ ਮੈਂਬਰ ਨਿਯਮਿਤ ਤੌਰ 'ਤੇ ਲੈਂਦੇ ਹਨ।

ਆਪਣੇ ਜਵਾਨ ਪਰਿਵਾਰਕ ਮੈਂਬਰਾਂ ਦੀ ਸਹਾਇਤਾ ਕਰੋ

 • ਉਹਨਾਂ ਦੇ ਦੋਸਤਾਂ ਅਤੇ ਪਰਿਵਾਰ ਦੇ ਮੌਜੂਦਾ ਸੰਪਰਕਾਂ ’ਤੇ ਫ਼ੋਨ, ਮੈਸੇਜ, ਈਮੇਲ ਜਾਂ ਸ਼ੋਸ਼ਲ ਮੀਡੀਆਂ ਰਾਹੀਂ ਗੱਲ ਕਰਦੇ ਰਹੋ ਅਤੇ ਉਹਨਾਂ ਤੋਂ ਸਹਾਇਤਾ ਲਓ।
 • ਜੇਕਰ ਖ਼ਬਰਾਂ ਉਹਨਾਂ ਨੂੰ ਪ੍ਰੇਸ਼ਾਨ ਕਰਨ ਲੱਗਣ ਤਾਂ ਉਹਨਾਂ ਤੋਂ ਬਰੇਕ ਲੈਣਾ ਨਾ ਭੁੱਲੋ। ਇੰਟਰਨੈੱਟ ਜਾਂ ਜਾਣਕਾਰੀ ਦੇ ਹੋਰ ਸਰੋਤਾਂ ਤੋਂ ਪ੍ਰਾਪਤ ਕੀਤੀ ਜਾ ਸਕਣ ਵਾਲੀ ਜਾਣਕਾਰੀ ਦੀ ਪੁਸ਼ਟੀ ਕਰਨ ਲਈ, ਆਪਣੇ ਬੱਚਿਆਂ ਨਾਲ ਗੱਲ ਕਰਦੇ ਰਹੋ।
 • ਬੱਚਿਆਂ ਨੂੰ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਕੇ ਉਹਨਾਂ ਦੀ ਸਹਾਇਤਾ ਕਰਨ ’ਤੇ ਧਿਆਨ ਦਿਓ ਤਾਂ ਜੋ ਉਹਨਾਂ ਨੂੰ ਮੌਜੂਦਾ ਸਥਿਤੀ ਨੂੰ ਸਮਝਣ ਵਿੱਚ ਸਹਾਇਤਾ ਮਿਲ ਸਕੇ।
 • ਉਹਨਾਂ ਦੀਆਂ ਭਾਵਨਾਵਾਂ ਬਾਰੇ ਗੱਲ ਕਰੋ ਅਤੇ ਉਹਨਾਂ ਦਾ ਸਨਮਾਨ ਕਰੋ।
 • ਡਰਾਇੰਗਾਂ ਜਾਂ ਹੋਰ ਗਤੀਵਿਧੀਆਂ ਰਾਹੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਵਿੱਚ ਉਹਨਾਂ ਦੀ ਮਦਦ ਕਰੋ।
 • ਉਹਨਾਂ ਨੂੰ ਅਰਾਮਦਾਇਕ ਮਾਹੌਲ ਪ੍ਰਦਾਨ ਕਰੋ ਅਤੇ ਆਮ ਨਾਲੋਂ ਥੋੜ੍ਹਾ ਹੋਰ ਸਬਰ ਵਾਲਾ ਵਰਤਾਓ ਕਰੋ।

ਪਰਿਵਾਰਕ ਗਤੀਵਿਧੀਆਂ

ਭਾਵੇਂ ਤੁਹਾਡਾ ਪਰਿਵਾਰ ਇਕਾਂਤਵਾਸ ਜਾਂ ਕੁਆਰੰਟੀਨ ਵਿੱਚ ਹੈ, ਪਰ ਇਹ ਨਾ ਭੁੱਲੋ ਕਿ ਇਹ ਕੁਝ ਸਮੇਂ ਲਈ ਹੀ ਹੈ।

ਜਦੋਂ ਸੌਣ, ਭੋਜਨ ਅਤੇ ਕਸਰਤ ਦੀ ਗੱਲ ਹੋਵੇ ਤਾਂ ਪਰਿਵਾਰ ਦੇ ਕਾਰਜਕ੍ਰਮ ਵਿੱਚ ਇਕਸਾਰਤਾ ਬਣਾਈ ਰੱਖੋ।

ਜੇਕਰ ਤੁਹਾਡੇ ਬੱਚੇ ਆਪਣੇ ਸਕੂਲਾਂ ਜਾਂ ਹੋਰ ਸੰਗਠਨਾਂ ਵੱਲੋਂ ਪੇਸ਼ ਕੀਤੇ ਜਾਂਦੇ ਦੂਰ ਤੋਂ ਸਿਖਲਾਈ (ਡਿਸਟੈਂਸ ਲਰਨਿੰਗ) ਦੇ ਮੌਕਿਆਂ ਵਿੱਚ ਹਿੱਸਾ ਲੈਂਦੇ ਹਨ, ਤਾਂ ਆਪਣੇ ਬੱਚਿਆਂ ਲਈ ਸਾਥੀਆਂ ਨਾਲ ਸੁਰੱਖਿਅਤ ਢੰਗ ਨਾਲ ਸਮਾਜਕ ਮੇਲ-ਮਿਲਾਪ ਕਰਨ ਦੇ ਮੌਕੇ ਲੱਭੋ।

ਇਕੱਲਤਾ, ਅਕੇਵਾਂ, ਬਿਮਾਰੀ ਲੱਗਣ ਦਾ ਡਰ, ਉਦਾਸੀ, ਬੇਚੈਨੀ ਅਤੇ ਘਬਰਾਹਟ ਵਰਗੀਆਂ ਭਾਵਨਾਵਾਂ ਦੀ ਪਛਾਣ ਕਰੋ, ਮਹਾਂਮਾਰੀ ਵਿੱਚ ਅਜਿਹੀ ਤਣਾਅਪੂਰਨ ਸਥਿਤੀ ਦਾ ਹੋਣਾ ਆਮ ਪ੍ਰਤੀਕਿਰਿਆਵਾਂ ਹਨ।

ਆਪਣੇ ਪਰਿਵਾਰ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੇ ਅਨੁਸਾਰ, ਆਪਣੇ ਪਰਿਵਾਰ ਦੀ ਮਨੋਰੰਜਨਕ ਅਤੇ ਅਰਥਪੂਰਨ ਗਤੀਵਿਧੀਆਂ ਕਰਨ ਵਿੱਚ ਸਹਾਇਤਾ ਕਰੋ।

ਵਾਧੂ ਸਰੋਤ