Care Connect Washington

ਕੀ ਤੁਸੀਂ ਜਾਂ ਤੁਹਾਡਾ ਪਰਿਵਾਰ COVID-19 ਕਾਰਨ ਪ੍ਰਭਾਵਿਤ ਹੋਇਆ ਹੈ? ਤੁਸੀਂ Care Connect Washington ਨਾਲ 1-833-453-0336 'ਤੇ ਸੰਪਰਕ ਕਰਕੇ ਆਪਣੇ ਭਾਈਚਾਰੇ ਦੇ ਲੋਕਲ ਕੇਅਰ ਕੋਆਰਡੀਨੇਟਰ ਤੋਂ ਸਹਾਇਤਾ ਪ੍ਰਾਪਤ ਕਰ ਸਕਦੇ ਹੋ। ਕੇਅਰ ਕੋਆਰਡੀਨੇਟਰ ਤੁਹਾਡੀਆਂ ਲੋੜਾਂ ਨੂੰ ਸਮਝਣ ਵਿੱਚ ਸਮਾਂ ਬਤੀਤ ਕਰੇਗਾ ਅਤੇ ਫਿਰ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਉਪਲਬਧ ਸਰੋਤਾਂ ਜਿਵੇਂ ਕਿ ਰਿਹਾਇਸ਼, ਸਿਹਤ ਬੀਮਾ, ਚਾਈਲਡ ਕੇਅਰ, ਭੋਜਨ ਸਹਾਇਤਾ ਪ੍ਰੋਗਰਾਮ, ਅਤੇ ਹੋਰ ਕਿਸਮ ਦੀਆਂ ਸੇਵਾਵਾਂ ਨਾਲ ਜੁੜਨ ਵਿੱਚ ਸਹਾਇਤਾ ਕਰੇਗਾ। ਖੇਤਰ ਦੇ ਅਨੁਸਾਰ ਵੱਖ-ਵੱਖ ਸੇਵਾਵਾਂ ਉਪਲਬਧ ਹਨ। 

Care Connect Washington ਇੱਕ ਪ੍ਰੋਗਰਾਮ ਹੈ ਜਿਸਨੂੰ ਮਹਾਂਮਾਰੀ ਦੇ ਸ਼ੁਰੂ ਵਿੱਚ ਹੀ ਵਿਕਸਤ ਕੀਤਾ ਗਿਆ ਸੀ ਤਾਂ ਜੋ COVID-19 ਨਾਲ ਪੀੜਤ ਲੋਕਾਂ ਨੂੰ ਭੋਜਨ ਅਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਤਾਂ ਕਿ ਉਹ ਘਰ ਵਿੱਚ ਇਕਾਂਤਵਾਸ ਵਿੱਚ ਰਹਿ ਸਕਣ। ਹੁਣ ਇਹ ਪ੍ਰੋਗਰਾਮ ਉਹਨਾਂ ਲੋਕਾਂ ਦੀਆਂ ਲੰਬੇ ਸਮੇਂ ਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਸਹਾਇਤਾ ਕਰ ਰਿਹਾ ਹੈ ਜੋ COVID-19 ਕਾਰਨ ਪ੍ਰਭਾਵਿਤ ਹੋਏ ਹਨ। ਉਦਾਹਰਨ ਦੇ ਲਈ, ਕੁਝ ਲੋਕ ਲੰਬੇ ਸਮੇਂ ਤੱਕ COVID-19 ਤੋਂ ਹੋਏ ਮਾੜੇ ਪ੍ਰਭਾਵਾਂ ਦਾ ਅਨੁਭਵ ਕਰਦੇ ਹਨ। ਹੋਰ ਲੋਕ ਸ਼ਾਇਦ ਬਿਮਾਰ ਹੋਏ ਹੋ ਸਕਦੇ ਹਨ ਅਤੇ ਆਪਣੀ ਨੌਕਰੀ ਗੁਆ ਬੈਠੇ ਹਨ ਅਤੇ ਉਹਨਾਂ ਨੂੰ ਆਪਣੇ ਪੈਰਾਂ 'ਤੇ ਵਾਪਸ ਖੜ੍ਹੇ ਹੋਣ ਲਈ ਸਹਾਇਤਾ ਚਾਹੀਦੀ ਹੈ। Care Connect Washington ਉਹਨਾਂ ਨੂੰ ਸਹਾਇਤਾ ਪ੍ਰਦਾਨ ਕਰ ਸਕਦਾ ਹੈ।

Care Connect Washington, Department of Health (ਸਿਹਤ ਵਿਭਾਗ), ਅੱਠ ਖੇਤਰੀ ਹੱਬ, ਅਤੇ ਪੂਰੇ ਰਾਜ ਦੇ ਭਾਈਚਾਰਿਆਂ ਵਿੱਚ 100 ਤੋਂ ਵੱਧ ਲੋਕਲ ਕੇਅਰ ਕੋਆਰਡੀਨੇਟਰਾਂ ਵਿਚਕਾਰ ਇੱਕ ਪਾਰਟਨਰਸ਼ਿਪ ਹੈ। Care Connect ਸਿਸਟਮ ਲੋਕਾਂ ਨੂੰ ਸਥਿਰਤਾ ਅਤੇ ਬਿਹਤਰ ਸਿਹਤ ਹਾਸਲ ਕਰਨ ਵਿੱਚ ਸਹਾਇਤਾ ਕਰਕੇ ਭਾਈਚਾਰਿਆਂ ਨੂੰ ਮਜ਼ਬੂਤ ਬਣਾਉਂਦਾ ਹੈ। ਲੋਕਲ ਕੇਅਰ ਕੋਆਰਡੀਨੇਟਰ ਕਿਸੇ ਵਿਅਕਤੀ ਨਾਲ ਮਿਲ ਕੇ ਕੰਮ ਕਰਦੇ ਹਨ ਤਾਂ ਜੋ ਉਹਨਾਂ ਨੂੰ ਬੇਰੁਜ਼ਗਾਰੀ ਲਾਭ, ਸਬਸਿਡੀ ਵਾਲੀ ਰਿਹਾਇਸ਼ ਜਾਂ ਚਾਈਲਡ ਕੇਅਰ, ਭੋਜਨ ਸਹਾਇਤਾ ਪ੍ਰੋਗਰਾਮ ਜਿਵੇਂ ਕਿ Supplemental Nutrition Assistance Program (SNAP, ਪੂਰਕ ਪੋਸ਼ਣ ਸਹਾਇਤਾ ਪ੍ਰੋਗਰਾਮ) ਜਾਂSpecial Supplemental Nutrition Program for Women, Infants, and Children (WIC, ਇਸਤਰੀਆਂ, ਨਵਜੰਮੇ ਸ਼ਿਸ਼ੂਆਂ ਅਤੇ ਬੱਚਿਆਂ ਲਈ ਵਿਸ਼ੇਸ਼ ਪੂਰਕ ਪੋਸ਼ਣ ਪ੍ਰੋਗਰਾਮ), Apple Health, ਆਦਿ ਵਾਸਤੇ ਅਰਜ਼ੀ ਦੇਣ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। Care Connect ਲੋਕਾਂ ਨੂੰ ਉਹਨਾਂ ਦੀ ਪਸੰਦੀਦਾ ਭਾਸ਼ਾ ਵਿੱਚ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਦਾ ਹੈ।

Care Connect regions map with services in these counties: Grays Harbor, Mason, Thurston, Pacific, Wahkiakum, Lewis, Cowlitz, Clark, Skamania, Clickitat, Yakima, Benton, Franklin, Adams, Lincoln, Ferry, Stevens, Pend Oreille, Spokane, King, Pierce, Snohomish, Skagit, Whatcom

ਕੋਵਿਡ-19 ਤੋਂ ਰਾਹਤ ਲਈ ਇੱਕ ਖੇਤਰੀ ਦ੍ਰਿਸ਼ਟੀਕੋਣ

ਰਾਜ ਦਾ Department of Health, ਸਥਾਨਕ ਸਿਹਤ ਅਧਿਕਾਰ ਖੇਤਰਾਂ ਅਤੇ ਉਹਨਾਂ ਦੇ ਭਾਈਵਾਲਾਂ ਦੇ ਸਹਿਯੋਗ ਨਾਲ ਕੰਮ ਕਰ ਰਿਹਾ ਹੈ, ਜੋ Care Connect Washington ਨੂੰ ਖੇਤਰ-ਦਰ-ਖੇਤਰ ਦੇ ਆਧਾਰ 'ਤੇ ਸੰਚਾਲਿਤ ਕਰ ਰਿਹਾ ਹੈ। ਹਰੇਕ ਖੇਤਰ ਲੋਕਾਂ ਨੂੰ ਉਹਨਾਂ ਸੇਵਾਵਾਂ ਨਾਲ ਜੋੜਨ ਲਈ ਭਾਈਚਾਰਾ-ਆਧਾਰਿਤ ਭਾਈਵਾਲਾਂ ਨਾਲ ਕੰਮ ਕਰਦਾ ਹੈ, ਜਿਨ੍ਹਾਂ ਲਈ ਉਹ ਯੋਗ ਹੁੰਦੇ ਹਨ, ਜਿਵੇਂ ਕਿ ਦਵਾਈਆਂ ਪਹੁੰਚਾਉਣਾ, ਸਿਹਤ ਸੰਭਾਲ, ਬੇਰੁਜ਼ਗਾਰੀ ਭੱਤੇ ਲਈ ਅਰਜ਼ੀ ਦੇਣ ਵਿੱਚ ਮਦਦ ਕਰਨਾ, ਸਥਾਨਕ ਘਰ ਮੁੱਹਈਆ ਕਰਵਾਉਣ ਵਾਲੀਆਂ ਏਜੰਸੀਆਂ, ਫੂਡ ਬੈਂਕ, ਬਾਲ ਸੰਭਾਲ ਪ੍ਰਦਾਤਾਵਾਂ ਦੀ ਜਾਣਕਾਰੀ ਦੇਣਾ ਆਦਿ।

ਸੇਵਾਵਾਂ ਕਿੱਥੇ ਉਪਲਬਧ ਹਨ?

ਸੇਵਾਵਾਂ ਰਾਜ ਦੇ ਸਾਰੇ ਹਿੱਸਿਆਂ ਵਿੱਚ ਉਹਨਾਂ ਲੋਕਾਂ ਲਈ ਉਪਲਬਧ ਹਨ, ਜੋ COVID-19 ਕਾਰਨ ਪ੍ਰਭਾਵਿਤ ਹੋਏ ਹਨ।

ਪੂਰਬੀ ਖੇਤਰ

Better Health Together (ਸਿਰਫ਼ ਅੰਗਰੇਜ਼ੀ ਵਿੱਚ) Adams, Ferry, Lincoln, Pend Oreille, Spokane ਅਤੇ Stevens ਕਾਉਂਟੀਆਂ ਲਈ Care Connect Washington ਹੱਬ ਵਜੋਂ ਕੰਮ ਕਰਦਾ ਹੈ।

King ਕਾਉਂਟੀ

HealthierHere (ਸਿਰਫ਼ ਅੰਗਰੇਜ਼ੀ ਵਿੱਚ) King ਕਾਉਂਟੀ ਲਈ Care Connect Washington ਹੱਬ ਵਜੋਂ ਕੰਮ ਕਰਦਾ ਹੈ।

ਉੱਤਰੀ ਮੱਧ ਖੇਤਰ

Action Health Partners (ਸਿਰਫ਼ ਅੰਗਰੇਜ਼ੀ ਵਿੱਚ) Chelan, Douglas, Grant ਅਤੇ Okanogan ਕਾਉਂਟੀਆਂ ਲਈ Care Connect Washington ਹੱਬ ਵਜੋਂ ਕੰਮ ਕਰਦਾ ਹੈ।

ਉੱਤਰੀ ਖੇਤਰ

North Sound Accountable Community of Health (ਸਿਰਫ਼ ਅੰਗਰੇਜ਼ੀ ਵਿੱਚ) Island, San Juan, Skagit, Snohomish ਅਤੇ Whatcom ਕਾਉਂਟੀਆਂ ਲਈ Care Connect Washington ਹੱਬ ਵਜੋਂ ਕੰਮ ਕਰਦਾ ਹੈ।

ਉੱਤਰ ਪੱਛਮੀ ਖੇਤਰ

WithinReach (ਸਿਰਫ਼ ਅੰਗਰੇਜ਼ੀ ਵਿੱਚ) Clallam, Jefferson, ਅਤੇ Kitsap ਕਾਉਂਟੀਆਂ ਲਈ ਕੇਅਰ ਕੋਆਰਡੀਨੇਟਰ ਸੇਵਾਵਾਂ ਪ੍ਰਦਾਨ ਕਰਦਾ ਹੈ

Pierce ਕਾਉਂਟੀ

Elevate Health (ਸਿਰਫ਼ ਅੰਗਰੇਜ਼ੀ ਵਿੱਚ) Pierce ਕਾਉਂਟੀ ਲਈ Care Connect Washington ਹੱਬ ਵਜੋਂ ਕੰਮ ਕਰਦਾ ਹੈ

ਦੱਖਣੀ ਮੱਧ ਖੇਤਰ

Greater Health Now (ਸਿਰਫ਼ ਅੰਗਰੇਜ਼ੀ ਵਿੱਚ) Kittitas, Walla Walla, Whitman, Columbia, Garfield, Asotin, Yakima, Benton, ਅਤੇ Franklin ਕਾਉਂਟੀਆਂ ਲਈ Care Connect Washington ਹੱਬ ਵਜੋਂ ਕੰਮ ਕਰਦਾ ਹੈ।

ਦੱਖਣ ਪੱਛਮੀ ਖੇਤਰ

Southwest Washington Accountable Community of Health (SWACH) (ਸਿਰਫ਼ ਅੰਗਰੇਜ਼ੀ ਵਿੱਚ) Clark, Klickitat ਅਤੇ Skamania ਕਾਉਂਟੀਆਂ ਲਈ Care Connect Washington ਹੱਬ ਵਜੋਂ ਕੰਮ ਕਰਦਾ ਹੈ।

ਪੱਛਮੀ ਖੇਤਰ

Cascade Pacific Action Alliance ਦਾ Community CarePort (ਸਿਰਫ਼ ਅੰਗਰੇਜ਼ੀ ਵਿੱਚ) Cowlitz, Wahkiakum, Pacific, Grays Harbor, Mason, Thurston ਅਤੇ Lewis ਕਾਉਂਟੀਆਂ ਲਈ Care Connect Washington ਹੱਬ ਵਜੋਂ ਕੰਮ ਕਰਦਾ ਹੈ।

ਅਕਸਰ ਪੁੱਛੇ ਜਾਣ ਵਾਲੇ ਸਵਾਲ

ਕੀ Care Connect Washington ਸੇਵਾਵਾਂ ਮੇਰੇ ਲਈ ਉਪਲਬਧ ਹਨ??

ਜੇਕਰ ਤੁਸੀਂ COVID-19 ਕਾਰਨ ਪ੍ਰਭਾਵਿਤ ਹੋਏ ਹੋ ਤਾਂ ਤੁਸੀਂ ਸੇਵਾਵਾਂ ਪ੍ਰਾਪਤ ਕਰਨ ਲਈ ਯੋਗ ਹੋ। ਇਸ ਵਿੱਚ ਉਹ ਲੋਕ ਸ਼ਾਮਲ ਹਨ ਜੋ ਵਰਤਮਾਨ ਵਿੱਚ COVID-19 ਨਾਲ ਬਿਮਾਰ ਹਨ ਜਾਂ ਜਿਹਨਾਂ ਨੂੰ ਪਹਿਲਾਂ COVID-19 ਹੋਇਆ ਸੀ।

1-833-453-0336 'ਤੇ ਕਾਲ ਕਰੋ। ਭਾਸ਼ਾ ਸੰਬੰਧਿਤ ਸਹਾਇਤਾ ਉਪਲਬਧ ਹੈ। 

ਇੱਕ ਲੋਕਲ ਕੇਅਰ ਕੋਆਰਡੀਨੇਟਰ ਤੁਹਾਡੀਆਂ ਲੋੜਾਂ ਨੂੰ ਸਮਝਣ ਲਈ ਤੁਹਾਡੇ ਨਾਲ ਸੰਪਰਕ ਕਰੇਗਾ ਅਤੇ ਸਰੋਤਾਂ ਅਤੇ ਸੇਵਾਵਾਂ ਨਾਲ ਜੁੜਨ ਵਿੱਚ ਤੁਹਾਡੀ ਸਹਾਇਤਾ ਕਰੇਗਾ।

ਮੈਂ ਕਿਸ ਤਰ੍ਹਾਂ ਦੀ ਸਹਾਇਤਾ ਦੀ ਉਮੀਦ ਕਰ ਸਕਦਾ/ਸਕਦੀ ਹਾਂ?

ਤੁਹਾਡੇ ਲੋਕਲ ਕੇਅਰ ਕੋਆਰਡੀਨੇਟਰ ਤੁਹਾਨੂੰ ਜਾਣਨ ਅਤੇ ਤੁਹਾਡੀਆਂ ਲੋੜਾਂ ਨੂੰ ਸਮਝਣ ਲਈ ਸਮਾਂ ਬਤੀਤ ਕਰਨਗੇ। ਫਿਰ ਉਹ ਤੁਹਾਡੀ ਸਹਾਇਤਾ ਲਈ ਉਪਲਬਧ ਸਥਾਨਕ ਸਰੋਤਾਂ ਦੀ ਪਛਾਣ ਕਰਨਗੇ, ਜਿਸ ਵਿੱਚ ਸਿਹਤ ਦੇਖਭਾਲ, ਸਬਸਿਡੀ ਵਾਲੀ ਰਿਹਾਇਸ਼ ਜਾਂ ਚਾਈਲਡ ਕੇਅਰ, ਬੇਰੁਜ਼ਗਾਰੀ ਲਾਭ, ਭੋਜਨ ਸਹਾਇਤਾ, ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਸੇਵਾਵਾਂ ਖੇਤਰ ਅਨੁਸਾਰ ਵੱਖ-ਵੱਖ ਹੋਣਗੀਆਂ। Care Connect Washington ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਤੁਹਾਨੂੰ ਲੋੜੀਂਦੀ ਜਾਣਕਾਰੀ ਪ੍ਰਦਾਨ ਕਰੇਗਾ। Care Connect ਦੀਆਂ ਸੇਵਾਵਾਂ ਯੋਗ ਲੋਕਾਂ ਲਈ ਮੁਫ਼ਤ ਵਿੱਚ ਉਪਲਬਧ ਹਨ। 

ਮੈਨੂੰ ਸਹਾਇਤਾ ਪ੍ਰਾਪਤ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ?

ਤੁਹਾਡਾ ਖੇਤਰੀ ਕੇਅਰ ਕੋਆਰਡੀਨੇਟਰ, ਰੈਫਰਲ ਪ੍ਰਾਪਤ ਹੋਣ ਤੋਂ ਬਾਅਦ ਇੱਕ ਦਿਨ ਦੇ ਅੰਦਰ ਸਹਾਇਤਾ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ।

ਤੁਸੀਂ ਮੇਰੀ ਜਾਣਕਾਰੀ ਦੀ ਸੁਰੱਖਿਆ ਕਿਵੇਂ ਕਰੋਗੇ?

ਤੁਹਾਡਾ ਕੇਅਰ ਕੋਆਰਡੀਨੇਟਰ ਕਾਲ ਸੈਂਟਰ ਤੋਂ ਪ੍ਰਾਪਤ ਹੋਈ ਜਾਣਕਾਰੀ ਦੀ ਪੁਸ਼ਟੀ ਕਰੇਗਾ ਅਤੇ ਤੁਹਾਡੀਆਂ ਲੋੜਾਂ ਬਾਰੇ ਪੁੱਛੇਗਾ। ਤੁਸੀਂ ਆਪਣੇ ਕੇਅਰ ਕੋਆਰਡੀਨੇਟਰ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਦੇ ਹੋ ਉਸਨੂੰ ਗੁਪਤ ਰੱਖਿਆ ਜਾਂਦਾ ਹੈ। ਕੇਅਰ ਕੋਆਰਡੀਨੇਟਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਰਮਚਾਰੀ ਅਤੇ Department of Health (ਸਿਹਤ ਵਿਭਾਗ) ਵੱਲੋਂ ਜਾਣਕਾਰੀ ਦੀ ਵਰਤੋਂ ਸਿਰਫ਼ ਉਹਨਾਂ ਜ਼ਰੂਰੀ ਸੇਵਾਵਾਂ ਦੀ ਪਛਾਣ ਕਰਨ ਲਈ ਕੀਤੀ ਜਾਵੇਗੀ, ਜਿਹਨਾਂ ਦੀ ਲੋੜ ਤੁਹਾਨੂੰ ਪੈ ਸਕਦੀ ਹੈ। ਉਹ ਵਿਅਕਤੀਗਤ ਜਾਂ ਨਿੱਜੀ ਸਿਹਤ ਜਾਣਕਾਰੀ ਸਾਂਝੀ ਨਹੀਂ ਕਰਨਗੇ।

Care Connect regions map with services in these counties: Grays Harbor, Mason, Thurston, Pacific, Wahkiakum, Lewis, Cowlitz, Clark, Skamania, Clickitat, Yakima, Benton, Franklin, Adams, Lincoln, Ferry, Stevens, Pend Oreille, Spokane, King, Pierce, Snohomish, Skagit, Whatcom
ਇਸ ਦਾ ਕਿੰਨਾ ਖਰਚਾ ਆਵੇਗਾ?

ਇਸ ਸੇਵਾ ਲਈ ਤੁਹਾਡੇ ਤੋਂ ਕੋਈ ਲਾਗਤ ਨਹੀਂ ਲਈ ਜਾਵੇਗੀ। Care Connect Washington ਨੂੰ ਵਾਸ਼ਿੰਗਟਨ ਰਾਜ ਲਈ ਕੋਵਿਡ-19 ਵਿਰੁੱਧ ਲੜਾਈ ਵਿੱਚ ਸਹਾਇਤਾ ਲਈ ਫੈਡਰਲ ਫੰਡ ਪ੍ਰਾਪਤ ਹੋਇਆ ਹੈ।

ਮੈਨੂੰ ਸਹਾਇਤਾ ਪ੍ਰਾਪਤ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ?

ਤੁਹਾਡਾ ਖੇਤਰੀ ਦੇਖਭਾਲ ਕੋਆਰਡੀਨੇਟਰ, ਸ਼ਿਫਾਰਸ਼ ਪ੍ਰਾਪਤ ਕਰਨ ਤੋਂ ਇੱਕ ਦਿਨ ਦੇ ਅੰਦਰ ਸਹਾਇਤਾ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ।

ਕੀ ਮੈਨੂੰ ਸਹਾਇਤਾ ਪ੍ਰਾਪਤ ਕਰਨ ਦੌਰਾਨ ਵੀ ਇਕਾਂਤਵਾਸ ਜਾਂ ਕੁਆਰੰਟੀਨ ਵਿੱਚ ਰਹਿਣਾ ਪਵੇਗਾ?

ਹਾਂ। ਇਕਾਂਤਵਾਸ ਅਤੇ ਕੁਆਰੰਟੀਨ ਮਹੱਤਵਪੂਰਨ ਸਾਧਨ ਹਨ, ਜਿਹਨਾਂ ਦੀ ਵਰਤੋਂ ਗੁਆਂਢੀਆਂ, ਦੋਸਤਾਂ, ਪਰਿਵਾਰ ਅਤੇ ਸਹਿਕਰਮੀਆਂ ਵਿੱਚ ਕੋਵਿਡ-19 ਦੇ ਫੈਲਾਅ ਨੂੰ ਰੋਕਣ—ਅਤੇ ਸਾਡੇ ਭਾਈਚਾਰਿਆਂ 'ਤੇ ਇਸ ਦੇ ਵਿਆਪਕ ਮਾੜੇ ਪ੍ਰਭਾਵਾਂ ਨੂੰ ਘਟਾਉਣ ਲਈ ਕੀਤੀ ਜਾਂਦੀ ਹੈ। ਜੇਕਰ ਤੁਹਾਨੂੰ ਆਪਣੇ ਇਕਾਂਤਵਾਸ ਜਾਂ ਕੁਆਰੰਟੀਨ ਦੀ ਮਿਆਦ ਤੋਂ ਬਾਅਦ ਸਹਾਇਤਾ ਦੀ ਲੋੜ ਹੈ, ਤਾਂ ਤੁਹਾਡਾ ਖੇਤਰੀ ਦੇਖਭਾਲ ਕੋਆਰਡੀਨੇਟਰ ਤੁਹਾਨੂੰ ਲੰਮੇ ਸਮੇਂ ਦੀਆਂ ਸੇਵਾਵਾਂ ਨਾਲ ਜੋੜ ਸਕਦਾ ਹੈ, ਜੋ ਚੱਲ ਰਹੀਆਂ ਸਿਹਤ ਅਤੇ ਸਮਾਜਿਕ ਲੋੜਾਂ ਦਾ ਸਮਰਥਨ ਕਰਦੀਆਂ ਹਨ।

ਇਕਾਂਤਵਾਸ ਅਤੇ ਕੁਆਰੰਟੀਨ ਵਿੱਚ ਕੀ ਫ਼ਰਕ ਹੁੰਦਾ ਹੈ?

ਇਕਾਂਤਵਾਸ: ਜੇਕਰ ਤੁਹਾਡਾ ਕੋਵਿਡ-19 ਟੈਸਟ ਪਾਜ਼ੀਟਿਵ ਆਉਂਦਾ ਹੈ, ਤੁਹਾਡੇ ਵਿੱਚ ਲੱਛਣ (ਸਿਰਫ਼ ਅੰਗਰੇਜ਼ੀ ਵਿੱਚ) ਹਨ, ਜਾਂ ਤੁਸੀਂ ਟੈਸਟ ਨਤੀਜੇ ਦੀ ਉਡੀਕ ਵਿੱਚ ਹੋ, ਤਾਂ ਤੁਹਾਨੂੰ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਇਕਾਂਤਵਾਸ ਵਿੱਚ ਰਹਿਣ ਦੀ ਲੋੜ ਹੈ।

  • ਘਰ ਵਿੱਚ ਰਹੋ ਅਤੇ ਪਰਿਵਾਰ ਦੇ ਮੈਂਬਰਾਂ ਸਮੇਤ ਹੋਰ ਲੋਕਾਂ ਨਾਲ ਸੰਪਰਕ ਵਿੱਚ ਆਉਣ ਤੋਂ ਬਚੋ।
  • ਇੱਕ ਵੱਖਰੇ ਕਮਰੇ ਵਿੱਚ ਰਹੋ ਅਤੇ ਜੇਕਰ ਸੰਭਵ ਹੋਵੇ ਤਾਂ ਇੱਕ ਵੱਖਰੇ ਬਾਥਰੂਮ ਦੀ ਵਰਤੋਂ ਕਰੋ।
  • ਜੇ ਤੁਹਾਨੂੰ ਦੂਜਿਆਂ ਦੇ ਸੰਪਰਕ ਵਿੱਚ ਆਉਣ ਦੀ ਲੋੜ ਪੈਂਦੀ ਹੈ, ਤਾਂ ਚੰਗੀ ਤਰ੍ਹਾਂ ਫਿੱਟ ਹੋਣ ਵਾਲਾ ਮਾਸਕ (ਸਿਰਫ਼ ਅੰਗਰੇਜ਼ੀ ਵਿੱਚ) ਪਹਿਨੋ।
  • ਕੰਮ ’ਤੇ, ਸਕੂਲ ਜਾਂ ਜਨਤਕ ਖੇਤਰਾਂ ਵਿੱਚ ਨਾ ਜਾਓ। ਜਨਤਕ ਆਵਾਜਾਈ, ਸਾਂਝੀ ਸਵਾਰੀ ਕਰਨ ਜਾਂ ਟੈਕਸੀਆਂ ਦੀ ਵਰਤੋਂ ਕਰਨ ਤੋਂ ਬਚੋ।
  • ਮੈਡੀਕਲ ਸਹਾਇਤਾ ਲਈ ਬਾਹਰ ਜਾਣ ਤੋਂ ਇਲਾਵਾ ਘਰ ਵਿੱਚ ਹੀ ਰਹੋ।
  • ਤੁਹਾਡੇ ਇਕਾਂਤਵਾਸ ਦੀ ਮਿਆਦ ਕਿੰਨੀ ਹੋਣੀ ਚਾਹੀਦੀ ਹੈ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ, Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) (ਸਿਰਫ਼ ਅੰਗਰੇਜ਼ੀ ਵਿੱਚ) ਅਤੇ Department of Health (DOH, ਸਿਹਤ ਵਿਭਾਗ) (ਸਿਰਫ਼ ਅੰਗਰੇਜ਼ੀ ਵਿੱਚ) ਦੀਆਂ ਨਵੀਨਤਮ ਹਿਦਾਇਤਾਂ (ਸਿਰਫ਼ ਅੰਗਰੇਜ਼ੀ ਵਿੱਚ) ਦੀ ਪਾਲਣਾ ਕਰੋ।

ਕੁਆਰੰਟੀਨ: ਜੇਕਰ ਤੁਸੀਂ ਕੋਵਿਡ-19 ਦੇ ਸੰਪਰਕ ਵਿੱਚ ਆਏ ਸੀ, ਪਰ ਤੁਹਾਡੇ ਵਿੱਚ ਲੱਛਣ (ਸਿਰਫ਼ ਅੰਗਰੇਜ਼ੀ ਵਿੱਚ) ਨਹੀਂ ਹਨ, ਤਾਂ ਤੁਹਾਡੇ ਟੀਕਾਕਰਣ ਦੀ ਸਥਿਤੀ ਦੇ ਆਧਾਰ 'ਤੇ ਤੁਹਾਨੂੰ ਕੁਆਰੰਟੀਨ ਹੋਣ ਦੀ ਲੋੜ ਹੋ ਸਕਦੀ ਹੈ। ਇਹ ਤੁਹਾਡੇ ਬਿਮਾਰ ਹੋਣ ਦਾ ਪਤਾ ਲੱਗਣ ਤੋਂ ਪਹਿਲਾਂ ਹੀ ਵਾਇਰਸ ਨੂੰ ਫੈਲਣ ਤੋਂ ਰੋਕ ਦੇਵੇਗਾ।

ਤੁਹਾਡੇ ਕੁਆਰੰਟੀਨ ਦੀ ਮਿਆਦ ਕਿੰਨੀ ਹੋਣੀ ਚਾਹੀਦੀ ਹੈ, ਇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ, CDC (ਸਿਰਫ਼ ਅੰਗਰੇਜ਼ੀ ਵਿੱਚ) ਅਤੇ DOH (ਸਿਰਫ਼ ਅੰਗਰੇਜ਼ੀ ਵਿੱਚ) ਦੀਆਂ ਨਵੀਨਤਮ ਹਿਦਾਇਤਾਂ (ਸਿਰਫ਼ ਅੰਗਰੇਜ਼ੀ ਵਿੱਚ) ਦੀ ਪਾਲਣਾ ਕਰੋ।

ਜੇਕਰ ਮੇਰੇ ਕੋਵਿਡ-19 ਦੇ ਲੱਛਣ ਵਿਗੜ ਜਾਂਦੇ ਹਨ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ?

ਜੇਕਰ ਤੁਹਾਡੇ ਲੱਛਣ ਵਿਗੜ ਜਾਂਦੇ ਹਨ, ਤਾਂ ਤੁਰੰਤ ਮੈਡੀਕਲ ਸਹਾਇਤਾ ਪ੍ਰਾਪਤ ਕਰੋ। ਜੇਕਰ ਕਿਸੇ ਨੂੰ ਹੇਠਲੇ ਲੱਛਣਾਂ ਵਿੱਚੋਂ ਕੋਈ ਵੀ ਦਿਖਾਈ ਦਿੰਦਾ ਹੈ, ਤਾਂ ਤੁਰੰਤ ਐਮਰਜੈਂਸੀ ਮੈਡੀਕਲ ਸਹਾਇਤਾ ਲਓ:

  • ਸਾਹ ਲੈਣ ਵਿੱਚ ਤਕਲੀਫ਼
  • ਛਾਤੀ ਵਿੱਚ ਲਗਾਤਾਰ ਦਰਦ ਜਾਂ ਜਕੜਨ
  • ਨਵੀਂ ਉਲਝਣ
  • ਜਾਗਣ ਵਿੱਚ ਅਸਮਰੱਥਾ ਜਾਂ ਜਾਗਦੇ ਰਹਿਣਾ
  • ਬੁੱਲ੍ਹਾਂ ਜਾਂ ਚਿਹਰੇ ਦਾ ਨੀਲਾ ਪੈਣਾ

*ਇਹ ਪੂਰੀ ਸੂਚੀ ਨਹੀਂ ਹੈ। ਕਿਰਪਾ ਕਰਕੇ ਕਿਸੇ ਹੋਰ ਲੱਛਣਾਂ ਵਾਸਤੇ, ਜਿਹੜੇ ਤੁਹਾਡੇ ਲਈ ਗੰਭੀਰ ਜਾਂ ਚਿੰਤਾਜਨਕ ਹਨ, ਆਪਣੇ ਮੈਡੀਕਲ ਪ੍ਰਦਾਤਾ ਨੂੰ ਕਾਲ ਕਰੋ।

ਜੇਕਰ ਤੁਹਾਨੂੰ ਕੋਈ ਮੈਡੀਕਲ ਐਮਰਜੈਂਸੀ ਹੈ ਅਤੇ ਤੁਹਾਨੂੰ 911 'ਤੇ ਕਾਲ ਕਰਨ ਦੀ ਲੋੜ ਹੈ, ਤਾਂ ਡਿਸਪੈਚਰ ਨੂੰ ਦੱਸੋ ਕਿ ਤੁਹਾਨੂੰ ਕੋਵਿਡ-19 ਹੈ ਜਾਂ ਹੋ ਸਕਦਾ ਹੈ। ਜੇ ਸੰਭਵ ਹੋਵੇ, ਤਾਂ ਐਮਰਜੈਂਸੀ ਮੈਡੀਕਲ ਸੇਵਾਵਾਂ ਦੇ ਪਹੁੰਚਣ ਤੋਂ ਪਹਿਲਾਂ ਚਿਹਰੇ ਨੂੰ ਢੱਕੋ।

ਮੈਂ Care Connect Washington ਦੀਆਂ ਸੇਵਾਵਾਂ ਕਦੋਂ ਤੱਕ ਲੈ ਸਕਦਾ ਹਾਂ?

ਤੁਹਾਡਾ ਖੇਤਰੀ ਦੇਖਭਾਲ ਕੋਆਰਡੀਨੇਟਰ 21 ਦਿਨਾਂ ਤੱਕ ਤੁਹਾਡੀ ਮਦਦ ਕਰੇਗਾ। ਕੁਝ ਸਥਿਤੀਆਂ ਵਿੱਚ, ਤੁਹਾਡਾ ਦੇਖਭਾਲ ਕੋਆਰਡੀਨੇਟਰ ਤੁਹਾਨੂੰ ਲੰਮਾ ਸਮਾਂ ਚੱਲਣ ਵਾਲੀਆਂ ਸਥਾਨਕ ਸੇਵਾਵਾਂ ਨਾਲ ਜੋੜ ਸਕਦਾ ਹੈ ਤਾਂ ਜੋ ਮੌਜੂਦਾ ਸਿਹਤ ਅਤੇ ਸਮਾਜਿਕ ਲੋੜਾਂ ਨੂੰ ਪੂਰਾ ਕਰਨ ਵਿੱਚ ਤੁਹਾਡੀ ਸਹਾਇਤਾ ਕੀਤੀ ਜਾ ਸਕੇ।

Care Connect Washington ਕਿਵੇਂ ਕੰਮ ਕਰਦਾ ਹੈ?

ਇਸ ਤਾਲਮੇਲ ਵਾਲੀ ਦੇਖਭਾਲ ਲਈ Care Connect Washington ਰਾਜ ਦੁਆਰਾ ਸਮਰਥਿਤ ਹੈ ਅਤੇ ਇਸ ਦਾ ਦ੍ਰਿਸ਼ਟੀਕੌਣ ਸਥਾਨ ਆਧਾਰਿਤ ਹੈ।

Washington State Department of Health ਖੇਤਰੀ ਦੇਖਭਾਲ ਤਾਲਮੇਲ ਪ੍ਰਤੀਕਿਰਿਆ ਦਾ ਪ੍ਰਬੰਧਨ ਕਰਦਾ ਹੈ, ਭਰਤੀ ਅਤੇ ਸਿਖਲਾਈ ਦਾ ਸਮਰਥਨ ਕਰਦਾ ਹੈ, ਰਾਜ ਵਿਆਪੀ ਅਤੇ ਸਥਾਨਕ ਸਰੋਤਾਂ ਦੀ ਪੂਰਤੀ ਕਰਦਾ ਹੈ ਅਤੇ ਫੰਡਿੰਗ ਅਤੇ ਤਕਨੀਕੀ ਬੁਨਿਆਦੀ ਢਾਂਚੇ ਵਰਗੇ ਉਪਲਬਧ ਸਰੋਤਾਂ ਦਾ ਪ੍ਰਬੰਧਨ ਕਰਕੇ ਨਤੀਜਿਆਂ ਨੂੰ ਅਨੁਕੂਲ ਬਣਾਉਂਦਾ ਹੈ।

ਵੱਖੋ-ਵੱਖ ਖੇਤਰ ਸਹਾਇਤਾ ਪ੍ਰਦਾਨ ਕਰਨ ਅਤੇ ਸਫਲ ਇਕਾਂਤਵਾਸ ਅਤੇ ਕੁਆਰੰਟੀਨ ਦਾ ਸਮਰਥਨ ਕਰਨ ਲਈ, ਲੋਕਾਂ ਨੂੰ ਸਥਾਨਕ ਸਰੋਤਾਂ ਨਾਲ ਜੋੜਨ ਲਈ ਭਾਈਚਾਰਾ-ਆਧਾਰਿਤ ਕਰਮਚਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਤੈਨਾਤ ਕਰਦੇ ਹਨ। ਖੇਤਰ ਸਥਾਨਕ ਆਰਥਿਕ ਸੁਧਾਰ ਵਿੱਚ ਯੋਗਦਾਨ ਪਾਉਣ ਲਈ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਸਪਲਾਈ ਕਰਨ ਲਈ ਸਥਾਨਕ ਵਿਕਰੇਤਾਵਾਂ ਨਾਲ ਮਿਲ ਕੇ ਕੰਮ ਕਰਦੇ ਹਨ।

ਦੇਖਭਾਲ ਕੋਆਰਡੀਨੇਟਰਾਂ ਨੂੰ ਹਰੇਕ ਵਿਅਕਤੀ ਦੀ ਵਿਲੱਖਣ ਸਿਹਤ ਅਤੇ ਸਮਾਜਿਕ ਲੋੜਾਂ ਦਾ ਮੁਲਾਂਕਣ, ਸਹਾਇਤਾ ਅਤੇ ਟ੍ਰੈਕ ਕਰਨ ਅਤੇ ਕੋਵਿਡ ਦੇਖਭਾਲ ਕਾਰਜ ਯੋਜਨਾ ਬਣਾਉਣ ਲਈ, ਨਿਯੁਕਤ ਕੀਤਾ ਗਿਆ ਹੈ। ਪ੍ਰੋਗਰਾਮ ਜਦੋਂ ਵੀ ਸੰਭਵ ਹੋਵੇ ਲੋਕਾਂ ਨੂੰ ਉਹਨਾਂ ਦੀ ਪਸੰਦੀਦਾ ਭਾਸ਼ਾ ਵਿੱਚ ਸਰੋਤਾਂ ਨਾਲ ਜੋੜਦਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਕਿ ਉਹਨਾਂ ਦੀ ਸਹਾਇਤਾ ਕੀਤੀ ਵੀ ਜਾਂਦੀ ਹੈ ਜਾਂ ਨਹੀਂ, ਇਸ ਲਈ ਇੱਕ ਪ੍ਰਕਿਰਿਆ ਰਾਹੀਂ ਉਹਨਾਂ ਨੂੰ ਫਾਲੋ ਕਰਦਾ ਹੈ।

ਤੁਸੀਂ ਮੇਰੀ ਜਾਣਕਾਰੀ ਦੀ ਸੁਰੱਖਿਆ ਕਿਵੇਂ ਕਰੋਗੇ?

ਤੁਹਾਡਾ ਦੇਖਭਾਲ ਕੋਆਰਡੀਨੇਟਰ ਕੋਵਿਡ-19 ਦੀ ਜਾਣਕਾਰੀ ਵਾਲੀ ਹੌਟਲਾਈਨ ਤੋਂ ਪ੍ਰਾਪਤ ਜਾਣਕਾਰੀ ਦੀ ਪੁਸ਼ਟੀ ਕਰੇਗਾ ਅਤੇ ਤੁਹਾਡੀਆਂ ਲੋੜਾਂ ਬਾਰੇ ਪੁੱਛੇਗਾ। ਤੁਹਾਡੇ ਵੱਲੋਂ ਦੇਖਭਾਲ ਕੋਆਰਡੀਨੇਟਰ ਨੂੰ ਪ੍ਰਦਾਨ ਕੀਤੀ ਕੋਈ ਵੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ। ਦੇਖਭਾਲ ਤਾਲਮੇਲ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਰਮਚਾਰੀ ਅਤੇ Department of Health, ਜਾਣਕਾਰੀ ਦੀ ਵਰਤੋਂ ਜ਼ਰੂਰੀ ਸੇਵਾਵਾਂ ਦੀ ਪਛਾਣ ਕਰਨ ਲਈ ਕਰਨਗੇ, ਜਿਨ੍ਹਾਂ ਦੀ ਤੁਹਾਨੂੰ ਲੋੜ ਹੋ ਸਕਦੀ ਹੈ। ਉਹ ਵਿਅਕਤੀਗਤ ਜਾਂ ਨਿੱਜੀ ਸਿਹਤ ਜਾਣਕਾਰੀ ਸਾਂਝੀ ਨਹੀਂ ਕਰਨਗੇ।

Care Connect Washington ਕੋਵਿਡ-19 ਦੇ ਫੈਲਾਅ ਨੂੰ ਕਿਵੇਂ ਰੋਕਦਾ ਹੈ?

ਜਿਨ੍ਹਾਂ ਲੋਕਾਂ ਦੀ ਜ਼ਰੂਰੀ ਸਮਾਜਿਕ ਅਤੇ ਸਿਹਤ ਸੰਬੰਧੀ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕੀਤੀ ਜਾਂਦੀ ਹੈ, ਉਹਨਾਂ ਵੱਲੋਂ ਘਰ ਵਿੱਖੇ ਇਕਾਂਤਵਾਸ ਅਤੇ ਕੁਆਰੰਟੀਨ ਨੂੰ ਸਫਲਤਾਪੂਰਵਕ ਪੂਰਾ ਕਰਨ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਇਹ ਯਕੀਨੀ ਬਣਾ ਕੇ, ਕਿ ਜਿਨ੍ਹਾਂ ਲੋਕਾਂ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੈ ਜਾਂ ਜੋ ਕਿਸੇ ਪਾਜ਼ੀਟਿਵ ਵਿਅਕਤੀ ਦੇ ਸੰਪਰਕ ਵਿੱਚ ਆਏ ਹਨ, ਉਹ ਘਰ ਵਿੱਚ ਇਕਾਂਤਵਾਸ ਜਾਂ ਕੁਆਰੰਟੀਨ ਵਿੱਚ ਰਹਿਣ, Care Connect Washington ਕੋਵਿਡ-19 ਦੇ ਫੈਲਾਅ ਨੂੰ ਘਟਾ ਸਕਦਾ ਹੈ ਅਤੇ ਆਰਥਿਕ ਸੁਧਾਰ ਨੂੰ ਵਧਾਵਾ ਦੇ ਸਕਦਾ ਹੈ। ਕਿਉਂਕਿ ਸਿਸਟਮ ਲੋਕਾਂ ਦੀਆਂ ਉਹਨਾਂ ਸਿਹਤ ਅਤੇ ਸਮਾਜਿਕ ਲੋੜਾਂ ਵੱਲ ਧਿਆਨ ਦਿੰਦਾ ਹੈ ਜੋ ਉਹਨਾਂ ਨੂੰ ਕੋਵਿਡ-19 ਸਾਹਮਣੇ ਸਭ ਤੋਂ ਵੱਧ ਕਮਜ਼ੋਰ ਬਣਾਉਂਦੀਆਂ ਹਨ, ਇਸ ਨਾਲ ਮੂਲ ਸਿਹਤ ਅਸਮਾਨਤਾਵਾਂ ਨਾਲ ਨਜਿੱਠਣ ਵਿੱਚ ਮਦਦ ਮਿਲ ਸਕਦੀ ਹੈ ਅਤੇ ਕੋਵਿਡ-19 ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਭਾਈਚਾਰਿਆਂ ਦੀ ਸਹਾਇਤਾ ਕੀਤੀ ਜਾ ਸਕਦੀ ਹੈ।

ਜੇਕਰ ਮੈਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦਾ/ਜਾਣਦੀ ਹਾਂ ਜਿਸ ਨੂੰ Care Connect Washington ਤੋਂ ਮਦਦ ਦੀ ਲੋੜ ਹੈ ਤਾਂ ਮੈਂ ਕਿਸ ਨਾਲ ਸੰਪਰਕ ਕਰਾਂ?

ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਘਰ ਵਿੱਚ ਸਹੀ ਤਰੀਕੇ ਨਾਲ ਇਕਾਂਤਵਾਸ ਵਿੱਚ ਹੈ ਅਤੇ ਉਸਨੂੰ ਸਹਾਇਤਾ ਦੀ ਲੋੜ ਹੈ, ਤਾਂ ਰਾਜ ਦੀ ਕੋਵਿਡ-19 ਦੀ ਜਾਣਕਾਰੀ ਵਾਲੀ ਹੌਟਲਾਈਨ 'ਤੇ ਸੰਪਰਕ ਕਰੋ।

ਰਾਜ ਦੀ ਕੋਵਿਡ-19 ਦੀ ਜਾਣਕਾਰੀ ਵਾਲੀ ਹੌਟਲਾਈਨ: 1-800-525-0127 ਡਾਇਲ ਕਰੋ, ਫਿਰ # ਦਬਾਓ। ਭਾਸ਼ਾ ਨਾਲ ਸੰਬੰਧਿਤ ਸਹਾਇਤਾ ਉਪਲਬਧ ਹੈ।

  • ਸੋਮਵਾਰ ਨੂੰ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ
  • ਮੰਗਲਵਾਰ ਤੋਂ ਐਤਵਾਰ ਅਤੇ ਮਨਾਈਆਂ ਜਾਣ ਵਾਲੀਆਂ ਰਾਜ ਪੱਧਰੀ ਛੁੱਟੀਆਂ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ
ਕੀ Care Connect Washington ਵਿੱਚ ਵਿਵਹਾਰਕ ਸਿਹਤ ਸੇਵਾਵਾਂ ਸ਼ਾਮਲ ਹਨ?

ਹਾਂ! ਤੁਹਾਡਾ ਦੇਖਭਾਲ ਕੋਆਰਡੀਨੇਟਰ ਤੁਹਾਡੇ ਭਾਈਚਾਰੇ ਵਿੱਚ ਵਿਵਹਾਰਕ ਸਿਹਤ ਸੇਵਾਵਾਂ ਪ੍ਰਾਪਤ ਕਰਨ ਲਈ ਤੁਹਾਡੀ ਮਦਦ ਕਰ ਸਕਦਾ ਹੈ।

ਕੀ ਦੇਖਭਾਲ ਤਾਲਮੇਲ ਸਹਾਇਤਾ ਸੇਵਾਵਾਂ ਕਬਾਇਲੀ ਕੌਮਾਂ ਦੇ ਮੈਂਬਰਾਂ ਲਈ ਉਪਲਬਧ ਹਨ?

ਹਾਂ। ਹੋਰ ਜਾਣਨ ਲਈ, COVID19.CareCoordination@doh.wa.gov 'ਤੇ ਈਮੇਲ ਕਰੋ ਜਾਂ 564-999-1565 'ਤੇ ਕਾਲ ਕਰੋ।

ਕੀ ਦੋਭਾਸ਼ੀਆ ਸੇਵਾਵਾਂ ਉਪਲਬਧ ਹਨ?

ਹਾਂ। ਜਦੋਂ ਤੁਸੀਂ ਰਾਜ ਦੀ ਕੋਵਿਡ-19 ਦੀ ਜਾਣਕਾਰੀ ਵਾਲੀ ਹੌਟਲਾਈਨ ਨੂੰ 1-800-525-0127 'ਤੇ ਕਾਲ ਕਰਦੇ ਹੋ ਤਾਂ # ਦਬਾਉਣ ’ਤੇ ਭਾਸ਼ਾ ਸਹਾਇਤਾ ਉਪਲਬਧ ਹੁੰਦੀ ਹੈ।

ਇੱਕ ਵਾਰ ਜਦੋਂ ਤੁਸੀਂ ਦੇਖਭਾਲ ਕੋਆਰਡੀਨੇਟਰ ਨਾਲ ਜੁੜ ਜਾਂਦੇ ਹੋ, ਤਾਂ Care Connect Washington ਤੁਹਾਡੀ ਪਸੰਦੀਦਾ ਭਾਸ਼ਾ ਵਿੱਚ ਲੋੜੀਂਦੀ ਜਾਣਕਾਰੀ ਪ੍ਰਦਾਨ ਕਰੇਗਾ।

ਸਰੋਤ

  • ਸਰੋਤਾਂ ਅਤੇ ਸੁਝਾਵਾਂ ਲਈ ਵੈੱਬਪੇਜ: ਕੱਪੜੇ ਨਾਲ ਚਿਹਰੇ ਨੂੰ ਢੱਕਣ, ਕੁਆਰੰਟੀਨ, ਪਰਿਵਾਰ ਦੀ ਦੇਖਭਾਲ, ਕੋਵਿਡ-19 ਦੇ ਜੋਖਮ, ਲੱਛਣਾਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰੋ। ਤੁਸੀਂ ਆਪਣੀ ਪਸੰਦੀਦਾ ਭਾਸ਼ਾ ਲਈ ਸਮੱਗਰੀ ਨੂੰ ਕ੍ਰਮਬੱਧ ਕਰ ਸਕਦੇ ਹੋ।