ਕੋਵਿਡ-19 ਦੇ ਇਲਾਜ

ਜਿਹੜੇ ਲੋਕਾਂ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੈ ਅਤੇ ਜੋ ਬਹੁਤ ਜ਼ਿਆਦਾ ਬਿਮਾਰ ਹੋਣ ਦੇ ਉੱਚ ਜੋਖਮ ਅਧੀਨ ਹਨ, ਉਹਨਾਂ ਨੂੰ ਕੋਵਿਡ-19 ਚਿਕਿਤਸਾ ਵਿਗਿਆਨ (ਦਵਾਈਆਂ) ਤੋਂ ਲਾਭ ਹੋ ਸਕਦਾ ਹੈ। ਇਹ ਇਲਾਜ ਕੋਵਿਡ-19 ਕਰਕੇ ਹੋਣ ਵਾਲੀ ਗੰਭੀਰ ਬਿਮਾਰੀ, ਹਸਪਤਾਲ ਵਿੱਚ ਭਰਤੀ ਅਤੇ ਮੌਤ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਜੇ ਤੁਹਾਡਾ ਟੈਸਟ ਪਾਜ਼ੀਟਿਵ ਆਇਆ ਹੈ ਅਤੇ ਤੁਸੀਂ ਉੱਚ ਜੋਖਮ ਅਧੀਨ ਹੋ ਤਾਂ ਤੁਰੰਤ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨਾਲ ਗੱਲ ਕਰੋ ਕਿਉਂਕਿ ਬਿਹਤਰ ਕੰਮ ਕਰਨ ਲਈ ਇਲਾਜ ਨੂੰ ਜਲਦੀ ਸ਼ੁਰੂ ਕਰਨਾ ਲਾਜ਼ਮੀ ਹੁੰਦਾ ਹੈ। ਤੁਹਾਡੇ ਸਿਹਤ ਸੰਭਾਲ ਪ੍ਰਦਾਤਾ ਨਿਰਧਾਰਿਤ ਕਰਨਗੇ ਕਿ ਤੁਹਾਡੇ ਲਈ ਕੋਵਿਡ-19 ਦੀ ਕਿਹੜੀ ਦਵਾਈ ਸਭ ਤੋਂ ਵਧੀਆ ਹੈ।

ਕੋਵਿਡ-19 ਦੇ ਇਲਾਜ/ਦਵਾਈਆਂ ਰੋਕਥਾਮ ਦਾ ਵਿਕਲਪ ਨਹੀਂ ਹੁੰਦੇ ਹਨ। ਇਸ ਦੀ ਅਜੇ ਵੀ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਹਰ ਕੋਈ ਜੋ ਯੋਗ ਹੈ ਉਹ ਵੈਕਸੀਨ ਲਗਵਾਏ ਅਤੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਹੋਰ ਕਦਮ ਚੁੱਕੇ।

ਮੋਨੋਕਲੋਨਲ ਐਂਟੀਬਾਡੀ ਇਲਾਜ ਕੀ ਹਨ?

ਐਂਟੀਬਾਡੀਜ਼ ਉਹ ਪ੍ਰੋਟੀਨ ਹੁੰਦੇ ਹਨ ਜੋ ਵਾਇਰਸਾਂ ਨਾਲ ਲੜਣ ਲਈ ਲੋਕਾਂ ਦੇ ਸਰੀਰ ਵਿੱਚ ਬਣਦੇ ਹਨ, ਜਿਵੇਂ ਕਿ ਉਹ ਵਾਇਰਸ ਜੋ ਕੋਵਿਡ-19 ਦਾ ਕਾਰਨ ਬਣਦਾ ਹੈ। ਪ੍ਰਯੋਗਸ਼ਾਲਾ ਵਿੱਚ ਬਣਾਏ ਐਂਟੀਬਾਡੀਜ਼ ਤੁਹਾਡੇ ਸਰੀਰ ਵਿੱਚ ਵਾਇਰਸ ਦੀ ਮਾਤਰਾ ਨੂੰ ਸੀਮਿਤ ਕਰਨ ਲਈ ਕਾਫੀ ਹੱਦ ਤੱਕ ਕੁਦਰਤੀ ਐਂਟੀਬਾਡੀਜ਼ ਵਾਂਗ ਹੀ ਕੰਮ ਕਰਦੇ ਹਨ। ਇਹਨਾਂ ਨੂੰ ਮੋਨੋਕਲੋਨਲ ਐਂਟੀਬਾਡੀਜ਼ ਕਿਹਾ ਜਾਂਦਾ ਹੈ। ਜੇਕਰ ਤੁਹਾਨੂੰ ਕੋਵਿਡ-19 ਤੋਂ ਗੰਭੀਰ ਰੂਪ ਵਿੱਚ ਬਿਮਾਰ ਹੋਣ ਦਾ ਖਤਰਾ ਹੈ ਅਤੇ ਤੁਹਾਡਾ ਕੋਵਿਡ-19 ਦਾ ਟੈਸਟ ਪਾਜ਼ੀਟਿਵ ਆਇਆ ਹੈ ਜਾਂ ਕਿਸੇ ਅਜਿਹੇ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਵਿੱਚ ਰਹੇ ਹੋ ਜਿਸ ਦਾ ਟੈਸਟ ਪਾਜ਼ੀਟਿਵ ਆਇਆ ਹੋਵੇ, ਤਾਂ ਤੁਸੀਂ ਮੋਨੋਕਲੋਨਲ ਐਂਟੀਬਾਡੀ (mAb) ਇਲਾਜ ਕਰਵਾਉਣ ਬਾਰੇ ਵਿਚਾਰ ਕਰ ਸਕਦੇ ਹੋ। ਤੁਸੀਂ ਆਪਣੀ ਉਮਰ, ਸਿਹਤ ਇਤਿਹਾਸ, ਅਤੇ ਤੁਹਾਨੂੰ ਲੱਛਣ ਕਿੰਨੇ ਸਮੇਂ ਤੋਂ ਹਨ, ਦੇ ਆਧਾਰ 'ਤੇ ਕੋਵਿਡ-19 ਦਾ ਇਲਾਜ ਕਰਵਾਉਣ ਲਈ ਮੋਨੋਕਲੋਨਲ ਐਂਟੀਬਾਡੀ ਇਲਾਜ ਲੈਣ ਦੇ ਯੋਗ ਹੋ ਸਕਦੇ ਹੋ।

ਕੋਵਿਡ-19 ਲਈ ਪੂਰਵ-ਜੋਖਮ ਰੋਗ ਪ੍ਰਤੀਰੋਧਕ ਕੀ ਹੈ?

ਪੂਰਵ-ਜੋਖਮ ਰੋਗ ਪ੍ਰਤੀਰੋਧਕ (PrEP) ਕਿਸੇ ਵਾਇਰਸ ਦੇ ਮਨੁੱਖੀ ਸੈੱਲਾਂ ਨਾਲ ਜੁੜਨ ਅਤੇ ਉਹਨਾਂ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਬਣਾਈ ਗਈ ਦਵਾਈ ਹੈ। ਵਰਤਮਾਨ ਵਿੱਚ ਉਪਲਬਧ ਹੋਰ ਮੋਨੋਕਲੋਨਲ ਐਂਟੀਬਾਡੀਜ਼ ਤੋਂ ਅਲਗ, Evusheld ਲੰਮੇ ਸਮੇਂ ਤੱਕ ਕੰਮ ਕਰਨ ਵਾਲੀ ਅਤੇ ਕਿਸੇ ਵਿਅਕਤੀ ਦੇ ਕੋਵਿਡ-19 ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਉਸਨੂੰ ਰੋਕਣ ਅਤੇ ਬਚਾਉਣ ਲਈ ਅਧਿਕਾਰਤ ਕੀਤੀ ਗਈ ਐਂਟੀਬਾਡੀ ਹੈ। Evusheld ਕੋਵਿਡ-19 ਦੇ ਕਾਰਨ ਹੋਏ ਲੱਛਣਾਂ ਦਾ ਇਲਾਜ ਕਰਨ ਲਈ ਨਹੀਂ ਹੈ ਅਤੇ ਨਾ ਹੀ ਕਿਸੇ ਕੋਵਿਡ-19 ਦੇ ਮਰੀਜ਼ ਦੇ ਸੰਪਰਕ ਵਿੱਚ ਆਉਣ ਵਾਲੇ ਨੂੰ ਦਿੱਤੀ ਜਾਂਦੀ ਹੈ; ਇਹ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਸੰਕ੍ਰਮਣ ਤੋਂ ਬਚਾਅ ਲਈ ਦਿੱਤੀ ਜਾਂਦੀ ਹੈ।

ਮੂੰਹ ਰਾਹੀਂ ਲੈਣ ਵਾਲੇ ਐਂਟੀਵਾਇਰਲ ਕਿਹੜੇ ਹਨ?

ਮੂੰਹ ਰਾਹੀਂ ਲਿਆ ਜਾਣ ਵਾਲਾ ਐਂਟੀਵਾਇਰਲ ਇਲਾਜ ਤੁਹਾਡੇ ਸਰੀਰ ਵਿੱਚ SARS-CoV-2 ਵਾਇਰਸ (ਵਾਇਰਸ ਜੋ ਕੋਵਿਡ-19 ਦਾ ਕਾਰਨ ਬਣਦਾ ਹੈ) ਨੂੰ ਤੁਹਾਡੇ ਸਰੀਰ ਵਿੱਚ ਵਧਣ ਤੋਂ ਰੋਕ ਕੇ, ਤੁਹਾਡੇ ਸਰੀਰ ਵਿੱਚ ਵਾਇਰਸ ਦੀ ਮਾਤਰਾ ਨੂੰ ਘਟਾ ਕੇ, ਜਾਂ ਤੁਹਾਡੇ ਰੋਗ ਪ੍ਰਤੀਰੋਧਕ ਸਿਸਟਮ ਦੀ ਮਦਦ ਕਰਕੇ, ਤੁਹਾਡੇ ਸਰੀਰ ਦੀ ਕੋਵਿਡ-19 ਨਾਲ ਲੜਨ ਵਿੱਚ ਮਦਦ ਕਰਦਾ ਹੈ। ਇਲਾਜ ਕਰਵਾਉਣ ਨਾਲ, ਤੁਹਾਡੇ ਵਿੱਚ ਗੰਭੀਰ ਲੱਛਣ ਘੱਟ ਹੋ ਸਕਦੇ ਹਨ ਅਤੇ ਤੁਹਾਡੀ ਬਿਮਾਰੀ ਦੇ ਵਿਗੜਨ ਅਤੇ ਹਸਪਤਾਲ ਵਿੱਚ ਦਾਖ਼ਲ ਹੋਣ ਦੀ ਸੰਭਾਵਨਾ ਵੀ ਘੱਟ ਸਕਦੀ ਹੈ। ਕੋਵਿਡ-19 ਦੇ ਐਂਟੀਵਾਇਰਲ ਇਲਾਜ ਉਹਨਾਂ ਮਰੀਜ਼ਾਂ ਲਈ ਉਪਲਬਧ ਹਨ ਜਿਹਨਾਂ ਨੂੰ ਹਲਕੇ ਤੋਂ ਦਰਮਿਆਨੇ ਲੱਛਣ ਹਨ, ਜੋ ਹਸਪਤਾਲ ਵਿੱਚ ਦਾਖਲ ਨਹੀਂ ਹਨ, ਜਿਹਨਾਂ ਵਿੱਚ 5 ਜਾਂ ਇਸ ਤੋਂ ਘੱਟ ਦਿਨਾਂ ਤੋਂ ਲੱਛਣ ਹਨ ਅਤੇ ਜਿਹਨਾਂ ਨੂੰ ਗੰਭੀਰ ਬਿਮਾਰੀ ਹੋਣ ਦਾ ਉੱਚ ਜੋਖਮ ਹੈ।

ਇੰਟਰਾਵੀਨਸ (IV) ਐਂਟੀਵਾਇਰਲ ਕਿਹੜੇ ਹਨ?

Remdesivir (ਸਿਰਫ ਅੰਗਰੇਜ਼ੀ) ਇੱਕ ਪ੍ਰਮਾਣਿਤ ਐਂਟੀਵਾਇਰਲ ਦਵਾਈ ਹੈ ਜੋ Food and Drug Administration (FDA, ਭੋਜਨ ਅਤੇ ਦਵਾਈ ਪ੍ਰਸ਼ਾਸ਼ਨ) ਵੱਲੋਂ ਪ੍ਰਵਾਨਤ ਹੈ ਅਤੇ ਵਰਤਮਾਨ ਵਿੱਚ Washington State Department of Health (WADOH, ਵਾਸ਼ਿੰਗਟਨ ਰਾਜ ਸਿਹਤ ਵਿਭਾਗ) ਵੱਲੋਂ ਨਹੀਂ ਵੰਡੀ ਜਾਂਦੀ ਹੈ। ਇਹ ਵਾਇਰਸ ਨੂੰ ਵਧਣ (ਆਪਣੇ ਵਰਗੇ ਹੋਰ ਸੈੱਲ ਬਣਾਉਣ) ਤੋਂ ਰੋਕਣ ਦਾ ਕੰਮ ਕਰਦੀ ਹੈ। Remdesivir ਨੂੰ ਸਮੇਂ 'ਤੇ ਨਸ (ਨਸਾਂ ਦੇ ਅੰਦਰ ਦੇਣਾ) ਵਿੱਚ ਸੂਈ ਰਾਹੀਂ ਦਿੱਤਾ ਜਾਂਦਾ ਹੈ, ਜਿਸ ਨੂੰ IV ਇਨਫਿਉਜ਼ਨ ਕਿਹਾ ਜਾਂਦਾ ਹੈ।

Remdesivir ਨੂੰ ਅਜਿਹੇ ਬਾਲਗਾਂ ਅਤੇ ਬੱਚਿਆਂ ਦੇ ਇਲਾਜ ਲਈ ਪ੍ਰਵਾਨਤ ਕੀਤਾ ਗਿਆ ਹੈ ਜੋ ਹਸਪਤਾਲ ਵਿੱਚ ਦਾਖਲ ਨਹੀਂ ਹਨ ਅਤੇ ਜਿਹਨਾਂ ਨੂੰ ਗੰਭੀਰ ਕੋਵਿਡ-19 ਹੋਣ ਦਾ ਉੱਚ ਜੋਖਮ ਹੈ। 25 ਅਪ੍ਰੈਲ, 2022 ਨੂੰ, FDA ਨੇ ਅਜਿਹੇ ਬੱਚਿਆਂ ਨੂੰ ਸ਼ਾਮਲ ਕਰਨ ਲਈ ਮਨਜ਼ੂਰੀ ਨੂੰ ਵਧਾਇਆ ਹੈ ਜਿਹਨਾਂ ਦੀ ਉਮਰ ਘੱਟੋ-ਘੱਟ 28 ਦਿਨ ਦੀ ਹੈ ਅਤੇ ਭਾਰ ਘੱਟੋ-ਘੱਟ 3 ਕਿਲੋ (ਲਗਭਗ 6.6 ਪਾਉਂਡ) ਹੈ ਅਤੇ ਉਹ ਜਿਨ੍ਹਾਂ ਨੂੰ ਗੰਭੀਰ ਬੀਮਾਰੀ ਹੋਣ ਦਾ ਖਤਰਾ ਹੈ, ਇਸ ਤਰ੍ਹਾਂ Remdesivir ਨੂੰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ FDA-ਪ੍ਰਵਾਨਿਤ ਇਲਾਜ ਬਣਾਇਆ ਗਿਆ।

Remdesivir ਨੂੰ ਜਿੰਨੀ ਜਲਦੀ ਸੰਭਵ ਹੋ ਸਕੇ, ਅਤੇ ਲੱਛਣ ਸ਼ੁਰੂ ਹੋਣ ਤੋਂ 7 ਦਿਨਾਂ ਦੇ ਅੰਦਰ ਸ਼ੁਰੂ ਕਰ ਦੇਣਾ ਚਾਹੀਦਾ ਹੈ, ਇਸ ਲਈ ਜੇ ਉੱਚ ਜੋਖਮ ਵਾਲੇ ਲੋਕਾਂ ਵਿੱਚ ਲੱਛਣ ਹਨ ਅਤੇ ਉਹਨਾਂ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੈ ਤਾਂ ਉਹਨਾਂ ਲਈ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਸੰਪਰਕ ਕਰਨਾ ਮਹੱਤਵਪੂਰਨ ਹੈ। ਲਗਾਤਾਰ 3 ਦਿਨ ਰੋਜ਼ਾਨਾ ਦੀ 1, ਇਸ ਤਰ੍ਹਾਂ 3 IV ਇਨਫਿਉਜ਼ਨ ਦੀ ਲੜੀ ਵਜੋਂ ਇਲਾਜ ਕੀਤਾ ਜਾਂਦਾ ਹੈ।

ਸਾਰੇ ਸਿਹਤ ਸੰਭਾਲ ਪ੍ਰਦਾਤਾ ਬਾਹਰੀ ਮਰੀਜ਼ਾਂ ਨੂੰ Remdesivir ਦਾ ਇਲਾਜ ਨਹੀਂ ਦੇ ਸਕਦੇ - ਮਰੀਜ਼ਾਂ ਨੂੰ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ ਕਿ ਇਹ ਉਹਨਾਂ ਲਈ ਇਲਾਜ ਦਾ ਸੰਭਾਵਿਤ ਵਿਕਲਪ ਹੋ ਸਕਦਾ ਹੈ ਜਾਂ ਨਹੀਂ।

Remdesivir ਨੂੰ ਉਹਨਾਂ ਮਰੀਜ਼ਾਂ ਦੇ ਇਲਾਜ ਲਈ ਵੀ ਵਰਤਿਆ ਜਾਂਦਾ ਹੈ ਜੋ ਗੰਭੀਰ ਕੋਵਿਡ-19 ਦੀ ਬਿਮਾਰੀ ਕਰਕੇ ਹਸਪਤਾਲ ਵਿੱਚ ਭਰਤੀ ਹਨ। ਜੇ ਤੁਸੀਂ ਕੋਵਿਡ-19 ਦੇ ਕਾਰਨ ਹਸਪਤਾਲ ਵਿੱਚ ਭਰਤੀ ਹੋ, ਤਾਂ ਤੁਹਾਡੇ ਸਿਹਤ ਸੰਭਾਲ ਪ੍ਰਦਾਤਾ ਨਿਰਧਾਰਿਤ ਕਰਣਗੇ ਕਿ ਤੁਹਾਨੂੰ Remdesivir ਜਾਂ ਫਿਰ ਕਿਸੇ ਹੋਰ ਇਲਾਜ ਦੀ ਲੋੜ ਹੈ ਜਾਂ ਨਹੀਂ।

ਅਕਸਰ ਪੁੱਛੇ ਜਾਣ ਵਾਲੇ ਸਵਾਲ

ਕੋਵਿਡ-19 ਵਾਲੇ ਮਰੀਜ਼ਾਂ ਲਈ ਮੋਨੋਕਲੋਨਲ ਐਂਟੀਬਾਡੀਜ਼ ਕਿਵੇਂ ਮਦਦ ਕਰਦੇ ਹਨ?

ਅਮਰੀਕੀ Food and Drug Administration (FDA, ਭੋਜਨ ਤੇ ਦਵਾਈ ਪ੍ਰਸ਼ਾਸਨ) ਵੱਲੋਂ ਐਮਰਜੈਂਸੀ ਵਰਤੋਂ ਲਈ ਅਧਿਕਾਰਤ ਮੋਨੋਕਲੋਨਲ ਐਂਟੀਬਾਡੀ ਇਲਾਜ ਉਹਨਾਂ ਲੋਕਾਂ ਲਈ ਮਦਦਗਾਰ ਹੋ ਸਕਦਾ ਹੈ, ਜੋ ਬਿਮਾਰੀ ਦੇ ਗੰਭੀਰ ਲੱਛਣਾਂ ਦੇ ਉੱਚ ਜੋਖਮ (ਸਿਰਫ ਅੰਗਰੇਜ਼ੀ ਅਤੇ ਸਪੈਨਿਸ਼) ਅਧੀਨ ਹਨ, ਅਤੇ ਉਹਨਾਂ ਨੂੰ ਹੇਠਾਂ ਦਿੱਤੀ ਮਦਦ ਮਿਲਦੀ ਹੈ:

  • ਹਸਪਤਾਲ ਵਿੱਚ ਦਾਖਲ ਹੋਣ ਦੀ ਸੰਭਾਵਨਾ ਘੱਟਦੀ ਹੈ
  • ਕੋਵਿਡ-19 ਤੋਂ ਤੇਜ਼ੀ ਨਾਲ ਠੀਕ ਹੁੰਦੇ ਹਨ
ਮੋਨੋਕਲੋਨਲ ਐਂਟੀਬਾਡੀ ਇਲਾਜ ਕੋਣ ਕਰਵਾ ਸਕਦਾ ਹੈ?

ਮੋਨੋਕਲੋਨਲ ਐਂਟੀਬਾਡੀਜ਼ ਨੂੰ ਉਹਨਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ:

  • ਜਿਹਨਾਂ ਦਾ ਕੋਵਿਡ-19 ਦਾ ਟੈਸਟ ਪਾਜ਼ੀਟਿਵ ਆਇਆ ਹੈ
  • ਜਿਹਨਾਂ ਵਿੱਚ 10 ਜਾਂ ਇਸ ਤੋਂ ਘੱਟ ਦਿਨਾਂ ਤੋਂ ਬਿਮਾਰੀ ਦੇ ਹਲਕੇ ਤੋਂ ਦਰਮਿਆਨੇ ਲੱਛਣ ਹਨ
  • ਜਿਹਨਾਂ ਨੂੰ ਗੰਭੀਰ ਰੂਪ ਵਿੱਚ ਬਿਮਾਰ ਹੋਣ ਦਾ ਉੱਚ ਜੋਖਮ ਹੈ
ਕੀ ਮੈਂ ਮੋਨੋਕਲੋਨਲ ਐਂਟੀਬਾਡੀ ਇਲਾਜ ਕਰਵਾਉਣ ਤੋਂ ਬਾਅਦ ਕੋਵਿਡ ਵੈਕਸੀਨ ਲਗਵਾ ਸਕਦਾ/ਸਕਦੀ ਹਾਂ?

ਜੇ ਤੁਸੀਂ ਕੋਵਿਡ-19 ਦੇ ਸੰਕ੍ਰਮਣ ਤੋਂ ਬਾਅਦ ਪੈਸਿਵ ਐਂਟੀਬਾਡੀ ਇਲਾਜ (ਮੋਨੋਕਲੋਨਲ ਐਂਟੀਬਾਡੀ ਥੈਰੇਪੀ ਜਾਂ ਠੀਕ ਹੋ ਚੁਕੇ ਕਿਸੇ ਵਿਅਕਤੀ ਦਾ ਪਲਾਜ਼ਮਾ) ਪ੍ਰਾਪਤ ਕੀਤਾ ਹੈ, ਤਾਂ ਤੁਸੀਂ ਇਲਾਜ ਪੂਰਾ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਅੰਤਰਾਲ 'ਤੇ ਕੋਵਿਡ-19 ਵੈਕਸੀਨ ਲਗਵਾ ਸਕਦੇ ਹੋ। ਵਿਅਕਤੀਆਂ ਨੂੰ ਪੈਸਿਵ ਐਂਟੀਬਾਡੀ ਇਲਾਜ ਪੂਰਾ ਹੋਣ ਤੋਂ ਬਾਅਦ 90 ਦਿਨ ਤੱਕ ਉਡੀਕ ਕਰਨ ਦੀ ਲੋੜ ਨਹੀਂ ਹੈ।

ਪੈਸਿਵ ਐਂਟੀਬਾਡੀ ਇਲਾਜ ਲਈ ਯੋਗਤਾ ਸੰਬੰਧੀ ਸਵਾਲਾਂ ਲਈ, ਆਪਣੇ ਪ੍ਰਦਾਤਾ ਨਾਲ ਸਲਾਹ-ਮਸ਼ਵਰਾ ਕਰੋ।

ਮੈਂ ਕਿਵੇਂ ਸਾਬਿਤ ਕਰ ਸਕਦਾ/ਸਕਦੀ ਹਾਂ ਕਿ ਮੈਂ ਮੋਨੋਕਲੋਨਲ ਐਂਟੀਬਾਡੀ ਇਲਾਜ ਕਰਵਾਇਆ ਹੈ?

ਮੈਡੀਕਲ ਪ੍ਰਦਾਤਾ ਜਿਸਨੇ ਮੋਨੋਕਲੋਨਲ ਐਂਟੀਬਾਡੀ ਇਲਾਜ ਦਾ ਪ੍ਰਬੰਧ ਕੀਤਾ ਹੈ, ਉਹ ਤੁਹਾਨੂੰ ਦਸਤਾਵੇਜ਼ ਪ੍ਰਦਾਨ ਕਰ ਸਕਦਾ ਹੈ ਜੋ ਇਹ ਦਰਸਾਉਂਦਾ ਹੈ ਕਿ ਤੁਸੀਂ ਇਲਾਜ ਕਦੋਂ ਪ੍ਰਾਪਤ ਕੀਤਾ ਸੀ।

ਮੂੰਹ ਰਾਹੀਂ ਲੈਣ ਵਾਲੇ ਐਂਟੀਵਾਇਰਲ ਨੂੰ ਕੋਣ ਲੈ ਸਕਦਾ ਹੈ?

Paxlovid: ਉਹ ਬਾਲਗ ਅਤੇ ਬਾਲ ਰੋਗੀ (ਜੋ 12 ਸਾਲ ਜਾਂ ਵੱਧ ਉਮਰ ਦੇ ਹਨ, ਜਿਨ੍ਹਾਂ ਦਾ ਵਜਨ ਘੱਟੋ-ਘੱਟ 88 ਪਾਉਂਡ/40 ਕਿਲੋ ਹੈ) ਜਿਹਨਾਂ ਨੂੰ ਗੰਭੀਰ ਕੋਵਿਡ-19 ਹੋਣ ਦਾ ਉੱਚ ਜੋਖਮ ਹੈ, ਜਿਸ ਵਿੱਚ ਹਸਪਤਾਲ ਭਰਤੀ ਹੋਣਾ ਜਾਂ ਮੌਤ ਸ਼ਾਮਲ ਹੈ।

Molnupiravir: ਗੰਭੀਰ ਕੋਵਿਡ-19 ਹੋਣ ਦੇ ਉੱਚ ਜੋਖਮ ਵਾਲੇ ਬਾਲਗ, ਜਿਸ ਵਿੱਚ ਹਸਪਤਾਲ ਭਰਤੀ ਹੋਣਾ ਜਾਂ ਮੌਤ ਸ਼ਾਮਲ ਹੈ, ਅਤੇ ਉਹ ਜਿਨ੍ਹਾਂ ਕੋਲ Food and Drug Administration (FDA, ਭੋਜਨ ਤੇ ਦਵਾਈ ਪ੍ਰਸ਼ਾਸਨ) ਵੱਲੋਂ ਅਧਿਕਾਰਤ ਵਿਕਲਪਿਕ ਕੋਵਿਡ-19 ਇਲਾਜ ਦੇ ਵਿਕਲਪਾਂ ਦਾ ਐਕਸੈਸ ਨਹੀਂ ਹੈ ਜਾਂ ਡਾਕਟਰੀ ਤੌਰ 'ਤੇ ਉਹਨਾਂ ਲਈ ਉਚਿਤ ਨਹੀਂ ਹਨ।

ਕਿ ਇਹ ਇਲਾਜ Medicaid/Children's Health Insurance Program (CHIP) ਵੱਲੋਂ ਕਵਰ ਕੀਤਾ ਜਾਂਦਾ ਹੈ?

ਹਾਂ। Medicaid/Children's Health Insurance Program (CHIP, ਬੱਚਿਆਂ ਦਾ ਸਿਹਤ ਬੀਮਾ ਪ੍ਰੋਗਰਾਮ) ਮੋਨੋਕਲੋਨਲ ਐਂਟੀਬਾਡੀਜ਼ ਇਲਾਜ ਲਈ ਪ੍ਰਬੰਧਨ ਫੀਸ ਨੂੰ ਕਵਰ ਕਰਦਾ ਹੈ (ਸਿਰਫ ਅੰਗਰੇਜ਼ੀ)। ਪ੍ਰਬੰਧਨ ਫੀਸ ਉਹ ਫੀਸ ਹੈ ਜੋ ਇੱਕ ਸਿਹਤ ਸੰਭਾਲ ਪ੍ਰਦਾਤਾ ਤੁਹਾਨੂੰ ਇਲਾਜ ਦੇਣ ਲਈ ਲੈਂਦਾ ਹੈ। ਜ਼ਿਆਦਾਤਰ ਮੋਨੋਕਲੋਨਲ ਐਂਟੀਬਾਡੀਜ਼ ਲਈ, ਉਤਪਾਦ ਦਾ ਖ਼ਰਚ ਖੁਦ ਸੰਘੀ ਸਰਕਾਰ ਵੱਲੋਂ ਕਵਰ ਕੀਤਾ ਜਾਂਦਾ ਹੈ।

ਜੇ ਮੇਰਾ ਬੀਮਾ ਨਹੀਂ ਹੋਇਆ, ਤਾਂ ਕਿ ਮੈਂ ਫਿਰ ਵੀ ਕੋਵਿਡ-19 ਦਾ ਇਲਾਜ ਕਰਵਾ ਸਕਦਾ/ਸਕਦੀ ਹਾਂ?

ਸੰਘੀ ਸਰਕਾਰ ਵੱਲੋਂ ਖਰੀਦੇ ਗਏ ਕੋਵਿਡ-19 ਚਿਕਿਤਸਾ ਵਿਗਿਆਨ, ਮਰੀਜ਼ਾਂ ਨੂੰ ਮੁਫ਼ਤ ਵਿੱਚ ਪ੍ਰਦਾਨ ਕੀਤੇ ਜਾਂਦੇ ਹਨ। ਹਾਲਾਂਕਿ, ਪ੍ਰਦਾਤਾ ਵੈਕਸੀਨ ਲਗਾਉਣ, ਇਲਾਜ ਕਰਨ ਅਤੇ ਹੋਰ ਪ੍ਰਬੰਧਨ ਲਈ ਫੀਸਾਂ ਲੈ ਸਕਦੇ ਹਨ ਜੋ ਬੀਮੇ, ਮਰੀਜ਼ਾਂ ਜਾਂ ਸੰਘ ਦੇ ਪ੍ਰੋਗਰਾਮਾਂ ਵੱਲੋਂ ਕਵਰ ਕੀਤੀਆਂ ਜਾ ਸਕਦੀਆਂ ਹਨ। ਚਿਕਿਤਸਾ ਵਿਗਿਆਨ ਖੋਜਣ ਵੇਲੇ ਕਿਰਪਾ ਕਰਕੇ ਆਪਣੇ ਪ੍ਰਦਾਤਾ ਨਾਲ ਸਲਾਹ-ਮਸ਼ਵਰਾ ਕਰੋ ਕਿ ਕਿਹੜੀ ਕਵਰੇਜ ਉਸ ਕੋਲ ਉਪਲਬਧ ਹੈ।

ਕੀ ਬਿਨਾਂ ਦਸਤਾਵੇਜ਼ ਵਾਲੇ ਵਿਅਕਤੀ ਵੀ ਕੋਵਿਡ-19 ਲਈ ਇਲਾਜ ਪ੍ਰਾਪਤ ਸਕਦੇ ਹਨ?

ਬਿਨਾਂ ਦਸਤਾਵੇਜ਼ ਵਾਲੇ ਵਿਅਕਤੀ Alien Emergency Medical Program (AEM Program, ਵਿਦੇਸ਼ੀ ਐਮਰਜੈਂਸੀ ਮੈਡੀਕਲ ਪ੍ਰੋਗਰਾਮ) (ਸਿਰਫ ਅੰਗਰੇਜ਼ੀ) ਅਧੀਨ ਹੇਠਾਂ ਲਈ ਕਵਰੇਜ ਪ੍ਰਾਪਤ ਕਰ ਸਕਦੇ ਹਨ:

  • ਕੋਵਿਡ-19 ਦੀ ਜਾਂਚ ਅਤੇ ਇਲਾਜ ਵਿੱਚ ਸ਼ਾਮਲ ਹੋਣ ਲਈ ਯੋਗ ਐਮਰਜੈਂਸੀ ਹਾਲਾਤਾਂ ਲਈ। 
  • ਦਫ਼ਤਰ, ਕਲੀਨਿਕ ਜਾਂ ਫ਼ੋਨ 'ਤੇ ਦਿੱਤੀ ਜਾਣ ਵਾਲੀ ਸਿਹਤ ਸੇਵਾਵਾਂ ਨੂੰ ਸ਼ਾਮਲ ਕਰਨ ਵਾਲੀ ਜਾਂਚ ਅਤੇ ਇਲਾਜ ਦੀਆਂ ਥਾਵਾਂ ਲਈ।
  • ਪ੍ਰਵਾਨਤ ਸੇਵਾਵਾਂ। ਉਹ ਵਿਅਕਤੀ ਜਿਹਨਾਂ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੈ, ਦਵਾਈਆਂ ਅਤੇ ਸਾਹ ਦੇ ਇਲਾਜ ਸੰਬੰਧੀ ਸੇਵਾਵਾਂ ਲਈ ਕਵਰੇਜ ਪ੍ਰਾਪਤ ਕਰ ਸਕਦੇ ਹਨ। ਕੋਵਿਡ-19 ਦੇ ਸੰਭਾਵਿਤ ਪਾਜ਼ੀਟਿਵ ਨਤੀਜੇ ਵਾਲੇ ਲੋਕ ਵੀ ਅੱਗੇ ਦੇ ਇਲਾਜ ਲਈ ਮੁਲਾਕਾਤਾਂ ਅਤੇ ਦਵਾਈਆਂ ਦੇ ਖਰਚੇ ਲਈ ਕਵਰੇਜ ਪ੍ਰਾਪਤ ਕਰ ਸਕਦੇ ਹਨ।

AEM ਲਈ ਕਿਵੇਂ ਅਪਲਾਈ ਕਰੀਏ

19 ਤੋਂ 64 ਸਾਲ ਤੱਕ ਦੀ ਉਮਰ ਵਾਲੇ ਬਾਲਗ:

65 ਸਾਲ ਜਾਂ ਵੱਧ ਉਮਰ ਦੇ ਬਾਲਗ, ਅੰਨ੍ਹੇ, ਅਪਾਹਜ ਜਾਂ ਜਿਹਨਾਂ ਨੂੰ ਲੰਮੇ ਸਮੇਂ ਤੱਕ ਸੇਵਾਵਾਂ ਦੀ ਲੋੜ ਹੈ:

  • ਆਨਲਈਨ ਸੰਪਰਕ ਕਰੋ: Washington Connection (ਅੰਗਰੇਜੀ ਅਤੇ ਸਪੈਨਿਸ਼)
  • ਫ਼ੋਨ: 1-877-501-2233

ਕੋਵਿਡ-19 ਦਾ ਇਲਾਜ ਕਰਵਾਓ

Test to Treat (ਇਲਾਜ ਲਈ ਟੈਸਟ) (ਸਿਰਫ਼ ਅੰਗਰੇਜ਼ੀ) ਪ੍ਰੋਗਰਾਮ ਜਾਣ ਬਚਾਉਣ ਵਾਲੇ ਕੋਵਿਡ-19 ਦੇ ਇਲਾਜਾਂ ਲਈ ਤੇਜ਼ੀ ਅਤੇ ਆਸਾਨੀ ਨਾਲ ਐਕਸੈਸ ਦੇ ਸਕਦਾ ਹੈ, ਜੇਕਰ ਤੁਹਾਡਾ ਟੈਸਟ ਪਾਜ਼ੀਟਿਵ ਆਉਂਦਾ ਹੈ, ਤਾਂ ਤੁਸੀਂ ਕਿਸੇ ਸਿਹਤ ਸੰਭਾਲ ਪ੍ਰਦਾਤਾ ਨੂੰ (ਸਾਈਟ ‘ਤੇ ਜਾਂ ਟੈਲੀਹੈਲਥ ਰਾਹੀਂ) ਮਿਲ ਸਕਦੇ ਹੋ ਅਤੇ ਜੇਕਰ ਯੋਗ ਹੋ, ਤਾਂ ਇੱਕ ਮੂੰਹ ਰਾਹੀਂ ਲੈਣ ਵਾਲੇ ਐਂਟੀਵਾਇਰਲ ਇਲਾਜ ਲਈ ਦਵਾਈ ਦੀ ਪਰਚੀ ਅਤੇ ਉਸ ਵਿੱਚ ਲਿਖੀ ਦਵਾਈਆਂ—ਸਭ ਇੱਕੋ ਥਾਂ 'ਤੇ ਪ੍ਰਾਪਤ ਕਰ ਸਕਦੇ ਹੋ।

ਅੰਗਰੇਜ਼ੀ, ਸਪੈਨਿਸ਼ ਅਤੇ 150 ਤੋਂ ਵੱਧ ਹੋਰ ਭਾਸ਼ਾਵਾਂ ਵਿੱਚ ਮਦਦ ਲੈਣ ਲਈ Test to Treat ਲੱਭੋ 'ਤੇ ਜਾਓ ਜਾਂ 1-800-232-0233 (TTY 1-888-720-7489) 'ਤੇ ਕਾਲ ਕਰੋ। ਕਾਲ ਸੈਂਟਰ ਹਫ਼ਤੇ ਦੇ 7 ਦਿਨ, ਪੂਰਬੀ ਸਮੇਂ ਅਨੁਸਾਰ ਸਵੇਰੇ 8 ਵਜੇ ਤੋਂ ਅੱਧੀ ਰਾਤ ਤੱਕ ਖੁੱਲ੍ਹਾ ਰਹਿੰਦਾ ਹੈ ਅਤੇ ਇਹ ਤੁਹਾਡੇ ਨੇੜੇ ਦੇ ਕਿਸੇ ਸਥਾਨ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰੇਗਾ।

ਬੀਮਾ-ਰਹਿਤ ਵਿਅਕਤੀਆਂ ਲਈ ਸੰਸਾਧਨ

ਬੀਮਾ-ਰਹਿਤ ਵਿਅਕਤੀ ਜਿਹਨਾਂ ਨੂੰ ਕੋਵਿਡ-19 ਦੇ ਇਲਾਜ ਜਾਂ ਹੋਰ ਸਿਹਤ ਸੰਭਾਲ ਲਈ ਕਵਰੇਜ ਦੀ ਲੋੜ ਹੈ ਉਹ ਇਹ ਐਕਸੈਸ ਕਰ ਸਕਦੇ ਹਨ:

ਬੀਮਾ-ਰਹਿਤ ਵਿਅਕਤੀ ਕਈ ਅਜਿਹੇ ਕਲੀਨਿਕਾਂ ਵਿੱਚ ਵੀ ਸੇਵਾਵਾਂ ਲੈ ਸਕਦੇ ਹਨ ਜੋ ਹੇਠਾਂ ਦਿੱਤੇ Federally Qualified Health Centers (FQHC, ਸੰਘੀ ਯੋਗਤਾ ਪ੍ਰਾਪਤ ਸਿਹਤ ਕੇਂਦਰਾਂ) ਦਾ ਹਿੱਸਾ ਹਨ: 

ਕੀ ਤੁਹਾਨੂੰ ਦਵਾਈ ਲੈਣ ਲਈ ਸਥਾਨ ਲੱਭਣ ਵਿੱਚ ਮਦਦ ਦੀ ਲੋੜ ਹੈ? Test to Treat (ਸਿਰਫ਼ ਅੰਗਰੇਜ਼ੀ) ਥਾਂ ਲੱਭਣ ਲਈ 1-800-232-0233 (TTY 888-720-7489) 'ਤੇ ਕਾਲ ਕਰੋ।

ਅਤਿਰਿਕਤ ਸੰਸਾਧਨ

ਹੋਰ ਵਾਧੂ ਦੇ ਸਵਾਲਾਂ ਦੇ ਜਵਾਬ ਦੇਣ ਲਈ ਰਾਜ ਦੀ ਕੋਵਿਡ-19 ਹੌਟਲਾਈਨ ਸੇਵਾ ਉਪਲਬਧ ਹੈ। ਹੌਟਲਾਈਨ ਬਾਰੇ ਜਾਣਕਾਰੀ, 'ਸਾਡੇ ਨਾਲ ਸੰਪਰਕ ਕਰੋ' ਵਾਲੇ ਪੇਜ 'ਤੇ ਉਪਲਬਧ ਹੈ।

ਕੋਵਿਡ-19 ਚਿਕਿਤਸਾ ਵਿਗਿਆਨ ਬਾਰੇ ਹੋਰ ਜਾਣਨ ਲਈ, Centers for Disease Control and Prevention (ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਦੇ ਕੋਵਿਡ-19 ਚਿਕਿਤਸਾ ਵਿਗਿਆਨ ਦੇ ਪੇਜ 'ਤੇ ਜਾਓ।