ਪ੍ਰਾਈਵੇਟ ਨਜ਼ਰਬੰਦੀ ਕੇਂਦਰ

2023 Legislature (ਵਿਧਾਨਸਭਾ) ਨੇ Chapter 70.395 Revised Code of Washington (RCW, ਵਾਸ਼ਿੰਗਟਨ ਲਈ ਸੋਧਿਆ ਕੋਡ) ਵਿੱਚ ਸੋਧ ਕਰਨ ਲਈ, Second Substitute House Bill 1470 (ਦੂਜਾ ਸਬਸਟੀਟਿਊਟ ਹਾਊਸ ਬਿੱਲ 1470) (2SHB 1470), ਚੈਪਟਰ 419, 2023 ਦੇ ਕਾਨੂੰਨ, ਨਿਯਮਤ ਸੈਸ਼ਨ ਪਾਸ ਕੀਤਾ ਹੈ, ਇਸ ਦੀ ਬਦੌਲਤ Department of Health (ਸਿਹਤ ਵਿਭਾਗ) (ਡਿਪਾਰਟਮੈਂਟ) ਨੂੰ ਇਹ ਯਕੀਨੀ ਬਣਾਉਣ ਦਾ ਅਧਿਕਾਰ ਪ੍ਰਦਾਨ ਕੀਤਾ ਗਿਆ ਹੈ ਕਿ ਪ੍ਰਾਈਵੇਟ ਨਜ਼ਰਬੰਦੀ ਕੇਂਦਰ, ਸਥਾਪਤ ਕੀਤੇ ਮਾਪਦੰਡਾਂ ਦੀ ਪਾਲਣਾ ਕਰਦੇ ਹੋਏ, ਨਜ਼ਰਬੰਦ ਕੀਤੇ ਵਿਅਕਤੀਆਂ ਨੂੰ ਸਾਫ਼, ਤੰਦਰੁਸਤ ਅਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ।

ਮਾਰਚ 2024 ਤੱਕ ਅੱਪਡੇਟ: ਮਾਰਚ 2024 ਵਿੱਚ, United States District Court (ਅਮਰੀਕਾ ਦੀ ਜ਼ਿਲ੍ਹਾ ਅਦਾਲਤ), Western District of Washington (ਵਾਸ਼ਿੰਗਟਨ ਦੇ ਪੱਛਮੀ ਜ਼ਿਲ੍ਹੇ) ਨੇ ਰਾਜ ਨੂੰ Geo Group, Inc. v. Inslee ਦੇ ਕੇਸ ਵਿੱਚ HB 1470 ਦੇ ਕੁਝ ਪ੍ਰਬੰਧਾਂ ਨੂੰ ਗੈਰ-ਸੰਵਿਧਾਨਕ ਵਜੋਂ ਲਾਗੂ ਕਰਨ 'ਤੇ ਪਾਬੰਦੀ ਲਗਾਈ ਸੀ। ਇਸ ਲਈ Department of Health, HB 1470 ਦੇ ਤਹਿਤ ਨਿਰੀਖਣ ਜਾਂ ਜਾਂਚ ਨਹੀਂ ਕਰ ਰਿਹਾ ਹੈ, ਪਰ ਪਾਬੰਦੀਆਂ ਹਟਾਏ ਜਾਣ ਦੀ ਸਥਿਤੀ ਵਿੱਚ ਵਿਭਾਗ ਅਜੇ ਵੀ ਸ਼ਿਕਾਇਤਾਂ ਪ੍ਰਾਪਤ ਕਰਨ ਅਤੇ ਰੈਫਰ ਕਰਨ ਦਾ ਕਾਰਜ ਕਰ ਰਿਹਾ ਹੈ।

ਕਾਨੂੰਨ ਅਤੇ ਨਿਯਮ ਬਣਾਉਣਾ 

ਵਿਭਾਗ ਨੇ ਚੈਪਟਰ 70.395 RCW ਦੇ ਅਨੁਸਾਰ ਨਜ਼ਰਬੰਦ ਵਿਅਕਤੀਆਂ ਲਈ ਕੇਂਦਰਾਂ ਵਿੱਚ ਕਾਰਜਸ਼ੀਲ ਮਾਪਦੰਡ ਸੈੱਟ ਕਰਨ ਅਤੇ ਸਿਹਤ ਅਤੇ ਸੁਰੱਖਿਆ ਮਾਪਦੰਡ ਸੈੱਟ ਕਰਨ ਲਈ ਇੱਕ ਨਵੇਂ ਚੈਪਟਰ ਦੇ ਤੌਰ 'ਤੇ ਚੈਪਟਰ 246-385 Washington Administrative Code (WAC, ਵਾਸ਼ਿੰਗਟਨ ਐਡਮਿਨਿਸਟ੍ਰੇਟਿਵ ਕੋਡ) – ਪ੍ਰਾਈਵੇਟ ਨਜ਼ਰਬੰਦੀ ਕੇਂਦਰ ਦੀ ਸਥਾਪਨਾ ਲਈ ਨਿਯਮ ਦੀ ਭਾਸ਼ਾ ਦਾ ਪ੍ਰਸਤਾਵ ਦੇਣ ਲਈ CR-101- Preposed Statement of Inquiry (CR-101 - ਜਾਂਚ ਦਾ ਪ੍ਰਸਤਾਵਿਤ ਬਿਆਨ) ਦਾਇਰ ਕੀਤਾ ਹੈ।)

RCW ਕਾਨੂੰਨ: ਚੈਪਟਰ 70.395 RCW - ਪ੍ਰਾਈਵੇਟ ਨਜ਼ਰਬੰਦੀ ਕੇਂਦਰ

WAC ਕਾਨੂੰਨ ਬਣਾਉਣਾ: ਪ੍ਰਾਈਵੇਟ ਨਜ਼ਰਬੰਦੀ ਕੇਂਦਰਾਂ ਲਈ ਨਿਯਮ ਬਣਾਉਣਾ (ਅੰਗਰੇਜ਼ੀ ਵਿੱਚ) - ਪ੍ਰਕਿਰਿਆ, ਸਮੇਂ-ਸੀਮਾ, ਡਰਾਫਟ ਨਿਯਮ, ਅਤੇ ਸੂਚਿਤ ਰਹਿਣ ਬਾਰੇ ਜਾਣਕਾਰੀ।

ਮਾਰਚ 2024 ਤੱਕ ਅੱਪਡੇਟ: ਮਾਰਚ 2024 ਵਿੱਚ, United States District Court, Western District of Washington ਨੇ ਰਾਜ ਨੂੰ Geo Group, Inc. v. Inslee ਦੇ ਕੇਸ ਵਿੱਚ HB 1470 ਦੇ ਕੁਝ ਪ੍ਰਬੰਧਾਂ ਨੂੰ ਗੈਰ-ਸੰਵਿਧਾਨਕ ਵਜੋਂ ਲਾਗੂ ਕਰਨ 'ਤੇ ਪਾਬੰਦੀ ਲਗਾਈ ਸੀ। ਇਸ ਲਈ Department of Health, HB 1470 ਦੇ ਤਹਿਤ ਨਿਰੀਖਣ ਜਾਂ ਜਾਂਚ ਨਹੀਂ ਕਰ ਰਿਹਾ ਹੈ, ਪਰ ਪਾਬੰਦੀਆਂ ਹਟਾਏ ਜਾਣ ਦੀ ਸਥਿਤੀ ਵਿੱਚ ਵਿਭਾਗ ਅਜੇ ਵੀ ਸ਼ਿਕਾਇਤਾਂ ਪ੍ਰਾਪਤ ਕਰਨ ਅਤੇ ਰੈਫਰ ਕਰਨ ਦਾ ਕਾਰਜ ਕਰ ਰਿਹਾ ਹੈ।

ਜਨਤਕ ਸੁਣਵਾਈ ਦੇ ਸੈਸ਼ਨ

ਅਸੀਂ ਤੁਹਾਨੂੰ ਸੁਣਿਆ ਹੈ! ਵਿਭਾਗ ਨੇ ਦਸੰਬਰ 2023 ਅਤੇ ਜਨਵਰੀ 2024 ਦੇ ਦੌਰਾਨ ਪ੍ਰਾਈਵੇਟ ਨਜ਼ਰਬੰਦੀ ਕੇਂਦਰਾਂ ਨੂੰ ਨਿਯਮਤ ਕਰਨ ਵਾਲੇ ਡਰਾਫਟ ਨਿਯਮ ਦੀ ਭਾਸ਼ਾ ਉੱਤੇ ਜਨਤਾ ਤੋਂ ਇਨਪੁਟ ਲੈਣ ਲਈ ਤਿੰਨ ਲਾਈਵ ਸੁਣਵਾਈ ਦੇ ਸੈਸ਼ਨ ਆਯੋਜਿਤ ਕੀਤੇ ਸਨ। ਸਾਡੇ ਨਾਲ 136 ਰਜਿਸਟਰਡ ਮਹਿਮਾਨ ਜੁੜੇ ਸਨ: ਦੁਭਾਸ਼ੀਏ, ਵਿਭਾਗ ਦਾ ਸਟਾਫ਼, ਰਾਜ ਦੀਆਂ ਹੋਰ ਏਜੰਸੀਆਂ ਅਤੇ ਸਥਾਨਕ ਸਿਹਤ ਅਧਿਕਾਰ ਖੇਤਰ ਨਾਲ ਜੁੜੀਆਂ ਸੰਸਥਾਵਾਂ, ਵਕਾਲਤ ਸੰਸਥਾਵਾਂ ਅਤੇ ਭਾਈਚਾਰੇ ਦੇ ਮੈਂਬਰ। ਜਿਹਨਾਂ ਨੇ ਵੀ ਭਾਗ ਲਿਆ ਅਤੇ ਟਿੱਪਣੀਆਂ ਸਾਂਝੀਆਂ ਕੀਤੀਆਂ, ਉਹਨਾਂ ਦਾ ਬਹੁਤ-ਬਹੁਤ ਧੰਨਵਾਦ। ਅਸੀਂ ਤੁਹਾਡੇ ਵਿਚਾਰਾਂ ਅਤੇ ਸੂਝ ਦੀ ਕਦਰ ਕਰਦੇ ਹਾਂ। ਅਸੀਂ ਲਾਈਵ ਸੁਣਵਾਈ ਦੇ ਸੈਸ਼ਨਾਂ ਵਿੱਚ ਮਿਲੀਆਂ ਟਿੱਪਣੀਆਂ ਅਤੇ ਸਵਾਲਾਂ ਦਾ ਸਾਰ ਤਿਆਰ ਕੀਤਾ ਹੈ।

ਸੁਣਵਾਈ ਦੇ ਸੈਸ਼ਨਾਂ ਦੇ ਨੋਟਸ (PDF) (ਅੰਗਰੇਜ਼ੀ ਵਿੱਚ)

ਸ਼ਿਕਾਇਤ ਦਰਜ ਕਰੋ

ਪ੍ਰਾਈਵੇਟ ਨਜ਼ਰਬੰਦੀ ਕੇਂਦਰ ਬਾਰੇ ਸ਼ਿਕਾਇਤਾਂ - ਪ੍ਰਾਈਵੇਟ ਨਜ਼ਰਬੰਦੀ ਕੇਂਦਰਾਂ ਵਿੱਚ ਨਜ਼ਰਬੰਦ ਕੀਤੇ ਗਏ ਲੋਕ ਆਪਣੀ ਨਜ਼ਰਬੰਦੀ ਬਾਰੇ ਸਿਹਤ ਅਤੇ ਸੁਰੱਖਿਆ ਚਿੰਤਾਵਾਂ ਦੀ ਰਿਪੋਰਟ ਕਰ ਸਕਦੇ ਹਨ।

ਨਿਰੀਖਣ ਅਤੇ ਜਾਂਚ

ਦੂਜੀਆਂ ਏਜੰਸੀਆਂ ਦੁਆਰਾ ਪੋਸਟ ਕੀਤੇ ਗਏ ਨਿਰੀਖਣ ਦੇ ਨਤੀਜਿਆਂ ਜਾਂ ਉਹਨਾਂ ਨੂੰ ਕਿੰਨੀ ਵਾਰ ਪੋਸਟ ਕੀਤਾ ਜਾਂਦਾ ਹੈ, ਇਸ ਉੱਤੇ ਵਿਭਾਗ ਦਾ ਕੋਈ ਨਿਯੰਤਰਣ ਨਹੀਂ ਹੈ।

ਭੋਜਨ ਦਾ ਨਿਰੀਖਣ: Northwest Immigration and Customs Enforcement (ICE, ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ) Processing Center, Tacoma-Pierce County Health Department (ਟਾਕੋਮਾ-ਪੀਅਰਸ ਕਾਉਂਟੀ ਸਿਹਤ ਵਿਭਾਗ)

ਲੇਬਰ ਅਤੇ ਇੰਡਸਟਰੀ ਜਾਂਚ ਦੇ ਨਤੀਜ

ਜਾਣਕਾਰ ਰਹੋ

ਈਮੇਲ ਰਾਹੀਂ ਅੱਪਡੇਟਾਂ ਪ੍ਰਾਪਤ ਕਰਨ ਲਈ ਸਾਈਨ ਅੱਪ ਕਰੋ