ਵਾਤਾਵਰਨ ਸੰਬੰਧੀ ਜਨਤਕ ਸਿਹਤ ਲਈ ਸ਼ਿਕਾਇਤ ਦਾ ਜਵਾਬ ਦੇਣ ਵਾਲਾ ਯੂਨਿਟ

ਸਾਡਾ ਮਿਸ਼ਨ: ਜਿਹਨਾਂ ਲੋਕਾਂ ਨੂੰ ਅਸੀਂ ਆਪਣੇ ਪ੍ਰੋਗਰਾਮ ਅਤੇ ਸੇਵਾਵਾਂ ਦਿੰਦੇ ਹਾਂ ਉਹਨਾਂ ਲੋਕਾਂ ਲਈ ਬਰਾਬਰ, ਸਮੇਂ ਸਿਰ, ਅਤੇ ਜਵਾਬਦੇਹ ਕਾਰਵਾਈ ਪ੍ਰਦਾਨ ਕਰਨਾ।

ਸਾਡਾ ਨਜ਼ਰੀਆ: ਅਸੀਂ ਸਾਰਿਆਂ ਲਈ ਸਮਾਨਤਾ ਪ੍ਰਾਪਤ ਕਰਨ ਲਈ ਆਪਣੇ ਭਾਈਚਾਰਿਆਂ ਨਾਲ ਸਹਿਯੋਗ ਕਰਦੇ ਹੋਏ ਸਪਸ਼ਟ ਅਤੇ ਇਕਸਾਰ ਸੰਚਾਰ ਦੀ ਕਲਪਨਾ ਕਰਦੇ ਹਾਂ।

ਪ੍ਰੋਗਰਾਮ

ਡ੍ਰੇਏਜ ਟਰੱਕਰ ਰੈਸਟਰੂਮ ਅਤੇ ਬੱਚੇ ਨੂੰ ਦੁੱਧ ਚੁੰਘਾਉਣ ਦੀ ਸਹੂਲਤ ਤੱਕ ਪਹੁੰਚ - ਰਾਜ ਦਾ ਕਾਨੂੰਨ 70.54.480 Revised Code of Washington (RCW, ਵਾਸ਼ਿੰਗਟਨ ਲਈ ਸੋਧਿਆ ਕੋਡ) ਡ੍ਰੇਏਜ ਟਰੱਕ ਡਰਾਈਵਰਾਂ ਨੂੰ ਰੈਸਟਰੂਮ ਅਤੇ ਬੱਚੇ ਨੂੰ ਦੁੱਧ ਚੁੰਘਾਉਣ ਵਾਲੀਆਂ ਥਾਵਾਂ ਨੂੰ ਵਰਤਣ ਦੇ ਅਧਿਕਾਰ ਦੀ ਰੱਖਿਆ ਕਰਦਾ ਹੈ।

ਮੋਟਰ ਕੈਰੀਅਰ ਆਰਾਮ ਸਹੂਲਤਾਂ - ਰਾਜ ਦਾ ਕਾਨੂੰਨ 70.54.500 RCW ਮੋਟਰ ਕੈਰੀਅਰ ਦੇ ਲਈ ਵਾਸ਼ਿੰਗਟਨ ਰਾਜ ਵਿੱਚ ਕਾਰੋਬਾਰਾਂ ਨੂੰ ਸਮਾਨ ਡਿਲੀਵਰ ਜਾਂ ਪਿੱਕ ਅੱਪ ਕਰਦੇ ਸਮੇਂ ਰੈਸਟਰੂਮ ਵਰਤਣ ਦੇ ਅਧਿਕਾਰ ਦੀ ਰੱਖਿਆ ਕਰਦਾ ਹੈ।

ਪ੍ਰਾਈਵੇਟ ਨਜ਼ਰਬੰਦੀ ਕੇਂਦਰ (ਅੰਗਰੇਜ਼ੀ ਵਿੱਚ) ਪ੍ਰਾਈਵੇਟ ਨਜ਼ਰਬੰਦੀ ਕੇਂਦਰਾਂ ਵਿੱਚ ਨਜ਼ਰਬੰਦ ਕੀਤੇ ਗਏ ਲੋਕਾਂ ਕੋਲ ਆਪਣੀ ਨਜ਼ਰਬੰਦੀ ਬਾਰੇ ਸਿਹਤ ਅਤੇ ਸੁਰੱਖਿਆ ਚਿੰਤਾਵਾਂ ਦੀ ਰਿਪੋਰਟ ਕਰਨ ਦਾ ਅਧਿਕਾਰ ਹੈ।

EPH ਸੂਚਨਾ ਵਿਗਿਆਨ, ਡਾਟਾ, ਸਿੱਖਿਆ ਅਤੇ ਵਿਸ਼ਲੇਸ਼ਣ (IDEA) - ਜਨਤਕ ਸਿਹਤ ਡਾਟਾ ਦੇ ਆਧੁਨਿਕੀਕਰਨ ਦੇ ਯਤਨਾਂ ਨਾਲ ਇਕਸਾਰ ਹੋਣ ਲਈ ਡਿਵੀਜ਼ਨ ਅਤੇ ਸਥਾਨਕ ਸਿਹਤ ਅਧਿਕਾਰ ਖੇਤਰਾਂ ਵਿੱਚ ਵਾਤਾਵਰਨ ਸੰਬੰਧੀ ਜਨਤਕ ਸਿਹਤ ਪੇਸ਼ੇਵਰਾਂ ਨੂੰ ਸਹਾਇਤਾ, ਸਰੋਤ ਅਤੇ ਸਲਾਹ ਪ੍ਰਦਾਨ ਕਰਦਾ ਹੈ।

ਸੰਪਰਕ

ਸ਼ਿਕਾਇਤ ਦਾ ਜਵਾਬ ਦੇਣ ਵਾਲੇ ਯੂਨਿਟ ਨੂੰ ਈਮੇਲ ਕਰੋ

ਡਾਕ: Complaint Response Unit, EPH Office of the Assistant Secretary, PO Box 47820, Olympia WA 98504