Monkeypox (MPV)

ਮੰਕੀਪੌਕਸ ਵਾਇਰਸ  (MPV, ਮੰਕੀਪੌਕਸ ਵਾਇਰਸ ) ਦਾ ਸੰਕਰਮਣ ਇੱਕ ਅਜਿਹੀ ਬਿਮਾਰੀ ਦਾ ਕਾਰਨ ਬਣ ਸਕਦਾ ਹੈ ਜਿਸ ਵਿੱਚ ਧੱਫੜ ਅਤੇ ਹੋਰ ਲੱਛਣ ਸ਼ਾਮਲ ਹੁੰਦੇ ਹਨ। ਇਹ ਬਿਮਾਰੀ ਸੰਯੁਕਤ ਰਾਜ ਵਿੱਚ ਆਮ ਤੌਰ ’ਤੇ ਨਹੀਂ ਹੁੰਦੀ, ਪਰ ਵਰਤਮਾਨ ਵਿੱਚ MPV ਦੇ ਮਾਮਲਿਆਂ ਦਾ ਪ੍ਰਕੋਪ ਵਾਸ਼ਿੰਗਟਨ ਰਾਜ ਅਤੇ ਪੂਰੇ ਦੇਸ਼ ਭਰ ਦੇ ਨਾਲ ਦੂਜੇ ਦੇਸ਼ਾਂ ਵਿੱਚ ਵੀ ਫੈਲ ਰਿਹਾ ਹੈ। MPV ਬੱਚਿਆਂ ਸਮੇਤ ਕਿਸੇ ਵੀ ਤਰ੍ਹਾਂ ਦੇ ਨਜ਼ਦੀਕੀ ਸੰਪਰਕ, ਚਮੜੀ ਤੋਂ ਚਮੜੀ ਦੇ ਸੰਪਰਕ ਨਾਲ ਫੈਲਦਾ ਹੈ ਜਿਸਦਾ ਜਿਨਸੀ ਰੁਝਾਨ, ਲਿੰਗ ਪਛਾਣ ਜਾਂ ਉਮਰ ਨਾਲ ਕੋਈ ਸੰਬੰਧ ਨਹੀਂ ਹੈ। MPV ਕਿਸੇ ਨੂੰ ਵੀ ਹੋ ਸਕਦਾ ਹੈ। MPV ਜਾਨਵਰਾਂ ਅਤੇ ਜਾਨਵਰਾਂ ਤੋਂ ਲੋਕਾਂ ਵਿੱਚ ਵੀ ਫੈਲ ਸਕਦਾ ਹੈ। 

ਅਕਸਰ ਪੁੱਛੇ ਜਾਣ ਵਾਲੇ ਸਵਾਲ (ਅੰਗਰੇਜ਼ੀ ਵਿੱਚ)

ਹੋਰ ਜਾਣੋ

ਜੇਕਰ ਤੁਸੀਂ ਮੰਕੀਪੌਕਸ ਵਾਇਰਸ (MPV, ਅੰਗਰੇਜ਼ੀ ਵਿੱਚ ਇਸਦਾ ਸੰਖੇਪ ਰੂਪ) ਦੇ ਜੋਖਮ ਕਾਰਕਾਂ, ਟੀਕਿਆਂ, ਟੈਸਟਾਂ ਜਾਂ ਇਲਾਜ ਬਾਰੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ, ਤਾਂ 1-833-829-HELP 'ਤੇ ਕਾਲ ਕਰੋ। ਭਾਸ਼ਾ ਸਹਾਇਤਾ 240 ਭਾਸ਼ਾਵਾਂ ਵਿੱਚ ਉਪਲਬਧ ਹੈ।

Washington 211 ਨਾਲ ਚੱਲ ਰਹੀ ਸਾਂਝੇਦਾਰੀ ਰਾਹੀਂ, ਇਹ ਸੇਵਾ ਸੋਮਵਾਰ ਨੂੰ ਸਵੇਰੇ 6:00 ਵਜੇ ਤੋਂ ਰਾਤ 10:00 ਵਜੇ ਤੱਕ ਅਤੇ ਮੰਗਲਵਾਰ ਤੋਂ ਐਤਵਾਰ ਤੱਕ (ਸਰਕਾਰੀ ਛੁੱਟੀਆਂ ਨੂੰ ਛੱਡ ਕੇ), ਸਵੇਰੇ 6:00 ਵਜੇ ਤੋਂ ਸ਼ਾਮ 6:00 ਵਜੇ ਤੱਕ ਉਪਲਬਧ ਹੁੰਦੀ ਹੈ। ਕਾਲ ਲੈਣ ਵਾਲੇ, ਵੈਕਸੀਨ ਅਪਾਇੰਟਮੈਂਟ ਨੂੰ ਬੁੱਕ ਕਰਨ ਦੇ ਯੋਗ ਨਹੀਂ ਹੋਣਗੇ।

ਬਹਿਰੇ ਲੋਕ ਜਾਂ ਜਿੰਨ੍ਹਾਂ ਨੂੰ ਉੱਚਾ ਸੁਣਦਾ ਹੈ, ਅਤੇ TTY ਦੇ ਵਰਤੋਂਕਾਰਾਂ ਲਈ: ਆਪਣੀ ਤਰਜੀਹੀ ਰਿਲੇ ਸੇਵਾ ਦੀ ਵਰਤੋਂ ਕਰੋ ਜਾਂ 711 ਅਤੇ ਫਿਰ 1-833-829-4357 (HELP) ਡਾਇਲ ਕਰੋ।

 MPV ਦੇ ਮਾਮਲੇ

ਨਕਸ਼ੇ ਅਤੇ ਮਾਮਲਿਆਂ ਦੀ ਗਿਣਤੀ (Centers for Disease Control and Pervention (CDC, ਰੋਗ ਰੋਕਥਾਮ ਅਤੇ ਨਿਯੰਤਰਣ ਕੇਂਦਰ)):

ਵਾਸ਼ਿੰਗਟਨ ਰਾਜ ਦੇ ਮਾਮਲਿਆਂ ਦੀ ਗਿਣਤੀ

Updated October 4, 2022 at 4:00 p.m. PT

Actualizado 10/4/2022 4:00 p.m. PT

تم التحديث في 4 أيلول (سبتمبر) 2022 الساعة 4:00 تِشْرِين بتوقيت المحيط الهادئ

更新于太平洋标准时间 2022 年 10 月 22 日下午 4:00

更新于太平洋标准时间 2022 年 10 月 22 日下午 4:00

បានធ្វើបច្ចុប្បន្នភាព តុល 4 ខែកញ្ញា ឆ្នាំ 2022 ម៉ោង 4:00 ល្ងាច PST

2022년 10월 4일 오후 4시(태평양 표준시) 업데이트됨

4 ਅਕਤੂਬਰ, 2022 ਨੂੰ 4:00PM PST ਨੂੰ ਅੱਪਡੇਟ ਕੀਤਾ ਗਿਆ

Обновлено 4 oктябрь 2022 г. в 4:00 по тихоокеанскому стандартному времени.

La cusbooneysiiyay October 4, 2022 4:00PM PST

Ang update ay Oktubre 4, 2022 nang 4:00 pm PST

Оновлено 4 жовтень 2022 р., 4:00 за тихоокеанським стандартним часом

Cập nhật ngày 04 tháng 10 năm 2022 4:00 CH theo giờ PST

CountyCondadoعدد الحالات郡县郡縣ខោនធី​카운티ਕਾਉਂਟੀОкругDegmadaCountyОкругQuận Number of casesCantidad de casosالمقاطعة病例数病例數ចំនួនករណីឆ្លង감염 사례 수 ਮਾਮਲਿਆਂ ਦੀ ਗਿਣਤੀ Количество случаевTirada kiisaskaBilang ng kasoКількість випадківSố ca nhiễm
Benton 2
Clallam 1
Clark 11
Cowlitz 1
Grant 1
Grays Harbor 1
Island 1
King 469
Kitsap 4
Kittitas 1
Lewis 2
Mason 1
Pierce 51
Skagit 1
Snohomish 30
Spokane 8
Thurston 1
Walla Walla 1
Whatcom 3
Yakima 5
Total casesCasos totalesإجمالي الحالات病例总数病例總數ករណីឆ្លងសរុប총 감염 사례 수ਕੁੱਲ ਮਾਮਲੇВсего случаевWadarta guud ee kiisaskaKabuuang bilang ng kasoУсього випадків зараженняTổng số ca nhiễm 595

ਡੇਟਾ ਬਾਰੇ

 • ਓਰਥੋਪੌਕਸਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਨੂੰ MPV ਦੇ ਸੰਭਾਵਿਤ ਮਾਮਲਿਆਂ ਵਜੋਂ ਵਿਚਾਰਿਆ ਜਾਂਦਾ ਹੈ ਅਤੇ ਇਹਨਾਂ ਨੂੰ ਮਾਮਲਿਆਂ ਦੀ ਗਿਣਤੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ।
 • ਕੁੱਲ ਮਾਮਲਿਆਂ ਦੀ ਗਿਣਤੀ ਵਿੱਚ ਉਹਨਾਂ ਲੋਕਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜੋ ਕਿਸੇ ਹੋਰ ਰਾਜ ਵਿੱਚ ਸੰਪਰਕ ਵਿੱਚ ਆਏ ਹੋ ਸਕਦੇ ਹਨ ਪਰ ਉਹਨਾਂ ਦਾ ਪਾਜ਼ੀਟਿਵ ਟੈਸਟ ਵਾਸ਼ਿੰਗਟਨ ਵਿੱਚ ਕੀਤਾ ਗਿਆ। 
 • Washington State Department of Health  (ਵਾਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ ਹੈਲਥ , DOH) ਰੋਜ਼ਾਨਾ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ (ਰਾਜ ਦੀਆਂ ਛੁੱਟੀਆਂ ਤੋਂ ਇਲਾਵਾ) ਅੱਪਡੇਟ ਪ੍ਰਕਾਸ਼ਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ। (ਅੰਗਰੇਜ਼ੀ ਵਿੱਚ)
 • ਪ੍ਰਕਿਰਿਆ ਦੇ ਕਾਰਨ, ਜਦੋਂ ਇੱਕ ਸਥਾਨਕ ਸਿਹਤ ਅਧਿਕਾਰ ਖੇਤਰ ਪਾਜ਼ੀਟਿਵ ਟੈਸਟ ਦੀ ਪੁਸ਼ਟੀ ਕਰਦਾ ਹੈ ਅਤੇ ਫਿਰ ਜਦੋਂ ਇਸ ਜਾਣਕਾਰੀ ਨੂੰ ਉਪਰੋਕਤ ਡੇਟਾ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਇਸ ਦੌਰਾਨ ਕੁੱਝ ਸਮਾਂ ਲੱਗ ਸਕਦਾ ਹੈ।

picture of monkeypox rash on the palm of a hand
picture of monkeypox rash on a wrist
picture of monkeypox rash on a thumb

 

picture of monkeypox rash on a person's back

ਅਕਸਰ ਪੁੱਛੇ ਜਾਣ ਵਾਲੇ ਸਵਾਲ

 MPV ਦੇ ਬਾਰੇ

MPV ਕਿਵੇਂ ਫੈਲਦਾ ਹੈ?

MPV ਦਾ ਸੰਚਾਰ ਲੱਛਣਾਂ ਵਾਲੇ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਕਾਰਨ ਫੈਲਦਾ ਹੈ। ਥੋੜੇ ਸਮੇਂ ਦਾ ਨਜ਼ਦੀਕੀ ਸੰਪਰਕ ਜਿਸ ਵਿੱਚ ਸਰੀਰਕ ਸੰਪਰਕ ਸ਼ਾਮਲ ਨਹੀਂ ਹੁੰਦੇ ਅਤੇ ਢੁਕਵੇਂ ਸੁਰੱਖਿਆ ਉਪਕਰਣਾਂ ਦੀ ਵਰਤੋਂ ਨਾਲ ਕੀਤੇ ਜਾਂਦੇ ਸਿਹਤ ਦੇਖਭਾਲ ਦੇ ਸੰਬੰਧਾਂ ਵਿੱਚ ਵਧੇਰੇ ਜ਼ੋਖ਼ਮ ਨਹੀਂ ਹੁੰਦਾ।

MPV ਵਾਇਰਸ ਦਾ ਸੰਚਾਰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਇਸ ਤਰ੍ਹਾਂ ਹੋ ਸਕਦਾ ਹੈ:

 • ਕਿਸੇ ਸੰਕਰਮਿਤ ਵਿਅਕਤੀ ਦੀ ਚਮੜੀ ਜਾਂ ਸਰੀਰ ਦੇ ਤਰਲ ਪਦਾਰਥਾਂ ਨਾਲ ਸਿੱਧਾ ਸੰਪਰਕ (ਜਿਨਸੀ ਸੰਪਰਕ ਸਮੇਤ) ਹੋਣਾ।
 • ਵਾਇਰਸ ਯੁਕਤ ਚੀਜ਼ਾਂ ਦੇ ਸੰਪਰਕ ਵਿੱਚ ਆਉਣਾ (ਜਿਵੇਂ ਕਿ ਬਿਸਤਰੇ ਜਾਂ ਕਪੜੇ)।
 • ਸਿੱਧਾ ਅਤੇ ਲੰਮੇ ਸਮੇਂ ਦੇ ਚਿਹਰੇ ਤੋਂ ਚਿਹਰੇ ਰਾਹੀਂ ਸਾਹ ਕਣਾਂ ਦੇ ਸੰਪਰਕ ਵਿੱਚ ਆਉਣਾ।

ਜਿਨ੍ਹਾਂ ਲੋਕਾਂ ਨੂੰ MPV ਦੇ ਮਾਮਲੇ ਦੀ ਪੁਸ਼ਟੀ ਹੋ ਗਈ ਹੈ ਉਹ ਓਨ੍ਹਾਂ ਸਮਾਂ ਛੂਤਕਾਰੀ ਹੁੰਦੇ ਹਨ ਜਿਨ੍ਹਾਂ ਸਮਾਂ ਉਹਨਾਂ ਵਿੱਚ ਲੱਛਣਾਂ ਦਾ ਵਿਕਾਸ ਹੁੰਦਾ ਰਹਿੰਦਾ ਹੈ ਅਤੇ ਉਦੋਂ ਤੱਕ ਛੂਤਕਾਰੀ ਬਣੇ ਰਹਿੰਦੇ ਹਨ ਜਦੋਂ ਤੱਕ ਧੱਫੜਾਂ ਤੋਂ ਖ਼ਰੀਂਢ ਨਹੀਂ ਉੱਤਰ ਜਾਂਦੇ। MPV ਵਾਲੇ ਵਿਅਕਤੀ ਨੂੰ ਦੂਜਿਆਂ ਤੋਂ ਉਦੋਂ ਤੱਕ ਵੱਖ ਰੱਖਣਾ ਚਾਹੀਦਾ ਹੈ ਜਦੋਂ ਤੱਕ ਧੱਫੜਾਂ ਤੋਂ ਖ਼ਰੀਂਢ ਨਹੀਂ ਉੱਤਰ ਜਾਂਦੇ।

ਮਨੁੱਖ ਨੂੰ ਸੰਕਰਮਿਤ ਜਾਨਵਰਾਂ ਦੇ ਸੰਪਰਕ ਤੋਂ ਵੀ MPV ਹੋ ਸਕਦਾ ਹੈ।

ਇਸਦੇ ਲੱਛਣ ਕੀ ਹਨ?

MPV ਦੇ ਕਈ ਲੱਛਣ ਹੋ ਸਕਦੇ ਹਨ ਜਿਸ ਵਿੱਚ ਬੁਖਾਰ, ਸਿਰ ਦਰਦ, ਗਲ ਵਿੱਚ ਓਲਮਾ ਹੋਣਾ ਸ਼ਾਮਲ ਹੈ ਅਤੇ ਬਾਅਦ ਵਿੱਚ ਸਾਰੇ ਸਰੀਰ ’ਤੇ ਧੱਫੜ ਹੋ ਜਾਂਦੇ ਹਨ। ਮੌਜੂਦਾ ਪ੍ਰਕੋਪ ਵਿੱਚ ਧੱਫੜਾਂ ਦੀ ਸ਼ੁਰੂਆਤ ਤੋਂ ਪਹਿਲਾਂ ਕੁਝ ਲੋਕਾਂ ਵਿੱਚ ਕੋਈ ਲੱਛਣ ਨਹੀਂ ਵੀ ਹੋ ਸਕਦੇ, ਬਹੁਤ ਸਾਰੇ ਸੰਕਰਮਿਤ ਲੋਕਾਂ ਨੂੰ ਜਣਨ ਜਾਂ ਗੁਦਾ ਖੇਤਰ ਵਿੱਚ ਜ਼ਖ਼ਮ ਵੀ ਹੋ ਸਕਦੇ ਹਨ। ਕੁਝ ਲੋਕਾਂ ਨੂੰ ਸ਼ੁਰੂਆਤ ਵਿੱਚ ਹੋਰ ਲੱਛਣਾਂ ਦੇ ਨਾਲ ਜਾਂ ਬਗੈਰ ਬੁਖਾਰ ਅਤੇ ਸਿਰ ਦਰਦ ਨਾਲ ਗੁਦਾ ਖੇਤਰ ਵਿੱਚ ਦਰਦ ਵੀ ਹੋਇਆ ਹੈ।

ਆਮ ਤੌਰ 'ਤੇ ਧੱਫੜ ਉਭਰੇ ਹੋਏ ਅਤੇ ਝੂੰਡ ਦਾ ਰੂਪ ਲੈ ਲੈਂਦੇ ਹਨ, ਜੋ ਫਿਰ ਪਾਣੀ ਨਾਲ ਭਰ ਜਾਂਦੇ ਹਨ। ਫਿਰ ਧੱਫੜਾਂ ’ਤੇ ਖ਼ਰੀਂਢ ਆ ਜਾਂਦਾ ਹੈ ਅਤੇ ਫਿਰ ਉੱਤਰ ਜਾਂਦਾ ਹੈ। ਆਮ ਤੌਰ 'ਤੇ, ਧੱਫੜ ਜਿਆਦਾਤਰ ਚਿਹਰੇ, ਬਾਂਹਾਂ, ਲੱਤਾਂ ਅਤੇ ਹੱਥਾਂ ਤੇ ਹੁੰਦੇ ਹਨ। ਹਾਲਾਂਕਿ, ਜੇ ਕੋਈ ਵਿਅਕਤੀ ਜਿਨਸੀ ਸੰਪਰਕ ਦੇ ਦੌਰਾਨ ਸੰਕਰਮਿਤ ਹੋਇਆ ਹੋਵੇ, ਤਾਂ ਧੱਫੜ ਸ਼ਾਇਦ ਜਣਨ ਜਾਂ ਗੁਦਾ ਖੇਤਰ 'ਤੇ ਹੋ ਸਕਦੇ ਹਨ।

ਬਿਮਾਰੀ ਪੈਦਾ ਹੋਣ ਦੀ ਮਿਆਦ (ਸੰਪਰਕ ਵਿੱਚ ਆਉਣ ਤੋਂ ਬਾਅਦ ਲੱਛਣਾਂ ਦੀ ਸ਼ੁਰੂਆਤ ਦਾ ਸਮਾਂ) MPV ਵਿੱਚ ਆਮ ਤੌਰ 'ਤੇ 7-14 ਦਿਨ ਹੁੰਦੀ ਹੈ ਪਰ 5-21 ਦਿਨਾਂ ਤੱਕ ਵੀ ਹੋ ਸਕਦੀ ਹੈ।

ਬਹੁਤੇ ਲੋਕ 2-4 ਹਫਤੇ ਵਿਚ ਠੀਕ ਹੋ ਜਾਂਦੇ ਹਨ ਹਾਲਾਂਕਿ ਜ਼ਖਮ ਦਾਗ ਛੱਡ ਸਕਦੇ ਹਨ। ਬਿਮਾਰੀ ਗੰਭੀਰ ਹੋ ਸਕਦੀ ਹੈ, ਖ਼ਾਸਕਰ ਕਮਜ਼ੋਰ ਇਮਿਊਨੀਟੀ ਵਾਲੇ ਲੋਕਾਂ, ਬੱਚਿਆਂ ਅਤੇ ਗਰਭਵਤੀਆਂ ਲਈ।

MPV ਦੇ ਲੱਛਣਾਂ ਵਾਲੇ ਲੋਕਾਂ ਨੂੰ ਆਪਣੇ ਮੁੱਖ ਸਿਹਤ ਦੇਖਭਾਲ ਪ੍ਰਦਾਤਾ ਜਾਂ ਕਲੀਨਿਕ ਨਾਲ ਸੰਪਰਕ ਕਰਨਾ ਚਾਹੀਦਾ ਹੈ। ਮੁਲਾਕਾਤ ਤੋਂ ਪਹਿਲਾਂ, ਉਨ੍ਹਾਂ ਨੂੰ ਪ੍ਰਦਾਤਾ ਜਾਂ ਕਲੀਨਿਕ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਉਹ MPV ਬਾਰੇ ਚਿੰਤਤ ਹਨ ਅਤੇ ਉਨ੍ਹਾਂ ਨੂੰ ਇਹ ਵੀ ਦੱਸਣ ਕਿ ਉਨ੍ਹਾਂ ਦਾ ਹਾਲ ਹੀ ਵਿੱਚ ਅਜਿਹੇ ਵਿਆਕਤੀ ਨਾਲ ਨਜ਼ਦੀਕੀ ਸੰਪਰਕ ਹੋਇਆ ਸੀ ਜਿਸਨੂੰ ਇਸੇ ਤਰ੍ਹਾਂ ਦੇ ਧੱਫੜ ਸਨ ਜਾਂ ਉਸਨੂੰ ਜਾਂਚ ਵਿੱਚ MPV ਪਾਇਆ ਗਿਆ ਹੈ। ਜੇ ਤੁਹਾਡੇ ਕੋਲ ਕੋਈ ਪ੍ਰਦਾਤਾ ਨਹੀਂ ਹੈ, ਤਾਂ ਇੱਥੋਂ ਖੋਜੋ। (ਅੰਗਰੇਜ਼ੀ ਵਿਚ)

ਕੌਣ ਲੋਕ ਜੋਖਿਮ ਵਿੱਚ ਹਨ?

MPV ਕਿਸੇ ਨੂੰ ਵੀ ਹੋ ਸਕਦਾ ਹੈ, ਪਰ ਕੁਝ ਲੋਕਾਂ ਨੂੰ ਵਧੇਰੇ ਜ਼ੋਖ਼ਮ ਹੁੰਦਾ ਹੈ। MPV ਮੁੱਖ ਤੌਰ ਤੇ ਨਜ਼ਦੀਕੀ (ਚਮੜੀ ਤੋਂ ਚਮੜੀ ਨੂੰ) ਸੰਪਰਕ ਨਾਲ ਫੈਲਦਾ ਹੈ। ਲੰਬੇ ਸਮੇਂ ਤੋਂ ਚਿਹਰੇ ਤੋਂ ਚਿਹਰੇ ਰਾਹੀਂ ਸਾਹ ਕਣਾਂ ਦੇ ਸੰਪਰਕ ਵਿੱਚ ਆਉਣ ਨਾਲ ਵੀ ਫੈਲ ਸਕਦਾ ਹੈ, ਪਰ ਇਹ ਹਵਾ ਰਾਹੀਂ ਲੰਬੀ ਦੂਰੀ ਤੱਕ ਨਹੀਂ ਫੈਲਦਾ। ਥੋੜੇ ਸਮੇਂ ਦਾ ਨਜ਼ਦੀਕੀ ਸੰਚਾਰ ਜਿਸ ਵਿੱਚ ਸਰੀਰਕ ਸੰਪਰਕ ਸ਼ਾਮਲ ਨਹੀਂ ਹੁੰਦੇ ਅਤੇ ਢੁਕਵੇਂ ਸੁਰੱਖਿਆ ਉਪਕਰਣਾਂ ਦੀ ਵਰਤੋਂ ਨਾਲ ਕੀਤੇ ਜਾਂਦੇ ਸਿਹਤ ਦੇਖਭਾਲ ਦੇ ਸੰਬੰਧਾਂ ਨੂੰ ਆਮ ਤੌਰ ’ਤੇ ਘੱਟ ਜ਼ੋਖ਼ਮ ਵਾਲੇ ਮੰਨਿਆ ਜਾਂਦਾ ਹੈ।

ਜਿਹੜਾ ਵੀ ਵਿਅਕਤੀ ਜਿਨਸੀ ਸਰਗਰਮੀਆਂ ਵਿੱਚ ਰਹਿੰਦਾ ਹੈ ਉਹ ਜ਼ੋਖ਼ਮ ਵਿੱਚ ਹੈ, ਅਤੇ ਵਧੇਰੇ ਜਿਨਸੀ ਸਥੀਆਂ ਦੇ ਹੋਣ ਨਾਲ ਜ਼ੋਖ਼ਮ ਵਧਦਾ ਹੀ ਜਾਂਦਾ ਹੈ।

ਹੋਰ ਜ਼ੋਖ਼ਮ ਕਾਰਕਾਂ(ਅੰਗਰੇਜ਼ੀ ਵਿਚ) ਵਿੱਚ ਉਨ੍ਹਾਂ ਇਲਾਕਿਆਂ ਦੀ ਯਾਤਰਾ ਕਰਨਾ ਸ਼ਾਮਲ ਹੋ ਸਕਦਾ ਹੈ ਜਿੱਥੇ MPV ਫੈਲ ਰਿਹਾ ਹੈ; ਸੰਕਰਮਿਤ ਵਿਅਕਤੀ ਨਾਲ ਨਜ਼ਦੀਕੀ, ਗੈਰ-ਜਿਨਸੀ ਸੰਪਰਕ; ਜਾਂ ਬਿਮਾਰ ਜਾਨਵਰਾਂ ਦੇ ਸੰਪਰਕ ਵਿੱਚ ਆਉਣਾ। ਆਪਣੇ ਆਪ ਨੂੰ MPV ਜਾਂ ਜਿਨਸੀ ਸੰਕਰਮਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਲਈ, DOH ਇਹ ਸਿਫਾਰਸ਼ਾ ਕਰਦਾ ਹੈ:

 • ਸੁਰੱਖਿਅਤ ਸੰਭੋਗ ਅਤੇ ਨੁਕਸਾਨ ਘਟਾਉਣ ਦੀਆਂ ਵਿਧੀਆਂ(ਅੰਗ੍ਰੇਜ਼ੀ ਵਿੱਚ) ਦਾ ਅਭਿਆਸ ਕਰੋ, ਜਿਵੇਂ ਕਿ ਘੱਟ ਜਿਨਸੀ ਸਾਥੀ ਬਣਾਉਣਾ। 
 • ਕਿਸੇ ਵੀ ਅਜਿਹੇ ਵਿਅਕਤੀ ਨਾਲ ਜਿਨਸੀ ਸੰਪਰਕ ਬਣਾਉਣ ਤੋਂ ਪਰਹੇਜ਼ ਕਰੋ ਜਿਸਦੇ ਜ਼ਖ਼ਮ ਖੁਲ੍ਹੇ ਹੋਣ, ਛਾਲੇ ਹੋਣ ਜਾਂ ਧੱਫੜ ਹੋਣ।
 • ਕਿਸੇ ਵੀ ਅਜਿਹੇ ਵਿਅਕਤੀ ਨਾਲ ਚਮੜੀ ਤੋਂ ਚਮੜੀ ਸੰਪਰਕ ਬਣਾਉਣਾ ਤੋਂ ਪਰਹੇਜ਼ ਕਰੋ ਜਿਸ ਦੇ ਜ਼ਖ਼ਮ ਖੁੱਲੇ ਹੋਣ ਛਾਲੇ ਹੋਣ, ਜਾਂ ਧੱਫੜ ਹੋਣ ਜਾਂ ਅਜਿਹੇ ਵਿਅਕਤੀ ਨਾਲ ਜੋ MPV ਨਾਲ ਸੰਕਰਮਿਤ ਹੁੰਦਾ ਹੋਵੇ।
ਵਾਸ਼ਿੰਗਟਨ ਰਾਜ ਵਿੱਚ MPV ਨੂੰ ਕੰਟਰੋਲ ਵਿੱਚ ਕਰਨ ਲਈ ਕੀ ਕੀਤਾ ਜਾਣਾ ਚਾਹੀਦਾ ਹੈ?

ਫੈਲਾਅ ਨੂੰ ਕੰਟਰੋਲ ਕਰਨਾ ਸੰਭਵ ਹੈ। MPV ਜ਼ਿਆਦਾਤਰ ਨਜ਼ਦੀਕੀ, ਚਮੜੀ ਤੋਂ ਚਮੜੀ ਦੇ ਸੰਪਰਕ ਦੁਆਰਾ ਫੈਲਦਾ ਹੈ, ਅਤੇ ਹਵਾ ਰਾਹੀਂ ਫੈਲਣ ਦੀ ਘੱਟ ਸੰਭਾਵਨਾ ਹੈ।

 • ਸਾਨੂੰ ਵਿਅਕਤੀ ਤੋਂ ਵਿਅਕਤੀ ਸੰਚਾਰ ਨੂੰ ਰੋਕਣਾ ਚਾਹੀਦਾ ਹੈ, ਅਤੇ ਸਾਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਅਸੀਂ ਪਾਲਤੂ ਜਾਨਵਰਾਂ ਅਤੇ ਜੰਗਲੀ ਜੀਵਾਂ ਵਿੱਚ ਸੰਚਾਰ ਨੂੰ ਵੀ ਰੋਕੀਏ।
 • ਜਨਤਕ ਸਿਹਤ ਮਾਮਲਿਆਂ ਦੀ ਤੇਜ਼ੀ ਨਾਲ ਪਛਾਣ ਕਰਕੇ, ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਕੇ, ਅਤੇ ਸੰਕਰਮਿਤ ਲੋਕਾਂ ਦੀ ਇਹ ਜਾਣਨ ਵਿੱਚ ਮਦਦ ਕਰਕੇ ਕਿ ਕੀ ਕਰਨਾ ਹੈ, ਇਸ ਬਿਮਾਰੀ ਨੂੰ ਕੰਟਰੋਲ ਕਰਨ ਵਿੱਚ ਮਦਦ ਕਰੇਗਾ।
 • ਉਨ੍ਹਾਂ ਲੋਕਾਂ ਨੂੰ ਟੀਕਾ ਲਗਾਇਆ ਜਾਵੇ ਜੋ MPV ਦੇ ਸੰਪਰਕ ਵਿੱਚ ਆ ਗਏ ਹਨ ਅਤੇ ਜਿਨ੍ਹਾਂ ਨੂੰ ਸੰਕਰਮਣ ਹੋਣ ਦਾ ਸਭ ਤੋਂ ਵੱਧ ਜ਼ੋਖ਼ਮ ਹੈ, ਇਹ ਹੀ ਕੰਟਰੋਲ ਕਰਨ ਦੀ ਇੱਕ ਹੋਰ ਮਹੱਤਵਪੂਰਣ ਰਣਨੀਤੀ ਹੈ।

ਵਿਅਕਤੀ ਇਸ ਵੈੱਬਪੰਨੇ ਦੀਆਂ ਰੋਕਥਾਮ ਸੰਬੰਧੀ ਹਿਦਾਇਤਾਂ, (ਅੰਗਰੇਜ਼ੀ ਵਿੱਚ) ਦੀ ਪਾਲਣਾ ਕਰਕੇ ਅਤੇ ਜੇ ਤੁਹਾਡਾ ਸਿਹਤ ਦੇਖਭਾਲ ਪ੍ਰਦਾਤਾ ਇਹ ਸੰਕੇਤ ਕਰਦਾ ਹੈ ਕਿ ਇਹ ਤੁਹਾਡੇ ਲਈ ਸਿਫ਼ਾਰਸ਼ ਕੀਤੀ ਗਈ ਹੈ ਤਾਂ ਟੀਕਾ ਲਗਵਾ ਕੇ ਪ੍ਰਕੋਪ ਨੂੰ ਕੰਟਰੋਲ ਕਰਨ ਵਿੱਚ ਮਦਦ ਕੀਤੀ ਜਾ ਸਕਦੀ ਹੈ। 

ਜੇ ਤੁਸੀਂ MPV ਦੇ ਸੰਪਰਕ ਵਿੱਚ ਆ ਜਾਂਦੇ ਹੋ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?

ਜੇ ਤੁਹਾਡਾ ਕਿਸੇ ਅਜਿਹੇ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਸੀ ਜਿਸ ਨੂੰ MPV ਹੋਣ ਦੀ ਪੁਸ਼ਟੀ ਹੋਈ ਹੈ ਜਾਂ ਅਜਿਹੀ ਸੰਭਾਵਨਾ ਹੈ, ਤਾਂ ਤੁਰੰਤ ਟੀਕਾ ਲਗਾਵਾਕੇ ਹੀ ਇਸਨੂੰ ਰੋਕਿਆ ਜਾ ਸਕਦਾ ਹੈ। ਨਜ਼ਦੀਕੀ ਸੰਪਰਕ ਵਿੱਚ ਕਈਂ ਘੰਟਿਆਂ ਲਈ ਇਕੱਠੇ ਹੋਣਾ, ਜਿਸ ਵਿੱਚ ਜੱਫੀ ਪਾਉਣ, ਲਿਪਟਣਾ, ਚੁੰਮਣ ਜਾਂ ਬਿਸਤਰੇ ਜਾਂ ਕੱਪੜੇ ਸਾਂਝਾ ਕਰਨਾ ਸ਼ਾਮਲ ਹੋ ਸਕਦਾ ਹੈ।

ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸੰਪਰਕ ਵਿੱਚ ਆ ਗਏ ਹੋ ਤਾਂ ਜਾਣਕਾਰੀ ਲਈ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਜਾਂ ਆਪਣੇ ਸਥਾਨਕ ਸਿਹਤ ਵਿਭਾਗ (ਅੰਗਰੇਜ਼ੀ ਵਿੱਚ) ਨਾਲ ਸੰਪਰਕ ਕਰੋ। ਜੇ ਤੁਹਾਡੇ ਕੋਲ ਕੋਈ ਪ੍ਰਦਾਤਾ ਨਹੀਂ ਹੈ, ਤਾਂ ਇੱਥੋਂ ਖੋਜੋ। (ਅੰਗਰੇਜ਼ੀ ਵਿਚ)

ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਜੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੂੰ MPV ਹੈ ਜਾਂ MPV ਲਈ ਟੈਸਟ ਪਾਜ਼ੀਟਿਵ ਆਇਆ ਹੈ?

ਜੇ ਤੁਹਾਨੂੰ ਕੋਈ ਨਵੇਂ ਜਾਂ ਸਮਝ ਤੋਂ ਬਾਹਰ ਦੇ ਧੱਫੜ ਹਨ ਤਾਂ ਸੋਚੋ ਕਿ ਤੁਹਾਡਾ ਪਿਛਲੇ 21 ਦਿਨਾਂ ਵਿੱਚ ਕਿਸੇ ਅਜਿਹਾ ਵਿਅਕਤੀ ਨਾਲ ਚਮੜੀ ਤੋਂ ਚਮੜੀ ਸੰਪਰਕ ਤਾਂ ਨਹੀਂ ਹੋਇਆ ਜਿਸਨੂੰ MPV ਹੋ ਸਕਦਾ ਹੈ, ਤਾਂ ਆਪਣੇ ਮੈਡੀਕਲ ਪ੍ਰਦਾਤਾ ਜਾਂ ਸਥਾਨਕ ਕਲੀਨਿਕ ਨਾਲ ਗੱਲ ਕਰੋ ਤਾਂ ਜੋ ਤੁਹਾਡਾ ਟੈਸਟ ਕਰਵਾਉਣ ਜਾਂ ਟੀਕਾ ਲਗਵਾਉਣ ਦੀ ਲੋੜ ਬਾਰੇ ਪਤਾ ਲਗਾਇਆ ਜਾ ਸਕੇ। ਜੇ ਤੁਹਾਡੇ ਕੋਲ ਕੋਈ ਪ੍ਰਦਾਤਾ ਨਹੀਂ ਹੈ, ਤਾਂ ਇੱਥੋਂ ਖੋਜੋ। (ਅੰਗਰੇਜ਼ੀ ਵਿਚ)

ਤੁਸੀਂ MPV ਨੂੰ ਲੱਛਣਾਂ ਦੇ ਸ਼ੁਰੂ ਹੋਣ ਤੋਂ ਲੈਕੇ ਉਦੋਂ ਤੱਕ ਫੈਲਾਅ ਸਕਦੇ ਹੋ ਜਦੋਂ ਤੱਕ ਧੱਫੜ ਪੂਰੀ ਤਰ੍ਹਾਂ ਠੀਕ ਨਾ ਹੋ ਜਾਣ, ਇਸ ਵਿੱਚ 2 ਤੋਂ 4 ਹਫ਼ਤੇ ਲੱਗ ਸਕਦੇ ਹਨ। ਸੰਕਰਮਣ ਨੂੰ ਫੈਲਣ ਤੋਂ ਰੋਕਣ ਲਈ ਕਦਮ:

 • ਆਪਣੇ ਆਪ ਨੂੰ ਹੋਰ ਲੋਕਾਂ ਅਤੇ ਜਾਨਵਰਾਂ(ਅੰਗਰੇਜ਼ੀ ਵਿੱਚ) (ਥਣਧਾਰੀਆਂ) ਤੋਂ ਵੱਖ ਕਰੋ ।
 • ਘਰ ਵਿੱਚ ਪਰਿਵਾਰ, ਦੋਸਤਾਂ ਜਾਂ ਹੋਰ ਮੁਲਾਕਾਤੀਆਂ ਦੀ ਗਿਣਤੀ ਨੂੰ ਜ਼ਰੂਰਤ ਤੱਕ ਹੀ ਸੀਮਤ ਰੱਖੋ।
 • ਘਰ ਵਿੱਚ ਦੂਜਿਆਂ ਨਾਲ ਨਜ਼ਦੀਕੀ ਸੰਪਰਕ ਸਮੇਂ ਇੱਕ ਚੰਗੀ ਤਰ੍ਹਾਂ ਫਿਟਿੰਗ ਵਾਲਾ ਮੈਡੀਕਲ ਮਾਸਕ ਪਾਓ।
 • ਦੂਜਿਆਂ ਨੂੰ ਆਪਣੀ ਚਮੜੀ ਨੂੰ ਛੂਹਣ ਨਾ ਦਿਓ, ਖ਼ਾਸਕਰ ਕਿਸੇ ਵੀ ਥੱਫੜ ਵਾਲੇ ਖੇਤਰ ਨੂੰ। ਜੇ ਤੁਹਾਡੇ ਹੱਥਾਂ' ਤੇ ਜ਼ਖ਼ਮ ਹਨ ਅਤੇ ਦੂਜਿਆਂ ਦੇ ਨਾਲ ਰਹਿੰਦੇ ਹੋ, ਤਾਂ ਡਿਸਪੋਜ਼ੇਬਲ ਦਸਤਾਨਿਆਂ ਦੀ ਵਰਤੋਂ 'ਤੇ ਵਿਚਾਰ ਕਰੋ।
 • ਸਿਹਤ ਦੇਖਭਾਲ ਪ੍ਰਾਪਤ ਕਰਨ ਤੋਂ ਇਲਾਵਾ ਘਰ ਹੀ ਰਹੋ। ਜੇ ਤੁਹਾਡੀ ਡਾਕਟਰ ਨਾਲ ਮੁਲਾਕਾਤ ਹੈ, ਤਾਂ ਮਿਲਣ ਤੋਂ ਪਹਿਲਾਂ ਕਾਲ ਕਰੋ ਤਾਂ ਜੋ ਪਤਾ ਲੱਗ ਸਕੇ ਕਿ ਤੁਸੀਂ ਉਹਨਾਂ ਕੋਲ ਜਾਣ ਤੋਂ ਪਹਿਲਾਂ ਕੋਈ ਵਿਸ਼ੇਸ਼ ਪ੍ਰਕਿਰਿਆਵਾਂ ਦੀ ਪਾਲਣਾ ਤਾਂ ਨਹੀਂ ਕਰਨੀ।
 • ਜ਼ਖ਼ਮਾਂ ਨੂੰ ਢੱਕ ਕੇ ਰੱਖੋ ਅਤੇ ਉਦੋਂ ਤੱਕ ਅਲੱਗ ਰਹੋ ਜਦੋਂ ਤੱਕ ਧੱਫੜ ਖਤਮ ਨਹੀਂ ਹੁੰਦੇ, ਸਾਰੇ ਖ਼ਰੀਂਢ ਉੱਤਰ ਨਾ ਜਾਣ, ਅਤੇ ਹੇਠਾਂ ਦੀ ਚਮੜੀ ਠੀਕ ਨਾ ਹੋ ਜਾਵੇ।
 • ਬਿਸਤਰੇ, ਤੌਲੀਏ, ਭਾਂਡੇ, ਜਾਂ ਬਰਤਨ ਸਾਂਝਾ ਨਾ ਕਰੋ।
 • ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਅਤੇ ਪਾਣੀ ਨਾਲ ਧੋਵੋ ਜਾਂ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰੋ, ਖ਼ਾਸਕਰ ਆਪਣੇ ਚਿਹਰੇ ਨੂੰ ਛੂਹਣ ਜਾਂ ਖਾਣ ਤੋਂ ਪਹਿਲਾਂ ਅਤੇ ਬਾਥਰੂਮ ਦੀ ਵਰਤੋਂ ਕਰਨ ਤੋਂ ਬਾਅਦ।
 • ਆਪਣੇ ਕੱਪੜੇ ਅਤੇ ਬਰਤਨ ਆਪ ਧੋਵੋ।
 • ਨਿਯਮਿਤ ਤੌਰ 'ਤੇ ਆਮ ਛੂਹੀਆਂ ਜਾਣ ਵਾਲੀਆਂ ਸਤਹਾਂ ਨੂੰ ਸਾਫ਼ ਅਤੇ ਰੋਗਾਣੂ-ਮੁਕਤ ਕਰੋ।
 • ਜਾਨਵਰਾਂ (ਥਣਧਾਰੀਆਂ) ਜਿਵੇਂ ਪਾਲਤੂਆਂ ਅਤੇ ਪਸ਼ੂਆਂ ਦੀ ਦੇਖਭਾਲ ਕਰਨ ਲਈ ਕਿਸੇ ਹੋਰ ਨੂੰ ਕਹੋ।
 • ਅਣਜਾਣੇ ਵਿੱਚ ਅੱਖ ਨੂੰ ਛੁਹੇ ਜਾਣ ਨਾਲ ਸੰਕਰਮਣ ਨੂੰ ਰੋਕਣ ਲਈ ਸੰਪਰਕ ਲੈਂਸਾਂ ਦੀ ਵਰਤੋਂ ਕਰੋ।
 • ਆਪਣੇ ਸਰੀਰ ਦੇ ਧੱਫੜਾਂ ਵਾਲੇ ਖੇਤਰਾਂ ਨੂੰ ਸ਼ੇਵ ਕਰਨ ਤੋਂ ਪਰਹੇਜ਼ ਕਰੋ।
 • ਵਪਾਰਕ ਯਾਤਰਾ (ਹਵਾਈ ਜਹਾਜ਼, ਬੱਸ, ਟ੍ਰੇਨ/ਲਾਈਟ ਰੇਲ, ਟੈਕਸੀ, ਰਾਈਡ-ਸ਼ੇਅਰ ਦੀਆਂ ਸੇਵਾਵਾਂ) ਦੀ ਵਰਤੋਂ ਨਾ ਕਰੋ।
 • ਦੂਜਿਆਂ ਨਾਲ ਚੁੰਮਣ, ਜੱਫੀ ਪਾਉਣ, ਲਿਪਟਣ, ਸੌਣ, ਜਾਂ ਸੰਭੋਗ ਕਰਨ ਤੋਂ ਪਰਹੇਜ਼ ਕਰੋ।

ਜੇ ਤੁਸੀਂ MPV ਨਾਲ ਸੰਕਰਮਿਤ ਹੋ ਅਤੇ ਗੰਭੀਰ ਦਰਦ ਹੋ ਰਿਹਾ ਹੈ, ਜਾਂ ਤੁਹਾਡੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਸੰਭਾਵਨਾ ਵਧੇਰੇ ਹੈ, ਤਾਂ ਤੁਹਾਨੂੰ ਐਂਟੀਵਾਇਰਲ ਇਲਾਜ ਦੀ ਲੋੜ ਹੋ ਸਕਦੀ ਹੈ। (ਅੰਗਰੇਜ਼ੀ ਵਿੱਚ) ਵਧੇਰੇ ਜਾਣਕਾਰੀ ਲਈ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨੂੰ ਜਾਂ ਆਪਣੇ ਸਥਾਨਕ ਸਿਹਤ ਵਿਭਾਗ (ਅੰਗਰੇਜ਼ੀ ਵਿੱਚ) ਨੂੰ ਕਾਲ ਕਰੋ।

ਜੇ ਤੁਹਾਨੂੰ ਪਹਿਲਾਂ ਤੋਂ ਹੀ MPV ਦੇ ਲੱਛਣ ਹਨ, ਤਾਂ ਤੁਹਾਨੂੰ MPV ਦੇ ਟੀਕੇ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਆਪਣੇ ਪ੍ਰਦਾਤਾ ਨੂੰ ਐਂਟੀ-ਵਾਇਰਲ ਇਲਾਜ ਬਾਰੇ ਪੁੱਛੋ। ਜੇ ਤੁਹਾਡੇ ਕੋਲ ਕੋਈ ਪ੍ਰਦਾਤਾ ਨਹੀਂ ਹੈ, ਤਾਂ ਇੱਥੋਂ ਖੋਜੋ। (ਅੰਗਰੇਜ਼ੀ ਵਿਚ)

MPV ਦੇ ਕੀ ਕਾਰਨ ਹਨ? ਇਹ ਇਨਸਾਨਾਂ ਨੂੰ ਕਿਵੇਂ ਹੁੰਦਾ ਹੈ?

MPV ਦਾ 1958 ਵਿੱਚ ਪਤਾ ਲੱਗਿਆ ਸੀ ਜਦੋਂ ਖੋਜ ਲਈ ਰੱਖੀਆਂ ਬਾਂਦਰਾਂ ਦੀਆਂ 2 ਕਲੋਨੀਆਂ ਵਿੱਚ ਇੱਕ ਚੇਚਕ ਵਰਗੀ ਬਿਮਾਰੀ ਦਾ ਪ੍ਰਕੋਪ ਪੈਦਾ ਹੋਇਆ ਸੀ। ਪਹਿਲਾ ਮਨੁੱਖੀ ਕੇਸ 1970 ਵਿੱਚ ਦਰਜ ਕੀਤਾ ਗਿਆ ਸੀ।

"ਮੰਕੀਪੌਕਸ" ਨਾਮ ਦੇ ਬਾਵਜੂਦ, ਬਿਮਾਰੀ ਦੇ ਸਰੋਤ ਦਾ ਪਤਾ ਨਹੀਂ ਲੱਗ ਪਾਇਆ। ਹਾਲਾਂਕਿ, ਅਫਰੀਕੀ ਚੂਹੇ ਅਤੇ ਗੈਰ-ਮਨੁੱਖੀ ਲੰਗੂਰਾਂ (ਜਿਵੇਂ ਬਾਂਦਰ) ਵਿੱਚ ਹੀ ਇਹ ਵਾਇਰਸ ਪਲ ਸਕਦਾ ਹੈ ਅਤੇ ਇਨਸਾਨਾਂ ਨੂੰ ਸੰਕਰਮਿਤ ਕਰ ਸਕਦਾ ਹੈ।

ਅਸੀਂ ਕਈ ਕਾਰਨਾਂ ਕਰਕੇ MPV ਦੇ ਹੋਰ ਕੇਸ ਦੇਖ ਰਹੇ ਹਾਂ।

 • ਮੁੱਖ ਕਾਰਨ ਇਹ ਵੀ ਹੈ ਕਿ ਅਸੀਂ ਹੁਣ ਚੇਚਕ ਦਾ ਟੀਕਾ ਲਗਵਾਉਣ ਤੋਂ ਹਟ ਗਏ ਹਾਂ। ਚੇਚਕ ਦੇ ਟੀਕਾਕਰਣ ਨੇ MPV ਤੋਂ ਵੀ ਲੋਕਾਂ ਨੂੰ ਸੁਰੱਖਿਅਤ ਕੀਤਾ ਹੈ। 
 • ਪਿਛਲੇ ਸਮੇਂ ਵਿੱਚ MPV ਦੇ ਕੁਝ ਕੇਸਾਂ ਨੂੰ ਸ਼ਾਇਦ ਗਲਤੀ ਨਾਲ ਚੇਚਕ ਦੇ ਕੇਸ ਮੰਨ ਲਿਆ ਸੀ, ਇਸ ਲਈ ਅਸੀਂ ਹੁਣ ਦੇਖਦੇ ਹਾਂ ਕਿ ਸਟੀਕ ਟੈਸਟਿੰਗ ਲਈ ਵਧੇਰੇ ਮਾਮਲਿਆਂ ਦੇ ਨਤੀਜੇ ਪੂਰੀ ਤਰ੍ਹਾਂ ਜ਼ਾਹਿਰ ਨਹੀਂ ਕੀਤੇ ਗਏ। 
 • ਸੰਸਾਰ ਪੱਧਰ 'ਤੇ, MPV ਦੇ ਅੱਜ ਦੇ ਮਾਮਲਿਆਂ ਨੂੰ ਅਕਸਰ ਹੀ ਅੰਤਰਰਾਸ਼ਟਰੀ ਯਾਤਰਾ ਜਾਂ ਆਯਾਤ ਕੀਤੇ ਜਾਨਵਰਾਂ ਦੇ ਸੰਪਰਕ ਨਾਲ ਜੋੜਿਆ ਜਾਂਦਾ ਹੈ, ਇਸ ਤਰ੍ਹਾਂ ਦੇ ਅਭਿਆਸ ਜੋ ਹੁਣ ਪਹਿਲਾਂ ਨਾਲੋਂ ਵਧੇਰੇ ਆਮ ਹਨ।
ਕੀ ਜਾਨਵਰਾਂ, ਖਾਸਕਰ ਪਾਲਤੂਆਂ ਨੂੰ MPV ਹੋ ਸਕਦਾ ਹੈ?

ਜਾਨਵਰਾਂ ਨੂੰ ਵੀ MPV ਹੋ ਸਕਦਾ ਹੈ ਇੱਥੇ ਦੱਸਿਆ ਗਿਆ ਹੈ ਕਿ ਕਿਵੇਂ ਜਾਨਵਰਾਂ ਵਿੱਚ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾਵੇ (ਅੰਗਰੇਜ਼ੀ ਵਿੱਚ)

ਕੀ MPV ਜਾਨਲੇਵਾ ਹੈ?

ਇਹ MPV ਸੰਕਰਮਣ ਦੀ 2022 ਦੇ ਪ੍ਰਕਪ ਵਜੋਂ ਪਛਾਣ ਹੋਈ ਹੈ ਚੰਗੀ ਕਿਸਮਤ ਨਾਲ ਇਹ ਘੱਟ ਹੀ ਘਾਤਕ ਹੈ।

ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ, 8 ਸਾਲ ਤੋਂ ਘੱਟ ਉਮਰ ਦੇ ਬੱਚੇ, ऐकजीਐਕਜਿਮਾ ਦੇ ਇਤਿਹਾਸ ਵਾਲੇ ਲੋਕ, ਅਤੇ ਗਰਭਵਤੀਆਂ ਜਾਂ ਦੁੱਧ ਚੁਘਾਉਣ ਵਾਲੀਆਂ/ਛਾਤੀ ਦਾ ਦੁੱਧ ਚੁੰਘਾਉਣ ਵਾਲੇ ਗੰਭੀਰ ਬਿਮਾਰ ਹੋ ਸਕਦੇ ਹਨ ਜਾਂ ਮੌਤ ਹੋ ਸਕਦੀ ਹੈ।

ਹਾਲਾਕਿ MPV ਘੱਟ ਹੀ ਘਾਤਕ ਹੁੰਦਾ ਹੈ, ਲੱਛਣ ਬਹੁਤ ਦੁਖਦਾਈ ਹੋ ਸਕਦੇ ਹਨ, ਅਤੇ ਲੋਕਾਂ ਨੂੰ ਧੱਫੜਾਂ ਕਾਰਨ ਪੱਕੇ ਦਾਗ ਪੈ ਸਕਦੇ ਹਨ।

ਇਸ ਵਰਤਮਾਨ ਪ੍ਰਕੋਪ ਵਿੱਚ ਸੰਯੂਕਤ ਰਾਸ਼ਟਰ ਵਿੱਚ ਕੋਈ ਵੀ ਮੌਤ MPV ਨਾਲ ਨਹੀਂ ਹੋਈ ਹੈ, ਹਾਲਾਂਕਿ ਦੂਜੇ ਦੇਸ਼ਾਂ ਵਿੱਚ ਥੋੜ੍ਹੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਈ ਹੈ।

ਜੇ ਤੁਹਾਨੂੰ MPV ਹੈ, ਤਾਂ ਕੀ ਤੁਹਾਨੂੰ ਘਰ ਰਹਿਣਾ ਚਾਹੀਦਾ ਹੈ ਜਾਂ ਹਸਪਤਾਲ ਜਾਣਾ ਚਾਹੀਦਾ ਹੈ?

ਜੇ ਤੁਹਾਨੂੰ ਸ਼ੱਕ ਹੈ ਕਿ ਤੁਹਾਨੂੰ MPV ਹੋ ਗਿਆ ਹੈ, ਤਾਂ ਜੇ ਵੱਖਰਾ ਕਮਰਾ ਉਪਲਬਧ ਹੈ ਤਾਂ ਆਪਣੇ ਆਪ ਨੂੰ ਉਸ ਵਿੱਚ ਦੂਜਿਆਂ ਤੋਂ ਅਲੱਗ ਕਰ ਲਓ ਅਤੇ ਤੁਰੰਤ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨਾਲ ਗੱਲ ਕਰੋ। ਪੁੱਛੋ ਕਿ ਕੀ ਤੁਹਾਨੂੰ ਮੈਡੀਕਲ ਦਫ਼ਤਰ ਜਾਂ ਹਸਪਤਾਲ ਜਾਣ ਦੀ ਜ਼ਰੂਰਤ ਹੈ। ਜਿਵੇਂ ਹੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਿਮਾਰੀ ਦੇ ਲੱਛਣ ਹਨ ਤਾਂ ਕਾਲ ਕਰਨਾ ਮਹੱਤਵਪੂਰਨ ਹੈ ਕਿਉਂਕਿ ਗੰਭੀਰ ਬਿਮਾਰੀ ਦੇ ਜੋਖਿਮ ਵਾਲੇ ਰੋਗਾਂ ਲਈ ਐਂਟੀਵਾਇਰਲ ਇਲਾਜ ਉਪਲਬਧ ਹਨ। ਜੇ ਤੁਸੀਂ ਸੰਪਰਕ ਵਿੱਚ ਆ ਗਏ ਹੋ ਅਤੇ ਅਜੇ ਤੱਕ ਲੱਛਣ ਨਹੀਂ ਹਨ, ਤਾਂ ਵੀ ਤੁਹਨੂੰ ਟੀਕਾ ਲਗਾਵਾਉਣ ਦੀ ਲੋੜ ਹੋ ਸਕਦੀ ਹੈ। ਜੇ ਤੁਹਾਡੇ ਕੋਲ ਕੋਈ ਪ੍ਰਦਾਤਾ ਨਹੀਂ ਹੈ, ਤਾਂ ਇੱਥੋਂ ਖੋਜੋ। (ਅੰਗਰੇਜ਼ੀ ਵਿਚ)

ਗੰਭੀਰ ਸੰਕਰਮਣ ਲਈ ਕਿਹੜੇ ਸਮੂਹਾਂ ਨੂੰ ਵਧੇਰੇ ਜੋਖਿਮ ਹੁੰਦਾ ਹੈ?

ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕ, 8 ਸਾਲ ਤੋਂ ਘੱਟ ਉਮਰ ਦੇ ਬੱਚੇ, ऐकजीਐਕਜਿਮਾ ਦੇ ਇਤਿਹਾਸ ਵਾਲੇ ਲੋਕ, ਅਤੇ ਗਰਭਵਤੀਆਂ ਜਾਂ ਦੁੱਧ ਚੁੰਘਾਉਣ ਵਾਲੀਆਂ ਗੰਭੀਰ ਬਿਮਾਰ ਹੋ ਸਕਦੀਆਂ ਹਨ ਜਾਂ ਮੌਤ ਹੋ ਸਕਦੀ ਹੈ।

ਜੇ ਤੁਹਾਡਾ ਪਿਛਲੇ ਸਮੇਂ ਵਿੱਚ ਚੇਚਕ ਦਾ ਟੀਕਾਕਰਨ ਹੋਇਆ ਹੈ, ਤਾਂ ਤੁਹਾਨੂੰ MPV ਦਾ ਵੀ ਘੱਟ ਜੋਖਿਮ ਹੋ ਸਕਦਾ ਹੈ। ਪਰ, ਇਸਦਾ ਅਸਰ ਜੀਵਨ ਭਰ ਨਹੀਂ ਰਹਿ ਸਕਦਾ। 2003 ਦੇ MPV ਪ੍ਰਕੋਪ ਦੇ ਦੌਰਾਨ ਅਤੇ ਵਰਮਾਨ MPV ਪ੍ਰਕੋਪ ਦੇ ਦੌਰਾਨ, ਜਿਹੜੇ MPV ਨਾਲ ਸੰਕਰਮਿਤ ਹੋਏ ਸਨ ਉਹਨਾਂ ਵਿੱਚੋਂ ਕਈ ਲੋਕ ਅਜਿਹੇ ਸਨ ਜਿਨ੍ਹਾਂ ਨੂੰ ਦਹਾਕੇ ਪਹਿਲਾਂ ਚੇਚਕ ਦਾ ਟੀਕਾ ਪਹਿਲਾਂ ਲੱਗ ਚੁੱਕਾ ਸੀ।

ਇਸ MPV ਦੇ ਪ੍ਰਕੋਪ ਪ੍ਰਤੀ ਪ੍ਰਤੀਕਿਰਿਆ ਦੌਰਾਨ, ਟੀਕੇ ਅਤੇ ਹੋਰ ਮੈਡੀਕਲ ਉਪਾਅ ਉਹਨਾਂ ਸਾਰੇ ਯੋਗ ਲੋਕਾਂ ਨੂੰ ਦਿੱਤੇ ਜਾਣ ਭਾਵੇਂ ਉਹਨਾਂ ਨੂੰ ਪਹਿਲਾਂ ਚੇਚਕ ਦਾ ਟੀਕਾ ਲੱਗ ਵੀ ਚੁੱਕਿਆ ਹੋਵੇ।

MPV ਧੱਫੜਾਂ ਦੀਆਂ ਕੁਝ ਉਦਾਹਰਣਾਂ ਕੀ ਹਨ?

MPV ਦੇ ਜ਼ਖ਼ਮ (ਛਾਲੇ) ਪਿਲਪਿਲੇ ਹੁੰਦੇ ਹਨ ਇਹਨਾਂ ਜ਼ਖ਼ਮਾਂ ਦੇ ਸਿਰੇ ’ਤੇ 'ਤੇ ਬਿੰਦੀ ਜਿਹੀ ਹੁੰਦੀ ਹੈ। ਜੇ ਤੁਹਾਨੂੰ ਕੋਈ ਨਵੇਂ ਜਾਂ ਸਮਝ ਤੋਂ ਬਾਹਰ ਦੇ ਧੱਫੜ ਹਨ ਤਾਂ ਸੋਚੋ ਕਿ ਤੁਹਾਡਾ ਪਿਛਲੇ 21 ਦਿਨਾਂ ਵਿੱਚ ਕਿਸੇ ਅਜਿਹੇ ਵਿਅਕਤੀ ਨਾਲ ਚਮੜੀ ਤੋਂ ਚਮੜੀ ਸੰਪਰਕ ਤਾਂ ਨਹੀਂ ਹੋਇਆ ਜਿਸਨੂੰ MPV ਹੋ ਸਕਦਾ ਹੈ, ਤਾਂ ਆਪਣੇ ਮੈਡੀਕਲ ਪ੍ਰਦਾਤਾ ਨਾਲ ਗੱਲ ਕਰੋ ਤਾਂ ਜੋ ਤੁਹਾਡੇ ਟੈਸਟ ਕਰਵਾਉਣ ਦੀ ਲੋੜ ਬਾਰੇ ਪਤਾ ਲਗਾਇਆ ਜਾ ਸਕੇ। ਜੇ ਤੁਹਾਡੇ ਕੋਲ ਕੋਈ ਪ੍ਰਦਾਤਾ ਨਹੀਂ ਹੈ, ਤਾਂ ਇੱਥੋਂ ਖੋਜੋ। (ਅੰਗਰੇਜ਼ੀ ਵਿਚ)

Monkeypox lesions
 
Images of monkeypox lesions

ਟੈਸਟ ਕਰਵਾਉਣ ਬਾਰੇ

ਮੈਂ ਟੈਸਟ ਕਿਵੇਂ ਕਰਵਾਵਾਂ?

ਜੇ ਤੁਹਾਨੂੰ MPV ਦੇ ਲੱਛਣ ਹਨ, ਜਾਂ ਪਿਛਲੇ 21 ਦਿਨਾਂ ਵਿੱਚ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਰਹੇ ਹੋ ਜਿਸਨੂੰ ਜਾਂਚ ਵਿੱਚ ਮੰਕੀਪੌਕਸ ਪਾਇਆ ਗਿਆ ਹੈ, ਤਾਂ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਇਸ ਲਈ ਕਿਸੇ ਸਿਹਤ ਦੇਖਭਾਲ ਪ੍ਰਦਾਤਾ ਨਾਲ ਸੰਪਰਕ ਕਰੋ। ਜੇ ਤੁਹਾਡੇ ਕੋਲ ਕੋਈ ਪ੍ਰਦਾਤਾ ਨਹੀਂ ਹੈ, ਤਾਂ ਇੱਥੋਂ ਖੋਜੋ। (ਅੰਗਰੇਜ਼ੀ ਵਿਚ)

ਵਾਸ਼ਿੰਗਟਨ ਰਾਜ MPV ਦੇ ਟੈਸਟ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ। Washington State Public Health Laboratory (PHL, ਵਾਸ਼ਿੰਗਟਨ ਰਾਜ ਜਨਤਕ ਸਿਹਤ ਲੈਬੋਰਟਰੀ) ਹਰ ਸ਼ੱਕੀ ਨੂੰ ਟੈਸਟ ਕਰਨ ਦੇ ਯੋਗ ਹੈ ਗਿਆ ਹੈ ਜਿਸ ਬਾਰੇ ਸਾਡੇ ਰਾਜ ਦੇ ਮੈਡੀਕਲ ਪ੍ਰਦਾਤਾਵਾਂ ਦੁਆਰਾ ਆਪਣੇ ਸਥਾਨਕ ਸਿਹਤ ਵਿਭਾਗਾਂ ਨੂੰ ਰਿਪੋਰਟ ਵੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਵਪਾਰਕ ਲੈਬ ਵੀ ਹੁਣ MPV ਦੇ ਟੈਸਟ ਕਰਨ ਦੇ ਯੋਗ ਹੋ ਗਈ ਹੈ।

ਕੀ ਡਾਕਟਰ ਅਤੇ ਹੋਰ ਮੈਡੀਕਲ ਪ੍ਰਦਾਤਾ ਵਾਸ਼ਿੰਗਟਨ ਵਿੱਚ MPV ਟੈਸਟ ਲਈ ਹੁਕਮ ਦੇ ਸਕਦੇ ਹਨ?

ਹਾਂ। ਇਸ ਸਮੇਂ ਸਾਡੇ ਰਾਜ ਵਿੱਚ ਟੈਸਟਿੰਗ ਇਸ ਤਰ੍ਹਾਂ ਕੰਮ ਕਰਦੀ ਹੈ:

 • ਉਹ ਲੋਕ ਜਿਨ੍ਹਾਂ ਨੂੰ MPV ਦੇ ਲੱਛਣ ਹਨ (ਸਰੀਰ ਦੇ ਇੱਕ ਜਾਂ ਵਧੇਰੇ ਹਿੱਸਿਆਂ ’ਤੇ ਧੱਫੜਾਂ ਸਮੇਤ) ਉਹਨਾਂ ਨੂੰ ਸਿਹਤ ਦੇਖਭਾਲ ਪ੍ਰਦਾਤਾ ਨੂੰ ਮਿਲਣਾ ਚਾਹੀਦਾ ਹੈ। ਜੇ ਪ੍ਰਦਾਤਾ ਨੂੰ MPV ਹੋਣ ਦਾ ਸ਼ੱਕ ਹੋਵੇ, ਤਾਂ ਉਹ ਟੈਸਟ ਕਰਨ ਲਈ ਧੱਫੜਾਂ ਦਾ ਟੁਕੜਾ ਲੈਣਗੇ। ਉਸੇ ਸਮੇਂ ਪ੍ਰਦਾਤਾ ਹੋਰ ਸਥਿਤੀਆਂ ਲਈ ਵੀ ਟੈਸਟ ਕਰ ਸਕਦੇ ਹਨ ਅਤੇ ਹੋਰ ਕਿਸਮ ਦੇ ਨਮੂਨੇ ਲੈਣ ਦੀ ਵੀ ਲੋੜ ਹੋ ਸਕਦੀ ਹੈ। ਜੇ ਤੁਹਾਡੇ ਕੋਲ ਕੋਈ ਪ੍ਰਦਾਤਾ ਨਹੀਂ ਹੈ, ਤਾਂ ਇੱਥੋਂ ਖੋਜੋ।(ਅੰਗਰੇਜ਼ੀ ਵਿਚ)
 • ਇਹ ਟੁਕੜੇ (ਨਮੂਨੇ) ਟੈਸਟ ਕਰਨ ਲਈ ਇੱਕ ਲੈਬੋਰਟਰੀ ਨੂੰ ਭੇਜੇ ਜਾਂਦੇ ਹਨ। ਨਮੂਨੇ Washington State PHL ਜਾਂ ਖੇਤਰ ਵਿੱਚ ਹੋਰ ਕਲੀਨਿਕਲ ਲੈਬਾਂ ਵਿੱਚ ਜਾ ਸਕਦੇ ਹਨ।
 • ਜੇ ਕੋਈ ਨਮੂਨਾ ਪਾਜ਼ੀਟਿਵ ਆਉਂਦਾ ਹੈ, ਤਾਂ ਰਾਜ ਜਾਂ ਸਥਾਨਕ ਸਿਹਤ ਦੇ ਅਧਿਕਾਰ ਖੇਤਰ ਮਰੀਜ਼ ਨਾਲ ਸੰਪਰਕ ਕਰਨਗੇ। ਜਨਤਕ ਸਿਹਤ ਸਿਫਾਰਸ਼ ਕਰੇਗਾ ਕਿ ਕਿਹੜੀਆਂ ਕਾਰਵਾਈਆਂ ਕਰਨੀਆਂ ਹਨ, ਜਿਸ ਵਿੱਚ ਵਿਅਕਤੀ ਨੂੰ ਅਲੱਗ ਕਰਨ ਦੀ ਲੋੜ ਜਾਂ ਐਂਟੀਵਾਇਰਲ ਦਵਾਈ ਦੀ ਲੋੜ ਸ਼ਾਮਲ ਹੈ। ਉਹ ਇਹ ਵੇਖਣ ਲਈ ਵੀ ਸਵਾਲ ਪੁੱਛਣਗੇ ਕਿ ਕੀ ਮਰੀਜ਼ ਦੇ ਨਜ਼ਦੀਕੀ ਸੰਪਰਕ ਵਿੱਚ ਆਏ ਲੋਕਾਂ ਨੂੰ ਟੀਕਾਕਰਨ, ਟੈਸਟਿੰਗ ਜਾਂ ਇਲਾਜ ਦੀ ਲੋੜ ਹੈ।
ਕੀ ਉਪਲਬਧ ਟੈਸਟਿੰਗ ਦੀ ਘਾਟ ਹੈ?

ਵਾਸ਼ਿੰਗਟਨ ਰਾਜ ਵਿਚ ਸਪਲਾਈ ਦੀ ਕੋਈ ਘਾਟ ਨਹੀਂ ਹੈ।

MPV ਲਈ ਟੈਸਟਿੰਗ Washington State Public Health Laboratories ਅਤੇ ਨਿਰਧਾਰਤ ਕਲੀਨਿਕਲ ਲੈਬੋਰਟਰੀਆਂ ਦੁਆਰਾ ਕੀਤੀ ਜਾਂਦੀ ਹੈ।

ਕੀ ਅਸੀਂ ਟੈਸਟਿੰਗ ਨਹੀਂ ਕਰਨਾ ਚਾਹੁੰਦੇ ਇਸ ਲਈ ਮਾਮਲਿਆਂ ਦੀ ਗਿਣਤੀ ਨੂੰ ਘਟਾਉਂਦੇ ਹਾਂ?

ਇਹ ਸੰਭਾਵਨਾ ਬਣੀ ਰਹਿੰਦੀ ਹੈ ਕਿ ਕੁਝ MPV ਵਾਲੇ ਲੋਕ ਨਹੀਂ ਵੀ ਗਿਣੇ ਜਾਂਦੇ ਹਨ। ਸੰਯੁਕਤ ਰਾਜ ਅਮਰੀਕਾ ਅਤੇ ਦੁਨੀਆ ਭਰ ਵਿੱਚ ਇਸ ਅਜੀਬ ਕਲੀਨਿਕਲ ਪੇਸ਼ਕਾਰੀ ਦੇ ਕਾਰਨ ਇਸ ਵਰਤਮਾਨ ਪ੍ਰਕੋਪ ਦੇ ਮਾਮਲੇ ਅਣਪਛਾਤੇ ਰਹਿ ਗਏ ਹਨ, ਨਾ ਕਿ ਸੰਯੁਕਤ ਰਾਜ ਵਿੱਚ ਟੈਸਟਿੰਗ ਦੀ ਘਾਟ ਕਾਰਨ।

ਇਸ ਅਜੀਬ ਕਲੀਨਿਕਲ ਪੇਸ਼ਕਾਰੀ ਵਿੱਚ ਮੈਡੀਕਲ ਪ੍ਰਦਾਤਾਵਾਂ ਦੁਆਰਾ ਪਿਛਲੇ ਮਾਮਲਿਆਂ ਵਿੱਚ ਦੇਖੇ ਗਏ ਲੱਛਣਾਂ ਨਾਲੋਂ ਵੱਖਰੇ ਲੱਛਣਾਂ ਨੂੰ ਦੇਖਣਾ ਸ਼ਾਮਲ ਹੈ, ਜਿਸ ਵਿੱਚ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਧੱਫੜ ਅਤੇ ਜਿਨਸੀ ਸੰਪਰਕ ਦੁਆਰਾ ਸੰਚਾਰ ਸ਼ਾਮਲ ਹੈ, ਜੋ ਇਸ ਵਰਤਮਾਨ ਪ੍ਰਕੋਪ ਤੋਂ ਪਹਿਲਾਂ ਆਮ ਨਹੀਂ ਸਨ।

ਵਰਤਮਾਨ ਗਿਣਤੀ ਨੂੰ ਇੱਥੇ ਦੇਖੋ: 2022 ਸੰਯੁਕਤ ਰਾਜ ਦਾ ਨਕਸ਼ਾ ਅਤੇ ਮਾਮਲਿਆਂ ਦੀ ਗਿਣਤੀ | ਮੰਕੀਪੌਕਸ| ਚੇਚਕ-ਵਾਇਰਸ | CDC (ਅੰਗਰੇਜ਼ੀ ਵਿਚ)

ਇਲਾਜ

MPV ਵਾਲੇ ਲੋਕਾਂ ਲਈ ਕਿਹੜਾ ਇਲਾਜ ਹੈ?

ਬਹੁਤੇ ਲੋਕ ਬਿਨਾਂ ਇਲਾਜ ਦੇ ਠੀਕ ਹੋ ਜਾਂਦੇ ਹਨ। ਵਿਸ਼ੇਸ਼ ਹਾਲਤਾਂ ਵਿੱਚ MPV ਦੇ ਇਲਾਜ ਲਈ ਐਂਟੀਵਾਇਰਲ ਦਵਾਈਆਂ ਉਪਲਬਧ ਹਨ। ਜੇ ਲੱਛਣ ਸ਼ੁਰੂ ਨਹੀਂ ਹੋਏ, ਤਾਂ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਟੀਕਾਕਰਣ ਕਰਵਾਉਣਾ ਵੀ ਇੱਕ ਵਿਕਲਪ ਹੋ ਸਕਦਾ ਹੈ। ਸੰਪਰਕ ਵਿੱਚ ਆਉਣ ਤੋਂ ਪਹਿਲਾਂ ਟੀਕਾਕਰਣ ਲੱਛਣਾਂ ਨੂੰ ਘਟਾ ਸਕਦਾ ਹੈ ਜਾਂ ਲੱਛਣਾਂ ਦੀ ਰੋਕਥਾਮ ਕਰ ਸਕਦਾ ਹੈ।

ਇਲਾਜ ਕਿਸਨੂੰ ਕਰਵਾਉਣਾ ਹੈ?

ਜਿਸ ਨੂੰ ਵੀ ਗੰਭੀਰ ਦਰਦ ਹੈ, ਸੰਕਰਮਣ ਜ਼ਿਆਦਾ ਹੈ, ਗੰਭੀਰ ਬਿਮਾਰੀ ਹੋਣ ਦਾ ਵੱਧ ਜ਼ੋਖ਼ਮ ਹੈ, ਜਾਂ ਅੱਖਾਂ ਦੇ ਸੰਕਰਮਣ ਵਾਲੇ ਵਿਅਕਤੀ ਨੂੰ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨੂੰ ਇਲਾਜ ਕਰਵਾਉਣ ਬਾਰੇ ਪੁੱਛਣਾ ਚਾਹੀਦਾ ਹੈ।  ਜੇ ਤੁਹਾਡੇ ਕੋਲ ਕੋਈ ਪ੍ਰਦਾਤਾ ਨਹੀਂ ਹੈ, ਤਾਂ ਇੱਥੋਂ ਖੋਜੋ। (ਅੰਗਰੇਜ਼ੀ ਵਿਚ) ਉਹ ਲੋਕ ਵੀ ਜਿਨ੍ਹਾਂ ਨੂੰ ਗੰਭੀਰ ਸੰਕਰਮਣ ਹੋਣ ਦਾ ਉੱਚ ਜ਼ੋਖ਼ਮ ਹੈ, ਜਿਸ ਵਿੱਚ ਸ਼ਾਮਲ ਹਨ:

 • ਜਿਹੜੇ ਲੋਕਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ।
 • 8 ਸਾਲ ਤੋਂ ਘੱਟ ਉਮਰ ਦੇ ਬੱਚੇ।
 • ਐਕਜਿਮਾ ਦੇ ਇਤਿਹਾਸ ਵਾਲੇ ਲੋਕ। 
 • ਗਰਭਵਤੀਆਂ ਜਾਂ ਦੁੱਧ ਚੁੰਘਾਉਣ ਵਾਲੀਆਂ/ਛਾਤੀ ਦਾ ਦੁੱਧ ਚੁੰਘਾਉਣ ਵਾਲੇ।

ਇਲਾਜ ਟੈਸਟਿੰਗ ਤੋਂ ਪਹਿਲਾਂ ਸ਼ੁਰੂ ਹੋ ਸਕਦਾ ਹੈ ਜੇ MPV ਹੋਣ ਦਾ ਸ਼ੱਕ ਬਹੁਤ ਜ਼ਿਆਦਾ ਹੈ ਅਤੇ ਗੰਭੀਰ ਸੰਕਰਮਣ ਹੈ ਜਾਂ ਗੰਭੀਰ ਸੰਕਰਮਣ ਦਾ ਜੋਖਿਮ ਹੈ। ਸਥਾਨਕ ਸਿਹਤ ਅਧਿਕਾਰ ਖੇਤਰ ਐਂਟੀਵਾਇਰਲ ਦਵਾਈਆਂ ਲੱਭਣ ਵਿੱਚ ਸਹਾਇਤਾ ਕਰ ਸਕਦਾ ਹੈ।

MPV ਦੀ ਰੋਕਥਾਮ ਲਈ ਟੀਕੇ

ਟੀਕੇ ਕਿਵੇਂ ਪ੍ਰਾਪਤ ਕਰੀਏ?

MPV ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰਨ ਲਈ, Centers for Disease Control and Prevention (CDC) ਨੇ ਵਾਸ਼ਿੰਗਟਨ ਰਾਜ ਸਮੇਤ ਸੰਯੁਕਤ ਰਾਜ ਵਿੱਚ JYNNEOS ਨਾਮਕ ਇੱਕ ਟੀਕੇ ਨੂੰ ਸੀਮਤ ਮਾਤਰਾ ਵਿੱਚ ਵੰਡਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ। ਕਿਉਂਕਿ ਇਸ ਟੀਕੇ ਦੀ ਸਪਲਾਈ ਬਹੁਤ ਸੀਮਤ ਹੈ, ਇਸ ਲਈ ਵਾਸ਼ਿੰਗਟਨ ਨੂੰ ਹੁਣ ਤੱਕ ਬੁਹਤ ਥੋੜ੍ਹੀ ਮਾਤਰਾ ਵਿੱਚ ਟੀਕੇ ਦੀ ਪ੍ਰਾਪਤੀ ਹੋਈ।

Washington State Department of Health ਪਹਿਲੀ-ਖੁਰਾਕ ਨੂੰ ਤਰਜੀਹ ਦੇਣ ਸੰਬੰਧੀ ਰਣਨੀਤੀ ਅਪਣਾ ਰਿਹਾ ਹੈ, ਤਾਂ ਜੋ ਸੰਭਵ ਤੌਰ 'ਤੇ ਉੱਚ-ਜੋਖਿਮ ਵਾਲੀ ਆਬਾਦੀ ਵਿੱਚ ਵੱਧ ਤੋਂ ਵੱਧ ਲੋਕਾਂ ਤੱਕ ਟੀਕੇ ਦੀ ਡਿਲੀਵਰੀ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਯਕੀਨੀ ਬਣਾਉਣ ਲਈ ਕਿ ਟੀਕੇ ਸੰਕਰਮਣ ਦੇ ਜੋਖਿਮ ਵਾਲੇ ਲੋਕਾਂ ਤੱਕ ਪਹੁੰਚਾਏ ਜਾਣ, ਅਸੀਂ ਕਮਜ਼ੋਰ ਭਾਈਚਾਰਿਆਂ ਤੱਕ ਪਹੁੰਚ ਕਰਨ ਅਤੇ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣ ਲਈ ਕਬਾਇਲੀ ਭਾਈਵਾਲਾਂ, ਸਥਾਨਕ ਸਿਹਤ ਅਧਿਕਾਰ ਖੇਤਰਾਂ ਅਤੇ ਭਾਈਚਾਰਕ ਭਾਈਵਾਲਾਂ ਨਾਲ ਮਿਲਕੇ ਕੰਮ ਕਰ ਰਹੇ ਹਾਂ। ਇਸਦਾ ਮਤਲਬ ਇਹ ਹੈ ਕਿ टीतेटटਟੀਕੇ ਲਈ ਸ਼ੁਰੂ ਵਿੱਚ ਉਹਨਾਂ ਲੋਕਾਂ ਨੂੰ ਤਰਜੀਹ ਦਿੱਤੀ ਗਈ ਹੈ ਜੋ MPV ਦੇ ਸੰਪਰਕ ਵਿੱਚ ਆਏ ਸੀ ਜਾਂ ਜੋ ਸੰਪਰਕ ਵਿੱਚ ਆਉਣ ਦੇ ਉੱਚ ਜੋਖਿਮ ਵਿੱਚ ਹਨ। 

ਜੇ ਤੁਹਾਨੂੰ ਯਕੀਨ ਹੈ ਕਿ ਤੁਸੀਂ ਹਾਲ ਹੀ ਵਿੱਚ ਕਿਸੇ ਅਜਿਹੇ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਵਿੱਚ ਰਹੇ ਹੋ ਜਿਸ ਨੂੰ ਜਾਂਚ ਵਿੱਚ MPV ਪਾਇਆ ਗਿਆ ਹੈ ਅਤੇ ਤੁਹਾਨੂੰ ਟੀਕੇ ਦੀ ਜ਼ਰੂਰਤ ਹੈ, ਤਾਂ ਕਿਰਪਾ ਕਰਕੇ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨਾਲ ਸੰਪਰਕ ਕਰੋ। ਜੇ ਤੁਹਾਡੇ ਕੋਲ ਕੋਈ ਪ੍ਰਦਾਤਾ ਨਹੀਂ ਹੈ, ਤਾਂ ਇੱਥੋਂ ਖੋਜੋ। (ਅੰਗਰੇਜ਼ੀ ਵਿਚ)

9 ਅਗਸਤ 2022 ਨੂੰ, Food and Drug Administration (FDA, ਸੰਘੀ ਦਵਾ ਪ੍ਰਸ਼ਾਸ਼ਨ) ਨੇ JYNNEOS ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ(ਅੰਗਰੇਜ਼ੀ ਵਿੱਚ) ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟੀਕੇ ਲਗਵਾਏ ਜਾਣ। JYNNEOS ਪਹਿਲਾਂ ਹੀ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਅਧਿਕਾਰਤ ਹੈ।

ਟੀਕਾ ਕੀ ਕਰਦਾ ਹੈ?

ਉਹ ਲੋਕਾਂ ਜਿਨ੍ਹਾਂ ਦਾ ਕਿਸੇ ਅਜਿਹੇ ਵਿਅਕਤੀ ਨਾਲ ਹਾਲ ਹੀ ਵਿੱਚ ਸੰਪਰਕ ਹੋਇਆ ਹੈ ਜਿਸਦਾ MPV ਦਾ ਟੈਸਟ ਪਾਜ਼ੀਟਿਵ ਆਇਆ ਹੈ, ਤਾਂ ਟੀਕਾ MPV ਦੇ ਸੰਕਰਮਣ ਹੋਣ ਦੀ ਸੰਭਾਵਨਾ ਨੂੰ ਘਟਾ ਸਕਦਾ ਹੈ ਮੰਕੀਪੌਕਸ ਟੀਕਾਕਰਨ ਲਈ ਵਿਚਾਰ-ਮਸ਼ਵਰੇ | ਮੰਕੀਪੋਕਸ | ਚੇਚਕ-ਵਾਇਰਸ | CDC (ਅੰਗਰੇਜ਼ੀ ਵਿੱਚ)

2 ਵਰਤਮਾਨ ਵਿੱਚ ਲਾਈਸੰਸਸ਼ੁਦਾ ਟੀਕੇ, JYNNEOS (ਜੋ Imvamune ਜਾਂ Imvanex ਵਜੋਂ ਵੀ ਜਾਣੇ ਜਾਂਦੇ ਹਨ)ਅਤੇ ACAM2000, ਜੋ ਸੰਯੁਕਤ ਰਾਜ ਵਿੱਚ ਚੇਚਕ ਦੀ ਰੋਕਥਾਮ ਲਈ ਉਪਲਬਧ ਹਨ (ਜੋ ਕਿ ਇੱਕ ਆਰਥੋਪੌਕਸ ਵਾਇਰਸ ਦੀ ਇੱਕ ਕਿਸਮ ਹੈ)।

 • ਦੋਵੇਂ ਲੋਕਾਂ ਨੂੰ MPV ਵਾਇਰਸ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ, ਜੋ ਕਿ ਇੱਕ ਆਰਥੋਪੌਕਸ ਵਾਇਰਸ ਵੀ ਹੈ। JYNNEOS ਵੀ ਵਿਸ਼ੇਸ਼ ਤੌਰ 'ਤੇ MPV ਨੂੰ ਰੋਕਣ ਲਈ ਲਾਇਸੰਸਸ਼ੁਦਾ ਹੈ।
 • ਇਹ ਟੀਕੇ US Strategic National Stockpile (SNS, ਸੰਯੁਕਤ ਰਾਸ਼ਟਰ ਦਾ ਰਣਨੀਤਕ ਰਾਸ਼ਟਰੀ ਭੰਡਾਰ) ਵਿੱਚ ਉਪਲਬਧ ਹਨ।
 • JYNNEOS ਅਤੇ ACAM2000 ਦੋਵਾਂ ਦੀ ਵਰਤੋਂ ਕਿਸੇ ਵੀ ਪ੍ਰਕੋਪ ਸੈਟਿੰਗ ਵਿੱਚ MPV ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੀਤੀ ਜਾ ਸਕਦੀ ਹੈ।
 • ਵਰਤਮਾਨ ਵਿੱਚ DOH ਮਾੜੇ ਪ੍ਰਭਾਵਾਂ ਦੇ ਉੱਚ ਜ਼ੋਖ਼ਮਾਂ ਦੇ ਕਾਰਨ ACAM2000 ਦੀ ਪੇਸ਼ਕਸ਼ ਨਹੀਂ ਕਰ ਰਿਹਾ ਹੈ।
 • ਸੰਯੁਕਤ ਰਾਜ ਵਿੱਚ, ਇਸ ਸਮੇਂ JYNNEOS ਦੀ ਸਪਲਾਈ ਸੀਮਤ ਹੈ, ਹਾਲਾਂਕਿ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਵੱਧ ਦੀ ਉਮੀਦ ਕੀਤੀ ਜਾਂਦੀ ਹੈ।
 • ACAM2000 ਦੀ ਸਪਲਾਈ ਕਾਫੀ ਹੈ। ਹਾਲਾਂਕਿ, ਇਸ ਟੀਕੇ ਦੇ ਜ਼ਿਆਦਾ ਮਾੜੇ ਪ੍ਰਭਾਵ ਹਨ ਅਤੇ ਇਸਦੀ ਵਰਤੋਂ ਉਹਨਾਂ ਲੋਕਾਂ ਵਿੱਚ ਨਹੀਂ ਕੀਤੀ ਜਾਣੀ ਚਾਹੀਦੀ ਜਿਨ੍ਹਾਂ ਨੂੰ ਸਿਹਤ ਸੰਬੰਧੀ ਕੁਝ ਦਿੱਕਤਾਂ ਹਨ, ਜਿਸ ਵਿੱਚ ਕਮਜ਼ੋਰ ਇਮਿਊਨ ਸਿਸਟਮ, ਚਮੜੀ ਸੰਬੰਧੀ ਦਿੱਕਤਾਂ ਜਿਵੇਂ ਕਿ ਐਟੋਪਿਕ ਡਰਮੇਟਾਇਟਸ/ਐਕਜਿਮਾ, ਜਾਂ ਗਰਭ ਅਵਸਥਾ ਸ਼ਾਮਲ ਹੈ।
 • ਜੇ ਤੁਸੀਂ MPV ਟੀਕਾਕਰਨ ਪ੍ਰਾਪਤ ਕਰ ਲੈਂਦੇ ਹੋ, ਤਾਂ ਤੁਹਾਨੂੰ ਬਾਅਦ ਵਿੱਚ ਵੀ ਰੋਕਥਾਮ ਦੇ ਹੋਰ ਉਪਾਵਾਂ ਦਾ ਅਭਿਆਸ ਕਰਨਾ ਚਾਹੀਦਾ ਹੈ, ਜਿਵੇਂ ਕਿ MPV ਨਾਲ ਸੰਕਰਮਿਤ ਕਿਸੇ ਵਿਅਕਤੀ ਨਾਲ ਚਮੜੀ ਤੋਂ ਚਮੜੀ ਦੇ ਸੰਪਰਕ ਵਿੱਚ ਨਾ ਆਉਣਾ। ਜਿਨ੍ਹਾਂ ਸਮਾਂ ਤੁਹਾਨੂੰ JYNNEOS ਦੀ ਤੁਹਾਡੀ ਦੂਜੀ ਖੁਰਾਕ ਨਹੀਂ ਮਿਲਦੀ ਉਦੋਂ ਤੋਂ 2 ਹਫ਼ਤਿਆਂ ਦੇ ਬਾਅਦ ਤੱਕ ਤੁਹਾਡਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਮੰਨਿਆ ਜਾਂਦਾ, ਅਤੇ ਟੀਕਾ 100% ਪ੍ਰਭਾਵਸ਼ਾਲੀ ਨਹੀਂ ਹੋ ਸਕਦਾ। ਵਰਤਮਾਨ ਪ੍ਰਕੋਪ ਵਿੱਚ ਇਹਨਾਂ ਟੀਕਿਆਂ ਦੀ ਪ੍ਰਭਾਵਸ਼ੀਲਤਾ ਬਾਰੇ ਅਜੇ ਕੋਈ ਡੇਟਾ ਉਪਲਬਧ ਨਹੀਂ ਹੈ।
ਇਸ ਵੇਲੇ ਟੀਕਾਕਰਨ ਲਈ ਕੌਣ ਯੋਗ ਹੈ?

ਹੁਣ ਉਪਲਬਧ ਜ਼ਿਆਦਾਤਰ ਖੁਰਾਕਾਂ ਦੀ ਵਰਤੋਂ ਪੁਸ਼ਟੀ ਹੋਏ ਅਤੇ ਸੰਭਾਵਿਤ MPV ਕੇਸਾਂ ਦੇ ਨਜ਼ਦੀਕੀ ਸੰਪਰਕਾਂ ਅਤੇ MPV ਦੇ ਹਾਲੀਆ ਸੰਪਰਕ ਵਿੱਚ ਆਏ ਉੱਚ ਜ਼ੋਖ਼ਮ ਵਾਲੇ ਲੋਕਾਂ ਦੇ ਟੀਕਾਕਰਨ ਲਈ ਕੀਤੀ ਜਾਵੇਗੀ।

MPV ਨਮੂਨਿਆਂ ਨੂੰ ਸਿੱਧੇ ਤੌਰ 'ਤੇ ਸੰਭਾਲਣ ਵਾਲੇ ਲੈਬੋਰਟਰੀ ਕਰਮਚਾਰੀਆਂ ਨੂੰ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਦੇ ਰੋਗਨਿਰੋਧਕ ਉਪਚਾਰ ਵਜੋਂ ਸੀਮਤ ਗਿਣਤੀ ਵਿੱਚ ਖੁਰਾਕਾਂ ਦਿੱਤੀਆਂ ਜਾਣਗੀਆਂ।

ਜਿਵੇਂ ਕਿ ਵਾਸ਼ਿੰਗਟਨ ਰਾਜ ਨੂੰ ਵਾਧੂ ਟੀਕੇ ਭੇਜੇ ਜਾਂਦੇ ਹਨ, ਅਸੀਂ ਹੋਰ ਲੋਕਾਂ ਨੂੰ ਟੀਕੇ ਦੀ ਪੇਸ਼ਕਸ਼ ਕਰਨ ਦੀ ਉਮੀਦ ਕਰਦੇ ਹਾਂ, ਜਿਸ ਵਿੱਚ ਉਹਨਾਂ ਲੋਕਾਂ ਦੇ ਸਮੂਹ ਵੀ ਸ਼ਾਮਲ ਹਨ ਜੋ ਅਜੇ ਤੱਕ MPV ਦੇ ਸੰਪਰਕ ਵਿੱਚ ਨਹੀਂ ਆਏ ਹਨ ਪਰ ਸੰਪਰਕ ਵਿੱਚ ਆਉਣ ਦੇ ਉਚ ਜ਼ੋਖ਼ਮ ਵਿੱਚ ਹੋ ਸਕਦੇ ਹਨ।

ਵਰਤਮਾਨ ਵਿੱਚ, ਆਮ ਲੋਕਾਂ ਲਈ JYNNEOS ਟੀਕੇ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ ਹੈ।

ਕਿਸ ਨੂੰ ਨਜ਼ਦੀਕੀ ਸੰਪਰਕ ਮੰਨਿਆ ਜਾਂਦਾ ਹੈ?

ਨਜ਼ਦੀਕੀ ਸੰਪਰਕ ਉਹ ਵਿਅਕਤੀ ਹੁੰਦਾ ਹੈ ਜੋ:

 • ਜਿਸਨੇ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਕੀਤਾ ਹੋਵੇ ਜਿਸ ਨੂੰ ਧੱਫੜ ਹੋਏ ਸੀ ਅਤੇ ਉਹ MPV ਵਰਗੇ ਲੱਗਦੇ ਸਨ ਜਾਂ ਕਿਸੇ ਅਜਿਹੇ ਵਿਅਕਤੀ ਦੇ ਜਿਸ ਨੂੰ ਜਾਂਚ ਵਿੱਚ MPV ਦੀ ਪੁਸ਼ਟੀ ਹੋ ਚੁੱਕੀ ਹੈ ਜਾਂ ਅਜਿਹੀ ਸੰਭਾਵਨਾ ਹੈ। ਇਸ ਵਿੱਚ MPV ਵਾਲੇ ਵਿਅਕਤੀ ਦੁਆਰਾ ਵਰਤੇ ਗਏ ਕੱਪੜੇ, ਬਿਸਤਰੇ, ਤੌਲੀਏ ਆਦਿ ਨਾਲ ਨਜ਼ਦੀਕੀ ਸੰਪਰਕ ਸ਼ਾਮਲ ਹੋ ਸਕਦਾ ਹੈ।
 • ਜੋ MPV ਗਤੀਵਿਧੀ ਦਾ ਅਨੁਭਵ ਕਰ ਰਹੇ ਲੋਕਾਂ ਨਾਲ ਸਮਾਜਿਕ ਮੇਲ ਜੋਲ ਦੌਰਾਨ ਚਮੜੀ ਤੋਂ ਚਮੜੀ ਦੇ ਸੰਪਰਕ ਵਿੱਚ ਆਏ ਹੋਣ,
 • ਕਿਸੇ ਮਰੇ ਹੋਏ ਜਾਂ ਜਿਉਂਦੇ ਜੰਗਲੀ ਜਾਨਵਰ ਜਾਂ ਵਿਦੇਸ਼ੀ ਪਾਲਤੂਆਂ ਨਾਲ ਸੰਪਰਕ ਵਿੱਚ ਆਉਣਾ ਜੋ ਸਿਰਫ਼ ਅਫ਼ਰੀਕਾ ਵਿੱਚ ਮੌਜੂਦ ਹਨ ਜਾਂ ਅਜਿਹੇ ਜਾਨਵਰਾਂ ਤੋਂ ਲਏ ਉਤਾਪਾਦ ਦੀ ਵਰਤੋਂ ਕਰਨਾ (ਉਦਾਹਰਨ ਲਈ, ਗੇਮ ਮੀਟ, ਕਰੀਮ, ਲੋਸ਼ਨ, ਪਾਊਡਰ, ਆਦਿ)।
ਸੰਘੀ ਸਰਕਾਰ ਨੇ ਵਾਸ਼ਿੰਗਟਨ ਰਾਜ ਨੂੰ ਕਿੰਨੇ ਟੀਕੇ ਅਲਾਟ ਕੀਤੇ ਹਨ?

ਵਾਸ਼ਿੰਗਟਨ ਰਾਜ ਨੂੰ 2 ਖੁਰਾਕਾਂ ਵਾਲੇ JYNNEOS ਟੀਕੇ ਦੇ ਹਜ਼ਾਰਾਂ ਕੋਰਸ ਅਲਾਟ ਕੀਤੇ ਗਏ ਹਨ।

 • ਉਸ ਅਲਾਟਮੈਂਟ ਵਿੱਚੋਂ, ਜ਼ਿਆਦਾਤਰ ਕੋਰਸ ਪਹਿਲਾਂ ਹੀ ਸਾਹਮਣੇ ਆਏ ਕੇਸਾਂ ਅਤੇ ਨਜ਼ਦੀਕੀ ਸੰਪਰਕਾਂ ਵਾਲੇ ਅਧਿਕਾਰ ਖੇਤਰਾਂ ਵਿੱਚ ਵੰਡੇ ਜਾ ਚੁੱਕੇ ਹਨ।
 • ਸੰਘੀ ਸਰਕਾਰ ਇਸ ਦੇ ਉਪਲਬਧ ਹੋਣ 'ਤੇ ਹੋਰ ਟੀਕੇ ਅਲਾਟ ਕਰੇਗੀ।
 • ਵਾਸ਼ਿੰਗਟਨ ਵਿੱਚ ਟੀਕੇ ਦੀ ਵਰਤਮਾਨ ਸੀਮਤ ਮਾਤਰਾ ਦੇ ਨਾਲ ਅਤੇ ਕਿਉਂਕਿ ਆਮ ਲੋਕਾਂ ਨੂੰ ਟੀਕਾ ਲਗਵਾਉਣ ਦੀ ਸਿਫ਼ਾਰਸ਼ ਨਹੀਂ ਕੀਤੀ ਜਾਂਦੀ ਹੈ, ਇਸ ਲਈ ਜਨਤਕ ਟੀਕਾਕਰਨ ਕਲੀਨਿਕਾਂ ਨੂੰ ਸ਼ੁਰੂ ਕਰਨ ਦੀ ਕੋਈ ਯੋਜਨਾ ਨਹੀਂ ਹੈ, ਅਤੇ ਜ਼ਿਆਦਾਤਰ ਸਿਹਤ ਦੇਖਭਾਲ ਪ੍ਰਦਾਤਾਵਾਂ ਦੀ ਅਜੇ ਤੱਕ ਟੀਕੇ ਤੱਕ ਪਹੁੰਚ ਨਹੀਂ ਹੈ।
 • ਇਹ ਕਿਹਾ ਨਹੀਂ ਜਾ ਸਕਦਾ ਕਿ ਵਾਸ਼ਿੰਗਟਨ ਰਾਜ ਨੂੰ ਆਖਰਕਾਰ ਸੰਘੀ ਸਰਕਾਰ ਦੀ ਟੀਕਾ ਵੰਡ ਯੋਜਨਾ (ਅੰਗਰੇਜ਼ੀ ਵਿੱਚ) ਦੇ ਪੜਾਅ 3 ਲਈ ਟੀਕੇ ਦੀਆਂ ਕਿੰਨੀਆਂ ਵਾਧੂ ਖੁਰਾਕਾਂ ਮਿਲਣਗੀਆਂ।
 •  ਵਾਸ਼ਿੰਗਟਨ ਕੋਲ ਪੁਸ਼ਟੀ ਕੀਤੇ ਅਤੇ ਸੰਭਾਵਿਤ MPV ਮਾਮਲਿਆਂ ਅਤੇ MPV ਦੇ ਹਾਲੀਆ ਸੰਪਰਕ ਦੇ ਉੱਚ ਜ਼ੋਖ਼ਮ ਵਾਲੇ ਲੋਕਾਂ ਦੇ ਨਜ਼ਦੀਕੀ ਸੰਪਰਕਾਂ ਲਈ ਵੈਕਸੀਨ ਦੀ ਪੇਸ਼ਕਸ਼ ਕਰਨ ਲਈ ਕਾਫੀ ਵੈਕਸੀਨ ਹੈ।
ਮੈਂ ਟੀਕਾਕਰਨ ਕਿੱਥੋਂ ਪ੍ਰਾਪਤ ਕਰ ਸਕਦਾ ਹਾਂ?

ਸਾਹਮਣੇ ਆਏ ਮਾਮਲਿਆਂ ਦੇ ਨਜ਼ਦੀਕੀ ਸੰਪਰਕ ਵਜੋਂ ਪਛਾਣੇ ਗਏ ਲੋਕ ਆਪਣੇ ਮੈਡੀਕਲ ਪ੍ਰਦਾਤਾਵਾਂ ਦੁਆਰਾ ਟੀਕਾਕਰਣ ਕਰਵਾ ਸਕਦੇ ਹਨ। ਜੇ ਤੁਹਾਡੇ ਕੋਲ ਕੋਈ ਪ੍ਰਦਾਤਾ ਨਹੀਂ ਹੈ, ਤਾਂ ਇੱਥੋਂ ਖੋਜੋ। (ਅੰਗਰੇਜ਼ੀ ਵਿਚ)

ਸਿਹਤ ਦੇਖਭਾਲ ਪ੍ਰਦਾਤਾ ਟੀਕੇ ਨੂੰ ਸੁਰੱਖਿਅਤ ਕਰਨ ਲਈ ਆਪਣੇ ਸਥਾਨਕ ਸਿਹਤ ਅਧਿਕਾਰ ਖੇਤਰਾਂ ਨਾਲ ਕੰਮ ਕਰ ਰਹੇ ਹਨ।

JYNNEOS ਟੀਕਾ 2 ਖੁਰਾਕਾਂ ਦੀ ਲੜੀ ਹੈ ਜਿਸਦੀ ਪਹਿਲੀ ਖੁਰਾਕ ਸੰਪਰਕ ਵਿੱਚ ਆਉਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਦਿੱਤੀ ਜਾਂਦੀ ਹੈ, ਅਤੇ ਦੂਜੀ ਖੁਰਾਕ 28 ਦਿਨਾਂ ਬਾਅਦ ਦਿੱਤੀ ਜਾਂਦੀ ਹੈ। ਤੁਹਾਨੂੰ ਆਪਣੀ ਦੂਜੀ ਖੁਰਾਕ ਉਸੇ ਥਾਂ ਤੋਂ ਪ੍ਰਾਪਤ ਕਰਨੀ ਚਾਹੀਦੀ ਹੈ ਜਿੱਥੋਂ ਤੁਸੀਂ ਪਹਿਲੀ ਖੁਰਾਕ ਲਈ ਸੀ। ਦੂਜੀ ਖੁਰਾਕ ਤੋਂ 2 ਹਫ਼ਤਿਆਂ ਬਾਅਦ ਤੁਹਾਡਾ ਪੂਰੀ ਤਰ੍ਹਾਂ ਟੀਕਾਕਰਨ ਹੋਇਆ ਮੰਨਿਆ ਜਾਂਦਾ ਹੈ। ਪੂਰੀ ਤਰ੍ਹਾਂ ਟੀਕਾਕਰਣ ਹੋਣ 'ਤੇ ਵੀ, ਤੁਹਾਨੂੰ ਹੋਰ ਸੁਰੱਖਿਆ ਅਤੇ ਰੋਕਥਾਮ ਅਭਿਆਸਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ ਜਿਵੇਂ ਕਿ ਕਿਸੇ ਅਜਿਹੇ ਵਿਅਕਤੀ ਨਾਲ ਚਮੜੀ ਤੋਂ ਚਮੜੀ ਦਾ ਸੰਪਰਕ ਨਾ ਬਣਾਉਣਾ ਜਿਨ੍ਹਾਂ ਨੂੰ ਧੱਫੜ ਹਨ ਜਾਂ MPV ਦੀ ਪੁਸ਼ਟੀ ਹੋ ਗਈ ਹੈ ਜਾਂ ਸੰਭਾਵਿਤ ਮਾਮਲਾ ਹੈ। ਟੀਕੇ ਦੀ ਘਾਟ ਕਾਰਨ, ਕੁਝ ਲੋਕਾਂ ਲਈ ਦੂਜੀ ਖੁਰਾਕ ਵਿੱਚ ਦੇਰੀ ਹੋ ਸਕਦੀ ਹੈ।

ਕੀ ਸਿਹਤ ਦੇਖਭਾਲ ਵਾਲੇ ਪੇਸ਼ੇਵਰਾਂ ਨੂੰ ਟੀਕਾਕਰਨ ਕਰਵਾਉਣਾ ਚਾਹੀਦਾ ਹੈ?

ਜਿਹੜੇ ਸਿਹਤ ਦੇਖਭਾਲ ਪੇਸ਼ੇਵਰ MPV ਦਾ ਪਤਾ ਲਗਾਉਣ ਲਈ ਜਾਂਚ ਸੰਬੰਧੀ ਟੈਸਟਿੰਗ ਨਹੀਂ ਕਰਦੇ ਹਨ, ਉਹਨਾਂ ਨੂੰ ਵਰਤਮਾਨ ਵਿੱਚ ਟੀਕਾਕਰਣ ਪ੍ਰਾਪਤ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਹੈ

ਕੀ ਇੱਥੇ ਜਨਤਕ ਟੀਕਾਕਰਨ ਸਾਈਟਾਂ ਹੋਣਗੀਆਂ?

CDC ਤੋਂ ਵਾਧੂ ਸਪਲਾਈ ਜਾਂ ਟੀਕੇ ਲਈ ਵੱਡੇ ਪੱਧਰ ’ਤੇ ਸਿਫ਼ਾਰਸ਼ ਤੋਂ ਬਿਨਾਂ, ਵਾਸ਼ਿੰਗਟਨ ਰਾਜ ਦੀ ਟੀਕਾਕਰਨ ਕਲੀਨਿਕਾਂ ਨੂੰ ਸ਼ੁਰੂ ਕਰਨ ਦੀ ਕੋਈ ਯੋਜਨਾ ਨਹੀਂ ਹੈ

ਕੀ COVID-19 ਟੀਕਾ MPV ਦੇ ਵਿਰੁੱਧ ਵੀ ਕੰਮ ਕਰਦਾ ਹੈ?

ਨਹੀਂ। ਟੀਕੇ ਉਸ ਵਾਇਰਸ ਦੇ ਅਨੁਸਾਰ ਹੀ ਵੱਖ-ਵੱਖ ਢੰਗ ਨਾਲ ਕੰਮ ਕਰਦੇ ਹਨ ਜਿਸ ਲਈ ਉਹਨਾਂ ਨੂੰ ਬਣਾਇਆ ਗਿਆ ਹੈ। COVID-19 ਟੀਕੇ ਨੂੰ COVID-19 ਤੋਂ ਗੰਭੀਰ ਬਿਮਾਰੀ ਅਤੇ ਮੌਤ ਨੂੰ ਰੋਕਣ ਵਿੱਚ ਮਦਦ ਕਰਨ ਲਈ ਵਿਕਸਤ ਕੀਤਾ ਗਿਆ ਸੀ। ਇਹ ਫਲੂ ਜਾਂ MPV ਵਰਗੀ ਕਿਸੇ ਹੋਰ ਬਿਮਾਰੀ ਨੂੰ ਨਹੀਂ ਰੋਕਦਾ। ਸਿਰਫ਼ ਲਾਇਸੰਸਸ਼ੁਦਾ MPV ਅਤੇ ਚੇਚਕ ਦੇ ਟੀਕੇ ਹੀ MPV ਸੰਕਰਮਣ ਦੇ ਵਿਰੁੱਧ ਕੰਮ ਕਰਦੇ ਹਨ।

ਕੀ ਲੋਕ MPV ਟੀਕਾਕਰਣ ਤੋਂ ਬਿਨਾਂ ਦੇਸ਼ ਤਾਂ ਬਾਹਰ ਦੀ ਯਾਤਰਾ ਕਰ ਸਕਦੇ ਹਨ?

ਯਾਤਰਾ ’ਤੇ ਜਾਣ ਲਈ MPV ਟੀਕੇ ਨਾਲ ਸੰਬੰਧਿਤ ਕੋਈ ਯਾਤਰਾ ਪਾਬੰਦੀਆਂ ਜਾਂ ਲੋੜਾਂ ਨਹੀਂ ਹਨ। ਹਾਲਾਂਕਿ, ਬਹੁਤ ਸਾਰੇ ਦੇਸ਼ਾਂ ਵਿੱਚ ਯਾਤਰਾ ਕਰਨ ਤੋਂ ਪਹਿਲਾਂ ਤੁਹਾਨੂੰ ਹੋਰ ਟੀਕਿਆਂ ਦੀ ਲੋੜ ਹੁੰਦੀ ਹੈ, ਇਸ ਲਈ ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਲੋੜੀਂਦੇ ਸਾਰੇ ਟੀਕੇ ਲਗਵਾਏ ਹਨ, ਅੰਤਰਰਾਸ਼ਟਰੀ ਯਾਤਰਾ ਕਰਨ ਤੋਂ ਪਹਿਲਾਂ ਆਪਣੇ ਸਥਾਨਕ ਸਿਹਤ ਵਿਭਾਗ ਜਾਂ ਆਪਣੇ ਸਿਹਤ ਦੇਖਭਾਲ ਪ੍ਰਦਾਤਾ ਨਾਲ ਸੰਪਰਕ ਕਰੋ। ਜੇ ਤੁਹਾਡੇ ਕੋਲ ਕੋਈ ਪ੍ਰਦਾਤਾ ਨਹੀਂ ਹੈ, ਤਾਂ ਇੱਥੋਂ ਖੋਜੋ। (ਅੰਗਰੇਜ਼ੀ ਵਿਚ)