Stroke and Heart Attack Signs and Symptoms - Punjabi

English

ਦੌਰਾ ਅਤੇ ਦਿਲ ਦਾ ਦੌਰਾ ਹਮੇਸ਼ਾ ਐਮਰਜੈਂਸੀ ਦੀ ਸਥਿਤੀ ਹੁੰਦੇ ਹਨ। ਪਰ ਕੀ ਤੁਸੀਂ ਦੌਰੇ ਅਤੇ ਦਿਲ ਦੇ ਦੌਰੇ ਦੇ ਲੱਛਣ ਜਾਣਦੇ ਹੋ?

ਗਿਆਨ ਸ਼ਕਤੀ ਹੁੰਦਾ ਹੈ। ਸੰਕੇਤ ਅਤੇ ਲੱਛਣਾਂ ਬਾਰੇ ਜਾਣ ਕੇ, ਇਹ ਕਦੋ ਹੁੰਦਾ ਹੈ ਇਸ ਦਾ ਪਤਾ ਲਗਾ ਕੇ, ਅਤੇ ਸਹਾਇਤਾ ਲਈ 911 ਨੂੰ ਕਾਲ ਕਰਕੇ ਤੁਸੀਂ ਕਿਸੇ ਦੀ ਜਾਨ ਬਚਾ ਸਕਦੇ ਹੋ।

ਦੌਰਾ

  • ਚਿਹਰੇ, ਬਾਂਹ ਜਾਂ ਲੱਤ, ਖਾਸ ਤੌਰ ‘ਤੇ ਸਰੀਰ ਦੇ ਇੱਕ ਪਾਸੇ ਦਾ ਅਚਾਨਕ ਸੁੰਨ ਹੋ ਜਾਣਾ ਜਾਂ ਕਮਜ਼ੋਰੀ ਮਹਿਸੂਸ ਹੋਣਾ
  • ਬੋਲੀ ਨੂੰ ਸਮਝਣ ਵਿੱਚ ਅਚਾਨਕ ਉਲਝਣ ਜਾਂ ਮੁਸ਼ਕਲ ਮਹਿਸੂਸ ਹੋਣਾ
  • ਅਚਾਨਕ ਇੱਕ ਜਾਂ ਦੋਵੇਂ ਅੱਖਾਂ ਤੋਂ ਦਿਖਣ ਵਿੱਚ ਪਰੇਸ਼ਾਨੀ ਹੋਣਾ
  • ਅਚਾਨਕ ਤੁਰਨ-ਫਿਰਨ ਵਿੱਚ ਮੁਸ਼ਕਲ ਹੋਣੀ, ਸਿਰ ਚਕਰਾਉਣਾ, ਜਾਂ ਸੰਤੁਲਨ ਜਾਂ ਸਮਾਯੋਜਨ ਦਾ ਵਿਗੜ ਜਾਣਾ
  • ਬਿਨਾਂ ਕਿਸੇ ਗਿਆਤ ਕਾਰਨ ਦੇ ਅਚਾਨਕ ਤੇਜ਼ ਸਿਰਦਰਦ ਹੋਣਾ

ਦਿਲ ਦਾ ਦੌਰਾ

  • ਛਾਤੀ ਵਿੱਚ ਦਰਦ ਜਾਂ ਬੇਚੈਨੀ
  • ਚੱਕਰ ਆਉਣਾ, ਮਤਲੀ ਜਾਂ ਉਲਟੀਆਂ ਆਉਣਾ
  • ਜਬੜੇ, ਗਰਦਨ ਜਾਂ ਕਮਰ ਵਿੱਚ ਦਰਦ
  • ਬਾਂਹ ਜਾਂ ਮੋਢੇ ਵਿੱਚ ਦਰਦ
  • ਘੱਟ ਸਾਹ ਆਉਣਾ

ਜਦੋਂ ਤੁਹਾਨੂੰ ਲੱਗੇ ਕਿ ਕਿਸੇ ਵਿਅਕਤੀ ਨੂੰ ਦੌਰਾ ਜਾਂ ਦਿਲ ਦਾ ਦੌਰਾ ਪਿਆ ਹੋ ਸਕਦਾ ਹੈ, ਤਾਂ ਉਡੀਕ ਨਾ ਕਰੋ। ਤੁਰੰਤ 911 ‘ਤੇ ਕਾਲ ਕਰੋ। ਐਮਰਜੈਂਸੀ ਚਿਕਿਤਸਾ ਸੇਵਾਵਾਂ ਦੇ ਕਰਮਚਾਰੀ ਦੌਰੇ ਅਤੇ ਦਿਲ ਦੇ ਦੌਰੇ ਦਾ ਪਤਾ ਲਗਾਉਣ ਅਤੇ ਤੁਰੰਤ ਮਰੀਜ਼ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਾਹਰ ਹੁੰਦੇ ਹਨ। ਇਸ ਤਰ੍ਹਾਂ ਦੀਆਂ ਚਿਕਿਤਸਾ ਐਮਰਜੈਂਸੀਆਂ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਜਿੰਨੀ ਜਲਦੀ ਮਰੀਜ਼ ਠੀਕ ਹੋਵੇਗਾ, ਓਨੀ ਜਲਦੀ ਹੀ ਉਹ ਆਪਣੇ ਪਰਿਵਾਰ ਅਤੇ ਰੋਜ਼ਾਨਾ ਦੇ ਨਿੱਤਨੇਮ ਵਿੱਚ ਵਾਪਸ ਜਾ ਸਕੇਗਾ।