ਨੌਜਵਾਨਾਂ ਦਾ ਟੀਕਾਕਰਣ

ਸਮੱਗਰੀ ਆਖਰੀ ਵਾਰ 9 ਦਸੰਬਰ, 2022 ਨੂੰ ਅੱਪਡੇਟ ਕੀਤੀ ਗਈ

Decorative

ਵੈਕਸੀਨ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ

ਆਪਣੇ ਬੱਚੇ ਨੂੰ ਕੋਵਿਡ-19 ਦੇ ਵਿਰੁੱਧ ਵੈਕਸੀਨ ਲਗਵਾਉਣਾ:

  • ਉਹਨਾਂ ਦੇ ਕੋਵਿਡ-19 ਨਾਲ ਸੰਕਰਮਿਤ ਹੋਣ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ
  • ਜੇਕਰ ਉਹ ਕੋਵਿਡ-19 ਨਾਲ ਸੰਕਰਮਿਤ ਹੋ ਜਾਂਦੇ ਹਨ, ਤਾਂ ਉਹਨਾਂ ਦੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ
  • ਉਹਨਾਂ ਦੇ ਹਸਪਤਾਲ ਵਿੱਚ ਭਰਤੀ ਹੋਣ ਦੀ ਸੰਭਾਵਨਾ ਨੂੰ ਅਤੇ ਉਹਨਾਂ ਦੇ ਕੋਵਿਡ-19 ਤੋਂ ਮਰਨ ਦੇ ਜੋਖਮ ਨੂੰ ਘਟਾਉਂਦਾ ਹੈ
  • ਉਹਨਾਂ ਨੂੰ ਇੱਕ ਕੋਵਿਡ-19 ਵੈਰੀਅੰਟ ਨਾਲ ਸੰਕਰਮਿਤ ਹੋਣ ਤੋਂ ਰੋਕਣ ਵਿੱਚ ਮਦਦ ਕਰਦਾ ਹੈ
  • ਕਮਿਊਨਿਟੀ ਵਿੱਚ ਕੋਵਿਡ-19 ਹੋਣ ਤੋਂ ਸੁਰੱਖਿਅਤ ਲੋਕਾਂ ਦੀ ਸੰਖਿਆ ਨੂੰ ਵਧਾਉਂਦਾ ਹੈ - ਇਹ ਬਿਮਾਰੀ ਦੇ ਫੈਲਣ ਨੂੰ ਔਖਾ ਬਣਾਉਂਦਾ ਹੈ
  • ਕੋਵਿਡ-19 ਦੇ ਕਮਿਊਨਿਟੀ ਟ੍ਰਾਂਸਮਿਸ਼ਨ ਨੂੰ ਰੋਕਣ ਵਿੱਚ ਮਦਦ ਕਰਕੇ ਵਿਅਕਤੀਗਤ ਸਿੱਖਣ ਅਤੇ ਗਤੀਵਿਧੀਆਂ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਘੱਟਾ ਸਕਦਾ ਹੈ
Decorative

ਵੈਕਸੀਨ ਪ੍ਰਮਾਣੀਕਰਨ

Pfizer ਵੈਕਸੀਨ 6 ਮਹੀਨੇ-11 ਸਾਲ ਦੀ ਉਮਰ ਦੇ ਬੱਚਿਆਂ ਲਈ Emergency Use Authorization (EUA, ਐਮਰਜੈਂਸੀ ਯੂਜ਼ ਓਥਰਾਇਜ਼ੈਸ਼ਨ) ਅਧੀਨ ਉਪਲਬਧ ਹੈ ਅਤੇ 12+ ਸਾਲ ਦੀ ਉਮਰ ਦੇ ਬੱਚਿਆਂ ਲਈ ਪੂਰੀ ਤਰ੍ਹਾਂ ਮਨਜ਼ੂਰਸ਼ੁੰਦਾ ਹੈ। Emergency Use Authorization (EUA, ਐਮਰਜੈਂਸੀ ਵਰਤੋਂ ਅਧਿਕਾਰ) ਅਧੀਨ Moderna ਵੈਕਸੀਨ 6 ਮਹੀਨੇ – 17 ਸਾਲ ਦੇ ਬੱਚਿਆਂ ਲਈ ਉਪਲਬਧ ਹੈ। Novavax ਵੈਕਸੀਨ, Emergency Use Authorization (EUA, ਐਮਰਜੈਂਸੀ ਵਰਤੋਂ ਅਧਿਕਾਰ) ਦੇ ਤਹਿਤ 12+ ਉਮਰ ਦੇ ਲੋਕਾਂ ਲਈ ਉਪਲਬਧ ਹੈ।

EUA Food and Drug Administration (FDA, ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ) ਨੂੰ ਇੱਕ ਪੂਰਨ ਲਾਇਸੰਸ ਹੋਣ ਤੋਂ ਪਹਿਲਾਂ, ਕਿਸੇ ਐਮਰਜੈਂਸੀ ਦੀ ਘੋਸ਼ਿਤ ਸਥਿਤੀ ਦੌਰਾਨ ਉਤਪਾਦ ਉਪਲਬਧ ਕਰਵਾਉਣ ਦੀ ਆਗਿਆ ਦਿੰਦਾ ਹੈ। ਐਮਰਜੈਂਸੀ ਯੂਜ਼ ਆਥੋਰਾਇਜ਼ੇਸ਼ਨ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੁੰਦਾ ਹੈ ਕਿ ਲੋਕ ਲੰਬੇ ਸਮੇਂ ਦੇ ਡੇਟਾ ਦੇ ਵਿਸ਼ਲੇਸ਼ਣ ਤੋਂ ਪਹਿਲਾਂ ਜੀਵਨ ਰੱਖਿਅਕ ਵੈਕਸੀਨ ਪ੍ਰਾਪਤ ਕਰ ਸਕਣ। ਫੇਰ ਵੀ EUA ਲਈ ਥੋੜ੍ਹੇ ਜਿਹੇ ਸਮੇਂ ਵਿੱਚ ਕਲੀਨਿਕਲ ਡੇਟਾ ਦੀ ਇੱਕ ਬਹੁਤ ਹੀ ਡੂੰਘਾਈ ਨਾਲ ਸਮੀਖਿਆ ਕਰਨ ਦੀ ਲੋੜ ਹੁੰਦੀ ਹੈ।

The referenced media source is missing and needs to be re-embedded.

FDA ਵੱਲੋਂ ਦਿੱਤੀ ਗਈ ਕਿਸੇ ਵੀ EUA ਦੀ ਅੱਗੇ Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਦੀ Advisory Committee on Immunization Practices (ਇਮਿਊਨਾਈਜ਼ੇਸ਼ਨ ਪ੍ਰੈਕਟਿਸ ਬਾਰੇ ਸਲਾਹਕਾਰ ਕਮੇਟੀ)(ਸਿਰਫ਼ ਅੰਗਰੇਜ਼ੀ) ਅਤੇ Western States Scientific Safety Review Workgroup (ਪੱਛਮੀ ਰਾਜ ਵਿਗਿਆਨਕ ਸੁਰੱਖਿਆ ਸਮੀਖਿਆ ਵਰਕਗਰੁੱਪ) ਦੁਆਰਾ ਸਮੀਖਿਆ ਕੀਤੀ ਜਾਂਦੀ ਹੈ।

ਮਾਪਿਆਂ ਅਤੇ ਸਰਪ੍ਰਸਤਾਂ ਲਈ ਅਕਸਰ ਪੁੱਛੇ ਜਾਂਦੇ ਸਵਾਲ

ਮੈਨੂੰ ਮੇਰੇ ਬੱਚੇ ਨੂੰ ਕੋਵਿਡ-19 ਹੋਣ ਬਾਰੇ ਚਿੰਤਾ ਕਿਉਂ ਹੋਣੀ ਚਾਹੀਦੀ ਹੈ?

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ, ਸੰਯੁਕਤ ਰਾਜ ਵਿੱਚ 1 ਕਰੋੜ 50 ਲੱਖ ਤੋਂ ਵੱਧ ਬੱਚਿਆਂ ਨੂੰ ਕੋਵਿਡ-19 ਹੋ ਚੁੱਕਿਆ ਹੈ। ਕੋਵਿਡ-19 ਦੇ ਨਵੇਂ ਰੂਪ ਨੌਜਵਾਨਾਂ ਲਈ ਇਸਦੇ ਸ਼ੁਰੂਆਤੀ ਰੂਪਾਂ ਨਾਲੋਂ ਜ਼ਿਆਦਾ ਖ਼ਤਰਨਾਕ ਅਤੇ ਛੂਤਕਾਰੀ ਹਨ ਅਤੇ ਇਸ ਨਾਲ ਹਸਪਤਾਲਾਂ ਵਿੱਚ ਕੋਵਿਡ-19 ਕਾਰਨ ਭਰਤੀ ਹੋਣ ਵਾਲੇ ਨੌਜਵਾਨਾਂ ਦੀ ਗਿਣਤੀ ਸਿਖਰ ’ਤੇ ਪੁੱਜ ਗਈ ਹੈ।

ਹਾਲਾਂਕਿ ਕੋਵਿਡ-19 ਅਕਸਰ ਬਾਲਗਾਂ ਦੇ ਮੁਕਾਬਲੇ ਬੱਚਿਆਂ ਵਿੱਚ ਧੀਮਾ ਹੁੰਦਾ ਹੈ, ਫੇਰ ਵੀ ਬੱਚੇ ਬਹੁਤ ਬਿਮਾਰ ਹੋ ਸਕਦੇ ਹਨ ਅਤੇ ਇਸਨੂੰ ਆਪਣੇ ਉਨ੍ਹਾਂ ਦੋਸਤਾਂ ਅਤੇ ਪਰਿਵਾਰ ਵਿੱਚ ਫੈਲਾ ਸਕਦੇ ਹਨ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੁੰਦਾ ਹੈ ਜਾਂ ਹੋਰ ਤਰੀਕਿਆਂ ਨਾਲ ਕਮਜ਼ੋਰ ਹੁੰਦੇ ਹਨ।

ਜਿਹੜੇ ਬੱਚੇ ਕੋਵਿਡ-19 ਨਾਲ ਸੰਕਰਮਿਤ ਹੁੰਦੇ ਹਨ, ਉਨ੍ਹਾਂ ਵਿੱਚ “ਲੰਬੇ ਸਮੇਂ ਤਕ ਕੋਵਿਡ-19” ਜਾਂ ਲਗਾਤਾਰ ਲੱਛਣ ਵਿਕਸਤ ਹੋ ਸਕਦੇ ਹਨ ਜਿਨ੍ਹਾਂ ਵਿੱਚ ਅਕਸਰ ਦਿਮਾਗੀ ਉਲਝਣ, ਥਕਾਵਟ, ਸਿਰ ਦਰਦ, ਚੱਕਰ ਆਉਣੇ ਅਤੇ ਸਾਹ ਚੜ੍ਹਨਾ ਸ਼ਾਮਲ ਹੁੰਦਾ ਹੈ। ਟੀਕਾਕਰਣ ਬੱਚਿਆਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ।

ਜਿਹੜੇ ਬੱਚੇ ਕੋਵਿਡ-19 ਨਾਲ ਸੰਕਰਮਿਤ ਹੁੰਦੇ ਹਨ, ਉਹਨਾਂ ਨੂੰ ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ (MIS-C) (ਸਿਰਫ਼ ਅੰਗਰੇਜ਼ੀ) ਲਈ ਵਧੇਰੇ ਜੋਖਮ ਹੋ ਸਕਦਾ ਹੈ। ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ (MIS-C) ਇੱਕ ਅਜਿਹੀ ਸਥਿਤੀ ਹੁੰਦੀ ਹੈ ਜਿਸ ਵਿੱਚ ਸਰੀਰ ਦੇ ਵੱਖ-ਵੱਖ ਅੰਗਾਂ ਵਿੱਚ ਸੋਜ ਹੋ ਸਕਦੀ ਹੈ, ਜਿਸ ਵਿੱਚ ਦਿਲ, ਫੇਫੜੇ, ਗੁਰਦੇ, ਦਿਮਾਗ, ਚਮੜੀ, ਅੱਖਾਂ, ਜਾਂ ਗੈਸਟਰੋਇੰਟੇਸਟਾਈਨਲ ਅੰਗ ਸ਼ਾਮਲ ਹਨ। ਹਾਲਾਂਕਿ ਇਸ ਬਾਰੇ ਅਜੇ ਵੀ ਜਾਣਕਾਰੀ ਨਹੀਂ ਹੈ ਕਿ ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ (MIS-C) ਦਾ ਕਾਰਨ ਕੀ ਹੈ, MIS-C ਵਾਲੇ ਬਹੁਤ ਸਾਰੇ ਬੱਚਿਆਂ ਨੂੰ ਕੋਵਿਡ-19 ਸੀ, ਜਾਂ ਉਹ ਕੋਵਿਡ-19 ਵਾਲੇ ਕਿਸੇ ਵਿਅਕਤੀ ਦੇ ਨੇੜੇ-ਤੇੜੇ ਸਨ। ਮਲਟੀਸਿਸਟਮ ਇਨਫਲੇਮੇਟਰੀ ਸਿੰਡਰੋਮ (MIS-C) ਗੰਭੀਰ, ਇੱਥੋਂ ਤੱਕ ਕਿ ਘਾਤਕ ਵੀ ਹੋ ਸਕਦਾ ਹੈ, ਪਰ ਇਸ ਸਥਿਤੀ ਤੋਂ ਪੀੜਤ ਜ਼ਿਆਦਾਤਰ ਬੱਚੇ ਡਾਕਟਰੀ ਦੇਖਭਾਲ ਨਾਲ ਬਿਹਤਰ ਹੋ ਗਏ ਹਨ।

ਕੀ K-12 ਸਕੂਲ ਵਿੱਚ ਦਾਖਲੇ ਲਈ ਵੈਕਸੀਨ ਦੀ ਲੋੜ ਹੈ?

K-12 ਸਕੂਲਾਂ ਵਿੱਚ Revised Code of Washington (RCW, ਵਾਸ਼ਿੰਗਟਨ ਦਾ ਸੋਧਿਆ ਕੋਡ) 28A.210.140 ਅਨੁਸਾਰ ਬੱਚਿਆਂ ਦੀਆਂ ਟੀਕਾਕਰਣ ਦੀਆਂ ਲੋੜਾਂ ਬਾਰੇ ਤੈਅ ਕਰਨ ਦਾ ਅਧਿਕਾਰ Washington State Board of Health (ਵਾਸਿੰਗਟਨ ਰਾਜ ਸਿਹਤ ਬੋਰਡ) ਨੂੰ ਹੈ ਨਾ ਕਿ Department of Health (ਸਿਹਤ ਵਿਭਾਗ) ਨੂੰ। ਇਸ ਸਮੇਂ ਸਕੂਲ ਜਾਂ ਚਾਈਲਡ-ਕੇਅਰ ਵੱਲੋਂ ਕੋਵਿਡ-19 ਟੀਕਾ ਲਗਵਾਉਣ ਦੀ ਕੋਈ ਸ਼ਰਤ ਨਹੀਂ ਰੱਖੀ ਗਈ ਹੈ।

ਕੀ ਮੈਨੂੰ ਵੈਕਸੀਨ ਲਈ ਭੁਗਤਾਨ ਕਰਨਾ ਪਵੇਗਾ?

ਨਹੀਂ। ਤੁਹਾਡੇ ਬੱਚੇ ਨੂੰ ਬਿਨਾਂ ਕਿਸੇ ਕੀਮਤ 'ਤੇ ਵੈਕਸੀਨ ਲਗਵਾਈ ਜਾਵੇਗੀ। ਫੈਡਰਲ ਸਰਕਾਰ ਟੀਕੇ ਦੀ ਪੂਰੀ ਕੀਮਤ ਦਾ ਭੁਗਤਾਨ ਕਰਦੀ ਹੈ।

ਜੇ ਤੁਹਾਡੇ ਕੋਲ ਸਰਕਾਰੀ ਜਾਂ ਨਿੱਜੀ ਸਿਹਤ ਬੀਮਾ ਹੈ, ਤਾਂ ਤੁਹਾਡਾ ਟੀਕਾ ਪ੍ਰਦਾਤਾ ਸਿਹਤ ਬੀਮਾ ਵਾਲਿਆਂ ਨੂੰ ਟੀਕਾ ਪ੍ਰਬੰਧਨ ਫੀਸ ਦੀ ਅਦਾਇਗੀ ਕਰਨ ਲਈ ਬਿਲ ਦੇ ਸਕਦਾ ਹੈ। ਜੇਕਰ ਤੁਹਾਡੇ ਕੋਲ ਬੀਮਾ ਨਹੀਂ ਹੈ, ਤਾਂ ਫੈਡਰਲ ਸਰਕਾਰ ਇੱਕ ਪ੍ਰੋਗਰਾਮ ਪੇਸ਼ ਕਰਦੀ ਹੈ ਜੋ ਪ੍ਰਦਾਤਾ ਨੂੰ ਤੁਹਾਡੇ ਟੀਕਾਕਰਣ ਦਾ ਪ੍ਰਬੰਧ ਕਰਨ ਲਈ ਭੁਗਤਾਨ ਕਰੇਗਾ।

ਕੋਵਿਡ-19 ਟੀਕਾ ਪ੍ਰਬੰਧਨ ਫੀਸ ਲਈ, ਤੁਹਾਡੇ ਕੋਲੋਂ ਕੋਈ ਵੀ ਫੁੱਟਕਲ ਖਰਚਾ ਨਹੀਂ ਲਿਆ ਜਾਣਾ ਚਾਹੀਦਾ ਨਾਂਹੀ ਤੁਹਾਡੇ ਪ੍ਰਦਾਤਾ ਵੱਲੋਂ ਕੋਈ ਬਿੱਲ ਦਿੱਤਾ ਜਾਣਾ ਚਾਹੀਦਾ ਹੈ। ਇਹ ਉਨ੍ਹਾਂ ਲੋਕਾਂ 'ਤੇ ਲਾਗੂ ਹੁੰਦਾ ਹੈ ਜਿਨ੍ਹਾਂ ਕੋਲ Apple Health (Medicaid), Medicare ਦਾ ਨਿੱਜੀ ਬੀਮਾ ਹੈ, ਜਾਂ ਬੀਮਾ ਰਹਿਤ ਹਨ।

ਬੱਚਿਆਂ ਵਿੱਚ ਕੋਵਿਡ-19 ਵੈਕਸੀਨ ਦੇ ਆਮ ਮਾੜੇ ਪ੍ਰਭਾਵ ਕੀ ਹਨ?

ਜੇਕਰ ਬੱਚੇ ਕੋਵਿਡ-19 ਨਾਲ ਸੰਕਰਮਿਤ ਹੁੰਦੇ ਹਨ ਤਾਂ ਸਿਹਤ ਦੇ ਖਤਰੇ ਵੈਕਸੀਨ ਦੇ ਮਾੜੇ ਪ੍ਰਭਾਵਾਂ ਦੇ ਜੋਖਮ ਤੋਂ ਬਹੁਤ ਜ਼ਿਆਦਾ ਹੁੰਦੇ ਹਨ।

ਹੋਰ ਟੀਕਿਆਂ ਵਾਂਗ, ਸਭ ਤੋਂ ਆਮ ਮਾੜੇ ਪ੍ਰਭਾਵ ਬਾਂਹ ਦਾ ਦਰਦ, ਥਕਾਵਟ, ਸਿਰ ਦਰਦ ਅਤੇ ਮਾਸਪੇਸ਼ੀਆਂ ਵਿੱਚ ਦਰਦ ਹਨ। ਇਹ ਲੱਛਣ ਆਮ ਤੌਰ 'ਤੇ ਹਲਕੇ ਹੁੰਦੇ ਹਨ।

ਕਲੀਨਿਕਲ ਟ੍ਰਾਇਲਾਂ ਵਿੱਚ (ਸਿਰਫ਼ ਅੰਗਰੇਜ਼ੀ) ਪਹਿਲੀ ਖੁਰਾਕ ਦੇ ਮੁਕਾਬਲੇ ਦੂਜੀ ਖੁਰਾਕ ਤੋਂ ਬਾਅਦ ਵਧੇਰੇ ਬੱਚਿਆਂ ਨੇ ਮਾੜੇ ਪ੍ਰਭਾਵਾਂ ਦੀ ਰਿਪੋਰਟ ਕੀਤੀ। ਮਾੜੇ ਪ੍ਰਭਾਵ ਆਮ ਤੌਰ 'ਤੇ ਗੰਭੀਰਤਾ ਵਿੱਚ ਹਲਕੇ ਤੋਂ ਦਰਮਿਆਨੇ ਸਨ ਅਤੇ ਟੀਕਾਕਰਣ ਤੋਂ ਬਾਅਦ ਦੋ ਦਿਨਾਂ ਦੇ ਅੰਦਰ ਹੁੰਦੇ ਸਨ, ਅਤੇ ਜ਼ਿਆਦਾਤਰ ਇੱਕ ਤੋਂ ਦੋ ਦਿਨਾਂ ਦੇ ਅੰਦਰ ਠੀਕ ਹੋ ਜਾਂਦੇ ਸਨ।

MRNA ਵੈਕਸੀਨ ਵਿੱਚ ਕਿਹੜੀਆਂ ਸਮੱਗਰੀਆਂ ਹਨ?

MRNA ਵੈਕਸੀਨ ਦੀ ਸਮੱਗਰੀ, ਇਕ ਆਮ ਵੈਕਸੀਨ ਵਰਗੀ ਹੀ ਹੁੰਦੀ ਹੈ। ਵੈਕਸੀਨ ਵਿੱਚ ਵਸਾ, ਲੂਣ ਅਤੇ ਸ਼ੱਕਰ ਵਰਗੀਆਂ ਹੋਰ ਸਮੱਗਰੀਆਂ ਦੇ ਨਾਲ mRNA ਦਾ ਕਿਰਿਆਸ਼ੀਲ ਤੱਤ ਸ਼ਾਮਲ ਹੁੰਦਾ ਹੈ ਜੋ ਕਿ ਕਿਰਿਆਸ਼ੀਲ ਤੱਤ ਦੀ ਰੱਖਿਆ ਕਰਦੇ ਹਨ, ਇਸ ਨੂੰ ਸਰੀਰ ਵਿੱਚ ਬਿਹਤਰ ਕੰਮ ਕਰਨ ਵਿੱਚ ਮਦਦ ਕਰਦੇ ਹਨ, ਅਤੇ ਸਟੋਰੇਜ ਅਤੇ ਟ੍ਰਾਂਸਪੋਰਟ ਦੌਰਾਨ ਵੈਕਸੀਨ ਦੀ ਰੱਖਿਆ ਕਰਦੇ ਹਨ।

MRNA ਵੈਕਸੀਨ ਵਿੱਚ ਮਨੁੱਖੀ ਸੈੱਲ (ਭਰੂਣ ਸੈੱਲਾਂ ਸਮੇਤ), ਕੋਵਿਡ-19 ਵਾਇਰਸ, ਲੈਟੇਕਸ, ਪ੍ਰੀਜ਼ਰਵੇਟਿਵਜ਼, ਜਾਂ ਸੂਰ ਦੇ ਉਤਪਾਦਾਂ ਜਾਂ ਜੈਲੇਟਿਨ ਸਮੇਤ ਕੋਈ ਵੀ ਜਾਨਵਰਾਂ ਦੇ ਉਪ-ਉਤਪਾਦ ਸ਼ਾਮਲ ਨਹੀਂ ਹੁੰਦੇ ਹਨ। ਵੈਕਸੀਨ ਅੰਡਿਆਂ ਵਿੱਚ ਨਹੀਂ ਉੱਗਦੇ ਅਤੇ ਇਸ ਵਿੱਚ ਅੰਡੇ ਦੇ ਉਤਪਾਦ ਨਹੀਂ ਹੁੰਦੇ ਹਨ।

ਸਮੱਗਰੀ ਬਾਰੇ ਹੋਰ ਜਾਣਕਾਰੀ ਲਈ Children's Hospital of Philadelphia (ਚਿਲਡਰਨ ਹਸਪਤਾਲ ਆਫ ਫਿਲਡੇਲ੍ਫਿਯਾ) (ਸਿਰਫ ਅੰਗਰੇਜ਼ੀ) ਦਾ ਸਵਾਲ ਅਤੇ ਜਵਾਬ ਵੈੱਬਪੈਜ ਦੇਖੋ।

ਮੇਰੇ ਬੱਚੇ ਨੂੰ ਕਿਹੜੇ ਬ੍ਰਾਂਡ ਦੀ ਵੈਕਸੀਨ ਪ੍ਰਾਪਤ ਹੋ ਸਕਦੀ ਹੈ?

ਇਸ ਸਮੇਂ, Pfizer-BioNTech (Pfizer) ਵੈਕਸੀਨ ਅਤੇ Moderna COVID-19 ਵੈਕਸੀਨ ਬ੍ਰਾਂਡ, 6 ਮਹੀਨੇ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਅਧਿਕਾਰਤ ਹਨ। Novavax ਵੈਕਸੀਨ, Emergency Use Authorization (EUA, ਐਮਰਜੈਂਸੀ ਵਰਤੋਂ ਅਧਿਕਾਰ) ਦੇ ਤਹਿਤ 12+ ਉਮਰ ਦੇ ਲੋਕਾਂ ਲਈ ਉਪਲਬਧ ਹੈ।

ਮੇਰੇ ਬੱਚੇ ਨੂੰ ਕਿਹੜੇ ਬ੍ਰਾਂਡ ਦੀ ਵੈਕਸੀਨ ਪ੍ਰਾਪਤ ਹੋ ਸਕਦੀ ਹੈ?

ਹਾਂ, ਅੰਤਮ ਖੁਰਾਕ ਦੇ 2 ਮਹੀਨੇ ਬਾਅਦ ਇੱਕ ਨਵੀਨਤਮ ਦੁਪੱਖੀ mRNA ਬੂਸਟਰ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਜੋ ਕਿ 6 ਮਹੀਨੇ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਵਾਸਤੇ ਹੈ। 6 ਮਹੀਨੇ - 4 ਸਾਲ ਦੇ ਬੱਚਿਆਂ ਵਾਸਤੇ Pfizer ਕੋਵਿਡ-19 ਵੈਕਸੀਨ ਵਿੱਚ ਹੁਣ Pfizer ਦੀਆਂ ਦੋ ਮੋਨੋਵੈਲੇਂਟ ਖੁਰਾਕਾਂ ਅਤੇ Pfizer ਦੀ ਇੱਕ ਦੁਪੱਖੀ ਖੁਰਾਕ ਸ਼ਾਮਲ ਹੋਵੇਗੀ। 6 ਮਹੀਨੇ - 4 ਸਾਲ ਦੇ ਬੱਚੇ ਜਿੰਨ੍ਹਾਂ ਨੇ ਹੁਣ ਤੱਕ 3-ਖੁਰਾਕ Pfizer ਦੀ ਪ੍ਰਾਇਮਰੀ ਸੀਰੀਜ਼ ਸ਼ੁਰੂ ਨਹੀਂ ਕੀਤੀ ਹੈ ਜਾਂ ਜਿੰਨ੍ਹਾਂ ਨੇ ਆਪਣੀ ਪ੍ਰਾਇਮਰੀ ਸੀਰੀਜ਼ ਦੀ ਤੀਜੀ ਖੁਰਾਕ ਨਹੀਂ ਲਈ ਹੈ, ਉਹਨਾਂ ਨੂੰ ਹੁਣ ਨਵੀਨਤਮ Pfizer ਸੀਰੀਜ਼ ਪ੍ਰਾਪਤ ਹੋਵੇਗੀ। 6 ਮਹੀਨੇ - 4 ਸਾਲ ਦੇ ਬੱਚੇ ਜਿੰਨ੍ਹਾਂ ਨੇ Pfizer ਦੀ 3-ਖੁਰਾਕ ਪ੍ਰਾਇਮਰੀ ਸੀਰੀਜ਼ ਪਹਿਲਾਂ ਹੀ ਪੂਰੀ ਕਰ ਲਈ ਹੈ, ਉਹ ਇਸ ਸਮੇਂ ਵਾਧੂ ਖੁਰਾਕਾਂ ਜਾਂ ਬੂਸਟਰ ਲਈ ਯੋਗ ਨਹੀਂ ਹੋਵੋਂਗੇ

ਮੇਰੇ ਬੱਚੇ ਨੂੰ ਕਿੰਨੀਆਂ ਖੁਰਾਕਾਂ ਦੀ ਲੋੜ ਹੈ?

ਸਾਰੇ ਬੱਚਿਆਂ ਨੂੰ ਘੱਟੋ-ਘੱਟ 2 ਖੁਰਾਕਾਂ ਲੈਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

  • 6 ਮਹੀਨੇ - 4 ਸਾਲ ਦੇ ਬੱਚਿਆਂ ਨੂੰ Pfizer ਦੀ ਮੁੱਖ ਲੜੀ ਦੀਆਂ 3 ਖੁਰਾਕਾਂ ਜਾਂ Moderna ਦੀ ਮੁੱਖ ਲੜੀ ਦੀਆਂ 2 ਖੁਰਾਕਾਂ ਲੱਗਦੀਆਂ ਹਨ
  • 5-11 ਸਾਲ ਦੇ ਬੱਚਿਆਂ ਨੂੰ ਮੁੱਖ ਲੜੀ ਦੀਆਂ 2 ਖੁਰਾਕਾਂ ਲੱਗਦੀਆਂ ਹਨ
  • 12-17 ਸਾਲ ਦੇ ਬੱਚਿਆਂ ਨੂੰ ਮੁੱਖ ਲੜੀ ਦੀਆਂ 2 ਖੁਰਾਕਾਂ ਲੱਗਦੀਆਂ ਹਨ

ਜਿਹੜੇ ਬੱਚਿਆਂ ਨੂੰ 2 ਖੁਰਾਕਾਂ ਵਾਲੀ ਵੈਕਸੀਨ ਲੱਗੀ ਹੈ ਅਤੇ ਜਿਹਨਾਂ ਦੀ ਇਮਿਊਨਿਟੀ ਦਰਮਿਆਨੀ ਜਾਂ ਬਹੁਤ ਹੀ ਕਮਜ਼ੋਰ ਹੈ, ਉਹਨਾਂ ਨੂੰ ਆਪਣੇ ਦੂਜੇ ਟੀਕੇ ਤੋਂ 28 ਦਿਨਾਂ ਬਾਅਦ ਇੱਕ ਵਾਧੂ ਮੁੱਖ ਖੁਰਾਕ ਲਗਵਾਉਣੀ ਚਾਹੀਦੀ ਹੈ ਅਤੇ 6 ਮਹੀਨੇ+ ਸਾਲ ਦੇ ਸਾਰੇ ਬੱਚਿਆਂ ਨੂੰ ਇੱਕ ਬੂਸਟਰ ਖੁਰਾਕ ਲਗਵਾਉਣੀ ਚਾਹੀਦੀ ਹੈ।

ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਲਈ ਕਿਰਪਾ ਕਰਕੇ Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਦੀਆਂ ਹਿਦਾਇਤਾਂ ਦੇਖੋ ਜਾਂ DOH ਦੀ ਵੈੱਬਸਾਈਟ 'ਤੇ ਜਾਓ।

ਜੇ ਮੇਰੇ ਵੈਕਸੀਨ ਬਾਰੇ ਕੋਈ ਸਵਾਲ ਹੋਣ ਤਾਂ ਮੈਨੂੰ ਕਿਸ ਨਾਲ ਗੱਲ ਕਰਨੀ ਚਾਹੀਦੀ ਹੈ?

ਆਪਣੇ ਬੱਚਿਆਂ ਦੇ ਡਾਕਟਰ ਜਾਂ ਹੋਰ ਭਰੋਸੇਯੋਗ ਮੈਡੀਕਲ ਪ੍ਰਦਾਤਾ ਨਾਲ ਗੱਲ ਕਰੋ, ਕਿਸੇ ਕਮਿਊਨਿਟੀ ਹੈਲਥ ਵਰਕਰ ਨਾਲ ਗੱਲ ਕਰੋ, ਜਾਂ www.CovidVaccineWA.org 'ਤੇ ਜਾਣਕਾਰੀ ਪੜ੍ਹੋ।

ਮੈਂ ਆਪਣੇ ਬੱਚੇ ਨੂੰ ਵੈਕਸੀਨ ਲਗਵਾਉਣ ਲਈ ਕਿੱਥੇ ਲੈ ਜਾ ਸਕਦਾ/ਦੀ ਹਾਂ?

ਵਾਸ਼ਿੰਗਟਨ ਰਾਜ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਸਿਫ਼ਾਰਸ਼ ਕੀਤੇ ਗਏ ਟੀਕੇ ਮੁਫ਼ਤ ਵਿੱਚ ਪ੍ਰਦਾਨ ਕਰਦਾ ਹੈ। ਆਪਣੇ ਬੱਚੇ ਦੇ ਡਾਕਟਰ ਜਾਂ ਉਹਨ੍ਹਾ ਦੇ ਪੱਕੇ ਕਲੀਨਿਕ ਨੂੰ ਪੁੱਛੋ ਕਿ ਉਹ ਕੋਵਿਡ-19 ਦਾ ਟੀਕਾ ਲਗਾ ਸਕਦੇ ਹਨ।

ਜਿਨ੍ਹਾਂ ਪਰਿਵਾਰਾਂ ਕੋਲ ਪਹਿਲਾਂ ਤੋਂ ਕੋਈ ਸਿਹਤ ਸੰਭਾਲ ਪ੍ਰਦਾਤਾ ਨਹੀਂ ਹੈ, ਉਹ Help Me Grow WA ਦੀ ਹੌਟਲਾਈਨ ਨੂੰ 1-800-322-2588 'ਤੇ ਕਾਲ ਕਰ ਸਕਦੇ ਹਨ ਜਾਂ ਸਿਹਤ ਸੰਭਾਲ ਪ੍ਰਦਾਤਾ, ਕਲੀਨਿਕ ਜਾਂ ਹੋਰ ਸਿਹਤ ਸਰੋਤਾਂ ਨੂੰ ਲੱਭਣ ਲਈ, ParentHelp123.org (ਸਿਰਫ਼ ਅੰਗਰੇਜ਼ੀ ਅਤੇ ਸਪੈਨਿਸ਼ ਵਿੱਚ) 'ਤੇ ਜਾ ਸਕਦੇ ਹਨ। ਇਹ ਸੇਵਾ ਮੁਫ਼ਤ ਹੈ ਅਤੇ ਇਸ ਲਈ ਭਾਸ਼ਾ ਸਹਾਇਤਾ ਵੀ ਉਪਲਬਧ ਹੈ।

ਤੁਸੀਂ VaccineLocator.doh.wa.gov ’ਤੇ ਜਾ ਸਕਦੇ ਹੋ ਅਤੇ ਫਿਲਟਰ ਦੀ ਵਰਤੋਂ ਕਰਕੇ ਆਪਣੇ ਨੇੜੇ ਦੇ ਉਨ੍ਹਾਂ ਸਥਾਨਾਂ ਦੀ ਸੂਚੀ ਦੇਖ ਸਕਦੇ ਹੋ, ਜਿਨ੍ਹਾਂ ਕੋਲ ਬੱਚਿਆਂ ਦਾ ਟੀਕਾ ਹੈ।

ਕੀ ਮੇਰੇ ਬੱਚੇ ਨੂੰ ਫਲੂ ਵਰਗੇ ਹੋਰ ਵੈਕਸੀਨ ਲੱਗਣ ਤੇ ਕੋਵਿਡ-19 ਵੈਕਸੀਨ ਲਗਾਈ ਜਾ ਸਕਦੀ ਹੈ?

ਹਾਂ। ਤੁਹਾਡੇ ਬੱਚੇ ਨੂੰ ਕੋਵਿਡ-19 ਵੈਕਸੀਨ ਉਸੇ ਸਮੇਂ ਵੀ ਲਗਾਈ ਜਾ ਸਕਦੀ ਹੈ ਜਦੋਂ ਉਸਨੂੰ ਹੋਰ ਵੈਕਸੀਨ ਦਿੱਤੀ ਜਾਂਦੀ ਹੈ।

ਤੁਹਾਨੂੰ ਆਪਣੇ ਬੱਚੇ ਦੇ ਲੋੜੀਂਦੇ ਸਕੂਲ ਟੀਕੇ (ਸਿਰਫ ਅੰਗਰੇਜ਼ੀ) ਜਾਂ ਹੋਰ ਸਿਫਾਰਸ਼ ਕੀਤੇ ਟੀਕੇ ਕੋਵਿਡ-19 ਦੇ ਟੀਕੇ ਤੋਂ ਵੱਖ ਕਰਨ ਦੀ ਲੋੜ ਨਹੀਂ ਹੈ। ਇੱਕ ਕੋਵਿਡ-19 ਵੈਕਸੀਨ ਦੀ ਮੁਲਾਕਾਤ, ਤੁਹਾਡੇ ਬੱਚੇ ਨੂੰ ਉਨ੍ਹਾਂ ਦੇ ਹੋਰ ਲੋੜੀਂਦੇ ਵੈਕਸੀਨ ਲਗਵਾਉਣ ਦਾ ਇੱਕ ਵਧੀਆ ਮੌਕਾ ਹੁੰਦਾ ਹੈ।

ਕੀ ਮੇਰੇ ਬੱਚੇ ਨੂੰ ਚਾਈਲਡ ਕੇਅਰ ਜਾਂ ਡੇ ਕੈਂਪਾਂ ਵਿੱਚ ਭਾਗ ਲੈਣ ਲਈ ਕੋਵਿਡ-19 ਵੈਕਸੀਨ ਦੀ ਲੋੜ ਹੋਵੇਗੀ?

Washington State Board of Health (ਸਿਰਫ਼ ਅੰਗਰੇਜ਼ੀ) ਇਹ ਨਿਰਧਾਰਤ ਕਰਦਾ ਹੈ ਕਿ ਸਕੂਲਾਂ ਅਤੇ ਬੱਚਿਆਂ ਦੀ ਦੇਖਭਾਲ ਲਈ ਕਿਹੜੀਆਂ ਵੈਕਸੀਨਾਂ ਦੀ ਲੋੜ ਹੈ। ਇਸ ਸਮੇਂ ਕੋਵਿਡ-19 ਵੈਕਸੀਨ ਲਈ ਸਕੂਲ ਜਾਂ ਬੱਚਿਆਂ ਦੀ ਦੇਖਭਾਲ ਦੀ ਕੋਈ ਲੋੜ ਨਹੀਂ ਹੈ।

ਡੇ ਕੈਂਪਾਂ ਲਈ, ਕੈਂਪ ਚਲਾ ਰਹੀ ਸੰਸਥਾ ਤੋਂ ਪਤਾ ਕਰੋ ਕਿ ਉਨ੍ਹਾਂ ਦੀਆਂ ਕੀ ਮੰਗਾਂ ਹਨ।

ਸਾਨੂੰ ਕਿਵੇਂ ਪਤਾ ਲੱਗੇਗਾ ਕਿ ਵੈਕਸੀਨਾਂ ਬੱਚਿਆਂ ਲਈ ਸੁਰੱਖਿਅਤ ਅਤੇ ਅਸਰਦਾਰ ਹਨ?

ਇਹ ਯਕੀਨੀ ਬਣਾਉਣ ਲਈ ਕਿ COVID-19 ਵੈਕਸੀਨਾਂ ਸੁਰੱਖਿਅਤ ਹਨ, Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਨੇ ਵੈਕਸੀਨ ਦੀ ਸੁਰੱਖਿਆ ਦੀ ਨਿਗਰਾਨੀ ਕਰਨ ਲਈ ਦੇਸ਼ ਦੀ ਸਮਰੱਥਾ ਦਾ ਵਿਸਤਾਰ ਕਰਕੇ ਉਸਨੂੰ ਮਜ਼ਬੂਤ ਬਣਾਇਆ ਹੈ। ਨਤੀਜੇ ਵਜੋਂ, ਵੈਕਸੀਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੇ ਮਾਹਰ ਉਹਨਾਂ ਸਮੱਸਿਆਵਾਂ ਦੀ ਨਿਗਰਾਨੀ ਕਰ ਸਕਦੇ ਹਨ ਅਤੇ ਸਮੱਸਿਆਵਾਂ ਦਾ ਪਤਾ ਲਗਾ ਸਕਦੇ ਹਨ ਜੋ ਸ਼ਾਇਦ COVID-19 ਵੈਕਸੀਨ ਦੇ ਕਲੀਨਿਕਲ ਟ੍ਰਾਇਲ ਦੌਰਾਨ ਸਾਹਮਣੇ ਨਹੀਂ ਆਈਆਂ ਸਨ:

Pfizer

6 ਮਹੀਨੇ - 4 ਸਾਲ ਦੀ ਉਮਰ ਦੇ ਬੱਚੇ

  • 6 ਮਹੀਨੇ ਤੋਂ 4 ਸਾਲ ਦੀ ਉਮਰ ਦੇ ਲਗਭਗ 4,500 ਬੱਚਿਆਂ ਨੇ Pfizer COVID-19 ਵੈਕਸੀਨ ਦੇ ਕਲੀਨਿਕਲ ਟ੍ਰਾਇਲ ਵਿੱਚ ਭਾਗ ਲਿਆ ਸੀ। 3-ਖੁਰਾਕਾਂ ਦੀ ਲੜੀ ਲਈ ਇਸ ਉਮਰ ਸਮੂਹ ਦੇ ਬੱਚਿਆਂ ਦੀ ਪ੍ਰਤੀਰੋਧਕ ਪ੍ਰਤੀਕਿਰਿਆ, ਵੱਡੀ ਉਮਰ ਦੇ ਭਾਗੀਦਾਰਾਂ ਦੀ ਪ੍ਰਤੀਰੋਧਕ ਪ੍ਰਤੀਕਿਰਿਆ ਦੇ ਸਮਾਨ ਸੀ। ਚੱਲ ਰਹੇ ਅਧਿਐਨ ਵਿੱਚ ਕੋਈ ਵੀ ਗੰਭੀਰ ਮਾੜੇ ਪ੍ਰਭਾਵ ਦੇਖਣ ਨੂੰ ਨਹੀਂ ਮਿਲੇ ਹਨ।

5 ਤੋਂ 11 ਸਾਲ ਦੀ ਉਮਰ ਦੇ ਬੱਚੇ

  • 5 ਤੋਂ 11 ਸਾਲ ਦੀ ਉਮਰ ਦੇ ਲਗਭਗ 3,100 ਬੱਚਿਆਂ ਨੇ ਕਲੀਨਿਕਲ ਟ੍ਰਾਇਲ ਵਿੱਚ Pfizer ਕੋਵਿਡ-19 ਵੈਕਸੀਨ ਪ੍ਰਾਪਤ ਕੀਤੀ। ਜਾਰੀ ਅਧਿਐਨ ਵਿੱਚ ਕੋਈ ਵੀ ਗੰਭੀਰ ਮਾੜੇ ਪ੍ਰਭਾਵ ਨਹੀਂ ਪਾਏ ਗਏ ਹਨ।
  • 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੇ ਪ੍ਰਤੀਰੋਧਕ ਪ੍ਰਤੀਕਰਮ, 16 ਤੋਂ 25 ਸਾਲ ਦੀ ਉਮਰ ਦੇ ਵਿਅਕਤੀਆਂ ਦੇ ਤੁਲਨਾਤਮਕ ਸਨ।
  • ਇਹ ਵੈਕਸੀਨ 5 ਤੋਂ 11 ਸਾਲ ਦੇ ਬੱਚਿਆਂ ਵਿੱਚ ਕੋਵਿਡ-19 ਨੂੰ ਰੋਕਣ ਵਿੱਚ ਲਗਭਗ 91% ਪ੍ਰਭਾਵਸ਼ਾਲੀ ਸੀ।

12 ਤੋਂ 15 ਸਾਲ ਦੀ ਉਮਰ ਦੇ ਬੱਚੇ

  • 12 ਤੋਂ 15 ਸਾਲ ਦੀ ਉਮਰ ਦੇ 2,260 ਭਾਗੀਦਾਰ ਸੰਯੁਕਤ ਰਾਜ ਅਮਰੀਕਾ ਵਿੱਚ ਚੱਲ ਰਹੇ ਬੇਤਰਤੀਬੇ, ਪਲੇਸਬੋ-ਨਿਯੰਤਰਿਤ ਕਲੀਨਿਕਲ ਟ੍ਰਾਇਲ ਵਿੱਚ ਦਾਖਲ ਹੋਏ।
  • ਇਹਨਾਂ ਵਿੱਚੋਂ, 1,131 ਕਿਸ਼ੋਰ ਭਾਗੀਦਾਰਾਂ ਨੂੰ ਵੈਕਸੀਨ ਲਗਾਈ ਗਈ ਅਤੇ 1,129 ਨੂੰ ਸੇਲਾਇਨ ਪਲੇਸਬੋ ਲਗਾਇਆ ਗਿਆ। ਦੂਜੀ ਖੁਰਾਕ ਤੋਂ ਬਾਅਦ ਘੱਟੋ-ਘੱਟ ਦੋ ਮਹੀਨਿਆਂ ਤਕ ਭਾਗੀਦਾਰਾਂ ਦੀ ਸੁਰੱਖਿਆ ਲਈ, ਅੱਧੇ ਤੋਂ ਵੱਧ ਭਾਗੀਦਾਰਾਂ ਨੂੰ ਫਾਲੋ ਕੀਤਾ ਗਿਆ।

Moderna

6 ਮਹੀਨੇ – 5 ਸਾਲ ਦੀ ਉਮਰ ਦੇ ਬੱਚੇ

  • 6 ਮਹੀਨੇ ਤੋਂ 6 ਸਾਲ ਤੋਂ ਘੱਟ ਉਮਰ ਦੇ ਲਗਭਗ 6,300 ਬੱਚਿਆਂ ਨੇ Moderna COVID-19 ਵੈਕਸੀਨ ਦੇ ਕਲੀਨਿਕਲ ਟ੍ਰਾਇਲ ਵਿੱਚ ਭਾਗ ਲਿਆ ਸੀ। ਵੈਕਸੀਨ ਇਸ ਉਮਰ ਸਮੂਹ ਵਿੱਚ COVID-19 ਨੂੰ ਰੋਕਣ ਲਈ ਲਗਭਗ 50% ਅਸਰਦਾਰ ਸੀ। ਚੱਲ ਰਹੇ ਅਧਿਐਨ ਵਿੱਚ ਕੋਈ ਵੀ ਗੰਭੀਰ ਮਾੜੇ ਪ੍ਰਭਾਵ ਦੇਖਣ ਨੂੰ ਨਹੀਂ ਮਿਲੇ ਹਨ।

6 - 11 ਸਾਲ ਦੀ ਉਮਰ ਦੇ ਬੱਚੇ

  • 6-11 ਸਾਲ ਦੀ ਉਮਰ ਦੇ ਲਗਭਗ 4,000 ਬੱਚਿਆਂ ਨੇ Moderna COVID-19 ਵੈਕਸੀਨ ਦੇ ਕਲੀਨਿਕਲ ਟ੍ਰਾਇਲ ਵਿੱਚ ਭਾਗ ਲਿਆ ਸੀ। ਵੈਕਸੀਨ ਲਈ ਇਸ ਉਮਰ ਸਮੂਹ ਦੀ ਪ੍ਰਤੀਰੋਧਕ ਪ੍ਰਤੀਕਿਰਿਆ, ਵੱਡੀ ਉਮਰ ਦੇ ਭਾਗੀਦਾਰਾਂ ਦੀ ਪ੍ਰਤੀਰੋਧਕ ਪ੍ਰਤੀਕਿਰਿਆ ਦੇ ਸਮਾਨ ਸੀ। ਚੱਲ ਰਹੇ ਅਧਿਐਨ ਵਿੱਚ ਕੋਈ ਵੀ ਗੰਭੀਰ ਮਾੜੇ ਪ੍ਰਭਾਵ ਦੇਖਣ ਨੂੰ ਨਹੀਂ ਮਿਲੇ ਹਨ।

12-17 ਸਾਲ ਦੀ ਉਮਰ ਦੇ ਬੱਚੇ

  • 12-17 ਸਾਲ ਦੀ ਉਮਰ ਦੇ ਲਗਭਗ 3,700 ਬੱਚਿਆਂ ਨੇ Moderna COVID-19 ਵੈਕਸੀਨ ਦੇ ਕਲੀਨਿਕਲ ਟ੍ਰਾਇਲ ਵਿੱਚ ਭਾਗ ਲਿਆ ਸੀ। ਵੈਕਸੀਨ ਇਸ ਉਮਰ ਸਮੂਹ ਵਿੱਚ COVID-19 ਨੂੰ ਰੋਕਣ ਲਈ ਲਗਭਗ 93% ਅਸਰਦਾਰ ਸੀ। ਚੱਲ ਰਹੇ ਅਧਿਐਨ ਵਿੱਚ ਕੋਈ ਵੀ ਗੰਭੀਰ ਮਾੜੇ ਪ੍ਰਭਾਵ ਦੇਖਣ ਨੂੰ ਨਹੀਂ ਮਿਲੇ ਹਨ।

Novavax

12-17 ਸਾਲ ਦੀ ਉਮਰ ਦੇ ਬੱਚੇ

  • 12-17 ਸਾਲ ਦੀ ਉਮਰ ਦੇ ਲਗਭਗ 2,200 ਬੱਚਿਆਂ ਨੇ Novavax COVID-19 ਵੈਕਸੀਨ ਦੇ ਕਲੀਨਿਕਲ ਟ੍ਰਾਇਲ ਵਿੱਚ ਭਾਗ ਲਿਆ ਸੀ। ਵੈਕਸੀਨ ਇਸ ਉਮਰ ਸਮੂਹ ਵਿੱਚ COVID-19 ਨੂੰ ਰੋਕਣ ਲਈ ਲਗਭਗ 78% ਅਸਰਦਾਰ ਸੀ। ਚੱਲ ਰਹੇ ਅਧਿਐਨ ਵਿੱਚ ਕੋਈ ਵੀ ਗੰਭੀਰ ਮਾੜੇ ਪ੍ਰਭਾਵ ਦੇਖਣ ਨੂੰ ਨਹੀਂ ਮਿਲੇ ਹਨ।