988 ਆਤਮ-ਹੱਤਿਆ ਅਤੇ ਸੰਕਟਕਾਲੀਨ ਲਾਈਫਲਾਈਨ

National Suicide Prevention Lifeline (NSPL, ਰਾਸ਼ਟਰੀ ਆਤਮਹੱਤਿਆ ਰੋਕਥਾਮ ਲਾਈਫਲਾਈਨ) (ਅੰਗਰੇਜ਼ੀ ਵਿੱਚ) ਨਾਲ ਜੁੜਨ ਲਈ 988 ਉੱਤੇ ਕਾਲ, ਟੈਕਸਟ, ਜਾਂ ਚੈਟ ਕਰੋ। ਇਹ ਸੇਵਾ ਗੁਪਤ, ਮੁਫ਼ਤ ਅਤੇ ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ, ਸਾਲ ਦੇ 365 ਦਿਨ ਉਪਲਬਧ ਹੈ।

ਸੇਵਾਵਾਂ 250 ਤੋਂ ਵੱਧ ਭਾਸ਼ਾਵਾਂ ਵਿੱਚ ਦੋਭਾਸ਼ੀਆ ਸੇਵਾਵਾਂ ਦੇ ਨਾਲ, ਸਪੈਨਿਸ਼ ਵਿੱਚ ਵੀ ਉਪਲਬਧ ਹਨ। ਬਹਿਰੇ ਲੋਕ ਜਾਂ ਜਿੰਨ੍ਹਾਂ ਨੂੰ ਉੱਚਾ ਸੁਣਦਾ ਹੈ, ਅਤੇ TTY ਦੇ ਵਰਤੋਂਕਾਰਾਂ ਲਈ: ਆਪਣੀ ਪਸੰਦੀਦਾ ਰੀਲੇਅ ਸੇਵਾ ਦੀ ਵਰਤੋਂ ਕਰੋ ਜਾਂ 711 ਡਾਇਲ ਕਰਕੇ 1-800-273-8255 ਡਾਇਲ ਕਰੋ।

ਤੁਸੀਂ 988 ਡਾਇਲ ਕਰ ਸਕਦੇ ਹੋ ਜੇਕਰ:

 • ਤੁਹਾਡੇ ਦਿਮਾਗ ਵਿੱਚ ਆਤਮ-ਹੱਤਿਆ ਦਾ ਵਿਚਾਰ ਆਉਂਦਾ ਹੈ
 • ਤੁਹਾਡੀ ਮਾਨਸਿਕ ਸਿਹਤ ਠੀਕ ਨਹੀਂ ਹੈ
 • ਤੁਸੀਂ ਕਿਸੇ ਨਸ਼ੇ ਦੇ ਆਦੀ ਹੋ
 • ਤੁਹਾਡੇ ਉੱਤੇ ਕਿਸੇ ਵੀ ਤਰ੍ਹਾਂ ਦਾ ਭਾਵਨਾਤਮਕ ਦਬਾਅ ਹੈ

ਜੇ ਤੁਸੀਂ ਆਪਣੇ ਕਿਸੇ ਅਜ਼ੀਜ਼ ਲਈ ਚਿੰਤਿਤ ਹੋ, ਜਿਨ੍ਹਾਂ ਨੂੰ ਸੰਕਟ ਵਿੱਚ ਸਹਾਇਤਾ ਦੀ ਲੋੜ ਪੈ ਸਕਦੀ ਹੈ ਤਾਂ ਤੁਸੀਂ ਵੀ 988 ਡਾਇਲ ਕਰ ਸਕਦੇ ਹੋ। 988 ਵਾਸ਼ਿੰਗਟਨ ਰਾਜ ਵਿੱਚ ਕਿਸੇ ਵੀ ਸੰਕਟਕਾਲੀਨ ਕਾਲ ਸੈਂਟਰ ਦੀ ਥਾਂ ਨਹੀਂ ਲੈਂਦਾ ਹੈ, ਬਲਕਿ ਇਹ ਰਾਜ ਦੇ ਸੰਕਟਕਾਲੀਨ ਕੇਂਦਰ ਪ੍ਰਦਾਤਾਵਾਂ ਦੇ ਨੈੱਟਵਰਕ ਵਿੱਚ ਇੱਕ ਹੋਰ ਨਵਾਂ ਵਾਧਾ ਹੈ। 988 ਦੇ ਨਾਲ-ਨਾਲ, ਦੱਸ-ਅੰਕਾਂ ਦਾ NSPL ਨੰਬਰ, 1-800-273-TALK (8255) ਪਹਿਲਾਂ ਵਾਂਗ ਚਲਦਾ ਰਹੇਗਾ।

988 ਪ੍ਰੋਗਰਾਮ ਬਾਰੇ ਸਵਾਲਾਂ ਲਈ, ਕਿਰਪਾ ਕਰਕੇ 988ProgramInfo@doh.wa.gov 'ਤੇ ਈਮੇਲ ਕਰੋ। ਜੇਕਰ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਸੰਕਟਕਾਲੀਨ ਸਹਾਇਤਾ ਦੀ ਲੋੜ ਹੈ ਤਾਂ ਇਸ ਇਨਬਾਕਸ ਦੀ ਵਰਤੋਂ ਨਾ ਕਰੋ। ਇਸਦੀ ਬਜਾਏ 988 ‘ਤੇ ਕਾਲ, ਟੈਕਸਟ ਜਾਂ ਚੈਟ ਕਰੋ।

988 ਦੇ ਬਾਰੇ ਜਾਣਕਾਰੀ

 • ਜਦੋਂ ਤੁਸੀਂ 988 ਡਾਇਲ ਕਰਦੇ ਹੋ, ਤੁਹਾਨੂੰ ਇੱਕ NSPL ਸੰਕਟਕਾਲੀਨ ਕੇਂਦਰ ਨਾਲ ਜੋੜਿਆ ਜਾਵੇਗਾ।

 • ਤੁਸੀਂ ਆਪਣੇ ਮੋਬਾਈਲ ਫ਼ੋਨ, ਲੈਂਡ ਲਾਈਨ, ਅਤੇ ਵੌਇਸ-ਓਵਰ ਇੰਟਰਨੈੱਟ ਡਿਵਾਈਸ ਰਾਹੀਂ 988 ‘ਤੇ ਕਾਲ, ਟੈਕਸਟ, ਜਾਂ ਚੈਟ ਕਰ ਸਕਦੇ ਹੋ।
 • NSPL ਲਈ 10-ਅੰਕਾਂ ਦਾ ਨੰਬਰ ਪਹਿਲਾਂ ਵਾਂਗ ਚਲਦਾ ਰਹੇਗਾ। ਤੁਸੀਂ 1-800-273-TALK (8255) ਜਾਂ 988 ਵਿੱਚੋਂ ਕੋਈ ਵੀ ਨੰਬਰ ਡਾਇਲ ਕਰ ਸਕਦੇ ਹੋ।
 • 988 ਗੁਪਤ, ਮੁਫ਼ਤ ਅਤੇ ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ, ਸਾਲ ਦੇ 365 ਦਿਨ ਉਪਲਬਧ ਹੈ। ਇਹ ਸੇਵਾ ਮਾਨਸਿਕ ਸਿਹਤ ਜਾਂ ਆਤਮ-ਹੱਤਿਆ ਦੇ ਵਿਚਾਰਾਂ ਨਾਲ ਜੂਝ ਰਹੇ ਲੋਕਾਂ ਨੂੰ ਸਿਖਲਾਈ ਪ੍ਰਾਪਤ ਸਲਾਹਕਾਰਾਂ ਨਾਲ ਜੋੜਦੀ ਹੈ। ਜੇ ਕੋਈ ਆਪਣੇ ਕਿਸੇ ਅਜ਼ੀਜ਼ ਲਈ ਚਿੰਤਿਤ ਹੈ, ਜਿਨ੍ਹਾਂ ਨੂੰ ਸੰਕਟ ਵਿੱਚ ਸਹਾਇਤਾ ਦੀ ਲੋੜ ਪੈ ਸਕਦੀ ਹੈ ਤਾਂ ਉਹ ਵੀ 988 ਡਾਇਲ ਕਰ ਸਕਦੇ ਹੋ।
 • 988 ਨਾਲ ਜੁੜਨ ਵਾਲੇ ਲੋਕਾਂ ਨੂੰ ਸੇਵਾਵਾਂ ਪ੍ਰਾਪਤ ਕਰਨ ਲਈ ਆਪਣੀ ਨਿੱਜੀ ਜਾਣਕਾਰੀ ਦੇਣ ਦੀ ਲੋੜ ਨਹੀਂ ਪੈਂਦੀ ਹੈ। ਗੁਣਵੱਤਾ ਅਤੇ ਸਿਖਲਾਈ ਦੇ ਉਦੇਸ਼ਾਂ ਲਈ ਕਾਲਾਂ ਨੂੰ ਮੋਨੀਟਰ ਜਾਂ ਰਿਕਾਰਡ ਕੀਤਾ ਜਾ ਸਕਦਾ ਹੈ। ਪਰਦੇਦਾਰੀ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਨ ਲਈ ਨੈੱਟਵਰਕ ਸਿਸਟਮ ਵਿੱਚ ਕਈ ਸੁਰੱਖਿਆ ਉਪਾਅ ਮੌਜੂਦ ਹਨ।
 • ਸੰਕਟਕਾਲੀਨ ਰਿਸਪਾਂਸ ਟੀਮ ਅਤੇ ਮੋਬਾਈਲ ਸੰਕਟਕਾਲੀਨ ਰਿਸਪਾਂਸ ਟੀਮਾਂ ਨੂੰ ਭੇਜਣ ਜਾਂ ਕਿਸੇ ਵੀ ਹੋਰ ਸਥਾਨਕ ਸੰਕਟਕਾਲੀਨ ਸੇਵਾ ਦੇ ਕੰਮ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
 • NSPL ਸੰਕਟਕਾਲੀਨ ਕੇਂਦਰ NSPL ਦੇ ਮਾਨਕਾਂ ਅਨੁਸਾਰ ਕੰਮ ਕਰਨਾ ਜਾਰੀ ਰੱਖਣਗੇ ਅਤੇ ਲੋੜ ਪੈਣ 'ਤੇ 911 ਸੇਵਾਵਾਂ ਅਤੇ ਸਥਾਨਕ ਸੰਕਟਕਾਲੀਨ ਸੇਵਾਵਾਂ ਦੀ ਮਦਦ ਲੈਂਦੇ ਰਹਿਣਗੇ, ਜਿਵੇਂ ਉਹ ਹਮੇਸ਼ਾ ਕਰਦੇ ਰਹੇ ਹਨ।

ਵਾਸ਼ਿੰਗਟਨ, ਉਹਨਾਂ ਲੋਕਾਂ ਦੀ ਸੇਵਾ ਲਈ Native and Strong Lifeline (ਮੂਲ ਅਤੇ ਮਜ਼ਬੂਤ ਲਾਈਫਲਾਈਨ) ਸ਼ੁਰੂ ਕਰੇਗਾ, ਜੋ ਵਾਸ਼ਿੰਗਟਨ ਦੇ ਮੂਲ ਅਮਰੀਕੀ ਨਿਵਾਸੀਆਂ ਅਤੇ ਅਲਾਸਕਾ ਦੇ ਮੂਲ ਨਿਵਾਸੀਆਂ ਦੇ ਭਾਈਚਾਰੇ ਨਾਲ ਸੰਬੰਧਿਤ ਹਨ ਅਤੇ 988 ‘ਤੇ ਕਾਲ ਕਰਦੇ ਹਨ। Native and Strong Lifeline, Washington Indian Behavioral Health Hub (ਵਸ਼ਿੰਗਟਨ ਇੰਡੀਅਨ ਵਿਵਹਾਰਕ ਸਿਹਤ ਹੱਬ) (ਅੰਗਰੇਜ਼ੀ ਵਿੱਚ) ਦੀ ਸੇਵਾ ਹੈ। ਹੱਬ ਇੱਕ ਰਾਜ ਵਿਆਪੀ ਕੇਂਦਰੀ ਸਰੋਤ ਹੈ ਜੋ ਕਬਾਇਲੀ ਭਾਈਚਾਰਿਆਂ ਦੀਆਂ ਲੋੜਾਂ ਨੂੰ ਪੂਰਾ ਕਰਦਾ ਹੈ ਅਤੇ ਕਬਾਇਲੀ ਏਜੰਸੀਆਂ, ਸਿਹਤ ਕਰਮਚਾਰੀਆਂ, ਹਸਪਤਾਲਾਂ ਅਤੇ ਹਸਪਤਾਲ ਵਿੱਚ ਦਾਖ਼ਲ ਹੋਣ ਜਾਂ ਦਾਖ਼ਲ ਨਾ ਹੋਣ ਵਾਲੇ ਮਰੀਜ਼ ਪ੍ਰੋਗਰਾਮਾਂ ਦਾ ਸਮਰਥਨ ਕਰਦਾ ਹੈ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ NativeAndStrong.org (ਅੰਗਰੇਜ਼ੀ ਵਿੱਚ) ਅਤੇ National Suicide Prevention Lifeline (ਅੰਗਰੇਜ਼ੀ ਵਿੱਚ) ਨੂੰ ਦੇਖੋ।

House Bill 1477 ਅਤੇ 988 ਦੀ ਰਚਨਾ

ਸਾਲ 2020 ਵਿੱਚ, Federal Communications Commission (FCC, ਫੈਡਰਲ ਕਮਿਊਨੀਕੇਸ਼ਨਸ ਕਮਿਸ਼ਨ) ਨੇ National Suicide Hotline Designation Act (ਨੈਸ਼ਨਲ ਸੁਸਾਈਡ ਹੌਟਲਾਈਨ ਡੈਜ਼ੀਗਨੇਸ਼ਨ ਐਕਟ) ਨੂੰ ਅਪਣਾਇਆ ਸੀ। ਇਸ ਐਕਟ ਨੇ 988 ਨੂੰ ਪੂਰੇ ਦੇਸ਼ ਵਿੱਚ ਉਹਨਾਂ ਸਾਰੇ ਲੋਕਾਂ ਲਈ ਇੱਕ ਨਵਾਂ, ਯਾਦ ਰੱਖਣ ਵਿੱਚ ਆਸਾਨ 3-ਅੰਕਾਂ ਦਾ ਕਾਲਿੰਗ, ਟੈਕਸਟਿੰਗ ਅਤੇ ਚੈਟ ਨੰਬਰ ਬਣਾ ਦਿੱਤਾ ਹੈ ਜੋ ਲੋਕ ਆਤਮ-ਹੱਤਿਆ ਦੇ ਵਿਚਾਰਾਂ ਜਾਂ ਮਾਨਸਿਕ ਸਿਹਤ ਨਾਲ ਜੂਝ ਰਹੇ ਹਨ।

ਵਾਸ਼ਿੰਗਟਨ ਵਿੱਚ, ਵਿਧਾਨ ਸਭਾ ਨੇ 988 ਦਾ ਸਮਰਥਨ ਕਰਨ ਲਈ House Bill (ਹਾਊਸ ਬਿਲ) 1477 (E2SHB 1477) (ਅੰਗਰੇਜ਼ੀ ਵਿੱਚ) ਪਾਸ ਕੀਤਾ ਸੀ। ਇਸਨੇ ਵਾਸ਼ਿੰਗਟਨ ਰਾਜ ਵਿੱਚ ਸਾਰਿਆਂ ਲਈ ਵਿਵਹਾਰਕ ਸਿਹਤ ਸੰਕਟਕਾਲੀਨ ਪ੍ਰਤੀਕਿਰਿਆ ਅਤੇ ਆਤਮ-ਹੱਤਿਆ ਰੋਕਥਾਮ ਸੇਵਾਵਾਂ ਦਾ ਵਿਸਥਾਰ ਅਤੇ ਉਹਨਾਂ ਵਿੱਚ ਸੁਧਾਰ ਕੀਤਾ ਹੈ। 13 ਮਈ, 2021 ਨੂੰ ਗਵਰਨਰ Jay Inslee ਵੱਲੋਂ E2SHB 1477 ਉੱਤੇ ਦਸਤਖਤ ਕਰਕੇ ਇਸਨੂੰ ਕਾਨੂੰਨੀ ਰੂਪ ਦਿੱਤਾ ਗਿਆ ਸੀ। E2SHB 1477 ਨੂੰ Crisis Call Center Hubs and Crisis Services Act (ਸੰਕਟਕਾਲੀਨ ਕਾਲ ਸੈਂਟਰ ਹੱਬ ਅਤੇ ਸੰਕਟਕਲੀਨ ਸੇਵਾਵਾਂ ਐਕਟ) ਵਜੋਂ ਵੀ ਜਾਣਿਆ ਜਾਂਦਾ ਹੈ।

E2SHB 1477 ਨੇ Crisis Response Improvement Strategy (CRIS, ਸੰਕਟਕਾਲੀਨ ਪ੍ਰਤੀਕਿਰਿਆ ਸੁਧਾਰ ਰਣਨੀਤੀ) ਕਮੇਟੀ ਅਤੇ ਸੰਚਾਲਨ ਕਮੇਟੀ ਦੀ ਵੀ ਸਥਾਪਨਾ ਕੀਤੀ ਸੀ। ਇਹ ਕਮੇਟੀਆਂ ਰਾਸ਼ਟਰੀ 988 ਨੰਬਰ ਅਤੇ E2SHB 1477 ਦੇ ਭਾਗਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰਨ ਲਈ ਗਵਰਨਰ ਅਤੇ ਵਿਧਾਨਸਭਾ ਲਈ ਸੁਝਾਅ ਤਿਆਰ ਕਰਨਗੀਆਂ। ਜੇ ਤੁਸੀਂ ਜਨਤਾ ਦੇ ਮੈਂਬਰ ਵਜੋਂ ਭਾਗ ਲੈਣਾ ਚਾਹੁੰਦੇ ਹੋ ਤਾਂ, ਤੁਸੀਂ ਮੀਟਿੰਗ ਵਿੱਚ ਭਾਗ ਲੈਣ ਅਤੇ ਜਨਤਕ ਟਿੱਪਣੀਆਂ ਦਰਜ ਕਰਵਾਉਣ ਲਈ ਰਜਿਸਟਰ ਕਰ ਸਕਦੇ ਹੋ (ਅੰਗਰੇਜ਼ੀ ਵਿੱਚ)।

ਸੰਪੂਰਨ ਜਾਣਕਾਰੀ ਲਈ, ਕਿਰਪਾ ਕਰਕੇ Crisis Response Improvement Strategy (CRIS, ਸੰਕਟਕਾਲੀਨ ਪ੍ਰਤੀਕਿਰਿਆ ਸੁਧਾਰ ਰਣਨੀਤੀ) ਕਮੇਟੀਆਂ ਦਾ ਵੈੱਬਪੇਜ਼ (ਅੰਗਰੇਜ਼ੀ ਵਿੱਚ) ਦੇਖੋ।

 

ਸੰਕਟਕਾਲੀਨ ਕਾਲ ਸੈਂਟਰ

ਵਾਸ਼ਿੰਗਟਨ ਰਾਜ ਦੀਆਂ ਕਾਉਂਟੀਆਂ ਦਾ ਹੀਟ ਨਕਸ਼ਾ, ਜਿਸ ਵਿੱਚ ਕਾਉਂਟੀਆਂ ਨੂੰ ਸੰਕਟਕਾਲੀਨ ਸੈਂਟਰ ਅਨੁਸਾਰ ਰੰਗ ਦਿੱਤਾ ਗਿਆ ਹੈ, ਜੋ ਉਹਨਾਂ ਦੇ ਖੇਤਰੀ ਕੋਡ ਤੋਂ ਕਾਲਾਂ ਦਾ ਜਵਾਬ ਦੇਵੇਗਾ।
ਉਹਨਾਂ ਕਾਉਂਟੀਆਂ ਦਾ ਨਕਸ਼ਾ ਜਿੱਥੋਂ ਆਉਣ ਵਾਲੀਆਂ ਕਾਲਾਂ ਦਾ ਹਰੇਕ NSPL ਸੰਕਟਕਾਲੀਨ ਸੈਂਟਰ ਜਵਾਬ ਦਿੰਦਾ ਹੈ।

ਵਾਸ਼ਿੰਗਟਨ ਵਿੱਚ 3 NSPL ਸੰਕਟਕਾਲੀਨ ਕੇਂਦਰ ਹਨ ਜੋ ਪੂਰੇ ਰਾਜ ਤੋਂ ਆਉਣ ਵਾਲੀਆਂ ਕਾਲਾਂ ਦਾ ਜਵਾਬ ਦਿੰਦੇ ਹਨ:

 • Volunteers of America of Western Washington
 • Frontier Behavioral Health
 • Crisis Connections

ਸੱਜੇ ਪਾਸੇ ਦਿੱਤੇ ਨਕਸ਼ੇ ਦੇ ਆਧਾਰ 'ਤੇ ਤੁਹਾਡੀ ਕਾਲ ਨੂੰ ਇਹਨਾਂ ਵਿੱਚੋਂ ਕਿਸੇ ਇੱਕ ਸੰਕਟਕਾਲੀਨ ਸੈਂਟਰ ਭੇਜਿਆ ਜਾਵੇਗਾ। ਕਾਲਾਂ ਨੂੰ ਤੁਹਾਡੇ ਖੇਤਰੀ ਕੋਡ ਦੇ ਅਨੁਸਾਰ ਅੱਗੇ ਭੇਜਿਆ ਜਾਂਦਾ ਹੈ।

ਸੰਕਟਕਾਲੀਨ ਸੈਂਟਰ ਇਸ ਸਮੇਂ ਦੇਖਭਾਲ ਕਰਨ ਵਾਲੇ ਲੋਕਾਂ ਦੀ ਭਰਤੀ ਕਰ ਰਹੇ ਹਨ! ਜੇਕਰ ਤੁਸੀਂ ਸੰਕਟ ਵਿੱਚ ਫਸੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹੋ, ਤਾਂ ਇੱਕ NSPL ਸੰਕਟਕਾਲੀਨ ਕੇਂਦਰ ਵਿੱਚ ਨੌਕਰੀ ਲਈ ਅਰਜ਼ੀ ਦਿਓ (ਅੰਗਰੇਜ਼ੀ ਵਿੱਚ)।

 ਅਕਸਰ ਪੁੱਛੇ ਜਾਣ ਵਾਲੇ ਸਵਾਲ

National Suicide Prevention Lifeline (NSPL) ਕੀ ਹੈ ਅਤੇ ਕੀ 988 ਇਸ ਦੀ ਥਾਂ ਲੈ ਲਵੇਗਾ?

NSPL ਸਥਾਨਕ, ਸੁਤੰਤਰ ਅਤੇ ਰਾਜ ਦੁਆਰਾ ਫੰਡ ਪ੍ਰਾਪਤ ਕਰਨ ਵਾਲਾ ਸੰਕਟਕਾਲੀਨ ਕੇਂਦਰਾਂ ਦਾ ਇੱਕ ਰਾਸ਼ਟਰੀ ਨੈੱਟਵਰਕ ਹੈ। ਜੋ ਭਾਵਨਾਤਮਕ ਦਬਾਅ ਜਾਂ ਆਤਮ-ਹੱਤਿਆ ਦੇ ਵਿਚਾਰਾਂ ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ।

988, NSPL ਦੇ ਫ਼ੋਨ ਨੰਬਰ ਦੀ ਥਾਂ ਨਹੀਂ ਲੈਂਦਾ, ਬਲਕਿ ਇਹ ਲੋਕਾਂ ਨੂੰ ਸੰਕਟਕਾਲੀਨ ਕੇਂਦਰਾਂ ਨਾਲ ਜੁੜਨ ਦਾ ਇੱਕ ਹੋਰ ਆਸਾਨ ਰਸਤਾ ਪ੍ਰਦਾਨ ਕਰਦਾ ਹੈ। ਇਹਨਾਂ ਨਾਲ ਜੁੜਨ ਲਈ ਤੁਸੀਂ 988 ਜਾਂ 1-800-273-TALK (8255) ਵਿੱਚੋਂ ਕਿਸੇ ਵੀ ਨੰਬਰ ‘ਤੇ ਕਾਲ ਕਰ ਸਕਦੇ ਹੋ।

988 ‘ਤੇ ਕਾਲ ਕਰਨ 'ਤੇ ਕੀ ਹੁੰਦਾ ਹੈ?

ਜਦੋਂ 988 ‘ਤੇ ਕਾਲ ਕੀਤੀ ਜਾਂਦੀ ਹੈ, ਤਾਂ ਕਾਲ ਕਰਨ ਵਾਲੇ ਨੂੰ ਪਹਿਲਾਂ ਇੱਕ ਸੁਆਗਤੀ ਸੁਨੇਹਾ ਸੁਣਨ ਨੂੰ ਮਿਲੇਗਾ, ਇਸ ਦੌਰਾਨ ਤੁਹਾਡੀ ਕਾਲ ਨੂੰ ਸਥਾਨਕ NSPL ਨੈੱਟਵਰਕ ਸੰਕਟਕਾਲੀਨ ਕੇਂਦਰ (ਕਾਲਰ ਦੇ ਖੇਤਰੀ ਕੋਡ 'ਤੇ ਆਧਾਰ ‘ਤੇ) ਉੱਤੇ ਭੇਜਿਆ ਜਾਵੇਗਾ। ਸਿਖਲਾਈ ਪ੍ਰਾਪਤ ਸਲਾਹਕਾਰ ਫ਼ੋਨ ਦਾ ਜਵਾਬ ਦਿੰਦਾ ਹੈ, ਕਾਲ ਕਰਨ ਵਾਲੇ ਵਿਅਕਤੀ ਦੀ ਗੱਲ ਸੁਣਦਾ ਹੈ, ਇਹ ਸਮਝਣ ਦ ਕੋਸ਼ਿਸ਼ ਕਰਦਾ ਹੈ ਕਿ ਉਹਨਾਂ ਦੀ ਸਮੱਸਿਆ ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ, ਸਹਾਇਤਾ ਪ੍ਰਦਾਨ ਕਰਦਾ ਹੈ, ਅਤੇ ਜੇ ਲੋੜ ਪੈਂਦੀ ਹੈ ਤਾਂ ਸਰੋਤ ਉਪਲਬਧ ਕਰਵਾਉਂਦਾ ਹੈ। ਜੇਕਰ ਸਥਾਨਕ ਸੰਕਟਕਾਲੀਨ ਕੇਂਦਰ ਕਾਲ ਲੈਣ ਵਿੱਚ ਅਸਮਰੱਥ ਰਹਿੰਦਾ ਹੈ, ਤਾਂ ਕਾਲਰ ਦੀ ਕਾਲ ਨੂੰ ਆਪਣੇ-ਆਪ ਰਾਸ਼ਟਰੀ ਬੈਕਅੱਪ ਸੰਕਟਕਾਲੀਨ ਕੇਂਦਰ ਵੱਲ ਭੇਜ ਦਿੱਤਾ ਜਾਂਦਾ ਹੈ। NSPL ਅੰਗਰੇਜ਼ੀ ਅਤੇ ਸਪੈਨਿਸ਼ ਵਿੱਚ ਲਾਈਵ ਸੰਕਟਕਾਲੀਨ ਕੇਂਦਰ ਫ਼ੋਨ ਸੇਵਾਵਾਂ ਉਪਲਬਧ ਕਰਵਾਉਂਦਾ ਹੈ ਅਤੇ Language Line Solutions ਦੀ ਵਰਤੋਂ ਕਰਕੇ 988 ਉੱਤੇ ਕਾਲ ਕਰਨ ਵਾਲੇ ਲੋਕਾਂ ਨੂੰ 250 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਸੇਵਾਵਾਂ ਪ੍ਰਦਾਨ ਕਰਦਾ ਹੈ।

ਕਾਲ ਨੂੰ ਅੱਗੇ ਭੇਜਣ ਬਾਰੇ ਵਧੇਰੇ ਜਾਣਕਾਰੀ ਲਈ, ਇਸ 988 ਇਨਫੋਗ੍ਰਾਫਿਕ ਨੂੰ ਦੇਖੋ (ਅੰਗਰੇਜ਼ੀ ਵਿੱਚ)। 

988 ਦੇਸ਼ ਭਰ ਵਿੱਚ ਕਦੋਂ ਲਾਈਵ ਹੋਇਆ ਸੀ?

16 ਜੁਲਾਈ, 2022 ਨੂੰ। 988 ਡਾਇਲਿੰਗ ਕੋਡ ਪੂਰੇ ਦੇਸ਼ ਵਿੱਚ ਉਪਲਬਧ ਹੈ।

ਸਾਬਕਾ ਫ਼ੌਜੀ ਅਤੇ ਸੇਨਾ ਦੇ ਮੈਂਬਰ 988 (ਜਾਂ 1-800-273-TALK (8255) ਡਾਇਲ ਕਰਕੇ ਜਾਂ ਟੈਕਸਟ ਭੇਜ ਕੇ ਅਤੇ ਫਿਰ 1 ਦਬਾ ਕੇ, ਆਨਲਾਈਨ ਚੈਟ ਕਰਕੇ (ਅੰਗਰੇਜ਼ੀ ਵਿੱਚ), ਜਾਂ 838255 'ਤੇ ਟੈਕਸਟ ਭੇਜ ਕੇ Veterans Crisis Line (ਵੈਟਰਨਜ਼ ਸੰਕਟਕਾਲੀਨ ਲਾਈਨ) (ਅੰਗਰੇਜ਼ੀ ਵਿੱਚ) ਨਾਲ ਜੁੜ ਸਕਦੇ ਹਨ।

988 ਅਤੇ 911 ਵਿੱਚ ਕੀ ਅੰਤਰ ਹੈ?

988 ਦੀ ਸਥਾਪਨਾ ਸਾਡੇ ਦੇਸ਼ ਵਿੱਚ ਵੱਧ ਰਹੀਆਂ ਆਤਮ-ਹੱਤਿਆਵਾਂ ਨੂੰ ਰੋਕਣ ਅਤੇ ਮਾਨਸਿਕ ਸਿਹਤ ਨਾਲ ਜੂਝ ਰਹੇ ਲੋਕਾਂ ਦੀ ਦੇਖਭਾਲ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸੰਕਟਕਾਲੀਨ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ਨੂੰ ਬਿਹਤਰ ਬਣਾਉਣ ਲਈ ਕੀਤੀ ਗਈ ਸੀ। 988, NSPL ਨੈੱਟਵਰਕ ਅਤੇ ਉਹਨਾਂ ਸੰਬੰਧਿਤ ਸੰਕਟਕਾਲੀਨ ਸਰੋਤਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਦਾ ਹੈ, ਜੋ ਕਿ 911 ਦੇ ਜਨਤਕ ਸੁਰੱਖਿਆ ਉਦੇਸ਼ਾਂ ਨਾਲੋਂ ਅਲੱਗ ਹਨ। 911 ਦਾ ਮੁੱਖ ਕੰਮ ਲੋੜ ਅਨੁਸਾਰ Emergency Medical Services (EMS, ਐਮਰਜੈਂਸੀ ਮੈਡੀਕਲ ਸੇਵਾਵਾਂ), ਅੱਗ-ਬੁਝਾਓ ਦਸਤਾ ਅਤੇ ਪੁਲਿਸ ਭੇਜਣਾ ਹੈ। content

ਜੇ ਮੈਂ 988 ‘ਤੇ ਕਾਲ ਕਰਾਂ, ਤਾਂ ਕਿ ਪਹਿਲਾਂ ਪ੍ਰਤੀਕਿਰਿਆ ਦੇਣ ਵਾਲੇ ਜਿਵੇਂ ਕਿ ਪੁਲਿਸ ਜਾਂ EMS, ਨੂੰ ਆਪਣੇ-ਆਪ ਭੇਜ ਦਿੱਤਾ ਜਾਵੇਗਾ?

988 ਦਾ ਮੁੱਖ ਉਦੇਸ਼ ਆਤਮ-ਹੱਤਿਆ ਦੇ ਵਿਚਾਰਾਂ ਜਾਂ ਮਾਨਸਿਕ ਸਿਹਤ ਨਾਲ ਜੂਝ ਰਹੇ ਲੋਕਾਂ ਨੂੰ ਉਹਨਾਂ ਨਾਜੁਕ ਪਲਾਂ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ ਜਦੋਂ ਉਹਨਾਂ ਨੂੰ ਇਸਦੀ ਸਭ ਤੋਂ ਵੱਧ ਲੋੜ ਹੁੰਦੀ, ਅਤੇ ਇਹ ਸਹਾਇਤਾ ਪੂਰੀ ਤਰ੍ਹਾਂ ਸੰਕਟ ਨਾਲ ਜੂਝ ਰਹੇ ਵਿਅਕਤੀ ਉੱਤੇ ਕੇਂਦਰਿਤ ਹੁੰਦੀ ਹੈ।

988 ਉੱਤੇ ਮਦਦ ਮੰਗਣ ਵਾਲੇ ਜ਼ਿਆਦਾਤਰ ਲੋਕਾਂ ਨੂੰ ਉਸ ਸਮੇਂ ਕਿਸੇ ਵਾਧੂ ਸੇਵਾਵਾਂ ਦੇ ਦਖ਼ਲ ਦੀ ਲੋੜ ਨਹੀਂ ਹੁੰਦੀ ਹੈ। ਵਰਤਮਾਨ ਵਿੱਚ, ਸਿਰਫ਼ 2% ਤੋਂ ਘੱਟ NSPL ਕਾਲਾਂ ਦੇ ਲਈ 911 ਐਮਰਜੈਂਸੀ ਸੇਵਾਵਾਂ ਦੀ ਲੋੜ ਪੈਂਦੀ ਹੈ। ਹਾਲਾਂਕਿ ਕੁਝ ਸੁਰੱਖਿਆ ਅਤੇ ਸਿਹਤ ਸਮੱਸਿਆਵਾਂ ਦੇ ਲਈ ਕਾਨੂੰਨ ਅਤੇ EMS ਦੀ ਸਹਾਇਤਾ ਦੀ ਲੋੜ ਪੈ ਸਕਦੀ ਹੈ (ਜਿਵੇਂ ਕਿ ਜਦੋਂ ਆਤਮ-ਹੱਤਿਆ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ), ਪਰ 988 ਦੇ ਸਹਿਯੋਗ ਨਾਲ ਉਪਲਬਧ ਕਰਵਾਈ ਗਈ ਸਹਾਇਤਾ ਸਥਿਰਤਾ ਨੂੰ ਉਤਸ਼ਾਹਿਤ ਕਰਨ ਅਤੇ ਲੋਕਾਂ ਨੂੰ ਬੱਝਿਆ ਮਹਿਸੂਸ ਕਰਵਾਏ ਬਿਨਾਂ ਦੇਖਭਾਲ ਪ੍ਰਦਾਨ ਕਰਨ ਦੇ ਮੰਤਵ ਨਾਲ ਪ੍ਰਦਾਨ ਕੀਤੀ ਜਾਂਦੀ ਹੈ।

ਕੀ 988 ਦੀਆਂ ਕਾਲਾਂ ਨੂੰ 911 ਵੱਲ ਭੇਜਿਆ ਜਾਵੇਗਾ?

988 ਉੱਤੇ ਆਉਣ ਵਾਲੀਆਂ ਕਾਲਾਂ ਵਿੱਚੋਂ ਕੁਝ ਕੁ ਕਾਲਾਂ ਲਈ ਹੀ 911 ਸਿਸਟਮ ਦੀ ਮਦਦ ਦੀ ਲੋੜ ਪੈਂਦੀ ਹੈ, ਖਾਸ ਤੌਰ 'ਤੇ ਉਦੋਂ ਜਦੋਂ ਕਿਸੇ ਦੀ ਜਾਨ ਖਤਰੇ ਵਿੱਚ ਹੁੰਦੀ ਹੈ ਅਤੇ ਕਾਲ ਰਾਹੀਂ ਉਸ ਖਤਰੇ ਨਾਲ ਨਜਿੱਠਣਾ ਔਖਾ ਹੁੰਦਾ ਹੈ। ਅਜਿਹੇ ਮਾਮਲਿਆਂ ਵਿੱਚ, ਸੰਕਟਕਾਲੀਨ ਸਲਾਹਕਾਰ 911 ਨਾਲ ਜਾਣਕਾਰੀ ਸਾਂਝੀ ਕਰਦਾ ਹੈ ਜੋ ਕਿ ਕਾਲਰ ਦੇ ਜੀਵਨ ਨੂੰ ਬਚਾਉਣ ਲਈ ਮਹੱਤਪੂਰਨ ਹੈ।

ਕੀ 988 'ਤੇ ਮੇਰੀ ਕਾਲ ਨੂੰ ਰਿਕਾਰਡ ਕੀਤਾ ਜਾਵੇਗਾ?

988 ਦਾ ਸੁਆਗਤੀ ਸੁਨੇਹੇ ਵਿੱਚ ਦੱਸਿਆ ਜਾਂਦਾ ਹੈ ਕਿ ਗੁਣਵੱਤਾ ਦੇ ਉਦੇਸ਼ਾਂ ਲਈ ਕਾਲਾਂ ਨੂੰ ਮੋਨੀਟਰ ਜਾਂ ਰਿਕਾਰਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾਂ, NSPL ਨੈੱਟਵਰਕ ਦੇ ਸੰਕਟਕਾਲੀਨ ਕੇਂਦਰ ਸਿਖਲਾਈ ਦੇ ਉਦੇਸ਼ਾਂ ਲਈ ਵੀ ਕਾਲ ਰਿਕਾਰਡਿੰਗਾਂ ਦੀ ਵਰਤੋਂ ਕਰ ਸਕਦੇ ਹਨ।

ਇਹ ਗੱਲ ਨੋਟ ਕਰਨਾ ਵੀ ਮਹੱਤਵਪੂਰਨ ਹੈ ਕਿ 988 ‘ਤੇ ਸੰਪਰਕ ਕਰਨ ਵਾਲੇ ਲੋਕਾਂ ਨੂੰ ਸੇਵਾਵਾਂ ਪ੍ਰਾਪਤ ਕਰਨ ਲਈ ਆਪਣੀ ਨਿੱਜੀ ਜਾਣਕਾਰੀ ਦੇਣ ਦੀ ਲੋੜ ਨਹੀਂ ਹੁੰਦੀ ਹੈ। Substance Abuse and Mental Health Services Administration (ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਮਾਨਸਿਕ ਸਿਹਤ ਸੇਵਾਵਾਂ ਦਾ ਪ੍ਰਸ਼ਾਸਨ) ਕਿਸੇ ਵਿਅਕਤੀ ਵਲੋਂ 988 'ਤੇ ਸੰਪਰਕ ਕੀਤੇ ਜਾਣ 'ਤੇ ਉਹਨਾਂ ਦੀ ਪਰਦੇਦਾਰੀ ਦੇ ਮਹੱਤਵ ਅਤੇ ਉਹਨਾਂ ਦੀ ਉਮੀਦ ਨੂੰ ਮੱਦੇਨਜ਼ਰ ਰੱਖਦਾ ਹੈ। ਪਰਦੇਦਾਰੀ ਸੰਬੰਧੀ ਚਿੰਤਾਵਾਂ ਨੂੰ ਦੂਰ ਕਰਨ ਲਈ ਨੈੱਟਵਰਕ ਸਿਸਟਮ ਵਿੱਚ ਕਈ ਸੁਰੱਖਿਆ ਉਪਾਅ ਮੌਜੂਦ ਹਨ।

ਕੀ 988 ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਚਿੰਤਾਵਾਂ ਲਈ ਵੀ ਉਪਲਬਧ ਹੈ?

ਹਾਂ, ਤੁਸੀਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਸੰਬੰਧੀ ਚਿੰਤਾਵਾਂ ਲਈ ਵੀ 988 'ਤੇ ਕਾਲ ਕਰ ਸਕਦੇ ਹੋ, ਹਾਲਾਂਕਿ ਓਵਰਡੋਜ਼ ਵਰਗੀ ਐਮਰਜੈਂਸੀ ਦੇ ਮਾਮਲੇ ਵਿੱਚ, 911 'ਤੇ ਕਾਲ ਕਰੋ ਅਤੇ ਨਾਲੋਕਸੋਨ ਦੀ ਦਵਾਈ ਲਵੋ।

988 ਨੂੰ ਫੰਡ ਕਿਵੇਂ ਮਿਲਦਾ ਹੈ?

ਕਾਂਗਰੇਸ, Department of Health and Human Services (ਸਿਹਤ ਅਤੇ ਮਨੁੱਖੀ ਸੇਵਾਵਾਂ ਦਾ ਵਿਭਾਗ) ਨੂੰ American Rescue Plan (ਅਮਰੀਕੀ ਬਚਾਅ ਯੋਜਨਾ) ਰਾਹੀਂ ਫੰਡ ਪ੍ਰਦਾਨ ਕਰਦੀ ਹੈ, ਇਸ ਫੰਡ ਦਾ ਕੁਝ ਭਾਗ 988 ਦੇ ਕਰਮਚਾਰੀਆਂ ਨੂੰ ਸਹਿਯੋਗ ਦਿੰਦਾ ਹੈ।

ਰਾਸ਼ਟਰਪਤੀ ਦੇ ਵਿੱਤੀ ਸਾਲ 2022 ਦੀ ਬਜਟ ਬੇਨਤੀ ਵਿੱਚ NSPL ਲਈ ਅਤੇ ਹੋਰ ਫੈਡਰਲ ਸੰਕਟਕਾਲੀਨ ਸਰੋਤਾਂ ਲਈ ਵਾਧੂ ਫੰਡ ਪ੍ਰਦਾਨ ਕਰਵਾਇਆ ਗਿਆ ਹੈ।

ਰਾਜ ਦੇ ਪੱਧਰ ਉੱਤੇ, ਮੌਜੂਦਾ ਜਨਤਕ/ਨਿੱਜੀ ਸੈਕਟਰ ਦੇ ਫੰਡਿੰਗ ਸਟਰੀਮ ਤੋਂ ਇਲਾਵਾ, 2020 ਦਾ National Suicide Hotline Designation Act (ਨੈਸ਼ਨਲ ਸੁਸਾਈਡ ਹੌਟਲਾਈਨ ਡੈਜ਼ੀਗਨੇਸ਼ਨ ਐਕਟ) ਰਾਜਾਂ ਨੂੰ 988 ਦੇ ਕਾਰਜਾਂ ਨੂੰ ਸਹਿਯੋਗ ਦੇਣ ਲਈ ਨਵੀਂ ਰਾਜ ਦੂਰਸੰਚਾਰ ਫੀਸ ਨੂੰ ਲਾਗੂ ਕਰਨ ਦੀ ਇਜਾਜ਼ਤ ਦਿੰਦਾ ਹੈ।

E2SHB 1477 ਨੂੰ ਵਾਸ਼ਿੰਗਟਨ ਦੇ ਫ਼ੋਨ ਅਤੇ ਵੌਇਸ ਓਵਰ ਇੰਟਰਨੈੱਟ ਪ੍ਰੋਟੋਕੋਲ (VoIP) ਲਾਈਨਾਂ ਉੱਤੇ ਟੈਕਸ ਰਾਹੀਂ ਵੀ ਫੰਡ ਪ੍ਰਦਾਨ ਕੀਤਾ ਜਾਂਦਾ ਹੈ।

988 ਸੇਵਾਵਾਂ ਕਿਹੜੀਆਂ ਭਾਸ਼ਾਵਾਂ ਵਿੱਚ ਉਪਲਬਧ ਹਨ?

988 ਆਤਮ-ਹੱਤਿਆ ਅਤੇ ਸੰਕਟਕਾਲੀਨ ਲਾਈਫਲਾਈਨ ਇਸ ਸਮੇਂ ਅੰਗਰੇਜ਼ੀ ਅਤੇ ਸਪੈਨਿਸ਼ ਵਿੱਚ ਲਾਈਵ ਸੰਕਟਕਾਲੀਨ ਕੇਂਦਰ 'ਤੇ ਕਾਲਿੰਗ ਸੇਵਾਵਾਂ ਪ੍ਰਦਾਨ ਕਰਦਾ ਹੈ ਅਤੇ Language Line Solutions ਦੀ ਵਰਤੋਂ ਕਰਕੇ 250 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦ ਸੇਵਾਵਾਂ ਪ੍ਰਦਾਨ ਕਰਦਾ ਹੈ। ਟੈਕਸਟ ਅਤੇ ਚੈਟ ਰਾਹੀਂ ਸਹਾਇਤਾ ਇਸ ਸਮੇਂ ਸਿਰਫ਼ ਅੰਗਰੇਜ਼ੀ ਵਿੱਚ ਹੀ ਉਪਲਬਧ ਹੈ।

ਕੀ 988 ਉੱਤੇ ਉੱਚਾ ਸੁਣਨ ਵਾਲਿਆਂ ਜਾਂ ਦ੍ਰਿਸ਼ਟੀਹੀਨ ਲੋਕਾਂ ਦੇ ਲਈ ਵੀ ਸਹਾਇਤਾ ਉਪਲਬਧ ਹੈ?

988 ਫਿਲਹਾਲ TTY ਵਰਤੋਂਕਾਰਾਂ ਨੂੰ ਉਹਨਾਂ ਦੀ ਪਸੰਦੀਦਾ ਰੀਲੇਅ ਸੇਵਾ ਰਾਹੀਂ ਸੇਵਾ ਪ੍ਰਦਾਨ ਕਰਦਾ ਹੈ ਜਾਂ ਫਿਰ 711 ਡਾਇਲ ਕਰਨ ਤੋਂ ਬਾਅਦ 1-800-273-8255 ਡਾਇਲ ਕਰਕੇ ਸੇਵਾ ਉਪਲਬਧ ਕਰਵਾਉਂਦਾ ਹੈ। 988 ਚੈਟ ਅਤੇ ਟੈਕਸਟ ਰਾਹੀਂ ਵੀ ਸੇਵਾਵਾਂ ਪ੍ਰਦਾਨ ਕਰਦਾ ਹੈ। 988 ਰਾਹੀਂ ਮਦਦ ਖੋਜ ਰਹੇ ਬਹਿਰੇ ਜਾਂ ਉੱਚਾ ਸੁਣਨ ਵਾਲੇ ਵਿਅਕਤੀਆਂ ਨੂੰ ਬਿਹਤਰ ਸੇਵਾ ਦੇਣ ਲਈ NSPL ਵੀਡੀਓ ਫ਼ੋਨ ਸੇਵਾ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਹੈ।

ਜਦੋਂ ਤੁਸੀਂ 988 'ਤੇ ਕਾਲ ਕਰਦੇ ਹੋ ਤਾਂ ਕੀ ਹੁੰਦਾ ਹੈ, ਇਸ ਬਾਰੇ ਵਧੇਰੀ ਜਾਣਕਾਰੀ ਲਈ, NSPL ਦੇ ਇਸ ਇਨਫੋਗ੍ਰਾਫਿਕ ਨੂੰ ਦੇਖੋ (ਅੰਗਰੇਜ਼ੀ ਵਿੱਚ)।

Substance Abuse and Mental Health Services Administration (SAMHSA) (ਅੰਗਰੇਜ਼ੀ ਵਿੱਚ) ਇੱਕ ਪ੍ਰਮੁੱਖ ਫੈਡਰਲ ਏਜੰਸੀ ਹੈ, ਜਿਸਦੀ Federal Communications Commission (FCC) (ਅੰਗਰੇਜ਼ੀ ਵਿੱਚ) ਅਤੇ Department of Veterans Affairs (ਡਿਪਾਰਟਮੈਂਟ ਆਫ਼ ਵੈਟਰਨਜ਼ ਅਫੇਅਰਜ਼) (ਅੰਗਰੇਜ਼ੀ ਵਿੱਚ) ਨਾਲ ਭਾਗੀਦਾਰੀ ਹੈ। Vibrant Emotional Health (ਵਾਈਬ੍ਰੈਂਟ ਇਮੋਸ਼ਨਲ ਹੈਲਥ) (ਅੰਗਰੇਜ਼ੀ ਵਿੱਚ) NSPL ਅਤੇ 988 ਦਾ ਰਾਸ਼ਟਰੀ ਪ੍ਰਬੰਧਕ ਹੈ।

ਸਰੋਤ