ਮੌਜੂਦਾ ਮਾਮਲੇ
ਵਾਸ਼ਿੰਗਟਨ ਰਾਜ ਵਿੱਚ ਖਸਰੇ ਦੇ ਮਾਮਲੇ ਅਤੇ ਖ਼ਬਰਾਂ (ਅੰਗਰੇਜ਼ੀ ਵਿੱਚ)
ਸੰਪਰਕ ਵਾਲੀਆਂ ਥਾਵਾਂ ਦਾ ਨਕਸ਼ਾ
ਵਾਸ਼ਿੰਗਟਨ ਵਿੱਚ ਜਨਤਕ ਤੌਰ 'ਤੇ ਖਸਰੇ ਦੇ ਸੰਪਰਕ ਵਿੱਚ ਆਉਣ ਵਾਲੀਆਂ ਥਾਵਾਂ ਦਾ ਨਕਸ਼ਾ (ਅੰਗਰੇਜ਼ੀ ਵਿੱਚ)
ਖਸਰਾ, ਜਿਸ ਨੂੰ ਰੂਬੈਉਲਾ ਵੀ ਕਿਹਾ ਜਾਂਦਾ ਹੈ, ਖਸਰੇ ਦੇ ਵਾਇਰਸ ਕਾਰਨ ਬਹੁਤ ਹੀ ਤੇਜ਼ੀ ਨਾਲ ਫੈਲਣ ਵਾਲੀ ਵਾਇਰਲ ਬਿਮਾਰੀ ਹੈ। ਇਹ ਕਦੇ ਬਚਪਨ ਦੀ ਇੱਕ ਆਮ ਬਿਮਾਰੀ ਹੁੰਦੀ ਸੀ, ਪਰ ਹੁਣ ਟੀਕੇ ਨਾਲ ਇਸ ਤੋਂ ਸੁਰੱਖਿਅਤ ਤਰੀਕੇ ਨਾਲ ਬਚਿਆ ਜਾ ਸਕਦਾ ਹੈ।
ਖਸਰੇ ਦੇ ਲੱਛਣ
- ਬਹੁਤ ਤੇਜ਼ ਬੁਖਾਰ
- ਖੰਘ
- ਨੱਕ ਵਗਣਾ
- ਅੱਖਾਂ ਦਾ ਲਾਲ ਹੋਣਾ ਜਾਂ ਪਾਣੀ ਆਉਣਾ
- ਆਮ ਤੌਰ 'ਤੇ 3 ਤੋਂ 5 ਦਿਨਾਂ ਬਾਅਦ ਲਾਲ ਦਾਣੇ ਨਿਕਲਣੇ ਸ਼ੁਰੂ ਹੁੰਦੇ ਹਨ, ਜੋ ਸਿਰ ਤੋਂ ਸ਼ੁਰੂ ਹੋ ਕੇ ਪੂਰੇ ਸਰੀਰ 'ਤੇ ਫੈਲ ਜਾਂਦੇ ਹਨ
ਖਸਰੇ ਦੀਆਂ ਗੰਭੀਰ ਸਮੱਸਿਆਵਾਂ
ਜ਼ਿਆਦਾਤਰ ਲੋਕ ਖਸਰੇ ਤੋਂ ਠੀਕ ਹੋ ਜਾਂਦੇ ਹਨ, ਪਰ ਕੁਝ ਲੋਕਾਂ ਵਿੱਚ ਇਸ ਦੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਖਸਰੇ ਦੇ ਕਾਰਨ ਕੰਨ ਦੀ ਲਾਗ, ਨਿਮੋਨੀਆ ਜਾਂ ਦਿਮਾਗ ਵਿੱਚ ਸੋਜ ਹੋ ਸਕਦੀ ਹੈ। ਛੋਟੇ ਬੱਚਿਆਂ ਅਤੇ ਕਮਜ਼ੋਰ ਰੋਗ ਪ੍ਰਤੀਰੋਧਕ ਤੰਤਰ ਵਾਲੇ ਲੋਕਾਂ ਨੂੰ ਖਸਰੇ ਕਾਰਨ ਸਮੱਸਿਆਵਾਂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਕਿਸ ਨੂੰ ਜ਼ਿਆਦਾ ਖਤਰਾ ਹੈ?
ਕੋਈ ਵੀ ਵਿਅਕਤੀ ਜਿਸ ਨੇ ਖਸਰੇ ਦਾ ਟੀਕਾ ਨਹੀਂ ਲਗਵਾਇਆ ਹੈ, ਜੇਕਰ ਉਹ ਇਸ ਵਾਇਰਸ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਉਸ ਨੂੰ ਖਸਰਾ ਹੋਣ ਦਾ ਖਤਰਾ ਰਹਿੰਦਾ ਹੈ। ਕੁਝ ਲੋਕਾਂ ਨੂੰ ਖਸਰੇ ਕਾਰਨ ਹੋਣ ਵਾਲੀਆਂ ਗੰਭੀਰ ਸਮੱਸਿਆਵਾਂ ਦਾ ਖਤਰਾ ਜ਼ਿਆਦਾ ਹੁੰਦਾ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:
- 12 ਮਹੀਨਿਆਂ ਤੋਂ ਘੱਟ ਉਮਰ ਦੇ ਨਵਜੰਮੇ ਬੱਚੇ ਅਤੇ ਛੋਟੇ ਬੱਚੇ ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਹੈ।
- ਗਰਭਵਤੀ ਔਰਤਾਂ ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਹੈ ਅਤੇ ਉਨ੍ਹਾਂ ਦੇ ਗਰਭ ਵਿੱਚ ਪਲ ਰਹੇ ਬੱਚੇ।
- ਕਮਜ਼ੋਰ ਰੋਗ ਪ੍ਰਤੀਰੋਧਕ ਤੰਤਰ ਵਾਲੇ ਲੋਕ, ਚਾਹੇ ਉਹ ਕਿਸੇ ਬਿਮਾਰੀ ਕਾਰਨ ਹੋਵੇ ਜਾਂ ਕਿਸੇ ਡਾਕਟਰੀ ਇਲਾਜ ਕਾਰਨ।
ਖਸਰਾ ਕਿਵੇਂ ਫੈਲਦਾ ਹੈ?
ਖਸਰਾ ਬਹੁਤ ਹੀ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਹੈ। ਇਹ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਉਦੋਂ ਫੈਲਦਾ ਹੈ ਜਦੋਂ ਕੋਈ ਸੰਕਰਮਿਤ ਵਿਅਕਤੀ ਨੇੜੇ ਖੰਘਦਾ, ਛਿੱਕਦਾ ਜਾਂ ਗੱਲਬਾਤ ਕਰਦਾ ਹੈ। ਸੰਕਰਮਿਤ ਵਿਅਕਤੀ ਦੇ ਚਲੇ ਜਾਣ ਤੋਂ ਬਾਅਦ ਵੀ ਵਾਇਰਸ ਹਵਾ ਵਿੱਚ ਜਾਂ ਆਲੇ-ਦੁਆਲੇ ਦੀਆਂ ਚੀਜ਼ਾਂ 'ਤੇ 2 ਘੰਟਿਆਂ ਤੱਕ ਰਹਿ ਸਕਦਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਕਿਸੇ ਅਜਿਹੇ ਕਮਰੇ ਵਿੱਚ ਜਾਂਦੇ ਹੋ ਜਿੱਥੋਂ ਖਸਰੇ ਦਾ ਮਰੀਜ਼ ਹੁਣੇ-ਹੁਣੇ ਨਿਕਲਿਆ ਹੋਵੇ, ਤਾਂ ਵੀ ਤੁਹਾਨੂੰ ਖਸਰਾ ਹੋਣ ਦਾ ਖਤਰਾ ਹੋ ਸਕਦਾ ਹੈ।
ਖਸਰੇ ਦੇ ਸੰਪਰਕ ਵਾਲੀਆਂ ਥਾਵਾਂ ਦੀ ਜਾਂਚ ਕਰੋ
ਵਾਸ਼ਿੰਗਟਨ ਰਾਜ ਵਿੱਚ ਜਨਤਕ ਤੌਰ 'ਤੇ ਖਸਰੇ ਦੇ ਸੰਪਰਕ ਵਿੱਚ ਆਉਣ ਵਾਲੀਆਂ ਥਾਵਾਂ ਦਾ ਨਕਸ਼ਾ (ਅੰਗਰੇਜ਼ੀ ਵਿੱਚ) ਉਹਨਾਂ ਜਨਤਕ ਥਾਵਾਂ ਨੂੰ ਦਰਸਾਉਂਦਾ ਹੈ, ਜਿੱਥੇ ਖਸਰੇ ਤੋਂ ਪੀੜਤ ਮਰੀਜ਼ ਉਸ ਸਮੇਂ ਗਏ ਸਨ ਜਦੋਂ ਉਹਨਾਂ ਤੋਂ ਇਹ ਬਿਮਾਰੀ ਦੂਜਿਆਂ ਨੂੰ ਫੈਲ ਸਕਦੀ ਸੀ। ਰਾਜ ਦੇ ਨਕਸ਼ੇ 'ਤੇ ਖਸਰੇ ਦੇ ਸੰਪਰਕ ਵਿੱਚ ਆਉਣ ਵਾਲੀਆਂ ਥਾਵਾਂ ਨੂੰ ਸੰਤਰੀ ਰੰਗ ਦੇ ਬਿੰਦੂਆਂ ਨਾਲ ਦਰਸਾਇਆ ਗਿਆ ਹੈ ਅਤੇ ਹਰੇਕ ਥਾਂ ਦੀ ਪੂਰੀ ਜਾਣਕਾਰੀ ਸੱਜੇ ਪਾਸੇ ਦਿੱਤੀ ਗਈ ਹੈ। ਨਕਸ਼ਾ ਹਰੇਕ ਸਥਾਨ ਲਈ ਸੰਪਰਕ ਦੀਆਂ ਤਾਰੀਖਾਂ, ਸਮਾਂ ਅਤੇ ਪਤੇ ਦਰਸਾਉਂਦਾ ਹੈ। ਰਿਪੋਰਟ ਕੀਤੇ ਗਏ ਸੰਪਰਕਾਂ ਬਾਰੇ ਈਮੇਲ ਸੂਚਨਾਵਾਂ ਪ੍ਰਾਪਤ ਕਰਨ ਲਈ ਸਬਸਕ੍ਰਾਈਬ ਕਰੋ (ਅੰਗਰੇਜ਼ੀ ਵਿੱਚ)।
ਜੇਕਰ ਤੁਸੀਂ ਖਸਰੇ ਦੇ ਮਰੀਜ਼ ਦੇ ਸੰਪਰਕ ਵਿੱਚ ਆਏ ਹੋ
ਜੇਕਰ ਤੁਸੀਂ ਨਕਸ਼ੇ 'ਤੇ ਦਿੱਤੇ ਗਏ ਸਮੇਂ ਅਤੇ ਤਾਰੀਖ ਦੇ ਮੁਤਾਬਕ ਖਸਰੇ ਦੇ ਪ੍ਰਭਾਵ ਹੇਠ ਆਈ ਕਿਸੇ ਥਾਂ 'ਤੇ ਮੌਜੂਦ ਸੀ ਜਾਂ ਤੁਹਾਡੇ ਸੰਪਰਕ ਵਿੱਚ ਆਉਣ ਵਾਲੇ ਕਿਸੇ ਨਜ਼ਦੀਕੀ ਵਿਅਕਤੀ ਵਿੱਚ ਖਸਰਾ ਹੋਣ ਦੀ ਪੁਸ਼ਟੀ ਹੋਈ ਹੈ, ਤਾਂ ਆਪਣੀ ਸਿਹਤ ਦੀ ਰੱਖਿਆ ਕਰਨ ਅਤੇ ਖਸਰੇ ਨੂੰ ਫੈਲਣ ਤੋਂ ਰੋਕਣ ਲਈ ਬਚਾਅ ਦੇ ਉਪਾਅ ਕਰੋ।
- ਆਪਣੇ ਟੀਕਾਕਰਨ ਦੇ ਰਿਕਾਰਡਾਂ ਦੀ ਸਮੀਖਿਆ ਕਰਵਾਉਣ ਲਈ ਤੁਰੰਤ ਆਪਣੇ ਸਿਹਤ ਸੰਭਾਲ ਪ੍ਰਦਾਤਾ ਜਾਂ ਸਥਾਨਕ ਸਰਕਾਰੀ ਸਿਹਤ ਦਫ਼ਤਰ (ਅੰਗਰੇਜ਼ੀ ਵਿੱਚ) ਨੂੰ ਫ਼ੋਨ ਕਰੋ। ਖਸਰੇ ਤੋਂ ਬਚਾਅ ਲਈ ਟੀਕਾਕਰਨ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਅਤੇ ਆਪਣੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ।
- ਜੇਕਰ ਤੁਹਾਡੇ ਅੰਦਰ ਖਸਰੇ ਦੇ ਵਿਰੁੱਧ ਰੋਗ ਪ੍ਰਤੀਰੋਧਕ ਸਮਰੱਥਾ ਨਹੀਂ ਹੈ ਜਾਂ ਤੁਹਾਨੂੰ ਆਪਣੇ ਟੀਕਾਕਰਨ ਬਾਰੇ ਪੱਕਾ ਪਤਾ ਨਹੀਂ ਹੈ, ਤਾਂ ਸੰਪਰਕ ਵਿੱਚ ਆਉਣ ਤੋਂ ਬਾਅਦ ਤੁਹਾਨੂੰ 21 ਦਿਨਾਂ ਲਈ ਘਰ ਵਿੱਚ ਹੀ ਰਹਿਣਾ ਪਵੇਗਾ ਅਤੇ ਖਸਰੇ ਦੇ ਲੱਛਣਾਂ 'ਤੇ ਨਜ਼ਰ ਰੱਖਦੇ ਹੋਏ ਦੂਜਿਆਂ ਨਾਲ ਸੰਪਰਕ ਤੋਂ ਬਚਣਾ ਪਵੇਗਾ।
ਜੇਕਰ ਤੁਹਾਡੇ ਵਿੱਚ ਖਸਰੇ ਦੇ ਲੱਛਣ ਦਿਖਾਈ ਦਿੰਦੇ ਹਨ
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਪਰਿਵਾਰਕ ਮੈਂਬਰ ਖਸਰੇ ਦੇ ਲੱਛਣਾਂ ਨਾਲ ਬਿਮਾਰ ਹੋ ਜਾਂਦਾ ਹੈ ਜਿਵੇਂ ਕਿ ਤੇਜ਼ ਬੁਖਾਰ, ਖੰਘ, ਨੱਕ ਵਗਣਾ ਅਤੇ ਅੱਖਾਂ ਲਾਲ ਹੋਣਾ ਅਤੇ ਫਿਰ ਸੰਪਰਕ ਵਿੱਚ ਆਉਣ ਦੇ 21 ਦਿਨਾਂ ਦੇ ਅੰਦਰ ਸਰੀਰ 'ਤੇ ਲਾਲ ਦਾਣੇ ਨਿਕਲ ਆਉਣ ਤਾਂ ਤੁਰੰਤ ਆਪਣੇ ਡਾਕਟਰ ਜਾਂ ਸਿਹਤ ਸੰਭਾਲ ਪ੍ਰਦਾਤਾ ਨੂੰ ਫ਼ੋਨ ਕਰੋ। ਪਹਿਲਾਂ ਫ਼ੋਨ ਕੀਤੇ ਬਿਨਾਂ ਕਿਸੇ ਵੀ ਸਿਹਤ ਸੰਭਾਲ ਦਫ਼ਤਰ ਵਿੱਚ ਨਾ ਜਾਓ। ਪਹਿਲਾਂ ਫ਼ੋਨ ਕਰਨ ਨਾਲ ਦੂਜੇ ਲੋਕਾਂ ਨੂੰ ਇਸ ਬਿਮਾਰੀ ਦੇ ਪ੍ਰਭਾਵ ਵਿੱਚ ਆਉਣ ਤੋਂ ਬਚਾਇਆ ਜਾ ਸਕਦਾ ਹੈ।
ਜੇਕਰ ਖਸਰੇ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਜਦੋਂ ਤੱਕ ਤੁਹਾਨੂੰ ਡਾਕਟਰੀ ਸਹਾਇਤਾ ਦੀ ਲੋੜ ਨਾ ਹੋਵੇ, ਤੁਹਾਨੂੰ ਸਰੀਰ 'ਤੇ ਲਾਲ ਦਾਣੇ ਨਿਕਲਣ ਤੋਂ ਬਾਅਦ 4 ਦਿਨਾਂ ਤੱਕ ਘਰ ਵਿੱਚ ਹੀ ਰਹਿਣ ਅਤੇ ਕੰਮ, ਸਕੂਲ, ਬੱਚਿਆਂ ਦੀ ਦੇਖਭਾਲ ਵਾਲੀ ਥਾਂ, ਸਮਾਜਿਕ ਇਕੱਠਾਂ ਵਿੱਚ ਜਾਣ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਨ ਤੋਂ ਬਚਣ ਦੀ ਹਦਾਇਤ ਦਿੱਤੀ ਜਾਵੇਗੀ।
ਟੀਕਾਕਰਨ ਹੀ ਸਭ ਤੋਂ ਵਧੀਆ ਸੁਰੱਸਖਆ ਹੈ
Measles, Mumps, and Rubella (MMR, ਖਸਰਾ, ਕ਼ਿੰਨ ਪੇੜੇ ਅਤੇ ਛੋਟੀ ਚੇਚਕ) ਦਾ ਟੀਕਾ 3 ਸਬਮਾਰੀਆਂ ਤੋਂ ਬਚਾਉਂਦਾ ਹੈ: ਖਸਰਾ, ਕ਼ਿੰਨ ਪੇੜੇ ਅਤੇ ਛੋਟੀ ਚੇਚਕ। ਇਸੇ ਤਰਹਾਂ ਦਾ ਇਿੱਕ ਹੋਰ ਟੀਕਾ, MMRV, ਵੈਰੀਸੇਲਾ ਯਾਨੀ (ਸਚਕਨ ਪੌਕਸ) ਤੋਂ ਵੀ ਬਚਾਉਂਦਾ ਹੈ। ਟੀਕਾ ਖਸਰੇ ਦੇ ਸਵਰੁਿੱਧ ਸਭ ਤੋਂ ਮਜਬ ਤ ਅਤੇ ਸੁਰਿੱਸਖਅਤ ਬਚਾਅ ਹੈ। ਇਿੱਕ ਖੁਰਾਕ 100 ਸਵਿੱਚੋਂ ਲਗਭਗ 93 ਲੋਕਾਂ ਦੀ ਸੁਰਿੱਸਖਆ ਕਰਦੀ ਹੈ ਅਤੇ ਦੋ ਖੁਰਾਕਾਂ 100 ਸਵਿੱਚੋਂ ਲਗਭਗ 97 ਲੋਕਾਂ ਦੀ ਸੁਰਿੱਸਖਆ ਕਰਦੀਆਂ ਹਨ। ਟੀਕਾਕਰਨ ਕਰਵਾ ਚੁਿੱਕੇ ਲੋਕ ਖਸਰੇ ਦੇ ਫੈਲਾਅ ਨ ਼ਿੰ ਹੌਲੀ ਕਰਨ ਅਤੇ ਰੋਕਣ ਸਵਿੱਚ ਮਦਦ ਕਰਦੇ ਹਨ, ਸਜਸ ਨਾਲ ਉਹਨਾਂ ਲੋਕਾਂ ਦੀ ਸੁਰਿੱਸਖਆ ਹੁ਼ਿੰਦੀ ਹੈ ਸਜਨਹਾਂ ਨ ਼ਿੰ ਇਸ ਦਾ ਸਜਆਦਾ ਖ਼ਤਰਾ ਹੁ਼ਿੰਦਾ ਹੈ। ਅਸੀਂ ਇਸਨ ਼ਿੰ “ਸਮ ਸਹਕ ਸੁਰਿੱਸਖਆ” ਕਸਹ਼ਿੰਦੇ ਹਾਂ।
ਜੇਕਰ ਤੁਹਾਡੇ ਕੋਲ ਖਸਰੇ ਦੇ ਟੀਕਾਕਰਨ ਬਾਰੇ ਕੋਈ ਸਵਾਲ ਹਨ, ਤਾਂ ਆਪਣੇ ਡਾਕਟਰ, ਫਾਰਮਾਸਸਸਟ ਜਾਂ ਸਸਹਤ ਸ਼ਿੰਭਾਲ ਪਰਦਾਤਾ ਨਾਲ ਗਿੱਲ ਕਰੋ। 18 ਸਾਲ ਜਾਂ ਇਸ ਤੋਂ ਘਿੱਟ ਉਮਰ ਦੇ ਬਿੱਚੇ ਰਾਜ ਦੇ Childhood Vaccine Program (ਬਿੱਸਚਆਂ ਦਾ ਟੀਕਾਕਰਨ ਪਰੋਗਰਾਮ) ਸਵਿੱਚ ਾਮਲ ਸਕਸੇ ਵੀ ਸਸਹਤ ਸ਼ਿੰਭਾਲ ਪਰਦਾਤਾ ਕੋਲ ਜਾ ਕੇ ਮੁਫ਼ਤ ਸਵਿੱਚ ਸਨਯਮਤ ਟੀਕੇ ਲਗਵਾ ਸਕਦੇ ਹਨ। ਯੋਗ ਪਰਦਾਤਾਵਾਂ ਨ ਼ਿੰ ਲਿੱਭਣ ਲਈ ਟੀਕਾਕਰਨ ਨਕ ੇ ਦੀ ਵਰਤੋਂ (ਅੰਗਰੇਜ਼ੀ ਵ ਿੱਚ) ਕਰੋ।
ਪਤਾ ਕਰੋ ਸਕ ਕੀ ਤੁਹਾਨੂੰ ਖਸਰੇ ਦਾ ਟੀਕਾ ਲੱਸਗਆ ਹੋਇਆ ਹੈ
- ਆਪਣੇ ਡਾਕਟਰ ਦੇ ਦਫ਼ਤਰ, ਫਾਰਮਾਸੀ ਜਾਂ ਤੁਹਾਨ ਼ਿੰ ਟੀਕਾ ਲਗਾਉਣ ਵਾਲੇ ਸਸਹਤ ਸ਼ਿੰਭਾਲ ਪਰਦਾਤਾ ਤੋਂ ਆਪਣੇ ਟੀਕਾਕਰਨ ਦੇ ਸਰਕਾਰਡ ਪਰਾਪਤ ਕਰੋ।
- ਆਪਣੇ ਅਤੇ ਆਪਣੇ ਪਸਰਵਾਰ ਦੇ ਟੀਕਾਕਰਨ ਦੇ ਇਸਤਹਾਸ ਦੀ ਸਮੀਸਖਆ ਕਰਨ ਅਤੇ ਭਸਵਿੱਖ ਦੇ ਟੀਕਾਕਰਨ ਲਈ ਯਾਦ-ਦਹਾਨੀਆਂ ਪਰਾਪਤ ਕਰਨ ਵਾਸਤੇ MyIR Mobile 'ਤੇ ਸਾਈਨ ਅਿੱਪ (ਅੰਗਰੇਜ਼ੀ ਵ ਿੱਚ) ਕਰੋ।
- ਆਪਣੇ ਸਰਕਾਰਡ ਪਰਾਪਤ ਕਰਨ ਲਈ 360-236-3595 ਜਾਂ 1-866-397-0337 'ਤੇ ਕਾਲ ਕਰਕੇ Office of Immunization (ਟੀਕਾਕਰਨ ਦਫ਼ਤਰ) ਨਾਲ ਸ਼ਿੰਪਰਕ ਕਰੋ। ਭਾ ਾ ਸ਼ਿੰਬ਼ਿੰਧੀ ਸਹਾਇਤਾ ਲਈ, 1-800-525-0127 'ਤੇ ਕਾਲ ਕਰੋ।
ਜਨਤਕ ਸਰੋਤ
ਜਾਣਕਾਰੀ ਪੱਤਰ
ਖਸਰੇ ਬਾਰੇ ਵਧੇਰੇ ਜਾਣਨ ਲਈ ਫਲਾਇਰ (PDF) (ਅੰਗਰੇਜ਼ੀ ਵਿੱਚ)
ਪਰਿਵਾਰਾਂ ਲਈ ਖਸਰੇ ਦੇ ਫੈਲਾਅ ਸੰਬੰਧੀ ਜਾਣਕਾਰੀ ਵਾਲਾ ਫਲਾਇਰ (PDF) (ਅੰਗਰੇਜ਼ੀ ਵਿੱਚ)
ਕੀ ਤੁਹਾਨੂੰ ਖਸਰੇ ਦਾ ਖ਼ਤਰਾ ਹੈ? ਫਲਾਇਰ (PDF) (ਅੰਗਰੇਜ਼ੀ ਵਿੱਚ)
ਆਪਣੇ ਪਰਿਵਾਰ ਅਤੇ ਭਾਈਚਾਰੇ ਨੂੰ ਖਸਰੇ ਤੋਂ ਬਚਾਓ ਬਰੋਸ਼ਰ (PDF) (ਅੰਗਰੇਜ਼ੀ ਵਿੱਚ)
ਖਸਰੇ ਦਾ ਟੀਕਾ: ਸਾਡੀ ਸਭ ਤੋਂ ਵਧੀਆ ਸੁਰੱਖਿਆ ਫਲਾਇਰ (PDF) (ਅੰਗਰੇਜ਼ੀ ਵਿੱਚ)
ਖਸਰਾ ਸਿਰਫ਼ ਇੱਕ ਛੋਟੀ ਜਿਹੀ ਪਿੱਤ ਨਹੀਂ ਹੈ, Centers for Disease Control and Prevention (CDC, ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ) ਫਲਾਇਰ (PDF) (ਅੰਗਰੇਜ਼ੀ ਵਿੱਚ)
ਖਸਰਾ ਕਿੰਨਾ ਕੁ ਛੂਤਕਾਰੀ ਹੈ? ਕਾਮਿਕ ਸਟ੍ਰਿਪ, ਕਿੰਗ ਕਾਉਂਟੀ (PDF)
ਸਕੂਲ
ਸਕੂਲ ਅਤੇ ਬੱਚਿਆਂ ਦੀ ਦੇਖਭਾਲ ਲਈ ਟੀਕਾਕਰਨ ਦੀਆਂ ਲੋੜਾਂ (ਅੰਗਰੇਜ਼ੀ ਵਿੱਚ) - ਟੀਕਾਕਰਨ ਦੀਆਂ ਲੋੜਾਂ ਕਈ ਭਾਸ਼ਾਵਾਂ ਵਿੱਚ ਉਪਲਬਧ ਹਨ।
ਸਕੂਲ ਟੀਕਾਕਰਨ ਦਾ ਡਾਟਾ (ਅੰਗਰੇਜ਼ੀ ਵਿੱਚ)
ਟੀਕਾ
Measles, Mumps, and Rubella (MMR) ਦਾ ਟੀਕਾ
MMR ਟੀਕੇ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲ (PDF) (ਅੰਗਰੇਜ਼ੀ ਵਿੱਚ)
ਟੀਕੇ ਦੀ ਸੁਰੱਖਿਆ (ਅੰਗਰੇਜ਼ੀ ਵਿੱਚ)
ਸਫ਼ਰ ਲਈ ਯੋਜਨਾ - ਖਸਰਾ, CDC (ਅੰਗਰੇਜ਼ੀ ਵਿੱਚ)
ਭਾਈਵਾਲਾਂ ਲਈ ਸਰੋਤ
ਖਸਰਾ - ਸੂਚਨਾਯੋਗ ਸਥਿਤੀ (ਅੰਗਰੇਜ਼ੀ ਵਿੱਚ) - ਸਿਹਤ ਸੰਭਾਲ ਪ੍ਰਦਾਤਾ, ਪ੍ਰਯੋਗਸ਼ਾਲਾ ਅਤੇ ਸਥਾਨਕ ਸਿਹਤ ਅਧਿਕਾਰ ਖੇਤਰ ਲਈ ਰਿਪੋਰਟਿੰਗ ਲੋੜਾਂ ਅਤੇ ਦਿਸ਼ਾ-ਨਿਰਦੇਸ਼।
ਸਕੂਲ ਸਟਾਫ਼ ਲਈ ਛੂਤ ਦੀਆਂ ਬਿਮਾਰੀਆਂ ਦੀ ਰੋਕਥਾਮ ਸੰਬੰਧੀ ਮਾਰਗਦਰਸ਼ਕ (PDF) (ਅੰਗਰੇਜ਼ੀ ਵਿੱਚ)
ਸਕੂਲਾਂ ਲਈ ਖਸਰੇ ਦੀ ਤਿਆਰੀ (PDF) (ਅੰਗਰੇਜ਼ੀ ਵਿੱਚ)
ਬੱਚਿਆਂ ਦੀ ਦੇਖਭਾਲ ਅਤੇ ਸ਼ੁਰੂਆਤੀ ਸਿੱਖਿਆ ਕੇਂਦਰਾਂ ਲਈ ਖਸਰੇ ਦੀ ਤਿਆਰੀ (PDF) (ਅੰਗਰੇਜ਼ੀ ਵਿੱਚ)