ਜੇਕਰ ਤੁਸੀਂ ਕੋਵਿਡ-19 ਟੈਸਟ ਵਿਚ ਪਾਜ਼ਿਟਿਵ ਪਾਏ ਜਾਂਦੇ ਹੋ, ਤਾਂ ਚੰਗੀ ਖ਼ਬਰ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਕੁਝ ਕਦਮ ਚੁੱਕ ਸਕਦੇ ਹੋ।
ਜੇਕਰ ਤੁਹਾਡਾ ਕੋਵਿਡ-19 ਟੈਸਟ ਪਾਜ਼ਿਟਿਵ ਹੈ ਤਾਂ ਕੀ ਕਰਨਾ ਚਾਹੀਦਾ ਹੈ
ਘਰ ਵਿੱਚ ਰਹੋ ਅਤੇ ਹੋਰਾਂ ਤੋਂ ਦੂਰ ਰਹੋ। Centers for Disease Control and Prevention (CDC, ਸੈਂਟਰਜ਼ ਫ਼ਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੇਂਸ਼ਨ) ਅਤੇ Washington State Department of Health (DOH, ਵਾਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ਼ ਹੈਲਥ) ਦੀਆਂ ਨਵੀਨਤਮ ਆਇਸੋਲੇਸ਼ਨ ਮਾਰਗਦਰਸ਼ਨ (ਸਿਰਫ਼ ਪੰਜਾਬੀ ਵਿੱਚ) ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਕਾਂਤਵਾਸ ਹੋਣ ਦੌਰਾਨ ਸਹਾਇਤਾ ਦੀ ਲੋੜ ਹੈ, ਤਾਂ ਤੁਸੀਂ Care Connect Washington ਤੋਂ ਮਦਦ ਪ੍ਰਾਪਤ ਕਰ ਸਕਦੇ ਹੋ।
- ਆਪਣੇ ਘਰ ਵਿਚ ਖ਼ੁਦ ਨੂੰ ਦੂਜਿਆਂ ਤੋਂ ਵੱਖ ਕਰ ਲਵੋ। ਜੇ ਤੁਸੀਂ ਕਰ ਸਕੋਂ, ਤਾਂ ਆਪਣੇ ਨਾਲ ਰਹਿ ਰਹੇ ਲੋਕਾਂ ਤੋਂ ਦੂਰ ਇੱਕ ਵੱਖਰੇ ਕਮਰੇ ਵਿੱਚ ਰਹੋ ਅਤੇ ਇੱਕ ਵੱਖਰੇ ਬਾਥਰੂਮ ਦੀ ਵਰਤੋਂ ਕਰੋ।
ਆਪਣੇ ਲੱਛਣਾਂ 'ਤੇ ਨਜ਼ਰ ਰੱਖੋ। ਜੇਕਰ ਤੁਹਾਡੇ ਲੱਛਣ ਵਿਗੜ ਜਾਂਦੇ ਹਨ ਜਾਂ ਤੁਹਾਨੂੰ ਨਵੇਂ ਲੱਛਣ ਹੋ ਜਾਂਦੇ ਹਨ ਜਿਨ੍ਹਾਂ ਬਾਰੇ ਤੁਸੀਂ ਚਿੰਤਤ ਹੋ ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਸੰਪਰਕ ਕਰੋ। ਜੇਕਰ ਤੁਸੀਂ ਹੇਠਾਂ ਦਿੱਤੇ ਕੋਵਿਡ-19 ਐਮਰਜੈਂਸੀ ਚੇਤਾਵਨੀ ਸੰਕੇਤ ਦੇਖਦੇ ਹੋ ਤਾਂ 9-1-1 'ਤੇ ਕਾਲ ਕਰੋ:
- ਸਾਹ ਲੈਣ ਵਿੱਚ ਤਕਲੀਫ਼
- ਛਾਤੀ ਵਿੱਚ ਲਗਾਤਾਰ ਦਰਦ ਜਾਂ ਜਕੜਨ
- ਅਚਾਨਕ ਬੌਂਦਲ ਜਾਣਾ
- ਪ੍ਰਤੀਕਿਰਿਆ ਜ਼ਾਹਰ ਨਾ ਕਰ ਸਕਣਾ
- ਚਮੜੀ ਦੇ ਰੰਗ ਦੀ ਦਿੱਖ ਅਨੁਸਾਰ, ਪੀਲੇ, ਸਲੇਟੀ, ਜਾਂ ਨੀਲੇ ਰੰਗ ਦੀ ਚਮੜੀ, ਬੁੱਲ੍ਹ ਜਾਂ ਨਹੁੰ ਦੀਆਂ ਜੜ੍ਹਾਂ
ਜੇਕਰ ਤੁਹਾਨੂੰ ਦੂਜਿਆਂ ਦੇ ਨੇੜੇ ਰਹਿਣ ਦੀ ਲੋੜ ਹੈ ਤਾਂ ਇੱਕ ਮਾਸਕ ਲਗਾ ਕੇ ਰੱਖੋ ਜੋ ਤੁਹਾਡੇ ਨੱਕ ਅਤੇ ਮੂੰਹ ਨੂੰ ਢੱਕ ਲਵੇ ਭਾਵੇਂ ਤੁਸੀਂ ਘਰ ਵਿੱਚ ਹੀ ਹੋਵੇ। ਤੁਹਾਡੇ ਘਰ ਵਾਲਿਆਂ ਨੂੰ ਵੀ ਮਾਸਕ ਲਗਾਉਣਾ ਚਾਹੀਦਾ ਹੈ।
- ਜੇ ਸੰਭਵ ਹੋਵੇ, ਤਾਂ KN95 ਜਾਂ 3-ਪਲਾਈ ਸਰਜੀਕਲ ਮਾਸਕ ਦੀ ਵਰਤੋਂ ਕਰੋ।
- ਇਹ ਯਕੀਨੀ ਬਣਾਓ ਕਿ ਤੁਹਾਡਾ ਮਾਸਕ ਬਿਨਾਂ ਕਿਸੇ ਗੈਪ ਦੇ ਚੰਗੀ ਤਰ੍ਹਾਂ ਫਿੱਟ ਹੋਵੇ। ਚੰਗੀ ਤਰ੍ਹਾਂ ਫਿੱਟ ਕਰਨ ਲਈ, ਜਦੋਂ ਮਾਸਕ ਚਿਹਰੇ ਨਾਲ ਜੁੜ ਜਾਵੇ ਤਾਂ ਕੰਨ ਦੀਆਂ ਲੂਪਾਂ ਨੂੰ ਗੰਢ ਦੇ ਦਿਓ। ਗੈਪ ਨੂੰ ਰੋਕਣ ਲਈ ਤੁਸੀਂ ਦੋਹਰਾ ਮਾਸਕ ਵੀ ਲਗਾ ਸਕਦੇ ਹੋ। ਮਾਸਕ ਨੂੰ ਚੰਗੀ ਤਰ੍ਹਾਂ ਫਿੱਟ ਕਰਨ ਦੇ ਤਰੀਕੇ ਬਾਰੇ ਜਾਨਣ ਲਈ ਇੱਕ ਛੋਟਾ ਵੀਡੀਓ ਦੇਖੋ (ਅੰਗ੍ਰੇਜ਼ੀ ਵਿਚ)।
ਫੈਲਾਵ ਨੂੰ ਰੋਕਣ ਲਈ ਹੋਰਾਂ ਨੂੰ ਸੂਚਿਤ ਕਰੋ। ਆਪਣੇ ਨਜ਼ਦੀਕੀ ਸੰਪਰਕਾਂ (ਅੰਗਰੇਜ਼ੀ ਵਿੱਚ) ਨੂੰ ਦੱਸੋ ਕਿ ਹੋ ਸਕਦਾ ਹੈ ਕਿ ਉਹ ਕੋਵਿਡ-19 ਦੇ ਸੰਪਰਕ ਵਿੱਚ ਆਏ ਹੋਣ। ਜੇਕਰ ਕੋਈ ਵਿਅਕਤੀ ਸੰਕਰਮਿਤ ਹੈ ਤਾਂ ਉਹ ਲੱਛਣ ਹੋਣ ਤੋਂ ਪਹਿਲਾਂ ਹੀ ਕੋਵਿਡ-19 ਫੈਲਾ ਸਕਦਾ ਹੈ। ਜਦੋਂ ਤੁਸੀਂ ਆਪਣੇ ਨਜ਼ਦੀਕੀ ਸੰਪਰਕਾਂ ਨੂੰ ਸੂਚਿਤ ਕਰਦੇ ਹੋ, ਤਾਂ ਉਹ ਟੈਸਟ ਕਰਵਾ ਸਕਦੇ ਹਨ ਅਤੇ ਵਾਇਰਸ ਫੈਲਣ ਤੋਂ ਰੋਕਣ ਲਈ ਲੋੜ ਪੈਣ 'ਤੇ ਇਕਾਂਤਵਾਸ ਹੋ ਸਕਦੇ ਹਨ।
- ਜੇਕਰ ਤੁਸੀਂ ਘਰ ਵਿਚ ਟੈਸਟ ਕੀਤਾ ਹੈ ਤਾਂ ਆਪਣੇ ਪਾਜ਼ਿਟਿਵ ਨਤੀਜੇ ਦੀ ਰਿਪੋਰਟ ਵਾਸ਼ਿੰਗਟਨ ਦੀ ਕੋਵਿਡ-19 ਹੌਟਲਾਈਨ ਨੂੰ 1–800–525–0127 'ਤੇ ਕਰੋ। ਇਹ ਸੰਪਰਕ ਟਰੇਸਿੰਗ ਯਤਨ (ਅੰਗਰੇਜ਼ੀ ਵਿੱਚ) ਵਿਚ ਮਦਦਗਾਰ ਹੁੰਦਾ ਹੈ ਅਤੇ ਸਮਾਜ ਵਿੱਚ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਦਾ ਹੈ। ਇਹ ਫ਼ੋਨ ਲਾਈਨ ਸੋਮਵਾਰ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਅਤੇ ਮੰਗਲਵਾਰ ਤੋਂ ਐਤਵਾਰ (ਅਤੇ ਛੁੱਟੀਆਂ ਵਾਲੇ ਦਿਨਾਂ ਵਿਚ) ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ। ਭਾਸ਼ਾ ਸਹਾਇਤਾ ਉਪਲਬਧ ਹੈ।
- ਜੇਕਰ ਤੁਸੀਂ ਘਰ ਵਿਚ ਟੈਸਟ ਕੀਤਾ ਹੈ ਤਾਂ WA Notify (WA ਨੋਟਿਫ਼ਾਈ) ਰਾਹੀਂ ਇੱਕ ਪੁਸ਼ਟੀਕਰਨ ਕੋਡ ਦੀ ਬੇਨਤੀ ਕਰੋ ਤਾਂ ਜੋ ਹੋਰ WA Notify ਉਪਭੋਗਤਾਵਾਂ ਨੂੰ ਅਗਿਆਤ ਤੌਰ 'ਤੇ ਸੁਚੇਤ ਕੀਤਾ ਜਾ ਸਕੇ ਜੋ ਸੰਕ੍ਰਮਿਤ ਹੋਏ ਹੋ ਸਕਦੇ ਹਨ।
ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਸੰਪਰਕ ਕਰੋ — ਜੇਕਰ ਹੈ — ਜਾਂ ਡਾਕਟਰੀ ਸਲਾਹ ਲਈ ਸਥਾਨਕ ਸਿਹਤ ਕਲੀਨਿਕ ਨਾਲ ਸੰਪਰਕ ਕਰੋ। ਉਹ ਤੁਹਾਨੂੰ ਕੁਝ ਸੁਝਾਅ ਦੇ ਸਕਦੇ ਹਨ ਕਿ ਕਿਵੇਂ ਤੁਸੀਂ ਠੀਕ ਹੋਣ ਤੋਂ ਬਾਅਦ ਸਹਿਜ ਕਿਵੇਂ ਰਹਿਣਾ ਹੈ। ਉਹ ਤੁਹਾਨੂੰ ਗੰਭੀਰ ਬਿਮਾਰੀ ਦੇ ਲੱਛਣਾਂ ਬਾਰੇ ਵੀ ਦੱਸਣਗੇ ਤਾਂ ਜੋ ਤੁਹਾਨੂੰ ਲੋੜ ਪੈਣ 'ਤੇ ਵਧੇਰੇ ਦੇਖਭਾਲ ਮਿਲ ਸਕੇ।
ਜਿਨ੍ਹਾਂ ਹੋ ਸਕੇ ਉਨ੍ਹਾਂ ਆਪਣੀ ਜਗ੍ਹਾ ਨੂੰ ਹਵਾਦਾਰ ਬਣਾਓ। ਜੇ ਸੰਭਵ ਹੋਵੇ, ਤਾਂ ਖਿੜਕੀਆਂ ਖੋਲ੍ਹ ਦੇਵੋ, ਆਪਣੇ ਥਰਮੋਸਟੈਟ ਦੇ ਉੱਚ 'ਤੇ ਪੱਖਾ ਚਲਾਓ, ਆਪਣਾ HVAC ਫਿਲਟਰ ਬਦਲੋ, ਜਾਂ HEPA ਏਅਰ ਪਿਊਰੀਫਾਇਰ ਦੀ ਵਰਤੋਂ ਕਰੋ।
ਭਾਵੇਂ ਤੁਸੀਂ ਕੋਵਿਡ-19 ਤੋਂ ਠੀਕ ਹੋ ਗਏ ਹੋ ਅਤੇ ਆਪਣੀ ਇਕਾਂਤਵਾਸ ਮਿਆਦ ਨੂੰ ਖਤਮ ਕਰ ਸਕਦੇ ਹੋ, ਫਿਰ ਵੀ ਆਪਣਾ ਅਤੇ ਦੂਜਿਆਂ ਦਾ ਬਚਾਓ ਕਰਨਾ ਜ਼ਰੂਰੀ ਹੈ। ਤੁਸੀਂ ਆਪਣੀ ਕੋਵਿਡ-19 ਵੈਕਸੀਨ ਅਤੇ ਬੂਸਟਰ ਲਗਵਾ ਕੇ, ਜਨਤਕ ਤੌਰ 'ਤੇ ਆਪਣਾ ਮਾਸਕ ਲਗਾ ਕੇ, ਇਕੱਠ ਵਿਚ ਜਾਣ ਤੋਂ ਪਰਹੇਜ਼ ਕਰਕੇ, ਨਿਯਮਿਤ ਤੌਰ 'ਤੇ ਆਪਣੇ ਹੱਥ ਧੋ ਕੇ ਅਤੇ ਆਪਣੇ ਸਮਾਰਟਫ਼ੋਨ ਵਿਚ WA Notify ਚਲਾ ਕੇ ਆਪਣੀ ਅਤੇ ਹੋਰਾਂ ਦੀ ਰੱਖਿਆ ਕਰ ਸਕਦੇ ਹੋ।